KamaljitSBanwait7ਰਾਜਨੀਤਕ ਲੋਕ ਆਪਣੀ ਊਰਜਾ ਇੱਕ ਦੂਜੇ ਨੂੰ ਹੇਠਾਂ ਸੁੱਟਣ ਲਈ ਲਾਉਂਦੇ ਹਨ, ਜੇ ਉਹੋ ਤਾਕਤ ...
(2 ਮਈ 2023)

 

ਸਾਡੇ ਮੁਲਕ ਦੀ ਤਰਾਸਦੀ ਇਹ ਹੈ ਕਿ ਇੱਥੇ ਸਿਆਸੀ ਪਾਰਟੀਆਂ ਆਪਣੀ ਕਾਰਗੁਜ਼ਾਰੀ ਦੀ ਥਾਂ ਵਿਰੋਧੀਆਂ ਉੱਤੇ ਚਿੱਕੜ ਸੁੱਟ ਕੇ ਥੱਲੇ ਲਾਉਣ ਦੀ ਤਾਕ ਵਿੱਚ ਰਹਿੰਦੀਆਂ ਹਨਸਰਕਾਰ ਵਿੱਚ ਵਿਰੋਧੀ ਧਿਰ ਮਜ਼ਬੂਤ ਅਤੇ ਠੋਸ ਭੂਮਿਕਾ ਨਿਭਾਉਣ ਦੀ ਥਾਂ ਸੱਤਾਧਾਰੀ ਧਿਰ ਨੂੰ ਬਦਨਾਮ ਕਰਨ ਉੱਤੇ ਪੂਰਾ ਜ਼ੋਰ ਲਾਈ ਰੱਖਦੀ ਹੈਵਿਧਾਨ ਸਭਾ ਹੋਵੇ, ਸਰਕਾਰੀ ਸਟੇਜ ਜਾਂ ਸਮਾਜਿਕ ਮੰਚ, ਇੱਥੋਂ ਤਕ ਕਿ ਨਿੱਜੀ ਇਕੱਠਾਂ ਵਿੱਚ ਵੀ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਠਿੱਬੀ ਲਾਉਣ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ ਹਨਇਹੋ ਵਜਾਹ ਹੈ ਕਿ ਅੱਜ ਵਿਧਾਨ ਸਭਾ ਅਤੇ ਪਾਰਲੀਮੈਂਟ ਦੇ ਸੈਸ਼ਨ ਸੁੰਘੜਦੇ ਜਾ ਰਹੇ ਹਨਵਿਰੋਧੀ ਪਾਰਟੀਆਂ ਨੂੰ ਸਰਕਾਰ ਦੀ ਆਲੋਚਨਾ ਕਰਨ ਲਈ ਹੋਮਵਰਕ ਕਰਨ ਦੀ ਆਦਤ ਨਹੀਂ ਹੈ, ਇਸ ਕਰਕੇ ਉਨ੍ਹਾਂ ਨੇ ਬਰਾਬਰ ਦੀ ਪਾਰਲੀਮੈਂਟ ਚਲਾਉਣ ਦਾ ਰਸਤਾ ਲੱਭ ਲਿਆ ਹੈਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਰਟੀ ਜਦੋਂ ਸੱਤਾ ਵਿੱਚ ਹੁੰਦਿਆਂ ਜਿਸ ਮੁੱਦੇ ਦੀ ਹਿਮਾਇਤ ਕਰਦੀ ਹੈ, ਸਰਕਾਰ ਤੋਂ ਬਾਹਰ ਹੋਣ ’ਤੇ ਉਸ ਮੁੱਦੇ ਉੱਤੇ ਹਾਕਮ ਧਿਰ ਨੂੰ ਘੇਰਨਾ ਸ਼ੁਰੂ ਕਰ ਦਿੰਦੀ ਹੈਤਿੰਨ ਕਾਲੇ ਖੇਤੀ ਕਾਨੂੰਨਾਂ ਨਾਲੋਂ ਇਸ ਤੋਂ ਵਧੀਆ ਕੋਈ ਉਦਾਹਰਣ ਨਹੀਂ ਕਹੀ ਜਾ ਸਕਦੀ

ਸਿਆਸਤ ਵਿੱਚ ਬਦਲਾਖੋਰੀ ਦਾ ਵਰਤਾਰਾ ਹੈ ਬੜਾ ਖਤਰਨਾਕ ਇਸਦਾ ਸਭ ਤੋਂ ਬੁਰਾ ਅਸਰ ਪਾਰਟੀ ਵਰਕਰਾਂ ਉੱਤੇ ਪੈਂਦਾ ਹੈ ਜਿਹੜੇ ਹਾਕਮਾਂ ਵਿੱਚ ਖਿੱਚੀਆਂ ਹੋਈਆਂ ਲਕੀਰਾਂ ਦੇਖ ਕੇ ਆਪਣੇ ਹੱਥਾਂ ਵਿੱਚ ਡੰਡਾ ਫੜ ਲੈਂਦੇ ਹਨਜੇ ਸਿਆਸਤਦਾਨ ਸਮਝ ਲੈਣ ਤਾਂ ਚੰਗਾ ਹੈ ਕਿ ਕੁੱਲ ਮਿਲਾ ਕੇ ਨੁਕਸਾਨ ਉਨ੍ਹਾਂ ਦਾ ਹੀ ਹੁੰਦਾ ਹੈ ਕਿਉਂਕਿ ਹੁਣ ਛੋਟੀ ਕਤਾਰ ਦੇ ਨੇਤਾ ਵੀ ਵੱਡਿਆਂ ਨੂੰ ਭੰਡਣ ਲੱਗ ਪਏ ਹਨਅਜਿਹੇ ਬਿਆਨ ਪੜ੍ਹਨ ਅਤੇ ਸੁਣਨ ਨੂੰ ਮਿਲਣ ਲੱਗੇ ਹਨ, ਜਿਨ੍ਹਾਂ ਵਿੱਚ ਇੱਕ ਬਲਾਕ ਲੈਵਲ ਦਾ ਸਿਆਸੀ ਆਗੂ ਦੂਜੀ ਪਾਰਟੀ ਦੇ ਪ੍ਰਧਾਨ ਜਾਂ ਸੂਬੇ ਦੇ ਮੁੱਖ ਮੰਤਰੀ ਤੋਂ ਸਪਸ਼ਟੀਕਰਨ ਮੰਗਣ ਲੱਗਾ ਹੈ

ਕਾਂਗਰਸ ਦੇ ਨੌਜਵਾਨ ਨੇਤਾ ਰਾਹੁਲ ਗਾਂਧੀ ਵੱਲੋਂ ਮੋਦੀ ਸਰਨੇਮ ਵਾਲਿਆਂ ਖਿਲਾਫ ਦਿੱਤੇ ਬਿਆਨ ਨੂੰ ਲੈ ਕੇ ਅਦਾਲਤਾਂ ਦੇ ਗੇੜੇ ਅਜੇ ਮੁੱਕੇ ਨਹੀਂ ਹਨ ਕਿ ਉਸੇ ਪਾਰਟੀ ਦੇ ਕੌਮੀ ਪ੍ਰਧਾਨ ਅਰਜੁਨ ਖੜਗੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਹਿਰੀਲੇ ਸੱਪ ਨਾਲ ਤੁਲਨਾ ਕਰਕੇ ਇੱਕ ਨਵਾਂ ਬਖੇੜਾ ਖੜ੍ਹਾ ਕਰ ਲਿਆਹੁਣ ਕਰਨਾਟਕ ਦੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬੀ ਪਾਟਿਲ ਨੇ ਕਾਂਗਰਸ ਦੀ ਸਪ੍ਰੀਮੋ ਰਹੀ ਸੋਨੀਆ ਗਾਂਧੀ ਨੂੰ ਵਿਸ਼ ਕੰਨਿਆ ਕਹਿ ਦਿੱਤਾ ਹੈਕੇਂਦਰੀ ਕੈਬਨਿਟ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਕਾਂਗਰਸ ਦੇ ਆਗੂਆਂ ਨੇ ਆਪਣਾ ਮਾਨਸਿਕ ਤਵਾਜ਼ਨ ਗਵਾ ਲਿਆ ਹੈਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਪ੍ਰਧਾਨ ਖੜਗੇ ਨੂੰ ਮੁਆਫੀ ਮੰਗਣ ਦੀ ਸਲਾਹ ਦੇਣ ਲੱਗੀ ਹੈ ਜਦੋਂ ਕਿ ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ‌ਇਸ ਕਰਕੇ ਉਹ ਬੁਖਲਾਹਟ ਵਿੱਚ ਆ ਚੁੱਕੀ ਹੈ

ਅਰਜੁਨ ਖੜਗੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਣਾ ਕੋਬਰਾ ਸੱਪ ਨਾਲ ਕਰਨ ਤੋਂ ਬਾਅਦ ਕਾਂਗਰਸੀ ਅਤੇ ਭਾਜਪਾਈ ਅੱਖਾਂ ਬੰਦ ਕਰਕੇ ਇੱਕ ਦੂਜੇ ਉੱਤੇ ਤਾਬੜਤੋੜ ਹਮਲੇ ਕਰਨ ਲੱਗੇ ਹਨਇਹ ਸਾਰਾ ਕੁਝ ਆਪਣੇ ਵੱਡੇ ਨੇਤਾਵਾਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਹੈ ਅਤੇ ਜ਼ਾਬਤੇ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀਸਿਤਮ ਦੀ ਗੱਲ ਇਹ ਹੈ ਕਿ ਇਸ ਇਲਜ਼ਾਮਬਾਜ਼ੀ ਵਿੱਚ ਨਾ ਅਹੁਦੇ ਦਾ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਨਾ ਹੀ ਉਮਰ ਦਾ ਲਿਹਾਜ਼ ਕੀਤਾ ਜਾ ਰਿਹਾ ਹੈ, ਜ਼ੁਬਾਨ ਨੂੰ ਲਗਾਮ ਪਾ ਕੇ ਰੱਖਣੀ ਤਾਂ ਦੂਰ ਦੀ ਗੱਲ ਹੈਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੂਰਜੇਵਾਲਾ ਵੀ ਪਿੱਛੇ ਨਹੀਂ ਰਹੇ, ਉਹਨਾਂ ਨੇ ਕਰਨਾਟਕਾ ਦੇ ਭਾਜਪਾ ਆਗੂ ਤੇ ਦਿਮਾਗ ਵਿੱਚ ਨੁਕਸ ਪੈ ਜਾਣ ਦਾ ਦੋਸ਼ ਲਾ ਦਿੱਤਾ ਹੈਉਸ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਭਾਜਪਾ ਲੀਡਰਸ਼ਿੱਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹਿਰੂ ਪਰਿਵਾਰ ਦੇ ਖ਼ਿਲਾਫ ਅਪਸ਼ਬਦ ਬੋਲਣ ਦੀ ਆਦਤ ਪੈ ਚੁੱਕੀ ਹੈਮੁੱਖ ਮੰਤਰੀ ਭੂਪੇਸ਼ ਬਘੇਲ ਨੇ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕੀ ਅਜਿਹਾ ਲਗਦਾ ਹੈ ਕਿ ਭਾਜਪਾ ਨੂੰ ਹਰ ਕਿਸੇ ਖਿਲਾਫ਼ ਬੋਲਣ ਦਾ ਅਧਿਕਾਰ ਹੈ ਪਰ ਜਦੋਂ ਕੋਈ ਉਨ੍ਹਾਂ ਦੇ ਖਿਲਾਫ਼ ਬੋਲਦਾ ਹੈ ਤਾਂ ਉਨ੍ਹਾਂ ਨੂੰ ਇਸ ਤੋਂ ਤਕਲੀਫ ਹੁੰਦੀ ਹੈਕਾਂਗਰਸ ਦੇ ਜਰਨਲ ਸਕੱਤਰ ਕੀ ਸੀ ਵੇਣੂੰ ਗੁਪਾਲ ਨੇ ਟਵੀਟ ਕਰ ਕੇ ਮੋਦੀ ਬਾਰੇ ਕਿਹਾ ਹੈ ਕਿ ਜਿਹੋ ਜਿਹਾ ਰਾਜਾ, ਉਹੋ ਜਿਹੀ ਪਰਜਾ

ਭਾਜਪਾ ਦੇ ਆਗੂ ਯੇਦੀਯੁਰੱਪਾ ਨੇ ਕਿਹਾ ਹੈ ਕਿ ਉਹ ਅਰਜਨ ਖੜਗੇ ਤੋਂ ਅਜਿਹੀ ਉਮੀਦ ਨਹੀਂ ਰੱਖਦੇ ਸਨਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਲੋਕ ਇਸ ਨੂੰ ਭੁੱਲਣਗੇ ਨਹੀਂਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਕਾਂਗਰਸ ਮੋਦੀ ਦੀ ਜਿੰਨੀ ਬੇਇੱਜ਼ਤੀ ਕਰੇਗੀ, ਕਮਲ ਉੰਨਾ ਹੀ ਖਿੜੇਗਾਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਂਗਰਸ ਦੀ ਸਿਆਸੀ ਸਿਹਤ ਵੈਂਟੀਲੇਟਰ ’ਤੇ ਹੈ ਅਤੇ ਸੋਚ ਐਕਸੀਲੇਟਰ ’ਤੇ ਹੈ

ਇਹ ਬਿਆਨਬਾਜ਼ੀ ਕਦੋਂ ਰੁਕੇਗੀ ਰੁਕੇਗੀ ਵੀ ਜਾਂ ਨਹੀਂ, ਕਿਸੇ ਨੂੰ ਕੋਈ ਅੰਦਾਜ਼ਾ ਨਹੀਂਸਾਡਾ ਤਾਂ ਇਹੋ ਕਹਿਣਾ ਹੈ ਕਿ ਰੱਬ ਸਾਰੇ ਸਿਆਸਤਦਾਨਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਸੁਮੱਤ ਦੇਵੇ

ਬੇਲੋੜੀ ਆਲੋਚਨਾ ਅਤੇ ਤੋਹਮਤਬਾਜ਼ੀ ਹਮੇਸ਼ਾ ਮਾਰੂ ਸਾਬਤ ਹੋਈ ਹੈਸਿਆਸਤਦਾਨਾਂ ਨੂੰ ਇੱਕ ਦੂਜੇ ਦੀ ਸਿਹਤਮੰਦ ਆਲੋਚਨਾ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਪਰ ਬਿਨਾਂ ਸਿਰ-ਪੈਰ ਤੋਂ ਇਲਜ਼ਾਮਬਾਜ਼ੀ ਕਿਸੇ ਵੀ ਸੂਰਤ ਵਿੱਚ ਨਹੀਂਰਾਜਨੀਤਕ ਲੋਕ ਆਪਣੀ ਊਰਜਾ ਇੱਕ ਦੂਜੇ ਨੂੰ ਹੇਠਾਂ ਸੁੱਟਣ ਲਈ ਲਾਉਂਦੇ ਹਨ, ਜੇ ਉਹੋ ਤਾਕਤ ਅਤੇ ਜੋਸ਼ ਦੇਸ਼ ਦੀ ਭਲਾਈ ਵੱਲ ਲਾਈ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਹਰ ਖੇਤਰ ਵਿੱਚ ਅਸਮਾਨ ਤਕ ਬੁਲੰਦੀਆਂ ਛੂਹਣ ਲੱਗ ਪਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3946)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author