RajwinderPalSharma7ਸਰਕਾਰਾਂ ਨੂੰ ਨੌਜਵਾਨ ਦੇ ਵਧ ਰਹੇ ਪ੍ਰਵਾਸ ਪ੍ਰਤੀ ਗੰਭੀਰਤਾ ਨਾਲ ਸੋਚਦੇ ਹੋਏ ਉਹਨਾਂ ਦੇ ਰੁਜ਼ਗਾਰ ਅਤੇ ਸਿੱਖਿਆ ਲਈ  ...
(15 ਜੁਲਾਈ 2023)


ਅੱਜ ਤੋਂ ਨਹੀਂ ਮਨੁੱਖ ਸਦੀਆਂ ਤੋਂ ਹੀ ਆਪਣੀ ਹੋਂਦ ਨੂੰ ਬਚਾਉਣ ਅਤੇ ਭੋਜਨ ਦੀ ਤਲਾਸ਼ ਵਿੱਚ ਪ੍ਰਵਾਸ ਦਾ ਸਹਾਰਾ ਲੈਂਦਾ ਰਿਹਾ ਹੈ
ਇੱਕ ਸਥਾਨ ਤੋਂ ਦੂਜੇ ਸਥਾਨ ’ਤੇ ਜਾਣਾ ਅਤੇ ਫਿਰ ਆਪਣੇ ਮੁਢਲੇ ਸਥਾਨ ’ਤੇ ਵਾਪਸ ਪਰਤਣਾ ਉਸ ਦੀ ਜ਼ਿੰਦਗੀ ਦਾ ਹਿੱਸਾ ਸੀਜੰਗਲਾਂ ਵਿੱਚ ਰਹਿੰਦਾ ਹੋਇਆ ਮਨੁੱਖ ਆਪਣੀ ਬੌਧਿਕਤਾ ਅਨੁਸਾਰ ਕੰਪਾਸ ਅਤੇ ਤਾਰਿਆਂ ਦੀ ਸਥਿਤੀ ਦੀ ਓਟ ਲੈਂਦਾ ਹੋਇਆ ਯਾਤਰਾ ਕਰਦਾ ਸੀ ਪਰ ਸਮੇਂ ਦੇ ਬਦਲਣ ਅਤੇ ਤਕਨਾਲੋਜੀ ਦੇ ਵਿਕਾਸ ਨੇ ਅਜੋਕੇ ਮਨੁੱਖ ਲਈ ਪ੍ਰਵਾਸ ਦੀ ਪ੍ਰੀਭਾਸ਼ਾ ਹੀ ਬਦਲ ਦਿੱਤੀ ਹੈਅਜੋਕੇ ਸਮੇਂ ਵਿੱਚ ਪ੍ਰਵਾਸ ਇਸ ਕਦਰ ਵਧ ਗਿਆ ਹੈ ਕਿ ਉਹ ਇਸ ਨੂੰ ਸੰਭਵ ਬਣਾਉਣ ਲਈ ਜਾਇਜ਼ ਅਤੇ ਨਾਜਾਇਜ਼ ਕੋਈ ਵੀ ਢੰਗ ਅਪਣਾਉਣ ਲਈ ਤਿਆਰ ਰਹਿੰਦਾ ਹੈ

ਵਿਦਿਆਰਥੀ ਜੀਵਨ ਵਿੱਚ ਹਰੇਕ ਵਿਦਿਆਰਥੀ ਦਾ ਕੁਝ ਬਣਨ ਦਾ ਸੁਪਨਾ ਜ਼ਰੂਰ‌ ਹੁੰਦਾ ਹੈ, ਕੋਈ ਡਾਕਟਰ ਬਣਨਾ ਚਾਹੁੰਦਾ ਹੈ, ਕੋਈ ਐਕਟਰ ਅਤੇ ਕੋਈ ਖਿਡਾਰੀਪ੍ਰੰਤੂ ਅਜੋਕੇ ਸਮੇਂ ਵਿੱਚ ਜਦੋਂ ਵੀ ਕਿਸੇ ਵਿਦਿਆਰਥੀ ਤੋਂ ਉਸਦੇ ਸੁਪਨੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਸ ਦਾ ਇੱਕ ਹੀ ਜਵਾਬ ਹੁੰਦਾ ਹੈ ਕਿ ਬਾਰ੍ਹਵੀਂ ਕਰ ਰਿਹਾ ਹਾਂ, ਇਸ ਤੋਂ ਬਾਅਦ ਆਈਲੈਟਸ ਕਰਕੇ ਬਾਹਰ ਜਾਣਾ ਹੈ ਆਈਲੈਟਸ ਕਰਨ ਦਾ ਰੁਝਾਨ ਵਿਦਿਆਰਥੀਆਂ ਵਿੱਚ ਇੰਨਾ ਵਧ ਗਿਆ ਹੈ ਕਿ ਹੁਣ ਹਰੇਕ ਛੋਟੇ-ਵੱਡੇ ਸ਼ਹਿਰ ਦੇ ਗਲੀ-ਮਹੱਲੇ ਅਤੇ ਚੌਂਕ ਵਿੱਚ ਆਈਲੈਟਸ ਸੈਂਟਰ ਚੱਲ ਰਹੇ ਹਨ ਜਿਨ੍ਹਾਂ ਵਿੱਚ ਹਰ ਰੋਜ਼ ਹਜ਼ਾਰਾਂ ਵਿਦਿਆਰਥੀ ਵਿਦੇਸ਼ ਜਾਣ ਦਾ ਸੁਪਨਾ ਲੈ ਕੇ ਪਹੁੰਚ ਰਹੇ ਹਨ ਧੜਾਧੜ ਖੁੱਲ੍ਹ ਰਹੇ ਆਈਲੈਟਸ ਸੈਂਟਰਾਂ ਕਰਕੇ ਪੰਜਾਬ ਵਿੱਚ ਉਚੇਰੀ ਸਿੱਖਿਆ ਦਿਨੋਂ ਦਿਨ ਨਿਘਾਰ ਵੱਲ ਜਾ ਰਹੀ ਹੈਆਏ ਸਾਲ ਬਹੁਤ ਕਾਲਜ ਬੰਦ ਹੋ ਰਹੇ ਹਨਜਿਹੜੇ ਕਾਲਜ ਬਚੇ ਹਨ ਉਹ ਵਿਦਿਆਰਥੀਆਂ ਨੂੰ ਕੋਰਸ ਕਰਵਾਉਣ ਦੇ ਨਾਲ ਨਾਲ ਆਈਲੈਟਸ ਦੀ ਕੋਚਿੰਗ ਮੁਫ਼ਤ ਵਿੱਚ ਕਰਵਾਉਣ ਦਾ ਲਾਲਚ ਦੇ ਰਹੇ ਹਨ

ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਗਲੀਆਂ-ਮਹੱਲਿਆਂ ਵਿੱਚ ਬੈਠੇ ਟਰੈਵਲ ਏਜੰਟ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਉਹਨਾਂ ਦਾ ਭਵਿੱਖ ਬਰਬਾਦ ਕਰਦੇ ਹੋਏ ਪੈਸੇ ਨੂੰ ਪਾਣੀ ਦੀ ਤਰ੍ਹਾਂ ਵਹਾ ਰਹੇ ਹਨਤਾਜ਼ਾ ਖਬਰਾਂ ਅਨੁਸਾਰ ਜਲੰਧਰ ਦਾ ਟ੍ਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਚਰਚਾ ਵਿੱਚ ਹੈ ਜਿਸ ਉੱਪਰ ਹਜ਼ਾਰਾਂ ਵਿਦਿਆਰਥੀਆਂ ਨਾਲ ਬਾਹਰ ਭੇਜਣ ਦੇ ਨਾਂ ਉੱਤੇ ਧੋਖਾਧੜੀ ਦੇ‌‌ ਮਾਮਲੇ ਦਰਜ਼ ਹਨਬ੍ਰਿਜੇਸ਼ ਵਰਗੇ ਟਰੈਵਲ ਏਜੰਟਾਂ ਗੁਪਤ ਚੋਰ ਮੋਰੀਆਂ ਰਾਹੀਂ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਮੌਤ ਦੇ ਮੂੰਹ ਵਿੱਚ ਭੇਜ ਰਹੇ ਹਨਸਾਡੇ ਹਜ਼ਾਰਾਂ ਬੱਚੇ ਭੁੱਖ ਪਿਆਸ ਨਾ ਸਹਿੰਦੇ ਹੋਏ ਨਸ਼ਿਆਂ ਦਾ ਸਹਾਰਾ ਲੈ ਰਹੇ ਹਨਲੜਕੀਆਂ ਵੀ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਨਸ਼ਿਆਂ ਦੇ ਨਾਲ ਨਾਲ ਗੈਰ ਕਾਨੂੰਨੀ ਕੰਮਾਂ ਦੀ ਦਲਦਲ ਵਿੱਚ ਦਿਨੋਂ ਦਿਨ ਧਸਦੀਆਂ ਜਾ ਰਹੀਆਂ ਹਨਬ੍ਰਿਜੇਸ਼ ਵਰਗੇ ਪਤਾ ਨਹੀਂ ਕਿੰਨੇ ਟਰੈਵਲ ਏਜੰਟ ਅਜਿਹੇ ਹੋਰ ਹੋਣਗੇ ਜਿਹਨਾਂ ਦੇ ਮੂੰਹੋਂ ਤੋਂ ਨਕਾਬ ਉਤਾਰ ਕੇ ਉਹਨਾਂ ਦਾ ਚਿਹਰਾ ਸਾਹਮਣੇ ਲਿਆਉਣਾ ਅਜੇ ਬਾਕੀ ਹੈ।

ਟਰੈਵਲ ਏਜੰਟਾਂ ਨੂੰ ਨਕੇਲ ਪਾਉਣ ਅਤੇ ਵਿਦਿਆਰਥੀਆਂ ਨਾਲ ਹੋ ਰਹੀ ਧੋਖਾਧੜੀ ਰੋਕਣ ਲਈ ਸਰਕਾਰ ਨੂੰ ਮਜ਼ਬੂਤ ਕਾਨੂੰਨ ਵਿਵਸਥਾ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਪਾਰਦਰਸ਼ਤਾ ਲਿਆਉਣੀ ਹੋਵੇਗੀਵਿਦਿਆਰਥੀ ਦੀ ਖੱਜਲ਼ ਖੁਆਰੀ ਨੂੰ ਰੋਕਣ ਲਈ ਵਿਦੇਸ਼ਾਂ ਦੇ ਜਾਅਲੀ ਕਾਲਜਾਂ ਦੀ ਸੂਚੀ ਵੀ ਜਨਤਕ ਕਰਨੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਕਾਲਜ ਦੀ ਚੋਣ ਵੇਲੇ ਸੁਚੇਤ ਰਹਿਣਧੋਖਾਧੜੀ ਅਤੇ ਡੰਪੀ ਲਗਵਾਉਣ ਵਾਲੇ ਟਰੈਵਲ ਏਜੰਟਾਂ ਦੀ ਭਾਲ ਲਈ ਇੱਕ ਟਾਸਕ ਫੋਰਸ ਗਠਿਤ ਕਰ ਦੇਣੀ ਚਾਹੀਦੀ ਹੈ ਤਾਂ ਜੋ ਝੂਠੇ‌ ਅਤੇ ਠੱਗ ਟਰੈਵਲ ਏਜੰਟਾਂ ਨੂੰ ਜਨਤਕ ਕਰਕੇ ਕਾਨੂੰਨੀ ਕਟਹਿਰੇ ਵਿੱਚ ਲਿਆਕੇ ਸਜ਼ਾ ਦਿਵਾਈ ਜਾ ਸਕੇ

ਵਿਦੇਸ਼ ਜਾ ਕੇ ਪੜ੍ਹਨਾ ਕੋਈ ਬੁਰੀ ਗੱਲ ਨਹੀਂ ਪਰ ਜਿਸ ਤਰ੍ਹਾਂ ਨੌਜਵਾਨ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ ਉਸ ਪ੍ਰਕਾਰ ਤਾਂ ਪੰਜਾਬ ਆਉਣ ਵਾਲੇ ਦੋ-ਤਿੰਨ ਸਾਲਾਂ ਵਿੱਚ ਖ਼ਾਲੀ ਹੋ ਜਾਵੇਗਾ, ਇੱਥੇ ਕੇਵਲ ਬਜ਼ੁਰਗ ਰਹਿ ਜਾਣਗੇਨੌਜਵਾਨ ਕਿਸੇ ਵੀ ਦੇਸ਼ ਦੀ ਤਰੱਕੀ ਲਈ ਪਾਵਰ ਦਾ ਕੰਮ ਕਰਦੇ ਹਨਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਉੱਥੇ ਦਿਨ ਰਾਤ ਇੱਕ ਕਰਕੇ ਵਿਦੇਸ਼ਾਂ ਦੀ ਆਰਥਿਕਤਾ ਵਿੱਚ ਵਾਧਾ ਕਰ ਰਹੇ ਹਨਜੇਕਰ ਸਾਡੇ ਨੌਜਵਾਨਾਂ ਨੂੰ ਸਾਡੇ ਦੇਸ਼ ਵਿੱਚ ਹੀ ਉਹਨਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਦਿੱਤਾ ਜਾਵੇ ਤਾਂ ਇਹ ਬ੍ਰੇਨ ਡ੍ਰੇਨ ਰੋਕਿਆ ਜਾ ਸਕਦਾ ਹੈਸਰਕਾਰਾਂ ਨੂੰ ਨੌਜਵਾਨ ਦੇ ਵਧ ਰਹੇ ਪ੍ਰਵਾਸ ਪ੍ਰਤੀ ਗੰਭੀਰਤਾ ਨਾਲ ਸੋਚਦੇ ਹੋਏ ਉਹਨਾਂ ਦੇ ਰੁਜ਼ਗਾਰ ਅਤੇ ਸਿੱਖਿਆ ਲਈ ਦੇਸ਼ ਵਿੱਚ ਹੀ ਮੌਕੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਦੀ ਸ਼ਕਤੀ ਨੂੰ ਦੇਸ਼ ਵਿੱਚ ਹੀ ਵਰਤ ਕੇ ਤਰੱਕੀ ਵੱਲ ਵਧਿਆ ਜਾ ਸਕੇ

**

(2) ਸਮਾਜਿਕ ਕਾਰਕੁਨਾਂ ਖ਼ਿਲਾਫ਼ ਸਖ਼ਤੀ ਕਿਉਂ?

ਮਨੀਪੁਰ ਪਿਛਲੇ ਦੋ ਮਹੀਨਿਆਂ ਤੋਂ ਹਿੰਸਾ ਦੀ ਅੱਗ ਵਿੱਚ ਤੜਫ ਰਿਹਾ ਹੈਸੱਤਾ ਧਿਰ ਪਾਰਟੀਆਂ ਜਿੱਥੇ ਆਪਣੀ ਕੁਰਸੀ ਬਚਾਉਣ ਲਈ ਸੰਘਰਸ਼ ਕਰ ਰਹੀਆਂ ਹਨ, ਉੱਥੇ ਵਿਰੋਧੀ ਪਾਰਟੀਆਂ ਮਨੀਪੁਰ ਹਿੰਸਾ ਦੀ ਅੱਗ ਦਾ ਸਹਾਰਾ ਲੈ ਕੇ ਰਾਜਨੀਤਕ ਰੋਟੀਆਂ ਸੇਕ ਰਹੀਆਂ ਹਨਮਨੀਪੁਰ ਹਿੰਸਾ ਦੇ ਪੀੜਤਾਂ ਕੋਲ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਣਾ ਅਤੇ ਹਿੰਸਾ ਰੋਕਣ ਵਿੱਚ ਨਾਕਾਮ ਰਹੀ ਸਾਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਸਮਾਜਿਕ ਕਾਰਕੁਨਾਂ ਨੂੰ ਮਹਿੰਗਾ ਪੈ ਗਿਆਸਰਕਾਰ ਵਿਰੁੱਧ ਆਵਾਜ਼ ਉਠਾਉਣ ਬਦਲੇ ਉਹਨਾਂ ਤਿੰਨ ਸਮਾਜਿਕ ਕਾਰਕੁਨਾਂ ’ਤੇ ਕੇਸ ਦਰਜ ਕਰ ਦਿੱਤਾ ਗਿਆ ਜਿਸਦੀ ਪੂਰੇ ਦੇਸ਼ ਵਿੱਚ ਨਿਖੇਧੀ ਹੋ ਰਹੀ ਹੈਇਤਿਹਾਸ ਗਵਾਹ ਹੈ ਜਦੋਂ ਜਦੋਂ ਕਿਸੇ ਨੇ ਸੱਤਾਧਾਰੀਆਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਤਾਂ ਉਸ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ

ਕਿਸਾਨ ਅੰਦੋਲਨ ਦੌਰਾਨ ਵੀ ਕਿਸਾਨਾਂ ’ਤੇ ਇਹ ਇਲਜ਼ਾਮ ਲਗਾਇਆ ਜਾਂਦਾ ਸੀ ਕਿ ਇਹਨਾਂ ਨੂੰ ਪਾਕਿਸਤਾਨ ਤੋਂ ਫੰਡਿੰਗ ਹੁੰਦੀ ਹੈ। ਉਹ ਸਮਾਜ ਨੂੰ ਅਰਾਜਕਤਾ ਵੱਲ ਲਿਜਾ ਰਹੇ ਹਨਅਸਲੀਅਤ ਤਾਂ ਇਹ ਸੀ ਕਿ ਕਿਸਾਨਾਂ ਦੀ ਇਕਜੁਟਤਾ ਆਪਣੀ ਜ਼ਮੀਨਾਂ ਨੂੰ ਬਚਾਉਣ ਅਤੇ ਐੱਮ ਐੱਸ ਪੀ ਲਾਗੂ ਕਰਵਾਉਣ ਦੀ ਸੀ ਨਾ ਕਿ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨਾ ਅਤੇ ਅੰਦੋਲਨ ਕਰਨਾ ਲੋਕਤੰਤਰ ਦਾ ਅਹਿਮ ਹਿੱਸਾ ਅਤੇ ਜਮੂਰੀਅਤ ਦਾ ਹੱਕ ਹੈਇਸ ਹੱਕ ਉੱਤੇ ਸੱਤਾਧਾਰੀ ਧਿਰ ਡਾਕਾ ਨਹੀਂ ਮਾਰ ਸਕਦੀਸਮਾਜਿਕ ਕਾਰਕੁਨਾਂ ਨੂੰ ਜਿੱਥੇ ਰਿਹਾਅ ਕਰਨਾ ਚਾਹੀਦਾ ਹੈ ਉੱਥੇ ਸੱਤਧਾਰੀ ਧਿਰ ਨੂੰ ਮਨੀਪੁਰ ਵਿੱਚ ਹਾਲਾਤ ਸੁਧਾਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਨਾ ਕਿ ਝੂਠੇ ਕੇਸ ਦਰਜ ਕਰਨ ਵਿੱਚ ਆਪਣਾ ਸਮਾਂ ਬਰਬਾਦ ਕਰਨਾ ਚਾਹੀਦਾ ਹੈਇਸੇ ਵਿੱਚ ਹੀ ਮਨੀਪੁਰ ਦੀ ਭਲਾਈ ਹੈ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4090)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)