SatpalSDeol7“ਉਹ ਬਚਪਨ ਵਿੱਚ ਹੀ ਬੱਚੇ ਤੋਂ “ਕੁਲਫ਼ੀਆਂ ਵੇਚਣ ਵਾਲਾ ਭਾਈ” ਬਣ ਗਿਆ ਸੀ। ਜਿਸ ਦਿਨ ਅੱਧੇ ਦਿਨ ਦਾ ਸਕੂਲ ਹੁੰਦਾ ...”
(1 ਜਨਵਰੀ 2023)
ਮਹਿਮਾਨ: 27.


ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਉਹ ਛੇਵੀਂ ਜਮਾਤ ਵਿੱਚ ਮੇਰਾ ਜਮਾਤੀ ਸੀ
ਨੇੜਲੇ ਪਿੰਡ ਵਿੱਚ ਹੀ ਮਿਡਲ ਸਕੂਲ ਹੁੰਦਾ ਸੀਮੈਂ ਪਿੰਡ ਵਾਲੇ ਸਕੂਲ ਵਿੱਚੋਂ ਪੰਜਵੀਂ ਪਾਸ ਕਰਕੇ ਉਹਨਾਂ ਦੇ ਪਿੰਡ ਵਾਲੇ ਸਕੂਲ ਵਿੱਚ ਦਾਖਲਾ ਲਿਆ ਸੀਮੇਰੇ ਪਿੰਡ ਤੋਂ ਉਹਦਾ ਪਿੰਡ ਢਾਈ ਕਿਲੋਮੀਟਰ ਦੂਰ ਸੀਪਹਿਲਾਂ ਪਹਿਲ ਮੈਂ ਤੁਰ ਕੇ ਸਕੂਲ ਜਾਂਦਾ ਸੀ ਪਰ ਕੁਝ ਸਮੇਂ ਬਾਅਦ ਮੈਂ ਪਿੰਡ ਤੋਂ ਸਾਈਕਲ ਤੇ ਸਕੂਲ ਜਾਣ ਲੱਗ ਪਿਆਬਹੁਤ ਸਾਰੇ ਨਵੇਂ ਤੇ ਪੁਰਾਣੇ ਸਹਿਪਾਠੀ ਮੇਰੇ ਨਾਲ ਹੀ ਅਗਲੀ ਕਲਾਸ ਵਿੱਚ ਦਾਖਲ ਹੋਏ ਸੀਉਹ ਬਹੁਤ ਹੀ ਗਰੀਬ ਮਹਾਜਨ ਪਰਿਵਾਰ ਦਾ ਮੁੰਡਾ ਸੀਉਸ ਦੀਆਂ ਦੋ ਭੈਣਾਂ ਤੇ ਇੱਕ ਭਰਾ ਸਨ। ਮਾਤਾ ਪਿਤਾ ਛੋਟੀ ਜਿਹੀ ਦੁਕਾਨ ਤੋਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਸਨਪਰਿਵਾਰ ਵਿੱਚ ਉਹ ਵੱਡਾ ਸੀਕੋਈ ਸ਼ਰਾਰਤ ਜਾਂ ਹਾਸਾ ਮਜ਼ਾਕ ਉਹ ਕਦੇ ਕਿਸੇ ਨਾਲ ਨਹੀਂ ਕਰਦਾ ਸੀ ਹਮੇਸ਼ਾ ਉਸ ਦਾ ਚਿਹਰਾ ਗੰਭੀਰ ਬਣਿਆ ਰਹਿੰਦਾ ਸੀ

ਅਸੀਂ ਅਕਸਰ ਹੀ ਉਸ ਮੁੰਡੇ ਨੂੰ ਸਕੂਲ ਦੇ ਵਕਤ ਤੋਂ ਬਾਅਦ ਸਾਈਕਲ ਉੱਪਰ ਸਾਈਕਲ ਦੀ ਟਿਊਬ ਨਾਲ ਬੰਨ੍ਹੇ ਹੋਏ ਬਕਸੇ ਵਿੱਚ ਕੁਲਫ਼ੀਆਂ ਵੇਚਦੇ ਹੋਏ ਦੇਖਦੇਛੁੱਟੀ ਵਾਲੇ ਦਿਨ ਤਾਂ ਉਹ ਸਾਰਾ ਸਾਰਾ ਦਿਨ ਸਾਈਕਲ ਤੇ ਕੁਲਫ਼ੀਆਂ ਲੈ ਕੇ ਆਸ ਪਾਸ ਦੇ ਪਿੰਡਾਂ ਵਿੱਚ ਬਗੈਰ ਧੁੱਪ ਗਰਮੀ ਦੀ ਪ੍ਰਵਾਹ ਕੀਤੇ ਫਿਰਦਾ ਰਹਿੰਦਾਬਾਰਾਂ ਤੇਰਾਂ ਸਾਲ ਦਾ ਬੱਚਾ ਅਜਿਹੀ ਮਿਹਨਤ ਕਰ ਸਕਦਾ ਹੈ, ਸੋਚਿਆ ਵੀ ਨਹੀਂ ਜਾ ਸਕਦਾ ਖਾਸ ਤੌਰ ’ਤੇ ਉਦੋਂ ਜਦੋਂ ਖੁਦ ਉਸ ਦੀ ਉਮਰ ਕੁਲਫ਼ੀ ਦੇਖ ਕੇ ਮਨ ਲਲਚਾਉਣ ਵਾਲੀ ਸੀਉਹ ਬਚਪਨ ਵਿੱਚ ਹੀ ਬੱਚੇ ਤੋਂ ਕੁਲਫ਼ੀਆਂ ਵੇਚਣ ਵਾਲਾ ਭਾਈ ਬਣ ਗਿਆ ਸੀਜਿਸ ਦਿਨ ਅੱਧੇ ਦਿਨ ਦਾ ਸਕੂਲ ਹੁੰਦਾ ਮੇਰੇ ਸਮੇਤ ਸਾਰੇ ਸਾਡੇ ਸਹਿਪਾਠੀ ਕਿਲਕਾਰੀਆਂ ਮਾਰਦੇ ਹਾਸੇ ਠੱਠੇ ਕਰਦੇ ਘਰਾਂ ਵੱਲ ਭੱਜਦੇ ਪਰ ਉਸ ਦੇ ਚਿਹਰੇ ’ਤੇ ਪਹਿਲਾਂ ਛੁੱਟੀ ਹੋਣ ਦੀ ਕੋਈ ਖੁਸ਼ੀ ਨਾ ਹੁੰਦੀਸ਼ਾਇਦ ਉਸ ਦੇ ਦਿਮਾਗ ਵਿੱਚ ਸ਼ਾਮ ਦੀ ਰੋਟੀ ਦਾ ਜੁਗਾੜ ਕਰਨ ਦੀ ਚਿੰਤਾ ਹੁੰਦੀ ਸੀ ਇਸਦਾ ਭੇਤ ਮੈਨੂੰ ਬਹੁਤ ਦੇਰ ਬਾਅਦ ਉਸ ਨਾਲ ਬੀਤੀ ਘਟਨਾ ਬਾਰੇ ਸੋਚ ਕੇ ਪਤਾ ਲੱਗਾਚਾਲੀ ਸਾਲ ਪੁਰਾਣੇ ਉਸ ਨਾਲ ਸੰਬੰਧਤ ਵਾਕਿਆਤ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂਮੇਰੇ ਨਾਲ ਉਸ ਦੀ ਨਾ ਤਾਂ ਦੋਸਤੀ ਸੀ ਅਤੇ ਨਾ ਹੀ ਉਹ ਕਿਸੇ ਨਾਲ ਕੋਈ ਬਹੁਤਾ ਬੋਲਚਾਲ ਜਾਂ ਸਹਿਚਾਰ ਰੱਖਦਾ ਸੀਨਾ ਹੀ ਉਹ ਕਦੇ ਕਿਸੇ ਨਾਲ ਲੜਦਾ ਸੀਬਚਪਨ ਵਿੱਚ ਉਸ ਨਾਲ ਹੋਈ ਇੱਕ ਘਟਨਾ ਮੇਰੇ ਦਿਮਾਗ ਵਿੱਚੋਂ ਕਦੇ ਵੀ ਵਿਸਾਰੀ ਨਹੀਂ ਜਾ ਸਕੀ

ਬਚਪਨ ਹਮੇਸ਼ਾ ਅਣਭੋਲ ਹੁੰਦਾ ਹੈਸੰਸਕਾਰ ਜਾਂ ਪਾਲਣ ਪੋਸ਼ਣ ਇਨਸਾਨ ਨੂੰ ਇਨਸਾਨ ਵਾਂਗ ਵਿਚਰਣਾ ਸਿਖਾਉਂਦੇ ਹਨਸਾਡੇ ਨਾਲ ਪੜ੍ਹਨ ਵਾਲੇ ਕਈ ਘਰਾਂ ਦੇ ਮੁੰਡੇ ਆਪਣੇ ਤਕੜੇ ਹੋਣ ਦੇ ਭਰਮ ਵਿੱਚ ਫਸੇ ਹੋਏ ਸਨਹੋਇਆ ਇਸ ਤਰ੍ਹਾਂ ਕਿ ਇੱਕ ਦਿਨ ਉਹ ਕੁਲਫ਼ੀਆਂ ਲੈਕੇ ਉਹਨਾਂ ਹੈਂਕੜਬਾਜ਼ ਮੁੰਡਿਆਂ ਦੇ ਮਹੱਲੇ ਆ ਗਿਆ ਮੈਂ ਵੀ ਉਹਨਾਂ ਨਾਲ ਖੇਡਣ ਲਈ ਉੱਥੇ ਗਿਆ ਹੋਇਆ ਸੀਸਭ ਨੂੰ ਇਹੋ ਜਾਪਦਾ ਸੀ ਕਿ ਇਹ ਮਹਾਜਨਾਂ ਦਾ ਮੁੰਡਾ ਹੈ, ਇਹਦੇ ਤੋਂ ਕੁਲਫ਼ੀਆਂ ਖੋਹੀਆਂ ਜਾ ਸਕਦੀਆਂ ਹਨਸ਼ਾਇਦ ਉਹ ਬੱਚਿਆਂ ਨੂੰ ਦੇਖ ਕੇ ਅਣਭੋਲ ਜਿਹੇ ਮਨ ਨਾਲ ਹੀ ਉੱਧਰ ਆ ਵੜਿਆ ਸੀਮੇਰੇ ਨਾਲ ਵਾਲੇ ਲੜਕਿਆਂ ਦੇ ਪਰਿਵਾਰਿਕ ਮੈਂਬਰ ਵੀ ਨੇੜੇ ਹੀ ਮੰਜਿਆਂ ਉੱਪਰ ਬੈਠੇ ਸਨਸਾਰੇ ਹੈਂਕੜਬਾਜ਼ ਉਸ ਦੇ ਸਾਈਕਲ ਦੁਆਲੇ ਇਕੱਠੇ ਹੋ ਗਏਉਹਨਾਂ ਦੇ ਵੱਡੇ ਪਰਿਵਾਰਿਕ ਮੈਂਬਰ ਉਹਨਾਂ ਦੀ ਇਸ ਕਰਤੂਤ ’ਤੇ ਖੁਸ਼ ਹੋ ਰਹੇ ਸਨ ਜਿਵੇਂ ਉਹਨਾਂ ਦੇ ਹੈਂਕੜਬਾਜ਼ ਪੁੱਤ ਕਾਬਲ ਕੰਧਾਰ ਜਿੱਤ ਰਹੇ ਹੋਣਇੱਕ ਨੇ ਤਾਂ ਆਖ ਹੀ ਦਿੱਤਾ - ਸਾਡੇ ਨਿਆਣੇ ਤਾਂ ਧਾਕੜ ਨੇ, ਚੀਜ਼ ਖੋਹਣ ਲੱਗੇ ਮਿੰਟ ਲਾਉਂਦੇ ਨੇਉਹ ਮੁੰਡਾ ਰੋਣ ਲੱਗ ਪਿਆ ਤੇ ਆਪਣਾ ਸਾਈਕਲ ਤੇ ਕੁਲਫ਼ੀਆਂ ਬਚਾਉਣ ਲੱਗਾਗਿਣਤੀ ਵਿੱਚ ਖੋਹਣ ਵਾਲੇ ਦੋ ਹੀ ਸਨ। ਉਹਨਾਂ ਨੇ ਉਸ ਦੇ ਸਾਈਕਲ ਦੇ ਟਾਇਰਾਂ ਵਿੱਚੋਂ ਹਵਾ ਕੱਢ ਦਿੱਤੀਮੇਰੇ ਕੋਲ਼ੋਂ ਰਿਹਾ ਨਾ ਗਿਆ ਮੈਂ ਉਸ ਨੂੰ ਛੁਡਾਉਣ ਲੱਗ ਪਿਆਮੈ ਕਿਸੇ ਤਰ੍ਹਾਂ ਉਹਨਾਂ ਦੀ ਹੱਥੋਪਾਈ ਵਿੱਚੋਂ ਉਸ ਨੂੰ ਛੁਡਾ ਲਿਆਉਹ ਦੁਬਾਰਾ ਉਸ ਮਹੱਲੇ ਕਦੇ ਨਹੀਂ ਆਇਆਇਹ ਸਾਰੀ ਘਟਨਾ ਹਮੇਸ਼ਾ ਜ਼ਿੰਦਗੀ ਦੇ ਸੰਘਰਸ਼ ਵਿੱਚ ਤਰੋਤਾਜ਼ਾ ਰਹੀ ਹੈ ਤੇ ਰਹੇਗੀ

ਹੁਣ ਕੁਝ ਸਾਲ ਪਹਿਲਾਂ ਉਹੋ ਮਹਾਜਨ ਲੜਕਾ ਮੈਨੂੰ ਜ਼ਮੀਨ ਦੇ ਕੇਸ ਵਿੱਚ ਵਕੀਲ ਮੁਕੱਰਰ ਕਰਨ ਆਇਆਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਉਸ ਨਾਲ ਤਾਜ਼ਾ ਕੀਤੀਆਂ ਮੈਂ ਉਹ ਬਚਪਨ ਦੀ ਘਟਨਾ ਉਸ ਨਾਲ ਸਾਂਝੀ ਕੀਤੀ ਉਸ ਨੇ ਆਪਣੇ ਬਾਰੇ ਸਾਰਾ ਕੁਝ ਦੱਸਿਆ ਕਿ ਕਿੰਝ ਉਸ ਨੇ ਸਖ਼ਤ ਮਿਹਨਤ ਕਰਕੇ ਕਰੋੜਾਂ ਦੀ ਜਾਇਜ਼ ਜਾਇਦਾਦ ਬਣਾਈ ਹੈ ਅਤੇ ਉਸ ਦੇ ਪਰਿਵਾਰ ਨੇ ਬਹੁਤ ਪਹਿਲਾਂ ਪਿੰਡ ਛੱਡ ਕੇ ਸ਼ਹਿਰ ਰਿਹਾਇਸ਼ ਕਰ ਲਈ ਹੈਹੁਣ ਉਹ ਤੇ ਉਸ ਦਾ ਪਰਿਵਾਰ ਰੰਗਾਂ ਵਿੱਚ ਵਸਦੇ ਹਨਜਿਸ ਜ਼ਮੀਨ ਦਾ ਕੇਸ ਮੇਰੇ ਕੋਲ ਲੈ ਕੇ ਆਇਆ ਸੀ, ਉਹ ਵੀ ਬਹੁਤ ਮਹਿੰਗੀ ਸ਼ਹਿਰੀ ਜ਼ਮੀਨ ਸੀਕਿਸੇ ਨੇ ਈਰਖਾ ਵੱਸ ਉਸ ਨੂੰ ਡਰਾਉਣ ਲਈ ਕੇਸ ਦਾਇਰ ਕੀਤਾ ਸੀਉਸ ਨੇ ਖਾਸ ਤੌਰ ’ਤੇ ਉਹਨਾਂ ਦੋ ਲੜਕਿਆਂ ਦੇ ਕਾਰੋਬਾਰ ਤੇ ਜ਼ਿੰਦਗੀ ਬਾਰੇ ਪੁੱਛਿਆ ਮੈਂ ਉਸ ਨੂੰ ਦੱਸਿਆ ਕਿ ਉਹ ਹੁਣ ਸਾਡੇ ਵਾਲੀ ਉਮਰ ਵਿੱਚ ਪੋਸਤੀਆਂ ਵਾਲੀ ਜ਼ਿੰਦਗੀ ਜੀ ਰਹੇ ਹਨਉਸ ਨੇ ਇੱਕ ਸਕੂਨ ਭਰਿਆ ਹੌਕਾ ਜਿਹਾ ਲਿਆ ਤੇ ਮੇਰੇ ਵੱਲ ਵੇਖ ਕੇ ਕਹਿਣ ਲੱਗਾ ਕਿ ਰੱਬ ਬੰਦੇ ਨੂੰ ਉਹੀ ਦਿੰਦਾ ਹੈ ਜਿਸਦਾ ਉਹ ਹੱਕਦਾਰ ਹੁੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3717)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

 

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author