SurjitSFlora7ਇਸ ਸਮੇਂ ਇਕੱਲੇ ਬਰੈਂਪਟਨ ਵਿੱਚ ਬਹੁਗਿਣਤੀ ਆਬਾਦੀ ਭੂਰੇ ਰੰਗ ਦੇ ਲੋਕਾਂ ਦੀ ਹੈਜੋ ਕੁੱਲ ਆਬਾਦੀ ਦਾ ਲਗਭਗ ...
(21 ਜੁਲਾਈ 2023)

 

21July22013 1


ਕੈਨੇਡਾ ਦੇ ਸੂਬੇ ਉਨਟੈਰਿਓ ਦਾ ਇੱਕ ਸ਼ਹਿਰ ਬਰੈਂਪਟਨ ਕਦੇ “ਫਲਾਵਰ ਸਿਟੀ” ਭਾਵ ਫੁੱਲਾਂ ਵਾਲਾ ਸ਼ਹਿਰ ਕਿਹਾ ਜਾਂਦਾ ਸੀ। ਉਸ ਸਮੇਂ ਦੀ ਮੇਅਰ ਸੂਜ਼ਨ ਫੈਨਲ
, ਜੋ ਬਹੁਤ ਹੀ ਹੋਣਹਾਰ ਤੇ ਤਜਰਬੇਕਾਰ ਆਗੂ ਸੀ, ਨੇ ਬਰੈਂਪਟਨ ਸ਼ਹਿਰ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀਉਸ ਤੋਂ ਬਾਅਦ ਜਿੰਨੇ ਵੀ ਮੇਅਰ ਆਏ, ਸਭ ਫੋਟੋਆਂ ਤੇ ਆਪਣੇ ਨਾਂ ਚਮਕਾਉਣ ਤਕ ਹੀ ਸੀਮਿਤ ਰਹੇ, ਬਰੈਂਪਟਨ ਸ਼ਹਿਰ ਲਈ ਕੁਝ ਵੀ ਨਹੀਂ ਕਰ ਪਾਏ

ਸੂਜ਼ਨ ਫੈਨਲ ਦੇ ਜਾਣ ਤੋਂ ਬਾਅਦ, 2014 ਤੋਂ ਹੁਣ ਤਕ ਬਰੈਂਪਟਨ ਵਿੱਚ ਪੰਜਾਬੀਆਂ ਨੇ ਬਹੁਤ ਕੁਝ ਕਰ ਦਿੱਤਾ ਹੈ, ਤੇ ਭਾਈਚਾਰੇ ਦਾ ਇੰਨਾ ਕੁ ਨਾਮ ਬਣਾ ਦਿੱਤਾ ਹੈ ਕਿ ਹਰ ਕੋਈ ਪੰਜਾਬੀਆਂ ਨੂੰ ਬੂਰੀ ਨਜ਼ਰ ਨਾਲ ਦੇਖਦਾ ਹੈਮਾਲਾਂ, ਪਾਰਕਾਂ ਵਿੱਚ, ਸੜਕਾਂ ਉੱਤੇ, ਹਰ ਪਾਸੇ ਗੰਦ ਹੀ ਗੰਦ, ਜਿੱਥੇ ਖਾਂਦੇ ਹਨ ਉੱਥੇ ਹੀ ਕਚਰਾ ਸੁੱਟ ਦਿੰਦੇ ਹਨ। ਸਕੂਲਾਂ, ਕਾਲਜਾਂ ਵਿੱਚ ਹਾਕੀਆਂ, ਕ੍ਰਿਪਾਨਾਂ ਨਾਲ ਲੜਾਈ, ਮਾਰ ਕੁਟਾਈ, ਚੋਰੀ-ਚਕਾਰੀ ਆਮ ਜਿਹੀ ਗੱਲ ਹੋ ਚੁੱਕੀ ਹੈ

ਪਿਛਲੇਂ ਦਿਨੀਂ ਪੀਲ ਪੁਲਿਸ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਦੇ ਪੁਲਿਸ ਵਿਭਾਗਾਂ ਵੱਲੋਂ ਮਿਲ ਕੇ ਮਾਰਚ ਤੋਂ ਇੱਕ ਗੰਢ ਜੋੜ ਓਪਰੇਸ਼ਨ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਟਰੱਕ ਟਰੇਲਰ ਸਮਾਨ ਨਾਲ ਭਰੇ ਚੋਰੀ, ਲੋਟਾਂ ਖੋਹਾਂ, ਗੱਡੀਆਂ ਦੀ ਚੋਰੀ ਕਰਨ ਵਾਲੇ ਗਰੋਹਾਂ ਨੂੰ ਫੜਨ ਲਈ ਟਾਸਕ ਫੋਰਸ ਬਣਾਈ ਗਈ ਸੀ 4 ਮਹੀਨੇ ਚੱਲੇ ਇਸ ਓਪਰੇਸ਼ਨ ਦੀ ਕਾਮਯਾਬੀ ਬਾਰੇ ਪਿਛਲੇ ਦਿਨੀਂ ਪੁਲੀਸ ਵੱਲੋਂ ਮੀਡੀਆ ਨਾਲ ਕਰਦੇ ਹੋਏ ਫੜੇ ਗਏ ਮੁਜਰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ15 ਬੰਦੇ ਫੜੇ ਗਏ ਹਨ। ਸ਼ਰਮ ਦੀ ਗੱਲ ਇਹ ਹੈ ਕਿ ਸਾਰੇ ਦੇ ਸਾਰੇ ਪੰਜਾਬੀ ਹਨ। ਇਹ ਕਿੰਨਾ ਭਾਈਚਾਰੇ ਦਾ ਨਾਮ ਰੋਸ਼ਨ ਕਰ ਰਹੇ ਹਨ। ਰਾਤੋ ਰਾਤ ਅਮੀਰ ਹੋਣ ਅਤੇ, ਵੱਡੀਆਂ-ਵੱਡੀਆਂ ਗੱਡੀਆਂ ਰੱਖਣ ਦੇ ਸੁਪਨੇ ਪੂਰੇ ਕਰਨ ਲਈ ਹੁਣ ਇਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ

ਇਹਨਾਂ 15 ਮੁਜਰਿਮਾਂ ਕੋਲੋਂ ਚੋਰੀ ਹੋਈਆਂ ਵਸਤੂਆਂ ਵਿੱਚ 9 ਮਿਲੀਅਨ ਡਾਲਰ ਦੀ ਰਿਕਵਰੀ ਹੋਈ ਹੈ15 ਮਜਰਿਮਾਂ ਉੱਤੇ ਕੁੱਲ 73 ਦੋਸ਼ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਪਰਾਧ ਦੁਆਰਾ ਹਾਸਲ ਕੀਤੀ ਜਾਇਦਾਦ ’ਤੇ ਕਬਜ਼ਾ ਕਰਨਾ, ਮੋਟਰ ਵਾਹਨ ਦੀ ਚੋਰੀ, ਬਰੇਕ ਅਤੇ ਐਂਟਰ ਅਤੇ ਚੋਰੀ ਅਤੇ ਪਾਬੰਦੀ ਦੌਰਾਨ ਮੋਟਰ ਵਾਹਨ ਚਲਾਉਣਾ ਸ਼ਾਮਲ ਹੈਹੈਰਾਨੀ ਦੀ ਗੱਲ ਇਹ ਹੈ ਕਿ ਉਹ ਸਾਰੇ ਪੰਜਾਬੀ ਭਾਰਤੀ ਹਨ, ਸਮਾਜ ਦਾ ਨਾਮ ਗਲਤ ਤਰੀਕੇ ਨਾਲ ਚਮਕਾ ਰਹੇ ਹਨਜਿੱਥੇ ਸਾਡੇ ਪੰਜਾਬੀ ਸਰਕਾਰੇ-ਦਰਬਾਰੇ ਉੱਚੇ ਉਹਦਿਆਂ ’ਤੇ ਬੈਠ ਕੇ ਭਾਈਚਾਰੇ ਦਾ ਨਾਂ ਰੋਸ਼ਨ ਕਰ ਰਹੇ ਹਨ, ਉੱਥੇ ਇਹ ਕੁਝ ਲੋਕ ਉਹਨਾਂ ਦੇ ਕੀਤੇ ਕਰਾਏ ’ਤੇ ਪਾਣੀ ਫੇਰੀ ਜਾਂਦੇ ਹਨ।

ਦੂਸਰੇ ਪਾਸੇ ਦੇਖਿਆ ਜਾਵੇ ਤਾਂ ਇਹਨਾਂ ਦੀ ਵੀ ਕੋਈ ਗਲਤੀ ਨਹੀਂ ਹੈ। ਜੇਕਰ ਕੈਨੇਡਾ ਸਰਕਾਰ ਇਹਨਾਂ ਨੂੰ ਕੈਨੇਡਾ ਦੇ ਵੀਜ਼ੇ ਦੇ ਰਹੀ ਹੈ ਤਾਂ ਇਹਨਾਂ ਲਈ ਨੌਕਰੀਆਂ ਵੀ ਪੈਦਾ ਕਰੇ, ਜਿਸਦੀ ਕੈਨੇਡਾ ਭਰ ਵਿੱਚ ਇਸ ਸਮੇਂ ਬਹੁਤ ਕਿੱਲਤ ਹੈ। ਲੋਕਾਂ ਕੋਲ ਰਹਿਣ ਲਈ ਘਰ ਨਹੀਂ ਹਨ। ਨਵੇਂ ਘਰ ਬਣ ਨਹੀਂ ਰਹੇ। ਰਿਫਿਊਜ਼ੀ ਸ਼ਰਨ ਮੰਗ ਰਹੇ ਹਨ, ਉਹਨਾਂ ਦੇ ਕੇਸ ਲਟਕ ਰਹੇ ਹਨ ਤੇ ਉਹਨਾਂ ਨੂੰ ਕੈਨੇਡਾ ਦੀਆਂ ਸੜਕਾਂ ’ਤੇ ਸਾਉਣਾ ਪੈ ਰਿਹਾ ਹੈ। ਹਰ ਟਰੈਫਿਕ ਲਾਈਟ ’ਤੇ ਕਈ ਲੋਕ ਡਾਲਰ-ਡਾਲਰ ਦੀ ਮੰਗ ਕਰਦੇ ਆਮ ਨਜ਼ਰ ਆ ਰਹੇ ਹਨ। ਭਿਖਾਰੀਆਂ ਵਾਲਾ ਮਾਹੌਲ ਬਣ ਚੁੱਕਾ ਹੈਪਰ ਟਰੂਡੋ ਸਰਕਾਰ ਇਹਨਾਂ ਦਾ ਕੁਝ ਕਰਨ ਤੋਂ ਪਹਿਲਾਂ ਯੂਕਰੇਨ ਅਤੇ ਬਾਹਰਲੇ ਦੇਸ਼ਾਂ ਤੋਂ ਹੋਰ ਲੋਕਾਂ ਨੂੰ ਧੜਾ-ਧੜ ਵੀਜ਼ੇ ਜਾਰੀ ਕਰ ਰਹੀ ਹੈ

ਇਸ ਸਮੇਂ ਇਕੱਲੇ ਬਰੈਂਪਟਨ ਵਿੱਚ ਬਹੁਗਿਣਤੀ ਆਬਾਦੀ ਭੂਰੇ ਰੰਗ ਦੇ ਲੋਕਾਂ ਦੀ ਹੈ, ਜੋ ਕੁੱਲ ਆਬਾਦੀ ਦਾ ਲਗਭਗ 70% ਹੈਇਸ ਜਨਸੰਖਿਆ ਵਿੱਚ ਮੁੱਖ ਤੌਰ ’ਤੇ ਭਾਰਤੀ ਮੂਲ ਦੇ ਵਿਅਕਤੀ, ਖਾਸ ਕਰਕੇ ਪੰਜਾਬੀ (50% ਅੰਤਰਰਾਸ਼ਟਰੀ ਵਿਦਿਆਰਥੀ ਹਨ) ਅਤੇ ਗੁਜਰਾਤੀ, ਨਾਲ ਹੀ ਪਾਕਿਸਤਾਨੀ ਅਤੇ ਬੰਗਲਾਦੇਸ਼ੀ ਸ਼ਾਮਲ ਹਨਇਸ ਸਥਿਤੀ ਦੇ ਨਾਲ ਉਹਨਾਂ ਵਿਅਕਤੀਆਂ ਦਾ ਸਾਂਝਾ ਮਸਲਾ ਪੈਦਾ ਹੁੰਦਾ ਹੈ ਜੋ ਕੈਨੇਡੀਅਨ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਨੂੰ ਅਪਣਾਉਣ ਲਈ ਤਿਆਰ ਨਹੀਂ ਹਨ, ਸਗੋਂ ਆਪਣੇ ਸੱਭਿਆਚਾਰਕ ਅਭਿਆਸਾਂ ਦੀ ਪਾਲਣਾ ਕਰਨ ਦੀ ਚੋਣ ਕਰਦੇ ਹਨ ਅਤੇ ਉਹਨਾਂ ਨੂੰ ਆਪਣੀਆਂ ਨੌਜਵਾਨ ਪੀੜ੍ਹੀਆਂ ’ਤੇ ਲਾਗੂ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨਇਹ ਵਿਅਕਤੀ ਆਪਣੀ ਕੈਨੇਡੀਅਨ ਪਛਾਣ ਨੂੰ ਆਸਾਨੀ ਨਾਲ ਸਵੀਕਾਰ ਨਹੀਂ ਕਰ ਰਹੇ ਹਨ। ਸਵਾਲ ਉੱਠਦਾ ਹੈ ਕਿ ਜੇਕਰ ਇਹਨਾਂ ਲੋਕਾਂ ਨੇ ਕੈਨੇਡਾ ਆ ਕੇ ਵੀ ਉਹ ਹੀ ਹਰਕਤਾਂ ਕਰਨੀਆਂ ਹਨ ਜਾਂ ਵਤੀਰਾ ਰੱਖਣਾ ਹੈ ਤਾਂ ਫਿਰ ਕੈਨੇਡਾ ਵਿੱਚ ਕਿਉਂ ਆਏ? ਉਹ ਕੈਨੇਡਾ ਨੂੰ ਭਾਰਤ ਵਰਗਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਆਪਣੀਆਂ ਮੂਰਖ ਇੱਛਾਵਾਂ ਦੀ ਪੂਰਤੀ ਲਈ ਕੈਨੇਡੀਅਨ ਕਾਨੂੰਨਾਂ ਦੇ ਹਰ ਇੱਕ ਨਿਯਮ ਨੂੰ ਤੋੜ ਰਹੇ ਹਨਜਿਵੇਂ ਭਾਰਤ ਵਿੱਚ ਕਾਰ-ਜੈਕਿੰਗ, ਬੈਂਕ ਡਕੈਤੀਆਂ, ਗਹਿਣਿਆਂ ਦੀ ਦੁਕਾਨ ਵਿੱਚ ਡਾਕੇ, ਗੋਲੀਬਾਰੀ, ਚਾਕੂ ਮਾਰਨਾ ਅਤੇ ਲਾਠੀਆਂ ਦੇ ਝਗੜੇ ਆਮ ਹਨ, ਉਹੀ ਇੱਥੇ ਕੈਨੇਡਾ ਵਿੱਚ ਕਰਨ ਲੱਗ ਪਏ ਹਨ

ਹਾਲ ਹੀ ਵਿੱਚ (ਸਾਡੇ ਕੋਲ ਸਬੂਤ ਹੈ) ਸੋਮਵਾਰ ਨੂੰ ਬਰੈਂਪਟਨ ਦਾ ਰਹਿਣ ਵਾਲਾ ਫੂਡ ਡਿਲੀਵਰੀ ਡਰਾਈਵਰ ਗੁਰਵਿੰਦਰ ਨਾਥ (ਉਮਰ 24 ਸਾਲ) 9 ਜੁਲਾਈ ਨੂੰ ਅੱਧੀ ਰਾਤ ਤੋਂ ਬਾਅਦ 2 ਵੱਜਕੇ 10 ਮਿੰਟ ’ਤੇ ਵਜੇ ਬ੍ਰਿਟਾਨੀਆ ਰੋਡ ਅਤੇ ਕ੍ਰੈਡਿਟਵਿਊ ਰੋਡ ਖੇਤਰ ਵਿੱਚ ਕੰਮ ਕਰ ਰਿਹਾ ਸੀਡਿਲੀਵਰੀ ਕਰਦੇ ਸਮੇਂ ਉਸ ਦਾ ਸਾਹਮਣਾ ਅਣਪਛਾਤੇ ਵਿਅਕਤੀਆਂ ਨੇ ਕੀਤਾਅਣਪਛਾਤੇ ਵਿਅਕਤੀ ਨਾਥ ਦੀ ਗੱਡੀ ਖੋਹ ਕੇ, ਉਸ ਨੂੰ ਗੰਭੀਰ ਜ਼ਖ਼ਮੀ ਕਰਕੇ ਸੜਕ ਕਿਨਾਰੇ ਛੱਡ ਕੇ ਫਰਾਰ ਹੋ ਗਏਉਸ ਨੂੰ ਪੈਰਾਮੈਡਿਕਸ ਦੁਆਰਾ ਟਰਾਮਾ ਸੈਂਟਰ ਲਿਜਾਇਆ ਗਿਆ ਅਤੇ ਬਦਕਿਸਮਤੀ ਨਾਲ ਹਮਲੇ ਦੇ ਪੰਜ ਦਿਨ ਬਾਅਦ ਸ਼ੁੱਕਰਵਾਰ ਨੂੰ ਗੁਰਵਿੰਦਰ ਨਾਥ ਦੀ ਮੌਤ ਹੋ ਗਈ

ਇਹ ਦੇਖਦੇ ਹੋਏ ਕਿ ਆਬਾਦੀ ਦੀ ਬਹੁਗਿਣਤੀ ਵਿੱਚ ਭੂਰੀ ਭਾਰਤੀ ਚਮੜੀ ਵਾਲੇ ਵਿਅਕਤੀ ਸ਼ਾਮਲ ਹੁੰਦੇ ਹਨ, ਇਹ ਦੇਖਿਆ ਗਿਆ ਹੈ ਕਿ ਉਹਨਾਂ ਵਿੱਚੋਂ ਇੱਕ ਮਹੱਤਵਪੂਰਣ ਭਾਗ ਰੂੜ੍ਹੀਵਾਦੀ ਧਾਰਨਾਵਾਂ ਦੇ ਅਨੁਕੂਲ ਹੈ ਅਤੇ ਤਬਦੀਲੀ ਨੂੰ ਗਲੇ ਲਗਾਉਣ ਲਈ ਝਿਜਕਦਾ ਹੈਬਰੈਂਪਟਨ ਵਿੱਚ ਬਹੁਤ ਸਾਰੇ ਵਿਅਕਤੀ, ਜਿਨ੍ਹਾਂ ਨਾਲ ਮੈਂ ਜੁੜਿਆ ਹੋਇਆ ਹੈ, ਜਨਤਕ ਆਵਾਜਾਈ, ਸ਼ਾਪਿੰਗ ਮਾਲ ਜਾਂ ਆਪਣੇ ਭਾਈਚਾਰੇ ਤੋਂ ਬਾਹਰ ਕਿਸੇ ਹੋਰ ਵਿਸ਼ੇ ਬਾਰੇ ਦੋਸਤਾਨਾ ਗੱਲਬਾਤ ਕਰਨ ਤੋਂ ਝਿਜਕਦੇ ਹਨਮੈਂ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਕੈਨੇਡਾ ਵਿੱਚ ਪ੍ਰਫੁੱਲਤ ਹੋਣ ਲਈ ਪੰਜਾਬੀ ਜ਼ਬਾਨ ਦਾ ਗਿਆਨ ਹੋਣਾ ਕਾਫ਼ੀ ਹੈ ਮੈਨੂੰ ਯਕੀਨ ਹੈ ਕਿ ਇਹ ਬਰੈਂਪਟਨ ਅਤੇ ਸਰੀ, ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਸੀ।

ਬਰੈਂਪਟਨ ਇੱਕ ਮਹੱਤਵਪੂਰਨ ਦੱਖਣੀ ਏਸ਼ੀਆਈ ਆਬਾਦੀ ਦਾ ਘਰ ਹੈ, ਜਿਸ ਵਿੱਚ ਕੁੱਲ ਆਬਾਦੀ ਦਾ 44% ਸ਼ਾਮਲ ਹੈਇਸ ਸਮੂਹ ਦੇ ਅੰਦਰ 17% ਪੰਜਾਬੀ ਬੋਲਦੇ ਹਨ, 2.79% ਉਰਦੂ, 2.12% ਗੁਜਰਾਤੀ, 1.98% ਹਿੰਦੀ ਅਤੇ 1.83% ਤਾਮਿਲ ਬੋਲਦੇ ਹਨ

ਗੁਆਂਢੀ ਸ਼ਹਿਰ ਮਿਸੀਸਾਗਾ ਵਿੱਚ, ਜ਼ਿਆਦਾਤਰ ਆਬਾਦੀ ਗੋਰਿਆਂ ਦੀ ਹੈ, ਜੋ ਕਿ 43% ਹੈ, ਜਦੋਂ ਕਿ ਦੱਖਣੀ ਏਸ਼ੀਆਈ ਲੋਕ ਆਬਾਦੀ ਦਾ 23% ਬਣਦੇ ਹਨ ਵਾਨ ਸ਼ਹਿਰ ਦੀ ਬਹੁਗਿਣਤੀ ਆਬਾਦੀ ਇਟਾਲੀਅਨਾਂ ਦੀ ਹੈ, ਜਿਸ ਵਿੱਚ ਕੁੱਲ ਆਬਾਦੀ ਦਾ 31% ਸ਼ਾਮਲ ਹੈ। ਇਸ ਤੋਂ ਬਾਅਦ ਰੂਸੀ ਅਤੇ ਚੀਨੀ, ਹਰ ਇੱਕ ਆਬਾਦੀ ਦਾ 8% ਹੈ ਸਕਾਰਬੋਰੋ ਦੀ ਜਨਸੰਖਿਆ ਰਚਨਾ ਵਿੱਚ 25% ਦੱਖਣੀ ਏਸ਼ੀਆਈ ਅਤੇ 20% ਚੀਨੀ ਵਿਅਕਤੀ ਸ਼ਾਮਲ ਹਨ ਉਨ੍ਹਾਂ ਵਿੱਚ ਆਪਣੇ ਆਪ ਨੂੰ ਵਿਅਕਤੀਗਤ ਤੌਰ ’ਤੇ ਵਿਕਸਤ ਕਰਨ ਦੀ ਯੋਗਤਾ ਦੀ ਘਾਟ ਹੈ ਅੰਗਰੇਜ਼ੀ ਦੇ ਹੁਨਰ ਦਾ ਵਿਕਾਸ ਜਾਰੀ ਹੈ, ਨਤੀਜੇ ਵਜੋਂ ਪ੍ਰਭਾਵਸ਼ਾਲੀ ਸੰਚਾਰ ਵਿੱਚ ਮੁਸ਼ਕਲਾਂ ਅਤੇ ਦੂਜਿਆਂ ਨਾਲ ਸੀਮਤ ਗੱਲਬਾਤ ਹੁੰਦੀ ਹੈਕੈਨੇਡਾ ਆਪਣੇ ਸ਼ਾਨਦਾਰ ਲੈਂਡਸਕੇਪਾਂ ਅਤੇ ਇਸਦੀ ਅਨੋਖੀ ਆਬਾਦੀ ਲਈ ਮਸ਼ਹੂਰ ਹੈ ਭਾਰਤੀ ਲੋਕ ਸਥਾਨਕ ਲੋਕਾਂ ਨਾਲ ਦੋਸਤੀ ਕਾਇਮ ਕਰਨ, ਉਨ੍ਹਾਂ ਤੋਂ ਗਿਆਨ ਪ੍ਰਾਪਤ ਕਰਨ ਅਤੇ ਉਨ੍ਹਾਂ ਨਾਲ ਜਸ਼ਨਾਂ ਵਿੱਚ ਹਿੱਸਾ ਲੈਣ ਤੋਂ ਕੰਨੀ ਕਤਰਾਉਂਦੇ ਹਨ

ਮੁੱਖ ਨੁਕਤੇ, ਜਿਸ ’ਤੇ ਮੈਂ ਜ਼ੋਰ ਦੇਣਾ ਚਾਹਾਂਗਾ ਉਹ ਇਹ ਹੈ ਕਿ ਬਰੈਂਪਟਨ ਉੱਚ ਪੱਧਰੀ ਬੇਰਹਿਮੀ, ਸ਼ਿਸ਼ਟਾਚਾਰ ਦੀ ਘਾਟ, ਅਤੇ ਕਾਨੂੰਨ ਤੋੜਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਦਾ ਪ੍ਰਦਰਸ਼ਨ ਕਰਦਾ ਹੈਕਦੇ-ਕਦਾਈਂ, ਵਿਅਕਤੀਆਂ ਨੂੰ ਟ੍ਰੈਫਿਕ ਸਿਗਨਲਾਂ ਦੀ ਅਣਦੇਖੀ ਕਰਦੇ, ੳਨ੍ਹਾਂ ਨੂੰ ਤੋੜਦੇ ਹੋਏ ਦੇਖਿਆ ਜਾ ਸਕਦਾ ਹੈਇਹ ਵਰਤਾਰਾ ਪੰਜਾਬੀ ਭਾਈਚਾਰੇ ਲਈ ਬਦਨਾਮੀ ਦਾ ਕਾਰਨ ਬਣਦਾ ਜਾ ਰਿਹਾ ਹੈ, ਜਿਸ ’ਤੇ ਕਾਬੂ ਪਾਉਣ ਲਈ ਸਰਕਾਰਾਂ ਅਤੇ ਭਾਈਚਾਰੇ ਵੱਲੋਂ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਇਹ ਕੈਨੇਡਾ, ਕੈਨੇਡਾ ਹੀ ਬਣਿਆ ਰਹੇ, ਦੂਸਰਾ ਇੰਡੀਆ ਨਾ ਬਣ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4101)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਜੀਤ ਸਿੰਘ ਫਲੋਰਾ

ਸੁਰਜੀਤ ਸਿੰਘ ਫਲੋਰਾ

Brampton, Ontario, Canada.
Phone: (647 - 829 9397)
Email: (editor@asiametro.ca)

More articles from this author