BudhSNeelon7ਉਸ ਸਮੇਂ ਪੰਜਾਬ ਵਿੱਚ ਸ਼ਾਂਤੀ ਬਣਾਉਣ ਲਈ ਸਰਕਾਰ ਵੀ ਸਰਗਰਮ ਸੀ। ਅਸੀਂ ਲੋਕਾਂ ਨੂੰ ਕਿਤਾਬਾਂ ਨਾਲ ਜੋੜ ...
(21 ਫਰਵਰੀ 2023)
ਇਸ ਸਮੇਂ ਪਾਠਕ: 185.

 

ਹੁਣ ਜਦੋਂ ਮੈਂ ਬਾਲ ਪ੍ਰੀਤ ਮਿਲਣੀ ਕਾਫਲਾ ਦੇ ਨਾਲ ਜੁੜੀਆਂ ਸਿਮਰਤੀਆਂ ਕਲਮਬੱਧ ਕਰਨ ਲੱਗਿਆ ਤਾਂ ਕਪੂਰਥਲੇ ਜ਼ਿਲ੍ਹੇ ਦੀਆਂ ਯਾਦਾਂ ਨੇ ਘੇਰਾ ਪਾ ਲਿਆਕਾਫਲਾ ਵਧੀਆ ਕੰਮ ਕਰ ਰਿਹਾ ਸੀਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜ ਰਿਹਾ ਸੀਕਪੂਰਥਲੇ ਜ਼ਿਲ੍ਹੇ ਦਾ ਡੀਸੀ ਪੰਜਾਬੀ ਕਵੀ ਗਿਆਨ ਸਿੰਘ ਸੰਧੂ ਸੀਉਹਨਾਂ ਦਾ ਜੀ. ਏ. ਟੂ. ਡੀ. ਸੀ. ਗਿਆਨ ਸਿੰਘ ਬੱਲ ਸੀਅਸੀਂ ਦਸ ਦਿਨ ਦੀ ਵਰਕਸ਼ਾਪ ਉੱਥੇ ਸਰਕਾਰੀ ਸਕੂਲ ਵਿੱਚ ਲਾਈਪੰਜਾਬੀ ਦੇ ਕਹਾਣੀਕਾਰ ਮਨਮੋਹਨ ਬਾਵਾ, ਲਲਿਤ ਸਕਲਾਨੀ ਉਸ ਵਰਕਸ਼ਾਪ ਨੂੰ ਚਲਾ ਰਹੇ ਸੀਮੈਂ ਹਰ ਦਿਨ ਜਲੰਧਰ ਤੋਂ ਜਾਂਦਾਅਸੀਂ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ਸੱਭਿਆਚਾਰਕ ਵੰਨਗੀਆਂ ਦੀ ਸਿਖਲਾਈ ਦੇ ਰਹੇ ਸੀਸਕੂਲ ਵਾਲਿਆਂ ਨੇ ਸਾਨੂੰ ਪੜ੍ਹਾਈ ਵਿੱਚੋਂ ਕਮਜ਼ੋਰ ਵਿਦਿਆਰਥੀ ਦੇ ਕੇ ਗਲੋਂ ਗਲਾਵਾਂ ਲਾਇਆ ਸੀਸਾਡੇ ਲਈ ਇਹ ਚੁਣੌਤੀ ਸੀਰਮਾ ਰਤਨ, ਜਿਹੜੇ ਕਾਫਲੇ ਦੇ ਸੰਚਾਲਕ ਸਨ, ਉਹ ਵੀ ਆ ਗਏ ਸੀਅਸੀਂ ਵਿਦਿਆਰਥੀਆਂ ਦੇ ਅੰਦਰ ਛੁਪੀ ਕਲਾ ਨੂੰ ਜਗਾਉਣ ਲਈ ਹਰ ਢੰਗ ਵਰਤਿਆਅਸੀਂ ਕਾਮਯਾਬ ਵੀ ਹੋਏ

ਕਮਲਜੀਤ ਨੀਲੋਂ ਨੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਕਈ ਕੋਰੀਓਗ੍ਰਾਫੀਆਂ ਤਿਆਰ ਕੀਤੀਆਂਢਾਡੀ ਅਮਰ ਸਿੰਘ ਸ਼ੌਂਕੀ ਟ੍ਰਸਟ ਮਾਹਿਲਪੁਰ ਦੇ ਸੰਚਾਲਕ ਬਲਜਿੰਦਰ ਮਾਨ, ਮਾਸਟਰ ਧਰਮ ਸਿੰਘ, ਐੱਸ ਅਸ਼ੋਕ ਭੌਰਾ ਨੇ ਵੀ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਇਸ ਕਾਫਲੇ ਦਾ ਹਿੱਸਾ ਬਣਾਇਆਜਿਸ ਦਿਨ ਕਾਫਲਾ ਕਪੂਰਥਲਾ ਦੇ ਵਿੱਚੋਂ ਸ਼ੁਰੂ ਹੋਇਆ ਤਾਂ ਵਿਦਿਆਰਥੀਆਂ ਨੇ ਸਰੋਤਿਆਂ ਨੂੰ ਕੀਲ ਲਿਆਰਮਾ ਰਤਨ ਨੇ ਕਿਹਾ ਕਿ ਇਹ ਸਕੂਲ ਦੇ ਡੱਲ ਵਿਦਿਆਰਥੀ ਹਨ, ਜਿਹਨਾਂ ਨੇ ਇਹ ਵੰਨਗੀਆਂ ਨੂੰ ਪੇਸ਼ ਕੀਤਾਸਾਨੂੰ ਇਹ ਕਿਹਾ ਸੀ ਕਿ ਪੜ੍ਹਾਈ ਤਾਂ ਇਹ ਕਰਦੇ ਨਹੀਂ, ਤੁਹਾਡੇ ਜੇ ਕੰਮ ਦੇ ਹਨ, ਲੈ ਜਾਓਰਮਾ ਰਤਨ ਨੇ ਕਿਹਾ ਕਿ ਹੁਣ ਦਰਸ਼ਕ ਦੱਸਣ ਕਿ ਡੱਲ ਕੌਣ ਐ? ਦਰਸ਼ਕ ਤਾੜੀਆਂ ਮਾਰਦੇ ਸਨ ਤੇ ਅਧਿਆਪਕ ਮੂੰਹ ਲਕੋ ਰਹੇ ਸਨ

ਕਪੂਰਥਲਾ, ਬੇਗੋਵਾਲ, ਟਿੱਬਾ, ਮਸੀਤਾ, ਭੁਲੱਥ, ਤੇ ਫਗਵਾੜੇ ਵਿੱਚ ਕਾਫਲੇ ਨੇ ਜਾਣਾ ਸੀਕਾਫਲੇ ਦੇ ਨਾਲ ਸਾਹਿਤਕ ਕਿਤਾਬਾਂ ਦੀਆਂ ਗੱਡੀਆਂ ਵੀ ਸਨਨੈਸ਼ਨਲ ਬੁੱਕ ਟਰਸਟ ਇੰਡੀਆ ਦਿੱਲੀ, ਪੰਜਾਬ ਯੂਨੀਵਰਸਿਟੀ ਟੈਕਸਟ ਬੋਰਡ ਅਤੇ ਪੰਜਾਬ ਦੇ ਹੋਰ ਕਈ ਪ੍ਰਕਾਸ਼ਕ ਵੀ ਸਨਬੇਗੋਵਾਲ ਵਿੱਚ ਸਥਾਨਕ ਪ੍ਰਬੰਧਕਾਂ ਨੇ ਮੰਤਰੀ ਬਾਲ ਮੁਕੰਦ ਸ਼ਰਮਾ ਨੂੰ ਮੁੱਖ ਮਹਿਮਾਨ ਬਣਾਇਆ ਸੀਕਾਫਲੇ ਦੇ ਪ੍ਰਬੰਧਕਾਂ ਨੂੰ ਇਹ ਪਤਾ ਨਹੀਂ ਸੀਅਸੀਂ ਇਸ ਸਮੇਂ ਰੋਸ ਕੀਤਾ ਕਿ ਤੁਸੀਂ ਮੰਤਰੀ ਕਿਉਂ ਬੁਲਾਇਆ ਹੈ? ਉਹਨਾਂ ਦੱਸਿਆ ਕਿ ਇਹ ਡੀਸੀ ਗਿਆਨ ਸਿੰਘ ਸੰਧੂ ਦੀ ਇੱਛਾ ਸੀਗਿਆਨ ਸਿੰਘ ਸੰਧੂ ਸਰਕਾਰ ਤੋਂ ਵਾਧੂ ਸੇਵਾ ਭਾਲਦਾ ਸੀਉਸ ਦੇ ਸੇਵਾ ਮੁਕਤ ਹੋਣ ਵਿੱਚ ਅਜੇ ਕੁਝ ਸਮਾਂ ਸੀ, ਉਹ ਕਾਫਲੇ ਦੇ ਸਿਰ ਉੱਤੇ ਐਕਸਟੈਂਸ਼ਨ ਭਾਲਦਾ ਸੀਸਾਡੇ ਬਾਈਕਾਟ ਨੇ ਉਸ ਦੀ ਖੇਡ ਵਿਗਾੜ ਦਿੱਤੀਗਿਆਨ ਸਿੰਘ ਸੰਧੂ ਬਹੁਤ ਦੁਖੀ ਸੀ

ਦੂਜੇ ਦਿਨ ਭੁਲੱਥ ਸਮਾਗਮ ਸੀ। ਉਸ ਦਿਨ ਫੇਰ ਮੰਤਰੀ ਹਾਜ਼ਰ ਸੀ ਤੇ ਆਖਰੀ ਦਿਨ ਫਗਵਾੜਾ ਜਾਣਾ ਸੀਭੁਲੱਥ ਵੀ ਅਸੀਂ ਰੋਸ ਪ੍ਰਗਟ ਕੀਤਾ ਤੇ ਸਮਾਗਮ ਦੇ ਵਿਚਕਾਰ ਹੀ ਉੱਥੋਂ ਫਗਵਾੜੇ ਨੂੰ ਤੁਰ ਪਏ ਜਦੋਂ ਫਗਵਾੜੇ ਪੁੱਜੇ ਤਾਂ ਸਥਾਨਕ ਕਨਵੀਨਰ ਨੇ ਦੱਸਿਆ ਕਿ ਐੱਸ ਡੀ ਐੱਮ ਨੇ ਸਕੂਲ ਬੰਦ ਕਰਵਾ ਦਿੱਤਾ ਐਸਮਾਗਮ ਨਹੀਂ ਹੋਣਾ

ਸਾਡੇ ਕਈ ਦਰਜਣ ਵਿਦਿਆਰਥਣਾਂ ਤੇ ਵਿਦਿਆਰਥੀ ਸਨ। ਲਗਭਗ ਸੌ ਕੁ ਲੋਕ ਸਨਰਾਤ ਸਿਰ ਉੱਤੇ ਸੀਅਸੀਂ ਘਰ-ਘਰ ਵੀ ਜਾ ਨਹੀਂ ਸੀ ਸਕਦੇਕਨਵੀਨਰ ਸੁਮਨ ਲਤਾ ਨੇ ਗੁਰਦੁਆਰਾ ਸੁਖਚੈਨ ਸਾਹਿਬ ਦੀ ਕਮੇਟੀ ਨਾਲ ਗੱਲਬਾਤ ਕੀਤੀਉਹਨਾਂ ਨੇ ਆਖਿਆ ਕਿ ਤੁਸੀਂ ਇੱਥੇ ਰਹੋ, ਲੰਗਰ ਬਣਾਓ ਤੇ ਛਕੋਰਾਤ ਨੂੰ ਸਭ ਨੇ ਰਲਮਿਲ ਕੇ ਲੰਗਰ ਬਣਾਇਆ ਤੇ ਛਕਿਆ

ਦੂਜੇ ਦਿਨ ਅਸੀਂ ਜਲੰਧਰ ਅਖਬਾਰਾਂ ਦੇ ਦਫਤਰ ਗਏਉਸ ਵੇਲੇ ਹਿਰਦੇਪਾਲ ਸਿੰਘ, ਮੀਨੂ ਕੋਹਲੀ, ਰਮਾ ਰਤਨ, ਸੁਮਨ ਲਤਾ, ਮੈਂ ਜਲੰਧਰ ਗਏ ਸੀਤੀਜੇ ਦਿਨ ਅਖਬਾਰਾਂ ਵਿੱਚ ਖਬਰਾਂ ਛਪੀਆਂ: ਡੀਸੀ ਸੰਧੂ ਨੇ ਬਾਲ ਪ੍ਰੀਤ ਮਿਲਣੀ ਕਾਫਲਾ ਰੋਕਿਆ। ਇੱਕ ਅਖਬਾਰ ਨੇ ਲਿਖਿਆ: ਡੀਸੀ ਸੰਧੂ ਨੇ ਕਾਫਲਾ ਅਗਵਾਹ ਕੀਤਾਇਸ ਤਰ੍ਹਾਂ ਇਹ ਕਾਫਲਾ ਸਦਾ ਲਈ ਬੰਦ ਹੋਇਆ ਸੀ

ਭਾਵੇਂ ਕਾਫਲੇ ਕਦੇ ਰੁਕਦੇ ਨਹੀਂ, ਸਦਾ ਚੱਲਦੇ ਰਹਿੰਦੇ ਹਨ, ਪਰ ਗਿਆਨ ਸਿੰਘ ਸੰਧੂ ਦੀ ਭੁੱਖ ਵੀ ਦਿਸੀ ਅਤੇ ਕਾਫਲੇ ਵਾਲਿਆਂ ਦੀ ਪ੍ਰਤੀਬੱਧਤਾ ਵੀਪਰ ਬਾਅਦ ਵਿੱਚ ਕਾਫਲੇ ਦੇ ਸੰਚਾਲਕ ਨੇ ਇਸ ਕਾਫਲੇ ਦੇ ਨਾਮ ਉੱਤੇ ਕੀ ਹਾਸਲ ਕੀਤਾ, ਉਹ ਕਦੇ ਫੇਰ ਦੱਸਾਂਗਾ

ਇਹ ਘਟਨਾਕ੍ਰਮ 1995 ਦਾ ਹੈ, ਜਦੋਂ ਪੰਜਾਬ ਦੇ ਬੇਅੰਤ ਸਿੰਘ ਮੁੱਖ ਮੰਤਰੀ ਸਨਉਸ ਸਮੇਂ ਪੰਜਾਬ ਵਿੱਚ ਸ਼ਾਂਤੀ ਬਣਾਉਣ ਲਈ ਸਰਕਾਰ ਵੀ ਸਰਗਰਮ ਸੀਅਸੀਂ ਲੋਕਾਂ ਨੂੰ ਕਿਤਾਬਾਂ ਨਾਲ ਜੋੜ ਰਹੇ ਸੀ ਤੇ ਵਿਦਿਆਰਥੀਆਂ ਦੇ ਅੰਦਰ ਛੁਪੀ ਕਲਾਤਮਿਕਤਾ ਨੂੰ ਉਭਾਰ ਰਹੇ ਸੀਥਾਂ-ਥਾਂ ਗੋਲੀਕਾਂਡ ਹੋ ਰਹੇ ਸੀਕਦੇ ਮੌਤ ਦਾ ਡਰ ਖੌਫ ਨਹੀਂ ਹੋਇਆ ਸੀਉਹ ਦਿਨ ਯਾਦ ਕਰਦਿਆਂ ਸਿਰ ਉੱਚਾ ਹੋ ਜਾਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3807)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ

Phone: (91 - 94643 - 70823)
Email: (budhsinghneelon@gmail.com)