BudhSNeelon7ਅਸਲ ਵਿੱਚ ਸਾਰਾ ਵਰਤਾਰਾ ਉਪਜੀਵਕਾ ਤਕ ਸੀਮਿਤ ਹੋ ਕੇ ਰਹਿ ਗਿਆ ਹੈ। ਗਿਆਨ ਦੀ ਲਾਲਸਾ ...
(26 ਸਤੰਬਰ 2021)

 

ਜ਼ਿੰਦਗੀ ਵਿੱਚ ਗੁਰੂ ਤੇ ਚੇਲੇ ਦਾ ਰਿਸ਼ਤਾ ਬਹੁਤ ਮਹੱਤਵਪੂਰਣ ਹੈ ਚੰਗਾ ਗੁਰੂ ਹੀ ਤੁਹਾਨੂੰ ਵਧੀਆ ਇਨਸਾਨ ਬਣਾ ਸਕਦਾ ਹੈਹਰ ਪ੍ਰਤੀਬੱਧ ਗੁਰੂ ਦੀ ਇੱਛਾ ਹੁੰਦੀ ਹੈ ਕਿ ਉਸਦੇ ਚੇਲੇ ਉਸ ਤੋਂ ਚਾਰ ਕਦਮ ਅੱਗੇ ਜਾਣਪਹਿਲਾਂ ਗੁਰੂ ਆਪਣੇ ਕਿੱਤੇ ਲਈ ਪ੍ਰਤੀਬੱਧ ਹੁੰਦੇ ਸਨ ਪਰ ਸਮਾਂ ਬਦਲਣ ਦੇ ਨਾਲ ਗੁਰੂ ਤਾਂ ਰਹਿ ਗਏ ਪਰ ਪ੍ਰਤੀਬੱਧਤਾ ਖਤਮ ਹੋ ਗਈ ਹੈਗੁਰੂ ਨੂੰ ਪਤਾ ਹੁੰਦਾ ਹੈ ਕਿ ਉਸਦੇ ਚੇਲਿਆਂ ਦੇ ਵਿੱਚ ਕੀ ਗੁਣ ਤੇ ਕੀ ਔਗੁਣ ਹਨਉਸ ਨੇ ਔਗੁਣ ਦੂਰ ਕਰਨੇ ਹੁੰਦੇ ਹਨ ਜਿਵੇਂ ਮੂਰਤੀ ਤਾਂ ਪੱਥਰ ਵਿੱਚ ਹੁੰਦੀ ਹੈ ਮੂਰਤੀਕਾਰ ਨੇ ਤਾਂ ਵਾਧੂ ਮਲਬਾ ਉਤਾਰਨਾ ਹੁੰਦਾ ਹੈਗੁਰਬਾਣੀ ਵਿੱਚ ਇਹ ਸ਼ਬਦ ਆਉਂਦਾ ਹੈ:

ਸੋ ਗੁਰੂ ਕਰਹੁ ਜਿ ਬਾਹੁਰਿ ਨਾ ਕਰਨਾ

ਪਰ ਜੇ ਗੁਰੂ ਆਪ ਹੀ ਅੰਨ੍ਹਾ ਹੋਵੇ ਤਾਂ ਉਹ ਦੂਸਰੇ ਕੀ ਸਿੱਖਿਆ ਦੇਵੇਗਾ? ਉਸ ਦੀ ਹਾਲਤ ਇਸ ਸ਼ਬਦ ਵਰਗੀ ਹੁੰਦੀ ਹੈ:

ਗੁਰੂ ਜਿਨਾ ਕਾ ਅੰਧਲਾ
ਚੇਲੇ ਨਾਹੀ ਠਾਉ

ਬਿਨੁ ਸਤਿਗੁਰ ਨਾਉ ਨਾ ਪਾਈਐ
ਬਿਨੁ ਲਾਵੈ ਕਿਆ ਸੁਆਉ

ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਜ਼ਿੰਦਗੀ ਦੇ ਹਰ ਕਿੱਤੇ ਦੇ ਵਿੱਚ ਗੁਰੂ ਤੇ ਚੇਲੇ ਦੀ ਪ੍ਰੰਪਰਾ ਹੈਬਿਨ ਗੁਰੂ ਦੇ ਤੁਸੀਂ ਕੋਈ ਵੀ ਮੈਦਾਨ ਸਰ ਨਹੀਂ ਕਰ ਸਕਦੇਜਿਵੇਂ ਤਕੜੀ ਫੌਜ ਦਾ ਬੇਸਮਝ ਕਪਤਾਨ ਜਾਨ ਦਾ ਖੌ ਬਣ ਜਾਂਦਾ ਹੈਜੰਗ ਕੋਈ ਵੀ ਹੋਵੇ, ਤਾਕਤ ਦੇ ਨਾਲ ਨਹੀਂ, ਜੁਗਤ ਤੇ ਸਿਆਣਪ ਦੇ ਨਾਲ ਲੜੀ ਅਤੇ ਜਿੱਤੀ ਜਾਂਦੀ ਹੈਬਹੁਤ ਵਾਰ ਜ਼ੋਰਾਵਰ ਪਹਿਲਵਾਨ ਆਪਣੀ ਤਾਕਤ ਦੇ ਨਾਲ ਬਿਨਾ ਦਾਅ ਦੇ ਹੁੰਦਿਆਂ ਢਹਿ ਜਾਂਦਾ ਹੈਜ਼ਿੰਦਗੀ ਵਿੱਚ ਹਰ ਜੰਗ ਜਿੱਤਣ ਲਈ ਨਹੀਂ, ਸਗੋਂ ਆਪਣੀ ਹੋਂਦ ਬਚਾਈ ਰੱਖਣ ਤੇ ਅਜ਼ਾਦ ਜਿਊਣ ਦੇ ਲਈ ਲੜੀ ਜਾਂਦੀ ਹੈਬਹੁਗਿਣਤੀ ਲੋਕ ਤਾਂ ਗੁਰਬਾਣੀ ਦੇ ਇਸ ਸਲੋਕ ਦੀ ਹੀ ਪ੍ਰਕਰਮਾ ਕਰਦੇ ਹਨਬਹੁਤ ਘੱਟ ਸ਼ਖਸੀਅਤਾਂ ਹੁੰਦੀਆਂ ਹਨ ਜੋ ਲੋਕਾਂ ਦੇ ਲਈ ਕਾਰਜਸ਼ੀਲ ਹੁੰਦੀਆਂ ਹਨ ਉਨ੍ਹਾਂ ਹੀ ਲੋਕਾਂ ਨੂੰ ਅਸੀਂ ਲੋਕ ਨਾਇਕ ਆਖਦੇ ਹਾਂ

ਪਹਿਲੇ ਸਮਿਆਂ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਗਾਇਕਾਂ ਨੂੰ ਲੋਕ ਗਾਇਕ ਆਖਿਆ ਜਾਂਦਾ ਸੀ ਪਰ ਉਹ ਲੋਕ ਗਾਇਕ ਨਹੀਂ ਸੀ ਹੁੰਦੇ ਸਨਉਹ ਤਾਂ ਲੋਕਾਂ ਦਾ ਮੰਨੋਰੰਜਨ ਕਰਨ ਵਾਲੇ ਕਲਾਕਾਰ ਹੁੰਦੇ ਸਨਸਾਡੇ ‘ਬਿਧਮਾਨਾਂ ਤੇ ਮੁਰਗੇ ਦੀ ਟੰਗ’ ਦੇ ਨਾਲ ਲਿਖਣ ਵਾਲੇ ਪੱਤਰਕਾਰਾਂ ਨੇ ਉਹਨਾਂ ਨੂੰ ਲੋਕ ਗਾਇਕ ਬਣਾ ਦਿੱਤਾਉਹਨਾਂ ਦਾ ਕਿਹਾ ਤੇ ਲਿਖਿਆ ਅਸੀਂ ਸੱਚ ਮੰਨ ਲਿਆ ਪਰ ਅਸੀਂ ਸੱਚ ਦੀ ਖੋਜ ਨਹੀਂ ਕੀਤੀ ਤੇ ਅਸੀਂ ਖੋਜਾਰਥੀ ਬਣ ਕੇ “ਬਿਧਮਾਨ” ਬਣ ਗਏ

ਇੱਕ ਵਾਰ ਮੈਂ ਇੱਕ ਖੋਜਾਰਥੀ ਨੂੰ ਪੁੱਛਿਆ, “ਤੇਰੇ ਐਨੇ ਨੰਬਰ ਘੱਟ ਕਿਉਂ ਆਏ … ਹੁਣ ਤੂੰ ਕਵਿਤਾ ਦੇ ਵਿੱਚ ਪ੍ਰਤੀਵਾਦੀ ਵਿਚਾਰਧਾਰਾ ਦੇ ਨਾਲ ਜੁੜੇ ਕਵੀਆਂ ਬਾਰੇ ਖੋਜ ਕਰ ਰਿਹਾ ਹੈਂ ਮੈਂਨੂੰ ਐਂ ਦੱਸ ਕਿ ਮਾਰਕਸ ਤੇ ਐਗਲਜ਼ ਦੇ ਵਿੱਚ ਕੀ ਅੰਤਰ ਤੇ ਵਿਰੋਧ ਹੈ?”

ਉਹ ਬੋਲਿਆ, “ਸਰ! ਜੇ ਕਿਤੇ ਪੇਪਰਾਂ ਵੇਲੇ ਮੇਰਾ ਐਂਗਲ ਠੀਕ ਹੁੰਦਾ ਤਾਂ ਘੱਟੋ ਘੱਟ ਸੱਤਰ ਪਰਸੈਂਟ ਮਾਰਕਸ ਆਉਂਦੇ … ਤੇ ਰਹੀ ਗੱਲ ਪ੍ਰਤੀਵਾਦ ਦੀ, ਇਹ ਤਾਂ ਜੀ ਆਪਾਂ ਏਧਰੋਂ ਓਧਰੋਂ ਚੇਪ ਦੇਣਾਆਪਾਂ ਕਾਪੀ ਕਰਨ ਵਿੱਚ ਪੂਰੇ ਮਾਸਟਰ ਹਾਂ! ਹੋਰ ਸੁਣਾਓ … ਕਿਵੇਂ ਚੱਲਦੀ ਹੈ ਘਰ ਦੀ ਗੱਡੀ?”

ਹੁਣ ਉਹ ਸੱਜਣ ਪੁਰਸ਼ ਕਿਸੇ ਯੂਨੀਵਰਸਿਟੀ ਵਿੱਚ ਵਿਭਾਗ ਦਾ ਮੁਖੀ ਹੈਦਸ ਲੈਕਚਰਾਰ ਉਸਦੇ ਥੱਲੇ ਹਨ ਸਿਆਣੇ ਕਹਿੰਦੇ ਹਨ, “ਜਿਹੇ ਕੁੱਜੇ, ਉਹੋ ਜਿਹੇ ਆਲੇ, ਜਿਹੇ ਜੀਜੇ ਉਹੋ ਜਿਹੇ ਸਾਲੇ … ਕਰਦੇ ਘਾਲੇ ਮਾਲੇ

ਗੁਰੂ ਤੇ ਚੇਲੇ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਹੈ ਪਰ ਹੁਣ ਇਹ ਰਿਸ਼ਤਾ ਕੁਝ ਹਵਸ ਦੇ ਅੰਨਿਆਂ ਨੇ ਅਪਵਿੱਤਰ ਕਰ ਦਿੱਤਾ ਹੈਉਹ ਕਿਵੇਂ ਅਪਵਿੱਤਰ ਹੋਇਆ ਹੈ? ਇਹ ਤਾਂ ਉਹ ਹੀ ਦੱਸ ਸਕਦੇ ਹਨ ਜਿਹੜੇ …!

ਸਾਂਵਲ ਧਾਮੀ ਨੇ ਇਸ ਵਰਤਾਰੇ ਬਾਰੇ ਦੋ ਕਹਾਣੀਆਂ ਲਿਖੀਆਂ ਹਨ ਜੋ ਉਸਦੀ ਪੁਸਤਕ “ਤੂੰ ਨਿਹਾਲਾ ਨਾ ਬਣੀ” ਵਿੱਚ ਹਨਗਾਈਡ, ਤੇ ਦੂਜੀ … ਪੇਂਜੀ ਦੇ ਫੁੱਲਉਸਨੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਦੇ ਅਸਲੀ ਕਿਰਦਾਰ ਨੂੰ ਉਸਦੇ ਵਿੱਚ ਚਿਤਰਿਆ ਹੈਕਦੇ ਮੌਕਾ ਲੱਗੇ ਤਾਂ ਪੜ੍ਹ ਲਿਓ ਤੇ ਉਨ੍ਹਾਂ ਵਿਦਵਾਨਾਂ ਨੂੰ ਪਛਾਣਿਓ ਕਿ ਉਹ ਕੌਣ ਹਨ? ਤੁਸੀਂ ਚੰਡੀਗੜ੍ਹ ਦੇ ਇੱਕ ਵਿਦਵਾਨ ਦੀ ਰਜਾਈ ਵਾਲੀ ਗੱਲ ਤਾਂ ਸੁਣੀ ਹੀ ਹੋਵੇਗੀ? ਕੀ ਕਿਹਾ, ਸੁਣੀ ਨਹੀਂ? … ਅੱਛਾ ਜੀ? … ਉਹ ਵਿਦਵਾਨ ਰਜਾਈ ਵਿੱਚ ਬੈਠ ਕੇ ਹੀ ਲਿਖਿਆ ਚੈੱਕ ਕਰਦਾ ਹੁੰਦਾ ਸੀਪਤਾ ਨਹੀਂ ਉਸ ਨੂੰ ਠੰਢ ਲਗਦੀ ਸੀ ਜਾਂ ਫਿਰ ਕੋਈ ਹੋਰ ਚੱਕਰ ਸੀਬਹੁਤ ਦੇਰ ਤਾਂ ਢਕੀ ਰਿੱਝਦੀ ਰਹੀ ਤੇ ਇੱਕ ਦਿਨ ਭਾਣਾ ਵਾਪਰ ਗਿਆਦਹੀਂ ਦੇ ਭੁਲੇਖੇ ਉਸ ਨੇ ਕਪਾਹ ਦੀ ਫੁੱਟੀ ਨੂੰ ਮੂੰਹ ਪਾ ਲਿਆਬੱਸ ਫੇਰ ਜੀ, ਜੋ ਹੋਇਆ ... ਬਚਾ ਇਹ ਹੋ ਗਿਆ ਕਿ ਉਸ ਦੀ ਯੂਨੀਵਰਸਿਟੀ ਦੇ ਵਿੱਚ ਉਸ ਫੁੱਟੀ ਵਰਗੀ ਨੇ ਸ਼ਿਕਾਇਤ ਨਾ ਕੀਤੀਤੇ ਉਸ ਉੱਤੇ ਉਲਟਾ ਵੱਟਾ ਇਹ ਰੱਖ ਗਈ ਕਿ ਹੁਣ ਥੀਸਿਸ ਆਪ ਹੀ ਲਿਖੀਂ, ਜਿਸ ਦਿਨ ਜਮ੍ਹਾਂ ਕਰਵਾਉਣਾ ਹੋਇਆ ਦੱਸ ਦੇਵੀਂ। ... ਨਹੀਂ ਮੇਰੇ ਸਾਲੇ ਦਾ ਜਲੂਸ ਕੱਢ ਦੂੰ ਯੂਨੀਵਰਸਿਟੀ ਦੇ ਵਿੱਚ

***

ਅਸੀਂ ਕਿਸੇ ਦੇ ਦੱਸਣ ’ਤੇ ਬਹੁਤ ਜਲਦੀ ਪ੍ਰਭਾਵ ਕਬੂਲ ਕਰ ਲੈਂਦੇ ਹਾਂ ਤੇ ਸਾਡੀ ਚੇਤਨਾ ਬੰਦ ਹੋ ਜਾਂਦੀ ਹੈ ਚੇਤਨਾ ਤਾਂ ਹੀ ਪੈਦਾ ਹੋਵੇਗੀ ਜੇ ਅਸੀਂ ਗਿਆਨ ਹਾਸਲ ਕਰਾਂਗੇਗਿਆਨ ਕਿਤਾਬਾਂ ਅਤੇ ਤਜਰਬੇਕਾਰ ਇਨਸਾਨਾਂ ਕੋਲੋਂ ਹੀ ਹਾਸਲ ਹੋ ਸਕਦਾ ਹੈਸਿਲੇਬਸ ਦੀਆਂ ਕਿਤਾਬਾਂ ਸਾਨੂੰ ਅਜਿਹਾ ਗਿਆਨ ਦੇਂਦੀਆਂ ਹਨ, ਜੋ ਨੌਕਰੀ ’ਤੇ ਲੱਗਣ ਜਾਂ ਵਿਆਹ ਕਰਵਾਉਣ ਦੇ ਹੀ ਕੰਮ ਆਉਂਦਾ ਹੈ। ਸਾਡੀ ਸਿੱਖਿਆ ਪ੍ਰਣਾਲੀ ਮੈਕਾਲਿਆ ਦੀ ਬਣਾਈ ਹੋਈ ਹੈ ਜੋ ਅੱਜ ਤਕ ਚੱਲ ਰਹੀ ਹੈਤੁਸੀਂ ਕੰਮ ਧੰਦਾ ਉਹ ਹੀ ਸਿੱਖਦੇ ਹੋ ਜੋ ਅੱਗੇ ਜ਼ਿੰਦਗੀ ਦੇ ਵਿੱਚ ਕੰਮ ਆਵੇਇਹ ਨਹੀਂ ਕਿ ਤੁਸੀਂ ਕੱਪੜੇ ਵੇਚਦੇ ਹੋਵੋਂ ਤੇ ਕਹੋਂ, ਮੈਂ ਜਹਾਜ਼ ਚਲਾ ਸਕਦਾ ਹਾਂ

ਗਿਆਨ ਗੁਰੂ ਨੇ ਦੇਣਾ ਹੈਚੇਲੇ ਦੇ ਮਨ-ਮਸਤਕ ’ਤੇ ਪਈ ਕਈ ਤਰ੍ਹਾਂ ਦੇ ਕੰਪਲੈਕਸ ਦੀ ਧੂੜ ਨੂੰ ਸਾਫ ਕਰਨਾ ਹੁੰਦਾ ਹੈਗੁਰੂ ਤਾਂ ਧੂੜ ਸਾਫ ਕਰ ਸਕਦਾ ਹੈ ਜੇ ਉਸ ਦਾ ਆਪਣਾ ਮਸਤਕ ਸਾਫ ਸੁਥਰਾ ਹੋਵੇਗਾ ਤਾਂ ਹੀ ਉਹ ਚੇਲੇ ਦੇ ਮੱਥੇ ਦੇ ਵਿੱਚ ਗਿਆਨ ਤੇ ਵਿਗਿਆਨ ਦਾ ਦੀਵਾ ਜਗਾ ਸਕਦਾ ਹੈਗੁਰੂ ਨੇ ਚੇਲੇ ਦਾ ਬੁਝਿਆ ਦੀਵਾ ਇੱਕ ਵਾਰ ਜਗਾਉਣਾ ਹੁੰਦਾ ਤੇ ਫੇਰ ਚੇਲੇ ਨੇ ਆਪ ਹੀ ਦੀਵੇ ਵਿੱਚ ਤੇਲ ਪਾਉਣਾ ਹੁੰਦਾਗਿਆਨ ਹਾਸਲ ਕਰਨ ਲਈ ਤਪ ਕਰਨਾ ਪੈਂਦਾ ਹੈ ਜਿਸ ਨੂੰ ਸਾਧ ਭਾਸ਼ਾ ਦੇ ਵਿੱਚ ਤਪੱਸਿਆ ਕਰਨੀ ਕਹਿੰਦੇ ਹਨਗਿਆਨ ਦਾ ਘਰ ਦੂਰ ਬਹੁਤ ਹੈ ਪਰ ਇਸ ਨੂੰ ਸਾਧਨਾ ਅਤੇ ਤਪੱਸਿਆ ਦੇ ਨਾਲ ਨੇੜੇ ਕੀਤਾ ਜਾ ਸਕਦਾ ਹੈਤੁਸੀਂ ਮਿਹਨਤ ਅਤੇ ਲਗਨ ਨਾਲ ਨਿਸ਼ਾਨਾ ਸਾਧ ਕੇ ਕੋਈ ਵੀ ਕੰਮ ਕਰੋ, ਸਫਲ ਹੋ ਜਾਵੋਗੇਸਫਲਤਾ ਦੀ ਕੁੰਜੀ ਗੁਰੂ ਨੇ ਦੇਣੀ ਹੁੰਦੀ ਹੈ ਤੇ ਕਈ ਗੁਰੂ ਚਾਬੀ ਹੀ ਕਿਸੇ ਹੋਰ ਜਿੰਦੇ ਵਿੱਚ ਪਾਉਣ ਲੱਗ ਜਾਣ, ਫੇਰ ਅਗਿਆਨ ਕੀ ਆਂਧੀ ਆਉਂਦੀ ਹੈ, ਜੋ ਹੁਣ ਝੱਖੜ ਬਣ ਚੁੱਕੀ ਹੈਗੁਰੂ ਅਤੇ ਚੇਲੇ ਦੇ ਵਿੱਚ ਹੁਣ ਅੰਤਰ ਮਿਟ ਗਿਆ ਹੈਇਹ ਸਮਾਜ ਲਈ ਬਹੁਤ ਖਤਰਨਾਕ ਹੈ ਤੇ ਸੱਤਾ ਦੇ ਲਈ ਰਾਮਬਾਣ ਹੈਉਹਨਾਂ ਦਾ ਮਕਸਦ ਹੱਲ ਹੋ ਰਿਹਾ ਹੈ ਕਿ ਸਟੇਟ ਗਿਆਨ ਵਿਹੂਣੇ ਸਾਖਰ ਸਮਾਜ ਦੀ ਸਿਰਜਣਾ ਦੇ ਵੱਲ ਵਧ ਰਹੀ ਹੈ ਤੇ ਅਸੀਂ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਦੇ ਭਾਈਵਾਲ ਬਣ ਗਏ ਹਾਂ

ਗਿਆਨ ਵਿਹੂਣਾ ਗਾਵੈ ਗੀਤ
ਭੁੱਖੇ ਮੁੱਲਾ ਘਰੇ ਮਸੀਤ

ਅਸਲ ਵਿੱਚ ਸਾਰਾ ਵਰਤਾਰਾ ਉਪਜੀਵਕਾ ਤਕ ਸੀਮਿਤ ਹੋ ਕੇ ਰਹਿ ਗਿਆ ਹੈਗਿਆਨ ਦੀ ਲਾਲਸਾ ਨਹੀਂ ਰਹੀ, ਨਾ ਹਾਸਿਲ ਕਰਨ ਦੀ ਨਾ ਵੰਡਣ ਦੀਰੋਟੀਆਂ ਕਾਰਨ ਪੂਰੇ ਤਾਲ ਦੀ ਸਥਿਤੀ ਹੈਨੌਕਰੀਆਂ ਮੈਰਿਟਾਂ ’ਤੇ ਮਿਲਦੀਆਂ, ਮੈਰਿਟਾਂ ਨੰਬਰਾਂ ਨਾਲ ਆਉਣੀਆਂਨੰਬਰ ਲੈਣ ਲਈ ਜੋ ਕਰਨਾ ਪਏ, ਕਰੋ ਰੈਡੀ ਮੇਡ ਮਟੀਰੀਅਲ ਖਰੀਦੋ, ਨੰਬਰ ਲਵੋਨੌਕਰੀ ਲਵੋ, ਗਿਆਨ ਪਵੇ ਢੱਠੇ ਖੂਹ ਵਿੱਚ ਜਦ ਸਭ ਕੁਝ ਮੰਡੀ ਦਾ ਹਿੱਸਾ, ਫੇਰ ਕੌਣ ਗੁਰੂ ਕੌਣ ਚੇਲਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3035)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ

Phone: (91 - 94643 - 70823)
Email: (budhsinghneelon@gmail.com)