DeepDevinderS7ਉਹਨਾਂ ਦੇ ਬਹੁ-ਚਰਚਿਤ ਨਾਵਲ ਮੜ੍ਹੀ ਦਾ ਦੀਵਾ’, ‘ਅੱਧ ਚਾਨਣੀ ਰਾਤ’ ਅਤੇ ...
(16 ਅਗਸਤ 2016)

 

ਜਨਮ: 10 ਜਨਵਰੀ 1933  *  ਵਿਛੋੜਾ: 16 ਅਗਸਤ 2016


ਅੱਜ ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖਰ
, ਪ੍ਰਸਿੱਧ ਗਲਪਕਾਰ ਅਤੇ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਿਤ ਸ੍ਰ. ਗੁਰਦਿਆਲ ਸਿੰਘ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਲੇਖਕ ਭਾਈਚਾਰੇ ਅਤੇ ਪੰਜਾਬੀ ਜ਼ੁਬਾਨ ਨਾਲ ਮੋਹ ਰੱਖਣ ਵਾਲਿਆ ਵਿਚ ਸੋਗ ਦੀ ਲਹਿਰ ਪਸਰ ਗਈ ਹੈ। ਸ੍ਰ. ਗੁਰਦਿਆਲ ਸਿੰਘ ਹੋਰਾਂ ਲੰਮਾ ਸਮਾਂ ਆਪਣੀ ਸਾਫ ਸੁਥਰੀ ਅਤੇ ਪੁਖਤਗੀ ਲੇਖਣੀ ਕਰਕੇ ਪਾਠਕਾਂ ਅਤੇ ਲੇਖਕਾਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ।

ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸ਼ਾਇਰ ਦੇਵ ਦਰਦ ਅਤੇ ਡਾ. ਪਰਮਿੰਦਰ ਸਿੰਘ ਆਦਿ ਲੇਖਕਾਂ ਵਲੋਂ ਸਾਂਝੇ ਤੌਰ ’ਤੇ ਜਾਰੀ ਬਿਆਨ ਵਿੱਚ ਦੱਸਿਆ ਕਿ ਸ੍ਰ. ਗੁਰਦਿਆਲ ਸਿੰਘ ਨੇ ਕਿਰਤੀ ਪਰਿਵਾਰ ਵਿੱਚ ਜਨਮ ਲੈ ਕੇ ਜਿੱਥੇ ਹੱਥੀਂ ਕਿਰਤ ਵੀ ਕੀਤੀ ਉੱਥੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਦਿਆਂ ਆਪਣੇ ਬਲਬੂਤੇ ਉੱਤੇ ਉਚੇਰੀ ਸਿੱਖਿਆ ਹਾਸਲ ਕਰਕੇ ਅਧਿਆਪਨ ਦੇ ਕਿੱਤੇ ਤੱਕ ਪਹੁੰਚੇ। ਉਹ ਆਪਣੇ ਨਾਵਲ ਅਤੇ ਕਥਾ ਕਹਾਣੀਆਂ ਰਾਹੀਂ ਪੰਜਾਬ ਦੀ ਟੁੱਟ ਰਹੀ ਕਿਰਸਾਨੀ ਦੀ ਹਾਲਤ ਅਤੇ ਨਿਮਨ ਵਰਗ ਦੀ ਆਰਥਿਕ ਦੁਸ਼ਵਾਰੀਆਂ ਨੂੰ ਬਾਖੂਬੀ ਪੇਸ਼ ਕਰਦੇ ਹਨ। ਉਹ ਮਨੁੱਖੀ ਰਿਸ਼ਤਿਆਂ ਦੀ ਟੁੱਟ ਭੱਜ, ਲੋੜਾਂ ਥੋੜਾਂ ਤਲਾਸ਼ਦੇ ਮਨੁੱਖ ਦੀ ਹੋਣੀ ਨੂੰ ਨੇੜਿਓਂ ਫੜਦਾ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਸ਼ਾਹਕਾਰ ਰਚਨਾਵਾਂ ਮੁਢਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਸਕੂਲਾਂ-ਕਾਲਜਾਂ ਦੇ ਪਾਠ-ਕਰਮ ਦਾ ਹਿੱਸਾ ਹਨ।

ਉਹਨਾਂ ਦੇ ਬਹੁ-ਚਰਚਿਤ ਨਾਵਲ ਮੜ੍ਹੀ ਦਾ ਦੀਵਾ’, ‘ਅੱਧ ਚਾਨਣੀ ਰਾਤ’ ਅਤੇ ਅੰਨ੍ਹੇ ਘੋੜੇ ਦਾ ਦਾਨਉਪਰ ਬਹੁ-ਭਾਸ਼ਾਈ ਫਿਲਮਾਂ ਵੀ ਬਣੀਆਂ ਹਨ। ਸੱਗੀ ਫੁੱਲ’, ‘ਪਹੁ ਫੁਟਾਲੇ ਤੋਂ ਪਹਿਲਾਂ’, ‘ਪਰਸਾ’, ‘ਓਪਰਾ ਘਰ’, ‘ਬੇਗਾਨਾ ਪਿੰਡ’ ਅਤੇ ‘ਪੱਕਾ ਟਿਕਾਣਾ’ ਕਹਾਣੀ ਸੰਗ੍ਰਹਿ ਤੋਂ ਇਲਾਵਾ ਨਾਵਲ, ਵਾਰਤਿਕ ਅਤੇ ਬਾਲ ਸਾਹਿਤ ਵਿੱਚ ਵੀ ਸਿਰਜਨਾ ਕੀਤੀ। ਉਹਨਾਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਹਿਤਕ ਪੁਸਤਕਾਂ ਦਾ ਮਾਤ ਭਾਸ਼ਾ ਵਿਚ ਅਨੁਵਾਦ ਕਰਕੇ ਪੰਜਾਬੀ ਸਾਹਿਤ ਵਿਚ ਜ਼ਿਕਰਯੋਗ ਕੰਮ ਕੀਤਾ ਹੈ।

ਉਹਨਾਂ ਦੇ ਬੇਵਕਤ ਤੁਰ ਜਾਣ ਤੇ ਸ੍ਰ. ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਭੁਪਿੰਦਰ ਸੰਧੂ, ਨਿਰਮਲ ਅਰਪਣ, ਅਰਤਿੰਦਰ ਸੰਧੂ, ਮਨਮੋਹਨ ਸਿੰਘ ਢਿੱਲੋਂ, ਡਾ. ਦਰਿਆ, ਜਸਵੰਤ ਸਿੰਘ ਜੱਸ, ਡਾ. ਖਾਹਰਾ, ਡਾ. ਕੈਰੋਂ, ਮਲਵਿੰਦਰ ਸੁਮੀਤ ਸਿੰਘ, ਧਰਮਿੰਦਰ ਔਲਖ, ਡਾ. ਕਸ਼ਮੀਰ, ਹਜ਼ਾਰਾ ਸਿੰਘ ਚੀਮਾ, ਡਾ. ਇਕਬਾਲ ਕੌਰ ਸੌਂਧ, ਡਾ. ਬਲਜੀਤ ਰਿਆੜ, ਪ੍ਰੋ. ਮੋਹਨ ਸਿੰਘ, ਜਸਬੀਰ ਸਿੰਘ ਸੱਗੂ, ਡਾ. ਆਤਮ ਰੰਧਾਵਾ, ਡਾ. ਹੀਰਾ ਸਿੰਘ, ਜਸਬੀਰ ਝਬਾਲ, ਹਰਜੀਤ ਸੰਧੂ, ਮਨਮੋਹਨ ਬਾਸਰਕੇ, ਸ਼ੈਲਇੰਦਰਜੀਤ ਰਾਜਨ, ਦਲਜੀਤ ਬੇਦੀ, ਜਗਤਾਰ ਗਿੱਲ ਅਤੇ ਗੁਰਬਾਜ ਸਿੰਘ ਤੋਲਾਨੰਗਲ ਤੋਂ ਇਲਾਵਾ ਹੋਰ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਦੁੱਖ ਦਾ ਇਜ਼ਹਾਰ ਕੀਤਾ ਗਿਆ।

*****

(393)

ਜੇ ਤੁਸੀਂ ਨਾਵਲਕਾਰ ਗੁਰਦਿਆਲ ਸਿੰਘ ਨਾਲ ਜੁੜੀਆਂ ਯਾਦਾਂ ‘ਸਰੋਕਾਰ’ ਦੇ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਤਾਂ ਸਵਾਗਤ ਹੈ: (This email address is being protected from spambots. You need JavaScript enabled to view it.)

 

About the Author

ਦੀਪ ਦਵਿੰਦਰ ਸਿੰਘ

ਦੀਪ ਦਵਿੰਦਰ ਸਿੰਘ

Amritsar, Punjab, India.
Phone: (91 - 98721 - 65707)

Email: (deepkahanikar@gmail.com)