SantokhSMinhas7ਦਿਲਚਸਪ ਗੱਲ ਹੈ, ਇੱਕ ਵਾਰੀ ਭਾਜੀ ਗੁਰਸ਼ਰਨ ਰਾਤ ਨੂੰ ਨਾਟਕ ਖੇਡ ਕੇ ...
(21 ਨਵੰਬਰ 2020)

 

ਘਰ ਮਨੁੱਖ ਦੀ ਪਹਿਲੀ ਰੀਝਘਰ ਉਮੰਗਾਂ ਸਧਰਾਂ ਦੀ ਪੂਰਤੀਘਰ ਮਨੁੱਖ ਦੀ ਮੰਜ਼ਿਲ ਦਾ ਪਹਿਲਾ ਕਦਮਘਰ ਬੰਦੇ ਦੀ ਪੂੰਜੀ ਦਾ ਬਾਹਰੀ ਖਜ਼ਾਨਾਘਰ ਮਾਣ ਸਨਮਾਨ ਦਾ ਪ੍ਰਤੀਕਘਰ ਸਿਰ ਢਕਣ ਦੀ ਬੇਫਿਕਰੀ ਦਾ ਹੌਸਲਾਘਰ ਪਰਿਵਾਰ ਦਾ ਆਗ਼ਾਜ਼ਘਰ ਮਨੁੱਖੀ ਮਿਨਹਤ ਦੀ ਸੁੱਚੀ ਬਰਕਤਘਰ ਬੰਦੇ ਦੀ ਪਹਿਚਾਣ ਦਾ ਸਿਰਨਾਵਾਂ

ਮਨੁੱਖ ਦੀ ਵਿਆਹ ਬੰਧਨ ਤੋਂ ਬਾਅਦ ਇੱਕੋ ਖਾਹਿਸ਼ ਹੁੰਦੀ ਹੈ ਕਿ ਉਸ ਦਾ ਆਪਣਾ ਇੱਕ ਘਰ ਹੋਵੇਵਿਆਹ ਦੀ ਖੁਸ਼ੀ ਥੋੜ੍ਹੀ ਜਿਹੀ ਠੰਢੀ ਪੈਣ ਤੋਂ ਮਗਰੋਂ ਜਦੋਂ ਸਾਂਝੇ ਘਰਾਂ ਵਿੱਚ ਇਹ ਘਰ ਦੀ ਸੋਚ ਪ੍ਰਬਲ ਹੁੰਦੀ ਹੈ, ਉਦੋਂ ਇੱਕ ਘਰ ਵਿੱਚੋਂ ਇੱਕ ਹੋਰ ਘਰ ਜਨਮ ਲੈਂਦਾ ਹੈਮੇਰੇ ਨਾਲ ਵੀ ਇਸ ਤਰ੍ਹਾਂ ਦਾ ਵਰਤਾਰਾ ਮੇਰੇ ਲਈ ਘਰ ਬਣਾਉਣ ਲਈ ਜਾਗ ਬਣਿਆ

ਸਰਦਾ ਪੁਰਦਾ ਘਰ ਸੀ ਪਰ ਲਾਣਾ ਵੱਡਾ ਸੀਵੱਡੇ ਭਰਾ ਨੇ ਆਪਣਾ ਘਰ ਬਣਾ ਲਿਆ ਸੀਹਰ ਜੋੜੇ ਵਾਂਗ ਅਸੀਂ ਵੀ ਆਪਣਾ ਘਰ ਬਣਾਉਣ ਦੀ ਵਿਉਂਤ ਲਈ ਘੁਸਰ ਮੁਸਰ ਸ਼ੁਰੂ ਕਰ ਦਿੱਤੀਆਖਰ ਇਹ ਹਿੱਲਜੁਲ ਪ੍ਰਵਾਨ ਚੜ੍ਹੀਅਸੀਂ ਦੋਵੇਂ ਜੀਅ ਸਰਕਾਰੀ ਚੰਗੀਆਂ ਨੌਕਰੀਆਂ ’ਤੇ ਸਾਂਘਰ ਵਲੋਂ ਵੀ ਮਦਦ ਸੀਅਸੀਂ ਹੌਲੀ ਹੌਲੀ ਘਰ ਬਣਾਉਣਾ ਸ਼ੁਰੂ ਕੀਤਾਜਿਵੇਂ ਆਮ ਮੱਧ ਸ਼੍ਰੇਣੀ ਦੇ ਲੋਕ ਜੁਗਾੜ ਫਿੱਟ ਕਰਦੇ ਹਨ, ਅਸੀਂ ਵੀ ਔਖੇ ਸੌਖੇ ਹੋ ਕੇ ਕੰਧਾਂ ਖੜ੍ਹੀਆਂ ਕਰਕੇ ਲੈਂਟਰ ਪਾ ਲਿਆਹੁਣ ਤਾਂ ਘਰਾਂ ਲਈ ਬੈਂਕਾਂ ਤੋਂ ਝੱਟ ਕਰਜ਼ਾ ਮਿਲ ਜਾਂਦਾ ਹੈ ਪਰ ਸਾਡੇ ਵੇਲੇ ਇਹ ਰਿਵਾਜ਼ ਨਹੀਂ ਸੀਫੇਰ ਛੇ ਕੁ ਮਹੀਨਿਆਂ ਬਾਅਦ ਪਲੱਸਤਰ ਕਰਾ ਲਿਆਧੀਮੀ ਗਤੀ ਦੇ ਸਮਾਚਾਰ ਵਾਂਗ ਛੇ ਕੁ ਮਹੀਨੇ ਹੋਰ ਠਹਿਰ ਕੇ ਫਰਸ਼ ਪੁਆ ਲਏਇਸ ਤਰ੍ਹਾਂ ਦੋ ਕੁ ਸਾਲ ਵਿੱਚ ਅਸੀਂ ਘਰ ਨੂੰ ਲੱਕੜ ਦੇ ਕੰਮ ’ਤੇ ਲੈ ਆਏਜਿਵੇਂ ਇਹ ਆਮ ਹੀ ਹੈ ਕਿ ਔਰਤਾਂ ਨੂੰ ਘਰ ਵਿੱਚ ਸਭ ਤੋਂ ਜ਼ਿਆਦਾ ਰਸੋਈ ਪਿਆਰੀ ਹੁੰਦੀ ਹੈਮੇਰੀ ਘਰਵਾਲੀ ਨੂੰ ਵੀ ਆਪਣੀ ਰਸੋਈ ਦਾ ਜ਼ਿਆਦਾ ਖਿਆਲ ਸੀਆਮ ਲੇਡੀ ਟੀਚਰਾਂ ਵਾਂਗ ਉਸ ਦੀ ਵੀ ਸੋਚ ਸੀ ਕਿ ਉਸ ਦੀ ਰਸੋਈ ਕਿਸੇ ਨਾਲੋਂ ਘੱਟ ਨਾ ਹੋਵੇ

ਮੇਰੇ ਜ਼ਿਆਦਾ ਦੋਸਤ ਪੜ੍ਹਨ ਲਿਖਣ ਵਾਲੇ ਸਨਜਿਨ੍ਹਾਂ ਵਿੱਚ ਸਕੂਲ ਟੀਚਰ, ਪ੍ਰੋਫੈਸਰ, ਵਕੀਲ ਤੇ ਲੇਖਕ ਦੋਸਤ ਸਨਮੈਂ ਡਰਾਇੰਗ ਰੂਮ ਵਿੱਚ ਇੱਕ ਕਿਤਾਬਾਂ ਲਈ ਵੱਖਰੀ ਸ਼ੈਲਫ ਬਣਾਉਣਾ ਚਾਹੁੰਦਾ ਸਾਂ ਤਾਂ ਕਿ ਮੇਰੀਆਂ ਸਾਲਾਂ ਬੱਧੀ ਖਰੀਦੀਆਂ ਕਿਤਾਬਾਂ ਦੀ ਸਾਂਭ ਸੰਭਾਲ ਵੀ ਹੋ ਸਕੇ, ਆਏ ਗਏ ਮਹਿਮਾਨ ’ਤੇ ਵੀ ਚੰਗਾ ਪ੍ਰਭਾਵ ਪਵੇਇਸ ਲਈ ਮੈਂ ਉਚੇਚ ਕਰਕੇ ਮਹਿਮਾਨ ਕਮਰੇ ਵਿੱਚ ਕਿਤਾਬਾਂ ਲਈ ਪਹਿਲੀ ਨਜ਼ਰੇ ਚੰਗੇ ਲੱਗਣ ਵਾਲੇ ਸ਼ੈਲਫ ਬਣਵਾਏਇਹ ਮੇਰੇ ਮਨ ਦੀ ਸੰਤੁਸ਼ਟੀ ਵੀ ਸੀਕਿਤਾਬਾਂ ਮੇਰੀਆਂ ਦੋਸਤ ਹਨਕਿਤਾਬਾਂ ਨੂੰ ਮੈਂ ਰੱਜ ਕੇ ਪਿਆਰ ਕਰਦਾ ਹਾਂਕਿਤਾਬਾਂ ਮੇਰੇ ਲਈ ਰਾਹ-ਦਸੇਰਾ ਹਨਕਿਤਾਬਾਂ ਮੇਰੀ ਹੋਂਦ ਹਨ, ਮੇਰੀ ਪਛਾਣ ਹਨਮੈਂ ਅੱਜ ਜੋ ਵੀ ਹਾਂ, ਕਿਤਾਬਾਂ ਕਰਕੇ ਹਾਂਜਿਸ ਬੰਦੇ ਦਾ ਜਿਊਣ ਕਿਤਾਬਾਂ ਹੋਣ ਉਨ੍ਹਾਂ ਦੀ ਸਾਂਭ-ਸੰਭਾਲ ਲਈ ਉਚੇਚ ਜ਼ਰੂਰੀ ਹੋ ਜਾਂਦਾ ਹੈਮੇਰਾ ਇਹ ਕਰਮ ਕਿਤਾਬਾਂ ਪ੍ਰਤੀ ਨਿਸ਼ਠਾ ਸੀਕਿਤਾਬਾਂ ਮੇਰਾ ਰੁਜ਼ਗਾਰ ਵੀ ਬਣੀਆਂ ਤੇ ਘਰ ਦਾ ਸ਼ਿੰਗਾਰ ਵੀ

ਇਸ ਨਵੇਂ ਘਰ ਦੇ ਮੂਹਰੇ ਸਾਡੇ ਜੱਦੀ ਘਰ ਦੀ ਨਿੰਮ ਹੈ ਜਿਸ ਨੂੰ ਸਾਰੇ ਘਰ ਦੀ ਪਛਾਣ ਦੀ ਸਵੀਕ੍ਰਿਤੀ ਮਿਲੀ ਹੋਈ ਹੈਆਂਢ-ਗੁਵਾਂਢ ਵਿੱਚ ਇਸ ਨਿੰਮ ਦਾ ਆਪਣਾ ਹੀ ਮਾਣ ਸਨਮਾਨ ਹੈਫਿਰ ਵੀ ਆਪਣੇ ਘਰ ਨੂੰ ਨਵੀਂ ਦਿੱਖ ਦੇਣ ਲਈ ਫੁੱਲ, ਬੂਟੇ, ਵੇਲਾਂ ਜੁਟਾਉਣ ਦੇ ਆਹਰ ਵਿੱਚ ਮੈਂ ਜੁਟ ਗਿਆਮੇਰਾ ਜਿਵੇਂ ਕਿਤਾਬਾਂ ਪ੍ਰਤੀ ਮੋਹ ਹੈ ਉਸੇ ਤਰ੍ਹਾਂ ਫੁੱਲ ਬੂਟਿਆ ਨਾਲ ਵੀ ਮੇਰਾ ਤੇਹ ਹੈਫੁੱਲ ਬੂਟੇ ਵੀ ਮੈਂ ਜਿਉਂਦੀ ਜਾਗਦੀ ਜ਼ਿੰਦਗੀ ਦਾ ਹਿੱਸਾ ਮੰਨਦਾ ਹਾਂਫੁੱਲਾਂ ਨਾਲ ਗੱਲਾਂ ਕਰਨਾ ਮੈਂਨੂੰ ਚੰਗਾ ਲੱਗਦਾ ਹੈਫੁੱਲ ਹੁੰਗਾਰਾ ਭਰਦੇ ਹਨਮਨ ਦਾ ਸਕੂਨ ਬਣਦੇ ਹਨ ਜ਼ਿੰਦਗੀ ਦੀ ਵਚਿੱਤਰਤਾ ਰੰਗਾਂ ਦੀ ਬੌਦਲਤ ਹੈਫੁੱਲ ਜ਼ਿੰਦਗੀ ਵਿੱਚ ਰੰਗ ਭਰਦੇ ਹਨਬੇਰੰਗੀ ਜ਼ਿੰਦਗੀ ਬੇਮਾਇਨੀ ਹੈ ਜ਼ਿੰਦਗੀ ਦੀ ਖੂਬਸੂਰਤੀ ਰੰਗਾਂ ਦੀ ਲੀਲਾ ਹੈਫੁੱਲ ਪਿਆਰ ਦੇ ਰੂੰਗੇ ਵਿੱਚ ਮਿਲੀ ਬਰਕਤ ਹੈਰੰਗਾਂ ਵਿੱਚ ਵਸਣਾ ਫੁੱਲਾਂ ਦੇ ਜਲੌਅ ਦੀ ਆਰਤੀ ਹੈ

ਰੰਗਹੀਣ ਬੰਦਾ ਕਾਲਖ ਦੀ ਨਿਆਈ ਹੈਕਾਇਆਨਾਤ ਦੀ ਮਹਿਮਾ ਫੁੱਲਾਂ ਦੀ ਬਖਸ਼ਿਸ਼ ਦਾ ਸਰਮਾਇਆਚਾਨਣ ਰੰਗਾਂ ਦਾ ਪੁਰਾਗਾਰੋਸ਼ਨੀਆਂ ਦੀ ਮਿਕਨਾਤੀਸੀ ਖਿੱਚ ਰੰਗਾਂ ਦੀ ਖੇਡ ਹੈਮਨੁੱਖ ਦੇ ਆਸੇ ਪਾਸੇ ਖਿੰਡਿਆ ਇਹ ਰੰਗਾਂ ਦਾ ਕ੍ਰਿਸ਼ਮਾ ਕੁਦਰਤ ਦੀ ਸਵੱਲੀ ਨਜ਼ਰ ਹੈਸੂਰਜ ਦੀਆਂ ਕਿਰਨਾਂ ਦੇ ਲਟਬੌਰੇ ਰੰਗ ਮਨੁੱਖੀ ਰੂਹ ਦਾ ਖੇੜਾ

ਸਮੁੱਚਾ ਜੀਵਨ ਹੀ ਰੰਗਾਂ ਦੀ ਖੇਡ ਹੈਇਹ ਰੰਗ ਮੇਰੇ ਅੰਦਰ ਵੀ ਕਿਤੇ ਵਸੇ ਹੋਏ ਹਨਇਸੇ ਕਰਕੇ ਫੁੱਲਾਂ ਨਾਲ ਮੇਰੀ ਅਟੁੱਟ ਸਾਂਝ ਹੈਫੁੱਲਾਂ ਤੋਂ ਬਗੈਰ ਘਰ ਮੈਂਨੂੰ ਪੱਥਰਾਂ ਦਾ ਤਾਬੂਤ ਲੱਗਦਾ ਹੈਮੈਂ ਘਰ ਨੂੰ ਸਜਾਉਣ ਲਈ ਪਹਿਲਾਂ ਕਾਫੀ ਗਮਲੇ ਖਰੀਦੇਫਿਰ ਨਰਸਰੀਆਂ ਤੋਂ ਭਾਲ ਭਾਲ ਕੇ ਕੁਝ ਦੋਸਤਾਂ ਮਿੱਤਰਾਂ ਦੇ ਘਰਾਂ ਵਿੱਚੋਂ ਕਲਮਾਂ ਦੇ ਰੂਪ ਵਿੱਚ ਬੂਟੇ ਲਿਆ ਕੇ ਗਮਲਿਆਂ ਵਿੱਚ ਲਾਏਮੌਸਮੀ ਫੁੱਲਾਂ ਲਈ ਵੱਖਰੀਆਂ ਕਿਆਰੀਆਂ ਤਿਆਰ ਕੀਤੀਆਂਵਿਹੜੇ ਦੀ ਖੂਬਸੂਰਤੀ ਲਈ ਰੰਗ ਬਰੰਗੀਆਂ ਬੁਗਨਵੇਲੀਆ ਕੰਧਾਂ ’ਤੇ ਚੜ੍ਹਾਈਆਂਕਮਰਿਆਂ ਦੀ ਦਿੱਖ ਨੂੰ ਹਰਿਆ ਭਰਿਆ ਬਣਾਉਣ ਲਈ ਕਰਟਨ-ਵੇਲ ਤੋਂ ਕੰਮ ਲਿਆਮੇਰੇ ਇੱਕ ਲੇਖਕ ਮਿੱਤਰ ਨੇ ਕਈ ਬੂਟਿਆਂ ਤੇ ਵੇਲਾਂ ਦੇ ਨਾਂ ਉਨ੍ਹਾਂ ਲੇਖਕਾਂ ਤੇ ਲੇਖਕਾਵਾਂ ਦੇ ਨਾਂ ’ਤੇ ਰੱਖੇ ਜਿਨ੍ਹਾਂ ਦਾ ਮੇਰੇ ’ਤੇ ਜ਼ਿਆਦਾ ਪ੍ਰਭਾਵ ਜਾਂ ਨੇੜਤਾ ਸੀ

ਘਰ ਉੱਤੇ ਭਾਵੇਂ ਮੈਂ ਬਹੁਤੇ ਪੈਸੇ ਨਹੀਂ ਸਨ ਖਰਚੇ ਤੇ ਨਾ ਹੀ ਮੇਰੇ ਹਿੱਸੇ ਵਾਲਾ ਘਰ ਬਹੁਤਾ ਵੱਡਾ ਸੀ ਪਰ ਹੋਰ ਘਰਾਂ ਨਾਲੋਂ ਵਿਲੱਖਣ ਜ਼ਰੂਰ ਸੀਨਿੱਕੀਆਂ ਨਿੱਕੀਆਂ ਸਹੂਲਤਾਂ ਇਸ ਘਰ ਦਾ ਹਿੱਸਾ ਸਨਦੋਸਤ ਮਿੱਤਰ ਆਉਂਦੇ, ਠਹਿਰਦੇ, ਸੌਖ ਮਹਿਸੂਸ ਕਰਦੇਬਹੁਤੀ ਵਾਰੀ ਸਾਹਿਤ ਸਭਾ ਦੀ ਮੀਟਿੰਗ ਦਾ ਗੁਣਾ ਵੀ ਮੇਰੇ ਘਰ ’ਤੇ ਪੈਂਦਾ ਮੈਂਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਨ੍ਹਾਂ ਲੇਖਕਾਂ ਦੇ ਨਾਂ ’ਤੇ ਵੇਲਾਂ, ਬੂਟਿਆਂ ਦੇ ਨਾਂ ਸਨ, ਉਨ੍ਹਾਂ ਵਿੱਚੋਂ ਬਹੁਤਿਆ ਨੇ ਇਸ ਘਰ ਫੇਰੀ ਪਾਈਦਿਲਚਸਪ ਗੱਲ ਹੈ, ਇੱਕ ਵਾਰੀ ਭਾਜੀ ਗੁਰਸ਼ਰਨ ਰਾਤ ਨੂੰ ਨਾਟਕ ਖੇਡ ਕੇ ਮੇਰੇ ਘਰ ਠਹਿਰੇ ਉਨ੍ਹਾਂ ਨੂੰ ਉਹ ਬੂਟਾ ਵਿਖਾਇਆ ਜਿਹੜਾ ਉਨ੍ਹਾਂ ਦੇ ਨਾਂ ’ਤੇ ਸੀਉਹ ਬੜਾ ਹੱਸੇ! ਇਹ ਕੈਕਟਸ ਦਾ ਬੂਟਾ ਸੀ, ਜਿਸ ਨੂੰ ਸੂਰਜ ਛਿਪਣ ਤੋਂ ਬਾਅਦ ਚਿੱਟੇ ਫੁੱਲ ਖਿੜਦੇ ਹਨਕੈਕਟਸ ਚਿੱਟੇ ਫੁੱਲਾਂ ਨਾਲ ਰਾਤ ਨੂੰ ਖਿੜ ਕੇ ਆਪਣੀ ਆਭਾ ਦੇ ਪੂਰੇ ਜੋਬਨ ’ਤੇ ਸੀਹਨੇਰੇ ਵਿੱਚ ਚਾਨਣ ਵੰਡਣ ਵਾਲਾ ਵਣਜਾਰਾ ਕੋਲ ਖੜ੍ਹਾ ਸੀਇਹ ਫੁੱਲਾਂ ਦੇ ਨਾਵਾਂ ਦੀ ਸਵੀਕ੍ਰਿਤੀ ਮੇਰਾ ਲਈ ਵੱਡਾ ਹਾਸਲ ਸੀ

ਇਹ ਕਿਤਾਬਾਂ, ਫੁੱਲਾਂ, ਦੋਸਤ ਮਿੱਤਰਾਂ ਨਾਲ ਭਰਿਆ ਘਰ ਕਦੇ ਕਦੇ ਆਂਏ ਲੱਗਦਾ ਅਜੇ ਊਣਾ ਹੈਇੱਕ ਖੋਹ ਜਿਹੀ ਪੈਂਦੀ ਜਿਵੇਂ ਇਹ ਘਰ ਅਜੇ ਵੀ ਮੇਰੇ ਹਾਣ ਦਾ ਨਹੀਂ ਬਣਿਆਸਮਾਂ ਪੈਣ ’ਤੇ ਮੈਂਨੂੰ ਇਹ ਸਾਰਾ ਕੁਝ ਫਿੱਕਾ ਫਿੱਕਾ ਲੱਗਣ ਪਿਆਫੁੱਲ, ਕਿਤਾਬਾਂ, ਦੋਸਤ, ਭਾਵੇਂ ਇਹ ਸਾਰੀਆਂ ਚੀਜ਼ਾਂ ਮੇਰੀ ਹੋਂਦ ਨਾਲ ਜੁੜੀਆਂ ਹੋਈਆਂ ਹਨ ਪਰ ਹੁਣ ਇਨ੍ਹਾਂ ਚੀਜ਼ਾਂ ਨਾਲ ਮੋਹ ਦੇ ਰਿਸ਼ਤੇ ਵਿੱਚ ਉਹ ਚਾਅ ਜਿਹਾ ਨਹੀਂ ਸੀ ਰਿਹਾ ਜਿਹੜਾ ਆਮ ਕਰਕੇ ਹੋਣਾ ਚਾਹੀਦਾ ਸੀਇਹ ਸਭ ਵਸਤਾਂ ਘਰ ਲਈ ਇੱਕ ਰਸਮੀ ਵਰਤਾਰਾ ਬਣ ਕੇ ਰਹਿ ਗਈਆਂ ਲੱਗਦੀਆਂਫੁੱਲ, ਕਿਤਾਬਾਂ ਘਰ ਦੇ ਖਲਾਅ ਨੂੰ ਤਾਂ ਭਰਦੇ ਸਨ ਪਰ ਘਰ ਪੂਰਤੀ ਦਾ ਹਾਸਲ ਖੁਸਦਾ ਮਹਿਸੂਸ ਹੁੰਦਾ ਸੀਸਭ ਕੁਝ ਹੁੰਦਿਆਂ ਸੁੰਦਿਆਂ ਵੀ ਘਰ ਇੱਕ ਆਦਰਸ਼ ਘਰ ਦੀ ਪ੍ਰੀਭਾਸ਼ਾ ਤੋਂ ਊਣਾ ਲੱਗਦਾ

ਸਾਡੇ ਵਿਆਹ ਨੂੰ ਦਸ ਸਾਲ ਹੋ ਗਏ ਸਨਇਨ੍ਹਾਂ ਦਿਨਾਂ ਵਿੱਚ ਹੀ ਸਾਨੂੰ ਪ੍ਹੜਾਈ ਦੀਆਂ ਡਿਗਰੀਆਂ ਦਾ ਫੌਬੀਆ ਹੋ ਗਿਆ ਸੀਪਤਨੀ ਨੇ ਪਹਿਲਾਂ ਮੈਥ ਆਨਰਜ਼ ਕੀਤਾ ਫਿਰ ਐੱਮ ਏ ਪੁਲੀਟਿਕਸ ਸਾਇੰਸ, ਫਿਰ ਐੱਮ ਕਾਮ ਕੀਤੀਮੈਂ ਵੀ ਨਾਲ ਨਾਲ ਪੈਰ ਵਿੱਚ ਪੈਰ ਧਰਦਾ ਰਿਹਾਇਹ ਸਾਰਾ ਕੁਝ ਵਿਹਲ ਦੇ ਖਲਾਅ ਨੂੰ ਭਰਨ ਦਾ ਇੱਕ ਬਹਾਨਾ ਸੀਇਨ੍ਹਾਂ ਦਿਨਾਂ ਵਿੱਚ ਸਾਡੇ ਘਰ ਪਹਿਲੇ ਬੱਚੇ ਨੇ ਜਨਮ ਲਿਆਘਰ ਦਾ ਸਾਰਾ ਮਾਹੌਲ ਹੀ ਬਦਲ ਗਿਆਇਸ ਨੰਨ੍ਹੀ ਪਰੀ ਦੇ ਆਉਣ ਨਾਲ ਸਾਰਾ ਘਰ ਭਰਿਆ ਭਰਿਆ ਲੱਗਣ ਲੱਗ ਪਿਆਬੱਚੇ ਦੇ ਆਉਣ ਨਾਲ ਘਰ ਵਿੱਚ ਇੱਕ ਖਾਸ ਤਰ੍ਹਾਂ ਦਾ ਹੁਲਾਸ ਪੈਦਾ ਹੋ ਗਿਆ ਮੈਂਨੂੰ ਘਰ ਦੀ ਹਰ ਚੀਜ਼ ਪਿਆਰੀ ਲੱਗਣ ਲੱਗ ਪਈਬੱਚੇ ਦੀ ਕਿਲਕਾਰੀ ਘਰ ਦੇ ਸੰਨਾਟੇ ਨੂੰ ਤੋੜਦੀ ਹੈਚੁੱਪ ਦਾ ਆਲਮ ਘਰ ਵਿੱਚ ਪਸਰਿਆ ਘੁਣ ਹੈ, ਜੋ ਹੌਲੀ ਹੌਲੀ ਹਰ ਚੀਜ਼ ਨੂੰ ਖਾ ਜਾਂਦੀ ਹੈਪੈਸਾ ਬਜ਼ਾਰੀ ਵਸਤਾਂ ਤਾਂ ਖਰੀਦ ਸਕਦਾ ਹੈ, ਜੋ ਸਜਾਵਟ ਤਾਂ ਪਰਦਾਨ ਕਰਦੀਆਂ ਹਨ ਪਰ ਘਰ ਨਾਲ ਰੂਹ ਦੇ ਰਿਸ਼ਤੇ ਦੀ ਤੰਦ ਜੋ ਆਪ ਮੁਹਾਰੀ ਜੁੜਦੀ ਹੈ, ਉਹ ਤੁਹਾਡੇ ਖੂਨ ਦਾ ਇੱਕ ਹਿੱਸਾ ਹੁੰਦਾ ਹੈਬੱਚੇ ਉਹ ਫੁੱਲ ਹਨ ਜੋ ਘਰ ਨੂੰ ਸਥਾਈ ਪਿਆਰ ਅਰਪਣ ਕਰਦੇ ਹਨਬੰਦਾ ਬੱਚਿਆਂ ਵਿੱਚ ਆਪਣੀ ਪਛਾਣ ਵੇਖਦਾ ਹੈਆਪਣੇ ਭਵਿੱਖ ਦਾ ਸੁਨਹਿਰੀ ਸੁਪਨਾ ਵੀਫੁੱਲ, ਕਿਤਾਬਾਂ ਹੱਥਾਂ ਦੀ ਸਿਰਜੀ ਦੌਲਤ ਹੈ ਤੇ ਬੱਚੇ ਕੁਦਰਤ ਦੀ ਬਖਸ਼ੀ ਅਨਮੋਲ ਅਸੀਸਬੱਚਾ ਬੰਦੇ ਦੀ ਹੋਰ ਜਿਉਣ ਦੀ ਆਸਬੱਚਾ ਮਨੁੱਖ ਦੀ ਕੁਦਰਤ ਨਾਲ ਪੀਡੀ ਸਾਂਝ ਦੀ ਸਿਰਜਣਾਘਰ ਦੀ ਹਰ ਚੀਜ਼ ਵਿੱਚੋਂ ਧੜਕਣ ਉਗਮਦੀ ਹੈਬੱਚੇ ਦੇ ਹਾਸੇ ਨਾਲ ਫੁੱਲ ਹੋਰ ਸੁਹਣੇ ਲੱਗਣ ਲੱਗਦੇ ਹਨਫੁੱਲ ਹੁੰਗਾਰਾ ਭਰਦੇ ਹਨਬੱਚੇ ਦੇ ਬੋਲਾਂ ਨਾਲ ਕਿਤਾਬਾਂ ਬੋਲਣ ਲੱਗਦੀਆਂ ਹਨਘਰ, ਘਰ ਲੱਗਣ ਲੱਗਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2425)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੰਤੋਖ ਮਿਨਹਾਸ

ਸੰਤੋਖ ਮਿਨਹਾਸ

Fresno, Califonia, USA.
Phone: (559 - 283- 6376)
Email: (santokhminhas@yahoo.com)