RashpinderPalKaur7“... ਬੀਬੀ ਦਾ ਘਰ ਉੱਜੜਨ ਕਿਨਾਰੇ ਹੈ। ਮੁੰਡੇ ਦੀ ਹਾਲਤ ਪਾਗਲਾਂ ਵਰਗੀ ...
(11 ਅਕਤੂਬਰ 2020)

 

ਸਕੂਲ ਵਿੱਚ ਮਿੱਡ-ਡੇ ਮੀਲ ਵਾਲੀ ਬੀਬੀ ਕੰਮ ਤੋਂ ਵਿਹਲੀ ਹੋ ਆਪਣਾ ਦਰਦ ਛੇੜ ਬੈਠਦੀਘਰੇ ਤਾਂ ਭੋਰਾ ਚੈਨ ਨਹੀਂ ਹੈਘਰ ਜਾਂਦਿਆਂ ਹੀ ਫ਼ਿਕਰਾਂ ਦੀ ਪੰਡ ਖੁੱਲ੍ਹਣ ਲਗਦੀ ਹੈਆਉਣ ਵਾਲਾ ਸਮਾਂ ਡਰਾਉਣ ਲਗਦਾ ਹੈਕੋਈ ਸਹਾਰਾ ਵੀ ਨਜ਼ਰ ਨਹੀਂ ਆਉਂਦਾਵੱਡਾ ਮੁੰਡੇ ’ਤੇ ਆਸ ਬਚੀ ਹੈਕਈ ਸਾਲਾਂ ਤੋਂ ਲੱਕੜ ਦੇ ਮਿਸਤਰੀ ਨਾਲ ਕੰਮ ਸਿੱਖਦਾ, ਬਾਕੀ ਮੇਰੇ ਸਿਰ ’ਤੇ ਖਾਣ ਵਾਲੇ ਨੇਸਿਰ ਦੇ ਸਾਈਂ ਦਾ ਕੰਮ ਕਿਹੜਾ ਤੁਹਾਡੇ ਤੋਂ ਭੁੱਲਿਆ? ਜਦੋਂ ਘਰੇ ਹੁੰਦਾ ਤਾਂ ਲੜਾਈ ਝਗੜਾ ਨਾਲ ਰਹਿੰਦਾਬੱਚੇ ਡਰ ਤੇ ਸਹਿਮ ਵਿੱਚ ਚੁੱਪ ਵੱਟੀ ਰੱਖਦੇ ਨੇਉਦੋਂ ਘਰ ਵੀ ਕੋਈ ਓਪਰੀ ਸ਼ੈਅ ਜਾਪਦਾ ਹੈਹਾਸਾ, ਅਪਣੱਤ, ਮੋਹ ਕਿਧਰੇ ਨਜ਼ਰ ਨਹੀਂ ਆਉਂਦੇਉਸ ਦੀਆਂ ਸਹਿਜ ਸੁਭਾਅ ਦੀਆਂ ਕੀਤੀਆਂ ਗੱਲਾਂ ਨਿਰਾਸ਼ ਕਰਦੀਆਂ ਹਨ

ਕੁਝ ਦਿਨ ਛੁੱਟੀ ’ਤੇ ਰਹਿਣ ਮਗਰੋਂ ਉਹ ਦੁੱਖ ਦੀ ਇੱਕ ਹੋਰ ਛਿਲਤਰ ਦਾ ਦਰਦ ਲੈ ਪਰਤੀਪਹਿਲਾਂ ਟੱਬਰ ਦਾ ਮੁਖੀ ਨਹੀਂ ਸੀ ਜਿਊਣ ਦਿੰਦਾ, ਹੁਣ ਮੁੰਡਾ ਵੀ ਉਸੇ ਕੰਮ ’ਤੇ ਹੋ ਗਿਆਚੰਗਾ ਭਲਾ ਕੰਮ ’ਤੇ ਲੱਗ ਸੀਪਤਾ ਨਹੀਂ ਚੰਦਰੇ ਨੂੰ ਕੀਹਦੀ ਨਜ਼ਰ ਲੱਗ ਗਈ, ਕੰਮ ਤੇ ਜਾਣੋ ਹਟ ਗਿਆਕਹਿੰਦਾ ਸਾਰਾ ਦਿਨ ਦਿਲ ਲਾ ਕੇ ਕੰਮ ਕਰਦਾਂ, ਹੈੱਡ ਮਿਸਤਰੀ ਪੂਰਾ ਖਰਚਾ ਨੀਂ ਦਿੰਦਾਨਾ ਹੀ ਸਿੱਧੇ ਮੂੰਹ ਬੋਲਦਾਘਰੇ ਪਿਉ ਪੁੱਤ ਦੂਰੋ ਦੂਰੀ ਹੋਏ ਰਹਿੰਦੇ ਨੇਦਿਲ ਤਾਂ ਬਥੇਰਾ ਕਰਦਾ ਹੈ, ਮੁੰਡੇ ਨੂੰ ਲੱਕੜ ਦੇ ਮਿਸਤਰੀ ਦੀ ਦੁਕਾਨ ਕਰਵਾ ਦੇਈਏ, ਪਰ ਘਰੇ ਪੂੰਜੀ ਹੋਵੇ ਤਾਂ ਗੱਲ ਬਣੇਮੇਰੀ ਨਿਗੂਣੀ ਤਨਖ਼ਾਹ ਨਾਲ ਤਾਂ ਰੋਟੀ ਪਾਣੀ ਮਸਾਂ ਚਲਦਾ ਹੈਪਰਿਵਾਰ ਵਿਚਲੀ ਖਿੱਚੋਤਾਣ ਦੇ ਚੱਲਦਿਆਂ ਮੁੰਡਾ ਘਰ ਛੱਡ ਕੇ ਚਲਾ ਗਿਆ

ਘਰ ਵਿੱਚ ਰੋਣ ਪਿੱਟਣ ਪੈ ਗਿਆਸਭ ਦੇ ਸਾਹ ਸੂਤੇ ਗਏਕਿਹੜੀ ਥਾਂ ਨਹੀਂ, ਜਿੱਥੇ ਉਸ ਨੂੰ ਨਹੀਂ ਭਾਲਿਆਲੱਭਦਿਆਂ ਕਰਦਿਆਂ ਦੋ ਹਫ਼ਤੇ ਗੁਜ਼ਰ ਗਏਮੁੰਡਾ ਘਰ ਪਰਤਿਆ ਤਾਂ ਉਸਦਾ ਮਾਨਸਿਕ ਤਵਾਜ਼ਨ ਵਿਗੜਿਆ ਹੋਇਆ ਸੀਨਾ ਖਾਣ ਦੀ ਸੁਰਤ, ਨਾ ਪਹਿਨਣ ਦਾ ਫ਼ਿਕਰਨਾ ਕਿਸੇ ਨਾਲ ਬੋਲਦਾ ਚਲਦਾਪਹਿਲਾਂ ਡਾਕਟਰਾਂ ਨੂੰ ਵਿਖਾਇਆ ਫਿਰ ਉਸੇ ਰਾਹ ਤੁਰ ਪਏ, ਜਿਹੜਾ ਚੌਂਕੀਆਂ, ਡੇਰਿਆਂ ਨੂੰ ਜਾਂਦਾ ਹੈਬੀਬੀ ਕਦੇ ਕਦਾਈਂ ਹੀ ਸਕੂਲ ਆਉਂਦੀਸਤੰਬਰ ਦੇ ਪੇਪਰਾਂ ਕਰਕੇ ਸਾਰੇ ਅਧਿਆਪਕ ਵੀ ਰੁੱਝ ਗਏਜਦ ਸਕੂਲ ਦੇ ਕੰਮ ਤੋਂ ਵਿਹਲ ਮਿਲੀ ਤਾਂ ਪਤਾ ਲੱਗਾ ਕਿ ਬੀਬੀ ਦਾ ਘਰ ਉੱਜੜਨ ਕਿਨਾਰੇ ਹੈਮੁੰਡੇ ਦੀ ਹਾਲਤ ਪਾਗਲਾਂ ਵਰਗੀ ਹੋ ਗਈ ਹੈਕੋਈ ਡਾਕਟਰ ਬਾਂਹ ਨਹੀਂ ਫੜ ਰਿਹਾਰਿਸ਼ਤੇਦਾਰ, ਸਨੇਹੀ ਵੀ ਅੱਖਾਂ ਫੇਰ ਗਏ ਹਨ

ਹੁਣ ਬੀਬੀ ਦੀ ਟੇਕ ਸਕੂਲ ’ਤੇ ਹੀ ਸੀਸਾਰੀ ਹਾਲਤ ਜਾਣਨ ਉਪਰੰਤ ਸਟਾਫ ਨਾਲ ਸਲਾਹ ਮਸ਼ਵਰਾ ਕਰਕੇ ਕਲਮਕਾਰ ਪ੍ਰਿੰਸੀਪਲ ਨੇ ਜ਼ਿੰਮੇਵਾਰੀ ਓਟ ਲਈਮਿੱਡ ਡੇ ਮੀਲ ਵਾਲੀ ਬੀਬੀ ਨੂੰ ਹੌਸਲਾ ਦਿੰਦਿਆਂ ਸਭ ਕੁਛ ਠੀਕ ਕਰਨ ਦਾ ਭਰੋਸਾ ਦਿੱਤਾਮੁਖੀ ਵੱਲੋਂ ਆਪਣੇ ਕਰਮਚਾਰੀ ਦੇ ਦੁੱਖ ਦਰਦ ਨੂੰ ਆਪਣਾ ਸਮਝਣ ਦੀ ਪਹਿਲ ਕਦਮੀ ਸਾਡੇ ਸਾਰਿਆਂ ਲਈ ਇੱਕ ਸਬਕ ਸੀਉਹਨਾਂ ਮੁੰਡੇ ਨੂੰ ਇਲਾਜ ਲਈ ਬਰਗਾੜੀ ਮਸ਼ਵਰਾ ਕੇਂਦਰ ਭਿਜਵਾ ਦਿੱਤਾਬੀਬੀ ਰੋਜ਼ਾਨਾ ਸਕੂਲ ਆਉਣ ਲੱਗੀਉਸਦੇ ਚਿਹਰੇ ’ਤੇ ਚਿੰਤਾ ਦੀ ਥਾਂ ਸਕੂਨ ਦਿਸਣ ਲੱਗਾਪੁੱਛਣ ’ਤੇ ਉਹ ਇੰਨਾ ਹੀ ਦੱਸਦੀ ਕਿ ਉਹ ਠੀਕ ਹੋ ਰਿਹਾ ਹੈਉਡੀਕ ਵਿੱਚ ਦੋ ਮਹੀਨੇ ਗੁਜ਼ਰ ਗਏਬੀਬੀ ਦਾ ਕੰਮ ਕਾਜ ਤੇ ਚਿਹਰਾ ਖੈਰੀਅਤ ਦੱਸਦਾ ਨਜ਼ਰ ਆਉਣ ਲੱਗਾ

ਇੱਕ ਦਿਨ ਬੀਬੀ ਸਾਡੇ ਕੋਲ ਆ ਖੁਸ਼ੀ ਦੀ ਗਾਥਾ ਸੁਣਾਉਣ ਲੱਗੀ, “ਤੁਹਾਡੇ ਸਾਰਿਆਂ ਦੇ ਸਾਥ ਨਾਲ ਸਾਡਾ ਘਰ ਹੁਣ ਪੈਰਾਂ ਸਿਰ ਹੋਣ ਲੱਗਾ ਹੈਮੁੰਡਾ ਨੌ ਬਰ ਨੌ ਹੋ ਗਿਆ ਹੈਮਸ਼ਵਰਾ ਕੇਂਦਰ ਵਾਲੇ ਵੀਰਾਂ ਨੇ ਮੁੰਡੇ ਨੂੰ ਤਾਂ ਸਮਝਾਇਆ ਹੀ, ਨਾਲ ਬਾਪ ਨੂੰ ਵੀ ਰਾਹ ਪਾ ਦਿੱਤਾ ਹੈਉਹਨਾਂ ਇਹ ਰਾਜ਼ ਸਮਝਾ ਕੇ ਤੋਰਿਆ, ਮਾਪਿਆਂ ਦਾ ਕੰਮ ਔਲਾਦ ਦੀ ਰੋਟੀ, ਪਾਣੀ ਤੇ ਲੋੜਾਂ ਪੂਰੀਆਂ ਕਰਨ ਤਕ ਸੀਮਤ ਨਹੀਂ ਹੁੰਦਾਉਹਨਾਂ ਨੂੰ ਪੈਰਾਂ ਸਿਰ ਕਰਨਾ ਲਾਜ਼ਮੀ ਹੈ ਕਿ ਜਵਾਨ ਹੋਏ ਧੀਆਂ/ਪੁੱਤਰਾਂ ਦੀਆਂ ਭਾਵਨਾਵਾਂ ਨੂੰ ਸਮਝੋ, ਕਦਰ ਕਰੋਉਹਨਾਂ ਦੇ ਜਿਊਣ ਦੇ ਰਾਹ ਵਿੱਚ ਰੁਕਾਵਟ ਨਾ ਬਣੋ, ਸਗੋਂ ਸਹਿਯੋਗ ਕਰੋਲਾਈਲੱਗ ਬਣਨ ਦੀ ਬਜਾਏ ਮੁਸ਼ਕਲਾਂ ਦੇ ਕਾਰਣ ਜਾਣ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨਾ ਸਿੱਖੋਅਸੀਂ ਇਹ ਸਬਕ ਪੱਲੇ ਬੰਨ੍ਹ ਲਿਆ।”

ਬੀਬੀ ਦੇ ਘਰ ਪਰਿਵਾਰ ਵਿੱਚ ਸੁਖ, ਸ਼ਾਂਤੀ ਪਰਤਣ ਦੀ ਸੁਖਦ ਖ਼ਬਰ ਸਕੂਲ ਦਾ ਹਾਸਲ ਬਣ ਗਈਸਾਹਿਤਕਾਰ ਪ੍ਰਿੰਸੀਪਲ ਦੇ ਸੁਖਾਵੇਂ ਰੌਂ ਵਿੱਚ ਰਾਹ ਰੁਸ਼ਨਾਉਂਦੇ ਬੋਲ ਸਾਡਾ ਮਨ ਮਸਤਕ ਠਾਰ ਗਏ, ਆਪਣੇ ਬੱਚਿਆਂ ਨਾਲ ਸੁਪਨਿਆਂ ਦੀ ਸਾਂਝ ਬਣਾਉਣਾ ਸਫ਼ਲ ਜੀਵਨ ਦਾ ਰਾਹ ਹੈਪਿਆਰ, ਹਮਦਰਦੀ ਉਹ ਹੀਰੇ ਮੋਤੀ ਹਨ, ਜਿਹੜੇ ਬੋਝ ਬਣੀ ਹਾਰੀ ਜ਼ਿੰਦਗੀ ਨੂੰ ਉਠਾਉਣ ਲਈ ਜੀਵਨ ਦੀ ਸਜਾਵਟ ਬਣਦੇ ਹਨਸੁਖਾਵੀਂ ਜ਼ਿੰਦਗੀ ਲਈ ਸੁਪਨੇ ਤੇ ਸਾਂਝਾਂ ਦਾ ਸੰਗਮ ਕਰਨਾ ਹੀ ਜੀਵਨ ਦਾ ਸੱਚਾ ਕਰਮ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2371)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਰਸ਼ਪਿੰਦਰ ਪਾਲ ਕੌਰ

ਰਸ਼ਪਿੰਦਰ ਪਾਲ ਕੌਰ

Govt. Senior Secondary School (Girls) Lakhewali, Sri Mukatsar Sahib. Punjab, India

Email: (rashpinderpalkaur@gmail.com)