SatpalSDeol8ਦੋਸ਼ੀ ਸਿਰਫ ਚਿਸ਼ਤੀ ਖਾਨਦਾਨ ਦੇ ਲੜਕੇ ਹੀ ਨਹੀਂ, ਸਾਡੇ ਅੰਧਵਿਸ਼ਵਾਸੀ ਲੋਕ ਵੀ ਦੋਸ਼ੀ ਹਨ, ਜਿਨ੍ਹਾਂ ਨੇ ...
(9 ਅਗਸਤ 2023)

 

ਅਜ਼ਾਦ ਭਾਰਤ ਵਿੱਚ ਸਭ ਤੋਂ ਘਿਨਾਉਣਾ ਅਪਰਾਧ ਰਾਜਸਥਾਨ ਦੇ ਅਜਮੇਰ ਸ਼ਹਿਰ ਵਿੱਚ ਹੋਇਆ ਸੀਸਾਲ 1990 ਵਿੱਚ ਭਾਰਤ ਦੇ ਸਭ ਤੋਂ ਵੱਡੇ ਯੋਨ ਸ਼ੋਸ਼ਣ ਸਕੈਂਡਲ ਨੂੰ ਅਜਮੇਰ ਸ਼ਰੀਫ ਦੀ ਦਰਗਾਹ ਦੇ ਖਾਦਿਮਾ ਫਾਰੂਕ ਚਿਸ਼ਤੀ, ਨਫੀਸ ਚਿਸ਼ਤੀ, ਸੈਯਦ ਅਨਵਰ ਚਿਸ਼ਤੀ ਤੇ ਹੋਰਾਂ ਨੇ ਬੇਕਿਰਕ ਤੇ ਬੇਰਹਿਮ ਹੋ ਕੇ ਅੰਜਾਮ ਦਿੱਤਾ ਸੀ। ਇਸਦੀਆਂ ਸ਼ਿਕਾਰ ਤਿੰਨ ਸੌ ਦੇ ਕਰੀਬ ਨਾਬਾਲਗ ਸਕੂਲੀ ਲੜਕੀਆਂ ਹੋਈਆਂ ਸਨ

ਖਵਾਜਾ ਮੋਇਨੁਦੀਨ ਚਿਸ਼ਤੀ ਸੂਫੀ ਸੰਤ ਸਨਸੂਫੀ ਫਕੀਰਾਂ ਵਿੱਚ ਉਹਨਾਂ ਦਾ ਨਾਮ ਬਹੁਤ ਵੱਡਾ ਹੈਉਹਨਾਂ ਦੀ ਦਰਗਾਹ ਰਾਜਸਥਾਨ ਦੇ ਅਜਮੇਰ ਸ਼ਹਿਰ ਵਿੱਚ ਹੈ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬ ਵਿੱਚੋਂ ਲੋਕ ਚਾਦਰ ਚੜ੍ਹਾਉਣ ਤੇ ਚੜ੍ਹਾਵੇ ਨਿਆਜ਼ਾ ਲੈ ਕੇ ਜਾਂਦੇ ਹਨਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਭਾਰਤ ਦੇ ਲੋਕਾਂ ਦੇ ਚੜ੍ਹਾਵੇ ਨਾਲ ਜੋ ਕਾਂਡ ਅੰਜਾਮ ਦਿੱਤਾ, ਉਹ ਸਾਡੇ ਲੋਕਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾਸਾਡੇ ਲੋਕ ਆਮ ਹੀ ਧਾਰਮਿਕ ਸਥਾਨਾਂ ਵੱਲ ਇੱਕ ਦੂਜੇ ਤੋਂ ਅੱਗੇ ਹੋ ਕੇ ਚੜ੍ਹਾਵਾ ਚੜ੍ਹਾਉਣ ਲਈ ਪੱਬਾਂ ਭਾਰ ਹੋ ਜਾਂਦੇ ਹਨਮੁਫਤਖੋਰੇ ਲੋਕ ਉਹਨਾਂ ਚੜ੍ਹਾਵਿਆਂ ਨੂੰ ਕਿੰਝ ਪ੍ਰਯੋਗ ਕਰਦੇ ਹਨ, ਉਸ ਦੀ ਉਦਾਹਰਣ ਇਹ ਕਾਂਡ ਹੈਸਾਡੇ ਲੋਕ ਪਿੰਡਾਂ ਵਿੱਚੋਂ ਚੜ੍ਹਾਵੇ ਇਕੱਠੇ ਕਰ ਕਰ ਕੇ ਸਾਧਾਂ ਦੇ ਡੇਰਿਆਂ, ਪੀਰਾਂ ਦੀਆਂ ਦਰਗਾਹਾਂ ਤੇ ਕਬਰਾਂ ’ਤੇ ਭੇਜਦੇ ਹਨਕਿਸੇ ਵੀ ਆਸਥਾ ਦੇ ਅੰਨ੍ਹੇ ਨੂੰ ਰੋਕਿਆ ਨਹੀਂ ਜਾ ਸਕਦਾ

ਸਾਲ 1990 ਵਿੱਚ ਉਪਰੋਕਤ ਤਿੰਨ ਨਾਂਵਾਂ ਵਾਲੇ ਵਿਅਕਤੀ ਦਰਗਾਹ ਦੇ ਚੜ੍ਹਾਵੇ ਨਾਲ ਅਜਮੇਰ ਸ਼ਹਿਰ ਦੇ ਰਸੂਖਵਾਨਾਂ ਵਿੱਚ ਸਨ ਤੇ ਸਾਰਾ ਦਿਨ ਸ਼ਹਿਰ ਵਿੱਚ ਅਵਾਰਾਗਰਦੀ ਕਰਦੇ ਘੁੰਮਦੇ ਸਨਸਥਾਨਕ ਕਾਂਗਰਸ ਪਾਰਟੀ ਦੀਆਂ ਅਹੁਦੇਦਾਰੀਆਂ ਵੀ ਇਹਨਾਂ ਨੇ ਹਾਸਲ ਕਰ ਲਈਆਂ ਸਨਸ਼ਹਿਰ ਦੇ ਨਾਮੀ ਸਕੂਲਾਂ ਦੀਆਂ ਤਿੰਨ ਸੌ ਦੇ ਕਰੀਬ ਨਾਬਾਲਗ ਲੜਕੀਆਂ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਈਆਂਸਾਡੀ ਕਾਨੂੰਨ ਵਿਵਸਥਾ ਦੇ ਮੱਥੇ ਉੱਤੇ ਇਹ ਕੇਸ ਕਲੰਕ ਹੈਇਹਨਾਂ ਕੇਸਾਂ ਵਿੱਚ ਅੱਜ ਇੱਕ ਵੀ ਦੋਸ਼ੀ ਜੇਲ੍ਹ ਵਿੱਚ ਨਹੀਂ ਹੈ

ਕਹਾਣੀ ਸ਼ੁਰੂ ਹੁੰਦੀ ਹੈ ਇੱਕ ਗਰੀਬ ਘਰ ਦੀ ਲੜਕੀ ਦੇ ਗੈਸ ਕੁਨੈਕਸ਼ਨ ਲੈਣ ਤੋਂ ਜਿਸ ਨੇ ਕੁਨੈਕਸ਼ਨ ਲੈਣ ਲਈ ਚਿਸ਼ਤੀ ਪਰਿਵਾਰ ਦੇ ਇਹਨਾਂ ਰਸੂਖਵਾਨਾਂ ਤਕ ਪਹੁੰਚ ਕੀਤੀ ਜੋ ਉਸ ਨੂੰ ਕੁਨੈਕਸ਼ਨ ਦਿਵਾਉਣ ਦੇ ਨਾਮ ’ਤੇ ਕਾਰ ਵਿੱਚ ਬਿਠਾ ਕੇ ਚਿਸ਼ਤੀ ਪਰਿਵਾਰ ਦੇ ਫਾਰਮ ਹਾਊਸ ’ਤੇ ਲੈ ਗਏ। ਉੱਥੇ ਅਸ਼ਲੀਲ ਵਿਡੀਓ ਬਣਾਈ ਗਈਉਸ ਤੋਂ ਬਾਅਦ ਇੱਕ ਤੋਂ ਇੱਕ ਕਰਕੇ ਉਸ ਦੇ ਸਕੂਲ ਦੀਆਂ ਲੜਕੀਆਂ ਨੂੰ ਸ਼ਿਕਾਰ ਬਣਾਇਆ ਜਾਣ ਲੱਗਾਇਹ ਸਕੈਂਡਲ ਸ਼ਹਿਰ ਦੀਆਂ ਆਮ ਲੜਕੀਆਂ ਨੂੰ ਵੀ ਸ਼ਿਕਾਰ ਬਣਾਉਣ ਲੱਗ ਪਿਆਇਹ ਸਾਰਾ ਸਕੈਂਡਲ ਪ੍ਰਸ਼ਾਸਨ ਦੀ ਜਾਣਕਾਰੀ ਹੇਠ ਵਧ ਫੁੱਲ ਰਿਹਾ ਸੀਪ੍ਰਸ਼ਾਸਨ ਨੂੰ ਡਰ ਸੀ ਕਿ ਮੁਸਲਮਾਨ ਹਿੰਦੂ ਦੰਗੇ ਨਾ ਭੜਕ ਜਾਣ, ਇਸ ਕਾਰਨ ਇਹ ਸਾਰਾ ਮਸਲਾ ਦਬਾਇਆ ਗਿਆ ਜ਼ਿਆਦਾ ਸ਼ਿਕਾਰ ਹੋਣ ਵਾਲੀਆਂ ਲੜਕੀਆਂ ਹਿੰਦੂ ਸਨ

ਸ਼ਹਿਰ ਦੇ ਇੱਕ ਲੋਕਲ ਅਖਬਾਰ ਨੇ ਇਹ ਮਸਲਾ 1992 ਵਿੱਚ ਚੁੱਕਣਾ ਸ਼ੁਰੂ ਕੀਤਾਇਸ ਦੌਰਾਨ ਇੱਕ ਲੋਕਲ ਪੱਤਰਕਾਰ ਦੀ ਹੱਤਿਆ ਵੀ ਹੋਈਜਦੋਂ ਸਬੂਤਾਂ ਸਮੇਤ ਖਬਰਾਂ ਛਪਣ ਲੱਗੀਆਂ ਤਾਂ ਜਾਂਚ ਸ਼ੁਰੂ ਹੋਈਬਹੁਤ ਸਾਰੀਆਂ ਲੜਕੀਆਂ ਨੇ ਆਤਮਹੱਤਿਆ ਕਰ ਲਈਕੁਝ ਲੜਕੀਆਂ ਨੇ ਮੁਕੱਦਮਾ ਦਰਜ ਕਰਾਇਆਉਸ ਤੋਂ ਬਾਅਦ ਕਾਨੂੰਨ ਦਾ ਘਿਨਾਉਣਾ ਖੇਲ ਸ਼ੁਰੂ ਹੋ ਗਿਆਵਾਰ ਵਾਰ ਅਦਾਲਤ ਵਿੱਚ ਬੁਲਾ ਕੇ ਅਤੇ ਅਪਰਾਧੀਆਂ ਵੱਲੋਂ ਇਨਸਾਫ ਮੰਗਣ ਵਾਲੀਆਂ ਲੜਕੀਆਂ ਨੂੰ ਜ਼ਲੀਲ ਕੀਤਾ ਜਾਣ ਲੱਗਾਚਿਸ਼ਤੀ ਖਾਨਦਾਨ ਦੇ ਇੱਕ ਲੜਕੇ ਨੇ ਆਪਣੇ ਆਪ ਨੂੰ ਫਰਜ਼ੀ ਡਾਕਟਰੀ ਸਰਟੀਫਿਕੇਟ ਦੇ ਅਧਾਰ ’ਤੇ ਪਾਗਲ ਘੋਸ਼ਿਤ ਕਰਵਾ ਲਿਆਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾਬਹੁਤ ਸਾਰੇ ਦੋਸ਼ੀ ਫਰਾਰ ਹੋ ਗਏਸਥਾਨਕ ਅਦਾਲਤ ਨੇ ਕੁਝ ਕੁ ਅਪਰਾਧੀਆਂ ਨੂੰ ਉਮਰ ਕੈਦ ਕੀਤੀ ਜੋ ਸੁਪਰੀਮ ਕੋਰਟ ਤਕ ਜਾਂਦਿਆਂ ਜਾਂਦਿਆਂ ਦਸ ਸਾਲ ਸਜ਼ਾ ਵਿੱਚ ਬਦਲੀ ਗਈ। ਕੁਝ ਲੋਕ ਬਰੀ ਕਰ ਦਿੱਤੇ ਗਏ

ਕੁਝ ਦਿਨ ਪਹਿਲਾਂ ਇੱਕ ਦੋਸ਼ੀ ਨੇ ਛੱਬੀ ਸਾਲ ਬਾਅਦ ਅਦਾਲਤ ਅੱਗੇ ਸਮਰਪਣ ਕੀਤਾ ਹੈਉਸ ਵਾਸਤੇ ਗਵਾਹੀ ਲਈ ਇੱਕ ਔਰਤ ਨੂੰ ਬੁਲਾਇਆ ਗਿਆ। ਕਾਨੂੰਨ ਦੇ ਜ਼ੁਲਮ ਦੀ ਇਹ ਅੱਤ ਸੀ, ਜਦੋਂ ਉਸ ਨੇ ਅਦਾਲਤ ਵਿੱਚ ਕਿਹਾ, “ਮੈਂ ਹੁਣ ਦਾਦੀ ਬਣ ਚੁੱਕੀ ਹਾਂ, ਆਪਣੇ ਘਰ ਪਲ ਪਲ ਮੌਤ ਉਡੀਕ ਰਹੀ ਹਾਂ। ਮੈਨੂੰ ਹੁਣ ਤਾਂ ਮੁਆਫ ਕਰੋ।” ਸੁਣ ਕੇ ਨਿਆਇਕ ਅਫਸਰ ਦੀਆਂ ਅੱਖਾਂ ਨਮ ਹੋ ਗਈਆਂ

ਸਮਾਂ ਰਹਿੰਦੇ ਜੇਕਰ ਪ੍ਰਸ਼ਾਸਨ ਰਸੂਖਵਾਨਾਂ ਉੱਤੇ ਕਾਰਵਾਈ ਕਰਦਾ ਤਾਂ ਬਹੁਤ ਜਾਨਾਂ ਬਚਾਈਆਂ ਜਾ ਸਕਦੀਆਂ ਸਨ, ਅਪਰਾਧ ਰੋਕਿਆ ਜਾ ਸਕਦਾ ਸੀਸਾਡੇ ਲੋਕਾਂ ਦੇ ਚੜ੍ਹਾਵੇ ਦੇ ਪੈਸੇ ਨਾਲ ਐਸ਼ਪ੍ਰਸਤ ਲੋਕਾਂ ਨੇ ਅਜਿਹੇ ਘਿਨਾਉਣੇ ਜੁਰਮ ਨੂੰ ਅੰਜਾਮ ਦਿੱਤਾ ਸੀਜੇਕਰ ਕੋਈ ਧਰਮ ਜਾਂ ਦਰਗਾਹ ਪਾਪੀਆਂ ਨੂੰ ਸਜ਼ਾ ਦਿੰਦੀ ਹੁੰਦੀ ਤਾਂ ਇਸ ਤੋਂ ਵੱਡਾ ਕੋਈ ਪਾਪ ਨਹੀਂ ਸੀਚਿਸ਼ਤੀ ਪਰਿਵਾਰ ਦਾ ਇੱਕ ਭਗੌੜਾ ਮੁਲਜਮ ਅਮਰੀਕਾ ਵਿੱਚ ਸ਼ਾਨਦਾਰ ਜ਼ਿੰਦਗੀ ਦਾ ਲੁਤਫ ਲੈ ਰਿਹਾ ਹੈਅਸੀਂ ਅੱਜ ਵੀ ਉਹਨਾਂ ਦੀ ਐਸ਼ਪ੍ਰਸਤੀ ਲਈ ਚੜ੍ਹਾਵੇ ਅਤੇ ਨਿਆਜ਼ਾਂ ਲੈ ਕੇ ਜਾ ਰਹੇ ਹਾਂਹੈਰਾਨੀ ਉਦੋਂ ਹੁੰਦੀ ਹੈ ਜਦੋਂ ਵੱਡੀ ਗਿਣਤੀ ਵਿੱਚ ਹਿੰਦੂ ਸਿੱਖ ਉਹਨਾਂ ਦੇ ਚੜ੍ਹਾਵੇ ਦਾ ਜ਼ਰੀਆ ਹਨਦੋਸ਼ੀਆਂ ਨੂੰ ਬਣਦੀ ਸਜ਼ਾ ਨਾ ਰੱਬ ਨੇ ਦਿੱਤੀ ਤੇ ਨਾ ਹੀ ਸਾਡੀ ਅਦਾਲਤ ਨੇਪੁਰਾਣੇ ਸਮੇਂ ਵਿੱਚ ਸਾਡੇ ਕੋਲ ਸਿੱਖਿਆ ਨਹੀਂ ਸੀ, ਅਨਪੜ੍ਹ ਲੋਕ ਅਖੌਤੀ ਚਮਤਕਾਰਾਂ ਦੇ ਚੱਕਰਾਂ ਵਿੱਚ ਫਸ ਕੇ ਪਿਛਲੱਗੂ ਬਣੇ ਸਨਹੁਣ ਤਾਂ ਸਾਡੇ ਲੋਕ ਸਿੱਖਿਅਤ ਹਨ ਪਰ ਅੱਜ ਵੀ ਅਜਿਹੇ ਚੱਕਰਾਂ ਵਿੱਚ ਪਏ ਹੋਏ ਹਨਦੋਸ਼ੀ ਸਿਰਫ ਚਿਸ਼ਤੀ ਖਾਨਦਾਨ ਦੇ ਲੜਕੇ ਹੀ ਨਹੀਂ, ਸਾਡੇ ਅੰਧਵਿਸ਼ਵਾਸੀ ਲੋਕ ਵੀ ਦੋਸ਼ੀ ਹਨ, ਜਿਨ੍ਹਾਂ ਨੇ ਆਸਥਾ ਦੇ ਨਾਮ ’ਤੇ ਉਹਨਾਂ ਲਈ ਧਨ ਦੌਲਤ ਅਤੇ ਰਸੂਖ ਉਪਲਬਧ ਕਰਾਇਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4142)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author