KamaljitSBanwait7ਇੱਕ ਪਾਸੇ ਭਾਰਤ ਅਤੇ ਕੈਨੇਡਾ ਦੀ ਸਰਕਾਰ ਦੇ ਆਪਸੀ ਸਬੰਧ ਕੌੜੇ ਕਸੈਲ਼ੇ ਚੱਲ ਰਹੇ ਹਨ, ਦੂਜੇ ਪਾਸੇ ...
(19 ਦਸੰਬਰ 2023)
ਇਸ ਸਮੇਂ ਪਾਠਕ: 290.


ਕਿਸੇ ਵੱਲੋਂ ਧੌਂਸ ਦੇਣ ਬਦਲੇ ਪਹਿਲਾਂ ਪਹਿਲ ਅਕਸਰ ਜਵਾਬ ਦਿੱਤਾ ਜਾਂਦਾ ਰਿਹਾ ਕਿ ਤੂੰ ਕਿੱਡਾ ਡੀ ਸੀ ਲੱਗਾ ਹੋਇਐਂ
ਪਿੱਛੇ ਜਿਹੇ ਧੌਂਸ ਦੇਣ ਵਾਲਿਆਂ ਨੂੰ ਇਹ ਕਹਿ ਕੇ ਠਿੱਬੀ ਲਾ ਦਿੱਤੀ ਜਾਂਦੀ ਸੀ ਕਿ ਕਿੱਡਾ ਤੂੰ ਕਨੇਡਾ ਨੂੰ ਚੱਲਿਆਂ ਜਾਂ ਤੂੰ ਵੱਡਾ ਆਇਆ ਅਮਰੀਕਾ ਤੋਂਹੁਣ ਪੁੱਠਾ ਗੇੜ ਸ਼ੁਰੂ ਹੋ ਗਿਆ ਹੈਪੰਜਾਬੀਆਂ ਨੇ ਕਨੇਡਾ ਵੱਲ ਨੂੰ ਮੂੰਹ ਕਰਨਾ ਘੱਟ ਕਰ ਦਿੱਤਾ ਹੈਕੈਨੇਡਾ ਵਾਲੇ ਪੰਜਾਬੀਆਂ ਨੂੰ ਝੱਲਣ ਤੋਂ ਵੀ ਹਟ ਗਏ ਹਨਕੈਨੇਡਾ ਅਤੇ ਅਮਰੀਕਾ ਤੋਂ ਪੰਜਾਬੀ ਮੁੰਡੇ ਕੁੜੀਆਂ ਨੂੰ ਵਾਪਸ ਕਰਨ ਦੀਆਂ ਖਬਰਾਂ ਨਿੱਤ ਅਖਬਾਰਾਂ ਦੀਆਂ ਸੁਰਖੀਆਂ ਬਣਨ ਲੱਗੀਆਂ ਹਨਇਹ ਨਹੀਂ ਕਿ ਬਾਹਰਲੇ ਮੁਲਕਾਂ ਨੂੰ ਪੰਜਾਬੀਆਂ ਦੀ ਲੋੜ ਨਹੀਂ ਰਹੀ ਪਰ ਸਾਡੇ ਉੱਥੇ ਵਸਦੇ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਆਪਣੀ ਪੱਤ ਆਪ ਗਵਾ ਲਈ ਹੈਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਕਨੇਡਾ ਵਸਦੇ ਪੁਰਾਣੇ ਪਰਿਵਾਰ ਇੱਧਰੋਂ ਗਏ ਮੁੰਡੇ ਕੁੜੀਆਂ ਨੂੰ ਮੂੰਹ ਲਾਉਣ ਤੋਂ ਹਟ ਗਏ ਹਨਵਿਰਲੇ ਟਾਵੇਂ ਕੈਨੇਡਾ ਨੂੰ ਆਪ ਵੀ ਅਲਵਿਦਾ ਕਹਿਣ ਲੱਗੇ ਹਨ

ਅੱਜ ਦਿਨ ਭਰ ਸੋਸ਼ਲ ਮੀਡੀਆ ’ਤੇ ਇਹ ਖਬਰ ਚੱਲਦੀ ਰਹੀ ਕਿ ਕਨੇਡਾ ਵਿੱਚ ਰਹਿੰਦੇ ਚਾਰ ਪੰਜ ਪੰਜਾਬੀ ਮੁੰਡਿਆਂ ਨੇ ਰਲ ਕੇ ਰਾਤ ਵੇਲੇ ਓਂਟਾਰੀਓ ਵਿੱਚ ਇੱਕ ਠੇਕਾ ਲੁੱਟ ਲਿਆਠੇਕੇ ਦੀ ਪਿਛਲੀ ਕੰਧ ਪਾੜ ਕੇ ਕੰਟੇਨਰ ਵਿੱਚ ਸ਼ਰਾਬ ਲੱਦਦੇ ਪੁਲਿਸ ਨੇ ਮੌਕੇ ਉੱਤੇ ਆ ਦਬੋਚੇਇਸ ਤੋਂ ਪਹਿਲਾਂ ਕਾਰ ਚੋਰਾਂ ਦੇ ਗਰੋਹ ਵਿੱਚੋਂ ਕਈ ਸਾਰੇ ਪੰਜਾਬੀ ਨਿਕਲੇ ਸਨਕੈਨੇਡਾ ਵਿੱਚ ਕੋਈ ਦਿਨ ਸੁੱਕਾ ਨਹੀਂ ਜਾਂਦਾ ਜਿਸ ਦਿਨ ਉੱਥੇ ਵਸਦੇ ਕਿਸੇ ਨੌਜਵਾਨ ਪੰਜਾਬੀ ਮੁੰਡੇ ਦੀ ਮੌਤ ਨਾ ਹੋਈ ਹੋਵੇ ਵਜਾਹ ਚਾਹੇ ਨਸ਼ਾ ਬਣਿਆ ਹੋਵੇ, ਦਿਲ ਦਾ ਦੌਰਾ ਜਾਂ ਫਿਰ ਆਤਮਹੱਤਿਆਪੰਜਾਬੀਆਂ ਦਾ ਸਿਰ ਨੀਵਾਂ ਹੋਇਆ ਹੈ ਅਤੇ ਕੈਨੇਡਾ ਸਰਕਾਰ ਨੇ ਸਖਤੀ ਫੜ ਲਈ ਹੈ

ਪਿੰਡਾਂ ਵਿੱਚੋਂ ਉੱਠ ਕੇ ਸ਼ਹਿਰਾਂ ਵਿੱਚ ਪੈਰ ਜਮਾਉਣੇ ਆਸਾਨ ਨਹੀਂ ਹੁੰਦੇਨਾ ਹੀ ਸੌਖਾ ਹੁੰਦਾ ਹੈ ਦੂਜੇ ਸੂਬਿਆਂ ਵਿੱਚ ਜਾ ਕੇ ਬੰਜਰ ਨੂੰ ਆਬਾਦ ਕਰਨਾਫਿਰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸੈੱਟ ਹੋਣਾ ਤਾਂ ਅਸੰਭਵ ਵਰਗਾ ਮੁਸ਼ਕਲ ਹੁੰਦਾ ਹੈਪੰਜਾਬੀਆਂ ਨੇ ਇਸ ਸੋਚ ਨੂੰ ਤੋੜਿਆ ਹੈਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਝੰਡੀ ਹੈਸਿਆਸਤ ਵਿੱਚ ਹਿੱਸੇਦਾਰੀ ਹੈਵਿਦੇਸ਼ ਦੀ ਧਰਤੀ ’ਤੇ ਸਿੱਖੀ ਦੇ ਨਿਸ਼ਾਨ ਸਾਹਿਬ ਝੂਲਣ ਲੱਗੇ ਹਨਗੋਰੇ ਪੰਜਾਬੀਆਂ ਦੇ ਦਫਤਰਾਂ ਵਿੱਚ ਨੌਕਰੀ ਲੈਣ ਲਈ ਕਤਾਰਾਂ ਵਿੱਚ ਲੱਗਣ ਲੱਗੇ ਹਨ

ਅੱਜ ਕੱਲ੍ਹ ਕੈਨੇਡਾ ਵਿੱਚ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਹਨਪਹਿਲਾ ਪਹਿਲ ਜ਼ਿਆਦਾਤਰ ਘੱਟ ਪੜ੍ਹੇ-ਲਿਖੇ ਲੋਕਾਂ ਨੇ ਵਿਦੇਸ਼ ਵੱਲ ਨੂੰ ਮੂੰਹ ਕੀਤਾ ਸੀਦੂਜੇ ਪੜਾਅ ਵਿੱਚ ਇੰਜਨੀਅਰਾਂ ਅਤੇ ਡਾਕਟਰਾਂ ਨੇ ਵਿਦੇਸ਼ ਦੀ ਉਡਾਣ ਭਰੀ ਤਾਂ ਭਾਰਤੀਆਂ ਨੇ ਗੋਰਿਆਂ ਦੀ ਧਰਤੀ ’ਤੇ ਵੱਖਰੀ ਪਛਾਣ ਬਣਾ ਲਈਪਰ ਹੁਣ ਜਿਵੇਂ ਕਨੇਡਾ ਰਹਿੰਦੇ ਪੰਜਾਬੀਆਂ ਦੀਆਂ ਬੁਲੰਦੀਆਂ ਨੂੰ ਨਜ਼ਰ ਲੱਗ ਗਈ ਹੋਵੇ।

ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ ਮੁਲਕ ਕੈਨੇਡਾ ਬਾਰੇ ਬੜੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਪਿਛਲੇ ਛੇ ਸਾਲਾਂ ਵਿੱਚ ਮੌਤਾਂ ਦੀ ਗਿਣਤੀ ਵਿੱਚ ਪੰਜ ਗੁਣਾ ਵਾਧਾ ਹੋਇਆ ਹੈਕੈਨੇਡਾ ਜਾਣ ਵਾਲੇ ਨੌਜਵਾਨ ਮੁੰਡੇ, ਕੁੜੀਆਂ ਉਮੀਦਾਂ ਦੇ ਬੋਝ ਥੱਲੇ ਦੱਬ ਕੇ ਰਹਿ ਗਏ ਹਨਪੜ੍ਹਾਈ ਪੂਰੀ ਹੋਣ ਤੋਂ ਬਾਅਦ ਪੈਰ ਨਾ ਲੱਗਣ ਕਰਕੇ ਮਾਨਸਿਕ ਬਿਮਾਰੀਆਂ ਦੀ ਜਕੜ ਵਿੱਚ ਆ ਗਏ ਹਨਕਈਆਂ ਨੇ ਤਾਂ ਅੱਕ ਕੇ ਮੌਤ ਨੂੰ ਗਲੇ ਲਗਾ ਲਿਆ ਹੈਅੰਕੜਿਆਂ ਮੁਤਾਬਿਕ 2018 ਵਿੱਚ ਅੱਠ ਭਾਰਤੀਆਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀਪਿਛਲੇ ਸਾਲ 23 ਮੌਤਾਂ ਹੋਈਆਂ ਜਦੋਂ ਕਿ ਚਾਲੂ ਸਾਲ ਦੌਰਾਨ 36 । ਖਾਲਸਾ ਏਡ ਵੱਲੋਂ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਵਿੱਚ ਰਹਿੰਦੇ ਦਸ ਭਾਰਤੀ ਵਿਦਿਆਰਥੀਆਂ ਵਿੱਚੋਂ ਤਿੰਨ ਮਾਨਸਿਕ ਰੋਗ ਦਾ ਸ਼ਿਕਾਰ ਹਨ

ਦਰਅਸਲ ਇਹ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਮਾਪਿਆਂ ਨੇ ਆਪਣੇ ਬੱਚੇ ਜ਼ਮੀਨ ਗਹਿਣੇ ਧਰ ਜਾਂ ਸੋਨਾ ਵੇਚ ਕੇ ਬੱਚੇ ਕੈਨੇਡਾ ਪੜ੍ਹਨ ਲਈ ਭੇਜੇ ਸਨਪਰ ਉੱਥੇ ਦੇ ਨਵੇਂ ਹਾਲਾਤ ਵਿੱਚ ਮਾਪਿਆਂ ਨੂੰ ਕਰਜ਼ਾ ਉਤਾਰਨ ਲਈ ਪੈਸੇ ਭੇਜਣਾ ਤਾਂ ਵੱਖਰੀ ਗੱਲ, ਉਨ੍ਹਾਂ ਦਾ ਆਪਣਾ ਵੀ ਪੂਰੀ ਤਰ੍ਹਾਂ ਢਿੱਡ ਨਹੀਂ ਭਰ ਰਿਹਾਇਨ੍ਹਾਂ ਵਿੱਚੋਂ ਕਈ ਸਾਰੇ ਤਾਂ ਅਜਿਹੇ ਹਨ ਜਿਹੜੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨ ਤੋਂ ਵੀ ਅਸਮਰਥ ਹਨਫਿਰ ਉਹ ਘਰੋਂ ਹੋਰ ਪੈਸੇ ਮੰਗਵਾ ਨਹੀਂ ਸਕਦੇ, ਜਿਸ ਕਰਕੇ ਕੱਲ੍ਹ ਦੀ ਚਿੰਤਾ ਉਨ੍ਹਾਂ ਨੂੰ ਆਤਮ ਹੱਤਿਆ ਦੇ ਰਾਹ ਪੈਣ ਲਈ ਮਜਬੂਰ ਕਰ ਦਿੰਦੀ ਹੈਰਿਪੋਰਟ ਵਿੱਚ ਪੰਜਾਬ ਦੇ ਕਈ ਵਿਦਿਆਰਥੀਆਂ ਦੇ ਨਾਂ ਵੀ ਦਿੱਤੇ ਗਏ ਹਨ ਜਿਹਨਾਂ ਨੇ ਆਪਣੀ ਜ਼ਿੰਦਗੀ ਇਸੇ ਕਰਕੇ ਗਵਾ ਲਈ ਹੈ

ਇੰਟਰਨੈਸ਼ਨਲ ਸਿੱਖ ਸਟੂਡੈਂਟਸ ਐਸੋਸੀਏਸ਼ਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੈਨੇਡਾ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਦੀ ਉਮਰ 19 ਜਾਂ 20 ਸਾਲ ਹੁੰਦੀ ਹੈ ਅਤੇ ਉਹ ਕੈਨੇਡਾ ਵਿੱਚ ਨਹੀਂ ਚੱਲ ਸਕਦੇ ਹਨਬੁਲਾਰੇ ਮੁਤਾਬਿਕ ਆਤਮ ਹੱਤਿਆ ਦਾ ਵੱਡਾ ਕਾਰਨ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵਰਕ ਪਰਮਿਟ ਮਿਲਣ ਵਿੱਚ ਔਕੜਾਂ ਆ ਰਹੀਆਂ ਹਨਜ਼ਿਕਰਯੋਗ ਹੈ ਕਿ ਪੰਜਾਬ ਤੋਂ ਹਰ ਸਾਲ ਢਾਈ ਲੱਖ ਭਾਰਤੀ ਵਿਦਿਆਰਥੀ ਕੈਨੇਡਾ ਨੂੰ ਸਟੂਡੈਂਟ ਵੀਜ਼ੇ ਉੱਤੇ ਜਾ ਰਹੇ ਹਨਟੋਰੰਟੋ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਐੱਮ ਏ ਗੁਪਤਾ ਦਾ ਮੰਨਣਾ ਹੈ ਕਿ ਘੋਰ ਉਦਾਸੀ ਵਿੱਚ ਦੀ ਲੰਘ ਰਹੇ ਵਿਦਿਆਰਥੀ ਨੂੰ ਢੁਕਵਾਂ ਇਲਾਜ ਨਹੀਂ ਮਿਲ ਰਿਹਾ ਹੈਟੋਰਾਂਟੋ ਦੇ ਸਰਕਾਰੀ ਹਸਪਤਾਲ ਵਿੱਚ ਕਰਦੀ ਕੰਮ ਕਰਦੀ ਇੱਕ ਭਾਰਤੀ ਨਰਸ ਦਾ ਦੱਸਣਾ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਮਨੋਰੋਗ ਤੋਂ ਪੀੜਤ ਵਿਦਿਆਰਥੀ ਦੀ ਗਿਣਤੀ ਦੁੱਗਣੀ ਹੋ ਗਈ ਹੈ

ਸਰਕਾਰੀ ਤੌਰ ’ਤੇ ਮਿਲੇ ਅੰਕੜਿਆਂ ਮੁਤਾਬਿਕ ਸਾਲ 2018 ਦੌਰਾਨ ਭਾਰਤ ਤੋਂ ਪੰਜ ਲੱਖ 17 ਹਜ਼ਾਰ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਗਏ ਸਨਉਸ ਤੋਂ ਅਗਲੇ ਸਾਲ ਇਹ ਗਿਣਤੀ ਵਧ ਕੇ 5 ਲੱਖ 80 ਹਜ਼ਾਰ ਹੋ ਗਈ ਸੀ ਜਦੋਂ ਕਿ ਲੰਘੇ ਸਾਲ ਸੱਤ ਲੱਖ 51 ਹਜ਼ਾਰ ਵਿਦਿਆਰਥੀ ਬਾਹਰਲੇ ਦੇਸ਼ਾਂ ਵਿੱਚ ਪੜ੍ਹਨ ਗਏ ਸਨਕੈਨੇਡਾ ਨੇ ਦੋ ਲੱਖ 26 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਸੀ ਜਿਸ ਵਿੱਚੋਂ ਇੱਕ ਲੱਖ 36 ਹਜ਼ਾਰ ਪੰਜਾਬੀ ਦੱਸੇ ਜਾਂਦੇ ਹਨਹੁਣ ਕਨੇਡਾ ਦਾ ਵੀਜ਼ਾ ਲੈਣਾ ਪਹਿਲਾਂ ਨਾਲੋਂ ਔਖਾ ਹੋ ਗਿਆ ਹੈ, ਕਿਉਂਕਿ ਉੱਥੋਂ ਦੀ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਫੰਡ ਦੁੱਗਣਾ ਕਰ ਦਿੱਤਾ ਹੈਪਹਿਲਾਂ ਇਹ ਫੀਸ 10 ਹਜ਼ਾਰ ਡਾਲਰ ਸੀ ਜਿਹੜੀ ਕਿ ਹੁਣ ਵਧਾ ਕੇ 20670 ਕਰ ਦਿੱਤੀ ਗਈ ਹੈਇੱਥੇ ਹੀ ਬੱਸ ਨਹੀਂ, ਕੈਨੇਡਾ ਦੀ ਸਰਕਾਰ ਨੇ ਸਟੂਡੈਂਟ ਵੀਜ਼ਾ ’ਤੇ ਰਹਿ ਰਹੇ ਵਿਦਿਆਰਥੀਆਂ ਲਈ ਹਫਤੇ ਵਿੱਚ ਸਿਰਫ 20 ਘੰਟੇ ਕੰਮ ਕਰਨ ਦੀ ਪਾਬੰਦੀ ਮੁੜ ਤੋਂ ਲਗਾ ਦਿੱਤੀ ਹੈ

ਪੰਜਾਬ ਦੇ ਕੈਨੇਡਾ ਵਿੱਚ ਪੜ੍ਹਨ ਗਏ 30 ਹਜ਼ਾਰ ਵਿਦਿਆਰਥੀਆਂ ਦੇ ਸਿਰ ਉੱਤੇ 1800 ਕਰੋੜ ਕਰਜ਼ਾ ਹੈਭਾਰਤੀ ਰਿਜ਼ਰਵ ਬੈਂਕ ਅਨੁਸਾਰ 1849 ਵਿਦਿਆਰਥੀ ਕਰਜ਼ਾ ਨਹੀਂ ਮੋੜ ਸਕੇ ਹਨਬੈਂਕਾਂ ਨੂੰ ਹੁਣ ਤਕ ਸਟੂਡੈਂਟ ਲੋਨ ਦਾ 5263 ਕਰੋੜ ਰੁਪਇਆ ਵੱਟੇ ਖਾਤੇ ਪਾਉਣਾ ਪਿਆ ਹੈਪਿਛਲੇ ਪੰਜ ਸਾਲਾਂ ਦੌਰਾਨ 39 ਕਰੋੜ ਰੁਪਏ ਤੋਂ ਵੱਧ ਰਕਮ ਕੈਨੇਡਾ ਨੂੰ ਪੜ੍ਹਾਈ ਦੀ ਫੀਸ ਦੇ ਰੂਪ ਵਿੱਚ ਗਈ ਹੈ

ਇੱਕ ਪਾਸੇ ਭਾਰਤ ਅਤੇ ਕੈਨੇਡਾ ਦੀ ਸਰਕਾਰ ਦੇ ਆਪਸੀ ਸਬੰਧ ਕੌੜੇ ਕਸੈਲ਼ੇ ਚੱਲ ਰਹੇ ਹਨ, ਦੂਜੇ ਪਾਸੇ ਉੱਥੇ ਰਹਿੰਦੇ ਨੌਜਵਾਨਾਂ ਦੀਆਂ ਹਰਕਤਾਂ ਨੇ ਪੰਜਾਬੀਆਂ ਦੀ ਧੌਣ ਨੀਵੀਂ ਕਰਨੀ ਸ਼ੁਰੂ ਕਰ ਦਿੱਤੀ ਹੈਉੱਥੇ ਰਹਿੰਦੀਆਂ ਸਾਡੀਆਂ ਲੜਕੀਆਂ ਵਿੱਚੋਂ ਬਹੁਤ ਸਾਰੀਆਂ ਉੱਤੇ ਅਜਿਹੇ ਦੋਸ਼ ਲੱਗਦੇ ਹਨ ਕਿ ਸਾਡੇ ਕੰਨ ਪੂਰੀ ਗੱਲ ਸੁਣਨ ਤੋਂ ਨਾਂਹ ਕਰ ਜਾਂਦੇ ਹਨਨਿਰਸੰਦੇਹ ਉੱਥੇ ਵਸਦਿਆਂ ਨੌਜਵਾਨਾਂ ਦੀਆਂ ਮਜਬੂਰੀਆਂ ਹੋਣਗੀਆਂ ਪਰ ਇਹ ਵੀ ਨਹੀਂ ਕਿ ਅਸੀਂ ਆਪਣੇ ਸੰਸਕਾਰਾਂ ਨੂੰ ਤਿਲਾਂਜਲੀ ਦੇ ਦੇਈਏ

ਕੈਨੇਡਾ ਵਿੱਚ ਬਾਹਰੋਂ ਆਉਣ ਵਾਲਿਆਂ ਲਈ ਹੁਣ ਹਾਲਾਤ ਪਹਿਲਾਂ ਜਿੰਨੇ ਸੁਖਾਵੇਂ ਨਹੀਂ ਰਹੇ ਹਨਕੈਨੇਡਾ ਦੀ ਆਪਣੀ ਵਿੱਤੀ ਹਾਲਤ ਪਤਲੀ ਪੈ ਚੁੱਕੀ ਹੈ ਇੱਥੋਂ ਤਕ ਕਿ ਮੁਢਲਾ ਆਧਾਰੀ ਢਾਂਚਾ ਵੀ ਲੜਖੜਾ ਕੇ ਰਹਿ ਗਿਆ ਹੈ‌ਸਿਹਤ ਸੇਵਾਵਾਂ ਬਿਮਾਰ ਹੋ ਚੁੱਕੀਆਂ ਹਨਕੈਨੇਡਾ ਨੇ ਵਿਦਿਆਰਥੀਆਂ ਲਈ ਬੂਹੇ ਭੇੜਨੇ ਬੰਦ ਕਰ ਦਿੱਤੇ ਹਨਕੈਨੇਡਾ ਵਸਦੇ ਵਿਦਿਆਰਥੀ ਦੁਚਿੱਤੀ ਵਿੱਚ ਪੈ ਚੁੱਕੇ ਹਨ ਪਰ ਉਹਨਾਂ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆ ਰਿਹਾ ਹੈਭਾਰਤ ਦੇ ਵਿਦਿਆਰਥੀਆਂ ਨੂੰ ਜੇ ਆਪਣੇ ਮੁਲਕ ਵਿੱਚ ਹੀ ਰੌਸ਼ਨ ਭਵਿੱਖ ਨਜ਼ਰ ਆਉਂਦਾ ਹੁੰਦਾ ਤਾਂ ਉਹ ਕਰਜ਼ਾ ਚੁੱਕ ਕੇ ਵਿਦੇਸ਼ ਲਈ ਪੈਰ ਨਾ ਪੁੱਟਦੇਦੇਸ਼ ਵਿਦੇਸ਼ ਦੀਆਂ ਸਰਕਾਰਾਂ ਨੂੰ ਭਵਿੱਖ ਦੀ ਘੁੰਮਣਘੇਰੀ ਵਿੱਚ ਫਸੇ ਵਿਦਿਆਰਥੀਆਂ ਦੀ ਬਾਂਹ ਫੜਨੀ ਚਾਹੀਦੀ ਹੈਸਿਰਫ ਦਾਅਵਿਆਂ ਅਤੇ ਵਾਅਦਿਆਂ ਨਾਲ ਨਹੀਂ ਸਰਨਾ ਹੈਵਿਦੇਸ਼ੀ ਧਰਤੀ ’ਤੇ ਰਹਿ ਰਹੇ ਵਿਦਿਆਰਥੀਆਂ ਨੂੰ ਇਸ ਔਖੀ ਘੜੀ ਵਿੱਚ ਕੌਂਸਲਿੰਗ ਦੀ ਲੋੜ ਹੈਨਹੀਂ ਤਾਂ ਰਹਿੰਦੀ ਜਵਾਨੀ ਵੀ ਸਾਡੇ ਹੱਥੋਂ ਕਿਰ ਜਾਵੇਗੀਰੱਬ ਭਲੀ ਕਰੇ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4557)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author