DeepDevinderS7ਆਪਣੀ ਸਮੁੱਚੀ ਸ਼ਾਇਰੀ ਦੇਵ ਦਰਦ ਨੂੰ ਜ਼ੁਬਾਨੀ ਕੰਠ ਸੀ। ਸੋਸ਼ਲ ਮੀਡੀਆ ਉੱਤੇ ਉਹਦੀਆਂ ਗਜ਼ਲਾਂ ਦੇ ਸ਼ਿਅਰਾਂ
(30 ਮਾਰਚ 2022)
ਮਹਿਮਾਨ: 805.


30 March 2022ਢਾਡੀ ਸੋਹਣ ਸਿੰਘ ਸੀਤਲ ਜੀ ਕਹਿੰਦੇ ਹਨ, “ਤੰਦੀ ਅੱਧ ਵਿੱਚੋਂ ਟੁੱਟ ਗਈ ਜਵਾਨ ਦੀ
, ਦਿੱਤੀ ਲੇਖਾਂ ਨੇ ਕੁਵੇਲੇ ਆ ਕੇ ਹਾਰ।” ਮੈਂ ਸਮਝਦਾ ਸਾਂ ਕਿ ਲੇਖ ਸ਼ਾਇਦ ਰਣ ਤੱਤੇ ਵਿੱਚ ਹੀ ਹਾਰਦਾ ਬੰਦਾ ਪਰ ਪੰਜਾਬੀ ਜ਼ੁਬਾਨ ਦੇ ਨਾਮਵਰ ਗਜ਼ਲਗੋ ਅਤੇ ਮੇਰੇ ਵੱਡੇ ਭਰਾਵਾਂ ਵਰਗੇ ਮਿੱਤਰ ਦੇਵ ਦਰਦ ਸਾਹਬ ਨੂੰ ਆਪਣੇ ਘਰ ਦੇ ਦਰਵਾਜੇ ਵਿੱਚ ਹੀ ਲੇਖਾਂ ਹੱਥੋਂ ਹਾਰਦੇ ਮੈਂ ਅੱਖੀਂ ਵੇਖਿਆ

ਕਿਸੇ ਜ਼ਮਾਨੇ ਵਿੱਚ ਕੁਲਦੀਪ ਮਾਣਕ ਨੇ ਗਾਇਆ ਸੀ, “ਰਾਹ ਦੇ ਵਿੱਚ ਬੈਠੀ ਹੋਣੀ ਪੱਲਾ ਤਾਣ ਕੇ”। ਪਤਾ ਨਹੀਂ ਕਿਉਂ, ਅਗਲੇ ਦੇ ਧੁਰ ਅੰਦਰਲੇ ਦਾ ਆਪਣੀਆਂ ਪਾਰਖੂ ਨਿਗਾਹਾਂ ਨਾਲ ਪੱਤ-ਪੱਤ ਫਰੋਲਣ ਵਾਲੇ ਦੀਆਂ ਉਸ ਦਿਨ ਬਰੂਹਾਂ ਵਿੱਚ ਬੈਠੀ ਹੋਣੀ ਨਿਗਾਹ ਕਿਉਂ ਨਾ ਚੜ੍ਹੀਕਿੰਝ ਨਿਰਮੋਹਿਆਂ ਵਾਂਗ ਸਭ ਕੁਝ ਛੱਡ ਛੁਡਾਕੇ ਸ਼ਹਿ ਲਾ ਕੇ ਬੈਠੀ ਹੋਣੀ ਦੀ ਉਂਗਲੀ ਫੜ ਨਾਲ ਨਾਲ ਤੁਰ ਪਿਆਚੁੱਪ ਚੁਪੀਤੇ ਹੀ

ਅੱਠ ਨੌਂ ਵਰ੍ਹੇ ਪਹਿਲਾਂ ਜਦੋਂ ਉਹਦਾ ਨੇੜਲਾ ਜੋਟੀਦਾਰ ਕਹਾਣੀਕਾਰ ਤਲਵਿੰਦਰ ਇੱਕ ਭਿਆਨਕ ਕਾਰ ਐਕਸੀਡੈਂਟ ਵਿੱਚ ਫੌਤ ਹੋ ਗਿਆ ਤਾਂ ਦੇਵ ਕਹਿੰਦਾ ਕਿ ਅੱਜ ਤੋਂ ਬਾਅਦ ਕਾਰ ਨਹੀਂ ਚਲਾਉਣੀ ਤੇ ਉਹਨੇ ਚਲਾਈ ਵੀ ਨਾ। ਮੈਂ ਸੋਚਦਾਂ ਇਹ ਕੇਹੀ ਲਿਖੀ ਸੀ ਉਹਦੀ, ਨਾ ਤਾਂ ਉਸ ਦਿਨ ਉਹ ਕਾਰ ਚਲਾ ਰਿਹਾ ਸੀ ਤੇ ਨਾ ਹੀ ਵਿੱਚ ਬੈਠਾ ਸੀ, ਸਗੋਂ ਗੱਭਰੂ ਪੁੱਤਰ ਮੋਹਿਤ ਕੋਲੋਂ ਕਾਰ ਬੈਕ ਕਰਵਾਉਂਦਿਆਂ ਆਪ ਪੁੱਠੇ ਪੈਰੀਂ ਪਿਛਾਂਹ ਨੂੰ ਹਟ ਰਿਹਾ ਸੀਘਰ ਦੀਆਂ ਬਰੂਹਾਂ ਵਿੱਚ ਖੜ੍ਹੀ ਦੇਵ ਹੁਰਾਂ ਦੀ ਪਤਨੀ ਨੇ ਉਹਦੀਆਂ ‘ਆਉਣ ਦੇ, ਆਉਣ ਦੇ’ ਦੀਆਂ ਇੱਕ ਦੋ ਅਵਾਜ਼ਾਂ ਹੀ ਸੁਣੀਆਂ ਸਨ ਜਦੋਂ ਪਿੱਛੇ ਨੂੰ ਤੁਰਦਿਆਂ ਉਹਦਾ ਪਿਛਲਾ ਪੈਰ ਬੇਧਿਆਨੀ ਵਿੱਚ ਗਲੀ ਦੇ ਸੀਵਰੇਜ ਦੇ ਓਟ ਕਾਸੋਹੇ ਪਏ ਢੱਕਣ ਨਾਲ ਐਸਾ ਅੜਿਆ ਕਿ ਉਹ ਪਿੱਠ ਪਰਨੇ ਧੜੰਮ ਕਰਦਾ ਜ਼ਮੀਨ ’ਤੇ ਆਣ ਪਿਆਬੈਕ ਗੇਅਰ ਵਿੱਚ ਤੁਰਦੀ ਗੱਡੀ ਤਾਂ ਥਾਏਂ ਰੁਕ ਗਈ ਪਰ ਆਪਣੇ ਹਿੱਸੇ ਦਾ ਰਹਿੰਦਾ ਪੈਂਡਾ ਪਿਛਲੇ ਪੈਰੀਂ ਤੈਅ ਕਰਦਿਆਂ ਉਹਦੀ ਹੱਸਦੀ ਵੱਸਦੀ ਜ਼ਿੰਦਗੀ ਦੀ ਆਖਰੀ ਬਰੇਕ ਕਿਸੇ ਦੂਸਰੇ ਜਹਾਨ ਵਿੱਚ ਜਾ ਕੇ ਲੱਗੇਗੀ, ਇਹ ਕਿਸੇ ਦੇ ਚਿੱਤ ਖਿਆਲ ਵਿੱਚ ਵੀ ਨਹੀਂ ਸੀਪਿੱਛੇ ਰਹਿ ਗਏ ਉਹਦੇ ਪਰਿਵਾਰ ਦੇ ਜੀਆਂ ਨੂੰ ਤੇ ਸੰਗੀਆਂ ਸਾਥੀਆਂ ਨੂੰ ਉਹਦੀ ਨਜ਼ਮ ਦੀਆਂ ਹੀ ਕੁਝ ਸਤਰਾਂ ਜ਼ਿਹਨ ਵਿੱਚ ਜ਼ਰੂਰ ਘੁੰਮ ਰਹੀਆਂ ਸਨ ਕਿ “ਦੁਆ ਕਰੀਂ ਕਿ ਮੈਂ ਪਰਤ ਆਵਾਂ, ਮੈਂ ਜਾ ਰਿਹਾਂ, ਹਵਾ ਤੋਂ ਚੋਰੀ, ਸਮੇਂ ਦੇ ਓਹਲੇ, ਤਮਾਮ ਰੁੱਤਾਂ ਤੋਂ ਪਾਰ ਜਿੱਥੇ, ਖਤਮ ਹੁੰਦੀਆਂ ਨੇ ਸਭ ਦਿਸ਼ਾਵਾਂ, ਦੁਆ ਕਰੀਂ ਕਿ ਮੈਂ ਪਰਤ ਆਵਾਂ

ਦੇਵ ਦਰਦ ਪੰਜਾਬੀ ਗਜ਼ਲ ਦਾ ਸ਼ਾਹ-ਅਸਵਾਰ ਸੀਉਸਦੀਆਂ ਪੁਸਤਕਾਂ ਕਾਲੀਆਂ ਧੁੱਪਾਂ, ਪੁਰਵਸ਼ੀ, ਸ਼ਬਦਾਂ ਦੀ ਵਲਗਣ, ਅਤੇ ਮਿਜਰਾਬ ਆਦਿ ਗਜ਼ਲ ਸੰਗ੍ਰਹਿ ਹਨਗਜ਼ਲ ਕਹਿਣ ਦਾ ਉਹਦਾ ਨਵੇਕਲਾ ਤੇ ਕਮਾਲ ਦਾ ਢੰਗ ਸੀਆਪਣੀ ਸਮੁੱਚੀ ਸ਼ਾਇਰੀ ਦੇਵ ਦਰਦ ਨੂੰ ਜ਼ੁਬਾਨੀ ਕੰਠ ਸੀਸੋਸ਼ਲ ਮੀਡੀਆ ਉੱਤੇ ਉਹਦੀਆਂ ਗਜ਼ਲਾਂ ਦੇ ਸ਼ਿਅਰਾਂ ਨੂੰ ਪਿਆਰ ਕਰਨ ਵਾਲਿਆਂ ਦਾ ਹੜ੍ਹ ਆਇਆ ਹੁੰਦਾ ਸੀਇੱਕ ਥਾਂ ’ਤੇ ਦੇਵ ਕਹਿੰਦਾ ਹੈ:

ਤੂੰ ਸੂਰਜ ਹੈਂ, ਤਾਂ ਰੌਸ਼ਨ ਕਰ ਚੌਗਿਰਦੇ ਨੂੰ ਉਦੈ ਹੋ ਕੇ,
ਸਲਾਹੀਂ ਪੈਣ ਵਾਲਾ ਨਾ ਕਦੇ ਕੋਈ ਫੈਸਲਾ ਕਰਦਾ

ਜ਼ਿੰਦਗੀ ਦੇ ਛੇ ਦਹਾਕੇ ਤੇ ਚਾਰ ਕੁ ਵਰ੍ਹੇ ਹੋਰ ਉੱਪਰ ਦਾ ਪੈਂਡਾ ਤੈਅ ਕਰਨ ਵਾਲਾ ਦੇਵ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਸੀਨਿੱਤ ਚੜ੍ਹਦੀ ਚਾਂਦੀ ਰੰਗੀ ਸਵੇਰ ਉਹਦੇ ਅੰਦਰ ਨਵੀਂ ਊਰਜਾ ਭਰਦੀ ਸੀ ਹਮੇਸ਼ਾਥੱਕਣਾ ਟੁੱਟਣਾ ਤਾਂ ਉਹ ਜਾਣਦਾ ਹੀ ਨਹੀਂ ਸੀਉਹਦੇ ਹੱਥਾਂ ਨੂੰ ਲੱਗੀ ਮਿੱਟੀ ਮੈਂ ਆਪ ਸੋਨਾ ਬਣਦੀ ਵੇਖੀ ਹੈਉਹ ਨਿਰਾ ਸ਼ਬਦਾਂ ਦਾ ਹੀ ਘਾੜਾ ਨਹੀਂ ਸੀ, ਉਹ ਖੋਜੀ ਵੀ ਸੀ ਪੁਰਾਤਨ ਸੱਭਿਆਤਾਵਾਂ ਅੰਦਰ ਗੁੰਮ ਗਵਾਚ ਗਏ ਸੱਭਿਆਚਾਰ ਦਾ, ਸਦੀਆਂ ਪਹਿਲਾਂ ਮਨੁੱਖੀ ਜਨਜੀਵਨ ਵਿੱਚ ਵਰਤੋਂ ਵਿਹਾਰ ਵਿੱਚ ਆਉਣ ਵਾਲੀਆਂ ਵਸਤਾਂ ਦਾਬੇਜਾਨ ਚੀਜ਼ਾਂ ਵੀ ਉਸਦੇ ਹਥਾਂ ਵਿੱਚ ਆ ਕੇ ਬੋਲਣ ਲੱਗ ਜਾਂਦੀਆਂ ਸਨਉਸ ਆਪ ਹੀ ਤਾਂ ਕਿਹਾ ਸੀ ਕਿ ਤੁਰਦੇ ਨੇ ਜੋ ਸ਼ੂਕਦਿਆਂ ਦਰਿਆਵਾਂ ਨਾਲ, ਉਹ ਸਮਝੌਤਾ ਕਰਦੇ ਨਹੀਂ ਸੀਮਾਵਾਂ ਨਾਲ।”

ਅੱਜ ਅਮ੍ਰਿਤਸਰ ਉਦਾਸ ਹੈਸਿਖਰ ਦੁਪਹਿਰੇ ਅਸੀਂ ਅਮ੍ਰਿਤਸਰ ਦਾ ਇੱਕ ਸੂਰਜ ਡੁੱਬਦਾ ਵੇਖਿਆਪੰਜਾਬੀ ਗਜ਼ਲ ਨੂੰ ਪਿਆਰ ਕਰਨ ਵਾਲੇ ਉਦਾਸ ਹਨਦੇਵ ਦਰਦ ਦੀ ਕਰਮ ਭੂਮੀ ਉਹਦੇ ਹੱਥੀਂ ਲਾਇਆ ਬੂਟਾ ਆਤਮ ਪਬਲਿਕ ਸਕੂਲ ਉਦਾਸ ਹੈਇਹ ਉਦਾਸੀ ਕਿੰਝ ਟੁੱਟੇਗੀ, ਇਸ ਗੱਲ ਦਾ ਤਾਂ ਕਿਸੇ ਕੋਲ ਵੀ ਉੱਤਰ ਨਹੀਂਪਰ ਇੰਝ ਚੁੱਪ ਚੁਪੀਤੇ ਤੁਰ ਗਏ ਉਸ ਵੱਡੇ ਗਜ਼ਲਗੋ ਨੂੰ ਉਹਦੇ ਸ਼ਬਦਾਂ ਵਿੱਚ ਹੀ ਚੇਤੇ ਕਰਦਿਆਂ ਕਿ:

ਉਹ ਨਾ ਪੂਰਵ ਵਿੱਚੋਂ ਚੜ੍ਹਦਾ ਸੀ, ਨਾ ਪੱਛਮ ਵਿੱਚ ਲਹਿੰਦਾ ਸੀ,
ਨਿਰੰਤਰ ਵਾਂਗ ਲਹਿਰਾਂ ਦੇ
, ਉਹ ਸੋਚਾਂ ਸੰਗ ਖਹਿੰਦਾ ਸੀ।

ਨਦੀ ਦਾ ਗੀਤ ਸੀ ਉਹ, ਪਰ ਸਾਗਰਾਂ ਦੀ ਬਾਤ ਕਹਿੰਦਾ ਸੀ,
ਉਹਦਾ ਕਿਰਦਾਰ ਕੀ ਦੱਸਾਂ
, ਉਹ ਸੂਰਜ ਗੁੰਮ ਗਿਆ ਮੈਥੋਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3468)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਦੀਪ ਦਵਿੰਦਰ ਸਿੰਘ

ਦੀਪ ਦਵਿੰਦਰ ਸਿੰਘ

Amritsar, Punjab, India.
Phone: (91 - 98721 - 65707)

Email: (deepkahanikar@gmail.com)