BudhSNeelon7ਪੰਜਾਬ ਦੇ ਅਖੌਤੀ ਉੱਚ ਵਰਗ ਦੀ ਸੋਚ ਨੂੰ ਕੀ ਹੋਇਆ ਹੈਇਹ ਕੋਈ ਨਵੀਂ ਗੱਲ ਨਹੀਂ। ਇਹ ਸਭ ਕੁਝ ...
(17 ਫਰਵਰੀ 2023)
ਇਸ ਸਮੇਂ ਪਾਠਕ: 434.

 

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਇਸ ਮਹੀਨੇ ਦੋ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਮੋਰਾਂਵਾਲੀ ਘਟਨਾ ਦੀ ਅਜੇ ਸਿਆਹੀ ਨਹੀਂ ਸੀ ਸੁਕੀ ਕਿ ਹੁਣ ਪਿੰਡ ਗੁਜ਼ਰ ਦੀ ਬਹੁਤ ਭਿਆਨਕ ਖਬਰ ਆ ਗਈ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਦੂਜਾ ਗੰਭੀਰ ਜ਼ਖਮੀ ਹੈ ਤੇ ਤੀਜੇ ਨੇ ਭੱਜ ਕੇ ਜਾਨ ਬਚਾਈ ਹੈਇਹ ਦੋਵੇਂ ਹੀ ਘਟਨਾਵਾਂ ਹੰਕਾਰ ਦੇ ਘੋੜੇ ਉੱਤੇ ਸਵਾਰ ਉਹਨਾਂ ਹੰਕਾਰਿਆਂ ਹੋਇਆਂ ਨੇ ਕੀਤੀਆਂ ਹਨ ਜਿਹਨਾਂ ਦੇ ਸਿਰਾਂ ਵਿੱਚ ਵੜਿਆ ਉੱਚ ਜਾਤ ਦਾ ਕੀੜਾ ਉਨ੍ਹਾਂ ਦੀ ਮੱਤ ਮਾਰ ਦਿੰਦਾ ਹੈਮੋਰਾਂਵਾਲੀ ਘਟਨਾ ਵਿੱਚ ਦੋਂਹ ਦਲਿਤ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਦੋਂਹ ਬੱਚਿਆਂ ਨੂੰ ਇਸ ਲਈ ਕੁੱਟਿਆ ਗਿਆ ਕਿ ਉਹ ਉਹਨਾਂ ਦੇ ਖੇਤ ਵਿੱਚ ਚਲੇ ਗਏ ਸੀਇਸ ਵਿੱਚ ਇੱਕ ਦੀ ਕੇਵਲ ਕੁੱਟਮਾਰ ਹੀ ਨਹੀਂ ਕੀਤੀ, ਸਗੋਂ ਉਸਦੀ ਵੀਡੀਓ ਬਣਾ ਕੇ ਨਸ਼ਰ ਕੀਤੀ ਪੁਲਿਸ ਦਾ ਰਵੱਈਆ ਆਮ ਜੋ ਹੁੰਦਾ ਐ, ਉਸ ਨੇ ਉਹੀ ਕੀਤਾ ਪਰ ਸੋਸ਼ਲ ਮੀਡੀਆ ਉੱਤੇ ਰੌਲਾ ਪੈਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ

ਪੰਜਾਬ ਦੇ ਅਖੌਤੀ ਉੱਚ ਵਰਗ ਦੀ ਸੋਚ ਨੂੰ ਕੀ ਹੋਇਆ ਹੈ, ਇਹ ਕੋਈ ਨਵੀਂ ਗੱਲ ਨਹੀਂਇਹ ਸਭ ਕੁਝ ਸਦੀਆਂ ਤੋਂ ਹੋ ਰਿਹਾ ਹੈ ਸਾਡੇ ਸਮਾਜ ਵਿੱਚ ਸਭ ਤੋਂ ਵਧੇਰੇ ਸ਼ਕਤੀ ਦਲਿਤ ਸਮਾਜ ਦੇ ਕੋਲ ਹੈ ਪਰ ਇਹ ਭਾਈਚਾਰਾ ਵੱਖ-ਵੱਖ ਖੇਮਿਆਂ ਵਿੱਚ ਵੰਡਿਆ, ਅਨਪੜ੍ਹ ਤੇ ਗੈਰ-ਸੰਗਠਿਤ ਹੋਣ ਕਰਕੇ ਹਰ ਪਾਸੇ ਤੋਂ ਮਾਰ ਖਾ ਰਿਹਾ ਹੈਇਸ ਵਰਗ ਦਾ ਸਮਾਜ ਵਿੱਚ ਆਰਥਿਕ, ਧਾਰਮਿਕ ਤੇ ਰਾਜਨੀਤੀ ਪੱਖੋਂ ਉਹ ਹਿੱਸਾ ਨਹੀਂ, ਜੋ ਹੋਣਾ ਚਾਹੀਦਾ ਹੈ ਦੁੱਖ ਦੀ ਗੱਲ ਇਹ ਹੈ ਕਿ ਇਹ ਸਮਾਜ ਇੱਕਜੁੱਟ ਨਹੀਂਇਹਨਾਂ ਨੂੰ ਆਪਣੀ ਸ਼ਕਤੀ ਦਾ ਇਹ ਇਲਮ ਨਹੀਂ ਕਿ ਇਹ ਹੁਣ ਅਖੌਤੀਆਂ ਦੇ ਸੇਵਾਦਾਰ ਨਹੀਂ, ਸਗੋਂ ਬਰਾਬਰ ਦੇ ਭਾਈਵਾਲ ਹਨਇਨ੍ਹਾਂ ਕੋਲ ਹਰ ਤਰ੍ਹਾਂ ਦੀ ਸ਼ਕਤੀ ਹੈ, ਇਨ੍ਹਾਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਦੀ ਲੋੜ ਹੈ

ਸੰਸਾਰ ਦਾ ਹਰ ਛੇਵਾਂ ਮਨੁੱਖ ਭਾਰਤੀ ਤੇ ਦਲਿਤ ਹੈ, ਜਿਸ ਨੂੰ ਅਛੂਤ ਸਮਝਿਆ ਜਾਂਦਾ ਹੈਭਾਰਤ ਵਿੱਚ ਪੈਂਤੀ ਸੌ ਸਾਲਾਂ ਤੋਂ ਚੱਲਿਆ ਆ ਰਿਹਾ ਜਾਤ-ਪਾਤ ਦਾ ਸਿਸਟਮ ਅੱਜ ਵੀ ਮਨੁੱਖਤਾ ਦੇ ਨਾਂ ’ਤੇ ਧੱਬਾ ਹੈ ਦਲਿਤਾਂ ਦੀ 16.5 ਕਰੋੜ ਦੀ ਗਿਣਤੀ ਹੋਣ ਕਾਰਨ ਇਹ ਦਲਿਤ ਅਮਰੀਕਾ ਅਤੇ ਫਰਾਂਸ ਦੀ ਕੁੱਲ ਵਸੋਂ ਤੋਂ ਤਿੰਨ ਗੁਣਾ ਵੱਧ ਹਨਇਹ ਸੱਚ ਨਰੇਂਦਰ ਯਾਦਵ ਦੀ ਸਵੈਜੀਵਨੀ ‘ਦਾਮੂ ਅਛੂਤ ਅਤੇ ਉਸ ਦੀ ਔਲਾਦ’ ਦਾ ਜੀਵਨਨਾਮਾ ਵਿੱਚ ਇਹ ਦਰਜ ਹੈ

ਭਾਰਤੀ ਸਮਾਜ ਵਿੱਚ 10 ਹਜ਼ਾਰ ਜਾਤਾਂ ਤੇ ਉਪ ਜਾਤਾਂ ਹਨ ਜਦਕਿ ਇਕੱਲੇ ਦਲਿਤ ਸਮਾਜ ਵਿੱਚ ਇਨ੍ਹਾਂ ਦੀ ਗਿਣਤੀ 6 ਹਜ਼ਾਰ ਪੰਜ ਸੌ ਦੇ ਕਰੀਬ ਦੱਸੀ ਜਾਂਦੀ ਹੈਸਾਡੇ ਦੇਸ਼ ਦਾ ਬਹੁਤ ਸਮਾਂ ਗੁਲਾਮ ਰਹਿਣ ਕਰਕੇ ਸਾਡੀ ਸਮੁੱਚੀ ਮਾਨਸਿਕਤਾ ਵੀ ਇਸ ਕਦਰ ਗੁਲਾਮ ਹੋ ਚੁੱਕੀ ਹੈ ਕਿ ਅਸੀਂ ਜਾਤ-ਪਾਤ ਦੇ ਸਿਸਟਮ ਵਿੱਚ ਇਸ ਤਰ੍ਹਾਂ ਜਕੜੇ ਗਏ ਕਿ ਹੁਣ ਤਕ ਅਸੀਂ ਇਸ ਖਲਜਗਣ ਵਿੱਚੋਂ ਨਿਕਲ ਨਹੀਂ ਸਕੇਇਸੇ ਕਰਕੇ ਸਾਡੇ ਦੇਸ਼ ਵਿੱਚ ਹੋਰ ਕਈ ਤਰ੍ਹਾਂ ਦੇ ਇਨਕਲਾਬ ਤਾਂ ਆਏ, ਜਿਵੇਂ ‘ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਤੇ ਨੀਲੀ ਕ੍ਰਾਂਤੀ’ ਪਰ ਸਮਾਜ ਵਿੱਚ ਜਾਤ ਪਾਤ ਨੂੰ ਖਤਮ ਕਰਨ ਲਈ ਅਜਿਹੀ ਕੋਈ ਵੀ ਕ੍ਰਾਂਤੀ ਨਹੀਂ ਆਈ, ਜਿਸ ਨੇ ਇਸ ਢਾਂਚੇ ਨੂੰ ਤਹਿਸ ਨਹਿਸ ਕੀਤਾ ਹੋਵੇਇਸ ਕ੍ਰਾਂਤੀ ਦੇ ਨਾ ਆਉਣ ਦੇ ਮੂਲ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਵੀ ਸੀ ਕਿ ਲੜਨ ਦਾ ਕੰਮ ਕੇਵਲ, ਕਸ਼ੱਤਰੀ ਕੋਲ ਸੀ, ਦਲਿਤ ਦਾ ਕੰਮ ਉਨ੍ਹਾਂ ਦੀ ਸੇਵਾ ਕਰਨਾ ਸੀ, ਨਾ ਕਿ ਲੜਨਾਭਾਰਤ ਦੇ ਮੂਲ ਨਿਵਾਸੀਆਂ ਨੂੰ ਆਰੀਅਨਾਂ ਨੇ ਖਦੇੜ ਕੇ ਭਾਰਤ ਦੇ ਦੱਖਣ ਵੱਲ ਪਹੁੰਚਾ ਦਿੱਤਾ ਜਦਕਿ ਇਨ੍ਹਾਂ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਉੱਤੇ ਉਨ੍ਹਾਂ ਅਜਿਹਾ ਕਬਜ਼ਾ ਕੀਤਾ ਕਿ ਅੱਜ ਵੀ ਉਹ ਬਰਕਰਾਰ ਹੈ

ਭਾਰਤ ਦੇ ਪੂਰੇ ਇਤਿਹਾਸ ਵਿੱਚ ਸਿੱਖ ਧਰਮ ਤੋਂ ਬਿਨਾਂ ਕਿਸੇ ਵੀ ਧਰਮ ਨੇ ਉਨ੍ਹਾਂ ਨਿੱਕੀਆਂ, ਦੱਬੀਆਂ, ਕੁਚਲੀਆਂ ਤੋਂ ਖੇਰੂੰ-ਖੇਰੂੰ ਹੋਈਆਂ ਜਾਤਾਂ ਨੂੰ ਗੱਲ ਨਾਲ ਨਾ ਲਾਇਆ ਪਰ ਗੁਰੂ ਨੇ ਸਾਹਿਬਾਨ ਲੰਗਰ ਦੀ ਪ੍ਰਥਾ ਸ਼ੁਰੂ ਕਰਕੇ, ਸੰਗਤ ਦੇ ਪੰਗਤ ਦਾ ਜਿਹੜਾ ਢਾਂਚਾ ਸ਼ੁਰੂ ਕੀਤਾ, ਉਸ ਨੇ ਹਿੰਦੂ ਹੈਂਕੜਬਾਜ਼ਾਂ ਦੀ ਹਿੱਕ ’ਤੇ ਦੀਵੇ ਤਾਂ ਬਾਲੇ ਪਰ ਗੁਰੂ ਸਾਹਿਬਾਨਾਂ ਨੂੰ ਇਨ੍ਹਾਂ ਮੁੱਲ ਤਾਰਨਾ ਪਿਆਇਸਦਾ ਮੁੱਲ ਪੰਜਵੇਂ ਪਾਤਸ਼ਾਹ ਨੂੰ ਸ਼ਹੀਦੀ ਦੇ ਕੇ ਉਤਾਰਨਾ ਪਿਆਇਹ ਸਿਲਸਿਲਾ ਨੌਂਵੇਂ ਗੁਰੂ ਦੀ ਸ਼ਹੀਦੀ ਤੋਂ ਬਾਅਦ 10ਵੇਂ ਗੁਰੂ ਜੀ ਦੇ ਜੀਵਨ ਵਿੱਚ ਸਰਬੰਸ ਵਾਰਨ ਤਕ ਪੁੱਜ ਗਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤ ਦੀਆਂ ਦੱਬੀਆਂ ਕੁੱਚਲੀਆਂ, ਲਤਾੜੀਆਂ ਤੇ ਅਛੂਤ ਕੌਮਾਂ ਨੂੰ ਕੇਵਲ ਆਪਣੀ ਫੌਜ ਵਿੱਚ ਸ਼ਾਮਲ ਹੀ ਨਹੀਂ ਕੀਤਾ, ਸਗੋਂ ਆਪਣੀ ਹਿੱਕ ਦੇ ਨਾਲ ਲਾ ਕੇ ਰੱਖਿਆ

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਚਾਂਦਨੀ ਚੌਂਕ ਵਿੱਚੋਂ ਗੁਰੂ ਜੀ ਦਾ ਸੀਸ ਲੈ ਕੇ ਆਉਣ ਵਾਲੇ ‘ਰੰਘਰੇਟੇ’ ਨੂੰ ‘ਗੁਰੂ ਦਾ ਬੇਟਾ’ ਦਾ ਖਿਤਾਬ ਦੇ ਕੇ ਹਿੱਕ ਨਾਲ ਲਾਇਆ ਤੇ ਆਪਣੀ ਫੌਜ ਦਾ ਮੁਖੀ ਭਾਈ ਜੈਤਾ ਜੀ ਨੂੰ ਬਣਾਇਆ ਸੀ, ਜੋ ਗੁਰੂ ਜੀ ਦਾ ਅੰਗ ਰੱਖਿਅਕ ਸੀ, ਹਰ ਵੇਲੇ ਗੁਰੂ ਜੀ ਨਾਲ ਪਰਛਾਵੇ ਰਹਿੰਦਾ ਸੀਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਕੌਮਾਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਕਰਕੇ ‘ਹਿੰਦੂਇਜ਼ਮ’ ਦੇ ਵਿਰੁੱਧ ਮੋਰਚਾਬੰਦੀ ਸ਼ੁਰੂ ਕੀਤੀਵਿਸਾਖੀ 1699 ਮੌਕੇ ਜਦੋਂ ਗੁਰੂ ਸਾਹਿਬਾਨ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰਾਂ ਸੰਗਤਾਂ ਵਿੱਚੋਂ ਪੰਜ ਸੀਸ ਮੰਗੇ ਤਾਂ ਇਨ੍ਹਾਂ ਵਿੱਚ ਦੱਬੀਆਂ-ਕੁਚਲੀਆਂ ਤੇ ਲਿਤਾੜੀਆਂ ਕੌਮਾਂ ਦੇ ਪੰਜ ਸਿੱਖ ਉਨ੍ਹਾਂ ਦੇ ਅੱਗੇ ਸੀਸ ਲੈ ਕੇ ਪੇਸ਼ ਹੋਏਗੁਰੂ ਸਾਹਿਬ ਨੇ ਇਨ੍ਹਾਂ ਪੰਜ ਨੂੰ ਅੰਮ੍ਰਿਤ ਛਕਾ ਕੇ ਤੇ ਇਨ੍ਹਾਂ ਕੋਲੋਂ ਆਪ ਅੰਮ੍ਰਿਤ ਛਕ ਕੇ ‘ਗੁਰੂ ਚੇਲਾ’ ਦਾ ਬਿੰਬ ਸਥਾਪਿਤ ਕੀਤਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3801)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ

Phone: (91 - 94643 - 70823)
Email: (budhsinghneelon@gmail.com)