RajwinderPalSharma7ਤੁਹਾਡੀ ਉਮਰ ਕਿੰਨੀ ਹੈ?” ਮੈਂ ਅਗਲਾ ਸਵਾਲ ਪੁੱਛਿਆ। ਬੱਚੇ ਨੇ ਜਵਾਬ ਦਿੱਤਾ, “ਜੀ ਬਾਰਾਂ ਸਾਲ ...
(25 ਜੂਨ 2023)


ਰੋਜ਼ ਵਾਂਗ ਅੱਜ ਵੀ ਮੈਂ ਡਿਊਟੀ ਜਾਣ ਲਈ ਬੱਸ ਸਟਾਪ ’ਤੇ ਬੱਸ ਉਡੀਕ ਰਿਹਾ ਸੀ
ਰੋਜ਼ਾਨਾ ਨਾਲੋਂ ਅੱਜ ਬੱਸ ਲੇਟ ਚੱਲ ਰਹੀ ਸੀਦਿਨੋਂ ਦਿਨ ਵਧ ਰਹੀ ਗਰਮੀ ਕਰਕੇ ਪਸੀਨਾ ਰੁਕਣ ਦਾ ਨਾਮ ਨਹੀਂ ਸੀ ਲੈ ਰਿਹਾ। ਮੌਸਮ ਵਿੱਚ ਆ ਰਿਹਾ ਇਹ ਬਦਲਾਅ ਕੋਈ ਅਚਾਨਕ ਨਹੀਂ, ਸਗੋਂ ਇਸ ਪਿੱਛੇ ਮਨੁੱਖ ਦੀਆਂ ਲਾਲਚ ਭਰੀਆਂ ਕਾਰਵਾਈਆਂ ਹਨ ਜਿਹਨਾਂ ਨੇ ਵਾਤਾਵਰਣ ਨੂੰ ਪਲੀਤ ਕਰਕੇ ਵਾਤਾਵਰਣ ਦੇ ਸੰਤੁਲਨ ਨੂੰ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ। ਮੇਰੇ ਮਨ ਵਿੱਚ ਅਜਿਹੇ ਹਜ਼ਾਰਾਂ ਵਲਵਲੇ ਚੱਲ ਰਹੇ ਸਨ ਕਿ ਮੈਂ ਸਾਹਮਣੇ ਦੇਖਿਆ ਤਾਂ ਮੈਨੂੰ ਬੱਸ ਨਜ਼ਰੀਂ ਪਈਬੱਸ ਸਟਾਪ ’ਤੇ ਆ ਕੇ ਰੁਕੀ ਤੇ ਪਿਛਲੀ ਬਾਰੀ ਚੜ੍ਹਦੇ ਹੋਏ ਮੈਂ ਪਿਛਲੀ ਸੀਟ ਉੱਤੇ ਹੀ ਬੈਠ ਗਿਆ ਸਨਿੱਚਰਵਾਰ ਦਾ ਦਿਨ ਅਤੇ ਜੂਨ ਮਹੀਨਾ ਹੋਣ ਕਰਕੇ ਬੱਸ ਵਿੱਚ ਸਕੂਲੀ ਬੱਚੇ ਤਾਂ ਬਿਲਕੁਲ ਹੀ ਨਹੀਂ ਸਨਬੱਸ ਸਟਾਪ ਤੋਂ ਚੱਲ ਪਈ

ਜਦੋਂ ਬੱਸ ਪਿੰਡ ਦੇ ਅਗਲੇ ਸਟਾਪ ’ਤੇ ਜਾ ਕੇ ਰੁਕੀ ਤਾਂ ਮੈਂ ਦੇਖਿਆ, ਪਿਛਲੀ ਬਾਰੀ ਵਿੱਚੋਂ ਹੀ ਇੱਕ ਬੱਚਾ ਚੜ੍ਹਿਆ, ਜਿਸਦੇ ਹੱਥ ਵਿੱਚ ਇੱਕ ਬੈਗ ਸੀਖਾਲੀ ਜਗਾਹ ਹੋਣ ਕਰਕੇ ਉਹ ਮੇਰੇ ਕੋਲ ਹੀ ਬੈਠ ਗਿਆ। ਉਸ ਦੀ ਛੋਟੀ ਜਿਹੀ ਉਮਰ ਅਤੇ ਮਾਸੂਮ ਚਿਹਰਾ ਹੋਣ ਕਰਕੇ ਮੇਰਾ ਧਿਆਨ ਉਸ ਵੱਲ ਚਲਾ ਗਿਆਮੈਂ ਉਸ ਨੂੰ ਪੁੱਛਿਆ, “ਬੇਟਾ ਤੁਸੀਂ ਕਿੱਥੇ ਜਾ ਰਹੇ ਹੋ?”

“ਮੈਂ ਡੱਬਵਾਲੀ ਕਾਰਾਂ ਦਾ ਕੰਮ ਕਰਦਾ ਹਾਂ।” ਬੱਚੇ ਨੇ ਜਵਾਬ ਦਿੱਤਾ

ਤੁਹਾਡੀ ਉਮਰ ਕਿੰਨੀ ਹੈ?” ਮੈਂ ਅਗਲਾ ਸਵਾਲ ਪੁੱਛਿਆਬੱਚੇ ਨੇ ਜਵਾਬ ਦਿੱਤਾ, “ਜੀ ਬਾਰਾਂ ਸਾਲ

“ਤੂੰ ਸਕੂਲ ਨਹੀਂ ਜਾਂਦਾ?”

“ਨਹੀਂ

“ਤੇਰਾ ਪੜ੍ਹਨ ਨੂੰ ਜੀਅ ਨਹੀਂ ਕਰਦਾ?”

“ਪੜ੍ਹਨ ਨੂੰ ਤਾਂ ਜੀਅ ਕਰਦਾ ਹੈ ਪਰ ਡੈਡੀ ਨਾ ਹੋਣ ਕਰਕੇ ਮੈਂ ਕੰਮ ਕਰਦਾ ਹਾਂ। ਮੰਮੀ ਵੀ ਬਿਮਾਰ ਰਹਿੰਦੀ ਹੈ।” ਉਸ ਬੱਚੇ ਨੇ ਜਵਾਬ ਦਿੱਤਾ।

ਬੱਚੇ ਨਾਲ ਗੱਲਾਂ ਕਰਦਿਆਂ ਮੈਂ ਸੋਚਣ ਲੱਗਾ ਕਿ ਇਹੋ ਜਿਹੇ ਕਿੰਨੇ ਹੀ ਬੱਚੇ ਹਨ, ਜਿਹੜੇ ਮਜਬੂਰੀ ਵੱਸ ਇੰਨੀ ਛੋਟੀ ਉਮਰ ਵਿੱਚ ਹੀ ਪੜ੍ਹਾਈ ਛੱਡ ਕੇ ਮਜ਼ਦੂਰੀ ਕਰਨ ਲੱਗ ਪੈਂਦੇ ਹਨ। ਜੇਕਰ ਇਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਜਾਵੇ ਤਾਂ ਇਹ ਕੀ ਨਹੀਂ ਕਰ ਸਕਦੇ? ਇਸ ਤਰ੍ਹਾਂ ਦੇ ਬਹੁਤ ਸਾਰੇ ਬੱਚੇ ਸਾਡੇ ਆਲੇ ਦੁਆਲੇ ਹਨ ਜੋ ਘਰ ਦੀ ਗੁਰਬਤ ਕਰਕੇ ਆਪਣੀ ਪੜ੍ਹਾਈ ਵਿਚਾਲੇ ਛੱਡ ਕੇ‌ ਮਿਹਨਤ ਮਜ਼ਦੂਰੀ ਦਾ ਪੱਲਾ ਫੜ ਲੈਂਦੇ ਹਨਇਹਨਾਂ ਬੱਚਿਆਂ ਦਾ ਭਵਿੱਖ ਕੀ ਹੋਵੇਗਾ? ਸਰਵ ਸਿੱਖਿਆ ਅਭਿਆਨ ਦਾ ਨਾਅਰਾ ‘ਪੜ੍ਹੋ ਸਾਰੇ ਵਧੋ ਸਾਰੇ’ ਕਿਵੇਂ ਪੂਰਾ ਹੋਵੇਗਾ? ਭਾਰਤ ਦੀ ਸਾਖਰਤਾ ਦਰ ਵਿੱਚ ਸੁਧਾਰ ਕਿਵੇਂ ਆਵੇਗਾ? ਭਾਰਤ ਜਦੋਂ ਦੁਨੀਆਂ ਦੀ ਪੰਜਵੀਂ ਅਰਥ ਵਿਵਸਥਾ ਬਣਨ ਜਾ ਰਿਹਾ ਹੈ, ਉਸ ਸਮੇਂ ਅਜਿਹੇ ਬੱਚੇ ਕਿਸ ਤਰ੍ਹਾਂ ਦੇਸ਼ ਦੀ ਤਰੱਕੀ ਵਿੱਚ ਆਪਣੀ ਭੂਮਿਕਾ ਨਿਭਾਉਣਗੇ?

ਇੱਕ ਇਹੋ ਜਿਹੇ ਬੱਚੇ ਹਨ ਜਿਹਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਨਹੀਂ ਮਿਲਦਾ, ਦੂਜੇ ਪਾਸੇ ਅਜਿਹੇ ਬਹੁਤ ਸਾਰੇ ਉਹ ਬੱਚੇ ਵੀ ਹਨ ਜੋ ਸਕੂਲਾਂ ਕਾਲਜਾਂ ਵਿੱਚ ਜਾਣ ਦੀ ਬਜਾਏ ਵਿਹਲੇ ਰਹਿ ਕੇ ਸਕੂਲਾਂ ਕਾਲਜਾਂ ਵਿੱਚੋਂ ਛੁੱਟੀ ਕਰਦੇ ਯਾਰਾਂ ਬੇਲੀਆਂ ਨਾਲ ਗੱਪਾਂ ਮਾਰਦੇ ਹੋਏ ਆਪਣੇ ਭਵਿੱਖ ਨਾਲ ਖਿਲਵਾੜ ਕਰਦੇ ਹਨਇਹ ਸਥਿਤੀ ਕਿਵੇਂ ਸੁਧਰੇਗੀ।

ਮੈਂ ਆਪਣੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਕਿ ਅਚਾਨਕ ਕਡੰਕਟਰ ਨੇ ਮੈਨੂੰ ਮੇਰਾ ਸਟਾਪ ਯਾਦ ਕਰਵਾਕੇ ਉੱਤਰਨ ਲਈ ਕਿਹਾਮੈਂ ਬੱਸ ਤੋਂ ਉੱਤਰ ਕੇ ਆਪਣੀ ਮੰਜ਼ਿਲ ਵੱਲ ਵਧਣ ਲੱਗਾ ਪਰ ਬੱਚਿਆਂ ਦੇ ਭਵਿੱਖ ਵਿੱਚ ਉਲਝੀ ਸੋਚ ਖਹਿੜਾ ਨਹੀਂ ਸੀ ਛੱਡ ਰਹੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4051)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)