BudhSNeelon7ਇਸ ਤਰ੍ਹਾਂ ਦੀਆਂ ਨਕਲਾਂ ਮਾਰ ਕੇ ਲਈਆਂ ਪੀਐੱਚ ਡੀ ਦੀਆਂ ਡਿਗਰੀਆਂ ਅਤੇ ਵੱਡੇ ਵੱਡੇ ਪੰਜਾਬੀ ਵਿਦਵਾਨਾਂ ਦੀਆਂ ...
(20 ਅਪਰੈਲ 2022)
ਮਹਿਮਾਨ: 590.

 

ਪੰਜਾਬੀ ਸਾਹਿਤ ਦੇ ਵਿੱਚ ਅੱਜਕਲ ਸਾਹਿਤ ਦੇ ਡਾਕਟਰਾਂ ਦੀ ਬਹੁਤ ਹੀ ਭਰਮਾਰ ਹੋ ਰਹੀ ਹੈਯੂ ਜੀ ਸੀ ਨੇ ਡਾਕਟਰ ਦੀ ਡਿਗਰੀ, ਕਿਤਾਬ ਤੇ ਰਸਾਲਿਆਂ ਦੇ ਵਿੱਚ ਖੋਜ ਪੱਤਰ ਲਿਖਣੇ ਤਾਂ ਲਾਜ਼ਮੀ ਕਰ ਦਿੱਤੇ ਹਨ ਪਰ ਇਹ ਖੋਜਕਾਰ ਕਿਵੇਂ ਸਾਹਿਤ ਦੇ ਡਾਕਟਰ ਬਣਦੇ ਹਨ, ਇਹਨਾਂ ’ਤੇ ਖੋਜ ਕੀਤੀ ਹੈਇਹਨਾਂ ਦੇ ਵਿੱਚੋਂ ਕੁਝ ‘ਸਾਹਿਤ ਦੇ ਡਾਕਟਰ’ ਤੁਹਾਡੀ ਨਜ਼ਰ ਕਰ ਰਿਹਾ ਹਾਂਇਉਂ ਬਣਦੇ ਹਨ ਸਾਹਿਤ ਦੇ ਡਾਕਟਰ!

ਪਿਛਲੇ ਦਿਨੀਂ ਇੱਕ ਖ਼ਬਰ ਛਪੀ ਸੀ ਕਿ ਇੱਕ ਡਾਕਟਰ ਨੇ ਜ਼ਖਮੀ ਦੇ ਸਿਰ ਦਾ ਅਪ੍ਰੇਸ਼ਨ ਕਰਨ ਦੀ ਬਜਾਏ ਉਸਦੀ ਲੱਤ ਦਾ ਅਪ੍ਰੇਰਸ਼ਨ ਕਰ ਦਿੱਤਾ, ਜਿਸ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈਮੈਡੀਕਲ ਖੇਤਰ ਵਿੱਚ ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਸਮੇਂ ਸਮੇਂ ਸਾਹਮਣੇ ਆਉਂਦੀਆਂ ਹਨ ਜਿਵੇਂ ਇੱਕ ਡਾਕਟਰ ਨੇ ਅਪ੍ਰੇਸ਼ਨ ਦੌਰਾਨ ਕੈਂਚੀ ਤੀਵੀਂ ਦੇ ਢਿੱਡ ਅੰਦਰ ਛੱਡ ਦਿੱਤੀ ਤੇ ਉਹ ਮਰ ਗਈਕੈਂਚੀ ਦਾ ਪਤਾ ਫੁੱਲ ਚੁਗਣ ਦੌਰਾਨ ਲੱਗਿਆ ਸੀਇਸੇ ਤਰ੍ਹਾਂ ਹੀ ਪੰਜਾਬੀ ਸਾਹਿਤ ਵਿੱਚ ਇਸ ਤਰ੍ਹਾਂ ਬਣੇ ਡਾਕਟਰਾਂ ਨੇ ਜਿਹੜਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਨੁਕਸਾਨ ਕੀਤਾ ਹੈ, ਇਸਦੇ ਨਤੀਜੇ ਹੁਣ ਪ੍ਰਤੱਖ ਤੌਰ ਉੱਤੇ ਸਾਹਮਣੇ ਆਉਣ ਲੱਗ ਪਏ ਹਨ। ਪੰਜਾਬੀ ਸਾਹਿਤ ਵਿੱਚ ਜਿਹੜੀ ਖੋੜਤ ਆਈ ਹੈ, ਉਸ ਦਾ ਮੁੱਖ ਕਾਰਨ ਇਹ ਹੈ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਜਿਹੇ ਅਖੌਤੀ ਡਾਕਟਰ ਹਨ, ਜਿਹੜੇ ਨਕਲ ਮਾਰ ਕੇ ਪੜ੍ਹੇ ਹਨ ਤੇ ਵਿਦਿਆਰਥੀਆਂ ਨੂੰ ਨਕਲ ਮਾਰਨ ਦੀ ਸਿੱਖਿਆ ਦਿੰਦੇ ਹਨ

ਹੁਣ ਤਕ ਪੰਜਾਬੀ ਸਾਹਿਤ, ਭਾਸ਼ਾ ਤੇ ਸੱਭਿਆਚਾਰ ਵਿੱਚ 22 ਸੌ ਤੋਂ ਉੱਪਰ ਪੀਐੱਚ ਡੀ ਕਰ ਚੁੱਕੇ ਹਨਇਹਨਾਂ ਵਿੱਚੋਂ 1980 ਤਕ ਦੀਆਂ ਪੀਐੱਚ ਡੀ 789 ਬਣਦੀਆਂ ਹਨਇਹਨਾਂ ਵਿੱਚ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਸਮੇਤ ਲੰਡਨ ਤੇ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਵੀ ਸ਼ਾਮਿਲ ਹਨਅੱਜ ਪੰਜਾਬੀ ਸਾਹਿਤ ਵਿੱਚ ਪੁਸਤਕਾਂ ਧੜਾਧੜ ਛਪ ਰਹੀਆਂ ਹਨ, ਪਰ ਉਹਨਾਂ ਨੂੰ ਪੜ੍ਹਨ ਵਾਲਾ ਕੋਈ ਪਾਠਕ ਨਹੀਂਪਹਿਲੇ ਸਮਿਆਂ ਵਿੱਚ ਕਿਤਾਬਾਂ ਦੇ ਐਡੀਸ਼ਨ ਹਜ਼ਾਰਾਂ ਦੀ ਗਿਣਤੀ ਵਿੱਚ ਛਪਦੇ ਸਨ, ਹੁਣ 150 ਤੋਂ ਵੱਧ ਕੋਈ ਕਿਤਾਬ ਨਹੀਂ ਛਪਦੀਹੁਣ ਲੇਖਕਾਂ ਨੂੰ ਖੁਦ ਹੀ ਪੱਲਿਓਂ ਖਰਚ ਕਰਕੇ ਕਿਤਾਬ ਛਪਾਉਣੀ ਤੇ ਰਿਲੀਜ਼ ਕਰਨੀ ਪੈਂਦੀ ਹੈ ਤੇ ਕਿਤਾਬਾਂ ਵੀ ਮਰੂੰਡਿਆਂ ਵਾਂਗ ਵੰਡਣੀਆਂ ਪੈਂਦੀਆਂ ਹਨਪੰਜਾਬੀ ਖੋਜ ਵਿੱਚ ਵੀ ਖੋੜਤ ਆ ਗਈ ਹੈਹਾਲਤ ਤਾਂ ਇਹ ਬਣ ਗਏ ਹਨ ਕਿ ਮੱਧ ਕਾਲ ਦੇ ਸਾਹਿਤ ਦਾ ਨਾ ਤਾਂ ਕੋਈ ਮੁਲਾਂਕਣ ਕਰਨ ਵਾਲਾ ਵਿਦਵਾਨ ਬਚਿਆ ਹੈ ਤੇ ਨਾ ਹੀ ਕੋਈ ਖੋਜਾਰਥੀ ਇਸ ਵਿਸ਼ੇ ’ਤੇ ਖੋਜ ਕਰਦਾ ਹੈ

ਪੰਜਾਬੀ ਸਾਹਿਤ ਦੀ ਵਿਚਾਰਧਾਰਾ ਇੱਕ ਦੁੱਕਾ ਥੀਸਿਸਾਂ ਤੋਂ ਬਿਨਾ ਬਾਕੀ ਸਭ ਥੀਸਿਸ 1980 ਤੋਂ ਪਹਿਲਾਂ ਹੋਏ ਥੀਸਿਸਾਂ ਦੀ ਸਿੱਧੀ, ਅਸਿੱਧੀ ਨਕਲ ਹਨ ਅਸੀਂ ਇਹਨਾਂ ਨਕਲਾਂ ਦਾ ਖੁਲਾਸਾ ਕਈ ਵਾਰ ਕਰ ਚੁੱਕੇ ਹਾਂ ਤੇ ਇਸਦਾ ਨਾ ਤਾਂ ਯੂਜੀਸੀ ਦੇ ਚੇਅਰਮੈਨ ਤੇ ਨਾ ਹੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਨੇ ਕੋਈ ਨੋਟਿਸ ਲਿਆ ਹੈਹੁਣ ਤਕ ਦੀ ਹੋਈ ਖੋਜ ਨੂੰ ਪੜ੍ਹਦਿਆਂ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਇਸ ਵਿੱਚ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਕੁਝ ਉਹ ਵਿਦਵਾਨ ਹਨ ਜਿਹਨਾਂ ਨੇ ਇਹ ਨਕਲ ਕਰਵਾਈ ਹੈਜਿਹੜੇ ਵਿਦਵਾਨ ਕੋਈ ਖੋਜ ਦਾ ਕਾਰਜ ਕਰਦੇ ਵੀ ਹਨ ਉਹਨਾਂ ਦਾ ਕੋਈ ਗੰਭੀਰ ਨੋਟਿਸ ਨਹੀਂ ਲੈਂਦਾਇਸ ਨਕਲ ਦੇ ਰੁਝਾਨ ਵਿੱਚ ਜੋ ਕੁਝ ਵੀ ਹੁਣ ਤਕ ਸਾਹਮਣੇ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਸ਼ਾਇਦ ਕੋਈ ਇਸਦਾ ਨੋਟਿਸ ਲਵੇ

ਚਲੋ, ਕੋਈ ਗੱਲ ਨਹੀਂ, ਜੇਕਰ ਇਹ ਲੋਕ ਚੁੱਪ ਦੀ ਮਾਰ ਮਾਰਨ ਲਈ ਤਿਆਰ ਬੈਠੇ ਹਨ ਤਾਂ ਅਸੀਂ ਵੀ ਇੱਕ ਇੱਕ ਕਰਕੇ ਇਨ੍ਹਾਂ ਦੀਆਂ ਕਰਤੂਤਾਂ ਜਾਂ ਸਾਜ਼ਿਸ਼ਾਂ ਦੇ ਭਾਂਡੇ ਚੌਰਾਹੇ ਵਿੱਚ ਭੰਨਦੇ ਜਾਵਾਂਗੇ। ਕਦੇ ਤਾਂ ਕੋਈ ਸਾਡੀ ਗੱਲ ਸੁਣੇਗਾ ਹੀਕਦੇ ਕੋਈ ਵਿਦਿਆਰਥੀ ਸੰਗਠਨ ਹੀ ਇਸ ਆਵਾਜ਼ ਨੂੰ ਬੁਲੰਦ ਕਰੇਗਾ ਜੇ ਕੁਝ ਵੀ ਨਹੀਂ ਹੁੰਦਾ ਤਾਂ ਘੱਟੋ ਘੱਟ ਸਾਡੇ ‘ਜ਼ਿਹਨ ਵਿੱਚ ਤਾਂ ਥੋੜ੍ਹੀ ਜਿਹੀ ਨਾਰਾਜ਼ਗੀਰਹਿਣੀ ਹੀ ਚਾਹੀਦੀ ਹੈਉਚੇਰੀ ਸਿੱਖਿਆ ਐੱਮ ਫਿਲ ਅਤੇ ਪੀਐੱਚ ਡੀ ਵਿੱਚ ਕਿਸ ਤਰ੍ਹਾਂ ਨਕਲ ਹੁੰਦੀ ਹੈ ਤੇ ਸਾਡੇ ਯੂਨੀਵਰਸਿਟੀਆਂ ਵਿੱਚ ਬੈਠੇ ‘ਵਿਦਵਾਨ’ ਕਿਵੇਂ ਪੰਜਾਬੀ ਖੋਜ ਦਾ ਕੋਈ ਲੰਮਾ ਇਤਿਹਾਸ ਨਹੀਂ, ਕੋਈ 40 ਕੁ ਵਰ੍ਹਿਆਂ ਦਾ ਹੀ ਹੈ1980 ਤਕ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਤੇ ਜਿੰਨੀ ਕੁ ਖੋਜ ਹੋਈ ਹੈ, ਉਸ ਨੂੰ ਹੀ ਆਧਾਰ ਬਣਾ ਕੇ ਹੁਣ ਤਕ ਕੰਮ ਸਾਰਿਆ ਜਾ ਰਿਹਾ ਹੈਹੁਣ ਤਕ ਹੋਈ ਖੋਜ ਦੇ 2 ਹਜ਼ਾਰ ਤੋਂ ਉੱਤੇ ਖੋਜ ਪ੍ਰਬੰਧ ਮਿਲਦੇ ਹਨ, ਜਿਨ੍ਹਾਂ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਇੱਕ ਸੈਮੀਨਾਰ ਦੌਰਾਨ ਪੰਜਾਬੀ ਦੇ ਇੱਕ ਪ੍ਰਸਿੱਧ ਆਲੋਚਕ ਡਾ. ਸੁਤਿੰਦਰ ਸਿੰਘ ਨੂਰ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਸੀ ਕਿ ਦੋ ਹਜ਼ਾਰ ਥੀਸਿਸਾਂ ਵਿੱਚੋਂ 200 ਥੀਸਿਸ ਹੀ ਚੰਗੇ ਹਨ, ਬਾਕੀ ਸਭ ਇੱਧਰੋਂ ਉੱਧਰੋਂ ਨਕਲ ਨਾਲ ਤਿਆਰ ਕੀਤੇ ਗਏ ਹਨਆਓ ਦਿਖਾਈਏ ਤੁਹਾਨੂੰ ਕੁਝ ਥੀਸਿਸਾਂ ਦੇ ਨਮੂਨੇ ਜਿਨ੍ਹਾਂ ਨੇ ਆਪਣੇ ਤੋਂ ਪਹਿਲਾਂ ਹੋਏ ਥੀਸਿਸਾਂ ਵਿੱਚੋਂ ਕਿਵੇਂ ਨਕਲ ਮਾਰੀ ਹੈ

1. ਆਧੁਨਿਕ ਪੰਜਾਬੀ ਇਸਤਰੀ ਕਵੀਆਂ ਦੀ ਕਾਵਿ-ਰਚਨਾ ਨਾਰੀ-ਸੰਵੇਦਨਾ, ਅਰਵਿੰਦਰ ਕੌਰ, ਨਿਗਰਾਨ ਡਾ. ਬਲਜੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (1990)

2. ਪੰਜਾਬੀ ਇਸਤਰੀ ਨਾਵਲਕਾਰਾਂ ਦੇ ਨਾਵਲਾਂ ਵਿੱਚ ਨਾਰੀ ਚੇਤਨਾ- ਚਰਨਜੀਤ ਕੌਰ, ਨਿਗਰਾਨ ਡਾ. ਬਲਵਿੰਦਰ ਕੌਰ ਬਰਾੜ, ਪੰਜਾਬੀ ਯੂਨੀਵਰਸਿਟੀ, ਪਟਿਆਲਾ (1992)ਇਨ੍ਹਾਂ ਦੋਵਾਂ ਥੀਸਿਸ ਵਿੱਚੋਂ ਗੁਰਪ੍ਰੀਤ ਕੌਰ ਕਿਵੇਂ ਨਕਲ ਮਾਰਦੀ ਹੈ

3. ਪੰਜਾਬੀ ਇਸਤਰੀ ਨਾਵਲਕਾਰਾਂ ਦੇ ਨਾਵਲਾਂ ਵਿੱਚ ਨਾਰੀ ਸੰਵੇਦਨਾ, ਗੁਰਪ੍ਰੀਤ ਕੌਰ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (2002) ਇਨ੍ਹਾਂ ਥੀਸਿਸਾਂ ਵਿੱਚੋਂ ਕੁਰੂਕਸ਼ੇਤਰ ਯੂਨੀਵਰਸਿਟੀ ਵਾਲੇ ਥੀਸਿਸ ਵਿੱਚ ਉਪਰੋਕਤ ਦੋਵਾਂ ਥੀਸਿਸਾਂ ਵਿੱਚ ਬਹੁਤ ਸਾਰਾ ਮਸਾਲਾ ਚੋਰੀ ਕਰਕੇ ਹੂ-ਬ-ਹੂ ਉਤਾਰ ਦਿੱਤਾ ਗਿਆ ਹੈਅਰਵਿੰਦਰ ਕੌਰ (1990) ਵਾਲੇ ਥੀਸਿਸ ਦੇ ਪੰਨਾ ਨੰਬਰ 27, 28, 29, 31, 33, 35, 36, 37, 38, 40, 3, 5, 6, 7 ਨੂੰ ਗੁਰਪ੍ਰੀਤ ਕੌਰ (2002) ਨੇ ਆਪਣੇ ਥੀਸਿਸ ਦੇ ਪੰਨਾ ਨੰਬਰ 116, 117, 118, 120, 124, 125, 126, 127, 128, 129, 130, 131, 132 ਤਕ ਸ਼ਬਦ-ਸ਼ਬਦ ਉਤਾਰਿਆ ਹੋਇਆ ਹੈਗੁਰਪ੍ਰੀਤ ਕੌਰ ਨੇ ਚਰਨਜੀਤ ਕੌਰ (1992) ਦੇ ਥੀਸਿਸ ਦੇ ਪੰਨਾ ਨੰਬਰ 198, 199, 200, 201, 202, 203, 206, 207, 208, 209, 210, 212, 213, 215, 108, 148, 149 ਸਫੇ ਨੂੰ ਗੁਰਪ੍ਰੀਤ ਕੌਰ ਨੇ ਆਪਦੇ ਥੀਸਿਸ ਦੇ ਸਫਾ ਨੰਬਰ 263, 264, 265, 266, 267, 268, 269, 270, 271, 272, 273, 274, 275 ਅਤੇ 65, 96, 97 ਪੰਨਿਆਂ ਉੱਤੇ ਉਤਾਰਿਆ ਹੈ

4. ਸ਼ਿਵ ਕੁਮਾਰ ਦੇ ਕਾਵਿ ਦਾ ਲੋਕ ਯਾਨਿਕ ਅਧਿਐਨ- ਅਮਰਪਾਲ ਕੌਰ ਨੇ ਡਾ. ਤ੍ਰਿਲੋਕ ਸਿੰਘ ਆਨੰਦ ਦੀ ਨਿਗਰਾਨੀ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐੱਚ ਡੀ ਕੀਤੀ

5. ਸ਼ਿਵ ਕੁਮਾਰ ਦੇ ਕਾਵਿ ਦਾ ਲੋਕ ਯਾਨਿਕ ਅਧਿਐਨ-ਪ੍ਰੇਮ ਲਤਾ ਸ਼ਰਮਾ ਨੇ ਡਾ. ਨਰਵਿੰਦਰ ਕੌਸ਼ਲ ਦੀ ਨਿਗਰਾਨੀ ਹੇਠ ਕੁਰਕਸ਼ੇਤਰ ਯੂਨੀਵਰਸਿਟੀ ਕੁਰਕਸ਼ੇਤਰ ਤੋਂ ਪੀਐੱਚ ਡੀ ਕੀਤੀ

ਪ੍ਰੇਮ ਲਤਾ ਸ਼ਰਮਾ ਨੇ ਆਪਣੇ ਤੋਂ ਪਹਿਲਾਂ ਹੋਏ ਥੀਸਿਸ ਦੇ ਪੂਰੇ ਦੇ ਪੂਰੇ ਤਿੰਨ ਅਧਿਆਏ ਆਪਣੇ ਥੀਸਿਸ ਦਾ ਸ਼ਿੰਗਾਰ ਬਣਾ ਲਏਉਸ ਨੇ ਜਿਹੜੇ ਦੋ ਹੋਰ ਅਧਿਆਏ ਬਣਾਏ ਹਨ, ਉਹ ਵੀ ਪੀਐੱਚ. ਡੀ ਅਤੇ ਐੱਮ ਫਿਲ ਦੇ ਥੀਸਿਸਾਂ ਵਿੱਚੋਂ ਹਨਬੀਬੀ ਪ੍ਰੇਮ ਲਤਾ ਸ਼ਰਮਾ ਨੇ ਭਾਵੇਂ ਆਪਣੇ ਖੋਜ ਪ੍ਰਬੰਧ ਵਿੱਚ ਵਾਧਾ ਤਾਂ ਕੋਈ ਕੀਤਾ ਨਹੀਂ ਪਰ ਅਮਰਪਾਲ ਕੌਰ ਦੇ ਥੀਸਿਸ ਵਿੱਚ ਦਿੱਤੀਆਂ ਸ਼ਿਵ ਕੁਮਾਰ ਕਾਵਿ ਦੀਆਂ ਤੁਕਾਂ ਕੱਟ ਦਿੱਤੀਆਂ ਹਨ

ਇਸੇ ਤਰ੍ਹਾਂ ‘ਡਾ. ਗੁਰਨਾਮ ਸਿੰਘ ਤੀਰ ਦੀ ਹਾਸ ਵਿਅੰਗ ਕਲਾ’ ’ਤੇ 1993 ਵਿੱਚ ਸੁਰਿੰਦਰ ਕੌਰ ਨੇ ਪੰਜਾਬ ਯੂਨੀਵਰਸਿਟੀ ਤੋਂ ਡਾ. ਆਤਮ ਹਮਰਾਹੀ ਦੀ ਅਗਵਾਈ ਹੇਠ ਪੀਐੱਚ ਡੀ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਬੀ ਸੁਖਦੀਪ ਕੌਰ ਨੇ ਡਾ. ਬਲਵਿੰਦਰ ਕੌਰ ਬਰਾੜ ਦੀ ਅਗਵਾਈ ਹੇਠ ‘ਡਾ. ਗੁਰਨਾਮ ਸਿੰਘ ਤੀਰ ਦੀ ਪੰਜਾਬੀ ਹਾਸ ਵਿਅੰਗ ਸਾਹਿਤ ਨੂੰ ਦੇਣ- ਇੱਕ ਆਲੋਚਨਾਤਮਕ ਅਧਿਐਨ’ 2001 ਵਿੱਚ ਪੀ ਐੱਚਡੀ ਕੀਤੀਇਸ ਥੀਸਿਸ ਵਿੱਚ ਖੋਜਾਰਥੀ, ਗਾਇਡ ਅਤੇ ਯੂਨੀਵਰਸਿਟੀ ਬਦਲਦੀ ਹੈ ਤੇ ਬਾਕੀ ਸੁਰਿੰਦਰ ਕੌਰ ਦੇ ਥੀਸਿਸ ਨੂੰ ਹੀ ਪੇਸ਼ ਕੀਤਾ ਗਿਆ ਹੈ

ਹੁਣ ਦੋਸ਼ ਅਸੀਂ ਨਾ ਤਾਂ ਦਿੰਦੇ ਹਾਂ ਨਿਗਰਾਨ ਸਾਹਿਬਾਨ ਨੂੰ ਅਤੇ ਨਾ ਹੀ ਉਨ੍ਹਾਂ ਬੀਬੀਆਂ ਨੂੰ ਜਿਹੜੀਆਂ ਹੁਣ ‘ਡਾਕਟਰਬਣ ਕੇ ਪਤਾ ਨਹੀਂ ਕਿੱਥੇ-ਕਿੱਥੇ ‘ਚਾਨਣ ਵੰਡਰਹੀਆਂ ਹੋਣਗੀਆਂਦੋਸ਼ ਤਾਂ ਸਿਸਟਮ ਦਾ ਹੈ, ਜਿਹੜਾ ਇਹ ਕੁਝ ਕਰਨ ਅਤੇ ਕਰਵਾਉਣ ਦੀ ਸਰਕਾਰੀ ਪ੍ਰਵਾਨਗੀ ਦਿੰਦਾ ਹੈਜੇਕਰ ਸਿਸਟਮ ਹੀ ਅਜਿਹਾ ਹੋਵੇਗਾ ਤਾਂ ਇਨ੍ਹਾਂ ਬੀਬੀਆਂ ਨੇ ਕੋਈ ਜੱਗੋਂ ਤੇਰ੍ਹਵੀਂ ਨਹੀਂ ਕੀਤੀਹੁਣ ਜੇਕਰ ਅਸੀਂ ਪੰਜਾਬੀ ਵਿਦਵਾਨਾਂ ਦੇ ਸਾਹਿਤ ਦੀ ਇਤਿਹਾਸਕਾਰੀ ਜਾਂ ਸਮੀਖਿਆ ਦ੍ਰਿਸ਼ਟੀਆਂ ਵਿੱਚ ਮਨੋ ਵਿਸ਼ਲੇਸ਼ਣ ਬਾਰੇ ਲਿਖਦਿਆਂ ਕਿਹੜੇ ਕਿਹੜੇ ਪੱਛਮੀ ਵਿਦਵਾਨਾਂ ਦੀਆਂ ਸਿੱਧੀਆਂ ਨਕਲਾਂ ਮਾਰੀਆਂ ਹਨ, ਨੂੰ ਨਸ਼ਰ ਕਰਨ ਤੁਰ ਪਈਏ ਤਾਂ ਪੰਜਾਬੀ ਵਿੱਚ ਕੋਈ ਵੀ ‘ਆਲੋਚਨਾ ਦਾ ਸੈਮੀਨਾਰਜਿਨ੍ਹਾਂ ਵਿਦਵਾਨਾਂ ਬਿਨਾਂ ਫਿੱਕਾ ਲੱਗਦਾ ਹੈ, ਉਹ ਵਿਦਵਾਨ ਸੈਮੀਨਾਰਾਂ ਵਿੱਚ ਜਾਣ ਤੋਂ ਕੰਨੀ ਕਤਰਾਉਣ ਲੱਗ ਪੈਣਗੇ

ਹੁਣ ਤੁਸੀਂ ਸਵਾਲ ਇਹ ਤਾਂ ਕਰ ਸਕਦੇ ਹੈ ਕਿ ਫੇਰ ਭਾਈ ਤੁਸੀਂ ਉਨ੍ਹਾਂ ਨੂੰ ਨਸ਼ਰ ਕਰਦੇ ਕਿਉਂ ਨਹੀਂ? ਇਸਦਾ ਵੀ ਜਵਾਬ ਬੜਾ ਵਧੀਆ ਹੈਅਸੀਂ ਨਸ਼ਰ ਕਾਹਨੂੰ ਕਰੀਏ? ਮੈਟਾਕ੍ਰਿਟੀਸਿਜ਼ਮ ਵਾਲੇ ਕਰਨ ਇਹ ਕੰਮ ਕਰਨਪੀਐੱਚ ਡੀ ਵਿੱਚ ਹੁੰਦੀ ਨਕਲ ਬਾਰੇ ਸਿਰਫ ਇੱਕ ਹੀ ਵਿਦਵਾਨ ਬੋਲਿਆ ਸੀ ਅਸੀਂ ਸੋਚਿਆ ਕਿਸੇ ਵਿਦਵਾਨ ਨੇ ਬੋਲਣ ਦੀ ਜੁਰਅਤ ਤਾਂ ਕੀਤੀ ਹੈ ਉਨ੍ਹਾਂ ਨੇ ਅਜਿਹੇ ਸਵਾਲ ਪੈਦਾ ਕੀਤੇ ਸਨ ਜਿਨ੍ਹਾਂ ਦਾ ਜਵਾਬ ਲੱਭੇ ਬਿਨਾਂ ਪੰਜਾਬੀ ਭਾਸ਼ਾ ਦਾ ਵਿਕਾਸ ਸੰਭਵ ਨਹੀਂ ਹੈ ਜੇਕਰ ਲੋਕਾਂ ਦੀ ਮਾਨਸਿਕਤਾ ਵਿਕਾਸ ਨਹੀਂ ਕਰਦੀ, ਉਨ੍ਹਾਂ ਦੇ ਸਮਾਜਿਕ ਮਨੋਵਿਗਿਆਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਨਹੀਂ ਆਉਂਦੀ, ਉਦੋਂ ਤਕ ਮਨੁੱਖ ਦੇ ਉਤਪਾਦਨ ਦੇ ਵਿਕਾਸ ਦੀ ਵੀ ਕਲਪਨਾ ਕਰਨੀ ਅਸੰਭਵ ਹੈ

ਇੱਕ ਹੋਰ ਨਕਲਚੀ ਦੀ ਮਿੱਟੀ ਉੱਡਦੀ ਵੇਖੋਇਹ ਪੰਜਾਬੀ ਯੂਨੀਵਰਸਿਟੀ ਵਿੱਚ ਪਹਿਲਾਂ 1990 ਤੇ ਫਿਰ ਦੋ ਸਾਲ ਬਾਅਦ ਵਿਸ਼ਾ ਬਦਲ ਕੇ ਕਰਵਾਇਆ ਜਾਂਦਾ ਹੈਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਧੁਨਿਕ ਪੰਜਾਬੀ ਕਾਵਿ ਵਿੱਚ ਨਵ-ਰਹੱਸਵਾਦੀ ਪ੍ਰਵਿਰਤੀਆਂ-1990 ਵਿੱਚ ਗੁਰਮੀਤ ਸਿੰਘ, ਡਾ. ਅੱਛਰਾ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਰਦਾ ਹੈ

ਫਿਰ ਪ੍ਰੋ. ਪੂਰਨ ਸਿੰਘ ਤੇ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਾਵਿ-ਰਚਨਾ ਵਿੱਚ ਰਹੱਸਵਾਦ ਦਾ ਤੁਲਨਾਤਮਕ ਅਧਿਐਨ-1992 ਵਿੱਚ ਡਾ. ਨਰੇਸ਼ ਜੀ ਦਾ ਰੱਹਸਵਾਦ, ਡਾ. ਰਜਿੰਦਰਜੀਤ ਕੌਰ ਢੀਂਡਸਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 1975 ਤੋਂ ਡਾ. ਸੁਰਿੰਦਰ ਸਿੰਘ ਕੋਹਲੀ ਦੀ ਅਗਵਾਈ ਹੇਠ ਕਰਦੀ ਹੈਸਿੱਖ ਰਹੱਸਵਾਦ, ਡਾ. ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, 1988 ਵਿੱਚ ਪੀਐੱਚ.ਡੀ ਕਰਦੇ ਹਨਹੁਣ ਇਨ੍ਹਾਂ ਥੀਸਿਸਾਂ ਦਾ ਰਹੱਸਵਾਦ ਸੰਬੰਧੀ ਸਿਧਾਂਤਕ ਅਧਿਆਇ ਇੱਕ-ਦੂਜੇ ਨਾਲ ਮਿਲਣਾ ਸੁਭਾਵਿਕ ਹੀ ਹੈਪਰ ਸਿਤਮ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲਿਆਂ ਇਹ ਖੋਜਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹ ਜਿਸ ਥੀਸਿਸ ਉੱਪਰ ਕੰਮ ਕਰਨ ਦੀ ਮਨਜ਼ੂਰੀ ਦੇ ਰਹੇ ਹਨ, ਉਹ ਉਨ੍ਹਾਂ ਦੀ ਹੀ ਯੂਨੀਵਰਸਿਟੀ ਵਿੱਚ ਦੋ ਸਾਲ ਪਹਿਲਾਂ ਹੋ ਚੁੱਕਾ ਹੈ

ਹੁਣ ਹੋਰ ਕੀ ਹੋਇਆ ਹੈ? ਰਣਜੀਤ ਕੌਰ ਨੇ ਗੁਰਮੀਤ ਸਿੰਘ ਦੇ ਥੀਸਿਸ ਦੇ 7, 15, 13, 8, 11, 12, 16, 15, 17, 18, 19, 20, 23, 27, 28 ਨੂੰ ਆਪਣੇ ਥੀਸਿਸ ਦੇ ਪੰਨਿਆਂ 1, 2, 3, 4, 5, 6, 7, 8, 9, 10, 12, 13, 14, 15, 16, 17, 19, 20 ਉੱਤੇ ਉਤਾਰਿਆ ਹੈਇੱਥੇ ਗੱਲ ਸਿਧਾਂਤਕ ਅਧਿਆਇ ਦੇ ਇੱਕ ਦੂਰਸੇ ਨਾਲ ਮਿਲਣ ਦੀ ਨਹੀਂ ਸਗੋਂ ਸ਼ਬਦ-ਸ਼ਬਦ ਦੂਸਰੇ ਥੀਸਿਸ ਦਾ ਚੇਪਣ ਦੀ ਹੈਮਹੱਤਵਪੂਰਨ ਗੱਲ ਇਹ ਵੀ ਹੈ ਕਿ ਉਤਾਰਾ ਕਰਨ ਵੇਲੇ ਜੇਕਰ ਪਹਿਲੇ ਥੀਸਿਸ ਦੀ ਕੋਈ ਸ਼ਾਬਦਿਕ ਉਕਾਈ ਰਹਿ ਗਈ ਹੈ ਤਾਂ ਦੂਸਰੇ ਥੀਸਿਸ ਵਾਲੇ ਮੱਖੀ ਉੱਤੇ ਮੱਖੀ ਐਸੀ ਮਾਰੀ ਹੈ ਕਿ ਉਹ ਸ਼ਾਬਦਿਕ ਉਕਾਈ ਵੀ ਉਸੇ ਤਰ੍ਹਾਂ ਹੀ ਉਤਾਰ ਲਈ ਗਈ ਹੈਇਹ ਨਕਲਚੀ ਸਿਰਫ ਪੰਨਾ ਪੰਨਾ ਨਕਲ ਹੀ ਨਹੀਂ ਮਾਰਦੇ ਪੂਰੇ ਥੀਸਿਸ ਦੀ ਵਿਧੀ ਵੀ ਉਹੀ ਅਪਣਾਉਂਦੇ ਹਨਪੀਐੱਚ ਡੀ ਦੇ ਵਿਦਵਾਨ ਕਿਵੇਂ ਮੱਖੀ ’ਤੇ ਮੱਖੀ ਮਾਰ ਰਹੇ ਹਨ, ਇਸਦਾ ਕੁਝ ਦਿਨ ਪਹਿਲਾ ਖੁਲਾਸਾ ਕੀਤਾ ਸੀ, ਜਿਸ ਵਿੱਚ ਕੁਝ ਅਖੌਤੀ ਵਿਦਵਾਨਾਂ ਦੇ ਖੋਜ ਪ੍ਰਬੰਧਾਂ ਵਿੱਚ ਕੀਤੀਆਂ ਗਈਆਂ ਘਪਲੇਬਾਜ਼ੀਆਂ ਨੂੰ ਤੱਥਾਂ ਸਮੇਤ ਸਿੱਧ ਕੀਤਾ ਸੀ ਇਹ ਵਿਦਵਾਨ ਆਪਣੇ ਸਮੇਂ ਤੋਂ ਪਹਿਲਾਂ ਹੋਏ ਖੋਜ ਪ੍ਰਬੰਧਾਂ ਨੂੰ ਕਿਵੇਂ ਜਿਉਂ ਦੇ ਤਿਉਂ ਚੇਪ ਰਹੇ ਹਨਪੀਐੱਚ.ਡੀ. ਨਕਲਚੀ ਖੋਜ ਭਰਪੂਰ ਲੇਖ ਨੇ ਪੰਜਾਬੀ, ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਵਿੱਚ ਖਲਬਲੀ ਮਚਾ ਦਿੱਤੀਉਸ ਦਿਨ ਤੋਂ ਲਗਾਤਾਰ ਫੋਨ ’ਤੇ ਵਿਦਵਾਨਾਂ ਵੱਲੋਂ ਇਸਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਭਾਵੇਂ ਯੂਜੀਸੀ ਨੇ 30 ਪ੍ਰਤੀਸ਼ਤ ਨਕਲ ਨੂੰ ਮਾਨਤਾ ਦੇ ਦਿੱਤੀ ਹੈ, ਪਰ ਖੋਜਾਰਥੀ ਅਕਲ ਤੋਂ ਬਿਨਾਂ ਨਕਲ ਮਾਰ ਰਹੇ ਹਨ ਇਸਦਾ ਖੁਲਾਸਾ ਕੁਝ ਦੇਰ ਪਹਿਲਾਂ ਡਾ. ਧਰਮ ਸਿੰਘ ਦੀ ਪੁਸਤਕ ਖੋਜ ਸੰਦਰਭ ਦੇ ਵਿੱਚ ਕੀਤਾ ਸੀ, ਭਾਵੇਂ ਉਹਨਾਂ ਨੇ ਕੁਝ ਥੀਸਿਸਾਂ ਦੇ ਸਿਰਲੇਖ ਲਿਖ ਕੇ ਇਸ ਹਨੇਰ ਦਾ ਥੋੜ੍ਹਾ ਜਿਹਾ ਸੱਚ ਪੇਸ਼ ਕੀਤਾ ਸੀ, ਬਹੁਤ ਸਾਰੇ ਵਿਦਵਾਨਾਂ ਤੇ ਪੰਜਾਬੀ ਹਿਤੈਸ਼ੀਆਂ ਨੇ ਇਹ ਵੀ ਆਖਿਆ ਸੀ ਕਿ ਵਿਦਵਾਨ ਕਿਵੇਂ ਆਪਣੇ ਚਹੇਤੇ ਚਹੇਤੀਆ ਨੂੰ ਪੀਐੱਚ ਡੀ ਦੇ ਥੀਸਿਸ ਲਿਖ ਕੇ ਦੇ ਰਹੇ ਹਨ ਤੇ ਫਿਰ ਉਹਨਾਂ ਨੂੰ ਪੱਕੇ ਤੌਰ ’ਤੇ ਕਾਲਜਾਂ ਵਿੱਚ ਅਧਿਆਪਕ ਭਰਤੀ ਕਰ ਰਹੇ ਹਨਇਸ ਵਿੱਚ ਯੂਨੀਵਰਸਿਟੀਆਂ ਦਾ ਵਿਦਵਾਨ ਦੁੱਧ ਧੋਤਾ ਨਹੀਂ ਜਿਹੜੇ ਚੰਗੇ ਹਨ, ਉਹ ਚੁੱਪ ਹਨ ਉਂਝ ਸਭ ਦੇ ਇਸ ਕਾਰੋਬਾਰ ਵਿੱਚ ਹੱਥ ਰੰਗੇ ਹੋਏ ਹਨ

ਡਾ. ਤੇਜਿੰਦਰ ਕੌਰ ਨੇ 1988 ਵਿੱਚ ਨਿਗਰਾਨ ਡਾ. ਕਰਨੈਲ ਸਿੰਘ ਥਿੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ‘ਪੰਜਾਬ ਦੇ ਗਹਿਣੇ: ਸਮਾਜ, ਸੱਭਿਆਚਾਰਕ ਅਧਿਐਨਵਿਸ਼ੇ ’ਤੇ ਖੋਜ ਪ੍ਰਬੰਧ ਲਿਖਿਆ ਸੀ ਤੇ ਡਾ. ਤੇਜਿੰਦਰ ਕੌਰ ਦੇ ਖੋਜ ਪ੍ਰਬੰਧ ਦੇ ਪੰਨਾ ਨੰਬਰ 1 ਤੋਂ 10, 59, 61, 68 ਤੋਂ 113, 134, 156, 159 ਤੋਂ 173, 179 ਤੋਂ 194, 226, 227, 231, 232 ਦੇ ਪੰਨੇ ਰਜਿੰਦਰ ਕੌਰ 2012 (ਨਿਗਰਾਨ ਡਾ. ਬਲਜੀਤ ਕੌਰ ਸੇਖੋ ਪੰਜਾਬੀ ਭਾਸ਼ਾ Îਵਿਕਾਸ ਪਟਿਆਲਾ) ਨੇ 01 ਤੋਂ 10, 87 ਤੋਂ 89, 164 ਤੋਂ 219, 223 ਤੋਂ 250 ਨੇ ਡਾਕਟਰ ਤੇਜਿੰਦਰ ਕੌਰ ਦੇ ਥੀਸਿਸ ਦੇ ਪੰਨੇ ਪੰਨੇ ਆਪਣੇ ਥੀਸਿਸ ਵਿੱਚ ਚੇਪੇ ਹਨਪਰ ਜਿਸ ਵਿਸ਼ੇ ’ਤੇ ਇਹ ਖੋਜ ਪ੍ਰਬੰਧ ਹੈ ਉਸ ਬਾਰੇ ਖਾਨਾ ਪੂਰਤੀ ਹੈਹਰ ਥੀਸਿਸ ਨੂੰ ਚੈੱਕ ਕਰਨ ਵਾਲੇ ਦੋ ਪ੍ਰੀਖਿਅਕ ਹੁੰਦੇ ਹਨ ਤੇ ਨਿਗਰਾਨ ਆਪਣੇ ਵੱਲੋਂ ਖੋਜਾਰਥੀ ਨੂੰ ਸਰਟੀਫਿਕੇਟ ਵੀ ਦਿੰਦਾ ਹੈ ਕਿ ਇਸ ਤੋਂ ਪਹਿਲਾ ਇਸ ਵਿਸ਼ੇ ’ਤੇ ਖੋਜ ਕਾਰਜ ਨਹੀਂ ਹੋਇਆ, ਜਦਕਿ ਇਹ ਸੱਚ ਤੁਹਾਡੇ ਸਾਹਮਣੇ ਹੈਬਹੁਤ ਸਾਰੇ ਵਿਦਵਾਨਾਂ ਨੇ ਤਾਂ ਇਹ ਵੀ ਮੰਗ ਕੀਤੀ ਹੈ ਕਿ ਇਹਨਾਂ ਥੀਸਿਸਾਂ ਦੀ ਜਾਂਚ ਕਰਵਾ ਕੇ ਇਨ੍ਹਾਂ ਥੀਸਿਸਾਂ ਨੂੰ ਰੱਦ ਕੀਤਾ ਜਾਵੇ ਤੇ ਸਬੰਧਤ ਨਿਗਰਾਨ, ਪ੍ਰੀਖਿਅਕ ਤੇ ਖੋਜਾਰਥੀ ਨੂੰ ਬਣਦੀ ਸਜ਼ਾ ਦਿੱਤੀ ਜਾਵੇਪਰ ਸਵਾਲ ਤਾਂ ਇਹ ਹੈ ‘ਕੌਣ ਆਖੇ ਰਾਣੀਏ ਅੱਗਾ ਢੱਕਕਿਉਂਕਿ ਇਸ ਹਮਾਮ ਵਿੱਚ ਸਭ ਨੰਗੇ ਹਨਜਿਵੇਂ ਕਹਿੰਦੇ ਹਨ ਕਿ ‘ਕੀ ਗੰਜੀ ਨਾਹੂ ਤੇ ਕੀ ਨਚੋੜੂ।’ ਉਚੇਰੀ ਸਿੱਖਿਆ ਵਿੱਚ ਵਧ ਰਿਹਾ ਹਨੇਰ ਕੇਵਲ ਪੰਜਾਬੀ ਭਾਸ਼ਾ ਵਿੱਚ ਹੀ ਨਹੀਂ ਬਲਕਿ ਹੋਰਨਾਂ ਵਿਸ਼ਿਆਂ ਵਿੱਚ ਵੀ ਇਹੀ ਕੁਝ ਹੁੰਦਾ ਹੈਜੇ ਕੋਈ ਆਪਣੇ ਨਾਲ ਵਾਪਰੀਆਂ ਧੱਕੇਸ਼ਾਹੀਆਂ ਨੂੰ ਮੇਰੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹੈ, ਉਹ ਕਰ ਸਕਦਾ ਹੈਜਿਵੇਂ ਕੁਝ ਦੇਰ ਪਹਿਲਾਂ ਸਾਵਲ ਧਾਮੀ ਨੇ ਕਹਾਣੀ ‘ਗਾਇਡਲਿਖੀ ਸੀ ਤੇ ਡਾ. ਬਲਵੰਤ ਸਿੰਘ ਸੰਧੂ ਨੇ ‘ਆਓ ਪੀਐੱਚ ਡੀ ਕਰੀਏਲਿਖ ਕੇ ਇਸ ਹਨੇਰ ਦਾ ਕੁਝ ਪੱਖ ਪਾਠਕਾਂ ਸਾਹਮਣੇ ਰੱਖਿਆ ਸੀਪਰ ਢਕੀ ਰਿੱਝਣ ਦਿਓ ਵਾਲੀ ਗੱਲ ਹੈ

ਗੱਲ ਕਰਨੋ ਰਿਹਾ ਨਹੀਂ ਜਾਂਦਾ ਕਿਉਂਕਿ ਕੁਝ ਸੰਵੇਦਨਸ਼ੀਲ ਵਿਅਕਤੀ ਆ ਕੇ ਸਾਣ ਲਾਉਂਦੇ ਰਹਿੰਦੇ ਹਨਅਸੀਂ ਡਾ. ਸੇਵਾ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਸਾਂਗੱਲਬਾਤ ਕਰਦਿਆਂ ਉਨ੍ਹਾਂ ਸੂਫ਼ੀਮਤ ਬਾਰੇ ਤਾਂ ਜੋ ਗੱਲਾਂ ਕੀਤੀਆਂ, ਸੋ ਕੀਤੀਆਂ ਹੀ, ਜਿਹੜੀਆਂ ਗੱਲਾਂ ਉਨ੍ਹਾਂ ਸਾਡੀ ਮਿਡਲ ਕਲਾਸ ਬਾਰੇ ਕੀਤੀਆਂ, ਉਨ੍ਹਾਂ ਨੂੰ ਸੁਣ ਕੇ ਡਰ ਲਗਦਾ ਸੀ

ਕੋਈ ਸੰਵੇਦਨਸ਼ੀਲ ਵਿਅਕਤੀ ਬਚਿਆ ਹੀ ਨਹੀਂ ਹੈਹੁਣ ਆਹ ਪ੍ਰੋਫੈਸਰ ਲੋਕ ਹੀ ਕਿੰਨੀ ਤਨਖਾਹ ਲੈਂਦੇ ਹਨਸਹੂਲਤਾਂ ਕਿੰਨੀਆਂ ਹਨ, ਇੱਜ਼ਤ ਕਿੰਨੀ ਹੈ, ਜ਼ਿੰਮੇਵਾਰੀ ਕਿੱਡੀ ਵੱਡੀ ਹੈ, ਪਰ ਜੇਕਰ ਇਨ੍ਹਾਂ ਦੇ ਕਿਰਦਾਰ ਦੇਖੋ ਤਾਂ ਕੰਬ ਜਾਵੋਗੇ ਤੁਸੀਂਹੁਣ ਆਹ ਡਿਗਰੀਆਂ ਕਰਦਿਆਂ, ਕਰਵਾਉਂਦਿਆਂ ਥੀਸਿਸਾਂ ਉੱਪਰ ਦਸਤਖ਼ਤ ਕਰਦਿਆਂ ਕਦੇ ਇਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਹੀ ਨਹੀਂ ਕਿ ਇਸਦਾ ਮਾੜਾ ਅਸਰ ਜੇਕਰ ਦੂਜਿਆਂ ਦੇ ਬੱਚਿਆਂ ਉੱਪਰ ਪੈਂਦਾ ਹੈ ਤਾਂ ਕਦੇ ਵਾਰੀ ਸਾਡੇ ਬੱਚਿਆਂ ਦੀ ਵੀ ਆ ਜਾਵੇਗੀ ਪਰ ਨਹੀਂ, ਅਸੀਂ ਤਾਂ ਭ੍ਰਿਸ਼ਟਾਚਾਰ ਅਤੇ ਆਲਸੀਪੁਣੇ ਦੀ ਦਲਦਲ ਵਿੱਚ ਫਸੇ ਹੋਏ ਹਾਂਸਾਨੂੰ ਹੁਣ ਕੱਢਣ ਵਾਲਾ ਕੌਣ ਹੈ?

ਇਸ ਤਰ੍ਹਾਂ ਦੀਆਂ ਨਕਲਾਂ ਮਾਰ ਕੇ ਲਈਆਂ ਪੀਐੱਚ ਡੀ ਦੀਆਂ ਡਿਗਰੀਆਂ ਅਤੇ ਵੱਡੇ ਵੱਡੇ ਪੰਜਾਬੀ ਵਿਦਵਾਨਾਂ ਦੀਆਂ ਭਾਰੇ ਭਾਰੇ ਸ਼ਬਦਾਂ ਵਾਲੀ ਆਲੋਚਨਾ/ਮੈਟਾ ਆਲੋਚਨਾ ਦੀਆਂ ਪੁਸਤਕਾਂ ਵਿੱਚ ਕੀਤੇ ਪੱਛਮੀ ਵਿਦਵਾਨਾਂ ਦੇ ਵਿਚਾਰਾਂ ਦੇ ਹੂ-ਬ-ਹੂ ਉਤਾਰੇ ਪੜ੍ਹ ਕੇ ਪੰਜਾਬੀ ਅਧਿਐਨ ਖੇਤਰ ਅਤੇ ਆਲੋਚਨਾ ਤੋਂ ਇੰਨੀ ਨਫ਼ਰਤ ਹੋ ਗਈ ਹੈ ਕਿ ਕਿਸੇ ਸੈਮੀਨਾਰ ਉੱਤੇ ਜਾਣ ਤੋਂ ਮਨ ਅੱਕ ਗਿਆ ਹੈਜਦੋਂ ਇਹ ਨਕਲਚੀ ਵਿਦਵਾਨ ਸਟੇਜ ਉੱਪਰ ਬੋਲ ਰਹੇ ਹੁੰਦੇ ਹਨ ਅਤੇ ਲੋਕਾਂ ਨੂੰ ਜਾਦੂਗਰ ਵਾਂਗ ਭੈਅ-ਭੀਤ ਕਰ ਰਹੇ ਹੁੰਦੇ ਹਨ ਤਾਂ ਦਿਮਾਗ ਨੂੰ ਇਨ੍ਹਾਂ ਦੇ ਵਿਚਾਰ ਝੂਠੇ ਤੇ ਚੋਰੀ ਕੀਤੇ ਹੋਣ ਦੀਆਂ ਅੜਾਉਣੀਆਂ ਪ੍ਰੇਸ਼ਾਨ ਕਰਨ ਲੱਗਦੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3517)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ

Phone: (91 - 94643 - 70823)
Email: (budhsinghneelon@gmail.com)