SukhdevJhandDr7ਪੁਸਤਕ ਦੀਆਂ ਸਾਰੀਆਂ ਹੀ ਕਹਾਣੀਆਂ ਪੜ੍ਹਨਯੋਗ ਅਤੇ ਮਾਣਨਯੋਗ ਹਨ ...KuljeetMannBook5
(24 ਮਾਰਚ 2021)
(ਸ਼ਬਦ 1390)


ਕੁਲਜੀਤ ਮਾਨ ਦੇ ਕਹਾਣੀ-ਸੰਗ੍ਰਹਿ
ਮਿਲ ਗਿਆ ਨੈੱਕਲੈਸਵਿੱਚ ਫ਼ਿਲਾਸਫ਼ੀ ਭਰੇ ਮਨੋਵਿਗਿਆਨਕ ਆਧਾਰ

KuljeetMannBook4ਕੁਲਜੀਤ ਮਾਨ ਦੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ਮਿਲ ਗਿਆ ਨੈੱਕਲੈਸਵਿੱਚ ਉਸ ਨੇ ਸੱਤ ਲੰਮੀਆਂ ਕਹਾਣੀਆਂ ਸ਼ਾਮਲ ਕੀਤੀਆਂ ਹਨਇਹ ਕਹਾਣੀਆਂ 15 ਤੋਂ 30 ਪੰਨਿਆਂ ਵਿੱਚ ਫ਼ੈਲੀਆਂ ਹੋਈਆਂ ਹਨਇਨ੍ਹਾਂ ਵਿੱਚੋਂ ਇਸ ਪੁਸਤਕ ਦੇ ਟਾਈਟਲ ਵਾਲੀ ਆਖ਼ਰੀ ਕਹਾਣੀ ਮਿਲ ਗਿਆ ਨੈੱਕਲੈਸਸਭ ਤੋਂ ਲੰਮੀ 32 ਪੰਨਿਆਂ ਦੀ ਵੀ ਹੈਅੱਜਕੱਲ੍ਹ ਬਹੁ-ਪਰਤੀ ਲੰਮੀਆਂ ਕਹਾਣੀਆਂ ਲਿਖਣ ਦਾ ਰਿਵਾਜ ਹੈ ਅਤੇ ਇਨ੍ਹਾਂ ਵਿੱਚ ਨਾਵਲਾਂ ਵਾਂਗ ਕਈ ਕਈ ਪਾਤਰ ਲਏ ਜਾਂਦੇ ਹਨ ਅਤੇ ਉਹ ਕਹਾਣੀ ਵਿੱਚ ਇੱਕ ਦੂਸਰੇ ਦੇ ਅੰਗ-ਸੰਗ ਚੱਲਦੇ ਹਨਇਸ ਤਰ੍ਹਾਂ ਅੱਜ ਦੀ ਕਹਾਣੀ ਨਾਵਲਿਟ ਦਾ ਰੂਪ ਧਾਰਨ ਕਰ ਰਹੀ ਹੈ ਅਤੇ ਕੁਲਜੀਤ ਮਾਨ ਦੀਆਂ ਇਸ ਪੁਸਤਕ ਦੀਆਂ ਕਈ ਕਹਾਣੀਆਂ ਵੀ ਨਾਵਲਿਟ ਹੀ ਜਾਪਦੀਆਂ ਹਨ

ਇਸ ਕਹਾਣੀ-ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਹਾਣੀਆਂ ਵਿੱਚ ਦਰਸ਼ਨ (ਫ਼ਿਲਾਸਫ਼ੀ) ਅਤੇ ਮਨੋਵਿਗਿਆਨ ਦੀ ਭਰਮਾਰ ਦਿਖਾਈ ਦਿੰਦੀ ਹੈਇਨ੍ਹਾਂ ਕਹਾਣੀਆਂ ਦੇ ਕਈ ਪਾਤਰ ਤਾਂ ਆਮ ਇਨਸਾਨਾਂ ਨਾਲੋਂ ਫ਼ਿਲਾਸਫ਼ਰ ਵਧੇਰੇ ਲੱਗਦੇ ਹਨ ਇਸਦਾ ਕਾਰਨ ਸ਼ਾਇਦ ਇਹ ਹੈ ਕਿ ਕੁਲਜੀਤ ਮਾਨ ਖ਼ੁਦ ਫ਼ਿਲਾਸਫ਼ਰ ਟਾਈਪ ਇਨਸਾਨ ਹੈ ਇੱਕ ਸਫ਼ਲ ਕਹਾਣੀਕਾਰ ਦੇ ਤੌਰ ’ਤੇ ਉਹ ਆਪਣੀਆਂ ਕਹਾਣੀਆਂ ਨੂੰ ਰੌਚਕ ਰੂਪ ਪ੍ਰਦਾਨ ਕਰਦਿਆਂ ਹੋਇਆਂ ਇਨ੍ਹਾਂ ਦੇ ਪਾਤਰਾਂ ਵਿਚਕਾਰ ਸਰੀਰਕ ਸਬੰਧਾਂ ਦਾ ਫ਼ਿਲਾਸਫ਼ੀਕਲ ਢੰਗ ਨਾਲ ਵਰਣਨ ਕਰਦਿਆਂ ਹੋਇਆਂ ਇਨ੍ਹਾਂ ਦਾ ਥਾਂ ਪਰ ਥਾਂ ਖ਼ੂਬ ਤੜਕਾਵੀ ਲਾਉਂਦਾ ਹੈ

ਪੁਸਤਕ ਦੀ ਪਹਿਲੀ ਕਹਾਣੀ ਵਰਜਿਤ ਫਲ਼ਦਾ ਮੁੱਖ-ਪਾਤਰ ਸ਼ੇਰਾ ਫਿਲਾਸਫ਼ੀ ਦੀ ਐੱਮ.ਏ., ਐੱਮ.ਫਿਲ. ਹੈ ਅਤੇ ਉਸ ਦੀ ਐੱਮ.ਫਿਲ. ਡਿਗਰੀ ਦਾ ਡਿੱਸਰਟੇਸ਼ਨ ਵੀ ਚਾਈਲਡ ਸਾਈਕਾਲੋਜੀ ਨਾਲ ਸਬੰਧਿਤ ਹੈ ਇਸਦੀ ਮੁੱਖ-ਪਾਤਰ ਸੰਦੀਪ ਵੀ ਫ਼ਿਲਾਸਫ਼ੀ ਦੀ ਐੱਮ.ਏ. ਹੈਆਪਣੀ ਸੁਹਾਗ-ਰਾਤਦੌਰਾਨ ਉਹ ਦੋਵੇਂ ਅਨਲਰਨਹੋਣ, ‘ਅਰਧ ਸੰਕਲਪਅਤੇ ਇੱਕ ਦੂਸਰੇ ਨੂੰ ਸਮਝਣ ਦੀ ਫ਼ਿਲਾਸਫ਼ੀ ਦੀਆਂ ਹੀ ਗੱਲਾਂ ਕਰਦੇ ਹਨ ਅਤੇ ਉਨ੍ਹਾਂ ਦੀ ਅਸਲੀ ਸੁਹਾਗ-ਰਾਤ ਵਿਆਹ ਦੀ 15 ਜੂਨ ਦੀ ਰਾਤ ਦੀ ਬਜਾਏ ਉਸ ਤੋਂ ਅਗਲੇ ਸਾਲ 5 ਜਨਵਰੀ ਨੂੰ ਵਿਦੇਸ਼ ਵਿੱਚ ਜਾ ਕੇ ਹੀ ਆਉਂਦੀ ਹੈਦੂਸਰੀ ਕਹਾਣੀ ਵਿਸ਼ ਕੰਨਿਆਂਵਿੱਚ ਵੀ ਕੁਲਜੀਤ ਮਾਨ ਰਵੀ ਤੇ ਸਿੰਮੀਦੇ ਸਰੀਰਾਂ ਦਾ ਨਹੀਂ, ਸਗੋਂ ਉਨ੍ਹਾਂ ਦੀਆਂ ਰੂਹਾਂ ਦਾ ਮਿਲਾਪ ਕਰਵਾਉਂਦਾ ਹੈਉਹ ਵਿਸ਼’ ਤੇ ਅੰਮ੍ਰਿਤਨੂੰ ਬਗਲਗੀਰ ਕਰਕੇ ਆਪਸ ਵਿੱਚ ਮਿਲਾਉਂਦਾ ਹੈ

ਤੀਸਰੀ ਕਹਾਣੀ ਡਾਊਨ ਟਾਊਨਬਿਲਕੁਲ ਵੱਖਰੀ ਤਰ੍ਹਾਂ ਦੀ ਕਹਾਣੀ ਹੈ ਇਸਦੇ ਮੁੱਖ-ਪਾਤਰ ਰਾਮ ਸਿੰਘ ਦੀ ਪਤਨੀ ਪੰਮੀ ਡਿਪਰੈੱਸ਼ਨ ਦੀ ਮਰੀਜ਼ ਹੈ, ਜਿਸਦਾ ਐਲੋਪੈਥੀ ਦਵਾਈਆਂ ’ਤੇ ਵਿਸ਼ਵਾਸ ਨਹੀਂ ਹੈ ਅਤੇ ਉਹ ਅਕਸਰ ਹੀ ਦਵਾਈ ਖਾਣੀ ਮਿਸ ਕਰ ਜਾਂਦੀ ਹੈਵਿੱਤੀ ਪੱਖੋਂ ਅਤੇ ਮਾਨਸਿਕ ਪੱਖੋਂ ਰਾਮ ਸਿੰਘ ਪੂਰਾ ਰੱਜਿਆ-ਪੁੱਜਿਆ ਇਨਸਾਨ ਹੈਆਪਣੀ ਬੇਟੀ ਦੀ ਯੂਨੀਵਰਸਿਟੀ ਵਿੱਚ ਪੜ੍ਹਾਈ ਜਾਰੀ ਰੱਖਣ ਲਈ ਲੋੜੀਂਦੀ ਪੂੰਜੀ ਉਹਦੇ ਕੋਲ ਹੈਉਹ ਡਾਊਨ ਟਾਊਨ ਵਿੱਚ ਹੌਟ ਡਾਗਦੀ ਕਾਰਟਲਗਾਉਂਦਾ ਹੈ ਅਤੇ ਵਧੀਆ ਕਮਾਈ ਕਰਦਾ ਹੈਉਸ ਦੀ ਕਾਰਟ ਦੇ ਨੇੜੇ ਹੀ ਇੱਕ ਮੰਗਤੀ ਲੜਕੀ ਪੈਰੀ’ ਬੈਠਦੀ ਹੈ ਜੋ ਉਸ ਦੇ ਕੋਲੋਂ ਲਗਭਗ ਰੋਜ਼ ਹੀ ਆਪਣੇ ਲਈ ਡਾਗ ਖ਼ਰੀਦਦੀ ਹੈਦੋਹਾਂ ਵਿੱਚ ਦੋਸਤੀ ਹੋ ਜਾਂਦੀ ਹੈਰਾਮ ਸਿੰਘ ਨੂੰ ਪੈਰੀ ਵਿੱਚੋਂ ਆਪਣੀ ਬੇਟੀ ਬੱਬੂ ਦੀ ਝਲਕ ਪੈਂਦੀ ਹੈ ਅਤੇ ਇਸਦਾ ਕਾਰਨ ਸ਼ਾਇਦ ਉਨ੍ਹਾਂ ਦੋਹਾਂ ਲੜਕੀਆਂ ਦਾ ਲਗਭਗ ਹਮ-ਉਮਰ ਹੋਣਾ ਹੈਉਹ ਪੈਰੀ ਦੀ ਮੰਗਤੀ-ਨੁਮਾ ਹਾਲਤ ਦੇ ਕਾਰਨਾਂ ਨੂੰ ਜਾਣਨਾ ਚਾਹੁੰਦਾ ਹੈ ਕਿਉਂਕਿ ਉਹ ਇਹ ਆਸ ਕਰਦਾ ਹੈ ਇਸਦੇ ਨਾਲ ਉਸ ਦੀ ਪਤਨੀ ਦੇ ਡਿਪਰੈਸ਼ਨ ਦੇ ਇਲਾਜ ਵਿੱਚ ਕੋਈ ਮਦਦ ਮਿਲ ਸਕੇਗੱਲਬਾਤ ਦੇ ਦੌਰਾਨ ਪੈਰੀ ਆਪਣੇ ਪੋਸਟ ਪਾਰਟਮ ਡਿਪਰੈਸ਼ਨ ਬਾਰੇ ਦੱਸਦੀ ਹੈ ਜਿਸ ਵਿੱਚ ਉਸ ਨੂੰ ਆਪਣੇ ਡੈਡੀ ਕੋਲੋਂ ਆਪਣੇ ਮਾਰੇ ਜਾਣ ਦਾ ਖ਼ਤਰਾ ਮਹਿਸੂਸ ਹੁੰਦਾ ਹੈ, ਕਿਉਂਕਿ ਉਹ ਉਸ ਦੇ ਕਹਿਣ ’ਤੇ ਆਪਣੇ ਪੇਟ ਵਿੱਚ ਪਲ਼ ਰਹੇ ਬੱਚੇ ਨੂੰ ਗੁਆਉਣਾ ਨਹੀਂ ਚਾਹੁੰਦੀ ਸੀਉਹ ਭਾਰਤ ਅਤੇ ਪੱਛਮੀ ਦੇਸ਼ਾਂ ਦੇ ਵੱਖੋ-ਵੱਖਰੇ ਸੱਭਿਆਚਾਰਾਂ ਅਤੇ ਇਨ੍ਹਾਂ ਦੋਹਾਂ ਦੇਸ਼ਾਂ ਦੇ ਡੈਡੀਆਂਦੀ ਮਾਨਸਿਕਤਾ ਦੀਆਂ ਸਮਾਨਤਾਵਾਂ ਅਤੇ ਇਨ੍ਹਾਂ ਵਿਚਲੇ ਫ਼ਰਕ ਬਾਰੇ ਵਿਸਥਾਰ ਵਿੱਚ ਗੱਲ ਕਰਦੀ ਹੈਡਾਊਨ ਟਾਊਨ ਟੋਰਾਂਟੋ ਬਾਰੇ ਪੈਰੀ ਦੀ ਫ਼ਿਲਾਸਫ਼ੀ (ਦਰਅਸਲ, ਲੇਖਕ ਕੁਲਜੀਤ ਮਾਨ ਦੀ) ਕਹਿੰਦੀ ਹੈ- “ਡਾਊਨ ਟਾਊਨ, ਇੱਕ ਉਹ ਜਗ੍ਹਾ ਹੈ ਜੋ ਸਭ ਦੀ ਸਾਂਝੀ ਹੈਹਰ ਟਾਊਨ ਦਾ ਆਪਣਾ ਇੱਕ ਡਾਊਨ ਟਾਊਨ ਹੁੰਦਾ ਹੈ ਜੋ ਹਮੇਸ਼ਾ ਵਕਤ ਦੇ ਨਾਲ਼ ਚੱਲਦਾ ਹੈਟੋਰਾਂਟੋ ਦੇ ਡਾਊਨ ਟਾਊਨ ਵਿੱਚ ਸਾਰੀ ਦੁਨੀਆਂ ਦੇ ਲੋਕ ਸਹਿਜੇ ਹੀ ਸਮਾਂ ਸਕਦੇ ਹਨ, ਸੈਲਾਨੀ, ਵਪਾਰੀ, ਦੁਕਾਨਦਾਰ ਤੇ ਮੇਰੇ ਵਰਗੇ ਭਿਖਾਰੀ ਵੀ ” ਇਸਦੇ ਨਾਲ਼ ਹੀ ਉਹ ਹੋਰ ਵੀ ਕਹਿੰਦੀ ਹੈ- “ਤਣਾਓ ਤੇ ਨਿਰਾਸ਼ਾ ਦੇ ਕਾਰਨ ਕਈ ਮਿਲੀਅਨ ਲੋਕ ਰਾਤ ਨੂੰ ਮਰਦੇ ਹਨ ਅਤੇ ਸਵੇਰੇ ਫਿਰ ਦੁਬਾਰਾ ਮਰਨ ਲਈ ਜ਼ਿੰਦਾ ਹੋ ਜਾਂਦੇ ਹਨਇਸ ਨਿਰਾਸ਼ਾ ਨੂੰ ਲੋਕਾਂ ਨੇ ਝੱਲਣਾ ਸਿੱਖਿਆ ਹੋਇਆ ਹੈ ਅਤੇ ਉਹ ਹੁਣ ਆਪਣੀ ਔਲਾਦ ਨੂੰ ਇਹ ਨਿਰਾਸ਼ਾ ਝੱਲਣਾ ਸਿਖਾ ਰਹੇ ਹਨ।”

ਕੁਲਜੀਤ ਮਾਨ ਦਾ ਗੱਲ ਕਹਿਣ ਦਾ ਆਪਣਾ ਹੀ ਵੱਖਰਾ ਅੰਦਾਜ਼ ਤੇ ਸਲੀਕਾ ਹੈਕਹਾਣੀ ਸਵੈ-ਸ਼ਿਕਨਵਿੱਚ ਦੁਬਿਧਾ ਵਿੱਚ ਫਸਿਆ ਮੰਚ-ਕਲਾਕਾਰ ਜੋਗੀਇੰਡੀਆ ਰਹਿੰਦੀ ਆਪਣੀ ਪਤਨੀ ਰਮਨ ਨੂੰ ਅਖ਼ੀਰ ਫ਼ੋਨ ’ਤੇ ਨਾਟਕੀ ਭਾਸ਼ਾ ਵਿੱਚ ਦੱਸਦਾ ਹੈ ਕਿ ਉਹ ਹੁਣ ਕਿਸੇ ਗੋਰੀ ਨਾਲ ਰਹਿ ਰਿਹਾ ਹੈ, ਜਦੋਂ ਉਹ ਕਹਿੰਦਾ ਹੈ- “ਲਾਟੀ, ਅੱਜਕੱਲ੍ਹ ਮੈਂ ਇੱਕ ਦੋਸਤ ਔਰਤ ਕੋਲੋਂ ਕਲਾਸਾਂ ਲੈ ਰਿਹਾ ਹਾਂ ਅਤੇ ਉਹਦੇ ਵਿੱਚੋਂ ਮੈਂਨੂੰ ਲਟ-ਲਟ ਬਲਦੀ ਲਾਟਦਿਸਦੀ ਹੈ” ਇਸੇ ਤਰ੍ਹਾਂ ਕਹਾਣੀ ਚੋਣਵਿੱਚ ਇਸਦੀ ਮੁੱਖ-ਪਾਤਰ ਡੌਰਥੀ’ (ਕੁਲਜੀਤ ਮਾਨ ਦੀ ਫ਼ਿਲਾਸਫ਼ੀ) ਕਹਿੰਦੀ ਹੈ- “ਨਹੀਂ, ਹਵਾ ਵਿੱਚ ਉੱਡ ਕੇ ਮੈਂ ਪਹਿਲਾਂ ਹੀ ਵੇਖ ਲਿਆ ਸੀਕੋਈ ਨਹੀਂ ਪੁੱਛਦਾ, ਉੱਡਦੇ ਪੱਤਿਆਂ ਨੂੰਪੱਤੇ ਤਾਂ ਦਰਖ਼ਤ ਨਾਲ ਜੁੜੇ ਹੋਏ ਹੀ ਖ਼ਾਕ ਤੋਂ ਬਚ ਸਕਦੇ ਹਨਸਾਰਾ ਰੁੱਖ ਹੀ ਪੱਤਿਆਂ ਦੀ ਰੱਖਿਆ ਕਰਨ ਲਈ ਹੁੰਦਾ ਹੈ ਪਰ ਟੁੱਟਿਆਂ ਅਤੇ ਨੱਚਦੇ ਪੱਤਿਆਂ ਕੋਲ ਸਿਰਫ਼ ਆਪਣੀ ਹੀ ਹਸਤੀ ਹੁੰਦੀ ਹੈ ਤੇ ਖ਼ਾਕ ਤਾਂ ਬਹੁਤ ਜ਼ੋਰਾਵਰ ਹੁੰਦੀ ਹੈ।”

ਕਹਾਣੀ ਡਾਈਵੋਰਸ ਪਾਰਟੀਇਸ ਕਹਾਣੀ ਸੰਗ੍ਰਹਿ ਦੀ ਵੱਖਰੀ ਕਿਸਮ ਦੀ ਕਹਾਣੀ ਹੈ ਜੋ ਪੱਛਮੀ ਸੱਭਿਆਚਾਰ ਦੀ ਉਪਜ ਹੈ ਅਤੇ ਭਾਰਤੀ ਸੱਭਿਆਚਾਰ ਤੋਂ ਬਿਲਕੁਲ ਨਵੇਕਲੀ ਹੈਕਹਾਣੀ ਵਿੱਚ ਸਿੰਦੀਆ ਅਤੇ ਡੌਨਮਿਕ ਇੱਕ ਦੂਸਰੇ ਨਾਲੋਂ ਵੱਖ ਹੋਣ ਤੋਂ ਪਹਿਲਾਂ ਇੱਕ ਸ਼ਾਨਦਾਰ ਡਾਈਵੋਰਸ ਪਾਰਟੀਦਾ ਆਯੋਜਨ ਕਰਦੇ ਹਨਇਸ ਪਾਰਟੀ ਦੌਰਾਨ ਮਿਸਟਰ ਜੋਜ਼ਫ ਅਤੇ ਮੈਡਮ ਸਟੈਰੀ ਆਪਣੇ ਸੰਬੋਧਨਾਂ ਰਾਹੀਂ ਘਿਚ-ਘਿਚਭਰਪੂਰ ਚੱਲ ਰਹੇ ਦੰਪਤੀ-ਜੀਵਨ ਨਾਲੋਂ ਖੁਸ਼ੀ ਨਾਲ ਇੱਕ ਦੂਸਰੇ ਤੋਂ ਤਲਾਕ ਲੈ ਕੈ ਆਪੋ-ਆਪਣੇ ਢੰਗ ਨਾਲ ਇਸ ਨੂੰ ਵਧੀਆ ਤਰੀਕੇ ਨਾਲਜਿਊਣ ਦੇ ਫ਼ਾਇਦਿਆਂ ਬਾਰੇ ਦੱਸਦੇ ਹਨਜੋਜ਼ਫ (ਦਰਅਸਲ, ਕੁਲਜੀਤ ਮਾਨ) ਦੀ ਫ਼ਿਲਾਸਫੀ ਕਹਿੰਦੀ ਹੈ- “ਕਈ ਵਾਰ ਤਲਾਕ ਹੀ ਇੱਕੋ ਇੱਕ ਰਾਹ ਬਚਦਾ ਹੈ, ਸਵੈ ਲਈ ਵੀ ਅਤੇ ਆਪਣੇ ਪਾਰਟਨਰ ਲਈ ਵੀਸਾਡਾ ਮਿਸ਼ਨ ਵੀ ਇਹੋ ਹੈ ਕਿ ਜੇ ਪਾਰਟਨਰ ਬਣ ਕੇ ਨਹੀਂ ਰਹਿ ਸਕਦੇ ਤਾਂ ਨਫ਼ਰਤ ਨਾਲ ਜੁਦਾ ਹੋਣ ਨਾਲੋਂ ਦੋਸਤ ਬਣ ਜਾਵੋ ਤੇ ਆਪ ਆਪਣੀ ਜ਼ਿੰਦਗੀ ਜੀਵੋ ਪਾਰਟੀ ਵਿੱਚ ਬੋਲਣ ਵਾਲਾ ਇੱਕ ਹੋਰ ਬੁਲਾਰਾ ਬਟਲਰਉਸ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਾ ਹੈ ਅਤੇ ਮੈਡਮ ਸਟੈਰੀ ਵੀ ਆਪਣੀ ਜੀਵਨ ਕਹਾਣੀ ਬਿਆਨਦੀ ਹੋਈ ਆਪਣੇ ਸਕੂਲ ਦੇ ਪੁਰਾਣੇ ਸਾਥੀ ਮਾਈਕਲ ਨਾਲ ਵਿਆਹ ਰਚਾਉਣ ਲਈ ਆਪਣੇ ਹੱਬੀਤੋਂ ਤਲਾਕ ਲੈਣ ਦੀ ਗੱਲ ਕਰਦੀ ਹੈਕਹਾਣੀ ਵਿੱਚ ਤਲਾਕ ਲੈਣ ਵਾਲੀ ਜੋੜੀ ਡੌਨਮਿਕ ਤੇ ਸਿੰਦੀਆਂ ਦੇ ਸੰਵੇਦਨਾ ਭਰਪੂਰ ਸੰਬੋਧਨਾਂ ਤੋਂ ਬਾਅਦ ਹੋਣ ਵਾਲੀ ਰਿੰਗ ਸੈਰੀਮਨੀਦੇ ਬਗ਼ੈਰ ਹੀ ਵਿਆਹ ਵਾਲੀ ਰਿੰਗਸਿੰਦੀਆ ਨਿਸ਼ਾਨੀਵਜੋਂ ਆਪਣੇ ਕੋਲ ਰੱਖ ਕੇ ਉਹ ਦੋਵੇਂ ਇੱਕ ਦੂਸਰੇ ਤੋਂ ਵੱਖ ਹੋਣ ਦਾ ਫ਼ੈਸਲਾ ਕਰਦੇ ਹਨਇਸ ਤੋਂ ਬਾਅਦ ਹੋਣ ਵਾਲੇ ਸਲੋਅ ਡਾਂਸਤੋਂ ਪਹਿਲਾਂ ਇਸ ਕਹਾਣੀ ਦਾ ਮੁੱਖ-ਪਾਤਰ ਜੋਗਿੰਦਰ ਸਿੰਘ ਜਿਸਦਾ ਆਪਣੀ ਪਤਨੀ ਨਾਲ ਵਿਆਹੁਤਾ ਜੀਵਨ ਦੌਰਾਨ ਅਕਸਰ ਹੀ ਗਾਹੇ-ਬਗਾਹੇ ਰਵਾਇਤੀ ਲੜਾਈ-ਝਗੜਾ ਤੇ ਰੁੱਸਣਾ-ਮਨਾਉਣਾ ਚੱਲਦਾ ਰਹਿੰਦਾ ਹੈ ਅਤੇ ਜਿਹੜਾ ਕੁਝ ਚਿਰ ਪਹਿਲਾਂ ਇਸ ਤਲਾਕ ਪਾਰਟੀ ਵਿੱਚ ਤਲਾਕ ਦੇ ਵਿਰੁੱਧ ਬੋਲਣ ਲਈ ਕਾਹਲਾ ਹੈ, ਇਸ ਪਾਰਟੀ ਦੇ ਅਖ਼ੀਰ ਵਿੱਚ ਹੋਣ ਵਾਲੀ ਛੋਟੀ ਜਿਹੀ ਪਰ ਵਿਸ਼ੇਸ਼ ਰਸਮ ਨੂੰ ਨਿਭਾਉਂਦਿਆਂ ਹੋਇਆਂ ਕਹਿੰਦਾ ਹੈ- “ਟੂਡੇ ਇਜ਼ ਹੈਪੀ ਡੇਅ ਫਾਰ ਅੱਸਐਵਰੀ ਪਾਰਟੀਕਲ ਇਜ਼ ਇਨ ਪਲੈਈਜ਼ਰਡੌਂਟ ਨੋ ਵੱਟ ਟੂ ਡੂ, ਹਾਊ ਟੂ ਐਕਸਪਰੈੱਸ, ਬੱਟ ਆਈ ਵਾਂਟ ਟੂ ਡਾਂਸ, ਗਿਵ ਮੀ ਵੰਨ ਗੁੱਡ ਰੀਜ਼ਨ” ਜੋੜਿਆਂ ਦੇ ਸਲੋਅ-ਡਾਂਸ ਵਿੱਚ ਹਿੱਸਾ ਲੈਂਦਾ ਹੋਇਆ ਉਹ ਆਪਣੀ ਪਤਨੀ ਮਹਿੰਦਰ ਕੌਰ ਨੂੰ ਪੁੱਛਦਾ ਹੈ- “ਕੀ ਮੈਂ ਤੈਨੂੰ ਸਾਰੀ ਸਾਰੀ ਉਮਰ ਕੰਟਰੋਲ ਵਿੱਚ ਰੱਖਿਆ ਹੈ?” ਜਿਸਦਾ ਜਵਾਬ ਸੁਰਿੰਦਰ ਬੜੇ ਪਿਆਰ ਨਾਲ ‘ਨਹੀਂ ਜੀ’ ਵਿੱਚ ਦਿੰਦੀ ਹੈ

ਪੁਸਤਕ ਦੀ ਆਖ਼ਰੀ ਕਹਾਣੀ ਮਿਲ ਗਿਆ ਨੈੱਕਲੈਸਮਜਨੂੰ ਦੀ ਕਾਲੀ ਲੈਲਾਦੇ ਉਲਟ ਕੈਨੇਡਾ ਦੇ ਇੱਕ ਪਿੰਡ ਦੇ ਰਹਿਣ ਵਾਲੀ ਗੋਰੀ ਨਿਛੋਹ ਲੈਲਾ ਅਤੇ ਇੱਕ ਪੰਜਾਬੀ ਨੌਜਵਾਨ ਚੰਦਨ ਦੀ ਬਿਜ਼ਨੈੱਸ ਮਾਮਲੇ ਵਿੱਚ ਹੋਈ ਆਪਸੀ ਨੇੜਤਾ ਨਾਲ ਅੱਗੇ ਤੁਰਦੀ ਹੈ ਅਤੇ ਲੰਮੀ ਡਰਾਈਵ ’ਤੇ ਗਏ ਸ਼ਹਿਰ ਤੋਂ ਕਾਫ਼ੀ ਦੂਰ ਇੱਕ ਮੋਟਲ ਵਿੱਚ ਇੱਕ ਰਾਤ ਸਾਂਝੀ ਕਰਦਿਆਂ ਉਹ ਆਪੋ ਆਪਣੇ ਕਲਚਰ ਵਿੱਚ ਚੱਲ ਰਹੇ ਜੈਂਡਰ-ਕੰਮਲੈਕਸਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਜਿਨ੍ਹਾਂ ਵਿੱਚ ਦੋਸਤ, ਬੁਆਏ-ਫਰੈਂਡ, ਗਰਲ ਫਰੈਂਡ, ਭਾਰਤੀ ਵਿਆਹ ਆਦਿ ਕਈ ਵਿਸ਼ੇ ਸ਼ਾਮਲ ਹਨਇਸ ਗੱਲਬਾਤ ਵਿੱਚ ਡੈਬੀ, ਲੂਸੀ, ਜਾਰਜ, ਮਾਈਕਲ, ਚੰਦਨ ਦੀ ਪਤਨੀ ਸੁਨੀਲ, ਆਦਿ ਕਈ ਪਾਤਰ ਵੀ ਆਉਂਦੇ ਹਨ ਅਤੇ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਹਨਨੈੱਕਲੈਸ ਦਾ ਗੁਆਚਣਾ ਅਤੇ ਮਿਲਣਾ ਚੰਦਨ ਦੀ ਪਤਨੀ ਸੁਨੀਲ ਵੱਲੋਂ ਵੇਖੇ ਜਾ ਰਹੇ ਇੱਕ ਭਾਰਤੀ ਟੀ.ਵੀ. ਸੀਰੀਅਲ ਦੇ ਨਾਲ ਜੋੜ ਕੇ ਕਹਾਣੀ ਵਿੱਚ ਬਾਖ਼ੂਬੀ ਪੇਸ਼ ਕੀਤਾ ਗਿਆ ਹੈ

ਇਸ ਤਰ੍ਹਾਂ ਇਸ ਪੁਸਤਕ ਵਿੱਚ ਕੁਲਜੀਤ ਮਾਨ ਨੇ ਇਨ੍ਹਾਂ ਕਹਾਣੀਆਂ ਦੇ ਵੱਖ-ਵੱਖ ਪਾਤਰਾਂ ਰਾਹੀਂ ਵੱਖੋ-ਵੱਖਰੇ ਸੱਭਿਆਚਾਰਾਂ ਵਿੱਚ ਆਪੋ ਆਪਣੇ ਤਰੀਕੇ ਨਾਲ ਵਿਚਰ ਰਹੇ ਮਨੁੱਖੀ ਵਰਤਾਰਿਆਂ ਤੇ ਸੁਭਾਆਂ ਦੀ ਗੱਲ ਬਾਖ਼ੂਬੀ ਕੀਤੀ ਹੈਇਨ੍ਹਾਂ ਵਿੱਚ ਸਾਨੂੰ ਮਨੁੱਖੀ ਫ਼ਿਲਾਸਫ਼ੀ ਅਤੇ ਮਨੋਵਿਗਿਆਨ ਦੀ ਭਰਪੂਰ ਝਲਕ ਵਿਖਾਈ ਦਿੰਦੀ ਹੈ ਅਤੇ ਕੁਲਜੀਤ ਮਾਨ ਦੀ ਫਿਲਾਸਫ਼ਿਕ ਸੋਚ ਨੇ ਇਨ੍ਹਾਂ ਕਹਾਣੀਆਂ ਵਿੱਚ ਇਹ ਬੜੀ ਜੁਗਤ ਨਾਲ ਨਿਭਾਈ ਹੈਪੁਸਤਕ ਦੀਆਂ ਸਾਰੀਆਂ ਹੀ ਕਹਾਣੀਆਂ ਪੜ੍ਹਨਯੋਗ ਅਤੇ ਮਾਣਨਯੋਗ ਹਨਮੈਂ ਪੰਜਾਬੀ ਪਾਠਕਾਂ ਨੂੰ ਇਹ ਕਹਾਣੀਆਂ ਪੜ੍ਹਨ ਦੀ ਸਿਫ਼ਾਰਿਸ਼ ਕਰਦਾ ਹਾਂ ਅਤੇ ਕੁਲਜੀਤ ਮਾਨ ਨੂੰ ਇਹ ਪੁਸਤਕ ਲਿਆਉਣ ’ਤੇ ਆਪਣੇ ਵੱਲੋਂ ਮੁਬਾਕਬਾਦ ਪੇਸ਼ ਕਰਦਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2666)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)

More articles from this author