SukhdevJhandDr7ਪੂਰਨ ਸਿੰਘ ਪਾਂਧੀ ਜੀ ਦੀ ਲੇਖਣੀ ਦਾ ਆਪਣਾ ਹੀ ਸਟਾਈਲ ਅਤੇ ਮੁਹਾਵਰਾ ਹੈ। ਛੋਟੇ-ਛੋਟੇ ਵਾਕਾਂ ਵਿੱਚ ...PuranSPandhi7
(14 ਮਈ 2022)
ਮਹਿਮਾਨ: 100.

 

PuranSPandhiBook1ਬੀਤੇ ਦਿਨੀਂ ਬਰੈਂਪਟਨ ਦੇ ਸੰਜੀਦਾ ਲੇਖਕ ਪੂਰਨ ਸਿੰਘ ਪਾਂਧੀ ਦੀ ਪੁਸਤਕ ‘ਜਿਨ੍ਹ ਮਿਲਿਆਂ ਰੂਹ ਰੋਸ਼ਨ ਹੋਵੇਪੜ੍ਹਨ ਦਾ ਸਬੱਬ ਬਣਿਆਪਾਂਧੀ ਸਾਹਿਬ ਦੀ ਕਾਵਿ-ਮਈ ਕਲਾਤਮਿਕ ਵਾਰਤਕ ਦਾ ਅਨੰਦ ਮਾਣਦਿਆਂ ਇਸ ਪੁਸਤਕ ਵਿੱਚ ਦਰਜ ਨੌਂ ਮਹਾਨ ਸ਼ਖ਼ਸੀਅਤਾਂ ਦੇ ‘ਦਰਸ਼ਨ-ਦੀਦਾਰੇਹੋਏਇੰਜ ਲੱਗ ਰਿਹਾ ਸੀ, ਜਿਵੇਂ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੂਨ 1984 ਦੇ ਪਹਿਲੇ ਹਫ਼ਤੇ ਹੋਏ ‘ਬਲੂ ਸਟਾਰ ਆਪਰੇਸ਼ਨਤੋਂ ਬਾਦ ਢਹਿ-ਢੇਰੀ ਹੋਏ ਖੰਡਰ-ਰੂਪੀ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਆਪਣਾ ਅਹਿਮ ਬਿਆਨ “ਕੋਠਾ ਸਾਹਿਬ ਠੀਕਠਾਕ ਹੈ” ਜਾਰੀ ਕਰ ਰਹੇ ਹੋਣ ਅਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇਜ਼-ਕਦਮੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪ੍ਰਕਰਮਾ ਕਰ ਰਹੇ ਹੋਣਸ਼੍ਰੋਮਣੀ ਪੰਥਕ-ਕਥਾਕਾਰ ਸੰਤ ਸਿੰਘ ਮਸਕੀਨ ਜੀ ਆਪਣੇ ਨਵੇਕਲੇ ਅੰਦਾਜ਼ ਵਿੱਚ ਗੁਰਬਾਣੀ ਦੀ ਕਿਸੇ ਤੁਕ ਦੀ ਪ੍ਰਮਾਣਾਂ ਸਹਿਤ ਵਿਆਖਿਆ ਕਰ ਰਹੇ ਹੋਣਕਲਾਸੀਕਲ ਸੰਗੀਤ ਨਾਲ ਲਬਰੇਜ਼ ਗੁਰਬਾਣੀ ਕੀਰਤਨ ਦੇ ‘ਝਰਨੇਸੰਤ ਸੁਜਾਨ ਸਿੰਘ ਤੇ ਗਿਆਨੀ ਸ਼ੇਰ ਸਿੰਘ ਕਿਸੇ ਅਦੁੱਤੀ ਲੈਅ ਵਿੱਚ ਆਪ-ਮੁਹਾਰੇ ਝਰ-ਝਰ ਵਹਿ ਰਹੇ ਹੋਣ ਅਤੇ ਰੂਹਾਨੀਅਤ ਵਿੱਚ ਰੱਤੇ ਹੋਏ ਸੰਤ ਬਾਬਾ ਅਜਮੇਰ ਸਿੰਘ ਉਰਫ਼ ‘ਰੱਬ ਜੀਪ੍ਰਤੱਖ ਰੂਪ ਵਿੱਚ ‘ਰੱਬ’ (ਪ੍ਰਮਾਤਮਾ) ਨਾਲ ਗੱਲਾਂ ਕਰ ਰਹੇ ਹੋਣਇੰਜ ਹੀ ‘ਸੇਵਾ ਦੇ ਪੁੰਜਅਤੇ ਸਾਦਗੀ ਤੇ ਸਿਮਰਨ ਦੇ ਸੋਮੇ ਸੰਤ ਚੰਦਾ ਸਿੰਘ ਕਿਸੇ ਪਿੰਡ ਦੇ ਗੁਰਦੁਆਰੇ, ਧਰਮਸਾਲਾ ਜਾਂ ਕਿਸੇ ਹੋਰ ਸਾਂਝੇ ਸਥਾਨ ਦੀ ਤਾਮੀਰ ਹੋ ਰਹੀ ਇਮਾਰਤ ਵਿੱਚ ਸਿਰ ’ਤੇ ਸੀਮੈਂਟ-ਬੱਜਰੀ ਦਾ ਬਾਟਾ ਚੁੱਕੀ ਆਪਣਾ ਯੋਗਦਾਨ ਪਾ ਰਹੇ ਹੋਣ ਅਤੇ ਇਸਦੇ ਨਾਲ ਹੀ ਇੰਜ ਲੱਗਿਆ ਜਿਵੇਂ ਮਹਾਨ ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਆਰੀਆ ਸਮਾਜ ਦੇ ਮੋਢੀ ਸੁਆਮੀ ਦਇਆ ਨੰਦ ਸਰਸਵਤੀ ਨਾਲ ਧਾਰਮਿਕ ਸੰਵਾਦ ਰਚਾਉਂਦੇ ਹੋਏ ਉਨ੍ਹਾਂ ਦੇ ਸਵਾਲਾਂ ਦੇ ਸਾਰਥਿਕ ਦਲੀਲਾਂ ਨਾਲ ਕਰਾਰੇ ਜਵਾਬ ਦੇ ਕੇ ਉਨ੍ਹਾਂ ਨੂੰ ਨਿਰ-ਉੱਤਰ ਕਰ ਰਹੇ ਹੋਣਹੇਅਰ ਫਿਕਸਰ ਲਾ ਕੇ ਬੜੇ ਸਲੀਕੇ ਨਾਲ ਬੰਨ੍ਹੀ ਹੋਈ ਦਾੜ੍ਹੀ ਤੇ ਕੋਟ-ਪੈਂਟ ਵਾਲੇ ਅਜੋਕੇ ‘ਮਾਡਰਨ ਸੰਤਵੀਰ ਭੁਪਿੰਦਰ ਸਿੰਘ ਵੀ ਕਿਸੇ ਗੁਰਦੁਆਰੇ ਵਿੱਚ ਅੰਗਰੇਜ਼ੀ-ਪੰਜਾਬੀ ਦੀ ਰਲਵੀ ਮਿਲਵੀਂ ਭਾਸ਼ਾ ਵਿੱਚ ਕਥਾ ਕਰ ਰਹੇ ਹੋਣ

ਪੁਸਤਕ ਦੇ ਆਰੰਭ ਵਿੱਚ ਜਦੋਂ ਪੰਜਾਬੀ ਦੇ ਵੱਡੇ ਲੇਖਕ ਵਰਿਆਮ ਸਿੰਘ ਸੰਧੂ ਦਾ ਲਿਖਿਆ ਹੋਇਆ ਵਿਸਥਾਰ ਪੂਰਵਕ ਮੁੱਖ-ਬੰਦ ਪੜ੍ਹਿਆ ਤਾਂ ਇਸਦੇ ਲੇਖਾਂ ਵਿਚਲੀਆਂ ਮਹਾਨ ਸ਼ਖ਼ਸੀਅਤਾਂ ਦੇ ‘ਅੱਧ-ਪਚੱਧੇ ਦਰਸ਼ਨਤਾਂ ਇਸਦੇ ਨਾਲ ਹੀ ਹੋ ਗਏ, ਪਰ ਨਾਲ ਹੀ ਉਨ੍ਹਾਂ ਬਾਰੇ ਹੋਣ ਜਾਣਨ ਦੀ ਤੀਬਰ ਇੱਛਾ ਵੀ ਮਨ ਵਿੱਚ ਜਾਗੀ ਅਤੇ ਜਿਵੇਂ-ਜਿਵੇਂ ਇਹ ਲੇਖ ਪੜ੍ਹਦਾ ਗਿਆ, ਤਿਵੇਂ-ਤਿਵੇਂ ਇਨ੍ਹਾਂ ਮਹਾਂ-ਪੁਰਖ਼ਾਂ ਵੱਲੋਂ ਧਾਰਮਿਕ ਅਤੇ ਸਮਾਜਿਕ ਖ਼ੇਤਰਾਂ ਵਿੱਚ ਕੀਤੀ ਗਈ ਘਾਲਣਾ ਬਾਰੇ ਨਵੀਂ ਜਾਣਕਾਰੀ ਉਪਲਬਧ ਹੁੰਦੀ ਗਈਪਹਿਲਾਂ ਮਨ ਵਿੱਚ ਆਇਆ ਕਿ ਮੈਂ ਇਸ ਪੁਸਤਕ ਬਾਰੇ ਕੁਝ ਨਾ ਹੀ ਲਿਖਾਂ ਤਾਂ ਚੰਗਾ ਹੈ, ਕਿਉਂਕਿ ਜਦੋਂ ਵਰਿਆਮ ਸਿੰਘ ਸੰਧੂ ਵਰਗੇ ਵਿਦਵਾਨ ਨੇ ਇਸ ਪੁਸਤਕ ਬਾਰੇ ਇੰਨਾ ਵਧੀਆ ਲਿਖਿਆ ਹੈ ਅਤੇ ਹੋਰ ਲਿਖਣ ਦੀ ਗੁੰਜਾਇਸ਼ ਈ ਨਹੀਂ ਛੱਡੀ ਤਾਂ ਮੈਨੂੰ ਇਸਦੇ ਬਾਰੇ ਲਿਖਣ ਦੀ ਕੀ ਲੋੜ ਹੈ? ਪਰ ਪੁਸਤਕ ਨੂੰ ਪੜ੍ਹਨ ਤੋਂ ਬਾਦ ਫਿਰ ਇਸ ਸਬੰਧੀ ਆਪਣੇ ਹਾਵ-ਭਾਵ ਪ੍ਰਗਟ ਕਰਨ ਨੂੰ ਜੀਅ ਕਰ ਆਇਆ

ਪਾਂਧੀ ਸਾਹਿਬ ਨੇ ਪੁਸਤਕ ਦਾ ਟਾਈਟਲ ‘ਜਿਨ੍ਹ ਮਿਲਿਆ ਰੂਹ ਰੌਸ਼ਨ ਹੋਵੇਬੜਾ ਸੋਚ ਵਿਚਾਰ ਕੇ ਰੱਖਿਆ ਹੈ, ਕਿਉਂਕਿ ਇਸ ਪੁਸਤਕ ਵਿੱਚ ਸ਼ਾਮਲ “ਨੌਂ ਰਤਨ” ਸਿੱਖੀ ਦੇ ‘ਚਾਨਣ-ਮੁਨਾਰੇ ਹਨ ਅਤੇ ਉਨ੍ਹਾਂ ਨੂੰ ਮਿਲਣ ’ਤੇ ਉਨ੍ਹਾਂ ਬਾਰੇ ਜਾਣਨ ਨਾਲ ਵਾਕਿਆ ਹੀ ਰੂਹ ਰੌਸ਼ਨ ਹੁੰਦੀ ਹੈਆਪੋ ਆਪਣੇ ਖ਼ੇਤਰਾਂ ਵਿੱਚ ਪਾਇਆ ਗਿਆ ਉਨ੍ਹਾਂ ਦਾ ਯੋਗਦਾਨ ਅਣਮੁੱਲਾ ਹੈਜੇਕਰ ਸਿੰਘ ਸਾਹਿਬਾਨ ਗਿਆਨੀ ਕਿਰਪਾਲ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਮਸਲਿਆਂ ਦੇ ਮਹਾਨ ਗਿਆਤਾ ਹਨ ਤਾਂ ਸੰਤ ਸੁਜਾਨ ਸਿੰਘ ਅਤੇ ਗਿਆਨੀ ਸ਼ੇਰ ਸਿੰਘ ਗੁਰਬਾਣੀ ਦੇ ਮਹਾਨ ਕੀਰਤਨੀਏ ਅਤੇ ਵਿਆਖਿਆਕਾਰ ਹੋਏ ਹਨਹਾਰਮੋਨੀਅਮ, ਤਬਲੇ ਅਤੇ ਵੱਖ-ਵੱਖ ਤੰਤੀ-ਸਾਜ਼ਾਂ ਨਾਲ ਕੀਰਤਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਅਸੀਮ ਹੈਗੁਰਬਾਣੀ ਦੇ ਮਹਾਨ ਵਿਦਵਾਨ ਅਤੇ ਕਥਾਕਾਰ ਵਜੋਂ ਗਿਆਨੀ ਸੰਤ ਸਿੰਘ ਮਸਕੀਨ ਦਾ ਕੋਈ ਸਾਨੀ ਨਹੀਂ ਹੈਰਾਜਿੰਦਰ ਸਿੰਘ ਗੌਹਰ ਵਰਗੇ ਕਈ ਅਜੋਕੇ ਕਥਾਕਾਰ ਉਨ੍ਹਾਂ ਦੇ ਸਟਾਈਲ ਅਤੇ ਸ਼ੈਲੀ ਵਿੱਚ ਕਥਾ ਕਰਨ ਦੀ ‘ਕੋਸ਼ਿਸ਼’ (ਨਕਲ) ਕਰਦੇ ਹਨ ਪਰ ਉਹ ਗੱਲ ਕਿਵੇਂ ਬਣ ਸਕਦੀ ਹੈ

ਇਸੇ ਤਰ੍ਹਾਂ ਸੰਤ ਚੰਦਾ ਸਿੰਘ ਅਤੇ ਸੰਤ ਬਾਬਾ ਅਜਮੇਰ ਸਿੰਘ ‘ਰੱਬ ਜੀਵਰਗੀਆਂ ‘ਨਿਸ਼ਕਾਮ ਤੇ ਨਿਰ-ਸਵਾਰਥ ਰੂਹਾਂਲੰਮੇ-ਲੰਮੇ ਚੋਲਿਆਂ ਵਾਲੇ ਅਜੋਕੇ ਭੇਖੀ ਸਾਧਾਂ-ਸੰਤਾਂ ਅੰਦਰ ਕਿੱਥੇ ਲੱਭਦੀਆਂ ਹਨਅੱਜਕੱਲ੍ਹ ਦੇ ‘ਕਾਰ-ਸੇਵਾਵਾਲੇ ਬਹੁਤੇ ‘ਬਾਬੇਤਾਂ ਦੁਨਿਆਵੀ ‘ਮਾਇਆ-ਜਾਲ਼’ ਵਿੱਚ ਪੂਰੀ ਤਰ੍ਹਾਂ ਫਸੇ ਹੋਏ ਹਨ ਅਤੇ ਉਹ ਸੰਗਤਾਂ ਵੱਲੋਂ ਕੀਤੀ ਗਈ ਕਾਰ-ਸੇਵਾ ਵਿੱਚੋਂ ਵੀ ‘ਕਮਾਈਭਾਲਦੇ ਹਨਗਿਆਨੀ ਦਿੱਤ ਸਿੰਘ ਵਰਗੇ ਮਿਸ਼ਨਰੀ ਭਾਵਨਾ ਵਾਲੇ ਵਿਦਵਾਨ ਅਤੇ ਪੰਥ-ਦਰਦੀ ਇਸ ਦੁਨੀਆਂ ਵਿੱਚ ਕਦੇ ਕਦੇ ਹੀ ਪੈਦਾ ਹੁੰਦੇ ਹਨ ਜਿਨ੍ਹਾਂ ਨੇ ਸਿੱਖ ਪੰਥ ਵਿੱਚ ਆਈ ਗਿਰਾਵਟ ਤੇ ਸਮਾਜਿਕ ਨਾ-ਬਰਾਬਰੀ ਨੂੰ ਦੂਰ ਕਰਨ ਦਾ ਬੀੜਾ ਚੁੱਕਿਆ ਅਤੇ ਪਵਿੱਤਰ ਹਰਿਮੰਦਰ ਸਾਹਿਬ ਨੂੰ ਮਹੰਤਾਂ ਦੇ ਕਬਜ਼ੇ ਤੋਂ ਛੁਡਵਾਇਆਅਜੋਕੇ ਕਥਾਕਾਰ ਵੀਰ ਭੁਪਿੰਦਰ ਸਿੰਘ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਜਾਣਨ ਵਾਲਿਆਂ ਨੂੰ ਆਪਣੀ ਕਥਾ ਦੇ ਮਾਧਿਅਮ ਰਾਹੀਂ ਸਿੱਖੀ ਨਾਲ ਜੋੜਨ ਦਾ ਮਹਾਨ ਕਾਰਜ ਕਰ ਰਹੇ ਹਨਇਨ੍ਹਾਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਬਾਰੇ ਪਾਂਧੀ ਸਾਹਿਬ ਨੇ ਇਸ ਪੁਸਤਕ ਵਿੱਚ ਬੜੇ ਵਿਸਥਾਰ ਸਹਿਤ ਚਾਨਣਾ ਪਾਇਆ ਹੈ, ਕਿਉਂਕਿ ਇਨ੍ਹਾਂ ਵਿੱਚੋਂ ਇੱਕ ਗਿਆਨੀ ਦਿੱਤ ਸਿੰਘ ਜੀ (1850-1940 ਈ.) ਨੂੰ ਛੱਡ ਕੇ ਉਹ ਇਨ੍ਹਾਂ ਸਾਰੀਆਂ ਸਮਕਾਲੀ ਸ਼ਖ਼ਸ਼ੀਅਤਾਂ ਦੀ ਸੰਗਤ ਨਿੱਜੀ ਤੌਰ ’ਤੇ ਮਾਣ ਚੁੱਕੇ ਹਨਸੰਤ ਚੰਦਾ ਸਿੰਘ ਹੁਰਾਂ ਤੋਂ ਪਾਂਧੀ ਸਾਹਿਬ ਨੇ ਗੁਰਮੁਖੀ ਦਾ ‘ਊੜਾ-ਐੜਾਸਿੱਖਿਆ ’ਤੇ ਗੁਰਮਤਿ ਗਿਆਨ ਪ੍ਰਾਪਤ ਕੀਤਾ ਅਤੇ ਸੰਤ ਸੁਜਾਨ ਸਿੰਘ ਤੇ ਗਿਆਨੀਂ ਸ਼ੇਰ ਸਿੰਘ ਹੁਰਾਂ ਤੋਂ ਗੁਰਬਾਣੀ ਕੀਰਤਨ ਤੇ ਸੰਗੀਤ ਦੀਆਂ ਬਾਰੀਕੀਆਂ ਦੀ ਸਿੱਖਿਆ ਲਈਸਿੰਘ ਸਾਹਿਬਾਨ ਗਿਆਨੀ ਕਿਰਪਾਲ ਸਿੰਘ ਅਤੇ ਗਿਆਨੀ ਜਗਿੰਦਰ ਸਿੰਘ ਵੇਦਾਂਤੀ ਦਮਦਮੀ ਟਕਸਾਲ ਵਿੱਚ ਗੁਰਮਤਿ ਵਿੱਦਿਆ ਗ੍ਰਹਿਣ ਕਰਨ ਸਮੇਂ ਪਾਂਧੀ ਸਾਹਿਬ ਦੇ ਸਹਿਪਾਠੀ ਰਹੇ ਹਨ

ਪੂਰਨ ਸਿੰਘ ਪਾਂਧੀ ਜੀ ਦੀ ਲੇਖਣੀ ਦਾ ਆਪਣਾ ਹੀ ਸਟਾਈਲ ਅਤੇ ਮੁਹਾਵਰਾ ਹੈਛੋਟੇ-ਛੋਟੇ ਵਾਕਾਂ ਵਿੱਚ ਸਮ-ਅਰਥੀ ਅਤੇ ਬਹੁ-ਅਰਥੀ ਸ਼ਬਦ ਮਾਲ਼ਾ ਦੇ ਮਣਕਿਆਂ ਵਾਂਗ ਪਰੋ ਕੇ ਉਹ ਆਪਣੀ ਲਿਖਤ ਨੂੰ ਬੇਹੱਦ ਪ੍ਰਭਾਵਸ਼ਾਲੀ ਬਣਾਉਂਦੇ ਹਨਪੁਸਤਕ ਵਿੱਚ ਥਾਂ ਪੁਰ ਥਾਂ ਅਜਿਹੇ ਬੇਅੰਤ ਵਿਵਰਣ ਮਿਲਦੇ ਹਨਇਸ ਛੋਟੇ ਜਿਹੇ ਲੇਖ ਵਿੱਚ ਇੱਕ-ਦੋ ਉਦਾਹਰਣਾਂ ਪੇਸ਼ ਕਰਕੇ ਇਸਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ

‘ਸੇਵਾ ਦੇ ਪੁੰਜਸੰਤ ਚੰਦਾ ਸਿੰਘ ਬਾਰੇ ਬ੍ਰਿਤਾਂਤ ਵਿੱਚ ਕਤਰੀ ਦਾੜ੍ਹੀ ਵਾਲਾ ਜੈਮਲਪੱਤੀ ਦਾ ਬਿਹਾਰਾ ਸਿੰਘ ਖਰੀ ਤੇ ਖਰ੍ਹਵੀ ਗੱਲ ਕਰਨ ਵਾਲਾ ਮੂੰਹ-ਫੱਟ ਬੰਦਾ ਸੀ, ਸਾਰਿਆਂ ਤੋਂ ਅੱਗੇ ਹੋ ਕੇ ਕਹਿਣ ਲੱਗਾ:

ਠਹਿਰੋ ਬਈ ਸੰਗਤੇ ਟੱਕ ਫੇਰ ਲਾਇਓ, ਪਹਿਲਾਂ ਮੇਰੀ ਗੱਲ ਸੁਣੋਟੱਕ ਉਹ ਲਾਵੇ ਜਿਸ ਨੇ ਆਪ ਮੜਾਸਾ ਮਾਰਨੈ, ਟੋਕਰੀ ਆਪ ਚੁੱਕਣੀ ਹੈ ਤੇ ਸਾਰੇ ਕੰਮ ਦਾ ਭਾਰ ਆਪ ਆਪਣੇ ਸਿਰ ’ਤੇ ਚੁੱਕਣਾ ਹੈਮੇਰੀ ਸਮਝ ਵਿੱਚ ਤਾਂ ਇੱਕੋ ਸੂਰਮਾ ਹੈ, ਇਹ ਸਾਰਾ ਭਾਰ ਚੁੱਕਣ ਵਾਲਾ ਹੈ, ਚੰਦਾ ਸਿਉਂਮੇਰੀ ਮੰਨੋ ਤਾਂ ਇਹ ਕਬੀਲਦਾਰੀ ਇਸੇ ਦੇ ਮੜਾਸੇ ’ਤੇ ਸੁੱਟ ਦਿਓ ਤੇ ਟੱਕ ਇਸੇ ਨੂੰ ਲਾਉਣ ਦਿਓ

ਇੱਕ ਹੋਰ ਨਮੂੰਨਾ ਹਾਜ਼ਰ ਹੈ:

ਗੁਰਦੁਆਰੇ ਦੇ ਐਨ ਮੂਹਰੇ ਇੱਕ ਛੱਪੜੀ ਸੀ; ਬੜੀ ਵਿਰਾਨ, ਮੁਸ਼ਕ ਮਾਰਦਾ ਗੰਦਾ ਪਾਣੀ, ਭੈੜਾ ਦ੍ਰਿਸ਼ਦੋ-ਢਾਈ ਕਨਾਲ ਲੰਮੀ ਚੌੜੀ ਤੇ ਚਾਰ ਪੰਜ ਫੁੱਟ ਡੂੰਘੀਮਿੱਟੀ ਨਾਲ ਇਹ ਭਰਨ ਦੀ ਵਿਉਂਤ ਬਣਾਈਕੰਮ ਔਖਾ ਪਰ ਲੋਕ-ਸ਼ਕਤੀ ਅੱਗੇ ਕੀ ਔਖ ਤੇ ਕੀ ਸੌਖ? ਲੋਕ-ਸ਼ਕਤੀ ਪਰਬਤਾਂ ਨੂੰ ਮੱਥਾ ਲਾਉਣ ਤੋਂ ਗੁਰੇਜ਼ ਨਹੀਂ ਕਰਦੀਨਾਲੇ ਸੰਤ ਇੰਦਰ ਸਿੰਘ ਦੀ ਪ੍ਰੇਰਨਾਇਨ੍ਹਾਂ ਦੀ ਆਖੀ ਗੱਲ ਸਾਰਾ ਨਗਰ ਹੱਥ ਜੋੜ ਕੇ ਮੰਨਣ ਵਾਲਾਸਾਰਾ ਨਗਰ ’ਕੱਠਾ, ਜੋੜ ਲਏ ਗੱਡੇ, ਰੱਖ ਲਈਆਂ ਮੋਢਿਆਂ ’ਤੇ ਕਹੀਆਂਪਿੰਡ ਤੋਂ ਕੋਈ ਮੀਲ ਭਰ ਦੈੜਾਂ ਸਨ, ਰੇਤ ਦੇ ਟਿੱਬੇਲਾ ਲਿਆ ਟਿੱਬਿਆਂ ਨੂੰ ਮੱਥਾਕਹੀਆਂ-ਕੜਾਹੀਆਂ, ਟੋਕਰੀਆਂ ਨਾਲ ਭਰ ਭਰ ਗੱਡੇ ਆਉਣ ਲੱਗੇਦਿਨ ਕੁਝ ਵੀ ਨਾ ਲੱਗੇ, ਛੱਪੜੀ ਕੁੱਖਾਂ ਤਕ ਭਰ ਗਈਛੱਪੜੀ ਦਾ ਨਾਂ-ਨਿਸ਼ਾਨ ਮੁੱਕ ਗਿਆਖੁਸ਼ੀ ਦੇ ਰਣਸਿੰਗੇ ਵੱਜੇ, ਜੈਕਾਰਿਆਂ ਨਾਲ ਨਗਰ ਗੂੰਜ ਉੱਠਿਆ

ਇਹ ਤਾਂ ਦਾਲ਼ ਵਿੱਚੋਂ ਦਾਣਾ ਟੋਹਣ ਵਾਂਗ ਹੀ ਹੈਪੂਰੀ ਜ਼ਾਇਕੇਦਾਰ ਦਾਲ਼ ਦਾ ਨਜ਼ਾਰਾ ਤਾਂ ਇਹ ਪੁਸਤਕ ਪੜ੍ਹ ਕੇ ਹੀ ਲਿਆ ਜਾ ਸਕਦਾ ਹੈਮਹਾਂਪੁਰਸ਼ਾਂ ਬਾਰੇ ਇਸ ਪੁਸਤਕ ਨੂੰ ਪਾਠਕਾਂ ਸਨਮੁੱਖ ਕਰਨ ਲਈ ਮੈਂ ਪੂਰਨ ਸਿੰਘ ਪਾਂਧੀ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3565)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)

More articles from this author