SatpalSDeol7ਦੇਸ਼ ਵਿੱਚ ਰਹਿ ਕੇ ਨਸ਼ਿਆਂ ਦੇ ਗੁਲਾਮ ਹੋਣ ਨਾਲੋਂ ਤੇ ਕਰਜ ਨਾਲ ...
(13 ਅਕਤੂਬਰ 2019)

 

ਪੰਜਾਬੀ ਨੌਜਵਾਨਾਂ ਦਾ ਚੰਗੀ ਜ਼ਿੰਦਗੀ ਜਿਉਣ ਲਈ ਸ਼ੰਘਰਸ਼ ਅੱਜ ਤੋਂ ਸ਼ੁਰੂ ਨਹੀਂ ਹੋਇਆਪਹਿਲੇ ਵਿਸ਼ਵ ਯੁੱਧ ਸਮੇਂ ਪੰਜਾਬ ਦਾ ਗੱਭਰੂ ਅੱਤ ਦੀ ਗਰੀਬੀ ਹੰਢਾ ਰਿਹਾ ਸੀਵੱਡੇ ਵੱਡੇ ਪਰਿਵਾਰਾਂ ਲਈ ਆਪਣੀ ਗੁਜ਼ਰ ਬਸਰ ਕਰਨੀ ਬਹੁਤ ਮੁਸ਼ਕਿਲ ਹੁੰਦੀ ਸੀਦੁਆਬੇ ਵਿੱਚੋਂ ਵਿਦੇਸ਼ ਵਿੱਚ ਵਸਣ ਦੀ ਪੰਜਾਬ ਦੇ ਸਾਰੇ ਖਿੱਤਿਆਂ ਵਿੱਚੋਂ ਪਹਿਲ ਕੀਤੀ ਗਈ ਕਿਉਂਕਿ ਦੁਆਬੇ ਵਿੱਚ ਜਮੀਨਾਂ ਦੇ ਟੱਕ ਬਾਕੀ ਖਿੱਤਿਆਂ ਨਾਲੋਂ ਛੋਟੇ ਸੀਨਤੀਜੇ ਵਜੋਂ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਜਿੱਥੇ ਪਹਿਲਾਂ ਪੰਜਾਬ ਵਿੱਚ ਕਿਸਾਨ ਤਬਕੇ ਅੰਦਰ ਜਮੀਨਾਂ ਦੇਖ ਕੇ ਰਿਸ਼ਤੇ ਕੀਤੇ ਜਾਂਦੇ ਹਨ, ਉੱਥੇ ਹੁਣ ਪਾਸਪੋਰਟ ਦੇਖ ਕੇ ਰਿਸ਼ਤੇ ਤੈਅ ਹੁੰਦੇ ਹਨ ਪੰਜਾਬ ਦੀ ਅਖੌਤੀ ਤਰੱਕੀ ਨੇ ਜਿੱਥੇ ਬੇਰੋਜਗਾਰੀ ਤੇ ਵਿਹਲੜਪੁਣੇ ਨੂੰ ਜਨਮ ਦਿੱਤਾ ਉੱਥੇ ਸਰਕਾਰਾਂ ਦੀਆਂ ਬੇਸਿਰਪੈਰ ਨੀਤੀਆਂ ਨੇ ਨੌਜਵਾਨ ਤਬਕਾ ਬਰਬਾਦ ਕਰ ਕੇ ਰੱਖ ਦਿੱਤਾਮਾਲੀਆ ਇਕੱਠਾ ਕਰਨ ਲਈ ਸਭ ਤੋਂ ਪਹਿਲਾਂ ਸਰਕਾਰਾਂ ਨੇ ਸ਼ਰਾਬ ਦੇ ਠੇਕਿਆਂ ਦਾ ਭਰਪੂਰ ਵਿਕਾਸ ਕੀਤਾ। ਜਿਸ ਮੁਲਕ ਵਿੱਚ ਸ਼ਰਾਬ ਉੱਤੇ ਸਿੱਖਿਆ ਵਾਸਤੇ ਟੈਕਸ ਲਾਇਆ ਹੋਵੇ ਤਾਂ ਕੀ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਸਰਾਬ ਦੇ ਸਿਰ ’ਤੇ ਤਰੱਕੀ ਕਰਨਗੀਆਂ?

ਪੰਜਾਬ ਦੀ ਪੁਰਾਣੀ ਪੀੜ੍ਹੀ ਦੇ ਨੌਜਵਾਨਾਂ ਨੇ ਬ੍ਰਿਟਿਸ਼ ਸ਼ਾਸਨ ਵਾਸਤੇ ਪਹਿਲਾ ਤੇ ਦੂਸਰਾ ਦੋਵੇਂ ਵਿਸ਼ਵ ਯੁੱਧ ਲੜੇਪਹਿਲੇ ਵਿਸ਼ਵ ਯੁੱਧ ਵਿੱਚ ਬਹੁਤ ਸਾਰੇ ਪੰਜਾਬੀ ਅਰਬ ਖੇਤਰਾਂ ਵਿੱਚ ਜਾ ਕੇ ਗੋਰਿਆਂ ਵਾਸਤੇ ਲੜੇ ਸੀ, ਉਦੋਂ ਇੱਕ ਲੋਕ ਬੋਲੀ ਮਸ਼ਹੂਰ ਹੋਈ ਸੀ –

ਬਸਰੇ ਦੀ ਲਾਮ ਟੁੱਟ ਜਾਏ‘
ਮੈਂ ਰੰਡੀਉਂ ਸੁਹਾਗਣ ਹੋਵਾਂ।

ਅੱਜ ਦੇ ਪੰਜਾਬ ਦਾ ਨੌਜਵਾਨ ਵੀ ਪੰਜਾਬ ਦੇ ਮੌਜੂਦਾ ਹਾਲਾਤ ਤੋਂ ਪਰੇਸ਼ਾਨ ਹੋ ਕੇ ਚੰਗੀ ਜ਼ਿੰਦਗੀ ਦੇ ਸੁਪਨੇ ਸਜਾ ਕੇ ਵਿਦੇਸ਼ ਵੱਲ ਜਾ ਰਿਹਾ ਹੈਪਿੱਛੇ ਰਹਿੰਦੇ ਪਰਿਵਾਰਾਂ ਲਈ ਇਹ ਬਸਰੇ ਦੀ ਲਾਮ ਤੋਂ ਘੱਟ ਨਹੀਂ ਹੈਪਰ ਇਹ ਸਭ ਕੁਝ ਪਰਿਵਾਰਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ ਇਸਦੇ ਭਵਿੱਖੀ ਨਤੀਜੇ ਕੀ ਹੋਣਗੇ, ਕਿਸੇ ਨੂੰ ਨਹੀਂ ਪਤਾਹਰ ਕੋਈ ਆਪਣੇ ਹਿਸਾਬ ਕਿਤਾਬ ਨਾਲ ਇਸ ਨੂੰ ਦੇਖ ਰਿਹਾ ਹੈ ਤੇ ਪੇਸ਼ ਕਰ ਰਿਹਾ ਹੈਅਖੌਤੀ ਬੁੱਧੀਜੀਵੀਆਂ ਮੁਤਾਬਿਕ ਨੌਜਵਾਨ ਵਿਦੇਸ਼ ਜਾ ਕੇ ਦਿਹਾੜੀਆਂ ਕਰਦੇ ਹਨ ਜੇ ਇੱਥੇ ਕੰਮ ਕਰਨ ਤਾਂ ਦੇਸ਼ ਤਰੱਕੀ ਕਰ ਸਕਦਾ ਹੈਕਈਆਂ ਦੇ ਵਿਚਾਰ ਨੇ ਕਿ ਸਾਡੇ ਲੋਕ ਗੋਰਿਆਂ ਦੀ ਗੁਲਾਮੀ ਵਿਦੇਸ਼ਾਂ ਵਿੱਚ ਜਾ ਕੇ ਕਰ ਰਹੇ ਹਨਕਈਆਂ ਦੇ ਵਿਚਾਰਾਂ ਅਨੁਸਾਰ ਇੱਥੇ ਰਹਿ ਕੇ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ

ਸਭ ਤੋਂ ਪਹਿਲੀ ਗੱਲ ਕਿ ਪੰਜਾਬ ਦੇ ਕਿਸਾਨੀ ਤਬਕੇ ਵਿੱਚ ਵਿਦੇਸ਼ ਭੱਜਣ ਦੀ ਹੋੜ ਲੱਗੀ ਹੈ, ਕਾਰਨ ਸਾਫ ਜਾਹਰ ਹੈ ਕਿ ਬੁਰੋਜਗਾਰੀ, ਨਸ਼ਾ ਤੇ ਸਮਾਜਿਕ ਅਸੁਰੱਖਿਆ ਦੀ ਭਾਵਨਾਕਿਸਾਨ ਦਾ ਪੁੱਤ ਖੇਤੀ ਕਰਕੇ ਕਰਜ ਦਾ ਬੋਝ ਵਧਾਉਣਾ ਨਹੀਂ ਚਾਹੁੰਦਾ ਤੇ ਜਮੀਨ ਕਰਜੇ ਵਿੱਚ ਵੀ ਵੇਚਣਾ ਨਹੀਂ ਚਾਹੁੰਦਾ, ਹਰ ਹੀਲੇ ਜਮੀਨ ਬਚਾਉਣਾ ਚਾਹੁੰਦਾ ਹੈ। ਸਾਡੇ ਲੋਕਾਂ ਨੂੰ ਜਮੀਨ ਨਾਲ ਅੱਤ ਦਾ ਮੋਹ ਹੈਕਰਜੇ ਦੀ ਵੱਡੀ ਪੰਡ ਉਤਾਰਨ ਲਈ ਸਰਕਾਰ ਦੀ ਕੋਈ ਨੀਤੀ ਨਹੀਂ। ਖੇਤੀ ਵਾਸਤੇ ਏ ਸੀ ਵਿੱਚ ਬੈਠ ਕੇ ਸਕੀਮਾਂ ਘੜ ਲਈਆਂ ਜਾਂਦੀਆਂ ਹਨ ਪਰ ਇਹ ਸਕੀਮਾਂ ਧਰਾਤਲ ’ਤੇ ਕੁਝ ਨਹੀਂ ਸੰਵਾਰਦੀਆਂਕਿਸਾਨ ਪਰਿਵਾਰਾਂ ਨਾਲ ਸੰਬੰਧਤ ਨੌਜਵਾਨਾਂ ਦੀ ਸਭ ਤੋਂ ਪਹਿਲੀ ਸੋਚ ਹੀ ਕੰਮ ਕਰ ਕੇ ਕਰਜ਼ਾ ਉਤਾਰਣ ਦੀ ਹੁੰਦੀ ਹੈਅਖੌਤੀ ਬੁੱਧੀਜੀਵੀਆਂ ਦੇ ਦਿਮਾਗ ਵਿੱਚ ਆ ਜਾਣਾ ਚਾਹੀਦਾ ਹੈ ਕਿ ਇਸ ਨਾਲ ਵਿਦੇਸ਼ੀ ਧਨ ਦੇਸ਼ ਵਿੱਚ ਆਵੇਗਾ ਤੇ ਇਸ ਤੋਂ ਵੱਡੀ ਦੇਸ਼ ਸੇਵਾ ਕੋਈ ਨਹੀਂਵਿਦੇਸ਼ ਵਸਣ ਵਾਲੇ ਨੌਜਵਾਨਾਂ ਦੇ ਖਿਲਾਫ ਜ਼ਿਆਦਾ ਚੀਕਾਂ ਉਹਨਾਂ ਲੋਕਾਂ ਦੀਆਂ ਨਿਕਲ ਰਹੀਆਂ ਹਨ, ਜਿਨ੍ਹਾਂ ਦੇ ਵਪਾਰ ਬੰਦ ਹੋ ਰਹੇ ਹਨ। ਇਹਨਾਂ ਵਿੱਚ ਸਿੱਖਿਆ ਸੰਸਥਾਵਾਂ ਮੋਹਰੀ ਹਨ, ਕਿਉਂਕਿ ਮੋਟੀਆਂ ਫੀਸਾਂ ਲੈ ਕੇ ਪੜ੍ਹਾਈਆਂ ਕਰਾਉਣ ਵਾਲੇ ਇਹਨਾਂ ਦੇ ਵਪਾਰਕ ਅਦਾਰੇ ਬੰਦ ਹੋਣ ਕਿਨਾਰੇ ਹਨ। ਜੇ ਇਹਨਾਂ ਲੋਕਾਂ ਨੇ ਲਾਲਚ ਵੱਸ ਗੈਰ ਮਿਆਰੀ ਸਿੱਖਿਆ ਨਾ ਦਿੱਤੀ ਹੁੰਦੀ ਤਾਂ ਸਥਿਤੀ ਕੁਝ ਹੋਰ ਹੁੰਦੀਨੌਜਵਾਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਲੁੱਟ ਕੇ ਆਪਣੇ ਸੁਪਨੇ ਸਾਕਾਰ ਕਰਨ ਵਾਲੇ ਜ਼ਿਆਦਾ ਚੀਕ ਚਿਹਾੜਾ ਪਾ ਰਹੇ ਹਨ

ਵਿਦੇਸ਼ ਵਿੱਚ ਬੈਠਾ ਨੌਜਵਾਨ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨੇ ਸਾਕਾਰ ਕਰਨਾ ਚਾਹੁੰਦਾ ਹੈ। ਜਿੱਥੇ ਦੇਸ਼ ਵਿਹਲੇ ਰਹਿਣਾ ਸਿਖਾਉਂਦਾ ਹੈ, ਉੱਥੇ ਵਿਦੇਸ਼ ਮਿਹਨਤ ਕਰਨੀ ਸਿਖਾਉਂਦਾ ਹੈ। ਨਵੀਂ ਸਭਿਆਚਾਰਕ ਕ੍ਰਾਂਤੀ ਦਾ ਮੁੱਢ ਬੱਝ ਚੁੱਕਾ ਹੈਅਸੀਂ ਬਹੁਤ ਸਾਰੀਆਂ ਦਹੇਜ ਹੱਤਿਆਵਾਂ ਤੇ ਦਹੇਜ ਵਾਸਤੇ ਕੁੱਟਾਂਮਾਰਾਂ ਕਰ ਲਈਆਂਹੁਣ ਮੁੰਡੇ ਵਾਲੇ ਵਿਦੇਸ਼ ਗਈਆਂ ਕੁੜੀਆਂ ਨੂੰ ਦਹੇਜ ਦੇਣ ਲੱਗੇ ਹਨਵਿਦੇਸ਼ੀ ਕਾਨੂੰਨ ਔਰਤਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਦਾ ਹੈ। ਜਿਹੜਾ ਸਾਡੇ ਤੋਂ ਸੰਭਵ ਨਹੀਂ ਹੋ ਸਕਿਆ, ਉਹ ਸਾਡੀਆਂ ਬੇਟੀਆਂ ਨੇ ਵਿਦੇਸ਼ਾਂ ਵਿੱਚ ਜਾ ਹਾਸਲ ਕਰਿਆਰਹੀ ਗੱਲ ਵਿਦੇਸ਼ ਵਿੱਚ ਦਿਹਾੜੀ ਕਰਨ ਦੀ, ਵਿਦੇਸ਼ ਦੀ ਦਿਹਾੜੀ ਹਜ਼ਾਰਾਂ ਰੁਪਇਆਂ ਬਰਾਬਰ ਹੋਣ ਕਰਕੇ ਸਾਡੇ ਨੌਜਵਾਨ ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ ਤੋਂ ਵੱਧ ਕਮਾ ਰਹੇ ਹਨਕੰਮ ਦੇ ਹਿਸਾਬ ਨਾਲ ਹੀ ਉੱਥੇ ਉਹਨਾਂ ਦੀ ਕਦਰ ਹੈਉਹ ਨੌਜਵਾਨ ਡਾਲਰਾਂ ਵਿੱਚ ਹਾਸਲ ਕਰਕੇ ਗੁਣਾ ਆਪਣੇ ਦੇਸ਼ ਦੀ ਕਰੰਸੀ ਨਾਲ ਕਰਦਾ ਹੈ, ਕਿਉਂ ਜੋ ਦੇਸ਼ ਵਿੱਚ ਬੈਠੇ ਉਹਨਾਂ ਦੇ ਪਰਿਵਾਰਾਂ ਦੀ ਉਹੋ ਉਮੀਦ ਹਨਅਤੇ ਇਹ ਡਾਲਰ ਰੁਪਏ ਬਣ ਕੇ ਦੇਸ਼ ਵਿੱਚ ਆਉਣੇ ਹਨ, ਇਸ ਤੋਂ ਵੱਡੀ ਦੇਸ਼ ਭਗਤੀ ਕੀ ਹੋਵੇਗੀਸਾਡੀ ਈਰਖਾ ਨੇ ਨਾ ਤਾਂ ਉਹਨਾਂ ਨੌਜਵਾਨਾਂ ਦਾ ਕੁਝ ਵਿਗਾੜਿਆ ਹੈ ਨਾ ਹੀ ਵਿਗਾੜ ਸਕੇਗੀਈਰਖਾ ਪੰਜਾਬੀਆਂ ਦੇ ਸੁਭਾਅ ਦੀ ਅੱਤ ਮਾੜੀ ਫਿਤਰਤ ਹੈ

ਇੱਕ ਹੋਰ ਪਹਿਲੂ, ਗੋਰਿਆਂ ਦੀ ਗੁਲਾਮੀ ਤੇ ਵਿਚਾਰ ਜਰੂਰ ਕੀਤਾ ਜਾਣਾ ਬਣਦਾ ਹੈ। ਵਿਦੇਸ਼ ਵਿੱਚ ਅਸੀਂ ਅਜਾਦ ਦੇਸ਼ ਦੇ ਨਾਗਰਿਕ ਬਣ ਕੇ ਜਾਂਦੇ ਹਾਂ, ਉਹਨਾਂ ਦੇ ਕਾਨੂੰਨ ਅਸੀਂ ਮੰਨਦੇ ਹਾਂ। ਜੇ ਨਾ ਮੰਨਾਗੇ ਤਾਂ ਉਹਨਾਂ ਨੂੰ ਮਨਾਉਣੇ ਆਉਂਦੇ ਹਨ, ਜੋ ਕਿ ਸਾਡੇ ਦੇਸ਼ ਵਿੱਚ ਅਸੀਂ ਅੱਜ ਤੱਕ ਨਹੀਂ ਕਰ ਸਕੇਦੇਸ਼ ਵਿੱਚ ਰਹਿ ਕੇ ਨਸ਼ਿਆਂ ਦੇ ਗੁਲਾਮ ਹੋਣ ਨਾਲੋਂ ਤੇ ਕਰਜ ਨਾਲ ਫਾਹੇ ਲੈਣ ਨਾਲੋਂ ਗੋਰਿਆਂ ਦੇ ਕਾਨੂੰਨ ਮੰਨਣ ਵਿੱਚ ਹੀ ਭਲਾਈ ਹੈਦੇਸ਼ ਵਿੱਚ ਲੀਡਰਾਂ ਦੇ ਪਿਛਲੱਗ ਬਣ ਕੇ, ਸਿਰਫ ਆਟਾ ਦਾਲ ਦੀ ਸੋਚ ਵਿੱਚ ਫਸਕੇ ਰਹਿਣ ਨਾਲੋਂ ਮਿਹਨਤ ਕਰਕੇ ਸੁਪਨੇ ਸਾਕਾਰ ਕਰਨ ਵਿੱਚ ਕੋਈ ਹਰਜ਼ ਨਹੀਂਅੱਜ ਉਹਨਾਂ ਨੌਜਵਾਨਾਂ ਦੇ ਨਿੰਦਕ ਸਾਨੂੰ ਨਹੀਂ ਬਣਨਾ ਚਾਹੀਦਾ ਸਗੋਂ ਉਹਨਾਂ ਨੂੰ ਆਪਣੇ ਰਸਤੇ ਚੁਣਨ ਦੇਣੇ ਚਾਹੀਦੇ ਹਨਉਹਨਾਂ ਲਾਮ ਤੁਰਨ ਵਾਲਿਆਂ ਦੀ ਤਰੱਕੀ ਵਿੱਚ ਹੀ ਸਾਡੀ ਤਰੱਕੀ ਹੈ, ਨਹੀਂ ਤਾਂ ਸਾਨੂੰ ਸਾਡੇ ਨਿਜਾਮ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1768)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸਤਪਾਲ ਸਿੰਘ ਦਿਓਲ

ਸਤਪਾਲ ਸਿੰਘ ਦਿਓਲ

Advocate (Sardulgarh, Mansa, Punjab, India.)
Phone: (91 - 98781 - 70771)

Email: (satpal.deol0@gmail.com)