“ਮੂਸੇਵਾਲਾ ਆਪਣੇ ਆਪ ਨੂੰ ਗੈਂਗਸਟਰ ਜੱਟ ਕਹਿੰਦਾ ਹੈ ਅਤੇ ਦੱਸਦਾ ਹੈ ਕਿ ਮੈਂ ਮਾਫੀਆ ਦੇ ਬੰਦਿਆਂ ਵਾਂਗ ...”
(28 ਜੁਲਾਈ 2022)
ਮਹਿਮਾਨ: 773.
ਇੱਕ ਦਿਨ ਮੈਂ ਇੰਟਰਨੈੱਟ ਉੱਤੇ ਕੁਝ ਪਾਪੂਲਰ ਰੈਪਰ ਗਾਇਕਾਂ ਦੇ ਗੀਤ ਦੇਖ ਰਿਹਾ ਸੀ। ਉਨ੍ਹਾਂ ਦੇ ਗੀਤਾਂ ਨੂੰ Gangster lyircs ਲਿਖਿਆ ਹੋਇਆ ਸੀ। ਫਿਰ ਮੈਂ ਇਸੇ ਦਿਲਚਸਪੀ ਨਾਲ ਟਾਈਪ ਕੀਤਾ: GANGSTER LYRICS OF MOOSAWALA IN English ਝੱਟ ਹੀ ਸਕਰੀਨ ਉੱਤੇ ਮੂਸੇਵਾਲਾ ਦੇ ਗੈਂਗਸਟਰ ਗੀਤ ਆ ਗਏ। ਇਨ੍ਹਾਂ ਹੀ ਗੀਤਾਂ ਵਿੱਚ ਮੂਸੇਵਾਲਾ ਦਾ ਇੱਕ ਗੀਤ ਹੈ ‘ਮਾਫੀਆ ਸਟਾਈਲ ਵਿਆਹ’, ਜਿਸ ਗੀਤ ਵਿੱਚ ਮੂਸੇਵਾਲਾ ਆਪਣੇ ਆਪ ਨੂੰ ਗੈਂਗਸਟਰ ਜੱਟ ਕਹਿੰਦਾ ਹੈ ਅਤੇ ਦੱਸਦਾ ਹੈ ਕਿ ਮੈਂ ਮਾਫੀਆ ਦੇ ਬੰਦਿਆਂ ਵਾਂਗ ਵਿਆਹ ਕਰਾਂਗਾ। ਮਾਫੀਆ ਦੇ ਬੰਦਿਆਂ ਵਾਂਗ ਸਾਡੇ ਸਭ ਦੀਆਂ ਜੇਬਾਂ ਵਿੱਚ ਪਿਸਤੌਲ ਹੋਣਗੇ। ਇੰਟਰਨੈੱਟ ਉੱਤੇ ਇਹ ਜਾਣਕਾਰੀ ਵੀ ਮੌਜੂਦ ਹੈ ਕਿ ਸਿੱਧੂ ਮੂਸੇਵਾਲਾ ਆਪਣੀ ਹਰ ਐਲਬਮ ਵਿੱਚ ਹੀ ਗੈਂਗਸਟਰ ਦਵਿੰਦਰ ਬੰਬੀਹਾ ਨੂੰ ਇੱਕ ਗੀਤ ਸਮਰਪਿਤ ਕਰਦਾ ਰਿਹਾ ਹੈ, ਜਿਸ ਗੀਤ ਵਿੱਚ ਸਿੱਧੂ ਮੂਸੇਵਾਲਾ ਗੈਂਗਸਟਰਾਂ ਦੇ ਗੰਨ ਕਲਚਰ ਨੂੰ ਵਿਸ਼ੇਸ਼ ਤੌਰ ਉੱਤੇ ਪਰਮੋਟ ਕਰਦਾ ਸੀ। ਇਹ ਗੀਤ ਇੰਟਰਨੈੱਟ ਉੱਤੇ ਚਲਾ ਕੇ ਦਵਿੰਦਰ ਬੰਬੀਹਾ ਗਰੁੱਪ ਆਪਣੀ ਅਤੇ ਗੰਨ ਕਲਚਰ ਦੀ ਪਰਮੋਸ਼ਨ ਕਰਦਾ ਹੈ।
ਗੈਂਗਸਟਰ ਦਵਿੰਦਰ ਬੰਬੀਹਾ ਸਾਲ 2016 ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਦਵਿੰਦਰ ਬੰਬੀਹਾ ਦਾ ਪੂਰਾ ਨਾਮ ਦਵਿੰਦਰ ਸਿੰਘ ਸਿੱਧੂ ਸੀ। ਸਿੱਧੂ ਮੂਸੇਵਾਲਾ ਆਪਣੇ ਇੱਕ ਗੀਤ ਵਿੱਚ ਪੰਜਾਬ ਦੇ ਸਭ ਤੋਂ ਪਹਿਲੇ ਵੱਡੇ ਗੈਂਗਸਟਰ ਡਿੰਪੀ ਚੰਦਭਾਨ (ਪਰਭਜਿੰਦਰ ਸਿੰਘ ਬਰਾੜ) ਦੀ ਵੀ ਚਰਚਾ ਕਰਦਾ ਹੈ। ਡਿੰਪੀ ਚੰਦਭਾਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਲੀਡਰ ਮੱਖਣ ਨੂੰ ਸਿੰਘ ਮਾਰਿਆ ਸੀ। ਡਿੰਪੀ ਚੰਦਭਾਨ ਨੂੰ ਵੀ ਕਿਸੇ ਨੇ 2006 ਵਿੱਚ ਸੁਖਨਾ ਲੇਕ, ਚੰਡੀਗੜ੍ਹ, ਕੋਲ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਗੈਂਗਸਟਰ ਡਿੰਪੀ ਚੰਦਭਾਨ ਖਾਲਿਸਤਾਨੀ ਲੀਡਰ ਸਿਮਰਨਜੀਤ ਸਿੰਘ ਮਾਨ ਦੇ ਨੇੜੇ ਸਮਝਿਆ ਜਾਂਦਾ ਸੀ। ਡਿੰਪੀ ਵੀ ਮੂਲ ਤੌਰ ਉੱਤੇ ਫਰੀਦਕੋਟ ਇਲਾਕੇ ਨਾਲ ਹੀ ਸਬੰਧਤ ਸੀ। ਡਿੰਪੀ 1985 ਦੇ ਆਸ ਪਾਸ ਚਰਚਾ ਵਿੱਚ ਆਉਣਾ ਸ਼ੁਰੂ ਹੋਇਆ ਸੀ, ਜਦੋਂ ਉਸਨੇ ਇੱਕ ਗੈਂਗਸਟਰ ਵਜੋਂ ਫਿਰੌਤੀਆਂ ਲੈਣੀਆਂ ਸ਼ੁਰੂ ਕੀਤੀਆਂ ਸਨ। ਹੁਣ ਇਸ ਤੋਂ ਅੱਗੇ ਮੈਂ ਕੋਈ ਹੋਰ ਗੱਲ ਨਾ ਹੀ ਕਹਾਂ ਤਾਂ ਠੀਕ ਰਹੇਗਾ।
ਇੰਟਰਨੈੱਟ ਉੱਤੇ ਵਿਕੀਪੀਡੀਆ ਅਨੁਸਾਰ ਪਿਛਲੇ ਤਕਰੀਨ 25 ਕੁ ਸਾਲਾਂ ਵਿੱਚ ਅਮਰੀਕਾ, ਕੈਨੇਡਾ, ਇੰਡੀਆ, ਸਵੀਡਨ, ਬਰਾਜ਼ੀਲ, ਗਰੀਸ, ਪੋਰਟੋ ਰੀਕੋ, ਮੈਕਸੀਕੋ ਆਦਿ ਦੇਸ਼ਾਂ ਵਿੱਚ 77 ਰੈਪਰ ਗਾਇਕਾਂ ਨੂੰ ਗੋਲੀ ਮਾਰਕੇ ਮਾਰਿਆ ਗਿਆ ਹੈ। ਇਸ ਅੰਤਰਰਾਸ਼ਟਰੀ ਲਿਸਟ ਵਿੱਚ ਹੀ ਹੁਣ ਸਿੱਧੂ ਮੂਸੇਵਾਲਾ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ। ਇਹ ਰੈਪਰ ਗਾਇਕ ਕਰਿਮੀਨਲ ਗੈਂਗਸਟਰਾਂ ਨਾਲ ਸਬੰਧਤ ਹੁੰਦੇ ਹਨ ਅਤੇ ਡਰੱਗ ਦੇ ਧੰਦੇ ਨਾਲ ਵੀ ਸਬੰਧਤ ਹੁੰਦੇ ਹਨ। ਪਰ ਅਜੇ ਤਕ ਪੁਲਿਸ ਸਿਰਫ 40 ਹਾਲਤਾਂ ਵਿੱਚ ਹੀ ਪਤਾ ਲਗਾ ਸਕੀ ਹੈ ਕਿ ਕਾਤਲ ਕੌਣ ਸਨ। ਰੈਪਰ ਗਾਇਕ ਵਧੇਰੇ ਕਰਕੇ 25 ਤੋਂ 30 ਸਾਲ ਦੀ ਉਮਰ ਤਕ ਕਤਲ ਕਰ ਦਿੱਤੇ ਜਾਂਦੇ ਰਹੇ ਹਨ।
ਅੰਤਰਰਾਸ਼ਟਰੀ ਪੱਧਰ ਉੱਤੇ ਗੋਲੀਆਂ ਮਾਰਕੇ ਕਤਲ ਕੀਤੇ ਗਏ ਰੈਪਰ ਗਾਇਕਾਂ ਦੀ ਇੱਕ ਸੂਚੀ:
1. ਸਿੱਧੂ ਮੂਸੇਵਾਲਾ / ਇੰਡੀਆ/ ਮਈ 29, 2022 / 28 ਸਾਲ।
2. ਸਨੂਟੀ ਵਾਈਲਡ / ਯੂ.ਐੱਸ.ਏ. / ਫਰਵਰੀ 27, 2022 / 36 ਸਾਲ।
3. ਡਰੈਕੋ ਦ ਰੂਲਰ / ਯੂ.ਐੱਸ.ਏ. / ਦਸੰਬਰ 19, 2021 / 28 ਸਾਲ।
4. ਯੰਗ ਡੋਲਫ / ਯੂ.ਐੱਸ.ਏ. / ਨਵੰਬਰ 17, 2021 / 36 ਸਾਲ।
5। ਏਨਾਰ / ਸਵੀਡਨ / ਅਕਤੂਬਰ 21, 2021 / 19 ਸਾਲ।
6। ਮੋਅ 3 / ਯੂ, ਐੱਸ. ਏ. / ਨਵੰਬਰ 11, 2022 / 28 ਸਾਲ।
7। ਕਿੰਗ ਵੌਨ / ਯੂ. ਐੱਸ। ਏ। / ਨਵੰਬਰ 6, 2020 / 26 ਸਾਲ।
8. ਹੂਈ / ਯੂ.ਐੱਸ.ਏ. / ਜੂਨ 25, 2020 / 31 ਸਾਲ।
9. ਹੂਡੀਨੀ / ਕੈਨੇਡਾ / ਮਈ 26, 2020 / 21 ਸਾਲ।
10. ਪੌਪ ਸਮੋਕ / ਯੂ.ਐੱਸ.ਏ. / ਫਰਵਰੀ 19, 2020 / 20 ਸਾਲ।
11. ਨਿਪਸੇ ਹੱਸਲ / ਯੂ.ਐੱਸ.ਏ. / ਮਾਰਚ 31, 2019 / 33 ਸਾਲ।
12. ਕੈਵਨ ਫਰੈੱਟ / ਪੋਰਟੋ ਰੀਕੋ / ਜਨਵਰੀ 10, 2019 / 24 ਸਾਲ।
13. ਫੇਜ਼ / ਨੈਦਰਲੈਂਡ / ਜਨਵਰੀ 1, 2019 / 32 ਸਾਲ।
14. ਯੰਗ ਗਰੇਟਨੱਸ / ਯੂ.ਐੱਸ.ਏ. / ਅਕਤੂਬਰ 29, 2018 / 34 ਸਾਲ।
15. ਸਮੋਕ ਡਾਗ / ਕੈਨੇਡਾ / ਜੂਨ 30, 2018 / 21 ਸਾਲ।
16. ਜਿੰਮੀ ਵੋਪੋ / ਯੂ.ਐੱਸ.ਏ. / ਜੂਨ 18, 2018 / 21 ਸਾਲ।
17. ਟੈਨਟਾਕਟਨ / ਯੂ.ਐੱਸ.ਏ. / ਜੂਨ 18, 2018 / 20 ਸਾਲ।
18. 3-2 / ਯੂ.ਐੱਸ.ਏ. / ਨਵੰਬਰ 10, 2016 / 44 ਸਾਲ।
19. ਬੈਂਕ ਰੋਲ ਫਰੈੱਸ਼ / ਯੂ.ਐੱਸ.ਏ. / ਮਾਰਚ 4, 2016 / 28 ਸਾਲ।
20. ਚਿੰਗਸ ਡਰੱਗਜ਼ / ਯੂ.ਐੱਸ.ਏ. / ਮਈ 17, 2015 / 31 ਸਾਲ।
21. ਫਲੈਬਾ / ਸਾਊਥ ਅਫਰੀਕਾ / ਮਾਰਚ 9, 2015 / 37 ਸਾਲ।
22. ਦ ਜੈਕਾ / ਯੂ.ਐੱਸ.ਏ. / ਫਰਵਰੀ 2, 2015 / 37 ਸਾਲ।
23. ਡੋਅਬੀ / ਯੂ.ਐੱਸ.ਏ. / ਦਸੰਬਰ 28, 2013 / 22 ਸਾਲ।
24. ਡੌਪਜ਼ਮੈਨ / ਇੰਗਲੈਂਡ / ਸਤੰਬਰ 21, 2013 / 18 ਸਾਲ।
25. ਪਾਵਲੋਸ ਫੀਸਾਜ਼ / ਗਰੀਸ / ਸਤੰਬਰ 18, 2013 / 34 ਸਾਲ।
26. ਐਮਸੀ ਡਾਲਸਟੇ / ਬਰਾਜ਼ੀਲ / ਜੁਲਾਈ 7, 2013 / 20 ਸਾਲ।
27. ਲਿਲ ਫੈਟ / ਯੂ.ਐੱਸ.ਏ. / ਜੂਨ 7, 2012 / 19 ਸਾਲ।
28. ਅਡੈਨ ਜ਼ਪਾਟਾ / ਮੈਕਸੀਕੋ / ਜੂਨ 1, 2012 / 21 ਸਾਲ।
29. ਬੈੱਡ ਨੀਊਜ਼ ਬਰਾਊਨ / ਕੈਨੇਡਾ / ਫਰਵਰੀ 11, 2011 / 33 ਸਾਲ।
30. ਮੈਗਨੋਲੀਆ ਸ਼ਾਰਟੀ / ਯੂ.ਐੱਸ.ਏ. / ਦਸੰਬਰ 20, 2010 / 28 ਸਾਲ।
31. ਲੈਲੇ / ਪੋਰਟੋ ਰੀਕੋ / ਜੁਲਾਈ 1, 2010 / 23 ਸਾਲ।
32. ਡੌਲਾ / ਯੂ.ਐੱਸ.ਏ. / ਮਈ 18, 2009 / 21 ਸਾਲ।
33. ਵੀਐਲ ਮਾਈਕ / ਯੂ.ਐੱਸ.ਏ. / ਅਪਰੈਲ 20, 2008 / 32 ਸਾਲ।
34. ਬਿੱਗ ਹਾਕ / ਯੂ.ਐੱਸ.ਏ. / ਮਈ 1, 2006 / 36 ਸਾਲ।
35. ਪਰੂਫ / ਯੂ.ਐੱਸ.ਏ. / ਅਪਰੈਲ 11, 2006 / 32 ਸਾਲ।
36. ਬਲੇਡ ਆਈਸਵੁੱਡ / ਯੂ.ਐੱਸ.ਏ. / ਅਪਰੈਲ 19, 2005 / 28 ਸਾਲ।
37. ਮੈਕ ਡਰੇ / ਯੂ.ਐੱਸ.ਏ. / ਨਵੰਬਰ 1, 2004 / 34 ਸਾਲ।
38. ਸੋਲਜਾ ਸਲਿਮ / ਯੂ.ਐੱਸ.ਏ. / ਨਵੰਬਰ 26, 2003 / 26 ਸਾਲ।
39. ਹਾਫ ਏ ਮਿਲ / ਯੂ.ਐੱਸ.ਏ. / ਅਕਤੂਬਰ 24, 2003 / 30 ਸਾਲ।
40. ਕੈਮੋਫਲਾਗ / ਯੂ.ਐੱਸ.ਏ. / ਮਈ 19, 2003 / 21 ਸਾਲ।
41. ਸੈਬੋਟਾਜ / ਬਰਾਜ਼ੀਲ / ਜਨਵਰੀ 24, 2003 / 29 ਸਾਲ।
42. ਜੈਮ ਮਾਸਟਰ ਜੇ / ਯੂ.ਐੱਸ.ਏ. / ਅਕਤੂਬਰ 30, 2002 / 32 ਸਾਲ।
43. ਡੀਜੇ ਅੰਕਲ ਐੱਲ / ਯੂ.ਐੱਸ.ਏ. / ਸਤੰਬਰ 10, 2001 / 32 ਸਾਲ।
44. ਬਗਜ਼ / ਯੂ.ਐੱਸ.ਏ. / ਮਈ 21, 1999 / 21 ਸਾਲ।
45. ਫਰੀਕੀ ਤਾਹ / ਯੂ.ਐੱਸ.ਏ. / ਮਾਰਚ 28, 1999 / 27 ਸਾਲ।
46. ਬਿੱਗ ਐੱਲ / ਯੂ.ਐੱਸ.ਏ. / ਫਰਵਰੀ 15, 1999 / 24 ਸਾਲ।
47. ਫੈਟ ਪੈਟ / ਯੂ.ਐੱਸ.ਏ. / ਫਰਵਰੀ 3, 1998 / 27 ਸਾਲ।
48. ਦ ਨਟੋਰੀਅਸ ਬਿੱਗ / ਯੂ.ਐੱਸ.ਏ. / ਮਾਰਚ 9, 1997 / 24 ਸਾਲ।
49. ਯਾਕੀ ਕਦਾਫੀ / ਯੂ.ਐੱਸ.ਏ. / ਨਵੰਬਰ 10, 1996 / 19 ਸਾਲ।
50. ਟੂਪਕ ਸ਼ਕੂਰ / ਯੂ.ਐੱਸ.ਏ. / ਸਤੰਬਰ 13, 1996 / 25 ਸਾਲ।
51. ਸੀਗਰਾਮ / ਯੂ.ਐੱਸ.ਏ. / ਜੁਲਾਈ 31, 1996 / 26 ਸਾਲ।
52. ਸਟਰੈੱਚ / ਯੂ.ਐੱਸ.ਏ. / ਨਵੰਬਰ 30, 1995 / 27 ਸਾਲ।
53. ਕ੍ਰਿਸ਼ਮਾ / ਯੂ.ਐੱਸ.ਏ. / ਦਸੰਬਰ 16, 1993 / 20 ਸਾਲ।
54. ਡੀ ਬੁਆਏ ਰੋਡਰੀਗਜ਼ / ਯੂ.ਐੱਸ.ਏ. / ਅਕਤੂਬਰ 6, 1990 / 22 ਸਾਲ।
55. ਪਾਲ ਸੀ / ਯੂ.ਐੱਸ.ਏ. / ਜੁਲਾਈ 17, 1989 / 24 ਸਾਲ।
56. ਸਕਾਟ ਲਾ ਰੌਕ / ਯੂ.ਐੱਸ.ਏ. / ਅਗਸਤ 27, 1987 / 25 ਸਾਲ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3710)
(ਸਰੋਕਾਰ ਨਾਲ ਸੰਪਰਕ ਲਈ: