SurjitSFlora7ਕਹਿੰਦੇ ਹਨ ਕਿ ਅਮਰੀਕਾ ਦੇ ਬਾਰਡਰ ਉੱਤੇ ਬਰੈਂਪਟਨ ਦੇ ਅਡਰੈੱਸ ਵਾਲੇ ਡਰਾਇਵਰ ਲਸੰਸ ਦੀ ਤਾਂ ਖਾਸ ...
(2 ਫਰਵਰੀ 2023)
ਇਸ ਸਮੇਂ ਮਹਿਮਾਨ: 215.


ਕੈਨੇਡਾ ਵਿੱਚ ਜ਼ਿਆਦਾਤਰ ਪ੍ਰਵਾਸੀ ਇੱਥੇ ਕਾਨੂੰਨੀ ਤੌਰ ’ਤੇ ਪਹੁੰਚਦੇ ਹਨ
ਜਦੋਂ ਤੁਸੀਂ ਇਹਨਾਂ ਨੂੰ ਵੇਖਣਾ ਅਰੰਭ ਕਰਦੇ ਹੋ, ਪਰਵਾਸੀਆਂ ਦੀ ਮਹਾਂਨਗਰ ਪ੍ਰਵਿਰਤੀ, ਅਤੇ ਉਹ ਕਿੱਥੇ ਕੈਨੇਡੀਅਨ ਸਮਾਜਕ ਸ਼੍ਰੇਣੀ ਦੇ ਕਲਚਰ ਵਿੱਚ ਫਿੱਟ ਹੋਣਗੇ, ਸ਼ਾਇਦ ਉਹ ਉਨ੍ਹਾਂ ਸੱਭਿਆਚਾਰ ਨਾਲੋਂ ਵਧੇਰੇ ਮਹੱਤਵਪੂਰਨ ਹਨ ਜੋ ਉਹ ਆਪਣੇ ਨਾਲ ਲਿਆਉਂਦੇ ਹਨ

ਪਿਛਲੇਂ ਕੁਝ ਸਾਲਾਂ ਤੋਂ ਕੈਨੇਡਾ ਵੱਲੋਂ ਭਾਰਤੀ ਵਿਦਿਆਰਥੀਆਂ ਲਈ ਖੋਲ੍ਹੇ ਵੀਜ਼ੇ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਕੈਨੇਡਾ ਆਏ, ਜੋ ਗਲਤ ਨਹੀਂ ਹੈ। ਪਰ ਭਾਰਤੀ ਸੋਚ ਇੱਥੋਂ ਦੇ ਰਹਿਣ ਬਹਿਣ ਵਾਲੇ ਸਲੀਕੇ, ਛੋਟੀ-ਛੋਟੀ ਗੱਲ ’ਤੇ ਮਰਨ-ਮਾਰਨ ’ਤੇ ਉੱਤਰ ਆਉਣਾ ਆਦਿ ਨੇ ਖਾਸ ਤੌਰ ’ਤੇ ਪੰਜਾਬੀਆਂ ਦੇ ਅਕਸ ਨੂੰ ਬਹੁਤ ਵੱਡੀ ਢਾਹ ਲਾਈ ਹੈ, ਜਿਸ ਕਾਰਨ ਪੰਜਾਬੀ ਭਾਈਚਾਰੇ ਨੂੰ ਸ਼ਰਮਿੰਦਗੀ ਵੀ ਸਹਿਣੀ ਪਈ ਹੈ

ਦੀਵਾਲੀ ’ਤੇ ਸਾਰੀ-ਸਾਰੀ ਰਾਤ ਪਟਾਕੇ ਚਲਾਉਣ ਕਾਰਨ ਕੈਨੇਡੀਅਨ ਲੋਕਾਂ ਦੀ ਨੀਂਦ ਹਰਾਮ ਹੋਈ, ਜਿਸ ਕਰਕੇ ਲੋਕਾਂ ਵੱਲੋਂ ਸਿਟੀ ਹਾਲ ਜਾ ਕੇ ਸ਼ਿਕਾਇਤਾਂ ਵੀ ਕੀਤੀਆਂ ਗਈਆਂਕਈ ਥਾਂਵਾਂ ’ਤੇ ਪ੍ਰਸ਼ਾਸਨ ਵੱਲੋਂ ਦੀਵਾਲੀ ’ਤੇ ਪਟਾਕੇ ਚਲਾਉਣ ’ਤੇ ਪਾਬੰਦੀ ਦਾ ਐਲਾਨ ਵੀ ਕਰਨਾ ਪਿਆ

ਸੱਭਿਆਚਾਰਕ ਸੰਭਾਲ ਦੀ ਗੱਲ ਕਰੀਏ ਤਾਂ 1994 ਵਿੱਚ ਲਗਭਗ 80 ਫ਼ੀਸਦ ਦੱਖਣੀ ਏਸ਼ੀਆਈ ਕੈਨੇਡੀਅਨ ਪ੍ਰਵਾਸੀ ਸਨਕੈਨੇਡਾ ਵਿੱਚ ਸਿਰਫ਼ ਸਿੱਖ ਹੀ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਹਨ, ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਸੱਭਿਆਚਾਰਕ ਸੰਭਾਲ ਦੀ ਸਪਸ਼ਟ ਇੱਕ ਮਿਸਾਲ ਪੇਸ਼ ਕੀਤੀਹਰ ਸਾਲ ਸਿੱਖਾਂ ਵੱਲੋਂ ਵਿਸਾਖੀ, ਖਾਲਸਾ ਦਿਵਸ ’ਤੇ ਵੈਨਕੂਵਰ ਅਤੇ ਟੋਰਾਂਟੋ ਵਿੱਚ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਲੱਖਾਂ ਸੰਗਤਾਂ ਸ਼ਾਮਿਲ ਹੋ ਕੇ ਕੈਨੇਡਾ ਦੀ ਧਰਤੀ ’ਤੇ ਵੀ ਖ਼ਾਲਸੇ ਦੀ ਹੋਂਦ ਦਾ ਸਬੂਤ ਪੇਸ਼ ਕਰਦੀਆਂ ਹਨ ਤੇ ਕੈਨੇਡਾ ਦੀਆਂ ਸੜਕਾਂ, ਗਲੀਆਂ ਨੂੰ ਖ਼ਾਲਸੇ ਦੇ ਕੇਸਰੀ ਰੰਗ ਵਿੱਚ ਰੰਗਦੀਆਂ ਹਨਇਹ ਵੀ ਸੱਚ ਹੈ ਕਿ ਅਮਨ ਅਮਾਨ ਵਾਲੇ ਕੈਨੇਡਾ ਵਰਗੇ ਦੇਸ਼ ਵਿੱਚ ਵੀ ਭਾਰਤੀਆਂ ਨੂੰ ਕਈ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਉਨ੍ਹਾਂ ਦੇ ਰਵੱਈਏ ਕਾਰਨ ਹੈ, ਜੋ ਕਿ ਭਾਰਤੀਆਂ ਨੂੰ ਬਦਲਣ ਦੀ ਲੋੜ ਹੈਭਾਰਤੀਆਂ ਨੂੰ ਕੈਨੇਡਾ ਦੀ ਵਿਵਸਥਾ ਤੇ ਇੱਥੋਂ ਦੇ ਸਮਾਜ ਮੁਤਾਬਿਕ ਜੀਵਨ ਸ਼ੈਲੀ ਦੇ ਆਪਣੇ ਆਪ ਨੂੰ ਅਨੁਕੂਲ ਬਣਾਉਣ ਦੀ ਲੋੜ ਹੈ

ਪਰ ਕਈ ਵਾਰ ਕਈ ਪ੍ਰਵਾਸੀ ਆਪਣੇ ਦੇਸ਼ਾਂ ਤੋਂ ਇਸ ਤਰ੍ਹਾਂ ਦਾ ਸੱਭਿਆਚਾਰ ਆਪਣੇ ਨਾਲ ਲੈ ਕੇ ਆਉਂਦੇ ਹਨ ਕਿ ਉਹ ਸਾਰੇ ਤਲਾਬ ਨੂੰ ਹੀ ਗੰਧਲਾ ਕਰ ਦਿੰਦੇ ਹਨਕਿਉਂਕਿ ਨਵੇਂ ਦੇਸ਼, ਉੱਥੋਂ ਦੇ ਰਹਿਣ ਸਹਿਣ, ਬੋਲੀ, ਕਲਚਰ ਦੇ ਰੰਗਤ ਵਿੱਚ ਆਪਣੇ ਆਪ ਨੂੰ ਉਹ ਜਦੋਂ ਤਕ ਰੰਗਣ ਦੀ ਕੋਸ਼ਿਸ਼ ਕਰਦੇ ਹਨ, ਤਦ ਤਕ ਆਪਣੇ ਪਿਛਲੇ ਦੇਸ਼ ਦੀਆਂ, ਕਾਨੂੰਨ ਤੋੜਨ ਜਾਂ ਆਪਣੇ ਬੁਰੇ ਰਹਿਣ-ਸਹਿਣ, ਵਰਤਾ, ਆਪਣੀਆਂ ਭੈੜੀਆਂ ਹਰਕਤਾਂ ਨੂੰ ਅੱਗੇ ਰੱਖਦੇ ਹੋਏ, ਕਿਸੇ ਵੀ ਸ਼੍ਰੇਣੀ ਵਿੱਚ ਫਿੱਟ ਨਹੀਂ ਹੁੰਦੇਤਦ ਉਹ ਬੁਰੇ ਕੰਮਾਂ ਵਿੱਚ ਪੈ ਜਾਂਦੇ ਹਨਹੁਣ ਜੇਕਰ ਆਪਾਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਅਤੇ ਬਰੈਂਪਟਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਲੋਕਾਂ ਨੇ ਗਲਤ ਧੰਦਿਆਂ ਵਿੱਚ ਪੈ ਕੇ ਭਾਈਚਾਰੇ ਦਾ ਨਾਂ ਪਲੀਤ ਕੀਤਾ ਹੋਇਆ ਹੈ ਹੁਣ ਬਰੈਂਪਟਨ ਬਣਦਾ ਜਾ ਰਿਹਾ ਹੈ ਡਰੱਗ ਸਮਗਲਰਾਂ, ਫਰਾਡੀਆਂ ਅਤੇ ਮੁਜਰਿਮਾਂ ਦੀ ਬਹੁਤਾਤ ਵਾਲਾ ਸ਼ਹਿਰਨਕਦੀ ਨੌਕਰੀਆਂ, ਭਾਰਤੀ ਕਰਿਆਨੇ ਦੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਦੀ ਅਸਾਨ ਪਹੁੰਚ ਦੇ ਕਾਰਨ ਪੰਜਾਬ ਤੋਂ ਆਏ ਜ਼ਿਆਦਾਤਰ ਨਵੇਂ ਪ੍ਰਵਾਸੀ ਬਰੈਂਪਟਨ ਵਿੱਚ ਸੈਟਲ ਹੋ ਰਹੇ ਹਨਬਰੈਂਪਟਨ ਦੇ ਬਹੁਤ ਸਾਰੇ ਗੁਰਦੁਆਰੇ, ਮੰਦਰ ਹਨ ਜਿੱਥੇ ਸਿੱਖ ਅਤੇ ਹਿੰਦੂ ਆਪਣੇ ਧਰਮ ਦਾ ਪ੍ਰਚਾਰ ਕਰਦੇ ਹਨ

ਬਰੈਂਪਟਨ ਵਿੱਚ ਭਾਰਤੀ ਪ੍ਰਵਾਸੀ ਆਪਣੇ ਘਰੇਲੂਪਣ ਨੂੰ ਮਹਿਸੂਸ ਨਹੀਂ ਕਰਦੇ ਕਿਉਂਕਿ ਤੁਸੀਂ ਇੱਥੇ ਭਾਰਤੀ ਕਰਿਆਨੇ ਦੀਆਂ ਦੁਕਾਨਾਂ ਤੋਂ “ਸਭ ਕੁਝ ਅਤੇ ਕੁਝ ਵੀ” ਖਰੀਦ ਸਕਦੇ ਹੋ, ਇੱਥੋਂ ਤਕ ਕਿ ਜ਼ਰਦੇ ਦੀਆਂ ਪੁੜੀਆਂ ਅਤੇ ਮਨ ਮਰਜ਼ੀ ਦੇ ਸਵਾਦੀ ਪਾਨ ਵੀਖਾਣ ਪਕਵਾਨ ਦੀ ਤਾਂ ਗੱਲ ਹੀ ਛੱਡੋ, ਹਰ ਕੋਨੇ ’ਤੇ ਰੈਸਟੋਰੈਂਟ ਮਿਲ ਜਾਣਗੇ

ਬਰੈਂਪਟਨ ਖੇਤਰ ਦੇ ਸਾਰੇ ਕਾਲਜਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈਇਨ੍ਹਾਂ ਵਿੱਚੋਂ ਬਹੁਤੇ ਵਿਦਿਆਰਥੀ ਮੱਧ-ਵਰਗ ਦੇ ਪਰਿਵਾਰਾਂ ਵਿੱਚੋਂ ਹਨ ਅਤੇ ਇਨ੍ਹਾਂ ਦੀ ਕੈਨੇਡਾ ਵਿੱਚ ਸਿੱਖਿਆ ਦਾ ਇੱਕੋ ਇੱਕ ਉਦੇਸ਼ ਇੰਮੀਗਰੇਸ਼ਨ ਦਾ ਹਾਸਿਲ ਕਰਨਾ ਹੈ। ਇਨ੍ਹਾਂ ਨੂੰ ਕੋਈ ਡਿਗਰੀ ਮਿਲੇ ਜਾਂ ਨਾ, ਪਰ ਕੈਨੇਡਾ ਦੀ ਪੀ ਆਰ ਜ਼ਰੂਰ ਮਿਲਣੀ ਚਾਹਿੰਦੀ ਹੈ

ਕੈਨੇਡਾ ਦੀ ਜਨਸੰਖਿਆ ਵੱਲ ਇੱਕ ਧਿਆਨ ਮਾਰੀਏ ਤਾਂ ਦੱਖਣੀ ਏਸ਼ੀਆਈ 44.3%, ਯੂਰਪੀਅਨ 26%, ਕਾਲੇ 13.9%, ਫਿਲੀਪੀਨੋ 3.4%, ਲਾਤੀਨੀ ਅਮਰੀਕੀ 2.4%, ਦੱਖਣ ਪੂਰਬੀ ਏਸ਼ੀਆਈ 1.4%, ਚੀਨੀ 1.5% ਹਨ।

ਘਰ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵੱਲ ਧਿਆਨ ਮਾਰੀਏ ਤਾਂ ਅੰਗਰੇਜ਼ੀ 51.71%, ਪੰਜਾਬੀ 17.51%, ਉਰਦੂ 2.79%, ਪੁਰਤਗਾਲੀ 2.12%, ਹਿੰਦੀ 1.93% ਹੈ

ਵੈਸੇ ਤਾਂ ਜੇਕਰ ਭਾਰਤੀਆਂ ਦੀ, ਖਾਸ ਕਰ ਪੰਜਾਬੀਆਂ ਦੀ ਗੱਲ ਕਰਦੇ ਹਾਂ ਤਾਂ ਉਹ ਮਿਹਨਤੀ ਪੇਸ਼ੇਵਰ ਹਨਪਰ ਬਦਨਾਮ ਹਨ, ਕਿਉਂਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਕੈਨੇਡਾ ਲਿਆਉਣ ਲਈ ਧੋਖਾਧੜੀ ਕਰਦੇ ਹਨਇੱਥੋਂ ਤਕ ਕਿ ਉਹ ਵੀਜ਼ਾ ਪ੍ਰਾਪਤ ਕਰਨ ਲਈ ਆਪਣੀਆਂ ਭੈਣਾਂ ਅਤੇ ਭਰਾਵਾਂ ਨਾਲ ਵਿਆਹ ਵੀ ਕਰਦੇ ਹਨਉਨ੍ਹਾਂ ਨੇ ਪੱਛਮੀ ਦੇਸ਼ਾਂ ਵਿੱਚ ਭਾਰਤ ਦਾ ਨਾਂ ਖਰਾਬ ਕੀਤਾ ਹੈਉਹ ਗੈਰਕਨੂੰਨੀ ਢੰਗ ਨਾਲ ਕੰਮ ਕਰਦੇ ਹਨ ਅਤੇ ਪੈਸੇ ਨਕਦ ਲੈਂਦੇ ਹਨ, ਟੈਕਸ ਨਹੀਂ ਦਿੰਦੇ ਅਤੇ ਘੱਟ ਤਨਖਾਹ ਲੈਂਦੇ ਹਨਬਹੁਗਿਣਤੀ ਹਾਈ ਸਕੂਲ ਛੱਡਣ ਵਾਲੇ ਹਨ ਅਤੇ ਕਰਿਆਨੇ ਦੀਆਂ ਸੁਪਰਮਾਰਕੀਟਾਂ ਵਿੱਚ ਕੰਮ ਕਰਦੇ ਹਨ, ਨਸ਼ਿਆਂ ਅਤੇ ਹਿੰਸਾ ਵਿੱਚ ਵੱਧ ਲਾਲਸਾ ਵਿਖਾਉਂਦੇ ਹਨ

ਕੈਨੇਡਾ ਵਿੱਚ ਦੱਖਣੀ ਏਸ਼ਿਆਈ ਆਬਾਦੀ ਇੱਕ ਵਿਭਿੰਨ ਅਤੇ ਤੇਜ਼ੀ ਨਾਲ ਵਧ ਰਿਹਾ ਭਾਈਚਾਰਾ ਹੈ

2021 ਦੀ ਕੈਨੇਡੀਅਨ ਮਰਦਮਸ਼ੁਮਾਰੀ ਅਨੁਸਾਰ 2, 571400 ਕੈਨੇਡੀਅਨਾਂ ਲੋਕਾਂ ਦਾ ਮੂਲ ਦੱਖਣੀ ਏਸ਼ਿਆਈ ਖਿੱਤਾ ਹੈ, ਜੋ ਕੁੱਲ ਆਬਾਦੀ ਦਾ ਲਗਭਗ 7.1 ਫ਼ੀਸਦ ਅਤੇ ਕੁੱਲ ਏਸ਼ਿਆਈ ਕੈਨੇਡੀਅਨ ਆਬਾਦੀ ਦਾ 35.1 ਫ਼ੀਸਦ ਬਣਦਾ ਹੈਇਸ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨਿਪਾਲ ਅਤੇ ਭੂਟਾਨ ਵਰਗੇ ਦੇਸ਼ਾਂ ਦੇ ਲੋਕ ਸ਼ਾਮਿਲ ਹਨ

ਕੈਨੇਡਾ ਵਿੱਚ ਪਹਿਲੇ ਦੱਖਣੀ ਏਸ਼ਿਆਈ ਪ੍ਰਵਾਸੀ ਸੰਨ 1800 ਦੇ ਅਖੀਰ ਵਿੱਚ ਪਹੁੰਚੇ ਸਨ ਤੇ ਵੱਡੀ ਗਿਣਤੀ ਵਿੱਚ 20ਵੀਂ ਸਦੀ ਦੇ ਸ਼ੁਰੂ ਵਿੱਚ ਕੈਨੇਡੀਅਨ ਪੈਸੇਫਿਕ ਰੇਲਵੇ ਉੱਤੇ ਕੰਮ ਕਰਨ ਲਈ ਆਏਹਾਲਾਂਕਿ ਇਹ 1960 ਅਤੇ 70 ਦੇ ਦਹਾਕੇ ਤਕ ਬਹੁਤੇ ਦੱਖਣੀ ਏਸ਼ਿਆਈ ਪ੍ਰਵਾਸੀ ਕੈਨੇਡਾ ਵਿੱਚ ਆਉਣੇ ਸ਼ੁਰੂ ਨਹੀਂ ਹੋਏ ਸਨ ਪਰ ਇੱਕ ਹਿੱਸੇ ਵਿੱਚ ਕੈਨੇਡੀਅਨ ਇੰਮੀਗਰੇਸ਼ਨ ਕਾਨੂੰਨਾਂ ਵਿੱਚ ਤਬਦੀਲੀਆਂ ਦੇ ਕਾਰਨ ਗੈਰ-ਯੂਰਪੀਅਨ ਦੇਸ਼ਾਂ ਦੇ ਲੋਕਾਂ ਲਈ ਕੈਨੇਡਾ ਆਉਣਾ ਆਸਾਨ ਹੋ ਗਿਆ ਸੀ

ਕੈਨੇਡਾ ਵਿੱਚ ਦੱਖਣੀ ਏਸ਼ਿਆਈ ਭਾਈਚਾਰਾ ਬਹੁਤ ਹੀ ਵਿਭਿੰਨਤਾ ਵਾਲਾ ਹੈ, ਜਿਸ ਵਿੱਚ ਸੱਭਿਆਚਾਰਕ, ਭਾਸ਼ਾਈ ਅਤੇ ਧਾਰਮਿਕ ਪਿਛੋਕੜ ਵਾਲੇ ਇੱਕ ਵਿਸ਼ਾਲ ਸ਼੍ਰੇਣੀ ਦੇ ਲੋਕ ਹਨਬਹੁਤ ਸਾਰੇ ਦੱਖਣੀ ਏਸ਼ਿਆਈ ਕੈਨੇਡੀਅਨ ਇੱਕ ਤੋਂ ਵੱਧ ਭਾਸ਼ਾਵਾਂ ਵਿੱਚ ਮੁਹਾਰਤ ਰੱਖਦੇ ਹਨ ਅਤੇ ਕੈਨੇਡਾ ਵਿੱਚ ਹਿੰਦੀ, ਪੰਜਾਬੀ, ਉਰਦੂ, ਤਾਮਿਲ ਅਤੇ ਬੰਗਾਲੀ ਸਮੇਤ ਕਈ ਦੱਖਣੀ ਏਸ਼ਿਆਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ

ਦੱਖਣੀ ਏਸ਼ਿਆਈ ਕੈਨੇਡੀਅਨ ਵਪਾਰ, ਰਾਜਨੀਤੀ, ਕਲਾ ਅਤੇ ਵਿਗਿਆਨ ਸਮੇਤ ਬਹੁਤ ਸਾਰੇ ਖੇਤਰਾਂ ਵਿੱਚ ਚੰਗੀ ਤਰ੍ਹਾਂ ਨੁਮਾਇੰਦਗੀ ਕਰਦੇ ਹਨਰਾਜਨੀਤੀ ਵਿੱਚ ਬਹੁਤ ਸਾਰੇ ਸਫ਼ਲ ਦੱਖਣੀ ਏਸ਼ਿਆਈ ਕੈਨੇਡੀਅਨ ਹਨ, ਜਿਨ੍ਹਾਂ ਵਿੱਚ ਸਾਬਕਾ ਫੈਡਰਲ ਕੈਬਨਿਟ ਮੰਤਰੀ ਹਰਬ ਧਾਲੀਵਾਲ ਅਤੇ ਬੀ.ਸੀ. ਦੇ ਸਾਬਕਾ ਪ੍ਰੀਮੀਅਰ ਉੱਜਲ ਦੋਸਾਂਝ ਆਦਿ ਸ਼ਾਮਿਲ ਹਨਪ੍ਰਸਿੱਧ ਦੱਖਣੀ ਏਸ਼ਿਆਈ ਕੈਨੇਡੀਅਨਾਂ ਵਿੱਚ ਲੇਖਕ ਰੋਹਿੰਟਨ ਮਿਸਤਰੀ ਅਤੇ ਐੱਮ.ਜੀ. ਵਸਨਜੀ ਅਤੇ ਫਿਲਮ ਨਿਰਮਾਤਾ ਦੀਪਾ ਮਹਿਤਾ ਦੇ ਨਾਂਅ ਸ਼ਾਮਿਲ ਹਨ

ਦੱਖਣੀ ਏਸ਼ਿਆਈ ਕੈਨੇਡੀਅਨਾਂ ਦੀਆਂ ਬਹੁਤ ਸਾਰੀਆਂ ਸਫ਼ਲਤਾਵਾਂ ਦੇ ਬਾਵਜੂਦ, ਭਾਈਚਾਰੇ ਨੇ ਚੁਣੌਤੀਆਂ ਦਾ ਵੀ ਸਾਹਮਣਾ ਕੀਤਾ ਹੈਕੁਝ ਦੱਖਣੀ ਏਸ਼ਿਆਈ ਕੈਨੇਡੀਅਨਾਂ ਨੇ ਭੇਦਭਾਵ ਅਤੇ ਨਸਲਵਾਦ ਦਾ ਅਨੁਭਵ ਕੀਤਾ ਹੈ ਅਤੇ ਭਾਈਚਾਰੇ ਦੇ ਮੈਂਬਰਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੀਆਂ ਉਦਾਹਰਣਾਂ ਵੀ ਹਨਹਾਲ ਹੀ ਦੇ ਸਾਲਾਂ ਵਿੱਚ ਦੱਖਣੀ ਏਸ਼ਿਆਈ ਕੈਨੇਡੀਅਨਾਂ ਅਤੇ ਹੋਰ ਘੱਟ ਗਿਣਤੀ ਸਮੂਹਾਂ ਨੂੰ ਨਿਸ਼ਾਨਾ ਬਣਾਉਂਦੇ ਨਫ਼ਰਤੀ ਅਪਰਾਧਾਂ ਅਤੇ ਨਫ਼ਰਤ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ

ਕੁੱਲ ਮਿਲਾ ਕੇ ਕੈਨੇਡਾ ਵਿੱਚ ਦੱਖਣੀ ਏਸ਼ਿਆਈ ਭਾਈਚਾਰਾ, ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਦਾ ਇੱਕ ਜੀਵੰਤ ਅਤੇ ਮਹੱਤਵਪੂਰਨ ਹਿੱਸਾ ਹੈਦੱਖਣੀ ਏਸ਼ਿਆਈ ਕੈਨੇਡੀਅਨਾਂ ਨੇ ਦੇਸ਼ ਦੇ ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਜੀਵਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ

ਜੇਕਰ ਭਾਰਤੀਆਂ ਦੇ ਸੱਤਾ ਵਿੱਚ ਪਾਏ ਯੋਗਦਾਨ ਦੀ ਗੱਲ ਕਰੀਏ ਤਾਂ 1965 ਤਕ, ਦੱਖਣੀ ਏਸ਼ਿਆਈ ਰਾਜਨੀਤੀ ਮੁੱਖ ਤੌਰ ’ਤੇ ਬੀ.ਸੀ. ਵਿਧਾਨ ਸਭਾ ਦੁਆਰਾ ਲਾਗੂ ਕੀਤੀਆਂ ਗਈਆਂ ਕਾਨੂੰਨੀ ਪਾਬੰਦੀਆਂ ਨੂੰ ਖ਼ਤਮ ਕਰਨ ਅਤੇ ਇੰਮੀਗਰੇਸ਼ਨ ਕਾਨੂੰਨਾਂ ਨੂੰ ਬਦਲਣ ਲਈ ਲੌਬੀਇੰਗ ਕਰਨ ਤਕ ਸੀਮਤ ਸੀਉਦੋਂ ਤੋਂ ਦੱਖਣੀ ਏਸ਼ਿਆਈ ਹੋਰ ਰਾਜਨੀਤਕ ਮੋਰਚਿਆਂ ਵਿੱਚ ਤੇਜ਼ੀ ਨਾਲ ਸ਼ਾਮਿਲ ਹੋ ਗਏਉਨ੍ਹਾਂ ਦੀਆਂ ਐਸੋਸੀਏਸ਼ਨਾਂ ਸੱਭਿਆਚਾਰਕ ਪ੍ਰੋਗਰਾਮਾਂ ਲਈ ਸਰਕਾਰੀ ਸਹਾਇਤਾ ਲਈ, ਇੰਮੀਗਰੇਸ਼ਨ ਤਕ ਵਧੇਰੇ ਪਹੁੰਚ ਲਈ ਅਤੇ ਪੱਖਪਾਤ ਅਤੇ ਵਿਤਕਰੇ ਨੂੰ ਘਟਾਉਣ ਲਈ ਸਰਕਾਰ ਤਕ ਸਰਗਰਮੀ ਨਾਲ ਪਹੁੰਚ ਬਣਾਉਣ ਵਿੱਚ ਸਫ਼ਲ ਹੋਈਆਂਦੱਖਣੀ ਏਸ਼ਿਆਈ ਲੋਕਾਂ ਨੇ ਅਕਸਰ ਮਿਉਂਸਪਲ ਪੱਧਰ ’ਤੇ ਚੋਣਾਂ ਵਿੱਚ ਹਿੱਸਾ ਲੈ ਕੇ ਰੁਤਬੇ ਹਾਸਿਲ ਕੀਤੇ ਸਨ, ਪਰ 1980 ਦੇ ਦਹਾਕੇ ਤਕ ਉਨ੍ਹਾਂ ਦੀ ਸੰਘੀ ਭਾਗੀਦਾਰੀ ਵਿਆਪਕ ਨਹੀਂ ਸੀ1993 ਵਿੱਚ 16 ਦੱਖਣੀ ਏਸ਼ਿਆਈ ਫੈਡਰਲ ਰਾਜਨੀਤੀ ਵਿੱਚ ਚੋਣ ਜਿੱਤ ਕੇ ਸਾਹਮਣੇ ਆਏ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਉਸੇ ਸਾਲ ਦੋ ਦੱਖਣੀ ਏਸ਼ੀਆਈ ਸੂਬਾਈ ਕੈਬਨਿਟ ਮੰਤਰੀ ਚੁਣੇ ਗਏ ਸਨਦੱਖਣੀ ਏਸ਼ਿਆਈ ਲੋਕ ਕਈ ਵਾਰ ਆਪਣੇ ਮੂਲ ਦੇਸ਼ ਦੀ ਰਾਜਨੀਤੀ ਵਿੱਚ ਵੀ ਸ਼ਾਮਿਲ ਹੁੰਦੇ ਰਹੇ ਹਨ; ਉਦਾਹਰਣ ਲਈ ਕੈਨੇਡੀਅਨ ਸਿੱਖ ਭਾਈਚਾਰੇ ਨੇ ਪੰਜਾਬ ਵਿੱਚ ਸਿੱਖਾਂ ਦੇ ਅਧਿਕਾਰਾਂ ’ਤੇ ਹਿਤਾਂ ਲਈ 1984 ਤੋਂ ਬਾਅਦ ਸਰਗਰਮੀ ਨਾਲ ਕੰਮ ਕੀਤਾ

ਬਹੁਤ ਸਾਰੇ ਟਰੱਕ ਡਰਾਈਵਰ ਸਰਹੱਦ ’ਤੇ ਡਰਾਈਵਰ ਦੇ ਨਾਂ ’ਤੇ ਨਸ਼ਿਆਂ ਦੀ ਤਸਕਰੀ ਕਰ ਰਹੇ ਹਨਮੈਂ ਅਜੇ ਵੀ ਹੈਰਾਨ ਹਾਂ ਕਿ ਉਨ੍ਹਾਂ ਨੇ ਆਪਣੀ ਆਈਲੈਟਸ ਕਿਵੇਂ ਪਾਸ ਕੀਤੀ ਜਦੋਂ ਉਹ ਬਹੁਤ ਜ਼ਿਆਦਾ ਅੰਗਰੇਜ਼ੀ ਨਹੀਂ ਜਾਣਦੇ। ਇਸਦਾ ਅਰਥ ਹੈ ਭਾਰਤ ਵਿੱਚ ਭ੍ਰਿਸ਼ਟਾਚਾਰ, ਧੋਖਾਧੜੀ ਨਾਲ ਉਹਨਾਂ ਨੇ ਆਈਲੈਟਸ ਹਾਸਿਲ ਕੀਤੇ ਹਨ

ਕੈਨੇਡਾ ਦਾ ਇੱਕ ਸੱਚ ਇਹ ਵੀ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇੱਥੇ ਕਿਸ ਦੇਸ਼ ਦੇ ਕਿਸ ਰੰਗਤ ਦੇ ਕਿੰਨੇ ਲੋਕ ਰਹਿੰਦੇ ਹਨ. ਜਾਂ ਆ ਰਹੇ ਹਨਮੁੱਖ ਗੱਲ ਇਹ ਹੈ ਕਿ ਅਸੀਂ ਕਿਵੇਂ ਮਿਲਜੁਲਕੇ ਰਹਿੰਦੇ ਹਾਂ। ਬਹੁਤ ਸਾਰੇ ਵੱਖੋ ਵੱਖਰੇ ਦੇਸ਼ਾਂ ਦੇ ਲੋਕ ਹਨ ਜੋ ਕੈਨੇਡਾ ਵਿੱਚ ਦਾਖਲ ਹੁੰਦੇ ਹਨ ਅਤੇ ਉਹ ਆਪਣੇ ਸੱਭਿਆਚਾਰ ਨੂੰ ਆਪਣੇ ਨਾਲ ਲਿਆਉਂਦੇ ਹਨਭਾਰਤ ਤੋਂ, ਲੋਕ ਕੈਨੇਡੀਅਨ ਸੱਭਿਆਚਾਰ ਵਿੱਚ ਏਕੀਕ੍ਰਿਤ ਹੋਣ ਦੀ ਬਜਾਏ ਆਪਣੀਆਂ ਲੜਾਈਆਂ ਅਤੇ ਸੰਘਰਸ਼ਾਂ ਨੂੰ ਲੈ ਕੇ ਆਏ ਹਨ

ਬਰੈਂਪਟਨ ਸ਼ਹਿਰ ਦੀ ਹਾਲਤ ਦਿਨ-ਬਦਿਨ ਵਿਗੜਦੀ ਜਾ ਰਹੀ ਹੈ ਪਰ ਸਿਟੀ ਕੌਂਸਲ ਸਮੇਤ ਸਾਰੇ ਰਾਜਸੀ ਆਗੂ ਸੁੱਤੇ ਪਏ ਹਨਅਮਨ ਕਾਨੂੰਨ ਦੀ ਹਾਲਤ ਵਿੱਚ ਸ਼ਹਿਰੀਆਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਜਦੋਂ ਕੋਈ ਭਾਣਾ ਵਾਪਰਦਾ ਹੈ ਤਾਂ ਲੋਕ ਝੱਟ ਆਖ ਦਿੰਦੇ ਹਨ ਕਿ ਪੁਲਿਸ ਨੇ ਕੁਝ ਨਹੀਂ ਕਰਨਾ ਅਤੇ ਬਹੁਤੇ ਕੇਸਾਂ ਵਿੱਚ ਹੁੰਦਾ ਵੀ ਇੰਝ ਹੀ ਹੈਕੋਈ ਕਾਰ ਚੋਰੀ ਹੋ ਜਾਵੇ, ਭੰਨਤੋੜ ਦਿੱਤੀ ਜਾਵੇ, ਘਰ ਵਿੱਚ ਚੋਰੀ ਹੋ ਜਾਵੇ ਜਾਂ ਇੱਧਰ ਉੱਧਰ ਗੋਲੀ ਚੱਲ ਜਾਵੇ ਤਾਂ ਪੁਲਿਸ ਇਸ ਨੂੰ ਸੰਜੀਦਗੀ ਨਾਲ ਨਹੀਂ ਲੈਂਦੀ ਪੀੜਤ ਨੂੰ ਐੱਫ ਆਈ ਆਰ (Field Information Report) ਨੰਬਰ ਦੇ ਦਿੱਤਾ ਜਾਂਦਾ ਹੈ ਅਤੇ ਆਪਣੀ ਇਨਸ਼ੋਰੈਂਸ ਨਾਲ ਰਾਬਤਾ ਕਰਨ ਲਈ ਆਖ ਦਿੱਤਾ ਜਾਂਦਾ ਹੈ

ਬਰੈਂਪਟਨ ਸ਼ਹਿਰ ਦੀ ਅਬਾਦੀ ਵਧਦੀ ਜਾ ਰਹੀ ਹੈ ਅਤੇ ਆਏ ਦਿਨ ਹੋਰ ਘਰ ਮੋਟਲਾਂ ਦਾ ਰੂਪ ਧਾਰਨ ਕਰਦੇ ਜਾ ਰਹੇ ਹਨਬਹੁਤੇ ਸਿੰਗਲ ਫੈਮਲੀ ਘਰਾਂ ਅੱਗੇ 6-6 ਕਾਰਾਂ ਖੜ੍ਹੀਆਂ ਵਿਖਾਈ ਦਿੰਦੀਆਂ ਹਨਕਈਆਂ ਵਿੱਚ ਤਾਂ ਇਸ ਤੋਂ ਵੱਧ ਹਨਸੜਕਾਂ ਵੀ ਗੱਡੀਆਂ ਨਾਲ ਭਰੀਆਂ ਪਈਆਂ ਹਨ ਅਤੇ ਟਰੈਫਿਕ ਟੋਰਾਂਟੋ ਨਾਲੋਂ ਵੀ ਵੱਧ ਜਾਪਦੀ ਹੈਹਸਪਤਾਲ ਇੱਕ ਹੈ, ਵਾਅਦਿਆਂ ਵਿੱਚ ਦੋ ਹੋਰ ਹਨ ਜੋ ਲੰਬਾ ਸਮਾਂ ਇਸੇ ਹਾਲਤ ਵਿੱਚ ਰਹਿਣ ਦੀ ਸੰਭਾਵਨਾ ਹੈ

ਸ਼ਹਿਰ ਦਾ ਪੰਜਵਾਂ ਕੁ ਹਿੱਸਾ ਤਾਂ ਵੱਖਰਾ ‘ਸਥਾਨ’ ਬਣ ਗਿਆ ਜਾਪਦਾ ਹੈਬੱਸ ਵੱਖਰੀ ਸਰਕਾਰ ਦਾ ਐਲਾਨ ਕੀਤਾ ਜਾਣਾ ਬਾਕੀ ਹੈਉਹ ਸਮਾਂ ਬਹੁਤ ਨੇੜੇ ਜਾਪਦਾ ਹੈ ਜਦੋਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਿਟੀ ਅਤੇ ਰੀਜਨਲ ਸਰਕਾਰ ਦੀ ਰਿਟ ਚੱਲਣੀ ਬੰਦ ਹੋ ਜਾਵੇਗੀਸਿਟੀ ਕੌਂਸਲ ਪ੍ਰਾਪਰਟੀ ਟੈਕਸ ਵਸੂਲਣ ਜੋਗੀ ਹੀ ਰਹਿ ਜਾਵੇਗੀ

ਬਰੈਂਪਟਨ ਵਿੱਚ ਜਲਦੀ ਹੀ ਭੰਗ ਦੇ ਸਟੋਰਾਂ ਦੀ ਗਿਣਤੀ 50 ਹੋ ਜਾਵੇਗੀਪਤਾ ਨਹੀਂ ਇਸ ਛੋਟੇ ਜਿਹੇ ਸ਼ਹਿਰ ਵਿੱਚ ਭੰਗ ਦੇ 50 ਸਟੋਰਾਂ ਦੀ ਕੀ ਲੋੜ ਹੈ? ਕੀ ਇਸ ਸ਼ਹਿਰ ਵਿੱਚ ਭੰਗੀਆਂ ਦੀ ਗਿਣਤੀ ਇੰਨੀ ਵਧ ਗਈ ਹੈ ਜਾਂ ਵਧਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ? ਸਿਟੀ ਕੌਂਸਲ ਹੁਣ ਕੁਝ ਨਹੀਂ ਕਰ ਸਕਦੀ ਕਿਉਂਕਿ ਜਦੋਂ ਨਾਂਹ ਕਹਿਣੀ ਸੀ ਤਾਂ ਕੌਂਸਲ ਨੇ ਸੂਬੇ ਨੂੰ ਹਾਂ ਕਰ ਦਿੱਤੀ ਸੀ ਤਦ ਕਿਸੇ ਨੂੰ ਆਸ ਨਹੀਂ ਸੀ ਕਿ ਇਸ ਛੋਟੇ ਜਿਹੇ ਸ਼ਹਿਰ ਵਿੱਚ ਭੰਗ ਦੇ 40-50 ਸਟੋਰ ਖੁੱਲ੍ਹ ਜਾਣਗੇਲੋਕ ਸੋਚਦੇ ਸਨ ਸ਼ਰਾਬ ਦੇ ਠੇਕਿਆਂ ਵਾਂਗ 4-5 ਹੋਣਗੇਪਰ ਹੁਣ ਕਈ ਜਾਣਕਾਰ ਦੱਸਦੇ ਹਨ ਕਿ ਸਟੋਰ ਲਸੰਸ ਲੈਣ ਲਈ ਬਹੁਤ ਸਾਰੀਆਂ ਅਰਜ਼ੀਆਂ ਪਾਈਪ ਲਾਈਨ ਵਿੱਚ ਹਨ

ਬਰੈਂਪਟਨ ਵਿੱਚ ਹਰ ਕਿਸਮ ਦੀ ਖੱਪ ਵਧ ਰਹੀ ਹੈਪਟਾਕੇ ਤਾਂ ਆਮ ਹੀ ਚੱਲਣ ਲੱਗ ਪਏ ਹਨਕਈ ਲੋਕ ਆਪਣੇ ਜਨਮ ਦਿਨ ਮੌਕੇ ਵੀ ਪਟਾਕੇ ਚਲਾਉਣ ਲੱਗ ਪਏ ਹਨ

ਕਹਿੰਦੇ ਹਨ ਕਿ ਅਮਰੀਕਾ ਦੇ ਬਾਰਡਰ ਉੱਤੇ ਬਰੈਂਪਟਨ ਦੇ ਅਡਰੈੱਸ ਵਾਲੇ ਡਰਾਇਵਰ ਲਸੰਸ ਦੀ ਤਾਂ ਖਾਸ ਕੀਮਤ ਪੈਂਦੀ ਹੈਕਸਟਮ ਵਾਲੇ ਤਸੱਲੀ ਨਾਲ ਤਲਾਸ਼ੀ ਲੈਂਦੇ ਹਨਡਰੱਗ ਸਮਗਲਿੰਗ ਨਾਲ ਬਰੈਂਪਟਨ ਦਾ ਨਾਮ ਚੰਗੀ ਤਰ੍ਹਾਂ ਜੁੜਿਆ ਹੋਇਆ ਹੈਲੋਕ ਕਈ ਮਹਿੰਗੇ ਵਹੀਕਲ ਵੇਖ ਕੇ ਦੱਸ ਦਿੰਦੇ ਹਨ ਕਿ ਇਹ ਫਲਾਣੇ ਸਮਗਲਰ ਦਾ ਹੈਹੁਣ ਇਸ ਸ਼ਹਿਰ ਵਿੱਚ ਫਰਾਡੀਆਂ ਦੀ ਗਿਣਤੀ ਵੀ ਵਧ ਰਹੀ ਹੈਘਰਾਂ ਵਿੱਚ ਚੋਰੀਆਂ ਬਹੁਤ ਹੋ ਰਹੀਆਂ ਹਨਚੋਰ ਤਾਂ ਘਰਾਂ ਅੱਗੇ ਲੱਗੇ ਕੈਮਰਿਆਂ ਦੀ ਵੀ ਕੋਈ ਪ੍ਰਵਾਹ ਨਹੀਂ ਕਰਦੇਉਹ ਜਾਣਦੇ ਹਨ ਕਿ ਪੁਲਿਸ ਨੇ ਅੱਵਲ ਤਾਂ ਵੇਖਣੇ ਹੀ ਨਹੀਂ, ਅਗਰ ਘਰ ਵਾਲਿਆਂ ਨੇ ਵਿਖਾ ਵੀ ਦਿੱਤੇ ਤਾਂ ਵੀ ਉਨ੍ਹਾਂ ਕਰਨਾ ਕੁਝ ਨਹੀਂ‘ਜਾ ਆਪਣੀ ਇਨਸ਼ੋਰੈਂਸ ਕੰਪਨੀ ਕੋਲ’ ਆਖ ਕੇ ਸਾਰ ਦੇਣਾ ਹੈਕੈਮਰੇ ਤਾਂ ਹੁਣ ਸਟੈਟਸ ਸਿੰਬਲ ਬਣ ਕੇ ਰਹਿ ਗਏ ਹਨ ਕਿ ਅਸਾਂ ਵੀ ਵਧੀਆ ਕੈਮਰੇ ਲਗਾਏ ਹੋਏ ਹਨਦਿਨ ਦਿਹਾੜੇ ਸੜਕ ਉੱਤੇ ਕਾਰ ਖੋਹਣ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ

ਗੈਂਗਵਾਰ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਵੀ ਹੁਣ ਵਾਧਾ ਹੋ ਰਿਹਾ ਹੈਕੁਝ ਕਤਲਾਂ ਵਿੱਚ ਤਾਂ ਡਰੱਗ ਦੇ ਧੰਦੇ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਪਰ ਪੁਲਿਸ ਖਾਮੋਸ਼ ਰਹਿੰਦੀ ਹੈਚੋਰੀਆਂ, ਡਾਕੇ, ਲੁੱਟਖੋਹ, ਡਰੱਗਜ਼ ਅਤੇ ਹੋਰ ਮੁਜਰਮਾਨਾ ਕਾਰਵਾਈਆਂ ਵਿੱਚ ਚਾਰਜ ਕੀਤੇ ਜਾਣ ਵਾਲੇ ਲੋਕਾਂ ਵਿੱਚ ਪੰਜਾਬੀਆਂ ਦੀ ਚੋਖੀ ਗਿਣਤੀ ਹੁੰਦੀ ਹੈਇਸ ਵਧ ਰਹੀ ਗਿਣਤੀ ਦੀ ਚਰਚਾ ਸੋਸ਼ਲ ਮੀਡੀਆ ਵਿੱਚ ਵੀ ਹੁੰਦੀ ਹੈ

ਕਈ ਪੰਜਾਬੀ ਨੌਜਵਾਨਾਂ ਦੇ ਕਤਲ ਹੋ ਚੁੱਕੇ ਹਨ। ਕੁਝ ਦਿਨ ਪਹਿਲਾਂ 36 ਸਾਲਾ ਅਮਨਜੋਤ ਬੈਂਸ ਦੇ ਗੋਲੀਆਂ ਮਾਰ ਕੇ ਕੀਤੇ ਕਤਲ ਨੇ ਲੋਕਾਂ ਵਿੱਚ ਬਹੁਤ ਭੈਅ ਪੈਦਾ ਕਰ ਦਿੱਤਾ ਹੈਪੰਜਾਬੀ ਮੀਡੀਆ ਵਿੱਚ ਚਰਚਾ ਹੋ ਰਹੀ ਹੈ ਕਿ ਹਾਲਾਤ ਬੀਸੀ ਵਾਲੇ ਬਣਦੇ ਜਾ ਰਹੇ ਹਨ ਜਿੱਥੇ ਗੈਂਗਵਾਰ ਵਿੱਚ ਆਏ ਦਿਨ ਪੰਜਾਬੀ ਨੌਜਵਾਨਾਂ ਵਿਚਕਾਰ ਗੋਲੀਆਂ ਚਲਦੀਆਂ ਹਨ, ਕਤਲ ਹੁੰਦੇ ਹਨਬੇਵੱਸ ਮਾਪੇ ਉਮਰ ਭਰ ਰੋਣ ਜੋਗੇ ਰਹਿ ਜਾਂਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3773)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਸੁਰਜੀਤ ਸਿੰਘ ਫਲੋਰਾ

ਸੁਰਜੀਤ ਸਿੰਘ ਫਲੋਰਾ

Brampton, Ontario, Canada.
Phone: (647 - 829 9397)
Email: (editor@asiametro.ca)

More articles from this author