KamaljitSBanwait7ਮੁਲਕ ਦੀ ਸਿਆਸਤ ਵਿੱਚੋਂ ਅਪਰਾਧੀਆਂ ਨੂੰ ਲਾਂਭੇ ਕਰਨ ਲਈ ਵੱਡੀ ਜ਼ਿੰਮੇਵਾਰੀ ਸਰਕਾਰ ਉੱਤੇ ਪਾਈ ਗਈ ਸੀ ...
(1 ਅਪਰੈਲ 2024)
ਇਸ ਸਮੇਂ ਪਾਠਕ: 320.


ਮੁਲਕ ਦੀ ਮੌਜੂਦਾ ਪਾਰਲੀਮੈਂਟ ਵਿੱਚ
44 ਫੀਸਦੀ ਸੰਸਦ ਦਾਗੀ ਹਨ ਅਤੇ ਪੰਜ ਫੀਸਦੀ ਅਰਬਪਤੀ ਹਨਇਹਨਾਂ ਵਿੱਚੋਂ 29 ਫੀਸਦੀ ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਹਨ, ਜਿਨ੍ਹਾਂ ਵਿੱਚ ਹੱਤਿਆ, ਹੱਤਿਆ ਦੀ ਕੋਸ਼ਿਸ਼, ਅਗਵਾ ਅਤੇ ਮਹਿਲਾਵਾਂ ਨਾਲ ਵਧੀਕੀਆਂ ਦੇ ਦੋਸ਼ ਹਨਇਹ ਅੰਕੜੇ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮ ਦੀ ਰਿਪੋਰਟ ਤੋਂ ਸਾਹਮਣੇ ਆਏ ਹਨਰਿਫਾਰਮ ਵੱਲੋਂ ਇਹ ਤੱਥ 2019 ਦੀਆਂ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਮੋਹਰੇ ਦਾਇਰ ਕੀਤੇ ਹਲਫਨਾਮੇ ਤੋਂ ਸਾਹਮਣੇ ਆਏ ਹਨਨੌਂ ਦੇ ਖਿਲਾਫ ਕਤਲ ਦੇ ਮਾਮਲੇ ਹਨ 28 ਹੋਰਾਂ ਉੱਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈਹੋਰ 16 ਖਿਲਾਫ ਮਹਿਲਾਵਾਂ ਨਾਲ ਵਧੀਕੀਆਂ ਦੇ ਅਪਰਾਧ ਜੁੜੇ ਹੋਏ ਹਨਹੈਰਾਨੀ ਦੀ ਗੱਲ ਇਹ ਕਿ ਤਿੰਨਾਂ ਉੱਤੇ ਤਾਂ ਮਹਿਲਾਵਾਂ ਨਾਲ ਜਬਰ ਜਨਾਹ ਕਰਨ ਦਾ ਦੋਸ਼ ਲੱਗਾ ਹੈਰਿਪੋਰਟ ਦੇ ਮੁਤਾਬਕ 15 ਫੀਸਦੀ ਮਹਿਲਾਵਾਂ ਮੈਂਬਰ ਪਾਰਲੀਮੈਂਟ ਹਨਇਹਨਾਂ ਵਿੱਚੋਂ 73 ਫੀਸਦੀ ਗ੍ਰੈਜੂਏਟ ਜਾਂ ਇਸ ਤੋਂ ਵੱਧ ਵਿੱਦਿਅਕ ਯਗਤਾ ਰੱਖਦੀਆਂ ਹਨਰਿਪੋਰਟ ਮੁਤਾਬਕ 225 ਭਾਵ 44 ਫੀਸਦੀ ਉਮੀਦਵਾਰਾਂ ਨੇ ਉਹਨਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਸੀਇਹੋ ਵਜਾਹ ਹੈ ਕਿ ਭਾਰਤ ਵਿੱਚ ਸਿਆਸਤ, ਨਿਆਂ ਪਾਲਿਕਾ ਅਤੇ ਲੋਕਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਰਾਜਨੀਤੀ ਦਾ ਅਪਰਾਧੀਕਰਨ ਰਿਹਾ ਹੈ

ਮੁਲਕ ਦੀ ਸੰਸਦ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਅਪਰਾਧਿਕ ਪਿਛੋਕੜ ਦੇ ਨੁਮਾਇੰਦਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈਦੇਸ਼ ਦੀਆਂ ਸਰਕਾਰਾਂ ਜਾਂ ਸਿਆਸੀ ਪਾਰਟੀਆਂ ਨੂੰ ਇਸਦੀ ਚਿੰਤਾ ਨਹੀਂ ਹੈਚੋਣ ਕਮਿਸ਼ਨ ਨੇ ਰਾਜਨੀਤੀ ਵਿੱਚ ਅਪਰਾਧੀਆਂ ਨੂੰ ਰੋਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨਸੁਪਰੀਮ ਕੋਰਟ ਜ਼ਰੂਰ ਫਿਕਰਮੰਦ ਲਗਦੀ ਹੈਦੇਸ਼ ਦੀ ਸਿਖਰਲੀ ਅਦਾਲਤ ਨੇ ਕਈ ਚਿਰ ਪਹਿਲਾਂ ਰਾਜਨੀਤਕ ਪਾਰਟੀਆਂ ਤੋਂ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਅੱਗੇ ਲਿਆਉਣ ਦਾ ਕਾਰਨ ਪੁੱਛਿਆ ਸੀਦਾਗੀ ਨੇਤਾਵਾਂ ਦੇ ਚੋਣ ਲੜਨ ਉੱਤੇ ਪਾਬੰਦੀ ਲਾਉਣ ਦਾ ਫੈਸਲਾ ਭਾਰਤੀ ਚੋਣ ਕਮਿਸ਼ਨ ਨੂੰ ਤਾਕਤਵਰ ਬਣਾ ਸਕਦਾ ਸੀ ਜੇ ਉਹ ਰਾਜਨੀਤਕ ਪਾਰਟੀਆਂ ਅਤੇ ਸਰਕਾਰ ਤੋਂ ਸਪਸ਼ਟੀਕਰਨ ਮੰਗਣ ਦਾ ਦਮ ਦਿਖਾ ਦਿੰਦਾ

ਅਸਲ ਵਿੱਚ ਲੋਕਤੰਤਰ ਦਾ ਮਤਲਬ ਲੋਕਾਂ ਦੀ ਸਰਕਾਰ ਹੁੰਦਾ ਹੈ ਪਰ ਮੇਰੇ ਭਾਰਤ ਦੇਸ਼ ਮਹਾਨ ਵਿੱਚ ਇਸਦੇ ਅਰਥ ਪਲਟ ਗਏ ਲਗਦੇ ਹਨਸਰਕਾਰੀ ਅੰਕੜੇ ਦੱਸਦੇ ਹਨ ਕਿ ਮੁਲਕ ਦੀ 15ਵੀਂ ਲੋਕ ਸਭਾ ਜਿਸਦੀ ਚੋਣ 2014 ਨੂੰ ਹੋਈ ਸੀ, ਲਈ ਚੁਣੇ ਗਏ ਮੈਂਬਰ ਪਾਰਲੀਮੈਂਟਾਂ ਵਿੱਚੋਂ 24 ਫੀਸਦੀ ਦਾ ਪਿਛੋਕੜ ਅਪਰਾਧਿਕ ਦੱਸਿਆ ਗਿਆ ਹੈਉਸ ਤੋਂ ਅਗਲੀਆਂ ਭਾਵ 2019 ਦੀਆਂ ਚੋਣਾਂ ਵਿੱਚ ਅਪਰਾਧਿਕ ਪਿਛੋਕੜ ਵਾਲੇ ਮੈਂਬਰ ਪਾਰਲੀਮੈਂਟਾਂ ਦੀ ਗਿਣਤੀ ਵਧ ਕੇ 43 ਪ੍ਰਤੀਸ਼ਤ ਹੋ ਗਈ ਹੈਰਾਜਾਂ ਦੀਆਂ ਵਿਧਾਨ ਸਭਾਵਾਂ ਦੀ ਤਸਵੀਰ ਵੀ ਵੱਖਰੀ ਨਹੀਂ ਹੈਸਾਰੀਆਂ ਸਿਆਸੀ ਪਾਰਟੀਆਂ ਵਿੱਚ ਅਪਰਾਧਿਕ ਪਿਛੋਕੜ ਵਾਲੇ ਲੀਡਰ ਦਾ ਬੋਲਬਾਲਾ ਹੈ, ਬੱਸ ਪ੍ਰਤੀਸ਼ਤਤਾ ਘੱਟ ਵੱਧ ਹੋ ਸਕਦੀ ਹੈ

ਭਾਰਤ ਦੀ ਪਾਰਲੀਮੈਂਟ ਵਿੱਚ ਕੁੱਲ 542 ਮੈਂਬਰ ਚੁਣ ਕੇ ਆਏ ਸਨ ਜਿਨ੍ਹਾਂ ਵਿੱਚ 233 ਭਾਵ 44 ਖਿਲਾਫ ਅਪਰਾਧਿਕ ਮਾਮਲੇ ਚੱਲ ਰਹੇ ਹਨਇੱਥੇ ਹੀ ਬੱਸ ਨਹੀਂ 233 ਵਿੱਚ 159 ਦੇ ਖਿਲਾਫ ਗੰਭੀਰ ਕਿਸਮ ਦੇ ਕੇਸ ਦਰਜ ਕੀਤੇ ਗਏ ਹਨਅਪਰਾਧਕ ਬਿਰਤੀ ਵਾਲੇ ਲੀਡਰਾਂ ਦਾ ਕੇਰਲਾ ਅਤੇ ਬਿਹਾਰ ਵਿੱਚ ਜ਼ਿਆਦਾ ਬੋਲ-ਬਾਲਾ ਹੈਰਾਜ ਸਭਾ ਦੀ ਅਗਵਾਈ ਵੀ ਅਪਰਾਧਿਕ ਪਿਛੋਕੜ ਵਾਲੇ 72 ਫੀਸਦੀ ਮੈਂਬਰ ਕਰਦੇ ਹਨਹੋਰ ਤਾਂ ਹੋਰ, ਦੋ ਦੇ ਖਿਲਾਫ ਹੱਤਿਆ, ਚਾਰ ਦੇ ਖਿਲਾਫ ਇਰਾਦਾ ਕਤਲ ਅਤੇ ਇੱਕ ਦੇ ਖਿਲਾਫ ਬਲਾਤਕਾਰ ਦਾ ਕੇਸ ਚੱਲ ਰਿਹਾ ਹੈ

ਹਰੇਕ ਪਾਰਟੀ ਦੇ ਅੰਦਰ ਝਾਤ ਮਾਰੀਏ ਤਾਂ ਰਾਜ ਸਭਾ ਲਈ ਭਾਜਪਾ ਦੇ ਚੁਣੇ ਗਏ ਮੈਂਬਰਾਂ ਵਿੱਚੋਂ 24 ਫੀਸਦੀ ਦਾ ਪਿਛੋਕੜ ਅਪਰਾਧਿਕ ਹੈਕਾਂਗਰਸ ਦੇ ਅਪਰਾਧੀ ਪਿਛੋਕੜ ਵਾਲੇ 47 ਫ਼ੀਸਦੀ ਮੈਂਬਰ ਹਨਆਪ ਦੇ ਮੈਂਬਰ 30 ਫੀ ਸਦੀ ਦੱਸੇ ਗਏ ਹਨਤ੍ਰਿਣਮੂਲ ਕਾਂਗਰਸ ਦੇ 23 ਫੀਸਦੀ, ਮਾਰਕਸਵਾਦੀ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਦੇ 80-80 ਫੀਸਦੀ ਮੈਂਬਰਾਂ ਦਾ ਪਿਛੋਕੜ ਅਪਰਾਧਿਕ ਹੈਇਸੇ ਤਰ੍ਹਾਂ ਲੋਕ ਸਭਾ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦੇ 39 ਫੀਸਦੀ ਅਤੇ ਕਾਂਗਰਸ ਦੇ 57 ਫ਼ੀਸਦੀ ਮੈਂਬਰ ਅਪਰਾਧਿਕ ਪਿਛੋਕੜ ਵਾਲੇ ਹਨਆਮ ਆਦਮੀ ਪਾਰਟੀ ਦੇ 88 ਫੀਸਦੀ ਮੈਂਬਰਾਂ ਦਾ ਪਿਛੋਕੜ ਅਪਰਾਧੀ ਹੈਤ੍ਰਿਣਮੂਲ ਕਾਂਗਰਸ ਦੇ 50 ਫ਼ੀਸਦੀ, ਮਾਰਕਸਵਾਦੀ ਪਾਰਟੀ ਦੇ 41 ਫ਼ੀਸਦੀ ਅਤੇ ਰਾਸ਼ਟਰੀ ਜਨਤਾ ਦਲ ਦੇ 67 ਫੀਸਦੀ ਮੈਂਬਰ ਅਪਰਾਧਿਕ ਪਿਛੋਕੜ ਵਾਲੇ ਦੱਸੇ ਗਏ ਹਨਆਜ਼ਾਦ ਮੈਂਬਰਾਂ ਵਿੱਚੋਂ 58 ਫੀਸਦੀ ਦਾ ਪਿਛੋਕੜ ਅਪਰਾਧਿਕ ਹੈਹੋਰ ਤਾਂ ਹੋਰ 106 ਮੈਂਬਰ ਪਾਰਲੀਮੈਂਟ ਸੀਬੀਆਈ ਜਾਂ ਈਡੀ ਦੀ ਕੁੜਿੱਕੀ ਫਸੇ ਹੋਏ ਹਨ

ਰਿਪੋਰਟ ਵਿੱਚ ਸੰਸਦ ਮੈਂਬਰਾਂ ਵਿੱਚ ਦੌਲਤ ਦੇ ਅਸੰਤੁਲਨ ਬਾਰੇ ਵੀ ਦੱਸਿਆ ਗਿਆ ਹੈ ਕਈਆਂ ਕੋਲ ਸੈਂਕੜੇ ਕਰੋੜਾਂ ਦੀ ਜਾਇਦਾਦ ਹੈ ਜਦੋਂ ਕਿ ਦੂਜਿਆਂ ਕੋਲ ਸੀਮਤ ਸਾਧਨ ਹਨਵਿਸ਼ੇਸ਼ ਤੌਰ ’ਤੇ ਸਭ ਤੋਂ ਵੱਧ ਐਲਾਨੀ ਜਾਇਦਾਦ ਵਾਲੇ ਕਾਂਗਰਸ ਦੇ ਕਮਲਨਾਥ ਡੀ ਕੇ ਸੁਰੇਸ਼ ਅਤੇ ਕਾਨੂੰਨ ਮੰਤਰੀ ਰਾਮਾ ਕ੍ਰਿਸ਼ਨ ਰਾਜੂ ਹਨਇਹਨਾਂ ਦੀ ਜਾਇਦਾਦ ਸੈਂਕੜੇ ਕਰੋੜਾਂ ਵਿੱਚ ਹੈਰਿਪੋਰਟ ਵਿੱਚ ਮੌਜੂਦਾ ਸੰਸਦ ਮੈਂਬਰਾਂ ਵਿੱਚ ਵਿੱਦਿਅਕ ਪਿਛੋਕੜ, ਉਮਰ ਅਤੇ ਲਿੰਗ ਵੰਡ ਨੂੰ ਵੀ ਉਜਾਗਰ ਕੀਤਾ ਗਿਆ ਹੈ‌ਉੱਤਰ ਪ੍ਰਦੇਸ਼ ਬਿਹਾਰ ਆਂਧਰਾ ਪ੍ਰਦੇਸ਼ ਤਿਲੰਗਾਨਾ ਅਤੇ ਹਿਮਾਚਲ ਦੇ 50 ਫੀਸ ਤੋਂ ਜ਼ਿਆਦਾ ਸੰਸਦ ਅਪਰਾਧਕ ਦੋਸ਼ਾਂ ਵਿੱਚ ਘਿਰੇ ਹੋਏ ਹਨ

ਦੇਸ਼ ਦੀ ਸੁਪਰੀਮ ਕੋਰਟ ਵਿੱਚ ਅਪਰਾਧਿਕ ਪਿਛੋਕੜ ਵਾਲੇ ਨੇਤਾਵਾਂ ਦੇ ਸਰਕਾਰ ਵਿੱਚ ਦਾਖਲੇ ਦੇ ਖਿਲਾਫ ਦਾਇਰ ਇੱਕ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਅਜਿਹੇ ਲੀਡਰ, ਜਿਨ੍ਹਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੋਵੇ ਜਾਂ ਅਦਾਲਤ ਵਿੱਚ ਦੋਸ਼ ਆਇਦ ਕੀਤੇ ਗਏ ਹੋਣ, ਨੂੰ ਚੋਣ ਲੜਨ ਤੋਂ ਰੋਕਿਆ ਜਾਣਾ ਚਾਹੀਦਾ ਹੈਅਦਾਲਤ ਦੀ ਸੁਣਵਾਈ ਦੌਰਾਨ ਭਾਰਤੀ ਚੋਣ ਕਮਿਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਵੱਲੋਂ ਕਾਨੂੰਨ ਬਣਾਏ ਜਾਣ ਤਕ ਕਿਸੇ ਨੂੰ ਵੀ ਚੋਣ ਲੜਨ ਤੋਂ ਰੋਕਿਆ ਨਹੀਂ ਜਾ ਸਕਦਾ ਹੈਸੁਪਰੀਮ ਕੋਰਟ ਨੇ ਪਟੀਸ਼ਨ ’ਤੇ ਦਾਇਰ ਕੀਤੀ ਸੁਣਵਾਈ ਦੌਰਾਨ ਭਾਰਤੀ ਚੋਣ ਕਮਿਸ਼ਨ ਤੋਂ ਹਲਫ਼ੀਆ ਬਿਆਨ ਮੰਗ ਲਿਆ ਸੀਸੁਪਰੀਮ ਕੋਰਟ ਦੀ ਇਸ ਮਹੱਤਵਪੂਰਨ ਫੈਸਲੇ ਤੋਂ ਬਾਅਦ ਗੇਂਦ ਸਰਕਾਰ ਦੇ ਵਿਹੜੇ ਵਿੱਚ ਆ ਡਿਗੀ ਸੀਉਂਜ ਭਾਰਤੀ ਚੋਣ ਕਮਿਸ਼ਨ ਨੇ ਅਦਾਲਤ ਵਿੱਚ ਇਹ ਵੀ ਕਿਹਾ ਹੈ ਕਿ ਉਹ ਰਾਜਨੀਤੀ ਨੂੰ ਅਪਰਾਧ ਮੁਕਤ ਕਰਨ ਦੇ ਹੱਕ ਵਿੱਚ ਹਨਪਰ ਨਾਲ ਹੀ ਇਹ ਵੀ ਕਹਿ ਦਿੱਤਾ ਹੈ ਕਿ ਅਪਰਾਧ ਨੂੰ ਰੋਕਣਾ ਉਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਹੈਅਜਿਹਾ ਕਰਨ ਲਈ ਭਾਰਤ ਦੀ ਕੇਂਦਰ ਸਰਕਾਰ ਨੂੰ ਨਵਾਂ ਕਾਨੂੰਨ ਬਣਾਉਣਾ ਪਵੇਗਾ

ਸਿਆਸੀ ਨੇਤਾ ਗਿਰਗਿਟ ਦੀ ਤਰ੍ਹਾਂ ਰੰਗ ਬਦਲਦੇ ਹਨਸਿਆਸਤਦਾਨ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਸੁਦਾਗਰ ਬਣਨ ਲੱਗੇ ਹਨਉਹ ਮੁਨਾਫ਼ੇ ਵਾਲੇ ਬੇੜੇ ਵਿੱਚ ਸਵਾਰ ਹੋ ਰਹੇ ਹਨਲੋਕਤੰਤਰ ਵਿੱਚ ਹਰ ਵਿਅਕਤੀ ਆਜ਼ਾਦ ਹੈਉਹ ਕਿਸੇ ਵੀ ਪਾਰਟੀ ਜਾਂ ਵਿਚਾਰਧਾਰਾ ਨੂੰ ਅਪਣਾ ਸਕਦਾ ਹੈ ਪਰ ਨਿੱਜੀ ਸਵਾਰਥ ਲਈ ਜਨਤਕ ਹਿਤਾਂ ਨੂੰ ਢਾਲ ਨਹੀਂ ਬਣਾ ਸਕਦਾਸਿਧਾਂਤਾਂ ਦੇ ਬਗੈਰ ਰਾਜਨੀਤੀ ਕਿਸੇ ਕੰਮ ਦੀ ਨਹੀਂ ਹੈਰਾਜਨੀਤਿਕ ਬੁਰਾਈਆਂ ਨੂੰ ਦੂਰ ਕਰਨ ਲਈ ਜਨਤਾ ਦੀ ਭੂਮਿਕਾ ਮਹੱਤਵਪੂਰਨ ਹੈਬਗੈਰ ਸੋਚੇ ਸਮਝੇ ਚੁਣੇ ਗਏ ਅਪਰਾਧੀਆਂ ਦੀ ਕੀਮਤ ਲੋਕਾਂ ਨੂੰ ਹੀ ਚੁਕਾਉਣੀ ਪੈਂਦੀ ਹੈ

ਮੁਲਕ ਦੀ ਸਿਆਸਤ ਵਿੱਚੋਂ ਅਪਰਾਧੀਆਂ ਨੂੰ ਲਾਂਭੇ ਕਰਨ ਲਈ ਵੱਡੀ ਜ਼ਿੰਮੇਵਾਰੀ ਸਰਕਾਰ ਉੱਤੇ ਪਾਈ ਗਈ ਸੀਸਿਆਸਤਦਾਨਾਂ ਵੱਲੋਂ ਅਦਾਲਤ ਦੇ ਹੁਕਮਾਂ ਉੱਤੇ ਕੰਨ ਨਾ ਧਰਨ ਤੋਂ ਬਾਅਦ ਨਿਆਂ ਪਾਲਕਾਂ ਨੇ ਸਿਆਸਤਦਾਨਾਂ ਦੀ ਸ਼ਾਮਤ ਲਿਆਉਣੀ ਸ਼ੁਰੂ ਕਰ ਦਿੱਤੀ‌ਤਸੱਲੀ ਦੀ ਗੱਲ ਹੈ ਕਿ ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਅਪਰਾਧੀਆਂ ਦੀ ਸਰਕਾਰ ਵਿੱਚ ਦਾਖਲੇ ਨੂੰ ਲੈ ਕੇ ਚਿੰਤਤ ਨਜ਼ਰ ਆਉਣ ਲੱਗੀ ਹੈਭਾਰਤੀ ਚੋਣ ਕਮਿਸ਼ਨ ਨੇ ਇੱਕ ਤਰ੍ਹਾਂ ਨਾਲ ਭਾਵੇਂ ਹੱਥ ਖੜ੍ਹੇ ਕਰ ਦਿੱਤੇ ਹਨ ਪਰ ਕਿਤੇ ਨਾ ਕਿਤੇ ਰਾਜਨੀਤੀ ਨੂੰ ਅਪਰਾਧ ਤੋਂ ਦੂਰ ਰੱਖਣ ਦੀ ਇੱਛਾ ਜ਼ਰੂਰ ਜ਼ਾਹਿਰ ਕੀਤੀ ਹੈਅਸਲ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਵੋਟਰਾਂ ਦੀ ਬਣਦੀ ਹੈਜੇ ਉਹ ਅਪਰਾਧਕ ਬਿਰਤੀ ਵਾਲੇ ਲੀਡਰਾਂ ਨੂੰ ਰੱਦ ਕਰ ਦੇਣ ਤਾਂ ਉਹ ਲੋਕ ਸਿਆਸਤ ਵਿੱਚ ਆਉਣ ਦਾ ਸੁਪਨਾ ਦੇਖਣ ਤੋਂ ਹਟ ਜਾਣਗੇ ਇੱਕ ਜਾਣਕਾਰੀ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤ ਦੇ 65 ਫ਼ੀਸਦੀ ਵੋਟਰ ਉਮੀਦਵਾਰ ਨੂੰ ਨਹੀਂ, ਸਗੋਂ ਪਾਰਟੀ ਦੇ ਨਾਂ ’ਤੇ ਵੋਟ ਪਾਉਂਦੇ ਹਨਇਹ ਅਜਿਹੀ ਭੇਡ ਚਾਲ ਹੈ ਜਿਸ ਕਰਕੇ ਭ੍ਰਿਸ਼ਟ, ਚੋਰ, ਕਾਤਲ ਅਤੇ ਬਲਾਤਕਾਰੀਆਂ ਸਮੇਤ ਅਗਵਾਕਾਰੀ ਲੀਡਰਾਂ ਦਾ ਸਰਕਾਰੀ ਕੁਰਸੀ ਉੱਤੇ ਦਾਅ ਲੱਗ ਜਾਂਦਾ ਰਿਹਾ ਹੈਸੁਪਰੀਮ ਕੋਰਟ ਦਾ ਇਹ ਫੈਸਲਾ ਵੋਟਰਾਂ ਲਈ ਰਾਹ ਦਸੇਰਾ ਬਣ ਸਕਦਾ ਹੈਜਦੋਂ ਤਕ ਵੋਟਰ ਦਾਗੀ ਨੇਤਾਵਾਂ ਨੂੰ ਰੱਦ ਕਰਨ ਦਾ ਹੀਆ ਨਹੀਂ ਕਰਦੇ, ਉਦੋਂ ਤਕ ਮੁਲਕ ਦੀ ਸਿਆਸਤ ਚਿੱਕੜ ਵਿੱਚੋਂ ਬਾਹਰ ਨਹੀਂ ਨਿਕਲ ਸਕੇਗੀਰੱਬ, ਅੱਲਾ, ਵਾਹਿਗੁਰੂ ਸਾਨੂੰ ਸਭ ਨੂੰ ਸਮੱਤ ਬਖਸ਼ੇ ਕਿ ਅਸੀਂ ਖਰੇ ਖੋਟੇ ਦੀ ਪਰਖ ਕਰਨ ਦਾ ਦਮ ਭਰਨ ਵਿੱਚ ਫਖਰ ਮਹਿਸੂਸ ਕਰੀਏ

ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਹਨਾਂ ਚੋਣਾਂ ਵਿੱਚ ਉਮੀਦਵਾਰਾਂ ਦੇ ਖਰਚੇ ਦੀ ਮਿਆਦ 95 ਲੱਖ ਰੁਪਏ ਮੁਕਰਰ ਕੀਤੀ ਗਈ ਹੈ ਜਦੋਂ ਕਿ ਚੋਣਾਂ ਨਾਲ ਸੰਬੰਧਿਤ ਕੁਝ ਏਜੰਸੀਆਂ ਵੱਲੋਂ ਹਰੇਕ ਉਮੀਦਵਾਰ ਵੱਲੋਂ ਔਸਤਨ 6 ਕਰੋੜ ਰੁਪਏ ਖਰਚ ਕਰਨ ਦਾ ਅੰਦਾਜ਼ਾ ਲਾਇਆ ਗਿਆ ਹੈਅੰਦਾਜ਼ਾ ਤਾਂ ਇਹ ਵੀ ਹੈ ਕਿ ਇਹਨਾਂ ਚੋਣਾਂ ਵਿੱਚ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਖਰਚਾ ਆਵੇਗਾ ਜਦੋਂ ਕਿ ਪਿਛਲੀ ਵਾਰ ਦੀਆਂ ਚੋਣਾਂ 60 ਹਜ਼ਾਰ ਕਰੋੜ ਨੂੰ ਪਾਰ ਕਰ ਗਈਆਂ ਸਨਭਾਰਤੀ ਚੋਣ ਕਮਿਸ਼ਨ ਵੱਲੋਂ ਵੀ ਖਰਚ ਉੱਤੇ ਇੱਕ ਪਰਦਾ ਰੱਖ ਲਿਆ ਗਿਆ ਹੈ, ਉਹ ਇਹ ਕਿ ਪਾਰਟੀਆਂ ਉੱਤੇ ਖਰਚ ਕਰਨ ਦੀ ਕੋਈ ਪਾਬੰਦੀ ਨਹੀਂ ਲਾਈ ਗਈ ਹੈਚੋਣ ਮੈਦਾਨ ਵਿੱਚ ਨਿੱਤਰ ਰਹੇ ਉਮੀਦਵਾਰ ਵੀ ਘੱਟ ਚਲਾਕ ਨਹੀਂ ਹਨ ਉਹਨਾਂ ਨੇ ਆਪਣੇ ਖਰਚੇ ਕਈ ਹੋਰ ਖਾਤਿਆਂ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਹਨਇੱਕ ਹੋਰ ਢੰਗ ਵੀ ਲੱਭਿਆ ਗਿਆ ਹੈ ਕਿ ਵੱਧ ਪੈਸੇ ਦੇ ਕੇ ਰਸੀਦ ਘੱਟ ਦੀ ਲੈ ਲਈ ਜਾਂਦੀ ਹੈਸਿਤਮ ਇਹ ਕਿ ਚੋਣ ਕਮਿਸ਼ਨ ਸਭ ਕੁਝ ਜਾਣਦਿਆਂ ਹੋਇਆਂ ਵੀ ਅੱਖਾਂ ਬੰਦ ਕਰੀ ਬੈਠਾ ਹੈਫਿਰ ਵੋਟਰ ਇਨਸਾਫ ਦੀ ਉਮੀਦ ਕਿਸ ਤੋਂ ਰੱਖੇ? ਮੁਲਕ ਦੀ ਨਿਆਪਾਲਿਕਾ ਤਾਂ ਪਹਿਲਾਂ ਹੀ ਹੱਥ ਖੜ੍ਹੇ ਕਰ ਚੁੱਕੀ ਹੈਹਾਕਮ ਆਪਣੇ ਪੈਰ ਆਪ ਕੁਹਾੜਾ ਮਾਰਨ ਤਾਂ ਕਿਉਂ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4855)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author