SukhdevJhandDr7ਪੜ੍ਹਾਈ ਪੱਖੋਂ ਸਰਪੰਚ ਆਤਮਾ ਸਿੰਘ ਕੋਰੇ ਅਨਪੜ੍ਹ ਸਨ ਅਤੇ ਪੰਜਾਬੀ ਵਿੱਚ ਦਸਤਖ਼ਤ ਕਰਨੇ ਵੀ ਉਨ੍ਹਾਂ ਨੇ ...
(28 ਫਰਵਰੀ 2022)
ਇਸ ਸਮੇਂ ਮਹਿਮਾਨ: 249.


ਹਰੇਕ ਇਨਸਾਨ ਆਪਣੇ ਜੀਵਨ ਵਿੱਚ ਅਨੇਕਾਂ ਫ਼ੈਸਲੇ ਲੈਂਦਾ ਹੈ ਅਤੇ ਉਸ ਦੀ ਜੀਵਨ ਸ਼ੈਲੀ ਨੂੰ ਅੱਗੇ ਤੋਰਨ ਲਈ ਇਹ ਜ਼ਰੂਰੀ ਵੀ ਹੈ
ਇਹ ਫ਼ੈਸਲੇ ਨਿੱਜੀ ਅਤੇ ਸਮੂਹਿਕ, ਦੋਵੇਂ ਤਰ੍ਹਾਂ ਦੇ ਹੁੰਦੇ ਹਨਨਿੱਜੀ ਫ਼ੈਸਲੇ ਮਨੁੱਖ ਵਿਅਕਤੀਗ਼ਤ ਰੂਪ ਵਿੱਚ ਆਪਣੇ ਲਈ ਆਪਣੀ ਬੁੱਧੀ ਤੇ ਬਿਵੇਕ ਅਨੁਸਾਰ ਕਰਦਾ ਹੈਇਸ ਤੋਂ ਅੱਗੇ ਪਰਿਵਾਰਕ ਪੱਧਰ ’ਤੇ ਕੀਤੇ ਜਾਣ ਵਾਲੇ ਫ਼ੈਸਲਿਆਂ ਵਿੱਚ ਉਹ ਆਪਣੀ ਰਾਇ ਰੱਖਣ ਦੇ ਨਾਲ ਨਾਲ ਪਰਿਵਾਰ ਦੇ ਕਿਸੇ ਹੋਰ ਮੈਂਬਰ ਜਾਂ ਮੈਂਬਰਾਂ ਨਾਲ ਸਲਾਹ-ਮਸ਼ਵਰਾ ਵੀ ਕਰਦਾ ਹੈਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਅਤੇ ਲੋਕ-ਭਲਾਈ ਲਈ ਫ਼ੈਸਲੇ ਸਬੰਧਿਤ ਪੰਚਾਇਤਾਂ, ਨਗਰ ਪੰਚਾਇਤਾਂ, ਮਿਉਂਨਿਸਿਪਲ ਕਮੇਟੀਆਂ ਤੇ ਮਿਉਂਨਿਸਿਪਲ ਕਾਰਪੋਰੇਸ਼ਨਾਂ ਦੁਆਰਾ ਕੀਤੇ ਜਾਂਦੇ ਹਨਇਹ ਫ਼ੈਸਲੇ ਸਮੂਹਿਕ ਹੁੰਦੇ ਹਨ ਜੋ ਇਨ੍ਹਾਂ ਸੰਸਥਾਵਾਂ ਨਾਲ ਸਬੰਧਿਤ ਮੈਂਬਰਾਂ ਵੱਲੋਂ ਸਰਬ-ਸੰਮਤੀ ਜਾਂ ਬਹੁ-ਸੰਮਤੀ ਨਾਲ ਲਏ ਜਾਂਦੇ ਹਨਇਸੇ ਤਰ੍ਹਾਂ ਕਿਸੇ ਧਾਰਮਿਕ, ਸਮਾਜਿਕ ਜਾਂ ਵਿੱਦਿਅਕ ਸੰਸਥਾ ਜਾਂ ਕਿਸੇ ਵੱਡ-ਆਕਾਰੀ ਬਿਜ਼ਨੈੱਸ ਅਦਾਰੇ ਦੇ ਫ਼ੈਸਲੇ ਵੀ ਉਨ੍ਹਾਂ ਦੀਆਂ ਮੈਨੇਜਮੈਂਟਾਂ ਵੱਲੋਂ ਸਰਬ-ਸੰਮਤੀ ਜਾਂ ਬਹੁ-ਸੰਮਤੀ ਨਾਲ ਲਏ ਜਾਂਦੇ ਹਨ

ਕਈ ਵਿਅਕਤੀ ਆਪਣੇ ਜੀਵਨ ਵਿੱਚ ਬੜੇ ਸਿਆਣੇ ਤੇ ਸੂਝਵਾਨ ਫ਼ੈਸਲੇ ਲੈਂਦੇ ਹਨਇਸ ਨੂੰ ਉਨ੍ਹਾਂ ਦੀ ਸੁਚਾਰੂ ਸੋਚ ਅਨੁਸਾਰ ਫ਼ੈਸਲੇ ਲੈਣ ਦੀ ‘ਕਲਾ’ ਕਿਹਾ ਜਾ ਸਕਦਾ ਹੈਪਰ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਜੀਵਨ ਵਿੱਚ ਅਸਫ਼ਲ ਰਹਿਣ ਵਾਲੇ ਲੋਕ ਫ਼ੈਸਲੇ ਕੇਵਲ ਵਰਤਮਾਨ ਸਥਿਤੀਆਂ ਨੂੰ ਹੀ ਮੁੱਖ ਰੱਖ ਕੇ ਕਰਦੇ ਹਨ ਅਤੇ ਉਹ ਆਪਣੇ ਭਵਿੱਖ ਦੇ ਬਾਰੇ ਬਹੁਤਾ ਨਹੀਂ ਸੋਚਦੇ, ਜਦਕਿ ਜ਼ਿੰਦਗੀ ਵਿੱਚ ਸਫ਼ਲ ਹੋਣ ਵਾਲੇ ਲੋਕ ਜੋ ਅੱਗੇ ਜਾ ਕੇ ਭਵਿੱਖ ਵਿੱਚ ਜੋ ਵੀ ਬਣਨਾ ਲੋਚਦੇ ਹਨ, ਉਸ ਨੂੰ ਆਧਾਰ ਬਣਾ ਕੇ ਫ਼ੈਸਲੇ ਲੈਂਦੇ ਹਨਇਸਦੇ ਨਾਲ ਇਹ ਵੀ ਜੱਗ ਜ਼ਾਹਿਰ ਹੈ ਕਿ ਚੰਗੇ ਫ਼ੈਸਲੇ ਲੈਣ ਦੀ ਸੋਝੀ ਜੀਵਨ ਵਿੱਚ ਹੋਏ ‘ਤਜਰਬੇ’ ਨਾਲ ਆਉਂਦੀ ਹੈ ਅਤੇ ਇਹ ਤਜਰਬਾ ਆਮ ਤੌਰ ’ਤੇ ਕਈ ਮਾੜੇ ਅਤੇ ਨਾਕਾਮ ਫ਼ੈਸਲਿਆਂ ਤੋਂ ਬਾਅਦ ਹੀ ਹਾਸਲ ਹੁੰਦਾ ਹੈਫ਼ੈਸਲੇ ਲੈਣ ਸਬੰਧੀ ਮਸ਼ਹੂਰ ਲੇਖਕ ਕੈਰੋਲੀਨ ਮਾਇਸ ਦਾ ਕਹਿਣਾ ਹੈ, “ਕੋਈ ਵੀ ਫ਼ੈਸਲਾ ਲੈਣ ਲਈ ਹਮੇਸ਼ਾ ਤੁਸੀਂ ਉਸ ਚੋਣ ਵੱਲ ਜਾਓ ਜਿਸ ਤੋਂ ਤੁਹਾਨੂੰ ਡਰ ਲੱਗਦਾ ਹੈ, ਕਿਉਂਕਿ ਉਹ ਤੁਹਾਨੂੰ ਜੀਵਨ ਵਿੱਚ ਅੱਗੇ ਵਧਣ ਵਿੱਚ ਵਧੇਰੇ ਸਹਾਈ ਹੋ ਸਕਦੀ ਹੈ।” ਇਸਦਾ ਭਾਵ ਹੈ ਕਿ ਸਾਨੂੰ ਖ਼ਤਰਿਆਂ ਤੋਂ ਨਹੀਂ ਡਰਨਾ ਚਾਹੀਦਾ ਅਤੇ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਹੱਸ ਕੇ ਮੁਕਾਬਲਾ ਕਰਨਾ ਚਾਹੀਦਾ ਹੈਆਪਣੀ ਚੋਣ ਅਤੇ ਆਪਣੇ ਫੈਸਲਿਆਂ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ, ਕੋਈ ਹੋਰ ਨਹੀਂ ਹੈਇੱਕ ਮਸ਼ਹੂਰ ਚੀਨੀ ਕਹਾਵਤ ਹੈ, “ਸਿਆਣਾ ਮਨੁੱਖ ਆਪਣੇ ਫ਼ੈਸਲੇ ਆਪ ਲੈਂਦਾ ਹੈ ਅਤੇ ਅਣਜਾਣ ਬੰਦੇ ਆਮ ਲੋਕਾਂ ਦੀ ਰਾਇ ਦੇ ਪਿੱਛੇ ਲੱਗਦੇ ਹਨ।”

ਫ਼ੈਸਲੇ ਲੈਣ ਦੇ ਢੰਗ-ਤਰੀਕਿਆਂ ਵੱਲ ਜਾਈਏ ਤਾਂ ਕਾਰਪੋਰੇਟ ਅਤੇ ਹੋਰ ਵੱਡੇ ਬਿਜ਼ਨੈੱਸ ਅਦਾਰਿਆਂ ਵਿੱਚ ਫ਼ੈਸਲੇ ਦੋ ਤਰ੍ਹਾਂ ਲਏ ਜਾਂਦੇ ਹਨ ਅਤੇ ਫ਼ੈਸਲੇ ਲੈਣ ਲਈ ਉੱਪਰੋਂ ਹੇਠਾਂ ਅਤੇ ਹੇਠੋਂ ਉੱਪਰ ਜਾਣ ਦੀ ਪ੍ਰਕਿਰਿਆ ਅਪਣਾਈ ਜਾਂਦੀ ਹੈਉੱਪਰੋਂ ਹੇਠਾਂ ਦਾ ਭਾਵ ਉੱਪਰਲੀ ਮੈਨੇਜਮੈਂਟ ਵੱਲੋਂ ਲਏ ਜਾਂਦੇ ਫ਼ੈਸਲਿਆਂ ਤੋਂ ਹੈ ਜੋ ਕਿਸੇ ਅਦਾਰੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਉੱਪਰ ਲਾਗੂ ਕੀਤੇ ਜਾਂਦੇ ਹਨ ਅਤੇ ਹੇਠੋਂ ਉੱਪਰ ਵਾਲੇ ਫ਼ੈਸਲਿਆਂ ਵਿੱਚ ਉਹ ਫ਼ੈਸਲੇ ਆਉਂਦੇ ਹਨ ਜੋ ਇਨ੍ਹਾਂ ਅਦਾਰਿਆਂ ਵਿੱਚ ਟੀਮ-ਲੀਡਰਾਂ ਅਤੇ ਸੁਪਰਵਾਈਜ਼ਰਾਂ ਵੱਲੋਂ ਉਨ੍ਹਾਂ ਹੇਠ ਕੰਮ ਕਰ ਰਹੇ ਵਰਕਰਾਂ ਦੀ ਰਾਇ ਲੈ ਕੇ ਕੀਤੇ ਜਾਂਦੇ ਹਨਸੂਬਾਈ ਸਰਕਾਰਾਂ ਅਤੇ ਕੇਂਦਰ ਸਰਕਾਰਾਂ ਦੇ ਫ਼ੈਸਲੇ ਉਨ੍ਹਾਂ ਦੇ ਸਦਨਾਂ ਵਿੱਚ ਮੈਂਬਰਾਂ ਵੱਲੋਂ ਪੇਸ਼ ਕੀਤੇ ਗਏ ਸਰਕਾਰੀ ਜਾਂ ਪ੍ਰਾਈਵੇਟ ਬਿੱਲਾਂ ਦੇ ਰੂਪ ਵਿੱਚ ਆਉਂਦੇ ਹਨਇਨ੍ਹਾਂ ਬਿੱਲਾਂ ਉੱਪਰ ਸਦਨ ਦੇ ਮੈਂਬਰਾਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਸਪੀਕਰਾਂ ਜਾਂ ਸਭਾਪਤੀਆਂ ਵੱਲੋਂ ਸਾਰੀਆਂ ਰਾਜਸੀ ਪਾਰਟੀਆਂ ਦੇ ਮੈਂਬਰਾਂ ਦੀਆਂ ਵੋਟਾਂ ਪੁਆ ਕੇ ਬਹੁ-ਸੰਮਤੀ ਨਾਲ ਲਏ ਜਾਂਦੇ ਹਨਅਲਬੱਤਾ! ਇਨ੍ਹਾਂ ਸਦਨਾਂ ਵਿੱਚ ਮੈਂਬਰਾਂ ਤੇ ਮੰਤਰੀਆਂ ਦੀਆਂ ਤਨਖ਼ਾਹਾਂ ਤੇ ਭੱਤੇ ਵਧਾਉਣ ਵਰਗੇ ਫ਼ੈਸਲੇ ਸਰਬ-ਸੰਮਤੀ ਨਾਲ ਵੀ ਹੋ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿੱਚ ਉਨ੍ਹਾਂ ਮੈਂਬਰਾਂ ਦਾ ਸਾਂਝਾ ਮੁਫ਼ਾਦ ਅਤੇ ਸਾਂਝੀ ਦਿਲਚਸਪੀ ਹੁੰਦੀ ਹੈਇਸ ਤਰ੍ਹਾਂ ਕਿਸੇ ਮਸਲੇ ’ਤੇ ਕੋਈ ਫ਼ੈਸਲਾ ਲੈਣਾ ਵੱਖ-ਵੱਖ ਪੱਧਰਾਂ ’ਤੇ ਨਿਰਭਰ ਕਰਦਾ ਹੈ ਅਤੇ ਫ਼ੈਸਲੇ ਲੈਣ ਦੀ ਇਹ ਪ੍ਰਕਿਰਿਆ ਵੱਖ-ਵੱਖ ਅਦਾਰਿਆਂ ਅਤੇ ਸਥਿਤੀਆਂ ਉੱਪਰ ਨਿਰਭਰ ਕਰਦੀ ਹੈ

ਫ਼ੈਸਲੇ ਲੈਣਾ ਅਜੋਕੇ ਪ੍ਰਬੰਧਕੀ ਢਾਂਚੇ ਦਾ ਮਹੱਤਵਪੂਰਨ ਅੰਗ ਹੈਵੱਖ-ਵੱਖ ਨਿੱਜੀ, ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰਿਆਂ ਨੂੰ ਸਫ਼ਲਤਾ ਪੂਰਵਕ ਚਲਾਉਣ ਲਈ ਸਹੀ ਵਕਤ ’ਤੇ ਸਹੀ ਫ਼ੈਸਲੇ ਲੈਣਾ ਜ਼ਰੂਰੀ ਹੈਹੁਣ ਜੇਕਰ ਫ਼ੈਸਲੇ ਲੈਣ ਦੀ ਪ੍ਰਕਿਰਿਆ (Decision Making) ਦੀ ਪ੍ਰੀਭਾਸ਼ਾ ਦੇ ਬਾਰੇ ਗੱਲ ਕਰੀਏ ਤਾਂ ਸੰਸਾਰ ਪ੍ਰਸਿੱਧ ‘Oxford Advanced Learners Dictionary’ ਅਨੁਸਾਰ “ਇਹ ਕਿਸੇ ਮਸਲੇ ਜਾਂ ਵਿਚਾਰ ਬਾਰੇ ਕਿਸੇ ਨਿਰਣੇ ’ਤੇ ਪਹੁੰਚਣ ਲਈ ਅਪਣਾਇਆ ਗਿਆ ਢੰਗ-ਤਰੀਕਾ ਹੈ ਅਤੇ ਇਹ ਪ੍ਰਕਿਰਿਆ ਆਮ ਤੌਰ ’ਤੇ ਕਿਸੇ ਸੰਸਥਾ ਵਿੱਚ ਕੰਮ ਕਰ ਰਹੇ ਬਹੁਤੇ ਲੋਕਾਂ ਦੇ ਹਿਤ ਵਿੱਚ ਅਪਣਾਈ ਜਾਂਦੀ ਹੈ।” ਇਸ ਤਰ੍ਹਾਂ ਸੰਸਥਾ ਦੇ ਪੱਧਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਸਬੰਧਿਤ ਸੰਸਥਾ ਦੇ ਪ੍ਰਬੰਧ ਨੂੰ ਠੀਕ ਢੰਗ ਨਾਲ ਚਲਾਉਣ ਲਈ ਪ੍ਰਾਪਤ ਹੋਏ ਦੋ ਜਾਂ ਦੋ ਤੋਂ ਵੱਧ ਸੁਝਾਵਾਂ ਵਿੱਚੋਂ ਕਿਸੇ ਸਹੀ ਸੁਝਾਅ ਦੀ ਚੋਣ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਹੈਇਸ ਸਮੁੱਚੀ ਪ੍ਰਕਿਰਿਆ ਵਿੱਚ ਸਭ ਤੋਂ ਪਹਿਲਾਂ ਮਸਲੇ ਨੂੰ ਪ੍ਰੀਭਾਸ਼ਿਤ ਕੀਤਾ ਜਾਂਦਾ ਹੈਫਿਰ ਉਸ ਨਾਲ ਸਬੰਧਿਤ ਜਾਣਕਾਰੀ ਅਤੇ ਸਮੱਗਰੀ (ਡਾਟੇ ਦੇ ਰੂਪ ਵਿੱਚ) ਇਕੱਤਰ ਕੀਤੀ ਜਾਂਦੀ ਹੈਉਪਰੰਤ, ਉਸ ਸਮੱਸਿਆ ਦੇ ਹੱਲ ਨਾਲ ਜੁੜੀਆਂ ਵੱਖ-ਵੱਖ ਸੰਭਾਵਨਾਵਾਂ ਉੱਪਰ ਵਿਚਾਰ ਕੀਤਾ ਜਾਂਦਾ ਹੈ ਅਤੇ ਸਭ ਤੋਂ ਚੰਗੀ ਸੰਭਾਵਨਾ ਨੂੰ ਚੁਣ ਲਿਆ ਜਾਂਦਾ ਹੈਉਸ ਤੋਂ ਬਾਅਦ ਉਸ ਨੂੰ ਅਪਣਾਉਣ ਲਈ ਵਿਉਂਤਬੰਦੀ ਕੀਤੀ ਜਾਂਦੀ ਹੈ ਅਤੇ ਫਿਰ ਉਸ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈਇਸਦਾ ਅਖ਼ੀਰਲਾ ਪੜਾਅ ਉਸ ਵਿਉਂਤਬੰਦੀ ਉੱਪਰ ਬਾਅਦ ਵਿੱਚ ਕੀਤਾ ਜਾਣ ਵਾਲਾ ਕਾਰਜ, ਭਾਵ ‘ਫੌਲੋ-ਅੱਪ ਐੱਕਸ਼ਨ’ ਹੁੰਦਾ ਹੈ

ਇਸ ਪ੍ਰਕਿਰਿਆ ਨਾਲ ਸਬੰਧਿਤ ਪ੍ਰਸਿੱਧ ਪੁਸਤਕ “ਡੀਸਿਸਿਵ: ਹਾਊ ਟੂ ਮੇਕ ਬੈਟਰ ਚੌਇਸਿਜ਼ ਇਨ ਲਾਈਫ ਐਂਡ ਵਰਕ” ਦੇ ਲੇਖਕ ਚਿੱਪ ਹੀਥ ਤੇ ਡੈਨ ਹੀਥ ਕਹਿੰਦੇ ਹਨ ਕਿ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਚਾਰ ਪੜਾਅ ਹਨਪਹਿਲੇ ਪੜਾਅ ਵਿੱਚ ਵੱਖ-ਵੱਖ ਸੁਝਾਅ ਪ੍ਰਾਪਤ ਕੀਤੇ ਜਾਂਦੇ ਹਨਦੂਸਰੇ ਵਿੱਚ ਉਨ੍ਹਾਂ ਸੁਝਾਆਂ ਦੀਆਂ ਵੱਖ-ਵੱਖ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈਤੀਸਰੇ ਵਿੱਚ ਉਨ੍ਹਾਂ ਸੰਭਾਵਨਾਵਾਂ ਵਿੱਚੋਂ ਇੱਕ ਦੀ ਫ਼ੈਸਲੇ ਦੇ ਰੂਪ ਵਿੱਚ ਚੋਣ ਕਰਨੀ ਹੁੰਦੀ ਹੈ ਅਤੇ ਚੌਥੇ ਵਿੱਚ ਕੀਤੇ ਹੋਏ ਫ਼ੈਸਲੇ ਨੂੰ ਅਮਲ ਵਿੱਚ ਲਿਆਉਣਾ ਹੁੰਦਾ ਹੈ।” ਇਨ੍ਹਾਂ ਦੋਹਾਂ ਲੇਖਕਾਂ ਅਨੁਸਾਰ ਫ਼ੈਸਲੇ ਲੈਣ ਦੀ ਇਸ ਪ੍ਰਕਿਰਿਆ ਦੇ ਚਾਰ ‘ਦੁਸ਼ਮਣ’ ਵੀ ਹਨਪਹਿਲਾ ਦੁਸ਼ਮਣ ਇਹ ਕਿ ਪ੍ਰਾਪਤ ਹੋਏ ਸੁਝਾਅ ਸੀਮਤ ਹੋ ਸਕਦੇ ਹਨ ਅਤੇ ਇਸ ਤਰ੍ਹਾਂ ਕਈ ਅਹਿਮ ਸੰਭਾਵਨਾਵਾਂ ਉਜਾਗਰ ਹੋਣੋਂ ਰਹਿ ਸਕਦੀਆਂ ਹਨਦੂਸਰਾ, ਸੰਭਾਵਨਾਵਾਂ ਦਾ ਵਿਸ਼ਲੇਸ਼ਣ ਕਰਦੇ ਸਮੇਂ ਕਿਸੇ ਵਿਸ਼ੇਸ਼ ਵਿਅਕਤੀ ਜਾਂ ਅਦਾਰੇ ਨੂੰ ਨਿੱਜੀ ਲਾਭ ਪਹੁੰਚਾਉਣ ਵਾਲੀ ਸੰਭਾਵਨਾ ਉੱਪਰ ਧਿਆਨ ਕੇਂਦ੍ਰਿਤ ਹੋ ਸਕਦਾ ਹੈਤੀਸਰਾ, ਕਈ ਵਾਰ ਸਬੰਧਿਤ ਸੰਸਥਾ ਨੂੰ ਥੋੜ੍ਹੇ ਸਮੇਂ ਲਈ ਲਾਭ ਪਹੁੰਚਾਉਣ ਵਾਲੀ ਸੰਭਾਵਨਾ ਭਾਰੂ ਹੋ ਜਾਂਦੀ ਹੈ ਅਤੇ ਲੰਮੇ ਸਮੇਂ ਲਈ ਲਾਭਕਾਰੀ ਸੰਭਾਵਨਾ ਪਿੱਛੇ ਰਹਿ ਜਾਂਦੀ ਹੈਚੌਥਾ ਤੇ ਆਖ਼ਰੀ ਦੁਸ਼ਮਣ ਕਿ ਲਏ ਗਏ ਫ਼ੈਸਲੇ ਨੂੰ ਅਮਲ ਵਿੱਚ ਲਿਆਂਉਣ ਸਮੇਂ ਅਦਾਰੇ ਦੀ ਮੈਨੇਜਮੈਂਟ ਉਸ ਸਬੰਧੀ ਲੋੜ ਤੋਂ ਵਧੇਰੇ ਸਵੈ-ਵਿਸ਼ਵਾਸੀ (ਓਵਰ-ਕਾਨਫੀਡੈਂਟ) ਜਾਂ ‘ਉਲਾਰੂ’ ਹੋ ਕੇ ਉਸ ਨੂੰ ਕਾਹਲੀ ਵਿੱਚ ਲਾਗੂ ਕਰ ਸਕਦੀ ਹੈ ਜਿਸਦੇ ਸਿੱਟੇ ਸ਼ਾਇਦ ਆਸ ਮੁਤਾਬਿਕ ਨਾ ਨਿਕਲਣਇਸਦੇ ਹੱਲ ਲਈ ਚਿੱਪ ਹੀਥ ਤੇ ਡੈਨ ਹੀਥ ਫ਼ੈਸਲੇ ਲੈਣ ਸਮੇਂ ਇੱਕ ਤੋਂ ਵੱਧ ਸੰਭਾਵਨਾਵਾਂ ਨੂੰ ਨਾਲੋ ਨਾਲ ਵਿਚਾਰਨ ਦੀ ਸਲਾਹ ਦਿੰਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਅਜਿਹੇ ਸਮੇਂ ਕਿਸੇ ਦੂਸਰੇ ਵਿਅਕਤੀ ਨਾਲ ਵੀ ਮਸ਼ਵਰਾ ਕੀਤਾ ਜਾ ਸਕਦਾ ਹੈ ਜੋ ਅਜਿਹੇ ਹਾਲਾਤ ਵਿੱਚੋਂ ਗੁਜ਼ਰਿਆ ਹੋਵੇ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਰੋਬਾਰੀ ਅਦਾਰਿਆਂ ਵਿੱਚ ਬਹੁਤ ਸਾਰੇ ਛੋਟੇ-ਮੋਟੇ ਫ਼ੈਸਲੇ ਸਬੰਧਿਤ ਅਦਾਰਿਆਂ ਜਾਂ ਸੰਸਥਾਵਾਂ ਦੇ ਮੈਨੇਜਰਾਂ ਵੱਲੋਂ ਹੀ ਲੈ ਲਏ ਜਾਂਦੇ ਹਨ ਪਰ ਕਿਸੇ ਸੰਸਥਾ ਦੀ ਪਾਲਿਸੀ ਸਬੰਧੀ ਜਾਂ ਕਈ ਹੋਰ ਵੱਡੇ ਫ਼ੈਸਲੇ ਲੈਣ ਲਈ ਉਸ ਸੰਸਥਾ ਦੇ ਬੋਰਡ ਆਫ ਡਾਇਰੈਕਟਰਜ਼ ਜਾਂ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੀਆਂ ਵਿਸ਼ੇਸ਼ ਮੀਟਿੰਗਾਂ ਬੁਲਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਵਿੱਚ ਹੋਈ ਬਹਿਸ ਤੋਂ ਬਾਅਦ ਫ਼ੈਸਲੇ ਕੀਤੇ ਜਾਂਦੇ ਹਨਉਚੇਰੀ ਵਿੱਦਿਆ ਦੀ ਜੇਕਰ ਗੱਲ ਕੀਤੀ ਜਾਏੇ ਤਾਂ ਕਾਲਜਾਂ ਅਤੇ ਯੂਨੀਵਰਸਿਟੀ ਵਰਗੇ ਉਚੇਰੀ ਸਿੱਖਿਆ ਦੇ ਅਦਾਰਿਆਂ ਵਿੱਚ ਸਬੰਧਿਤ ਪ੍ਰਿੰਸੀਪਲ ਅਤੇ ਵਾਈਸ-ਚਾਂਸਲਰ ਹੀ ਬਹੁਤ ਸਾਰੇ ਫ਼ੈਸਲੇ ਆਪਣੇ ਪੱਧਰ ’ਤੇ ਹੀ ਕਰ ਲੈਂਦੇ ਹਨ ਪਰ ਇਨ੍ਹਾਂ ਵਿੱਦਿਅਕ-ਅਦਾਰਿਆਂ ਦੀ ਪਾਲਿਸੀ ਸਬੰਧੀ ਵੱਡੇ ਫ਼ੈਸਲੇ ਲੈਣ ਲਈ ਕਾਲਜਾਂ ਦੇ ਪ੍ਰਿੰਸੀਪਲਾਂ ਵੱਲੋਂ ਸਟਾਫ-ਮੈਂਬਰਾਂ ਦੀਆਂ ਕਈ ਕਮੇਟੀਆਂ ਬਣਾਈਆਂ ਜਾਂਦੀਆਂ ਹਨ ਅਤੇ ਸਟਾਫ ਮੀਟਿੰਗਾਂ ਕੀਤੀਆਂ ਜਾਂਦੀਆਂ ਹਨਪ੍ਰਾਈਵੇਟ ਕਾਲਜਾਂ ਦੀਆਂ ਮੈਨੇਜਮੈਂਟ ਕਮੇਟੀਆਂ ਅਤੇ ਯੂਨੀਵਰਸਿਟੀਆਂ ਦੀਆਂ ਸੈਨੇਟਾਂ ਤੇ ਸਿੰਡੀਕੇਟਾਂ ਹੁੰਦੀਆਂ ਹਨ ਜਿਨ੍ਹਾਂ ਦੇ ਮੈਂਬਰ ਆਪਣੀਆਂ ਮੀਟਿੰਗਾਂ ਵਿੱਚ ਲੋੜੀਂਦੇ ਫ਼ੈਸਲੇ ਲੈਂਦੇ ਹਨਫ਼ੈਸਲੇ ਲੈਣ ਦੀ ਪ੍ਰਕਿਰਿਆ ਭਾਵੇਂ ਇਹ ਕਿਸੇ ਵੀ ਪੱਧਰ ’ਤੇ ਹੋਵੇ, ਇਸ ਵਿੱਚ ਫ਼ੈਸਲਿਆਂ ਲਈ ਪ੍ਰਾਪਤ ਹੋਏ ਸੁਝਾਆਂ ਨੂੰ ਵਿਚਾਰਿਆ ਜਾਂਦਾ ਹੈਇਨ੍ਹਾਂ ’ਤੇ ਹੋਣ ਵਾਲੀ ਬਹਿਸ ਦੌਰਾਨ ਵੱਖ-ਵੱਖ ਮੈਂਬਰਾਂ ਵੱਲੋਂ ਉਨ੍ਹਾਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਜਾਂਦੇ ਹਨ ਅਤੇ ਕਿਸੇ ਇੱਕ ਨੁਕਤੇ ਉੱਪਰ ਆਏ ਬਹੁ-ਗਿਣਤੀ ਵਿਚਾਰਾਂ ਨੂੰ ਫ਼ੈਸਲੇ ਦਾ ਰੂਪ ਦੇ ਦਿੱਤਾ ਜਾਂਦਾ ਹੈ

ਨਿੱਜੀ ਅਤੇ ਸਮੂਹਿਕ ਤੌਰ ’ਤੇ ਲਏ ਗਏ ਫ਼ੈਸਲਿਆਂ ਦੇ ਕਈ ਆਪਣੇ ਹੀ ਲਾਭ ਅਤੇ ਨੁਕਸਾਨ ਹਨਇਕੱਲਾ ਮਨੁੱਖ ਕੋਈ ਵੀ ਨਿੱਜੀ ਫ਼ੈਸਲਾ ਬੜੀ ਜਲਦੀ ਲੈ ਲੈਂਦਾ ਹੈ, ਜਦਕਿ ਸਮੂਹਿਕ ਫ਼ੈਸਲੇ ਲੈਣ ਸਮੇਂ ਕਈ ਵਾਰ ਮੈਂਬਰਾਂ ਦੇ ਆਪਸ ਵਿੱਚ ‘ਸਿੰਗ’ ਵੀ ਫਸ ਜਾਂਦੇ ਹਨ ਅਤੇ ਫ਼ੈਸਲੇ ਲੈਣ ਵਿੱਚ ਕਾਫ਼ੀ ਦੇਰ ਲੱਗ ਜਾਂਦੀ ਹੈਨਿੱਜੀ ਤੌਰ ’ਤੇ ਕੀਤੇ ਗਏ ਫ਼ੈਸਲੇ ’ਤੇ ਚੱਲਣ ਲਈ ਸਬੰਧਿਤ ਵਿਅਕਤੀ ਪੂਰੀ ਤਰ੍ਹਾਂ ਪਾਬੰਦ ਹੁੰਦਾ ਹੈ ਅਤੇ ਉਹ ਉਸ ਦੇ ਮੁਤਾਬਿਕ ਹੀ ਕੰਮ ਕਰਦਾ ਹੈ ਪਰ ਸਮੂਹਿਕ ਫ਼ੈਸਲੇ ਕਈ ਵਾਰ ਅਮਲ ਵਿੱਚ ਲਿਆਉਣ ਤੋਂ ਬਹੁਤ ਦੂਰ ਰਹਿ ਜਾਂਦੇ ਹਨ, ਕਿਉਂਕਿ ਸਾਂਝੀ ਜ਼ਿੰਮੇਵਾਰੀ ਨਿਭਾਉਣ ਲਈ ਕੋਈ ਵੀ ਤਿਆਰ ਨਹੀਂ ਹੁੰਦਾਅੰਗਰੇਜ਼ੀ ਵਿੱਚ ਕਹਾਵਤ ਹੈ, “ਸਾਂਝੀ ਜ਼ਿੰਮੇਵਾਰੀ ਦਾ ਮਤਲਬ ਹੈ ਕਿ ਕਿਸੇ ਦੀ ਵੀ ਜ਼ਿੰਮੇਵਾਰੀ ਨਹੀਂ।” ਨਿੱਜੀ ਫ਼ੈਸਲਿਆਂ ਨਾਲ ਸਮੇਂ, ਧੰਨ ਅਤੇ ਊਰਜਾ ਦੀ ਬੱਚਤ ਹੁੰਦੀ ਹੈ ਜੋ ਸਮੂਹਿਕ ਫ਼ੈਸਲਿਆਂ ਵਿੱਚ ਆਸਾਨੀ ਨਾਲ ਸੰਭਵ ਨਹੀਂ ਹੈਇਸਦੇ ਨਾਲ ਹੀ ਨਿੱਜੀ ਫ਼ੈਸਲੇ ਕਿਸੇ ਵੀ ਮੁੱਦੇ ਉੱਪਰ ਸਮੂਹਿਕ ਫ਼ੈਸਲਿਆਂ ਨਾਲੋਂ ਵਧੇਰੇ ‘ਕੇਂਦ੍ਰਿਤ’ ਹੁੰਦੇ ਹਨਪਰ ਦੂਸਰੇ ਪਾਸੇ ਸਮੂਹਿਕ ਫ਼ੈਸਲਿਆਂ ਵਿੱਚ ਨਿੱਜੀ ਫ਼ੈਸਲਿਆਂ ਵਧੇਰੇ ਜਾਣਕਾਰੀ ਅਤੇ ਰੈਸ਼ਨੇਲ) ਹੋਣ ਦੀ ਸੰਭਾਵਨਾ ਹੁੰਦੀ ਹੈਨਿੱਜੀ ਫ਼ੈਸਲੇ ਲੈਣ ਸਮੇਂ ਸਬੰਧਿਤ ਮਨੁੱਖ ਨਿੱਜੀ ਸੋਚ ਸ਼ਕਤੀ ਅਤੇ ਰਾਇ ਦੀ ਹੀ ਵਰਤੋਂ ਕਰਦਾ ਹੈ ਪਰ ਸਮੂਹਿਕ ਫ਼ੈਸਲਿਆਂ ਵਿੱਚ ਇਹ ਕਈ ਮੈਂਬਰਾਂ ਦੀ ਸਾਂਝੀ ਰਾਇ ਹੁੰਦੀ ਹੈ ਜੋ ਵਧੇਰੇ ਕਾਰਗਰ ਸਾਬਤ ਹੋ ਸਕਦੀ ਹੈਸਮੂਹਿਕ ਫ਼ੈਸਲਿਆਂ ਵਿੱਚ ਕਈ ਮਨੁੱਖਾਂ ਦਾ ਛੁਪਿਆ ਹੋਇਆ ਟੇਲੈਂਟ ਵਧੀਆ ਫ਼ੈਸਲੇ ਲੈਣ ਵਿੱਚ ਸਹਾਈ ਹੋ ਸਕਦਾ ਹੈ ਅਤੇ ਇਨ੍ਹਾਂ ਵਿੱਚ ਕਿਸੇ ਨਿੱਜੀ ਹਿਤ ਦੀ ਬਜਾਏ ਸਾਂਝੇ ਹਿਤਾਂ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ

ਨਿੱਜੀ ਅਤੇ ਸਮੂਹਿਕ ਫ਼ੈਸਲੇ ਲੈਣ ਦੀ ਕਲਾ, ਕਿਰਿਆ ਤੇ ਪ੍ਰਕਿਰਿਆ ਤੋਂ ਬਾਅਦ ਹੁਣ ਅਸੀਂ ਫ਼ੈਸਲੇ ਲੈਣ ਦੀ ਜੁਗਤ ਅਤੇ ਜੁਗਾੜ ਵਾਲੇ ਪੱਖ ਵੱਲ ਆਉਂਦੇ ਹਾਂਇਸ ਸਬੰਧੀ ‘ਜੁਗਤ’ ਦੀ ਗੱਲ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਕਈ ਮਨੁੱਖ ਕੁਦਰਤੀ ਤੌਰ ’ਤੇ ਬੜੇ ਜੁਗਤੀ ਤੇ ਜੁਗਾੜੀ ਹੁੰਦੇ ਹਨਇੱਥੇ ‘ਜੁਗਤ’ ਤੋਂ ਭਾਵ ਉਨ੍ਹਾਂ ਵਿਅਕਤੀਆਂ ਦੇ ਮਨਾਂ ਵਿੱਚ ਆਉਣ ਵਾਲੀ ਕਿਸੇ ਨਵੀਂ ਸੋਚ ਹੈ ਅਤੇ ‘ਜੁਗਾੜ’ ਉਸ ਜੁਗਤ ਨੂੰ ਅਮਲ ਵਿੱਚ ਲਿਆਉਣ ਦੇ ਢੰਗ-ਤਰੀਕੇ ਤੋਂ ਹੈਅਜਿਹੇ ਵਿਅਕਤੀ ਬੜੇ ਸਿਆਣੇ ਅਤੇ ਤੀਖਣ ਬੁੱਧੀ ਵਾਲੇ ਹੁੰਦੇ ਹਨਇਸ ਸੰਦਰਭ ਵਿੱਚ ਮੈਂਨੂੰ ਪਿਛਲੀ ਸਦੀ ਦੇ ਛੇਵੇਂ ਦਹਾਕੇ, ਭਾਵ ‘ਸੱਠਵਿਆਂ’ਵਿਚ ਆਪਣੇ ਪਿੰਡ ਦੇ ਕਈ ਸਾਲ ਰਹੇ ਸਰਪੰਚ ਆਤਮਾ ਸਿੰਘ ਦੀ ਯਾਦ ਆ ਰਹੀ ਹੈਉਹ ਬੜਾ ਹੀ ਘੱਟ ਬੋਲਦੇ ਸਨ ਅਤੇ ਜਦੋਂ ਵੀ ਉਹ ਕੋਈ ਗੱਲ ਕਰਦੇ, ਬੜੀ ਸਿਆਣੀ ਤੇ ਮੁੱਲਵਾਨ ਕਰਦੇ ਸਨਉਸ ਦੇ ਇਸ ਗੁਣ ਨੂੰ ਵੇਖਦਿਆਂ ਹੋਇਆਂ ਪਿੰਡ-ਵਾਸੀਆਂ ਨੇ ਉਨ੍ਹਾਂ ਦੇ ਵੱਲੋਂ ‘ਨਾਂਹ-ਨੁੱਕਰ’ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਰਬ-ਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਅਤੇ ਫਿਰ ਪੰਚਾਇਤ ਦੇ ਬਾਕੀ ਮੈਂਬਰ ਉਨ੍ਹਾਂ ਨੇ ਆਪਣੀ ਮਰਜ਼ੀ ਦੇ ਬਣਾਏ ਜਿਸ ’ਤੇ ਕਿਸੇ ਨੂੰ ਵੀ ਕੋਈ ਉਜਰ ਨਹੀਂ ਸੀਸਰਬ-ਸੰਮਤੀ ਨਾਲ ਚੁਣੀ ਪਿੰਡ ਦੀ ਇਹ ਪੰਚਾਇਤ ਕਈ ਸਾਲ ਚੱਲਦੀ ਰਹੀ ਅਤੇ ਇਸ ਨੇ ਪਿੰਡ ਵਿੱਚ ਸੁਧਾਰ ਅਤੇ ਲੋਕ-ਭਲਾਈ ਦੇ ਕਈ ਅਹਿਮ ਕੰਮ ਕੀਤੇਪੜ੍ਹਾਈ ਪੱਖੋਂ ਸਰਪੰਚ ਆਤਮਾ ਸਿੰਘ ਕੋਰੇ ਅਨਪੜ੍ਹ ਸਨ ਅਤੇ ਪੰਜਾਬੀ ਵਿੱਚ ਦਸਤਖ਼ਤ ਕਰਨੇ ਵੀ ਉਨ੍ਹਾਂ ਨੇ ਦਸਵੀਂ ਪੜ੍ਹੇ ਆਪਣੇ ਪੁੱਤਰ ਅਰੂੜ ਸਿੰਘ ਤੋਂ ਸਿੱਖੇਪਰ ਜਿਵੇਂ ਕਹਿੰਦੇ ਹਨ ਕਿ ਸਿਆਣਪ ਨਿਰੀ ਪੜ੍ਹਾਈ ਨਾਲ ਹੀ ਨਹੀਂ ਆਉਂਦੀ, ਇਹ ‘ਜਮਾਂਦਰੂ’ ਵੀ ਹੋ ਸਕਦੀ ਹੈ ਅਤੇ ਬਾਪੂ ਆਤਮਾ ਸਿੰਘ ਵਿੱਚ ਵੀ ਇਹ ਸਿਆਣਪ ਬਚਪਨ ਤੋਂ ਹੀ ਮੌਜੂਦ ਸੀਉਦੋਂ ਇਹ ਸੁਣਨ ਵਿੱਚ ਆਇਆ ਸੀ ਕਿ ਇਸੇ ਸਿਆਣਪ ਅਤੇ ਸਖ਼ਤ ਮਿਹਨਤ ਸਦਕਾ ਹੀ ਉਨ੍ਹਾਂ ਨੇ ਆਪਣੀ ਜੱਦੀ ਜ਼ਮੀਨ ਵਿੱਚ ਵਾਧਾ ਕਰਕੇ ਇਸ ਨੂੰ ਲਗਭਗ ਦੁੱਗਣਾ ਕਰ ਲਿਆ ਸੀਪੰਚਾਇਤੀ ਫ਼ੈਸਲੇ ਕਰਨ ਲੱਗਿਆਂ ਉਹ ਗੱਲ ਸ਼ੁਰੂ ਕਰਦਿਆਂ ਹੀ ਆਪਣੀ ਰਾਇ ਦੇ ਦਿੰਦੇ ਸਨ ਅਤੇ ਨਾਲ ਹੀ ਬਾਕੀ ਪੰਚਾਇਤੀ ਮੈਂਬਰਾਂ ਨੂੰ ਇਸਦੇ ਬਾਰੇ ਆਪਣੀ ਰਾਇ ਦੇਣ ਲਈ ਕਹਿ ਦਿੰਦੇ ਜਿਸ ਨੂੰ ਉਨ੍ਹਾਂ ਦੇ ਸਾਥੀ ਮੈਂਬਰ ਆਮ ਤੌਰ ’ਤੇ ਮੰਨ ਲੈਂਦੇ ਸਨ ਅਤੇ ਵਿੱਚ ਵਿਚ ਕੋਈ ਆਪਣੀ ਰਾਇ ਵੀ ਦੇ ਦਿੰਦਾ ਸੀ ਜਿਸ ਉੱਪਰ ਸਾਰਿਆਂ ਵੱਲੋਂ ਵਿਚਾਰ ਕਰ ਲਈ ਜਾਂਦੀ ਸੀਇਸ ਤਰ੍ਹਾਂ ਪੰਚਾਇਤ ਦੇ ਲਗਭਗ ਸਾਰੇ ਹੀ ਫ਼ੈਸਲੇ ਸਰਬ-ਸੰਮਤੀ ਨਾਲ ਹੋ ਜਾਂਦੇ ਸਨਇਸ ਨੂੰ ਸਰਪੰਚ ਆਤਮਾ ਸਿੰਘ ਦੀ ਹੁਰਾਂ ਦੀ ਸਿਆਣਪ ਭਰੀ ਵਧੀਆ ਸੋਚ ਅਤੇ ਜੁਗਤ ਕਿਹਾ ਜਾ ਸਕਦਾ ਹੈ

ਇਸਦੇ ਨਾਲ ਹੀ ਮੈਂਨੂੰ ਪੰਜਾਬ ਦੀ ਮਹਾਨ ਬਹੁ-ਪੱਖੀ ਸ਼ਖ਼ਸੀਅਤ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਆਉਂਦੀ ਹੈਅੰਗਰੇਜ਼ਾਂ ਦੇ ਜ਼ਮਾਨੇ ਦੇ ਆਈ.ਸੀ.ਐੱਸ ਅਫਸਰ ਦਿੱਲੀ ਅਤੇ ਪੰਜਾਬ ਦੇ ਡਿਪਟੀ ਕਮਿਸ਼ਨਰ ਤੇ ਕਮਿਸ਼ਨਰ ਦੇ ਉੱਚ-ਅਹੁਦਿਆਂ ’ਤੇ ਕੰਮ ਕਰਨ ਤੋਂ ਬਾਅਦ ਡਾ. ਰੰਧਾਵਾ 1969 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਬਣੇਉਹ ਸੈਰ ਦੇ ਬੜੇ ਸ਼ੌਕੀਨ ਸਨ ਅਤੇ ਸ਼ਾਮ ਨੂੰ ਲੰਮੀ ਸੈਰ ਬੜੇ ਨੇਮ ਨਾਲ ਤੇ ਬੜੀ ਤੇਜ਼ ਗਤੀ ਨਾਲ ਕਰਿਆ ਕਰਦੇ ਸਨ1971-73 ਦੇ ਸੈਸ਼ਨ ਦੌਰਾਨ ਉੱਥੇ ਐੱਮ.ਐੱਸ.ਸੀ ਕਰਦਿਆਂ ਉਨ੍ਹਾਂ ਨੂੰ ਪੀ.ਜੀ. ਹੋਸਟਲ ਨੰਬਰ 5 ਦੇ ਸਾਹਮਣੇ ਵਾਲੀ ਸੜਕ ’ਤੇ ਖੇਤੀਬਾੜੀ-ਤਜਰਬਿਆਂ ਵਾਲੇ ਖ਼ੇਤਰ ਵੱਲ ਨੂੰ ਜਾਂਦਿਆਂ ਅਸੀਂ ਵਿਦਿਆਰਥੀ ਅਕਸਰ ਹੀ ਵੇਖਿਆ ਕਰਦੇ ਸੀਉਨ੍ਹਾਂ ਦੇ ਨਾਲ ਯੂਨੀਵਰਸਿਟੀ ਦੇ ਕਈ ਡੀਨ, ਡਾਇਰੈਕਟਰ ਤੇ ਵਿਭਾਗਾਂ ਦੇ ਮੁਖੀ ਵੀ ਹੁੰਦੇਉਨ੍ਹਾਂ ਵਿੱਚੋਂ ਕਈ ਤਾਂ ਦੌੜ-ਦੌੜ ਕੇ ਡਾ. ਰੰਧਾਵਾ ਸਾਹਿਬ ਨੂੰ ਮਿਲਦੇਇਸ ਸੈਰ ਦੌਰਾਨ ਹੀ ਉਹ ਯੂਨੀਵਰਸਿਟੀ ਦੇ ਵਿਕਾਸ ਲਈ ਕਈ ਸਕੀਮਾਂ ਅਤੇ ਮਨ ਵਿੱਚ ਆਏ ਕਈ ਵਿਚਾਰ ਉਨ੍ਹਾਂ ਨਾਲ ਸਾਂਝੇ ਕਰਦੇਉਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਰਸਮੀ ਫ਼ੈਸਲੇ ਆਪਣੇ ਦਫਤਰ ਵਿੱਚ ਬੁਲਾਈਆਂ ਗਈਆਂ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਕਰਦੇਫ਼ੈਸਲੇ ਲੈਣ ਦੀ ਉਨ੍ਹਾਂ ਦੀ ਇਹ ‘ਜੁਗਤ’ ਉਸ ਸਮੇਂ ਬੜੀ ਚਰਚਾ ਵਿੱਚ ਸੀਯੂਨੀਵਰਸਿਟੀ ਵਿੱਚ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਡਾ. ਰੰਧਾਵਾ ਆਪਣੇ ਬਹੁਤੇ ਫ਼ੈਸਲੇ ਸੈਰ ਦੌਰਾਨ ਹੀ ਲੈਂਦੇ ਹਨ ਅਤੇ ਇਹ ਕੋਈ ਮਾੜੀ ਗੱਲ ਵੀ ਨਹੀਂ ਸੀ, ਸਗੋਂ ਇਸ ਨੂੰ ਇੱਕ ਵਧੀਆ ਜੁਗਤ ਤੇ ਖ਼ੂਬਸੂਰਤ ਜੁਗਾੜ ਹੀ ਕਿਹਾ ਜਾ ਸਕਦਾ ਹੈ

ਜੁਗਤ ਅਤੇ ਜੁਗਾੜ’ ਦੀ ਇਹ ਵਿਧੀ ਬਹੁਤ ਸਾਰੀਆਂ ਉੱਚ-ਪੱਧਰੀ ਮੀਟਿੰਗਾਂ ਵਿੱਚ ਅਪਣਾਈ ਜਾਂਦੀ ਹੈਯੂਨੀਵਰਸਿਟੀਆਂ ਦੀਆਂ ਸੈਨੇਟ ਤੇ ਸਿੰਡੀਕੇਟ ਮੀਟਿੰਗਾਂ ਵਿੱਚ ਇਨ੍ਹਾਂ ਦੇ ਏਜੰਡੇ ਮੈਂਬਰਾਂ ਨੂੰ ਭੇਜਣ ਤੋਂ ਬਾਅਦ ਵਾਈਸ-ਚਾਂਸਲਰ ਸਾਹਿਬਾਨ ਵੱਲੋਂ ਆਮ ਤੌਰ ’ਤੇ ਇੱਕ ਜਾਂ ਦੋ ਦਿਨ ਪਹਿਲਾਂ ਕੈਂਪਸ ਵਿਚਲੇ ਮੈਂਬਰਾਂ (ਡੀਨ, ਡਾਇਰੈਕਟਰ, ਵਿਭਾਗੀ ਮੁਖੀ ਆਦਿ) ਦੀਆਂ ‘ਪ੍ਰੀ-ਸੈਨੇਟ ’ਤੇ ‘ਪ੍ਰੀ-ਸਿੰਡੀਕੇਟ ਮੀਟਿੰਗਾਂ’ ਰੱਖੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚ ਉਨ੍ਹਾਂ ਨੂੰ ਸਬੰਧਿਤ ਫ਼ੈਸਲੇ ਲੈਣ ਬਾਰੇ ਦੱਸ ਦਿੱਤਾ ਜਾਂਦਾ ਹੈਇਸ ਤਰ੍ਹਾਂ ਇਹ ਮੈਂਬਰ ਤਾਂ ਮੀਟਿੰਗਾਂ ਵਿੱਚ ਲਏ ਜਾਣ ਵਾਲੇ ਫ਼ੈਸਲਿਆਂ ਤੋਂ ਪਹਿਲਾਂ ਹੀ ਉਨ੍ਹਾਂ ਦੇ ਹੱਕ ਵਿੱਚ ਹੋ ਜਾਂਦੇ ਹਨ ਅਤੇ ਕੈਂਪਸ ਤੋਂ ਬਾਹਰਲੇ ਮੈਂਬਰ ਵੀ ਇਨ੍ਹਾਂ ਫ਼ੈਸਲਿਆਂ ਦੇ ਉਲਟ ਨਹੀਂ ਜਾਂਦੇਵੈਸੇ ਵੀ ਕਿਸੇ ਡੀਨ, ਡਾਇਰੈਕਟਰ ਜਾਂ ਵਿਭਾਗੀ ਮੁਖੀ ਦੀ ਵਾਈਸ-ਚਾਂਸਲਰ ਦੀ ਰਾਇ ਤੋਂ ਲਾਂਭੇ ਜਾਣ ਦੀ ਥੋੜ੍ਹੀ ਕੀਤਿਆਂ ਜੁਰਅਤ ਨਹੀਂ ਹੁੰਦੀ ਅਤੇ ਬਾਕੀ ਮੈਂਬਰ ਵੀ ਆਮ ਤੌਰ ’ਤੇ ਇਨ੍ਹਾਂ ਫ਼ੈਸਲਿਆਂ ਦੇ ਹੱਕ ਵਿੱਚ ਹੀ ਭੁਗਤਦੇ ਹਨਇਸ ਤਰ੍ਹਾਂ ਇਹ ਫ਼ੈਸਲੇ ਬੜੇ ਆਰਾਮ ਨਾਲ ‘ਸਰਬ-ਸੰਮਤੀ’ ਨਾਲ ਹੋ ਜਾਂਦੇ ਹਨਵੱਡੀਆਂ-ਵੱਡੀਆਂ ਕੰਪਨੀਆਂ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈੱਕਟਰ ਵੀ ਸਾਰੇ ਇਹੀ ਜੁਗਤ ਅਤੇ ਜੁਗਾੜ ਲਗਾਉਂਦੇ ਹਨ ਅਤੇ ਸਾਡੇ ਵਰਗੇ ਬਾਹਰ ਬੈਠਿਆਂ ਨੂੰ ਸਾਰਾ ਕੰਮ ਬੜੇ ਵਧੀਆਂ ਢੰਗ ਨਾਲ ਚੱਲ ਰਿਹਾ ਪ੍ਰਤੀਤ ਹੁੰਦਾ ਹੈ, ਉਂਜ ਅੰਦਰ ਭਾਵੇਂ ਜਿੰਨੀ ਮਰਜ਼ੀ ਕੜ੍ਹੀ ਘੁਲਦੀ ਹੋਵੇਇਹ ਸਾਰੇ ਕਾਰਜ ਇਸ ਜੁਗਾੜ ਸਦਕਾ ਹੀ ‘ਨਿਰਵਿਘਨ ਸੰਪੰਨ’ ਹੁੰਦੇ ਹਨ ਅਤੇ ਅਜਿਹੇ ਜੁਗਤੀ ਇਨਸਾਨ ਇਸ ਜੁਗਾੜ ਦੀ ਖ਼ੂਬ ਵਰਤੋਂ ਕਰਦੇ ਹਨਇਸੇ ਤਰ੍ਹਾਂ ਬਹੁਤ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਸਮਾਜਿਕ ਤੇ ਧਾਰਮਿਕ ਕਮੇਟੀਆਂ ਦੀਆਂ ਆਪਣੀਆਂ ਅੰਦਰੂਨੀ ‘ਕੋਰ-ਕਮੇਟੀਆਂ’ ਹੁੰਦੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੇ ਪ੍ਰਧਾਨਾਂ ਤੇ ਸਕੱਤਰਾਂ ਦੇ ਆਪਣੇ ‘ਚਹੇਤੇ’ ਹੀ ਸ਼ਾਮਲ ਹੁੰਦੇ ਹਨਕਾਰਜਕਾਰਨੀਆਂ ਦੀਆਂ ਵੱਡੀਆਂ ਮੀਟਿੰਗਾਂ ਵਿੱਚ ਲਏ ਜਾਣ ਵਾਲੇ ਵੱਡੇ ਫ਼ੈਸਲਿਆਂ ਨੂੰ ਸਿਰੇ ਚੜ੍ਹਾਉਣ ਵਿੱਚ ‘ਕੋਰ-ਕਮੇਟੀਆਂ’ ਦੇ ਇਹ ਮੈਂਬਰ ਉਨ੍ਹਾਂ ਦੀ ਪੂਰੀ ਸਹਾਇਤਾ ਕਰਦੇ ਹਨਬੱਸ, ਇਹ ‘ਜੁਗਾੜ’ ਹਰ ਪਾਸੇ ਇੰਜ ਹੀ ਚੱਲਦਾ ਹੈ

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਫ਼ੈਸਲੇ ਲੈਣਾ ਇੱਕ ‘ਕਲਾ’ ਹੈ, ਇਹ ‘ਪ੍ਰਕਿਰਿਆ’ ਵੀ ਹੈ ਅਤੇ ‘ਜੁਗਤ ’ਤੇ ‘ਜੁਗਾੜ’ ਵੀ ਹੈਸਿਆਣੇ ਅਤੇ ਜੁਗਤੀ ਮਨੁੱਖ ਕਈ ਜੁਗਾੜ ਲਾ ਕੇ ਆਪਣੇ ਕਾਰਜ ਨਿਰਵਿਘਨ ਸਿਰੇ ਚੜ੍ਹਾਉਂਦੇ ਹਨ ਅਤੇ ਆਪਣੀ ਕਾਰਗ਼ੁਜ਼ਾਰੀ ਦਾ ਬਾਖ਼ੂਬੀ ਮੁਜ਼ਾਹਰਾ ਕਰਦੇ ਹਨਨਿੱਜੀ ਅਤੇ ਸਮੂਹਿਕ ਫ਼ੈਸਲਿਆਂ ਦੇ ਆਪਣੇ ਹੀ ਲਾਭ ਅਤੇ ਹਾਨੀਆਂ ਹਨਨਿੱਜੀ ਫ਼ੈਸਲੇ ਜਿੱਥੇ ਬੜੀ ਜਲਦੀ ਅਤੇ ਆਰਾਮ ਨਾਲ ਲਏ ਜਾ ਸਕਦੇ ਹਨ, ਉੱਥੇ ਸਮੂਹਿਕ ਫ਼ੈਸਲੇ ਲੈਣ ਵਿੱਚ ਕਈ ਵਾਰ ਕਾਫ਼ੀ ਦੇਰੀ ਲੱਗ ਜਾਂਦੀ ਹੈ ਅਤੇ ਇਨ੍ਹਾਂ ਨੂੰ ਲਾਗੂ ਕਰਨ ਵਿੱਚ ਵੀ ਕਈ ਦਿੱਕਤਾਂ ਵੀ ਆ ਸਕਦੀਆਂ, ਜਦ ਕਿ ਨਿੱਜੀ ਫ਼ੈਸਲੇ ਸਬੰਧਿਤ ਵਿਅਕਤੀ ਨੇ ਖ਼ੁਦ ਆਪ ਹੀ ਆਪਣੇ ਉੱਪਰ ਲਾਗੂ ਕਰਨੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਲਾਗੂ ਕਰਨ ਵਿੱਚ ਉਸ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3397)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)

More articles from this author