SukhdevJhandDr7ਇਸ ਸੀਟ ਤੋਂ ਤੀਸਰੀ ਮੁੱਖ ਉਮੀਦਵਾਰ ਆਮ ਆਦਮੀ ਪਾਰਟੀ ਦੀ ਡਾ. ਜੀਵਨਜੀਤ ਕੌਰ ਨੂੰ ...
(15 ਫਰਵਰੀ 2022)
ਇਸ ਸਮੇਂ ਮਹਿਮਾਨ: 729.


ਪੰਜਾਬ ਵਿਧਾਨ ਸਭਾ ਦੀ ਇਸ ਚੋਣ ਵਿੱਚ ਅੰਮ੍ਰਿਤਸਰ-ਪੂਰਬੀ ਸੀਟ ਸਭ ਤੋਂ ਵੱਧ ਸੇਕ ਮਾਰਨ ਵਾਲੀ ਬਣ ਗਈ ਹੈਹਾਲਾਂਕਿ ਇਸ ਸੀਟ ਤੋਂ ਜਿੱਤਣ ਜਾਂ ਹਾਰਨ ਵਾਲਾ ਕੋਈ ਵੀ ਉਮੀਦਵਾਰ ਮੁੱਖ-ਮੰਤਰੀ ਦਾ ਚਿਹਰਾ ਨਹੀਂ ਹੈ, ਫਿਰ ਵੀ ਇਹ ਸੀਟ ਪੰਜਾਬ ਦੀਆਂ ਸਾਰੀਆਂ ਸੀਟਾਂ ਨਾਲੋਂ ਗਰਮ ਵਿਖਾਈ ਦੇ ਰਹੀ ਹੈਇਸ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਇਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਨ ਜੋ ਪਿਛਲੀ ਵਿਧਾਨ ਸਭਾ ਵਿੱਚ ਇਸ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਕੁਝ ਸਮਾਂ ਸਥਾਨਕ ਸਰਕਾਰਾਂ ਦੇ ਮੰਤਰੀ ਵੀ ਰਹੇਫਿਰ ਕੈਪਟਨ ਸਾਹਿਬ ਨਾਲ ਕੁਝ ਅਣਬਣ ਹੋ ਜਾਣ ਕਰਕੇ ਜਦੋਂ ਮੁੱਖ-ਮੰਤਰੀ ਨੇ ਉਨ੍ਹਾਂ ਦਾ ਮਹਿਕਮਾ ਬਦਲ ਕੇ ਉਨ੍ਹਾਂ ਨੂੰ ਬਿਜਲੀ ਵਿਭਾਗ ਦੇਣਾ ਚਾਹਿਆ ਤਾਂ ਉਹ ਇਸ ਨੂੰ ਲੈਣ ਤੋਂ ਸਾਫ਼ ਇਨਕਾਰੀ ਹੋ ਗਏਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਦੀ ਪਾਰਲੀਮੈਂਟਰੀ ਸੀਟ ਉੱਪਰ ਦੋ ਵਾਰ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਹਨਦੂਸਰੇ ਬੰਨੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ‘ਮਾਝੇ ਦੇ ਜਰਨੈਲ’ ਬਿਕਰਮਜੀਤ ਸਿੰਘ ਮਜੀਠੀਆ ਨੂੰ ਉਨ੍ਹਾਂ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ ਜੋ ਇਸ ਹਲਕੇ ਦੇ ਨਾਲ ਲਗਦੇ ਦੂਸਰੇ ਹਲਕੇ ਮਜੀਠੇ ਤੋਂ ਲਗਾਤਾਰ ਤਿੰਨ ਵਾਰ ਜਿੱਤ ਚੁੱਕੇ ਹਨ ਅਤੇ ਇਸ ਤੋਂ ਪਿਛਲੀ ਅਕਾਲੀ-ਦਲ ਦੀ ਸਰਕਾਰ ਵਿੱਚ ‘ਮਾਲ-ਮੰਤਰੀਦਾ ਅਹਿਮ ਅਹੁਦਾ ਵੀ ਮਾਣ ਚੁੱਕੇ ਹਨ

ਇਸ ਸੀਟ ਤੋਂ ਤੀਸਰੀ ਮੁੱਖ ਉਮੀਦਵਾਰ ਆਮ ਆਦਮੀ ਪਾਰਟੀ ਦੀ ਡਾ. ਜੀਵਨਜੀਤ ਕੌਰ ਨੂੰਵੱਲੋਂ ਫ਼ਰੀਦਕੋਟ ਤੋਂ ਲਿਆ ਕੇ ਖੜ੍ਹਾ ਕੀਤਾ ਗਿਆ ਹੈ ਜੋ ਇਸ ਹਲਕੇ ਵਿੱਚ ਬਿਲਕੁਲ ਨਵੀਂ ਉਮੀਦਵਾਰ ਹੈਕੈਪਟਨ ਸਾਹਿਬ ਇਸ ਸੀਟ ਤੋਂ ਨਵਜੋਤ ਸਿੱਧੂ ਦੇ ਖ਼ਿਲਾਫ਼ ਕੋਈ ‘ਤਕੜਾ ਉਮੀਦਵਾਰ’ ਖੜ੍ਹਾ ਕਰਨ ਦੀ ਗੱਲ ਕਰ ਰਹੇ ਸਨ ਪਰ ਭਾਰਤੀ ਜਨਤਾ ਪਾਰਟੀ ਅਤੇ ਸੁਖਦੇਵ ਸਿੰਘ ਢੀਡਸਾ ਦੇ ਸੰਯੁਕਤ ਅਕਾਲੀ ਦਲ ਨਾਲ ਉਨ੍ਹਾਂ ਦੇ ਸਾਂਝੇ ਗੱਠਜੋੜ ਨੇ ਇੱਕ ਆਈ.ਏ.ਐੱਸ. ਅਫਸਰ ਡਾ. ਜਗਮੋਹਨ ਸਿੰਘ ਰਾਜੂ ਨੂੰ ਤਾਮਿਲਨਾਡੂ ਤੋਂ ਉਚੇਚੇ ਤੌਰ ’ਤੇ ‘ਸਵੈ-ਇੱਛਤ ਸੇਵਾ-ਮੁਕਤੀਦਿਵਾ ਕੇ ਇਸ ਸੀਟ ’ਤੇ ਖੜ੍ਹਾ ਕੀਤਾ ਹੈਉਹ ਹੁਣ ਕਿੰਨਾ ਕੁ ਤਕੜਾ ਉਮੀਦਵਾਰ ਸਾਬਤ ਹੁੰਦਾ ਹੈ, ਇਸਦਾ ਪਤਾ ਤਾਂ 10 ਮਾਰਚ ਨੂੰ ਹੀ ਲੱਗੇਗਾ ਪਰ ਦਲਿਤ ਸ਼੍ਰੇਣੀ ਨਾਲ ਸਬੰਧਿਤ ਹੋਣ ਕਰਕੇ ਉਹ ਇਸ ਵਿਧਾਨ ਸਭਾ ਸੀਟ ਦੇ ਦਲਿਤ ਵੋਟਰਾਂ ਨੂੰ ਪ੍ਰਭਾਵਿਤ ਜ਼ਰੂਰ ਕਰੇਗਾਇਸ ‘ਤ੍ਰਿਕੜੀ’ ਦਾ ਉਸ ਨੂੰ ਇੱਥੇ ਉਮੀਦਵਾਰ ਬਣਾਉਣ ਦਾ ਮਕਸਦ ਵੀ ਇਹੀ ਹੈਪਹਿਲੀ ਵਾਰ ਚੋਣ-ਮੈਦਾਨ ਵਿੱਚ ਆਏ ‘ਸੰਯੁਕਤ ਸਮਾਜ ਮੋਰਚਾ’ ਜੋ ਪਹਿਲੀ ਵਾਰ ਚੋਣ-ਮੈਦਾਨ ਵਿੱਚ ਨਿੱਤਰਿਆ ਹੈ, ਨੇ ਇਸ ਸੀਟ ਤੋਂ ਸੁਖਜਿੰਦਰ ਸਿੰਘ ਮਹੂ ਨੂੰ ਆਪਣਾ ਉਮੀਦਵਾਰ ਬਣਾਇਆ ਹੈਇਸ ਤਰ੍ਹਾਂ ਇੱਥੇ ਮੁਕਾਬਲਾ ਪੰਜ-ਕੋਣਾਂ ਬਣ ਗਿਆ ਹੈ

ਮੁੱਖ-ਮੰਤਰੀ ਦੇ ਚਿਹਰਿਆਂ ਵਾਲੀਆਂ ਸੀਟਾਂ ਧੂਰੀ, ਭਦੌੜ ਤੇ ਜਲਾਲਾਬਾਦ ਉੱਪਰ ਲੜਨ ਵਾਲੇ ਉਮੀਦਵਾਰਾਂ ਭਗਵੰਤ ਮਾਨ, ਚਰਨਜੀਤ ਸਿੰਘ ਚੰਨੀ ਅਤੇ ਸੁਖਬੀਰ ਸਿੰਘ ਬਾਦਲ ਦੇ ਵਾਲੰਟੀਅਰਾਂ ਵਿੱਚ ਉੰਨਾ ਉਤਸ਼ਾਹ ਅਤੇ ਜੋਸ਼ ਨਹੀਂ ਹੈ, ਜਿੰਨਾ ਅੰਮ੍ਰਿਤਸਰ-ਪੂਰਬੀ ਦੇ ਉਮੀਦਵਾਰਾਂ ਦੇ ਸਮੱਰਥਕਾਂ ਵਿਚਕਾਰ ਵੇਖਣ ਨੂੰ ਮਿਲ ਰਿਹਾ ਹੈਇਸਦਾ ਮੁੱਖ ਕਾਰਨ ਸ਼੍ਰੋਮਣੀ ਅਕਾਲੀ ਦਲ, ਜਿਸ ਨੂੰ ਹੁਣ ਤੀਕ ਆਏ ਸਾਰੇ ਹੀ ‘ਪ੍ਰੀ-ਪੋਲ ਚੋਣ-ਸਰਵਿਆਂਵਿੱਚ ਤੀਸਰੇ ਨੰਬਰ ’ਤੇ ਵਿਖਾਇਆ ਗਿਆ ਹੈ, ਵੱਲੋਂ ਲੋਕਾਂ ਵਿੱਚ ਆਪਣੀ ਇਸ ਡਿਗਦੀ ਹੋਈ ਸ਼ਾਖ ਨੂੰ ਬਚਾਉਣ ਲਈ ਪੰਜਾਬੀਆਂ ਦਾ ਧਿਆਨ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਹਟਾ ਕੇ ਆਪਣੀ ਲੜਾਈ ‘ਸਿੱਧੂ ਬਨਾਮ ਮਜੀਠੀਆਉੱਪਰ ਕੇਂਦ੍ਰਿਤ ਕਰਨਾ ਲੱਗਦਾ ਹੈਅਕਾਲੀ ਦਲ ਦਾ ਮੰਨਣਾ ਹੈ ਕਿ ਜੇਕਰ ਉਹ ਕਿਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਇਸਦਾ ਅਸਰ ਪੰਜਾਬ ਦੀਆਂ ਹੋਰ ਸੀਟਾਂ ਉੱਪਰ ਵੀ ਪਵੇਗਾਪਰ ਇਹ ਉਸ ਦੀ ਧਾਰਨਾ ਹੀ ਹੈ ਅਤੇ ਪਤਾ ਨਹੀਂ ਇਹ ਕਿੰਨੀ ਕੁ ਸਫ਼ਲ ਹੁੰਦੀ ਹੈ

ਵੇਖਣ ਵਾਲੀ ਗੱਲ ਹੈ ਜੇਕਰ ਨਵਜੋਤ ਸਿੱਧੂ ਇਸ ਸੀਟ ਤੋਂ ਜਿੱਤ ਜਾਂਦੇ ਹਨ ਤਾਂ ਉਸ ਹਾਲਤ ਵਿੱਚ ਉਨ੍ਹਾਂ ਦੀ ਆਪਣੀ ਪਾਰਟੀ ਵਿੱਚ ‘ਬੱਲੇ-ਬੱਲੇਹੋ ਜਾਏਗੀ ਅਤੇ ਦੂਜੇ ਬੰਨੇ ਬਿਕਰਮਜੀਤ ਮਜੀਠੀਆ ਦੇ ਹਾਰ ਜਾਣ ਦੀ ਸੂਰਤ ਵਿੱਚ ਉਨ੍ਹਾਂ ਦੇ ਸਿਆਸੀ ਜੀਵਨ ਉੱਪਰ ਇਸਦਾ ਕਾਫ਼ੀ ਮਾੜਾ ਪ੍ਰਭਾਵ ਪਵੇਗਾਪਰ ਜੇਕਰ ਸਿੱਧੂ ਇਹ ਚੋਣ ਹਾਰ ਜਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਦੇ ਸਿਆਸੀ ਵਕਾਰ ਨੂੰ ਵੀ ਭਾਰੀ ਸੱਟ ਵੱਜੇਗੀਇਸ ਹਾਲਤ ਇਹ ਵੀ ਹੋ ਸਕਦਾ ਹੈ ਕਿ ਉਹ ਸਿਆਸਤ ਨੂੰ ਸਦਾ ਲਈ ਅਲਵਿਦਾ ਵੀ ਆਖ ਜਾਣ ਅਤੇ ‘ਹੱਸਣ-ਹਸਾਉਣ’ ਵਾਲੇ ਆਪਣੇ ਪਹਿਲੇ ਪੇਸ਼ੇ ਵੱਲ ਮੁੜ ਜਾਣ, ਜਿਹਾ ਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਦਾ ਇਸ ਸਬੰਧੀ ਬਿਆਨ ਵੀ ਆਇਆ ਸੀਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਦੋਹਾਂ ਧਿਰਾਂ ਨੇ ਇਸ ਸੀਟ ਉੱਪਰ ਨੂੰ ਆਪਣੇ ‘ਵੱਕਾਰ’ ਦਾ ਸਵਾਲ ਬਣਾਇਆ ਹੋਇਆ ਹੈ ਅਤੇ ਉਹ ਇਸ ਸਮੇਂ ਇੱਕ ਦੂਸਰੇ ਦੇ ਵਿਰੁੱਧ ਧੂੰਆਂਧਾਰ ਪ੍ਰਚਾਰ ਵਿੱਚ ਰੁੱਝੇ ਹੋਏ ਹਨ, ਜਿਸ ਵਿੱਚ ‘ਕੂੜ-ਪ੍ਰਚਾਰ’ ਵੀ ਕਾਫ਼ੀ ਹੱਦ ਤਕ ਸ਼ਾਮਲ ਹੈਇਸ ਕੂੜ-ਪ੍ਰਚਾਰ ਦਾ ਮਿਆਰ ਇਸ ਹੱਦ ਤਕ ਡਿਗ ਚੁੱਕਾ ਹੈ ਕਿ ਦੋਵੇਂ ਹੀ ਨੇਤਾ ਇੱਕ ਦੂਜੇ ਨੂੰ ਬੜੇ ਘਟੀਆ ਸ਼ਬਦਾਂ ਨਾਲ ਸੰਬੋਧਨ ਕਰ ਰਹੇ ਹਨਇੱਕ ਜਣਾ ਦੂਸਰੇ ਨੂੰ ਜੇਕਰ ‘ਠੋਕੋ-ਤਾਲੀ’ ਅਤੇ ‘ਭੌਂਕੇ’ ਵਰਗੇ ਘਟੀਆ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ ਤਾਂ ਦੂਸਰਾ ਉਸ ਨੂੰ ‘ਲੰਬੂ’, ‘ਤਸਕਰ’, ‘ਚੋਰ ਤੇ ‘ਡਾਕੂਵਰਗੇ ਵਿਸ਼ੇਸ਼ਣਾਂ ਨਾਲ ਨਿਵਾਜ ਰਿਹਾ ਹੈਇਸ ਘਟੀਆ ਪ੍ਰਚਾਰ ਦਾ ਪੱਧਰ ਉਦੋਂ ਹੋਰ ਵੀ ਨਿਵਾਣ ਵੱਲ ਚਲੇ ਜਾਂਦਾ ਹੈ ਜਦੋਂ ਉਨ੍ਹਾਂ ਵਿੱਚੋਂ ਇੱਕ ਚਾਰ ਦਹਾਕੇ ਪਹਿਲਾਂ ਦੂਸਰੇ ਦੇ ਇਸ ਦੁਨੀਆਂ ਤੋਂ ਚਲੀ ਗਈ ਮਾਤਾ ਦੇ ਜ਼ਿਕਰ ਨੂੰ ਵੀ ਆਪਣੇ ਪ੍ਰਚਾਰ ਵਿੱਚ ਸ਼ਾਮਲ ਕਰ ਲੈਂਦਾ ਹੈ ਅਤੇ ਦੂਸਰਾ ਦੁਨਿਆਵੀ-ਰਿਸ਼ਤਿਆਂ ਵਿੱਚ ਆਉਂਦੇ ਆਮ ਸ਼ਬਦ ‘ਸਾਲੇਨੂੰ ‘ਗਾਲ੍ਹ’ ਵਾਂਗ ਵਰਤਦਾ ਹੈਮੇਰੀ ਜਾਚੇ ਕੇਵਲ ਇਨ੍ਹਾਂ ਦੋਹਾਂ ਨੂੰ ਹੀ ਨਹੀਂ, ਸਗੋਂ ਹੋਰ ਉਮੀਦਵਾਰਾਂ ਨੂੰ ਵੀ ਅਜਿਹੇ ਨੀਵੇਂ ਪੱਧਰ ਦੇ ਅਸੱਭਿਅਕ ਸ਼ਬਦਾਂ ਨੂੰ ਵਤਰਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵੱਲੋਂ ਸਹੀ ਸ਼ਬਦਾਵਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ

ਪੰਜਾਬ ਦੀ ਇਸ ਸਭ ਤੋਂ ‘ਗਰਮ ਸੀਟ’ ਦੀ ਗੱਲ ਕਰਦਿਆਂ ਇੱਕ ਹੋਰ ਅਹਿਮ ਨੁਕਤਾ ਵੇਖਣ ਵਾਲਾ ਹੈ, ਉਹ ਇਹ ਕਿ ਇਸ ਸੀਟ ਤੋਂ ਨਵਜੋਤ ਸਿੱਧੂ ਨੂੰ ਹਰਾਉਣ ਲਈ ਨਾ ਕੇਵਲ ਬਾਦਲ ਅਕਾਲੀ ਦਲ ਦੇ ਬਿਕਰਮਜੀਤ ਮਜੀਠੀਆ, ਆਮ ਆਦਮੀ ਪਾਰਟੀ ਦੀ ਡਾ. ਜੀਵਨਜੋਤ, ਬੀਜੇਪੀ-ਕੈਪਟਨ-ਢੀਂਡਸਾ ‘ਤ੍ਰਿਕੜੀ’ ਅਤੇ ਸੰਯੁਕਤ ਸਮਾਜ ਮੋਰਚਾ ਹੀ ਅੱਡੀ-ਚੋਟੀ ਦਾ ਜ਼ੋਰ ਨਹੀਂ ਲਗਾ ਰਹੇ, ਸਗੋਂ ਪੰਜਾਬ ਕਾਂਗਰਸ ਪਾਰਟੀ ਦੇ ਕਈ ‘ਦਿੱਗਜ਼ ਨੇਤਾ’ ਵੀ ਇਸ ਵਿੱਚ ਆਪਣਾ ਪੂਰਾ ‘ਯੋਗਦਾਨ’ ਪਾ ਰਹੇ ਹਨਇਨ੍ਹਾਂ ਵਿੱਚ ਮਾਝੇ ਦੇ ਲੀਡਰ ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ, ਆਦਿ ਦੇ ਨਾਂ ਵਿਸ਼ੇਸ਼ ਕਰਕੇ ਅਤੇ ਮਾਲਵੇ ਤੇ ਦੁਆਬੇ ਦੇ ਕਈ ਹੋਰ ਆਗੂ ਆਮ ਕਰਕੇ ਸ਼ਾਮਲ ਹਨਇਹ ਉਹ ਨੇਤਾ-ਗਣ ਹਨ ਜੋ ਇਹ ਸਮਝਦੇ ਹਨ ਕਿ ਉਹ ਕਾਂਗਰਸ ਵਿੱਚ ਕਈ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਹਨ ਅਤੇ ਨਵਜੋਤ ਸਿੰਘ ਸਿੱਧੂ ਬੀਜੇਪੀ ਤੋਂ ਪਲਟੀ ਮਾਰ ਕੇ ਐਨੀ ਜਲਦੀ ਪਹਿਲਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣ ਗਿਆ ਹੈ ਅਤੇ ਹੁਣ ਮੁੱਖ-ਮੰਤਰੀ ਦਾ ‘ਦਾਅਵੇਦਾਰ’ ਵੀ ਬਣਦਾ ਫਿਰਦਾ ਹੈਸਿੱਧੂ ਦੀ ਇਸ ਦਾਅਵੇਦਾਰੀ ਨੂੰ ਵਿਰਾਮ ਲਾਉਣ ਵਿੱਚ ਇਨ੍ਹਾਂ ਨੇਤਾਵਾਂ ਦਾ ਵੀ ਕਾਫ਼ੀ ਹੱਥ ਹੈ

ਹੁਣ ਕਾਂਗਰਸ ਪਾਰਟੀ ਦੀ ‘ਹਾਈ-ਕਮਾਂਡ’ ਜੋ ਕੇਵਲ ਨਾਂ ਦੀ ਹੀ ‘ਹਾਈ’ ਹੈ, ਵੱਲੋਂ ਮੁੱਖ-ਮੰਤਰੀ ਦੇ ਚਿਹਰੇ ਵਜੋਂ ਉਸ ਦਾ ਨਾਂ ਕੱਟ ਕੇ 111 ਦਿਨ ਪੰਜਾਬ ਦਾ ਮੁੱਖ-ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਇਨ੍ਹਾਂ ਚੋਣਾਂ ਵਿੱਚ ਮੁੱਖ-ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ ਜਿਸ ਨਾਲ ਨਵਜੋਤ ਸਿੰਘ ਸਿੱਧੂ ਨੂੰ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਇਸ ‘ਸਦਮੇ’ ਵਿੱਚੋਂ ਅਜੇ ਤਕ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕੇਇਸੇ ਕਾਰਨ ਉਹ ਆਪਣੀ ਅੰਮ੍ਰਿਤਸਰ-ਪੂਰਬੀ ਦੀ ਸੀਟ ਉੱਪਰ ਹੀ ਕੇਂਦ੍ਰਿਤ ਹੋ ਗਏ ਹਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਹੋਇਆਂ ਕਿਸੇ ਵੀ ਹੋਰ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਚੋਣ-ਪ੍ਰਚਾਰ ਕਰਨ ਲਈ ਨਹੀਂ ਗਏਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸਦਾ ਕਾਰਨ ਉਨ੍ਹਾਂ ਦੀ ਆਪਣੀ ਸੀਟ ਉੱਪਰ ਸਖ਼ਤ ਮੁਕਾਬਲਾ ਵੀ ਹੋ ਸਕਦਾ ਹੈ ਪਰ ਫਿਰ ਵੀ ਪਾਰਟੀ ਪ੍ਰਧਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਪਾਰਟੀ ਦੇ ਹੋਰ ਉਮੀਦਵਾਰਾਂ ਦੇ ਚੋਣ-ਹਲਕਿਆਂ ਵਿੱਚ ਜਾ ਕੇ ਉਨ੍ਹਾਂ ਦੀਵੀ ਮਦਦ ਕਰੇ, ਜਿਵੇਂ ਕਿ ਦੂਸਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨ ਭਗਵੰਤ ਮਾਨ ਅਤੇ ਸੁਖਬੀਰ ਬਾਦਲ ਕਰ ਰਹੇ ਹਨਇਹ ਵੱਖਰੀ ਗੱਲ ਹੈ ਕਿ ਪਾਰਟੀ-ਪ੍ਰਧਾਨ ਹੁੰਦਿਆਂ ਹੋਇਆਂ ਉਹ ਦੋਵੇਂ ਆਪਣੀਆਂ ਪਾਰਟੀਆਂ ਦੇ ਮੁੱਖ-ਮੰਤਰੀ ਦੇ ‘ਚਿਹਰੇ’ ਵੀ ਹਨ ਅਤੇ ਆਪਣੀ ਪਾਰਟੀ ਦੀ ਪੋਜ਼ੀਸ਼ਨ ਮਜ਼ਬੂਤ ਕਰਨ ਲਈ ਆਪੋ-ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਮਦਦ ਕਰ ਰਹੇ ਹਨ ਅਤੇ ਇਨ੍ਹਾਂ ਪਾਰਟੀਆਂ ਦੇ ਕਈ ਹੋਰ ਨੇਤਾ ਉਨ੍ਹਾਂ ਦਾ ਹੱਥ ਵਟਾ ਰਹੇ ਹਨਪਰ ਇੱਧਰ ਵਿਚਾਰੇ ਚਰਨਜੀਤ ਸਿੰਘ ਚੰਨੀ ਨੂੰ ਇਕੱਲਿਆਂ ਹੀ ‘ਪੰਜਾਹਵਿਆਂ ਵਿੱਚ ਆਈ ਸੁਪਰ-ਹਿੱਟ ਫਿਲਮ ‘ਮਦਰ ਇੰਡੀਆ’ ਦੀ ਹੀਰੋਇਨ ਨਰਗਿਸ ਵਾਂਗ ‘ਸਿਆਸੀ ਹਲ਼’ ਦੇ ਅੱਗੇ ਜੁਪਣਾ ਪੈ ਰਿਹਾ ਹੈ, ਕਿਉਂਕਿ ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ-ਪ੍ਰਧਾਨ ਅਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਚੋਣ ਕਰਨ ਵਾਲੀ ਚੋਣ-ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਵੀ ‘ਐਕਟਿਵ ਪੌਲਿਟਿਕਸ’ ਤੋਂ ਲਾਂਭੇ ਹੋ ਕੇ ਆਪਣੇ ਘਰ ਆਰਾਮ ਫ਼ਰਮਾ ਰਹੇ ਹਨ

ਇਸਦੇ ਨਾਲ ਹੀ ਵਿਚਾਰਨ ਵਾਲੀ ਇੱਕ ਹੋਰ ਗੱਲ ਵੀ ਹੈ ਕਿ ਮੁੱਖ-ਮੰਤਰੀ ਦੇ ਚਿਹਰੇ ਦੀ ਲੜਾਈ ਦੀ ਖਿੱਚੋਤਾਣ ਕਾਰਨ ਪੰਜਾਬ ਦੀਆਂ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਲਤ ਕਾਫ਼ੀ ਪਤਲੀ ਵਿਖਾਈ ਦੇ ਰਹੀ ਹੈਹੁਣ ਤਕ ਹੋਏ ਚੋਣ-ਸਰਵਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਅੱਗੇ ਵਿਖਾਇਆ ਗਿਆ ਹੈ ਅਤੇ ਕਾਂਗਰਸ ਪਾਰਟੀ ਦੂਸਰੇ ਨੰਬਰ ’ਤੇ ਹੈਇਨ੍ਹਾਂ ਸਰਵਿਆਂ ਵਿੱਚ ਅਕਾਲੀ-ਦਲ ਬਾਦਲ ਭਾਵੇਂ ਤੀਸਰੇ ਨੰਬਰ ’ਤੇ ਵਿਖਾਈ ਗਈ ਹੈ ਪਰ ਇਨ੍ਹਾਂ ਦਿਨਾਂ ਵਿੱਚ ਉਸ ਦੇ ਵੱਲੋਂ ਕੀਤੇ ਜਾ ਰਹੇ ਸਿਰ-ਤੋੜ ਯਤਨਾਂ ਸਦਕਾ ਅਤੇ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਦੇ ਕਾਰਨ ਉਸ ਦੀ ਜੇਕਰ ਜਿੱਤਣ ਦੀ ਨਹੀਂ ਤਾਂ ਦੂਸਰੇ ਨੰਬਰ ’ਤੇ ਆਉਣ ਦੀ ਸੰਭਾਵਨਾ ਜ਼ਰੂਰ ਬਣਦੀ ਜਾ ਰਹੀ ਹੈ

ਇਸ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ-ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਚੋਣ-ਵਿਸ਼ਲੇਸ਼ਕਾਂ ਨੂੰ ਇੰਜ ਜਾਪਦਾ ਸੀ ਕਿ ਸ਼ਾਇਦ ਇਹ ਪਾਰਟੀ ਫਿਰ ਬਾਜ਼ੀ ਮਾਰ ਜਾਵੇਗੀਪਰ ਹੁਣ ਇਹ ਤੀਸਰੇ ਨੰਬਰ ’ਤੇ ਖਿਸਕਦੀ ਵਿਖਾਈ ਦੇ ਰਹੀ ਹੈ ਅਤੇ ਇਸਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ 30 ਪੰਨਿਆਂ ਦਾ “ਪੰਜਾਬ-ਮਾਡਲ” ਵੀ ਹੁਣ ਬੜੇ ਦੂਰ ਦੀ ਗੱਲ ਹੀ ਜਾਪਦੀ ਹੈ, ਕਿਉਂਕਿ ਕਾਂਗਰਸ ਪਾਰਟੀ ਦੇ ਚੋਣ-ਮੈਨੀਫੈਸਟੋ ਵਿੱਚ ਇਸ ਨੂੰ ਉੰਨੀ ਅਹਿਮੀਅਤ ਮਿਲਣ ਦੀ ਆਸ ਨਹੀਂ ਹੈ ਜਿੰਨੀ ਇਸ ਨੂੰ ਨਵਜੋਤ ਸਿੱਧੂ ਦੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਹੋਣ ’ਤੇ ਮਿਲਣੀ ਸੀਹਾਰ-ਹੰਭ ਕੇ ਸਿੱਧੂ ਸਾਹਿਬ ਨੇ ਆਪਣਾ ਇਹ ‘ਪੰਜਾਬ-ਮਾਡਲ’ ਆਪਣੀ ਵੈੱਬਸਾਈਟ ਉੱਪਰ ਪਾ ਦਿੱਤਾ ਹੈ ਜਿੱਥੋਂ ਕੋਈ ਵੀ ਪਾਰਟੀ ਇਸ ਨੂੰ ਕਾਪੀ ਕਰਕੇ ਇਸ ਵਿਚਲੇ ਕੁਝ ਨੁਕਤੇ ਅਪਨਾਅ ਵੀ ਸਕਦੀ ਹੈ ਜਾਂ ਅਤੇ ਇਨ੍ਹਾਂ ਦੀ ਆਲੋਚਨਾ ਕਰਕੇ ਇਸ ਮਾਡਲ ਦਾ ਧੂੰਆਂ ਵੀ ਕੱਢ ਸਕਦੀ ਹੈਸਿੱਧੂ ਸਾਹਿਬ ਨੇ ਆਪਣੀ ਨਾਰਾਜ਼ਗੀ ਧੂਰੀ ਵਿੱਚ ਹੋਈ ਕਾਂਗਰਸ ਪਾਰਟੀ ਦੀ ਰੈਲੀ ਵਿੱਚ ਸ਼ਾਮਲ ਹੋ ਕੇ ਉੱਥੇ ਪ੍ਰਿਅੰਕਾ ਗਾਂਧੀ ਦੀ ਹਾਜ਼ਰੀ ਵਿੱਚ ਵੀ ਬੋਲਣ ਤੋਂ ਨਾਂਹ ਕਰਕੇ ਪ੍ਰਗਟ ਕਰ ਦਿੱਤੀ ਹੈ

ਓਧਰ ਬੀਜੇਪੀ ਵੀ ਇਨ੍ਹਾਂ ਚੋਣਾਂ ਵਿੱਚ ਆਪਣੀ ਜਿੱਤ ਦੇ ਪੂਰੇ ਦਮਗਜ਼ੇ ਮਾਰ ਰਹੀ ਹੈਇਸਦੇ ਅੱਗੇ ਆਉਣ ਦੀ ਸੰਭਾਵਨਾ ਭਾਵੇਂ ਕਾਫ਼ੀ ਮੱਧਮ ਲੱਗ ਰਹੀ ਹੈ ਪਰ ਕੇਂਦਰ ਸਰਕਾਰ ਦੇ ਕਈ ਮੰਤਰੀ-ਸੰਤਰੀ, ਗ੍ਰਹਿ-ਮੰਤਰੀ ਅਮਿਤ ਸ਼ਾਹ ਅਤੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਕੇ ਵੱਖ-ਵੱਖ ਰੈਲੀਆਂ ਵਿੱਚ ਇਸਦੀ ਜਿੱਤ ਲਈ ਆਪਣੀ ਪੂਰੀ ਵਾਹ ਲਾ ਰਹੇ ਹਨਉਨ੍ਹਾਂ ਵੱਲੋਂ ਆਪਣੀ ਪਾਰਟੀ ਦੇ ‘ਸੰਕਲਪ-ਪੱਤਰ’ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਅਤੇਂ ਪੰਜਾਬ ਲਈ ਵਾਅਦਿਆਂ ਦੀ ਖ਼ੂਬ ‘ਝੜੀ’ ਲਗਾਈ ਜਾ ਰਹੀ ਹੈ

ਦਿੱਲੀ ਵਿੱਚ ਕਿਸਾਨ ਮੋਰਚਾ ‘ਫ਼ਤਿਹ’ ਕਰਨ ਤੋਂ ਬਾਅਦ ਪਹਿਲੀ ਵਾਰ ਕਿਸਾਨੀ ਧਿਰ ਵੀ ਸੰਯੁਕਤ ਕਿਸਾਨ ਮੋਰਚੇ ਦੇ ਰੂਪ ਵਿੱਚ ਚੋਣ-ਮੈਦਾਨ ਵਿੱਚ ਕੁੱਦੀ ਹੈਉਨ੍ਹਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਕਾਫ਼ੀ ਲੇਟ ਹੋਣ ਕਾਰਨ ਅਤੇ ਉਸ ਨੂੰ ਸਾਂਝਾ ਚੋਣ-ਨਿਸ਼ਾਨ ਮਿਲਣ ਵਿੱਚ ਪਏ ‘ਭੰਬਲ਼ਭੂਸੇ’ ਕਾਰਨ ਉਹ ਚੋਣ-ਪ੍ਰਚਾਰ ਵਿੱਚ ਭਾਵੇਂ ਕਾਫ਼ੀ ਪਛੜ ਗਈ ਹੈ ਪਰ ਫਿਰ ਵੀ ਉਸ ਨੂੰ ਆਪਣੇ ਕਈ ਉਮੀਦਵਾਰਾਂ ਦੇ ਜਿੱਤਣ ਦੀ ਪੂਰੀ ਉਮੀਦ ਹੈਇਸ ਵਾਰ ਇਹ ਚੋਣ-ਨਜ਼ਾਰਾ ਪੰਜਾਬ ਦੀਆਂ ਸੀਟਾਂ ’ਤੇ ਚਾਰ ਤੋਂ ਪੰਜ-ਕੋਣਾਂ ਹੋਣ ਕਰਕੇ ਕਾਫ਼ੀ ਦਿਲਚਸਪ ਬਣ ਗਿਆ ਹੈ ਅਤੇ ‘ਚੋਣ-ਪੰਡਤਾਂ’ ਨੂੰ ਇਸ ਵਿੱਚ ਕਿਸੇ ਵੀ ਪਾਰਟੀ ਦੀ ਜਿੱਤ ਜਾਂ ਹਾਰ ਦੀ ਭਵਿੱਖਬਾਣੀ ਕਰਨ ਵਿੱਚ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ

ਹੁਣ ਫਿਰ ਪਹਿਲੀ ਗੱਲ ਵੱਲ ਹੀ ਆਉਂਦੇ ਹਾਂ

ਪੰਜਾਬ ਦੀਆਂ ਹੋਰਨਾਂ ਸੀਟਾਂ ਵਾਂਗ ਅੰਮ੍ਰਿਤਸਰ-ਪੂਰਬੀ ਸੀਟ ਉੱਪਰ ਵੀ ਜਿੱਤਣ ਵਾਲੇ ਕਿਸੇ ਉਮੀਦਵਾਰ ਬਾਰੇ ਕੋਈ ਅੰਦਾਜ਼ਾ ਲਗਾਉਣਾ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੈ, ਕਿਉਂਕਿ ਵੋਟਰ ਆਪਣਾ ਪੱਤਾ ਪੂਰੀ ਤਰ੍ਹਾਂ ਨਹੀਂ ਖੋਲ੍ਹ ਰਹੇਅਲਬੱਤਾ! ਉਹ ਇਸ ਵਾਰ ਹਰੇਕ ਪਾਰਟੀ ਦੇ ਉਮੀਦਵਾਰ ਨੂੰ ਪੰਜਾਬ ਦੇ ਵੱਖ-ਵੱਖ ਮੁੱਦਿਆਂ ਬਾਰੇ ਸਵਾਲ ਬਹੁਤ ਕਰ ਰਹੇ ਹਨਇਸ ਲਈ ਇਸ ਸੀਟ ’ਤੇ ਕਿਸੇ ਉਮੀਦਵਾਰ ਦੀ ਜਿੱਤ ਜਾਂ ਹਾਰ ਦੀ ਗੱਲ ਭਾਵੇਂ ਨਾ ਵੀ ਕੀਤੀ ਜਾਵੇ, ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਚੰਨੀ-ਸਿੱਧੂ ਦਾ ‘ਮਨ-ਮੁਟਾਅ’ ਜੇਕਰ 20 ਫਰਵਰੀ ਤਕ ਵੀ ਇੰਜ ਹੀ ਜਾਰੀ ਰਿਹਾ ਅਤੇ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ, ਜਲੰਧਰ ਤੋਂ ਬਾਵਾ ਹੈਨਰੀ ਤੇ ਆਦਮਪੁਰ ਤੋਂ ਰਾਣਾ ਕੇ.ਪੀ. ਸਿੰਘ ਵਰਗੇ ਲੀਡਰਾਂ ਦੀ ਨਾਰਾਜ਼ਗੀ ਅਤੇ ਆਪਸੀ ਖਿੱਚੋਤਾਣ ਵੀ ਜੇਕਰ ਇੰਜ ਹੀ ਚੱਲਦੀ ਰਹੀ ਤਾਂ ਹੋਰਨਾਂ ਕਈ ਸੀਟਾਂ ਵਾਂਗ ਅੰਮ੍ਰਿਤਸਰ-ਪੂਰਬੀ ਵਾਲੀ ਇਹ ਸੀਟ ਵੀ ਕਾਂਗਰਸ ਦੇ ਲਈ ਜਿੱਤਣੀ ਮੁਸ਼ਕਲ ਹੋਵੇਗੀਪਿਛਲੇ ਦਿਨੀਂ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਭਾਵੇਂ ਇਸ ਸੀਟ ’ਤੇ ਆ ਕੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਇੱਕ ਦਿਨ ਚੋਣ-ਪ੍ਰਚਾਰ ਕਰ ਗਏ ਹਨ ਅਤੇ ਉਹ ਅੰਮ੍ਰਿਤਸਰ ਦੇ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੇਅਰ ਸੁਨੀਲ ਦੱਤੀ ਤੇ ਕਈ ਹੋਰ ਕਾਂਗਰਸੀ ਨੇਤਾਵਾਂ ਨੂੰ ਇਹ ਪ੍ਰਚਾਰ ਕਰਨ ਲਈ ਰਾਜ਼ੀ ਵੀ ਕਰ ਗਏ ਹਨ ਪਰ ਇਸਦੇ ਨਾਲ ਹੀ ਇਸ ਪਾਰਟੀ ਦੇ ਪਟਿਆਲਾ ਤੋਂ ਪਾਰਲੀਮੈਂਟ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੂੰ ਪਾਰਟੀ ਨਾਲੋਂ ਆਪਣਾ ‘ਪਰਿਵਾਰ’ ਪਿਆਰਾ ਹੈ ਅਤੇ ਉਹ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ‘ਬੀਜੇਪੀ ਤ੍ਰਿਕੜੀ’ ਦੇ ਲਈ ਚੋਣ-ਪ੍ਰਚਾਰ ਕਰ ਰਹੇ ਹਨਇਸੇ ਪਾਰਟੀ ਦੇ ਇੱਕ ਹੋਰ ਐੱਮ.ਪੀ. ਜਸਬੀਰ ਸੰਘ ਡਿੰਪਾ (ਖਡੂਰ ਸਾਹਿਬ) ਜਿਨ੍ਹਾਂ ਦੇ ਛੋਟੇ ਭਰਾ ਰਾਜਨ ਗਿੱਲ ਅਕਾਲੀ ਦਲ ਵਿੱਚ ਕਈ ਦਿਨ ਪਹਿਲਾ ਜਾ ਚੁੱਕੇ ਹਨ, ਵੀ ਹੁਣ ਉਸ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਤਿਆਰੀਆਂ ਕਰ ਕਰ ਜਾਪਦੇ ਹਨਇਨ੍ਹਾਂ ਹਾਲਤਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਇਨ੍ਹਾਂ ਚੋਣਾਂ ਵਿੱਚ ਲੋੜੀਂਦੇ ਉਮੀਦਵਾਰਾਂ ਦੀ ਜਿੱਤ ਦੀ ਆਸ ਕਰਨੀ ਮੁਸ਼ਕਲ ਲਗਦੀ ਹੈ ਅਤੇ ਇਹ ਖ਼ਦਸ਼ਾ ਹੈ ਕਿ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਸੀਟਾਂ ਵਾਂਗ ਇਹ ਸੀਟ ਵੀ ਕਿਧਰੇ ਇਸ ਰੋੜ੍ਹ ਵਿੱਚ ਹੀ ਨਾ ਰੁੜ੍ਹ ਜਾਏਇੱਕ ਖ਼ਤਰਾ ਇਹ ਵੀ ਹੈ ਕਿ ਇਸ ਸੀਟ ਦੇ ਮੁੱਖ-ਵਿਰੋਧੀ ਉਮੀਦਵਾਰਾਂ ਨਵਜੋਤ ਸਿੰਘ ਸਿੱਧੂ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਆਪਣੀ ‘ਖਹਿਬਾਜ਼ੀ’ ਵਿੱਚ ਕਿਧਰੇ ਕਿਸੇ ਤੀਸਰੇ ਉਮੀਦਵਾਰ ਦਾ ਦਾਅ ਹੀ ਨਾ ਲੱਗ ਜਾਏ ਅਤੇ ਇਸ ਤਰ੍ਹਾਂ ਕਿਤੇ ਸਕੂਲੀ ਦਿਨਾਂ ਵਿੱਚ ਪੜ੍ਹੀ ਹੋਈ “ਚਲਾਕ ਲੂੰਮੜੀ” ਵਾਲੀ ਕਹਾਣੀ ਫਿਰ ਸੱਚੀ ਨਾ ਸਾਬਤ ਹੋ ਜਾਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3365)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)

More articles from this author