RashpinderPalKaur7ਇਹ ਟੂਣੇ ਟਾਮਣ ਕਮਜ਼ੋਰ ਤੇ ਲਾਈਲੱਗ ਲੋਕਾਂ ਦੀ ਮੂਰਖਤਾ ਭਰੀ ...
(23 ਨਵੰਬਰ 2018)

 

ਵਿਗਿਆਨ ਤੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਲੋਕਾਂ ਦੀ ਬਿਮਾਰ ਮਾਨਸਿਕਤਾ ਮਨ ਬੇਚੈਨ ਕਰਦੀ ਹੈਭਰਮ ਭੁਲੇਖਿਆਂ ਵਿੱਚ ਫਸੇ ‘ਪੜ੍ਹੇ-ਲਿਖੇ’ ਲੋਕਾਂ ਨੂੰ ਅਗਿਆਨਤਾ ਦੇ ਭੰਵਰ ਵਿੱਚ ਫਸੇ ਵੇਖ ਬਚਪਨ ਵਿੱਚ ਮਿਲੀ ਦਾਦੀ ਮਾਂ ਦੀ ਸਿੱਖਿਆ ਮਨ ਮਸਤਕ ਦੇ ਦੁਆਰ ਖੋਲ੍ਹਣ ਲਗਦੀ ਹੈ ਉਹਨਾਂ ਦੀ ਗੋਦ ਦਾ ਨਿੱਘ ਤੇ ਲਾਡ ਦੀ ਛਾਂ ਅਨੂਠੀ ਸੀ ਜਿਸ ਵਿੱਚ ਤਰਕ, ਨਿਮਰਤਾ ਤੇ ਸੁਹਜ ਭਰਿਆ ਹੋਇਆ ਸੀ ਦਾਦੀ ਮਾਂ ਅੱਖਰ ਗਿਆਨ ਤੋਂ ਬਿਲਕੁਲ ਕੋਰੀ ਸੀ, ਉਂਜ ਸਮੇਂ ਦੇ ਵਹਿਣ ਨੇ ਉਸ ਨੂੰ ਜੀਵਨ ਜਾਂਚ ਦੀ ਇਬਾਰਤ ਪੜ੍ਹਾ ਦਿੱਤੀ ਸੀ ਸੋਚ ਸਮਝ ਕੇ ਫੈਸਲੇ ਲੈਣਾ ਉਹਨਾਂ ਦੇ ਜਿਊਣ ਦਾ ਅੰਗ ਬਣਿਆ ਹੋਇਆ ਸੀ ਬੈਠਦੇ ਉੱਠਦੇ ਉਹ ਇਹੋ ਆਖਦੇ, ਸਭ ਦਾ ਭਲਾ, ਆਪਣਾ ਭਲਾ ਆਖਰੀ ਉਮਰੇ ਉਹਨਾਂ ਸੁਖ ਦੀਆਂ ਦਾਤਾਂ ਮਾਣੀਆਂਵਸਦੇ ਰਸਦੇ ਪਰਿਵਾਰ ਦੇ ਮੁਖੀ ਹੋਣ ਦਾ ਸੁਖਦ ਅਹਿਸਾਸ ਇੱਕ ਜੇਤੂ ਵਾਂਗ ਮਾਣਿਆ ਉਹ ਆਏ ਗਿਆਂ ਨਾਲ ਮੇਲ ਜੋਲ ਤੇ ਬਾਲਾਂ ਦਾ ਖ਼ਿਆਲ ਰੱਖਦੇ ਸਵੇਰ ਸ਼ਾਮ ਉਹ ਘਰ ਦੇ ਦਰਵਾਜੇ ਵਿੱਚ ਬੈਠਦੇ ਆਉਂਦੇ ਜਾਂਦੇ ਦੀ ਸੁੱਖ ਸਾਂਦ ਪੁੱਛਦੇ ਛੁੱਟੀ ਵਾਲੇ ਦਿਨ ਅਸੀਂ ਉਹਨਾਂ ਕੋਲ ਬੈਠ ਕੇ ਸਕੂਲ ਦਾ ਕੰਮ ਕਰਦੇ ਦਾਦੀ ਮਾਂ ਅਕਸਰ ਆਖਦੇ, ‘ਧੀਏ, ਬਜ਼ੁਰਗ ਤਾਂ ਘਰਾਂ ਦੇ ਜਿੰਦਰੇ ਹੁੰਦੇ ਨੇ, ਦੇਖ ਰੇਖ ਤੇ ਸਾਂਭ ਸੰਭਾਲ ਕਰਨ ਵਾਲੇ ਨਾ ਚੋਰ ਦਾ ਡਰ, ਨਾ ਸਾਧ ਦਾ ਬੂਹੇ ਵਿਚ ਬਜ਼ੁਰਗ ਬੈਠਾ ਹੋਵੇ ਤਾਂ ਅਗਲਾ ਅੰਦਰ ਆਉਣ ਲੱਗਿਆਂ ਸੌ ਵਾਰ ਸੋਚਦਾ ਗ਼ਲਤ ਬੰਦਾ ਤਾਂ ਬਜ਼ੁਰਗਾਂ ਦੇ ਹੁੰਦਿਆਂ ਕਬੀਲਦਾਰਾਂ ਦੇ ਘਰਾਂ ਵੱਲ ਮੂੰਹ ਨਹੀਂ ਕਰਦਾ

ਜਿੰਦਰਿਆਂ ਬਾਰੇ ਉਹਨਾਂ ਦੀ ਆਪਣੀ ਬਾਤ ਨੁਮਾ ਹੱਡ ਬੀਤੀ ਬੜੀ ਦਿਲਚਸਪ ਤੇ ਪ੍ਰੇਰਨਾਦਾਇਕ ਸੀ ਉਹ ਦੱਸਦੇ, ‘ਉਦੋਂ ਆਪਣਾ ਘਰ ਪਿੰਡ ਦੇ ਵਿਚਕਾਰ ਚੌਰਸਤੇ ’ਤੇ ਹੁੰਦਾ ਸੀ ਸਾਰਾ ਦਿਨ ਪਿੰਡ ਵਾਲੇ ਮੂੰਹ ਮੱਥੇ ਲਗਦੇ ਰਹਿੰਦੇ ਉਸ ਅੰਦਰਲੇ ਘਰ ਇੱਕ ਮੁਸ਼ਕਲ ਵੀ ਸੀ ਹਰੇਕ ਵੀਰਵਾਰ ਨੂੰ ਚੌਰਸਤੇ ਵਿੱਚ ਕੋਈ ਨਾ ਕੋਈ ਟੂਣਾ ਕਰ ਜਾਂਦਾ ਲੋਕ ਟੂਣੇ ਤੋਂ ਡਰਦੇ ਬਚ ਬਚ ਕੇ ਲੰਘਦੇ ਤੁਹਾਡੇ ਦਾਦਾ ਜੀ ਮੁਜ਼ਾਰਾ ਲਹਿਰ ਵਿੱਚ ਆਉਂਦੇ ਜਾਂਦੇ ਹੋਣ ਕਰਕੇ ਭਰਮਾਂ ਅਤੇ ਟੂਣੇ ਟਾਮਣਾਂ ਦੀ ਅਸਲੀਅਤ ਜਾਣਦੇ ਸਨ ਉਹ ਹਰ ਵੀਰਵਾਰ ਟੂਣਾ ਚੁੱਕਦੇ ਤੇ ਬਾਹਰ ਨਹਿਰ ਵਿੱਚ ਸੁੱਟ ਆਉਂਦੇ ਇੱਕ ਦਿਨ ਸਵੇਰ ਸਾਰ ਕੀਤੇ ਟੂਣੇ ਵਿੱਚ ਤੇਲ, ਲਲੇਰ, ਖੱਮਣੀ ਨਾਲ ਦੋ ਜਿੰਦਰੇ ਵੀ ਪਏ ਸਨ ਤੇਰੇ ਦਾਦਾ ਜੀ ਬਾਕੀ ਸਮਾਨ ਤਾਂ ਨਹਿਰ ਵਿੱਚ ਸੁੱਟ ਆਏ, ਪਰ ਦੋਵੇਂ ਜਿੰਦਰੇ ਘਰ ਲੈ ਆਏ ‘ਲੋੜ ਪੈਣ ’ਤੇ ਇਹ ਜਿੰਦਰੇ ਆਪਣੇ ਘਰ ਦੇ ਕੰਮ ਆਉਣਗੇ,’ ਕਹਿੰਦਿਆਂ ਉਹਨਾਂ ਮੈਨੂੰ ਸਾਰੀ ਗੱਲ ਸੁਣਾਈ ਤੇ ਨਾਲ ਕਿਹਾ, “ਐਵੇਂ ਡਰਨ, ਘਬਰਾਉਣ ਦੀ ਲੋੜ ਨਹੀਂ ਇਹ ਟੂਣੇ ਟਾਮਣ ਕਮਜ਼ੋਰ ਤੇ ਲਾਈਲੱਗ ਲੋਕਾਂ ਦੀ ਮੂਰਖਤਾ ਭਰੀ ਖੇਡ ਹੈ ਇਹਨਾਂ ਨਾਲ ਕੋਈ ਫਾਇਦਾ ਜਾਂ ਨੁਕਸਾਨ ਨਹੀਂ ਹੁੰਦਾ ਟੂਣੇ ਵਿੱਚ ਜਿੰਦਰੇ ਰੱਖਣ ਦੇ ਭਰਮ ਬਾਰੇ ਉਹਨਾਂ ਦੱਸਿਆ ਕਿ ਅਜਿਹਾ ਕਿਸੇ ਕੈਦੀ ਨੂੰ ਜੇਲ੍ਹ ਵਿੱਚੋਂ ਰਿਹਾ ਕਰਵਾਉਣ ਜਾਂ ਕਿਸੇ ਕਾਰਨ ਵਿਆਹ ਤੋਂ ਖੁੰਝੇ ਵਿਅਕਤੀ ਨੂੰ ਕਬੀਲਦਾਰੀ ਦੇ ਬੰਧਨ ਵਿੱਚ ਬੰਨ੍ਹਣ ਲਈ ਕੀਤਾ ਜਾਂਦਾ ਹੈ ਉਂਜ ਅਜਿਹੇ ਭਰਮਾਂ ਵਿੱਚ ਸੱਚਾਈ ਕੋਈ ਨਹੀਂ ਹੁੰਦੀ

ਦਾਦੀ ਮਾਂ ਆਪਣੀ ਹੱਡਬੀਤੀ ਅੱਗੇ ਤੋਰਦਿਆਂ ਦੱਸਦੀ, ‘ਧੀਏ, ਕੁਝ ਦਿਨਾਂ ਮਗਰੋਂ ਉਹ ਟੂਣੇ ਵਾਲੇ ਦੋਵੇਂ ਜਿੰਦਰੇ ਮੈਂ ਆਪਣੀ ਪੇਟੀ ਤੇ ਸੰਦੂਕ ਨੂੰ ਲਾ ਲਏ ਅੱਜ ਤੱਕ ਲੱਗੇ ਹੋਏ ਨੇ ਜਿੰਦਰਿਆਂ ਦੇ ‘ਜਾਦੂ’ ਸਦਕਾ ਮੇਰਾ ਸਮਾਨ ਸਾਂਭਿਆ ਰਿਹਾ ਇਹੋ ਜਿੰਦਰੇ ਦਾ ਕਰਮ ਹੁੰਦਾ ਏ ਟੂਣੇ ਵਿੱਚੋਂ ਚੁੱਕ ਕੇ ਵਰਤੇ ਜਿੰਦਰਿਆਂ ਨੇ ਮੈਨੂੰ ਤਾਂ ਕਦੇ ਕੁਛ ਨੀ ਕਿਹਾ ਮੈਨੂੰ ਤਾਂ ਹੁਣ ਤੱਕ ਕਦੇ ਮਾੜਾ ਸੁਫਨਾ ਵੀ ਨਹੀਂ ਆਇਆ ...।’ ਉਹ ਆਪਣੀ ਸਿਆਣਪ ਸਦਕਾ ਹੱਡਬੀਤੀ ਨੂੰ ਸਮਾਜ ਨਾਲ ਜੋੜ ਕੇ ਸੁਣਾਉਂਦੀ ਉਸਦਾ ਤਰਕ ਸਾਡੇ ਮਨ ਨੂੰ ਭਾਅ ਜਾਂਦਾ ਉਹ ਆਖਦੀ, ‘ਸਾਡੇ ਵੱਡੇ ਵਡੇਰਿਆਂ ਨੇ ਜਿੰਦਰਿਆਂ ਵਾਲਾ ਕੰਮ ਕੀਤਾ ਏ, ਘਰਾਂ ਦਾ ਇਤਫ਼ਾਕ ਬਣਾ ਕੇਆਪਣੀ ਔਲਾਦ ਨੂੰ ਸਾਂਝੇ ਘਰਾਂ ਵਿੱਚ ਰਹਿਣਾ ਸਿਖਾ ਜਿਊਣਾ ਸੁਖੀ ਬਣਾਇਆ ਹੈ ਇਸੇ ਸਦਕਾ ਹੀ ਗਲੀ ਗੁਆਂਢ ਰੰਗੀਂ ਵਸਦਾ ਹੈ ਹਰ ਪਾਸਿਓਂ ਸਹਿਯੋਗ, ਮਿਲਵਰਤਣ ਜਿਹੀ ਮਨ ਨੂੰ ਸਕੂਨ ਦੇਣ ਵਾਲੀ ਸੁਖਾਵੀਂ ਸਾਂਝ ਵੇਖਣ ਨੂੰ ਮਿਲਦੀ ਹੈ ਜਾਦੂ ਜਿਹੀ ਹੱਥ ਦੀ ਕਲਾ ਵਰਗਾ ਜ਼ਿੰਦਗੀ ਦਾ ਇਹ ਮਾਣ ਸਾਡੇ ਹਿੱਸੇ ਆਇਆ ਹੈ

ਦਾਦੀ ਮਾਂ ਦੀ ਮਿੱਠੀ ਯਾਦ ਨੂੰ ਮਨ ਵਿੱਚ ਸਾਂਭੀ ਅੱਜ ਦੇ ਸਮੇਂ ਦਾ ਮੁਹਾਣ ਨਿਰਾਸ਼ ਕਰਦਾ ਹੈ ਉਮਰਾਂ ਲਾ ਕੇ ਪਰਿਵਾਰਾਂ ਦਾ ਮੁੱਢ ਬੰਨ੍ਹਣ ਵਾਲਿਆਂ ਦੀਆਂ ਭਾਵਨਾਵਾਂ ਦੀ ਬੇਕਦਰੀ ਸਮਾਜਕ ਨਿਘਾਰ ਦਾ ਪ੍ਰਤੀਕ ਹੈ ਬਿਰਧ ਆਸ਼ਰਮਾਂ ਵਿੱਚ ਰੁਲਦਾ ਬੁਢਾਪਾ, ਧੀਆਂ ਪੁੱਤਰਾਂ ਵੱਲੋਂ ਜ਼ਮੀਨ ਜਾਇਦਾਦ ਲਈ ਕੀਤੇ ਜਾਂਦੇ ਮਾਪਿਆਂ ਦੇ ਕਤਲ ਮਨ ਉਚਾਟ ਕਰਦੇ ਹਨ ਘਰਾਂ ਵਿੱਚ ਬਜ਼ੁਰਗਾਂ ਦੀ ਘਟ ਰਹੀ ਪੁੱਛ ਪ੍ਰਤੀਤ ਔਲਾਦ ਦੀ ਨਾ ਅਹਿਲੀਅਤ ਦਾ ਨਮੂਨਾ ਹੈ ਬਜ਼ੁਰਗ ਰੂਪੀ ਜਿੰਦਰਿਆਂ ਦੇ ਜਾਦੂ ਦੀ ਅਣਦੇਖੀ, ਮੋਹ, ਮੁਹੱਬਤ, ਸਾਂਝ ਜਿਹੀਆਂ ਦਾਤਾਂ ਦਾ ਅਪਮਾਨ ਹੈ ਇਹ ਕੁਹਜ ਜ਼ਿੰਦਗੀ ਨੂੰ ਕਦ ਤੱਕ ਦਾਗ਼ਦਾਰ ਕਰਦਾ ਰਹੇਗਾ?

*****

(1401)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਸ਼ਪਿੰਦਰ ਪਾਲ ਕੌਰ

ਰਸ਼ਪਿੰਦਰ ਪਾਲ ਕੌਰ

Govt. Senior Secondary School (Girls) Lakhewali, Sri Mukatsar Sahib. Punjab, India

Email: (rashpinderpalkaur@gmail.com)