GursharanKMoga7ਕਾਫੀ ਹਨੇਰੇ ਜਿਹੇ ਤਾਰੇ ਦੀ ਮਾਂ ਹਫਦੀ ਹੋਈ ਸਾਡੇ ਘਰ ਆਈ ...
(17 ਜਨਵਰੀ 2020)

 

ਦੋ ਕੁ ਮਹੀਨੇ ਦੀ ਗੱਲ ਹੈਅਸੀਂ ਗੱਡੀ ਰਾਹੀਂ ਮੋਗੇ ਤੋਂ ਚੰਡੀਗੜ੍ਹ ਜਾ ਰਹੇ ਸਾਂਚਾਰ ਲਾਈਨ ਸੜਕ ’ਤੇ ਵਾਹਨ ਤੇਜ਼ੀ ਨਾਲ ਆਪਣੀ ਮੰਜ਼ਿਲ ਵੱਲ ਵਧ ਰਹੇ ਸਨਇੱਕ ਇੱਕ ਲਾਈਨ ਵਿੱਚ ਅੱਠ ਜਾਂ ਦੱਸ ਗੱਡੀਆਂ ਦੌੜ ਰਹੀਆਂ ਸਨਨੀਲੋਂ ਦੇ ਪੁਲ ਕੋਲ ਪਹੁੰਚ ਕੇ ਸਭ ਤੋਂ ਮੋਹਰਲੀ ਗੱਡੀ ਦੇ ਡਰਾਈਵਰ ਨੇ ਥੋੜ੍ਹਾ ਜਿਹਾ ਪਾਸੇ ਕਰ ਕੇ ਗੱਡੀ ਰੋਕੀ ਅਤੇ ਫਟਾਫਟ ਤਾਕੀ ਖੋਲ੍ਹ ਕੇ ਪਿੱਛੇ ਆਉਂਦੀਆਂ ਗੱਡੀਆਂ ਵੱਲੋਂ ਬੇਧਿਆਨਾ ਹੋ ਕੇ ਉੱਤਰਨ ਲੱਗਾਪਿੱਛੇ ਆ ਰਹੇ ਸਾਰੇ ਵਾਹਨ ਮਸਾਂ ਸੰਭਲੇਉਸ ਗੱਡੀ ਵਿੱਚੋਂ ਇੱਕ ਔਰਤ ਹੱਥ ਵਿੱਚ ਲਾਲ ਰੰਗ ਦੀ ਪੋਟਲੀ ਲੈ ਕੇ ਬਾਹਰ ਨਿੱਕਲੀ ਅਤੇ ਦੋਵੇਂ ਜਣੇ ਪੋਟਲੀ ਵਿਚਲਾ ਸਮਾਨ ਨਹਿਰ ਵਿੱਚ ਸੁੱਟਣ ਲੱਗੇ ਬਾਅਦ ਵਿੱਚ ਲਾਲ ਕੱਪੜਾ ਵੀ ਉਨ੍ਹਾਂ ਸੁੱਟ ਦਿੱਤਾਨਹਿਰ ਦਾ ਮਣਾਂ ਮੂੰਹੀਂ ਪਾਣੀ ਸਭ ਕੁਝ ਆਪਣੇ ਨਾਲ ਲੈ ਤੁਰਿਆਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਜੋੜਾ ਨੌਜਵਾਨ ਸੀ ਅਤੇ ਪੜ੍ਹਿਆ ਲਿਖਿਆ ਵੀ ਜਾਪਦਾ ਸੀ

ਆਪਣੇ ਬੇਟੇ ਨੂੰ ਗੱਡੀ ਆਰਾਮ ਨਾਲ ਚਲਾਉਣ ਦੀ ਨਸੀਹਤ ਦੇ ਕੇ ਮੈਂ ਆਪਣੇ ਅਤੀਤ ਵਿੱਚ ਗੁਆਚ ਗਈ

ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਮੈਂ ਤੀਜੀ ਜਮਾਤ ਦੀ ਵਿਦਿਆਰਥਣ ਹੋਵਾਂਗੀਸਾਡਾ ਸਕੂਲ ਮੁਸਲਮਾਨਾਂ ਦੇ ਕਬਰਿਸਤਾਨ ਉੱਤੇ ਬਣਾਇਆ ਹੋਇਆ ਸੀ, ਵਡੇਰਿਆਂ ਨੇ ਸਾਨੂੰ ਇਹੀ ਦੱਸਿਆ ਸੀਸਕੂਲ ਬੜਾ ਖੁੱਲ੍ਹਾ ਡੁੱਲ੍ਹਾ ਸੀ ਅਤੇ ਇਮਾਰਤ ਤੋਂ ਥੋੜ੍ਹਾ ਜਿਹਾ ਅੱਗੇ ਕਿਆਰੀਆਂ ਬਣਾ ਕੇ ਬੜੇ ਸੁੰਦਰ ਫੁੱਲ ਬੂਟੇ ਲਾਏ ਹੁੰਦੇ ਸਨ ਅੱਧੀਆਂ ਕਿਆਰੀਆਂ ਵਿੱਚ ਸਬਜੀਆਂ ਵੀ ਬੀਜੀਆਂ ਹੁੰਦੀਆਂ ਸਨਖੇਡ ਦੇ ਮੈਦਾਨ ਤੋਂ ਪਰੇ ਵੀ ਕੁਝ ਕਬਰਾਂ ਸਨ ਜਿੱਥੇ ਪਿੰਡ ਵਿੱਚ ਵਸਦਾ ਮੁਸਲਮਾਨ ਭਾਈਚਾਰਾ ਆਪਣੇ ਮੁਰਦੇ ਦਫਨਾਉਂਦਾ ਸੀਇਨ੍ਹਾਂ ਕਬਰਾਂ ਉੱਪਰ ਮਲ੍ਹੇ ਉੱਗੇ ਹੋਏ ਸਨਬੇਰਾਂ ਦੀ ਰੁੱਤੇ ਇਨ੍ਹਾਂ ਮਲ੍ਹਿਆਂ ਨੂੰ ਬੇਰ ਲੱਗਦੇਇੱਥੇ ਜਾਣ ਦੀ ਵਿਦਿਆਰਥੀਆਂ ਨੂੰ ਮਨਾਹੀ ਸੀ ਪਰ ਕੁਝ ਸ਼ਰਾਰਤੀ ਬੱਚੇ ਅਧਿਆਪਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਅੱਧੀ ਛੁੱਟੀ ਵੇਲੇ ਬੇਰ ਤੋੜ ਕੇ ਖਾਂਦੇਸਾਰੇ ਵਿਦਿਆਰਥੀਆਂ ਦੇ ਘਰਦਿਆਂ ਨੇ ਅਧਿਆਪਕਾਂ ਨੂੰ ਤਾਕੀਦ ਕੀਤੀ ਹੋਈ ਸੀ ਕਿ ਉਹ ਸਾਨੂੰ ਕਬਰਾਂ ਦੇ ਮਲ੍ਹਿਆਂ ਤੋਂ ਬੇਰ ਤੋੜ ਕੇ ਨਾ ਖਾਣ ਦੇਣ ਖ਼ਾਸ ਕਰਕੇ ਹਸਨੇ ਦੀ ਕਬਰ ’ਤੇ ਉੱਗੀ ਬੇਰੀ ਦੇ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਹਸਨਾ ਔਤ ਮਰਿਆ ਸੀਬੱਚਿਆਂ ਨੂੰ ਹਸਨੇ ਦਾ ਭੂਤ ਚਿੰਬੜ ਜਾਵੇਗਾਅਧਿਆਪਕ ਪਿੰਡ ਦੇ ਲੋਕਾਂ ਨੂੰ ਹੂੰ ਹਾਂ ਕਰ ਛੱਡਦੇ ਸਵੇਰ ਦੀ ਸਭਾ ਵਿੱਚ ਚਿਤਾਵਨੀ ਵੀ ਦੇ ਦਿੰਦੇ ਕਿ ਕੋਈ ਬੱਚਾ ਕਬਰਾਂ ਦੀਆਂ ਬੇਰੀਆਂ ਤੋਂ ਬੇਰ ਤੋੜ ਕੇ ਨਹੀਂ ਖਾਵੇਗਾ, ਹਸਨੇ ਦੀ ਕਬਰ ਵਾਲੀ ਬੇਰੀ ਦੇ ਤਾਂ ਨੇੜੇ ਵੀ ਨਹੀਂ ਜਾਵੇਗਾ ਕਿਉਂਕਿ ਉਸ ਦੇ ਬੇਰ ਗਲਘੋਟੂ ਹਨ, ਖਾ ਕੇ ਬਿਮਾਰ ਹੋ ਜਾਉਂਗੇ

ਪਰ ਬੱਚਿਆਂ ਨੂੰ ਹਸਨੇ ਦੀ ਕਬਰ ਵਾਲੀ ਬੇਰੀ ਦੇ ਬੇਰ ਸੁਆਦ ਲੱਗਦੇ ਸਨਉਹ ਕਿਵੇਂ ਨਾ ਕਿਵੇਂ ਉਸੇ ਬੇਰੀ ਤੋਂ ਬੇਰ ਤੋੜ ਕੇ ਲਿਆਉਂਦੇ ਅਤੇ ਸਾਰੀ ਜਮਾਤ ਨਾਲ ਵੰਡ ਕੇ ਖਾਂਦੇਇਸ ਤਰ੍ਹਾਂ ਵੰਡ ਕੇ ਖਾਣ ਨਾਲ ਏਕਾ ਉਪਜਦਾ ਅਤੇ ਕੋਈ ਵੀ ਘਰ ਜਾ ਕੇ ਬੇਰ ਖਾਣ ਦੀ ਗੱਲ ਨਾ ਦੱਸਦਾਆਪਣੀ ਦਾਦੀ ਦੀ ਨਸੀਹਤ ਦੇ ਬਾਵਜੂਦ ਆਪਣੇ ਹਿੱਸੇ ਆਏ ਬੇਰ ਮੈਂ ਵੀ ਡਰਦੀ ਡਰਦੀ ਖਾ ਲੈਂਦੀ ਬੇਰ ਸੱਚੀਂ ਹੀ ਸੁਆਦ ਹੁੰਦੇ ਸਨਕਦੇ ਵੀ ਕੋਈ ਵਿਦਿਆਰਥੀ ਬੇਰ ਖਾ ਕੇ ਬਿਮਾਰ ਨਹੀਂ ਸੀ ਹੋਇਆਬੇਰ ਤੋੜਨ ਵਾਲੇ ਬੱਚੇ ਹੱਸ ਹੱਸ ਕੇ ਕਹਿੰਦੇ - ਹਸਨਾ ਨਿਆਣਿਆਂ ਨੂੰ ਕੁਝ ਨਹੀਂ ਕਹਿੰਦਾ ਪਰ ਵੱਡਿਆਂ ਨੂੰ ਬੇਰੀ ਨੂੰ ਹੱਥ ਵੀ ਨਹੀਂ ਲਾਉਣ ਦਿੰਦਾਅਧਿਆਪਕ ਵੀ ਆਪਸ ਵਿੱਚ ਗੱਲਾਂ ਕਰਦੇ ਹੋਏ ਕਹਿੰਦੇ - ਇਸ ਪਿੰਡ ਦੇ ਲੋਕ ਬੜੇ ਵਹਿਮੀ ਹਨਇੱਥੇ ਆਪਣੇ ਕੋਲ ਚਾਰ ਸੌ ਬੱਚੇ ਅਤੇ ਦਸ ਬਾਰਾਂ ਜਣੇ ਆਪਾਂ ਸਾਰਾ ਦਿਨ ਸਕੂਲ ਵਿੱਚ ਹੀ ਰਹਿੰਦੇ ਹਾਂ, ਕੋਈ ਭੂਤ ਪ੍ਰੇਤ ਥੱਲਿਓਂ ਕਬਰਾਂ ਵਿੱਚੋਂ ਨਿਕਲ ਕੇ ਨਹੀਂ ਚਿੰਬੜਿਆ ਕਿਸੇ ਨੂੰ, ਫੇਰ ਬੇਰੀਆਂ ਵਿੱਚ ਕਿਹੜੇ ਭੂਤਨੇ ਤੁਰੇ ਫਿਰਦੇ ਆ? ਇਹ ਗੱਲ ਸੁਣ ਕੇ ਬੱਚੇ ਵੀ ਖ਼ੁਸ਼ ਹੋ ਜਾਂਦੇ

**

ਦੂਜੀ ਗੱਲ ਸਾਡੇ ਘਰ ਮੱਝਾਂ ਚਰਾਉਣ ਵਾਲੇ ਪਾਲੀ ਮੁੰਡੇ ਤਾਰੇ ਨਾਲ ਸਬੰਧਤ ਹੈਉਹ ਨੌਂ ਦਸ ਸਾਲਾਂ ਦਾ ਸਿਹਤ ਪੱਖੋਂ ਤਕੜਾ ਅਤੇ ਨਿਡਰ ਮੁੰਡਾ ਸੀਸਾਡਾ ਪਿੰਡ ਬਠਿੰਡਾ ਬਰਾਂਚ ਨਹਿਰ ਦੇ ਕਿਨਾਰੇ ਵਸਿਆ ਹੋਣ ਕਰਕੇ ਪਿੰਡ ਦੇ ਲੋਕ ਨਹਿਰ ਵਿੱਚ ਹੀ ਆਪਣੇ ਪਸ਼ੂਆਂ ਨੂੰ ਪਾਣੀ ਪਿਲਾਉਣ ਅਤੇ ਨਹਾਉਣ ਲਈ ਲੈ ਕੇ ਜਾਂਦੇ ਸਨਤਾਰਾ ਵੀ ਮੱਝਾਂ ਨੂੰ ਉੱਥੇ ਹੀ ਲੈ ਕੇ ਜਾਂਦਾਆਪਣੇ ਹਮ ਉਮਰ ਪਾਲੀਆਂ ਨਾਲ ਉਹ ਵੀ ਨਹਿਰ ਵਿੱਚ ਪਸ਼ੂਆਂ ਨੂੰ ਛੱਡ ਕੇ ਆਪ ਵੀ ਤਾਰੀਆਂ ਲਾਉਂਦਾਇੱਕ ਦਿਨ ਉਹ ਮੱਝਾਂ ਨੂੰ ਨੁਹਾ ਕੇ ਲਿਆਇਆ ਤਾਂ ਉਸ ਨੇ ਆਪਣੇ ਝੋਲੇ ਵਿੱਚੋਂ ਲਾਲ ਅਤੇ ਹਰੇ ਰੰਗ ਦੀਆਂ ਚੂੜੀਆਂ ਕੱਢ ਕੇ ਸਾਨੂੰ ਦਿਖਾਈਆਂਮੈਂ ਉਦੋਂ ਸੱਤਵੀਂ ਜਮਾਤ ਵਿੱਚ ਪੜ੍ਹਦੀ ਸਾਂ ਅਤੇ ਆਪਣੀਆਂ ਚਾਰ ਪੰਜ ਸਹੇਲੀਆਂ ਨਾਲ ਆਪਣੇ ਘਰ ਦੇ ਇੱਕ ਕਮਰੇ ਵਿੱਚ ਬੈਠੀ ਸਕੂਲ ਦਾ ਕੰਮ ਕਰ ਰਹੀ ਸੀਤਾਰੇ ਨੇ ਦੱਸਿਆ ਕਿ ਉਸ ਨੇ ਇਹ ਚੂੜੀਆਂ, ਇੱਕ ਨਾਰੀਅਲ ਅਤੇ ਹੋਰ ਨਿੱਕ ਸੁੱਕ ਨਹਿਰ ਵਿੱਚੋਂ ਕੱਪੜੇ ਵਿੱਚ ਬੱਧਾ ਹੋਇਆ ਕੱਢਿਆ ਹੈਨਾਰੀਅਲ ਅਤੇ ਚੂੜੀਆਂ ਕੱਢ ਕੇ ਬਾਕੀ ਸਭ ਕੁਝ ਫੇਰ ਉਸਨੇ ਨਹਿਰ ਵਿੱਚ ਰੋੜ੍ਹ ਦਿੱਤਾ

“ਨਾਰੀਅਲ ਅਸੀਂ ਭੰਨ ਕੇ ਖਾ ਲਿਆ ਆਹ ਚੂੜੀਆਂ ਮੈਂ ਆਪਣੀ ਭੈਣ ਛਿੰਦੋ ਨੂੰ ਦੇਵਾਂਗਾਉਹ ਮਾਘੀ ਦੇ ਮੇਲੇ ਵੇਲੇ ਵੰਗਾਂ ਚੜ੍ਹਾਉਣ ਨੂੰ ਕਹਿੰਦੀ ਸੀ ਪਰ ਮੇਰੀ ਬੇਬੇ ਨੇ ਉਸ ਨੂੰ ਪਵਾ ਕੇ ਨਹੀਂ ਦਿੱਤੀਆਂ ਸਨਜੇ ਭੈਣੇ ਤੁਸੀਂ ਪਾਉਣੀਆਂ ਤਾਂ ਤੁਸੀਂ ਪਾ ਲਵੋ।” ਤਾਰਾ ਗੰਭੀਰ ਜਿਹਾ ਹੋ ਕੇ ਕਹਿਣ ਲੱਗਾ।

ਅਸੀਂ ਚੂੜੀਆਂ ਫੜ ਕੇ ਦੇਖੀਆਂ ਇੱਕ ਦੋ ਮੇਰੀਆਂ ਸਹੇਲੀਆਂ ਹੱਥਾਂ ਵਿੱਚ ਪਾ ਕੇ ਛਣਕਾਉਣ ਵੀ ਲੱਗ ਪਈਆਂਫਿਰ ਯਾਦ ਆਇਆ, ਕੱਲ੍ਹ ਨੂੰ ਸਕੂਲ ਜਾਣਾ ਹੈ ਅਤੇ ਸਕੂਲ ਵਿੱਚ ਚੂੜੀਆਂ ਪਾਉਣ ਤੋਂ ਮਨ੍ਹਾ ਕੀਤਾ ਹੋਇਆ ਹੈ ਨਾਲੇ ਇਹ ਤਾਰੇ ਨੇ ਆਪਣੀ ਭੈਣ ਵਾਸਤੇ ਲਿਆਂਦੀਆਂ ਹਨ, ਇਸ ਲਈ ਇਹ ਛਿੰਦੋ ਨੂੰ ਹੀ ਮਿਲਣੀਆਂ ਚਾਹੀਦੀਆਂ ਹਨਅਸੀਂ ਚੂੜੀਆਂ ਤਾਰੇ ਨੂੰ ਦੇ ਦਿੱਤੀਆਂ

ਆਪਣੇ ਘਰ ਜਾ ਕੇ ਤਾਰੇ ਨੇ ਚਾਈਂ ਚਾਈਂ ਛਿੰਦੋ ਨੂੰ ਚੂੜੀਆਂ ਪਵਾ ਦਿੱਤੀਆਂਕਾਫੀ ਹਨੇਰੇ ਜਿਹੇ ਤਾਰੇ ਦੀ ਮਾਂ ਹਫਦੀ ਹੋਈ ਸਾਡੇ ਘਰ ਆਈ ਅਤੇ ਘਰਦਿਆਂ ਨੂੰ ਕਹਿਣ ਲੱਗੀ. “ਤੁਹਾਡੇ ਬੱਚਿਆਂ ਨੇ ਟੂਣੇ ਦੀਆਂ ਚੀਜ਼ਾਂ ਨੂੰ ਹੱਥ ਲਾ ਲਏ ਹਨਹੁਣੇ ਕੋਈ ਓਹੜ ਪੋਹੜ ਕਰ ਲਵੋ ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਆਪਣੇ ਤਾਰੇ ਨੂੰ ਚੰਗਾ ਫੈਂਟਾ ਚਾੜ੍ਹਿਆ ਹੈ ਅਤੇ ਛਿੰਦੋ ਤੋਂ ਚੂੜੀਆਂ ਲੁਹਾ ਕੇ ਬਾਹਰ ਸੁੱਟ ਦਿੱਤੀਆਂ ਹਨ

ਤਾਰੇ ਦੀ ਮਾਂ ਸਹਿਮੀ ਖੜ੍ਹੀ ਸੀ ਪਰ ਸਾਨੂੰ ਬੱਚਿਆਂ ਨੂੰ ਪਤਾ ਸੀ ਕਿ ਤਾਰਾ ਪਹਿਲਾਂ ਵੀ ਨਹਿਰ ਵਿੱਚੋਂ ਨਾਰੀਅਲ ਕੱਢ ਕੇ ਖਾਂਦਾ ਰਿਹਾ ਸੀ, ਉਸ ਨੂੰ ਕਦੇ ਕੁਝ ਨਹੀਂ ਹੋਇਆ ਅਤੇ ਚੂੜੀਆਂ ਮੇਰੀਆਂ ਸਾਰੀਆਂ ਸਹੇਲੀਆਂ ਨੇ ਪਾ ਕੇ ਦੇਖੀਆਂ ਸਨ, ਉਹ ਵੀ ਸਹੀ ਸਲਾਮਤ ਹਨਉਸ ਦੇ ਘਰ ਜਾਣ ਤੋਂ ਬਾਅਦ ਅਸੀਂ ਘਰਦਿਆਂ ਨੂੰ ਸਾਰੀ ਕਹਾਣੀ ਦੱਸ ਦਿੱਤੀਠੰਢ ਦੀ ਰੁੱਤ ਵਿੱਚ ਸਾਨੂੰ ਬੱਚਿਆਂ ਨੂੰ ਉਸੇ ਵੇਲੇ ਨੁਹਾਉਣ ਦਾ ਹੁਕਮ ਮਿਲਿਆ ਜੋ ਸਾਨੂੰ ਨਾ ਚਾਹੁੰਦੇ ਵੀ ਪੂਰਾ ਕਰਨਾ ਪਿਆ, ਜਦੋਂ ਕਿ ਸਾਡਾ ਵਿਸ਼ਵਾਸ ਮਹਾਨ ਵਿਗਿਆਨੀ ਗਲੇਲਿਓ ਜਿੰਨਾ ਪੱਕਾ ਸੀ ਕਿ ਟੂਣੇ ਨਾਲ ਕੁਝ ਨਹੀਂ ਹੁੰਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1894)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੁਰਸ਼ਰਨ ਕੌਰ ਮੋਗਾ

ਗੁਰਸ਼ਰਨ ਕੌਰ ਮੋਗਾ

Phone: (91 - 98766 - 35262)
Email: (gursharankaur335@gmail.com)