SantokhSMinhas7ਸਮਰੱਥਾਵਾਨ ਲੋਕ ਭੀੜਾਂ ਨੂੰ ਪਿੱਛੇ ਛੱਡ ਆਪਣਾ ਰਾਹ ਬਣਾਉਂਦੇ ਹਨ। ਅਸੀਂ ਆਮ ਹੀ ...
(31 ਦਸੰਬਰ 2020)

 

ਆਗੂ ਹੋਣਾ ਆਪਣਾ ਆਪ ਨਿਛਾਵਰ ਕਰਨ ਦੇ ਹਸਤਾਖਰ ਹੁੰਦੇ ਹਨਆਪਣੀ ਕੁਰਬਾਨੀ ਹੀ ਆਗੂ ਹੋਣ ਦਾ ਨਾਂ ਹੈਆਗੂ ਹੋਣਾ ਕੁਰਸੀ ਨਹੀਂ ਹੁੰਦਾ, ਤੁਹਾਡੀ ਹਾਂ ਵਿੱਚ ਹਾਂ ਮਿਲਾਉਂਦੀਆਂ ਆਵਾਜ਼ਾਂ ਦੀ ਇੱਕ ਆਸ ਹੁੰਦਾ ਹੈਆਗੂ ਇਤਿਹਾਸ ਸਿਰਜਦੇ ਹਨਚੰਗੇਰੇ ਕਾਜ ਲਈ ਕੀਤੀਆਂ ਕੁਰਬਾਨੀਆਂ ਭਵਿੱਖ ਲਈ ਰਾਹ ਦਸੇਰਾ ਬਣਦੀਆਂ ਹਨਚੰਗੇ ਆਗੂ ਕਲੰਕਿਤ ਸਫੇ ਦੇ ਇਤਿਹਾਸ ਦਾ ਹਿੱਸਾ ਨਹੀਂ ਬਣਦੇਮਾੜੇ ਆਗੂ ਸਦੀਆਂ ਤਕ ਕੌਮਾਂ ਲਈ ਨਮੋਸ਼ੀ ਦਾ ਕਾਰਨ ਬਣਦੇ ਹਨਗਦਾਰੀਆਂ ਤੇ ਸਰਦਾਰੀਆਂ ਇਤਿਹਾਸ ਦੇ ਨਾਲੋ ਨਾਲ ਚੱਲਦੀਆਂ ਹਨਸਿਆਣੇ ਲੋਕ ਆਗੂ ਪੈਦਾ ਕਰਦੇ ਹਨਆਪਣੀ ਰਹਿਨੁਮਾਈ ਆਪਣੇ ਹੱਥੀਂ ਆਪ ਸੌਂਪਦੇ ਹਨ

ਮੂਰਖਾਂ ਦੇ ਟੋਲਿਆਂ ਦੇ ਵੀ ਰਹਿਬਰ ਹੁੰਦੇ ਹਨਇਹ ਆਪਣੇ ਪੈਰੀਂ ਆਪ ਕੁਹਾੜੀ ਤਾਂ ਮਾਰਦੇ ਹੀ ਹਨ, ਪਰ ਕਈ ਵਾਰੀ ਇਹ ਭੀੜਾਂ ਦੋਖੀਆਂ ਦੀ ਬਜਾਏ ਭਲੇ ਲਈ ਉੱਠੇ ਹੱਥਾਂ ਨੂੰ ਵੀ ਵੱਢ ਸੁੱਟਦੀਆਂ ਹਨਉਹ ਲੋਕ ਹੀ ਇਤਿਹਾਸ ਦੀ ਜਗਦੀ ਮਿਸ਼ਾਲ ਬਣਦੇ ਹਨ ਜੋ ਆਪ ਮਿਟ ਜਾਂਦੇ ਹਨ ਪਰ ਕੌਮਾਂ ਸਦਾ ਜਿਉਂਦੀਆਂ ਰਹਿੰਦੀਆਂ ਹਨ

ਜ਼ਿੰਦਗੀ ਦਾ ਪਸਾਰਾ ਅਥਾਹ ਹੈਜੀਵਨ ਤੋਂ ਮਰਨ ਤਕ ਬੜੀਆਂ ਅਜੀਬੋ-ਗਰੀਬ ਸਥਿਤੀਆਂ ਵਿੱਚੋਂ ਦੀ ਮਨੁੱਖ ਗੁਜ਼ਰਦਾ ਹੈਇਸ ਨਿੱਤ ਦੇ ਵਰਤਾਰੇ ਅਤੇ ਕਾਰ ਵਿਵਹਾਰ ਦੀ ਜ਼ਿੰਦਗੀ ਵਿੱਚ ਸਾਡਾ ਬਹੁਤ ਸਾਰੇ ਲੋਕਾਂ ਨਾਲ ਵਾਹ ਪੈਂਦਾ ਹੈਇਸ ਤਰ੍ਹਾਂ ਦੇ ਮੌਕਿਆਂ ਉੱਤੇ ਤੁਹਾਨੂੰ ਬਹੁਤ ਸਾਰੇ ਅਜਿਹੇ ਲੋਕ ਵੀ ਮਿਲਦੇ ਹਨ ਜਿਹੜੇ ਆਪਣੇ ਸੁਭਾਅ ਪੱਖੋਂ ਅਤੇ ਆਪਣੇ ਕੰਮ ਕਰਨ ਦੇ ਢੰਗ ਤਰੀਕੇ ਕਰਕੇ ਦੂਸਰਿਆਂ ਨਾਲੋਂ ਵੱਖਰੇ ਹੁੰਦੇ ਹਨਤੁਹਾਨੂੰ ਉਨ੍ਹਾਂ ਵਿੱਚ ਆਮ ਸਧਾਰਣ ਮਨੁੱਖਾਂ ਵਰਗੀ ਸਹਿਜਤਾ, ਠਰ੍ਹੰਮਾ ਅਪਣੱਤ ਦੀ ਬਜਾਏ ਬੋਲ-ਚਾਲ ਵਿੱਚ ਵਖਰੇਵਾਂ ਦਿਸੇਗਾਸਾਨੂੰ ਦੂਸਰਿਆਂ ਲੋਕਾਂ ਨਾਲੋਂ ਉਨ੍ਹਾਂ ਨੂੰ ਨਿਖੇੜਨ ਵਿੱਚ ਕੋਈ ਔਖ ਮਹਿਸੂਸ ਨਹੀਂ ਹੁੰਦੀ

ਇਸ ਤਰ੍ਹਾਂ ਦੇ ਲੋਕ ਹਰ ਖੇਤਰ ਵਿੱਚ ਸਜ-ਧਜ ਕੇ ਅੱਗੇ ਖੜ੍ਹੇ ਹੁੰਦੇ ਹਨਇਹ ਲੋਕ ਸਹਿਜ ਅਤੇ ਨਿਸ਼ਠਾ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਪਿੱਛੇ ਧੱਕਣ ਦੇ ਆਹਰ ਵਿੱਚ ਦਿਖਾਈ ਦੇਣਗੇਇਹ ਹਮੇਸ਼ਾ ਅੱਗੇ ਆਉਣ ਦੀ ਕਾਹਲ ਵਿੱਚ ਹੁੰਦੇ ਹਨਉਹ ਭਾਵੇਂ ਕਿਸੇ ਦੇ ਮੋਢਿਆਂ ’ਤੇ ਚੜ੍ਹਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰਨ ਜਾਂ ਅਗਲਿਆਂ ਨੂੰ ਲਤਾੜ ਕੇ ਮੁਹਰੈਲ ਬਣਨ ਦੀ ਤਾਂਘ ਵਿੱਚ ਹੋਣ, ਉਨ੍ਹਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਅਸੀਂ ਮੂਹਰਲੀ ਕਤਾਰ ਦੇ ਬਾਸ਼ਿੰਦੇ ਹੋਈਏਉਹ ਆਪਣੀ ਲਾਲਸਾ ਦੀ ਪੂਰਤੀ ਲਈ ਕੁਝ ਵੀ ਕਰਨ ਤਕ ਜਾਂਦੇ ਹਨਉਹ ਹਮੇਸ਼ਾ ਆਪਣੇ ਆਪ ਨੂੰ ਮੂਹਰੇ ਦਿਸਣਾ ਪਸੰਦ ਕਰਦੇ ਹਨਉਨ੍ਹਾਂ ਵਿੱਚ ਮੱਲੋ-ਮੱਲੀ ਆਗੂ ਬਣਨ ਜਾਂ ਕਹਾਉਣ ਦੀ ਪ੍ਰਬਲ ਭੁੱਖ ਹੁੰਦੀ ਹੈ ਭਾਵੇਂ ਉਨ੍ਹਾਂ ਵਿੱਚ ਆਗੂ ਬਣਨ ਵਾਲੇ ਗੁਣ ਹੋਣ, ਜਾਂ ਨਾ ਹੋਣਪਰ ਉਹ ਘਟੀਆ ਤੋਂ ਘਟੀਆ ਸਾਧਨ ਵਰਤ ਕੇ ਵੀ ਆਪਣੀ ਇੱਛਾ ਪੂਰਤੀ ਲਈ ਯਤਨਸ਼ੀਲ ਰਹਿੰਦੇ ਹਨਉਹ ਆਪਣੀ ਯੋਗਤਾ ਸੁਧਾਰਨ ਵੱਲ ਕਦੇ ਵੀ ਉਚੇਚ ਨਹੀਂ ਕਰਦੇਉਹ ਹਮੇਸ਼ਾ ਉਚੇਚ ਜਾਂ ਖਾਸ ਦਿਸਣਾ ਚਾਹੁੰਦੇ ਹਨਦੂਜੇ ਦੇ ਕੀਤੇ ਉੱਦਮ ਦਾ ਫਲ ਆਪਣੀ ਝੋਲੀ ਵਿੱਚ ਵੇਖਣਾ ਪਸੰਦ ਕਰਦੇ ਹਨ ਉਨ੍ਹਾਂ ਦੇ ਮੂੰਹ ਖੁੱਲ੍ਹੇ ਹੁੰਦੇ ਹਨ ਤੇ ਜੇਬਾਂ ਨੂੰ ਗੰਢ ਮਾਰਕੇ ਰੱਖਦੇ ਹਨਦੂਜਿਆਂ ਦੇ ਕੀਤੇ ਚੰਗੇ ਕੰਮਾਂ ਨੂੰ ਆਪਣੇ ਮੱਥੇ ਦੀ ਸਲੇਟ ’ਤੇ ਉੱਕਰਿਆ ਵੇਖਣਾ ਚਾਹੁੰਦੇ ਹਨ

ਇਸ ਤਰ੍ਹਾਂ ਦੇ ਬੰਦੇ ਹਰ ਖੇਤਰ ਵਿੱਚ, ਚਾਹੇ ਉਹ ਸਮਾਜਿਕ, ਸਭਿਆਚਾਰਕ, ਧਾਰਮਿਕ ਤੇ ਰਾਜਨੀਤਿਕ ਹੋਵੇ, ਭੰਬੀਰੀ ਵਾਂਗ ਘੰਮਦੇ ਆਮ ਹੀ ਮਿਲ ਜਾਣਗੇਇਹ ਬੰਦੇ ਇੱਕ ਥਾਂ ’ਤੇ ਟਿਕ ਕੇ ਬਹਿਣ ਵਾਲੇ ਨਹੀਂ ਹੁੰਦੇਇਹ ਹਮੇਸ਼ਾ ਚੋਰ ਮੋਰੀਆਂ ਦੀ ਭਾਲ ਵਿੱਚ ਰਹਿੰਦੇ ਹਨ ਜਦੋਂ ਥੋੜ੍ਹੀ ਜਿਹੀ ਵਿਰਲ ਮਿਲਦੀ ਹੈ, ਇਹ ਮੂਹਰੇ ਹੋ ਕੇ ਹੋਕਾ ਦੇਣ ਲੱਗਦੇ ਹਨਇਹ ਅੰਦਰੋਂ ਬਾਹਰੋਂ ਊਣੇ ਬੰਦੇ ਹਰ ਇਕੱਠ ਵਿੱਚ ਦੂਸਰਿਆਂ ਦੇ ਬੋਲਣ ਤੋਂ ਪਹਿਲਾਂ ਬੋਲਦੇ ਨਜ਼ਰੀਂ ਆਉਣਗੇਹਰ ਗੱਲ ਵਿੱਚ ਬਿਨਾ ਪੁੱਛਿਆਂ ਸਲਾਹ ਦੇਣਾ ਆਪਣਾ ਫਰਜ਼ ਸਮਝਦੇ ਹਨ

ਇਨ੍ਹਾਂ ਕੋਲ ਗੱਲ ਕਹਿਣ ਤੇ ਕਰਨ ਦਾ ਹੁਨਰ ਆਮ ਲੋਕਾਂ ਨਾਲੋਂ ਜ਼ਿਆਦਾ ਹੁੰਦਾ ਹੈਆਪਣੀ ਗੱਲ ਨੂੰ ਵਜ਼ਨਦਾਰ ਤੇ ਸਮਝਦਾਰ ਬਣਾਉਣ ਲਈ ਹਲਕੇ ਫੁਲਕੇ ਚੁਟਕਲਿਆਂ ਦਾ ਸਹਾਰਾ ਆਮ ਹੀ ਲੈਂਦੇ ਹਨਕਈ ਵਾਰੀ ਆਮ ਬੈਠਕਾਂ ਵਿੱਚ ਵੀ, ਜਿੱਥੇ ਭਾਵੇਂ ਓਪਰੇ ਬੰਦੇ ਵੀ ਬੈਠੇ ਹੋਣ, ਬਹੁਤ ਹੀ ਘਟੀਆ ਕਿਸਮ ਦੇ ਲਤੀਫੇ ਸੁਣਾ ਕੇ ਆਪਣੀ ਔਕਾਤ ਨੂੰ ਹੋਰ ਦਿਲਚਸਪ ਬਣਾਉਣ ਲਈ ਉਤਾਵਲੇ ਹੁੰਦੇ ਹਨਗੈਰਹਾਜ਼ਰ ਲੋਕਾਂ ਬਾਰੇ ਭੱਦੀਆਂ ਟਿੱਪਣੀਆਂ ਕਰਕੇ ਹਸਾਉਣ ਦੀ ਕੋਸ਼ਿਸ਼ ਕਰਦੇ ਹਨਆਪਣੇ ਹਲਕੇ ਹਾਸੇ ਨਾਲ ਆਪਣੀ ਅਕਲ ਦਾ ਨੰਗ ਢਕਦੇ ਦਿਖਾਈ ਦਿੰਦੇ ਹਨਇਨ੍ਹਾਂ ਕੋਲ ਆਪਣਾ ਕੁਝ ਨਹੀਂ ਹੁੰਦਾ, ਦੂਸਰਿਆਂ ਦੇ ਸ਼ਬਦਾਂ ਦਾ ਉਤਾਰ ਪਹਿਨਦੇ ਤੇ ਹੰਢਾਉਂਦੇ ਹਨਇਹ ਬੜੀ ਢੀਠਤਾਈ ਨਾਲ ਦੂਸਰਿਆਂ ਦੇ ਚੁਰਾਏ ਸ਼ਬਦਾਂ ਦੀ ਆਪਣੀ ਜ਼ੁਬਾਨ ਨਾਲ ਜੁਗਾਲੀ ਕਰਦੇ ਹਨ

ਆਗੂ ਬਣਨ ਦੀ ਦੌੜ ਵਿੱਚ ਇਹ ਬੰਦੇ ਜੋੜ ਤੋੜ ਦੇ ਮਾਹਰ ਹੁੰਦੇ ਹਨਇਹ ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ ਵਿੱਚ ਘੁਸ-ਪੈਠ ਕਰਕੇ ਚੰਗੇ ਉੱਦਮ ਕਰ ਰਹੀਆਂ ਸੰਸਥਾਵਾਂ ਦਾ ਭੱਠਾ ਕੁਝ ਦਿਨਾਂ ਵਿੱਚ ਹੀ ਬਿਠਾ ਦਿੰਦੇ ਹਨਆਪਣੇ ਕੁਹਜ ਦੀ ਭਿਣਕ ਕੰਧਾਂ ਤੋਂ ਵੀ ਲੁਕਾ ਕੇ ਰੱਖਦੇ ਹਨ ਇਕੱਠ ਇਨ੍ਹਾਂ ਨੂੰ ਚੁੱਭਦਾ ਹੈਖਲਾਰਾ ਪਿਆ ਵੇਖ ਮਨ ਵਿੱਚ ਲੱਡੂ ਭੋਰਦੇ ਹਨਇਨ੍ਹਾਂ ਵਿੱਚੋਂ ਬਹੁਤਿਆਂ ਦੀ ਆਪਣੇ ਘਰ ਵਿੱਚ ਵੁੱਕਤ ਕੌਡੀ ਵੀ ਨਹੀਂ ਹੁੰਦੀ ਪਰ ਦੂਸਰਿਆਂ ਦੇ ਘਰਾਂ ਵਿੱਚ ਘੁਸ ਕੇ ਮਹਿਮਾਨ ਨਿਵਾਜ਼ੀ ਦੀ ਤੱਵਕੋ ਰੱਖਦੇ ਹਨਇਨ੍ਹਾਂ ਦੀ ਝਾਕਣੀ ਵਿੱਚ ਸ਼ੈਤਾਨੀਅਤ ਤੇ ਬੋਲਾਂ ਵਿੱਚ ਮਿਸ਼ਰੀ ਦੀ ਮਿਠਾਸ ਦਾ ਮੁਲੰਮਾ ਹੁੰਦਾ ਹੈਇਹ ਆਪਣੇ ਆਸੇ ਪਾਸੇ ਵਿੱਚਰਦੇ ਲੋਕਾਂ ਦੀ ਕੰਮਜ਼ੋਰੀ ਦਾ ਨਿਸ਼ਾਨਾ ਭਾਲਕੇ ਰੱਖਦੇ ਹਨਪਰ ਚੁਆਤੀ ਜੇਬ ਵਿੱਚ ਸਾਂਭ ਰੱਖਦੇ ਹਨਵੇਲਾ ਆਉਣ ’ਤੇ ਆਪਣੀ ਜੁਗਤ ਦਾ ਇਸਤੇਮਾਲ ਕਰਨੋਂ ਕਦੇ ਨਹੀਂ ਖੁੰਝਦੇ

ਇਹ ਚਾਣਕਿਆ ਦੀ ਨੀਤੀ ਦੇ ਮਾਹਰ ਹੁੰਦੇ ਹਨਬਾਹਰੋਂ ਦਿਆਲੂ ਸੇਵਕ ਤੇ ਭਲੇ ਮਨੁੱਖ ਲੱਗਦੇ ਹਨ ਪਰ ਅੰਦਰੋਂ ਕਠੋਰ ਤੇ ਹੰਕਾਰੀ ਹੁੰਦੇ ਹਨਆਪਣਾ ਕੱਦ ਉੱਚਾ ਕਰਨ ਦੀ ਬਜਾਏ ਦੂਜਿਆਂ ਦੀਆਂ ਲੱਤਾਂ ਵੱਢਣ ਵੱਲ ਜ਼ਿਆਦਾ ਧਿਆਨ ਦਿੰਦੇ ਹਨਆਪਣੇ ਤੋਂ ਸਿਆਣਾ ਬੰਦਾ ਇਨ੍ਹਾਂ ਨੂੰ ਭੈੜਾ ਲੱਗਦਾ ਹੈਚੰਗੀ ਸ਼ਖਸੀਅਤ ਦਾ ਪ੍ਰਭਾਵ ਇਨ੍ਹਾਂ ਨੂੰ ਸੁਖਾਵਾਂ ਨਹੀਂ ਲੱਗਦਾਸ਼ਖਸੀਅਤਾਂ ਦੇ ਭੇੜ ਵਿੱਚੋਂ ਆਪਣੇ ਆਪ ਨੂੰ ਹਮੇਸ਼ਾ ਜੇਤੂ ਵੇਖਣਾ ਪਸੰਦ ਕਰਦੇ ਹਨਇਨ੍ਹਾਂ ਦੀਆਂ ਅਭਿਲਾਸ਼ਾਵਾਂ ਬਹੁਤ ਉੱਚੀਆਂ ਹੁੰਦੀਆਂ ਹਨ, ਇਸੇ ਲਈ ਕਿਸੇ ਖੇਤਰ ਵਿੱਚ ਟਿਕ ਕੇ ਬੈਠਣਾ ਇਨ੍ਹਾਂ ਲਈ ਬੜਾ ਔਖਾ ਹੁੰਦਾ ਹੈਇਹ ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ, ਪਾਰਟੀਆਂ ਬਦਲਦੇ ਰਹਿੰਦੇ ਹਨਕਿਸੇ ਦੀ ਅਗਵਾਈ ਵਿੱਚ ਕੰਮ ਕਰਨ ਵਿੱਚ ਇਹ ਹੀਣ-ਭਾਵਨਾ ਮਹਿਸੂਸ ਕਰਦੇ ਹਨਅਧੀਨਗੀ ਦੀ ਪ੍ਰਵਿਰਤੀ ਇਨ੍ਹਾਂ ਦੇ ਮੇਚ ਨਹੀਂ ਆਉਂਦੀਇਹ ਤਾਂ ਝੰਡਾ ਬਰਦਾਰ ਹੁੰਦੇ ਹਨਇਸ ਆਗੂ ਬਣਨ ਦੀ ਪ੍ਰਵਿਰਤੀ ਨੇ ਇਨ੍ਹਾਂ ਨੂੰ ਇੰਨਾ ਛੋਟਾ ਕਰ ਦਿੱਤਾ ਹੁੰਦਾ ਹੈ ਕਿ ਕਦੇ ਕਦੇ ਇਨ੍ਹਾਂ ਦੇ ਕਿਰਦਾਰ ਉੱਤੇ ਹਾਸਾ ਆਉਣ ਲੱਗਦਾ ਹੈਨਿਯਮ, ਅਸੂਲ, ਮਰਿਯਾਦਾ ਕੀ ਹੁੰਦੀ ਹੈ ਇਸਦਾ ਇਨ੍ਹਾਂ ਲਈ ਕੋਈ ਅਰਥ ਨਹੀਂਸਮਾਜਿਕ ਵਰਤਾਰੇ ਦੀ ਤੋੜ-ਫੋੜ ਇਨ੍ਹਾਂ ਨੂੰ ਬੁਰੀ ਨਹੀਂ ਲਗਦੀਇਸ ਤਰ੍ਹਾਂ ਦੇ ਲੋਕ ਕਿਸੇ ਦੇ ਵੀ ਵਫਾਦਾਰ ਨਹੀਂ ਹੁੰਦੇ

ਰਾਜਨੀਤਕ ਲੋਕਾਂ ਵਿੱਚ ਮੂਹਰੇ ਰਹਿਣ ਦੀ ਭੁੱਖ ਸਭ ਤੋਂ ਜ਼ਿਆਦਾ ਹੁੰਦੀ ਹੈਜਦੋਂ ਚੋਣਾਂ ਨਜ਼ਦੀਕ ਹੋਣ ਇਹ ਲੀਡਰ ਕਿਸਮ ਦੇ ਬੰਦੇ ਥੋਕ ਵਿੱਚ ਵਫਾਦਾਰੀ ਬਦਲਦੇ ਹਨਜਦੋਂ ਉਹ ਮਹਿਸੂਸ ਕਰਨ ਲੱਗਦੇ ਹਨ ਕਿ ਸਬੰਧਤ ਪਾਰਟੀ ਦਾ ਗਰਾਫ ਹੇਠਾਂ ਡਿਗ ਪਿਆ ਹੈ ਤੇ ਪਾਰਟੀ ਵਿੱਚ ਬਤੌਰ ਵਰਕਰ ਕੰਮ ਕਰਨ ਦੀ ਨੌਬਤ ਆ ਸਕਦੀ ਹੈ ਤਾਂ ਉਹ ਦੂਸਰੀਆਂ ਪਾਰਟੀਆਂ ਨਾਲ ਸੌਦੇਬਾਜ਼ੀ ਕਰਕੇ ਫਿਰ ਪਹਿਲੀ ਕਤਾਰ ਵਿੱਚ ਆਪਣੀ ਥਾਂ ਬਣਾਉਣ ਲਈ ਚਾਰਾਜੋਈ ਕਰਦੇ ਹਨਸ਼ਰਮ ਇਨ੍ਹਾਂ ਦੇ ਪੱਲੇ ਨਹੀਂ ਹੁੰਦੀ ਤੇ ਨਾ ਹੀ ਇਹ ਪਰਵਾਹ ਕਰਦੇ ਹਨ ਕਿ ਲੋਕ ਕੀ ਕਹਿਣਗੇਢੀਠਤਾ ਇਨ੍ਹਾਂ ਦਾ ਗਹਿਣਾ ਹੈ

ਸਾਡੇ ਪਰਿਵਾਰਾਂ ਵਿੱਚ ਵੀ ਇਹ ਚੌਧਰ ਰੱਖਣ ਵਾਲਾ ਖੂੰਡਾ ਕਈ ਆਪਣੇ ਹੱਥ ਵਿੱਚ ਹੀ ਵੇਖਣਾ ਲੋਚਦੇ ਹਨਇਹ ਘਰ ਦੇ ਕੰਮਕਾਰ ਦਾ ਡੱਕਾ ਦੂਹਰਾ ਨਹੀਂ ਕਰਦੇਪਰ ਘਰ ਦੀ ਨੰਬਰਦਾਰੀ ਹਮੇਸ਼ਾ ਆਪਣੇ ਹੇਠ ਭਾਲਦੇ ਹਨਪਰ ਜਦੋਂ ਇਸ ਤਰ੍ਹਾਂ ਦੇ ਬੰਦਿਆਂ ਦੀ ਨੰਬਰਦਾਰੀ ਦਾ ਪਰਿਵਾਰ ਵਿੱਚੋਂ ਕੋਈ ਵਿਰੋਧ ਕਰਦਾ ਤਾਂ ਇਹ ਘਰ ਦੀਆਂ ਵੰਡੀਆਂ ਪਾ ਦਿੰਦੇ ਹਨਹੱਸਦੇ ਵਸਦੇ ਸੋਹਣੇ ਘਰ, ਚੌਧਰ ਦੀ ਭੁੱਖ ਦੀ ਭੇਂਟ ਚੜ੍ਹ ਜਾਂਦੇ ਹਨ

ਇਤਿਹਾਸ ਗਵਾਹ ਹੈ ਬਹੁਤ ਸਾਰੀਆਂ ਲਹਿਰਾਂ, ਕੌਮਾਂ, ਦੇਸ, ਮਾੜੇ ਅਨਸਰਾਂ ਦੀ ਅਗਵਾਈ ਕਾਰਨ ਤਬਾਹ ਹੋ ਜਾਂਦੇ ਹਨਪਰ ਸਿਦਕਵਾਨ, ਉੱਚੇ ਸੁੱਚੇ ਇਰਾਦਿਆਂ ਵਾਲੇ ਬੰਦੇ ਭਾਵੇਂ ਕਿਸੇ ਵੀ ਪੁਜ਼ੀਸ਼ਨ ਵਿੱਚ ਕੰਮ ਕਰਦੇ ਹੋਣ, ਲੋਕ ਆਪ-ਮੁਹਾਰੇ ਉਨ੍ਹਾਂ ਨੂੰ ਆਗੂ ਮੰਨ ਕੇ ਅੱਗੇ ਲੈ ਆਉਂਦੇ ਹਨ ਉਨ੍ਹਾਂ ਦੀ ਅਗਵਾਈ ਵਿੱਚ ਕੰਮ ਕਰਕੇ ਮਾਣ ਮਹਿਸੂਸ ਕਰਦੇ ਹਨਹਜ਼ਾਰਾਂ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਇਤਿਹਾਸ ਭਰਿਆ ਪਿਆ ਹੈ, ਜਦੋਂ ਲੋਕਾਂ ਨੇ ਆਪਣੇ ਆਗੂ ਦੇ ਇੱਕ ਇਸ਼ਾਰੇ ’ਤੇ ਜਾਨਾਂ ਵਾਰ ਦਿੱਤੀਆਂਲੋਕਾਂ ਦੀ ਤਾਕਤ ਨੇ ਬਾਦਸ਼ਾਹੀਆਂ ਬਖਸ਼ੀਆਂਤਖਤੇ ਤੋਂ ਤਖਤ ’ਤੇ ਬਿਠਾਇਆ

ਆਗੂ ਬਣਨਾ ਕੋਈ ਭੈੜ ਨਹੀਂ ਹੈਜੇ ਤੁਸੀਂ ਉੱਦਮ ਤੇ ਯੋਗਤਾ ਨਾਲ ਪੁਜ਼ੀਸਨ ਹਾਸਲ ਕਰਦੇ ਹੋ ਤਾਂ ਲੋਕ ਵੀ ਤੁਹਾਡਾ ਸਤਿਕਾਰ ਕਰਨਗੇਪਰ ਬਹੁਤੇ ਲੋਕ ਦਾਅ ਲਾਉਣ ਦੀ ਝਾਕ ਵਿੱਚ ਰਹਿੰਦੇ ਹਨਅੱਜ ਦਾ ਯੁੱਗ ਇਸ਼ਤਿਆਰੀ ਨਾਚ ਨੱਚਦਾ ਹੈਮਾੜੀ ਵਸਤੂ ਨੂੰ ਵੀ ਮੀਡੀਆ ਬਜ਼ਾਰ ਵਿੱਚ ਚੰਗਾ ਬਣਾ ਕੇ ਪੇਸ਼ ਕਰਦਾ ਹੈਇਸ ਤਰ੍ਹਾਂ ਯੋਗਤਾਹੀਣ ਬੰਦੇ ਵੀ ਆਪਣਾ ਮੁੱਲ ਪਵਾ ਜਾਂਦੇ ਹਨਪਰ ਮੁਲੰਮਾ ਛੇਤੀ ਲਹਿ ਜਾਂਦਾ ਹੈਲੋਕ ਸਿਆਣੇ ਹੁੰਦੇ ਹਨ, ਛੇਤੀ ਹੀ ਅਸਲ ਨਕਲ ਦੀ ਪਛਾਣ ਜਾਣ ਜਾਂਦੇ ਹਨਸਮਰੱਥਾਵਾਨ ਲੋਕ ਭੀੜਾਂ ਨੂੰ ਪਿੱਛੇ ਛੱਡ ਆਪਣਾ ਰਾਹ ਬਣਾਉਂਦੇ ਹਨਅਸੀਂ ਆਮ ਹੀ ਦੂਜਿਆਂ ਦੀ ਸਮਰੱਥਾ, ਸ਼ਕਤੀ ਨੂੰ ਛੋਟਾ ਅਕਾਂਖਦੇ ਹਾਂ ਅਤੇ ਆਪਣੇ ਆਪ ਨੂੰ ਵੱਡੇ ਮੇਚਦਾ ਭਰਮ ਭਾਲਦੇ ਹਾਂ

ਉੱਘੇ ਚਿੰਤਕ ਆਰ ਐੱਲ ਸਟੀਵਨਸਨ ਲਿਖਦੇ ਹਨ, “ਆਸ਼ਾਵਾਦੀ ਯਾਤਰਾ ਮੰਜ਼ਿਲ ’ਤੇ ਪਹੁੰਚਣ ਨਾਲੋਂ ਵਧੇਰੇ ਮਹੱਤਵਪੂਰਨ ਹੁੰਦੀ ਹੈ ਅਤੇ ਸੱਚੀ ਸਫਲਤਾ ਮਿਹਨਤ ਕਰਨ ਵਿੱਚ ਹੀ ਹੁੰਦੀ ਹੈ।

ਚੁੱਪ ਤੇ ਸ਼ਾਂਤ ਵਹਿੰਦੇ ਦਰਿਆ ਖੌਲਦੇ ਸਾਗਰਾਂ ਨਾਲੋਂ ਵੱਧ ਪੈਂਡਾ ਤੈਅ ਕਰਦੇ ਹਨਸਿੱਧੀਆਂ ਡੰਡੀਆਂ ਛੋਟੇ ਰਾਹ ਹੁੰਦੇ ਹਨ ਟੇਢੀਆਂ ਮੇਢੀਆਂ ਡੰਡੀਆਂ ਹੀ ਲੰਮੇਰੇ ਰਾਹਾਂ ਦੇ ਰਾਹੀਆਂ ਦਾ ਸਿਰਨਾਵਾਂ ਹੁੰਦੀਆਂ ਹਨਲਾਲਸਾ ਅਤੇ ਭੁੱਖ ਦੀ ਦਾਤਰ ਕਈ ਵਾਰੀ ਆਪਣੇ ਹੀ ਹੱਥ ਵੱਢ ਸੁੱਟਦੀ ਹੈ, ਸਬਰ ਸੰਤੋਖ ਵਾਲੇ ਕਿਰਤੀ ਹੱਥ ਹਮੇਸ਼ਾ ਸਲਾਮਤ ਰਹਿੰਦੇ ਹਨ

ਕੁਦਰਤ ਹਰ ਇੱਕ ਦੀ ਝੋਲੀ ਕੋਈ ਨਾ ਕੋਈ ਗੁਣ ਜ਼ਰੂਰ ਪਾਉਂਦੀ ਹੈਲੋੜ ਹੈ ਉਸ ਗੁਣ ਦੀ ਥਾਹ ਪਾਉਣ ਦੀਪਰ ਅਸੀਂ ਤਾਂ ਦੂਜਿਆਂ ਦੇ ਪਿਛਲੱਗ ਬਣ ਕੇ ਆਪਣਾ ਆਪ ਗਵਾ ਬੈਠੇ ਹਾਂਆਪਣੇ ਅੰਦਰ ਛੁਪੀ ਸ਼ਕਤੀ ਨੂੰ ਜਾਗ ਲਾਉਣਾ ਭੁੱਲ ਗਏ ਹਾਂਬਾਹਰ ਅੱਕੀਂ-ਪਲਾਹੀਂ ਹੱਥ ਮਾਰਨ ਦੀ ਥਾਂ ਆਪਣੇ ਅੰਦਰ ਮਾਰੀ ਝਾਤੀ ਸਹੀ ਟਿਕਾਣੇ ਦੀ ਦੱਸ ਪਾਉਂਦੀ ਹੈ

ਇੱਕ ਫਾਰਸੀ ਕਹਾਵਤ ਹੈ, “ਚੰਗੀ ਤਰ੍ਹਾਂ ਸੋਚਣਾ ਬੁੱਧੀਮਾਨੀ ਹੈ ਅਤੇ ਚੰਗੀ ਤਰ੍ਹਾਂ ਕੰਮ ਨੂੰ ਪੂਰਾ ਕਰਨਾ ਸਭ ਤੋਂ ਵਧੀਆ ਬੁੱਧੀਮਾਨੀ ਹੈ” ਪਰ ਅੱਜ ਦਾ ਮਨੁੱਖ ਕੰਮਚੋਰ ਹੁੰਦਾ ਜਾ ਰਿਹਾ ਅਤੇ ਬਿਨਾਂ ਕੁਝ ਕੀਤਿਆਂ ਸਿਰ ’ਤੇ ਤਾਜ਼ ਸਜਿਆ ਵੇਖਣਾ ਚਾਹੁੰਦਾ ਹੈਚਾਣਕਿਆ ਲਿਖਦੇ ਹਨ, “ਮਨੁੱਖ ਆਪਣੇ ਗੁਣਾਂ ਨਾਲ ਮਹਾਨ ਬਣਦਾ ਹੈ, ਉੱਚੀ ਕੁਰਸੀ ’ਤੇ ਬੈਠਣ ਨਾਲ ਨਹੀਂਕੀ ਉੱਚੇ ਮਹਿਲਾਂ ਉੱਪਰ ਬੈਠ ਕੇ ਕਾਂ ਗਰੁੜ ਬਣ ਸਕਦਾ ਹੈ?”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2499)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸੰਤੋਖ ਮਿਨਹਾਸ

ਸੰਤੋਖ ਮਿਨਹਾਸ

Fresno, Califonia, USA.
Phone: (559 - 283- 6376)
Email: (santokhminhas@yahoo.com)