SantokhSMinhas7ਜਦੋਂ ਅਸੀਂ ਅੱਜ ਸੰਸਾਰ ਪੱਧਰ ’ਤੇ ਨਜ਼ਰ ਮਾਰਦੇ ਹਾਂ ਤਾਂ ਬਹੁਤ ਭਿਆਨਕ ਤਸਵੀਰ ...
(21 ਜਨਵਰੀ 2020)

 

ਮੈਂ ਇੱਕ ਦਿਨ ਗੀਤ ਸੁਣ ਰਿਹਾ ਸੀ - ਬੰਦਾ ਬਣ ਜਾ ਦਿਲਾਂ ਦਿਆ ਜਾਨੀਆਂ, ਮੈਂ ਤੇਰੇ ਨਾਲ ਵਿਆਹੀ ਹੋਈ ਆਂ ਮੈਂਨੂੰ ਮੇਰੀ ਕਈ ਸਾਲ ਪਹਿਲਾਂ ਲਿਖੀ ਇੱਕ ਨਜ਼ਮ ਯਾਦ ਆ ਗਈ:

ਬੰਦਿਆਂ ਦੀ ਇਸ ਬਸਤੀ ਅੰਦਰ,
ਬੜਾ ਔਖਾ ਹੈ ਬੰਦੇ ’ਚੋਂ ਬੰਦਾ ਭਾਲਣਾ

ਉਹ ਕਿਹੜਾ ਬੰਦਾ ਜਿਸ ਦੀ ਸਾਨੂੰ ਤਲਾਸ਼ ਹੈਇਹ ਆਮ ਹੀ ਸੁਣਨ ਨੂੰ ਮਿਲਦਾ ਹੈ, ਤੂੰ ਬੰਦਾ ਬਣ ਜਾ, ਜਾਂ ਅਸੀਂ ਕਹਿੰਦੇ ਸੁਣਦੇ ਹਾਂ, ਉਹ ਕੋਈ ਬੰਦਾ, ਉਹਦੇ ’ਚ ਕਿਹੜੀ ਬੰਦਿਆਂ ਵਾਲੀ ਗੱਲ ਐ? ਇਹ ਸਭ ਕੁਝ ਬੰਦਾ, ਬੰਦੇ ਨੂੰ ਕਹੀ ਜਾ ਰਿਹਾ ਹੈਫਿਰ ਉਹ ਬੰਦਾ ਕਿੱਥੇ ਹੈ, ਜਿਸ ਦੀ ਸਾਨੂੰ ਸਭ ਨੂੰ ਭਾਲ ਹੈ? ਉਹ ਕਿੱਥੇ ਗਵਾਚ ਗਿਆ ਹੈ, ਕਿਵੇਂ ਗਵਾਚਿਆ ਹੈ, ਮੇਰੇ ਮਨ ਵਿੱਚ ਬੜੇ ਸਵਾਲ ਉੱਭਰਦੇ ਹਨ

ਸੰਸਾਰ ਵਿੱਚ ਮਨੁੱਖ ਜਾਤੀ ਨੂੰ ਸਭ ਤੋਂ ਉੱਤਮ ਜਾਤੀ ਮੰਨਿਆ ਗਿਆ ਹੈਉਸ ਦੀ ਸੂਝ-ਬੂਝ ਅਤੇ ਕਾਰ ਵਿਹਾਰ ਦੀ ਵਿਲੱਖਣ ਦਾਤ ਨੂੰ ਦੂਜੀਆਂ ਪ੍ਰਜਾਤੀਆਂ ਨਾਲੋਂ ਨਿਆਰੀ ਦੱਸਿਆ ਗਿਆ ਹੈਉਸ ਦੀ ਇਸ ਦਿੱਬ ਦ੍ਰਿਸ਼ਟੀ ਨੇ ਅੱਲੋਕਾਰੀ ਕ੍ਰਿਸ਼ਮੇ ਸੰਸਾਰ ਨੂੰ ਪ੍ਰਦਾਨ ਕੀਤੇ ਹਨ, ਜਿਨ੍ਹਾਂ ਨਾਲ ਉਸ ਨੇ ਸਾਰੇ ਜਨ-ਜੀਵਨ ਨੂੰ ਪ੍ਰਭਾਵਤ ਕੀਤਾ ਹੈਕੁਦਰਤੀ ਵਰਤਾਰਿਆਂ ਨੂੰ ਆਪਣੀ ਮਨਮਰਜ਼ੀ ਨਾਲ ਉਸ ਨੇ ਪ੍ਰਕਿਰਤੀ ਅਸੂਲ ਭੰਗ ਕਰਕੇ ਆਪਣੇ ਹਿਤ ਲਈ ਵਰਤਿਆ ਹੈਉਹ ਸੰਸਾਰੀ ਜੀਵ-ਸ਼ਕਤੀ ਨੂੰ ਆਪਣੀ ਮੁੱਠੀ ਵਿੱਚ ਬੰਦ ਕਰਨ ਦੇ ਆਹਰ ਵਿੱਚ ਹੈਉਹ ਸਧਾਰਣ ਮਨੁੱਖ ਦਿਸਦਾ ਹੋਇਆ ਵੀ ਅਸਧਾਰਣ ਕੰਮਾਂ ਵਿੱਚ ਰੁੱਝਿਆ ਹੋਇਆ ਹੈਇੰਨਾ ਕੁਝ ਕਰਨ ਦੇ ਬਾਵਜੂਦ ਵੀ ਬੰਦਾ, ਬੰਦਾ ਕਿਉਂ ਨਹੀਂ ਲੱਗਦਾਉਸ ਦੇ ਕੀਤੇ ਕੰਮ ਸਾਨੂੰ ਰਾਸ ਕਿਉਂ ਨਹੀਂ ਆ ਰਹੇਉਸ ਦੀ ਇਸ ਕਾਰਗੁਜ਼ਾਰੀ ਤੋਂ ਅਸੀਂ ਨਿਰਾਸ਼ ਕਿਉਂ ਹਾਂ?

ਇਹ ਗੱਲ ਆਮ ਹੀ ਪੜ੍ਹਨ ਜਾਂ ਸੁਣਨ ਨੂੰ ਮਿਲਦੀ ਹੈ ਕਿ ਅੱਜ ਦੇ ਮੰਡੀ ਯੁੱਗ ਨੇ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੱਤਾਬੰਦੇ ਨੇ ਆਪਣੇ ਆਪ ਨੂੰ ਵੀ ਵਸਤੂ ਵਾਂਗ ਵਿਕਣ ਲਾ ਦਿੱਤਾ ਹੈਹਰ ਗੱਲ ’ਤੇ ਆਪਣਾ ਮੁੱਲ ਭਾਲਦਾ ਹੈ। ਇਸ ਕੀਮਤ ਨੇ ਬੰਦੇ ਵਿੱਚੋਂ ਬਹੁਤ ਕੁਝ ਮਨਫੀ ਕਰ ਦਿੱਤਾ ਹੈਇਸ ਲਈ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਤਜਾਰਤ ਨੇ ਹੀ ਬੰਦੇ ਵਿੱਚ ਪਾਸਕੂ ਲੈ ਆਂਦਾ ਹੈਉਹ ਸਾਰਾ ਦੋਸ਼ ਇਸ ਬਾਜ਼ਾਰੂ ਢਾਂਚੇ ਦੇ ਸਿਰ ਮੜਦੇ ਹਨ ਕਿ ਉਸ ਨੇ ਬੰਦਾ ਨੂੰ ਬੰਦਾ ਨਹੀਂ ਰਹਿਣ ਦਿੱਤਾਪਰ ਜੇ ਦੇਖੀਏ ਇਹ ਸ਼ਬਦ ਤਾਂ ਪਿਓ ਦਾਦੇ ਤੋਂ ਪਹਿਲਾਂ ਵੀ ਪੜ੍ਹਨ ਸੁਣਨ ਨੂੰ ਮਿਲਦੇ ਸਨਲੋਕ ਬੋਲੀਆਂ ਅਤੇ ਲੋਕ ਮੁਹਾਵਰਿਆਂ ਵਿੱਚ ਵੀ ਬੰਦੇ ਨੂੰ ਬੰਦਾ ਬਣਨ ਬਾਰੇ ਬੜਾ ਕੁਝ ਮਿਲਦਾ ਹੈਫਿਰ ਇਹ ਬੰਦਾ ਕਦੋਂ ਦਾ ਗਵਾਚਿਆ ਹੋਇਆ ਹੈ?

ਜੇ ਅਸੀਂ ਅੱਜ ਦੀ ਹੀ ਗੱਲ ਕਰੀਏ, ਅਸੀਂ ਇਹ ਆਮ ਹੀ ਦੇਖਦੇ ਹਾਂ ਕਿ ਬੜੇ ਬੜੇ ਸਾਧ ਸੰਤ, ਬਾਬੇ ਜਾਂ ਹੋਰ ਕਥਾ-ਵਾਚਕ ਹਜ਼ਾਰਾਂ ਲੱਖਾਂ ਦੇ ਇਕੱਠਾਂ ਨੂੰ ਸੰਬੋਧਨ ਕਰਦੇ ਹਨਟੀ ਵੀ ਚੈਨਲਾਂ ਤੇ ਤਾਂ ਇਨ੍ਹਾਂ ਦੀ ਅੱਜ-ਕੱਲ੍ਹ ਬਹੁਤ ਹੀ ਭਰਮਾਰ ਹੈਜੋ ਬੰਦਿਆਂ ਦੀ ਭੀੜ ਨੂੰ ਬੰਦਾ ਬਣਨ ਦੇ ਗੁਰ ਦੱਸ ਰਹੇ ਜਾਂ ਸਮਝਾ ਰਹੇ ਹੁੰਦੇ ਹਨ, ਮਿੱਠਾ ਮਿੱਠਾ ਲਾਲਚ ਵੀ ਦੇ ਰਹੇ ਹੁੰਦੇ ਹਨ ਕਿ ਭਾਈ ਜੇ ਤੁਸੀਂ ਆਹ ਗੁਣ ਗ੍ਰਹਿਣ ਕਰ ਲਏ ਤਾਂ ਇੱਕ ਵਧੀਆ ਮੁਨੱਖ ਬਣ ਜਾਵੋਗੇ, ਸਵਰਗ ਵਿੱਚ ਵੀ ਢੋਈ ਮਿਲੇਗੀਅੱਗਾ ਸੰਵਾਰਨ ਜਾਂ ਬੰਦਾ ਬਣਨ ਦੇ ਇਹ ਸ਼ਬਦੀ ਤੋਹਫੇ, ਬੰਦੇ ਨੂੰ ਚੰਗੇ ਤਾਂ ਲਗਦੇ ਹਨ ਪਰ ਅਸਲ ਜੀਵਨ ਵਿੱਚ ਬੰਦੇ ਨੂੰ ਆਪਣੇ ਆਪ ਨੂੰ ਨਸੀਹਤਾਂ ਦੀ ਚੁਗਾਠ ਵਿੱਚ ਫਿੱਟ ਕਰਨਾ ਬੜਾ ਔਖਾ ਲਗਦਾ ਹੈਦਿਖਾਵੇ ਦੇ ਤੌਰ ਉੱਤੇ ਬੰਦਾ ਚੰਗਾ ਬਣਨ ਦੇ ਢਕਵੰਜ ਤਾਂ ਰਚਦਾ ਹੈ ਪਰ ਅੰਦਰੋਂ ਉਹੀ ਰਹਿੰਦਾ ਹੈ, ਜੋ ਇਨ੍ਹਾਂ ਸਾਧਾਂ-ਸੰਤਾਂ ਦੇ ਵਿਖਿਆਨ ਸੁਣਨ ਤੋਂ ਪਹਿਲਾਂ ਸੀਸਗੋਂ ਅੰਦਰੋਂ ਹੋਰ ਬਹੁਤ ਕੁਝ ਗਵਾ ਕੇ ਭਟਕਣ ਦੇ ਕੁੰਭੀ-ਨਰਕ ਨੂੰ ਭੋਗਣ ਲਈ ਜ਼ਿੰਦਗੀ ਭਰ ਕੁਰਾਹੇ ਪਿਆ ਰਹਿੰਦਾ ਹੈਪਰ ਦੁੱਖ ਉਦੋਂ ਹੁੰਦਾ ਹੈ, ਜਦੋਂ ਇਹ ਸਾਧ-ਸੰਤ, ਪ੍ਰਚਾਰਕ, ਕਰਤੂਤੋਂ ਆਪ ਨੰਗੇ ਹੁੰਦੇ ਹਨ। ਕਰਮ ਪੱਖੋਂ ਵੀ, ਧਰਮ ਪੱਖੋਂ ਵੀ ਦੇਵਤਿਆਂ ਦੀ ਪਰਛਾਈ ਸਮਝੇ ਜਾਂਦੇ ਇਹ ਬਾਬੇ ਕਿਵੇਂ ਬੰਦੇ ਦੀ ਜਾਤ ਨੂੰ ਵੀ ਕਲੰਕਿਤ ਕਰਦੇ ਹਨਬੰਦੇ ਨੂੰ ਜੀਵਨ-ਜਾਚ ਦੀ ਦੁਹਾਈ ਪਾਉਣ ਵਾਲੇ ਇਹ ਕਿਰਤਚੋਰ ਸਾਧ ਅੰਦਰੋਂ ਕਿੰਨੇ ਊਣੇ, ਕਿੰਨੇ ਬਦਜਾਤ ਕਿਸਮ ਦੇ ਹਨ, ਇਸਦੀ ਮਿਸਾਲ ਸਾਡੇ ਸਾਹਮਣੇ ਹੈ। ਲੱਖਾਂ ਕਰੋੜਾਂ ਲੋਕਾਂ ਦੇ ਗੁਰੂ ਕਹਾਉਣ ਵਾਲੇ ਇਹ ਸਾਧ ਮਨੋਂ ਤਨੋਂ ਨੰਗੇ ਹੋ ਕੇ ਅੱਜ ਜੇਲਾਂ ਵਿੱਚ ਬੰਦ ਹਨਜੇ ਇਹ ਅਜੇ ਤੱਕ ਆਪ ਹੀ ਬੰਦੇ ਦੀ ਜਾਤ ਤੋਂ ਊਣੇ ਹਨ, ਫਿਰ ਆਮ ਲੋਕਾਂ ਕੋਲੋਂ ਅਸੀਂ ਕੀ ਆਸ ਰੱਖਾਂਗੇਕਦੇ ਕਦੇ ਲਗਦਾ ਹੈ, ਜਿਵੇਂ ਸਾਰਾ ਆਵਾ ਹੀ ਊਤਿਆ ਪਿਆ ਹੈ

ਇੱਕ ਵਾਰ ਮੇਰੇ ਦੋਸਤ ਦੀ ਘਰਵਾਲੀ ਆਪਣੇ ਪਤੀ ਦੇਵ ਨੂੰ ਕਹਿੰਦੀ ਸੁਣੀ, “ਮੈਂ ਸਾਰੀ ਉਮਰ ਇਸ ਬੰਦੇ ਨਾਲ ਕੱਟ ਲਈ ਪਰ ਇਹ ਬੰਦਾ, ਬੰਦਾ ਨਹੀਂ ਬਣਿਆ। ਬਰਾਬਰ ਦੇ ਜਵਾਕ ਹੋ ਗੇ ਐ, ਪਰ ਇਹ ਅਕਲ ਨੂੰ ਹੱਥ ਨਹੀਂ ਮਾਰਦਾਇੱਥੇ ਅਕਲ ਸ਼ਬਦ ਸਮਝ ਤਾਂ ਆਉਂਦਾ ਹੈ ਪਰ ਹੁਣ ਸਵਾਲ ਪੈਦਾ ਹੁੰਦਾ ਹੈ ਉਹ ਕਿਹੜੀ ਅਕਲ ਹੈ, ਜਿਹੜੀ ਬੰਦੇ ਕੋਲ ਨਹੀਂ ਹੈਮੈਂ ਵੇਖਿਆ ਹੈ, ਬਹੁਤ ਸਾਰੇ ਲੋਕਾਂ ਕੋਲ ਅਕਲ ਦਾ ਤਾਜ ਵੀ ਹੁੰਦਾ ਹੈ, ਕੰਮ ਫਿਰ ਉਹ ਹੈਵਾਨਾਂ ਵਾਲੇ ਕਰਦੇ ਹਨਫਿਰ ਇਹ ਅਕਲ ਦਾ ਕਿਹੜਾ ਤਰਾਜੂ ਹੈ, ਜਿਹੜਾ ਆਮ ਬੰਦੇ ਦੇ ਮੇਚ ਨਹੀਂ ਆਉਂਦਾਆਪਾਂ ਸਭ ਜਾਣਦੇ ਹਾਂ ਕਿ ਮਾਸਾਹਾਰੀ ਜਾਨਵਰ ਵੀ ਆਪਣੀ ਜਾਤੀ ਦੇ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਦਾ, ਆਪਣੇ ਲੋਭ ਲਾਲਚ ਜਾਂ ਭੁੱਖ ਲਈ ਨਹੀਂ ਮਾਰਦਾ, ਸ਼ਿਕਾਰ ਜਾਂ ਕਬਜ਼ੇ ਦੀ ਭਾਵਨਾ ਲਈ ਲੜਦਾ ਜਾਂ ਡਰਾਉਂਦਾ ਤਾਂ ਵੇਖਿਆ ਜਾ ਸਕਦਾ ਪਰ ਆਪਣੀ ਜਾਤੀ ਦੀ ਜਾਨ ਦਾ ਦੁਸ਼ਮਣ ਨਹੀਂ ਬਣਦਾ ਵੇਖਿਆਇੱਕ ਬੰਦਾ ਹੀ ਹੈ ਜੋ ਬਿਨਾ ਕਿਸੇ ਵੈਰ ਵਿਰੋਧ ਜਾਂ ਬਿਨਾਂ ਕਿਸੇ ਕਸੂਰ ਦੇ ਇੱਕ ਦੂਜੇ ਨੂੰ ਮਾਰ ਸੁੱਟਦਾ ਹੈਸਦੀਆਂ ਤੋਂ ਹਜ਼ਾਰਾਂ ਲੱਖਾਂ ਲੋਕ ਬਿਨਾਂ ਕਿਸੇ ਕਸੂਰ ਦੇ ਮੌਤ ਦੇ ਘਾਟ ਉਤਾਰੇ ਜਾ ਰਹੇ ਹਨਇਹ ਦਸਤੂਰ ਅੱਜ ਵੀ ਜਾਰੀ ਹੈਬੰਦਾ ਹੁੱਬ ਕੇ ਕਹਿ ਰਿਹਾ ਹੈ, ਜਿਹੜੇ ਲੋਕ ਮਾਰੇ ਜਾ ਰਹੇ ਹਨ ਉਹ ਬੰਦੇ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਧਰਮ ਹੋਰ ਸੀਧਰਮ ਦੇ ਨਾਂ ’ਤੇ ਬੰਦਾ, ਬੰਦਾ ਨਹੀਂ ਹੈਜੇ ਜਰਮਨ ਲੱਖਾਂ ਯਹੂਦੀਆਂ ਨੂੰ ਇਸ ਲਈ ਗੈਸ ਚੈਂਬਰਾਂ ਜਾਂ ਹੋਰ ਤਸੀਹਾ ਕੇਂਦਰਾਂ ਵਿੱਚ ਮਾਰ ਮੁਕਾਉਂਦਾ ਹੈ ਕਿ ਜਰਮਨ ਕੌਮ ਉੱਤਮ ਹੈ ਤਾਂ ਦੂਸਰੀ ਸੰਸਾਰ ਜੰਗ ਵੇਲੇ ਜਦੋਂ ਜਰਮਨ ਹਾਰ ਰਿਹਾ ਸੀ ਤਾਂ ਬਰਤਾਨਵੀ ਅਤੇ ਅਮਰੀਕਾ ਦੀਆਂ ਫੌਜਾਂ ਦੇ ਕੋਈ ਇੱਕ ਹਜ਼ਾਰ ਜਹਾਜ਼ਾਂ ਨੇ ਜਰਮਨ ਦੇ ਸ਼ਹਿਰ ਡ੍ਰੈਸਡਨ ਉੱਤੇ ਸੌ ਸੌ ਕਿਲੋ ਦੇ ਕੋਈ ਤੀਹ ਹਜ਼ਾਰ ਬੰਬ ਸੁੱਟੇ, ਜਿਸ ਨਾਲ ਸਾਰਾ ਸ਼ਹਿਰ ਸੜ ਕੇ ਸੁਆਹ ਹੋ ਗਿਆ ਤੇ ਲੋਥਾਂ ਦੇ ਢੇਰ ਲੱਗ ਗਏਇਹ ਤਬਾਹੀ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਸੁੱਟੇ ਬੰਬਾਂ ਦੀ ਤਬਾਹੀ ਤੋਂ ਜ਼ਿਆਦਾ ਸੀਇਹ ਇੱਕੋ ਧਰਮ ਨੂੰ ਮੰਨਣ ਵਾਲੇ ਬੰਦਿਆਂ ਦੀ ਬੰਦੇ ਵਲੋਂ ਤਬਾਹੀ ਸੀ। ਜੇਮਜ਼ ਏ ਫਰੂਡ ਇੱਕ ਥਾਂ ਕਹਿੰਦਾ ਹੈ ਕਿ ਜੰਗਲੀ ਜਾਨਵਰ ਕਦੇ ਕਿਸੇ ਨੂੰ ਸ਼ੁਗਲ ਲਈ ਨਹੀਂ ਮਾਰਦੇ, ਇਹ ਕੇਵਲ ਬੰਦਾ ਹੀ ਹੈ ਜੋ ਆਪਣੇ ਹਮ ਨਸਲਾਂ ਨੂੰ ਤਸੀਹੇ ਦੇਣ ਅਤੇ ਮਾਰਨ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ

ਜਦੋਂ ਅਸੀਂ ਅੱਜ ਸੰਸਾਰ ਪੱਧਰ ’ਤੇ ਨਜ਼ਰ ਮਾਰਦੇ ਹਾਂ ਤਾਂ ਬਹੁਤ ਭਿਆਨਕ ਤਸਵੀਰ ਬੰਦੇ ਦੀਆਂ ਕਰਤੂਤਾਂ ਦੀ ਉੱਭਰਕੇ ਸਾਹਮਣੇ ਆਉਂਦੀ ਹੈ ਜਦੋਂ ਬੰਦੇ ਨੇ ਬੰਦੇ ਦੀ ਨਸ਼ਲਕੁਸ਼ੀ ਕਰਨ ਵਿੱਚ ਆਪਣੀ ਸ਼ਾਨ ਮਹਿਸੂਸ ਕੀਤੀ ਹੈ ਇਸਦੀਆਂ ਸੈਕੜੇ ਮਿਸਾਲਾਂ ਸਾਡੇ ਸਾਹਮਣੇ ਹਨ, ਜਿਸਦਾ ਸੰਤਾਪ ਬੰਦਾ ਅੱਜ ਵੀ ਭੋਗ ਰਿਹਾ ਹੈਪੰਜਾਬ ਦੀ 1947 ਦੀ ਵੰਡ ਹੀ ਲੈ ਲਵੋ, ਜਦੋਂ ਮਨੁੱਖ ਨੇ ਮਨੁੱਖ ਦਾ ਰੱਜ ਕੇ ਘਾਣ ਕੀਤਾ1984 ਵਿੱਚ ਸਿੱਖਾਂ ਦਾ ਕਤਲੇਆਮ ਕਿਸ ਨੂੰ ਭੁੱਲਿਆ ਹੈ? ਵਿਲੀਅਮ ਜੇਮਜ, ਮੈਮੋਰੀਜ਼ ਐਂਡ ਸਟੱਡੀਜ਼ ਵਿੱਚ ਲਿਖਦਾ ਹੈ ਕਿ ਮੁਨੱਖ ਸਾਰੇ ਸ਼ਿਕਾਰੀ ਜਾਨਵਰਾਂ ਵਿੱਚੋਂ ਸਭ ਤੋਂ ਖਤਰਨਾਕ ਹੈ ਅਤੇ ਅਸਲ ਵਿੱਚ ਇਹ ਇਕੱਲਾ ਹੀ ਅਜਿਹਾ ਜਾਨਵਰ ਹੈ ਜੋ ਆਪਣੀ ਹੀ ਜਾਤੀ ਦਾ ਯੋਜਨਾਬੱਧ ਢੰਗ ਨਾਲ ਸ਼ਿਕਾਰ ਕਰਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖਦੇ ਹਨ:

ਕਰਤੂਤਿ ਪਸ਼ੂ ਕੀ ਮਾਨਸ ਜਾਤਿ; ਲੋਕ ਪਚਾਰਾ ਕਹੈ ਦਿਨ ਰਾਤ।।
ਬਾਹਰਿ ਭੇਖ ਅੰਤਰ ਮਲੁ ਮਾਇਆ।। ਛਪਸਿ ਨਾਹਿ ਕਝੁ ਕਰੈ ਛਪਾਇਆ।।

ਇਸੇ ਤਰ੍ਹਾਂ ਇੱਕ ਹੋਰ ਵਿਦਵਾਨ ਜੈ ਸ਼ੰਕਰ ਪ੍ਰਸਾਦ ਕਹਿੰਦਾ ਹੈ: ਬੰਦਾ ਬਹੁਤ ਢੌਂਗੀ ਜੀਵ ਹੈ। ਉਹ ਦੂਸਰਿਆਂ ਨੂੰ ਉਹੀ ਸਿਖਾਉਣ ਦਾ ਯਤਨ ਕਰਦਾ ਹੈ, ਜਿਸ ਨੂੰ ਖੁਦ ਕਦੇ ਨਹੀਂ ਕਰਦਾਇੱਕ ਪਾਸੇ ਬੰਦਾ ਸੰਸਾਰ ਪੱਧਰ ’ਤੇ ਫੈਲੇ ਅੱਤਵਾਦ ਦੀਆਂ ਕਾਰਵਾਈਆਂ ਦੀ ਨਖੇਧੀ ਕਰਦਾ ਹੈ ਦੂਜੇ ਪਾਸੇ ਉਨ੍ਹਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਹੈਇਸ ਸਾਰੇ ਘਟਨਾਕ੍ਰਮ ਤੋਂ ਇਹੀ ਲੱਗਦਾ ਕਿ ਬੰਦੇ ਦਾ ਥਹੁ ਪਾਉਣਾ ਗੁੰਝਲਦਾਰ ਬੁਝਾਰਤ ਹੈਉਪਰੋਕਤ ਘਟਨਾਵਾਂ ਅਤੇ ਵਿਦਵਾਨਾਂ ਦੇ ਕਥਨਾਂ ਤੋਂ ਇਹੀ ਲਗਦਾ ਕਿ ਮੁਨੱਖ ਸਦਾ ਹੀ ਬੰਦੇ ਦੀ ਭਾਲ ਵਿੱਚ ਰਿਹਾ ਹੈ

ਬਹਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਅਸਲ ਵਿੱਚ ਹਰ ਬੰਦਾ ਅਧੂਰਾ ਹੈਇਸ ਲਈ ਹਰ ਬੰਦਾ ਦੂਜੇ ਬੰਦੇ ਵਿੱਚੋਂ ਉਹ ਕੁਝ ਭਾਲ ਰਿਹਾ ਹੈ, ਜਿਹੜਾ ਉਸਦੇ ਕੋਲ ਨਹੀਂ ਹੈਉਹ ਆਪਣੇ ਅੰਦਰਲੀ ਗਵਾਚੀ ਭੁੱਖ ਦਾ ਥਹੁ ਦੂਜਿਆਂ ਦੀ ਨੇੜਤਾ ਦੇ ਰੂਪ ਵਿੱਚ ਭਾਲਦਾ ਹੈ ਪਰ ਹਰ ਬੰਦਾ ਦੂਜੇ ਦੀ ਭਾਲ ਦੇ ਮੇਚ ਨਹੀਂ ਆਉਂਦਾਇਹੀ ਕੁਝ ਪਾਉਣ ਦੀ ਚੀਸ ਉਸ ਨੂੰ ਹਰ ਸਮੇਂ ਕੁਰੇਦਦੀ ਰਹਿੰਦੀ ਹੈਇਸ ਪੀੜ ਦਾ ਭੰਨਿਆ ਬੰਦਾ ਆਪਣੇ ਕੀਤੇ ਫੈਸਲਿਆਂ ’ਤੇ ਵੀ ਇਤਬਾਰ ਨਹੀਂ ਕਰਦਾਉਹ ਆਪਣੇ ਨਿਰਣਿਆਂ ਨੂੰ ਵਾਰ ਵਾਰ ਬਦਲਦਾ ਰਹਿੰਦਾ ਹੈਇਹ ਟਿਕ ਕੇ ਨਾ ਖੜ੍ਹਨ ਦੀ ਦੁਚਿੱਤੀ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀਬੰਦਿਆਂ ਦੀ ਭੀੜ ਦੇ ਦਰਿਆ ਵਗ ਰਹੇ ਹਨਇਸ ਵਿੱਚ ਉਹ ਬੰਦਾ ਗਾਇਬ ਹੈ, ਜਿਸ ਦੀ ਸਾਨੂੰ ਭਾਲ ਹੈ। ਇਹ ਤਾਂ ਸਭ ਬੰਦੇ ਦੀ ਸ਼ਕਲ ਦੇ ਡਰਨੇ ਹਨ ਜਿਨ੍ਹਾਂ ਦਾ ਆਪਣਾ ਕੋਈ ਵਿਚਾਰਧਾਰਕ ਵਜੂਦ ਨਹੀਂ ਹੈਆਪਣੀ ਹੋਂਦ ਦਾ ਨਵਾਂ ਸਿਰਨਾਵਾਂ ਲਿਖਣਾ ਅਜੋਕੇ ਬੰਦੇ ਦੇ ਵੱਸ ਨਹੀਂ ਰਿਹਾਫਿਰ ਉਹ ਬੰਦਾ ਅਸੀਂ ਕਿੱਥੋ ਲੱਭਾਂਗੇ, ਜਿਸ ਦੀ ਸਾਨੂੰ ਭਾਲ ਹੈਕਦੇ ਕਦੇ ਇਵੈਂ ਲੱਗਦਾ ਹੈ ਜਿਵੇਂ ਬੰਦਾ ਬੰਦੇ ਦੀ ਭਾਲ ਵਿੱਚ ਭਟਕ ਗਿਆ ਹੈਸੱਚਮੁੱਚ ਨਵੇਂ ਬੰਦੇ ਦੀ ਸਿਰਜਣਾ ਇੱਕ ਕਲਪਨਾ ਮਾਤਰ ਬਣ ਕੇ ਰਹਿ ਗਈ ਹੈਜਦ ਤੱਕ ਧਰਤੀ ’ਤੇ ਬੰਦਾ ਜੀਵਤ ਹੈ, ਬੰਦੇ ਦੀ ਤਲਾਸ਼ ਜਾਰੀ ਰਹੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1901)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੰਤੋਖ ਮਿਨਹਾਸ

ਸੰਤੋਖ ਮਿਨਹਾਸ

Fresno, Califonia, USA.
Phone: (559 - 283- 6376)
Email: (santokhminhas@yahoo.com)