RashpinderPalKaur7ਵਿਦਿਆਰਥੀਆਂ ਦੀਆਂ ਤਾੜੀਆਂ ਦੀ ਗੂੰਜ ਫੁੱਲਾਂ ਦੀ ਮਹਿਕ ਵਿੱਚ ਰਚ ਗਈ ...
(26 ਮਈ 2020)

 

ਦਹਾਕਾ ਪਹਿਲਾਂ ਮੇਰਾ ਪੇਂਡੂ ਖੇਤਰ ਦੇ ਸਰਕਾਰੀ ਸਕੂਲ ਵਿੱਚ ਬਦਲੀ ਦਾ ਸਬੱਬ ਬਣਿਆਸਾਹਿਤਕ ਰੁਚੀਆਂ ਵਾਲੇ ਪ੍ਰਿੰਸੀਪਲ ਦੀ ਸੁਯੋਗ ਅਗਵਾਈ ਸੀਸਾਫ਼ ਸੁਥਰਾ, ਸ਼ਾਂਤ ਮਾਹੌਲ ਅਨੁਸ਼ਾਸਨ ਵਿੱਚ ਰਹਿੰਦੇ ਵਿਦਿਆਰਥੀ ਤੇ ਅਧਿਆਪਕਸਵੇਰ ਦੀ ਸਭਾ ਵਿੱਚ ਨਿੱਤ ਰੋਜ਼ ਨਵੀਂਆਂ ਨਿਵੇਕਲੀਆਂ ਤੇ ਗਿਆਨ ਭਰਪੂਰ ਗੱਲਾਂ ਕਰਦੇਵਿਦਿਆਰਥੀ ਚਾਈਂ ਚਾਈਂ ਸਕੂਲ ਆਉਂਦੇਸਾਰੇ ਅਧਿਆਪਕ ਮਿਹਨਤ ਤੇ ਸ਼ੌਕ ਨਾਲ ਪੜ੍ਹਾਉਂਦੇਪਾਸ਼ ਯਾਦਗਾਰੀ ਬਲਾਕ ਵਿੱਚ ਸਜੀ ਛੋਟੀ ਪਰ ਬੇਸ਼ਕੀਮਤੀ ਪੁਸਤਕਾਂ ਨਾਲ ਭਰੀ ਲਾਇਬਰੇਰੀ, ਜਿੱਥੇ ਬੈਠ ਵਿਦਿਆਰਥੀ ਪੁਸਤਕਾਂ ਨਾਲ ਸੰਵਾਦ ਰਚਾਉਂਦੇਉਸ ਸਕੂਲ ਵਿੱਚ ਹੀ ਮੈਂਨੂੰ ਇਮਾਨਦਾਰੀ, ਨੇਕ ਨੀਅਤੀ ਤੇ ਫਰਜ਼ਾਂ ਪ੍ਰਤੀ ਲਗਨ ਦਾ ਸੁਖਦ ਅਹਿਸਾਸ ਹੋਇਆ

ਹਰਿਆ ਭਰਿਆ ਵਾਤਾਵਰਣ ਤੇ ਆਲਾ ਦੁਆਲਾਚਿੱਟੇ, ਸੁਨਹਿਰੀ ਫੁੱਲਾਂ ਦੀਆਂ ਵੇਲਾਂ ਨਾਲ ਲੱਦੇ ਰੁੱਖ ਪੰਛੀਆਂ ਨੂੰ ਬੁਲਾਉਂਦੇ ਪ੍ਰਤੀਤ ਹੁੰਦੇਉੱਚੇ, ਪਸਰੇ ਵਣਾਂ ਤੇ ਚਿੜੀਆਂ, ਘੁੱਗੀਆਂ ਤੇ ਕੋਇਲਾਂ ਦੇ ਸੁਰੱਖਿਅਤ ਰੈਣ ਬਸੇਰੇ ਸਨਪੰਛੀਆਂ ਦੇ ਝੁਰਮਟ ਵਿਦਿਆਰਥੀਆਂ ਦਾ ਮਨ ਮੋਂਹਦੇਰੁੱਖਾਂ ਦੀ ਠੰਢੀ ਮਿੱਠੀ ਛਾਂ ਹੇਠ ਵਿਦਿਆਰਥੀਆਂ ਦੇ ਹਾਸੇ ਗੂੰਜਦੇਸਕੂਲ ਦੇ ਵਿਹੜੇ ਵਿੱਚ ਖਿੜੇ ਫੁੱਲ ਤੇ ਟਹਿਲਦੇ ਵਿਦਿਆਰਥੀ ਮਨ ਦਾ ਸਕੂਨ ਬਣਦੇ

ਉਦੋਂ ਸਰਕਾਰੀ ਸਕੂਲਾਂ ਵਿੱਚ ਦੁਪਹਿਰ ਵੇਲੇ ਮਿੱਡ ਡੇ ਮੀਲ ਦਾ ਖਾਣਾ ਬਣਨਾ ਸ਼ੁਰੂ ਹੀ ਹੋਇਆ ਸੀਖਾਣੇ ਵਿੱਚ ਲੱਗੀਆਂ ਪਿੰਡ ਦੀਆਂ ਬੀਬੀਆਂ ਮਿਹਨਤੀ, ਆਪਣੇ ਕੰਮ ਵਿੱਚ ਨਿਪੁੰਨਪੌਸ਼ਟਿਕ ਤੇ ਸੁਆਦੀ ਖਾਣੇ ਦੀਆਂ ਗੱਲਾਂ ਪਿੰਡ ਵਿੱਚ ਹੁੰਦੀਆਂਅਧਿਆਪਕ ਵੀ ਖਾਣਾ ਵਰਤਾਉਣ ਵਿੱਚ ਸਹਿਯੋਗ ਕਰਦੇਇੱਕ ਦਿਨ ਖਾਣਾ ਖਾਂਦਿਆਂ ਹੀ ਦੋ ਕੁੜੀਆਂ ਬੇਹੋਸ਼ ਹੋ ਗਈਆਂਅਗਲੇ ਦਿਨ ਇਹ ਅਫ਼ਵਾਹ ਅਸੀਂ ਸਾਰਿਆਂ ਨੇ ਸੁਣੀ- ਸਕੂਲ ਵਿੱਚ ਖੜ੍ਹੇ ਵਣਾਂ ਦੇ ਪੁਰਾਣੇ ਰੁੱਖਾਂ ਵਿੱਚ ਰਹਿੰਦੀਆਂ ਇੱਲ ਬਲਾਵਾਂ ਕੁੜੀਆਂ ਮਗਰ ਲੱਗ ਗਈਆਂ ਹਨਮਿੱਡ ਡੇ ਮੀਲ ਵਿੱਚ ਖਾਣਾ ਖਾਂਦੇ ਬੱਚੇ ਵੀ ਸਹਿਮੇ ਰਹਿੰਦੇਅਧਿਆਪਕਾਂ ਵਿੱਚ ਵੀ ਚਰਚਾ ਛਿੜੀਪੁਰਾਣੇ ਵਿਚਾਰਾਂ ਵਾਲੇ ਅਧਿਆਪਕ ਅਫ਼ਵਾਹਾਂ ਨਾਲ ਸਹਿਮਤੀ ਜਿਤਾਉਂਦੇਕਹਿੰਦੇ, ‘ਬਜ਼ੁਰਗਾਂ ਦੇ ਵਾਲ ਧੁੱਪ ਵਿੱਚ ‘ਚਿੱਟੇ’ ਨਹੀਂ ਹੁੰਦੇ? ‘ਇੱਲ ਬਲਾਵਾਂ’ ਦੇ ਨਾਂ ਐਵੇਂ ਤਾਂ ਨਹੀਂ ਬਣੇ?

ਕਲਮਕਾਰ ਪ੍ਰਿੰਸੀਪਲ ਨੇ ਚੇਤਨਾ ਵਾਲੀ ਅੱਖ ਤੋਂ ਕੰਮ ਲਿਆਅਗਾਂਹਵਧੂ ਵਿਚਾਰਾਂ ਵਾਲੇ ਸਾਇੰਸ ਅਧਿਆਪਕ ਦੀ ਮਸਲੇ ਦੇ ਹੱਲ ਲਈ ਡਿਊਟੀ ਲਗਾਈਸਹਿਯੋਗ ਲਈ ਦੋ ਅਧਿਆਪਕਾਵਾਂ ਨੂੰ ਵੀ ਨਾਲ ਲਾਇਆਉਹਨਾਂ ਦਿਨਾਂ ਵਿੱਚ ਹੀ ਸਾਰੇ ਸਹਿਮੇ, ਡਰੇ ਵਿਦਿਆਰਥੀਆਂ ਦੀ ਕੌਂਸਲਿੰਗ ਕੀਤੀਵਿਦਿਆਰਥੀਆਂ ਦੇ ਮਨਾਂ ਦੇ ਸ਼ੰਕੇ, ਭੁਲੇਖੇ ਦੂਰ ਕੀਤੇਡਰ ਤੇ ਭਰਮਾਂ ਪਿੱਛੇ ਕੰਮ ਕਰਦੇ ਕਾਰਣਾਂ ਨੂੰ ਤਰਕ ਨਾਲ ਸਮਝਾਇਆਪ੍ਰਿੰਸੀਪਲ ਖ਼ੁਦ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਰਹੇਹਫ਼ਤੇ ਦਸ ਦਿਨਾਂ ਤਕ ਸਕੂਲ ਦਾ ਮਾਹੌਲ ਮੁੜ ਸੁਖਾਵਾਂ ਹੋ ਗਿਆਬੱਚਿਆਂ ਦੇ ਹਾਸੇ ਪਰਤ ਆਏਮਿੱਡ ਡੇ ਮੀਲ ਵਿੱਚ ਮੁੜ ਤੋਂ ਰੌਣਕ ਆ ਗਈਅਧਿਆਪਕਾਂ ਨੇ ਪ੍ਰਿੰਸੀਪਲ ਨੂੰ ਮਸਲਾ ਹੱਲ ਹੋਣ ਦੀ ਖੁਸ਼ ਖ਼ਬਰੀ ਇੰਜ ਸੁਣਾਈ, ‘ਸਰ ਜੀ, ਇੱਲ ਬਲਾਵਾਂ ਵਣਾਂ ’ਤੇ ਨਹੀਂ ਰਹਿੰਦੀਆਂ, ਪਿੰਡ ਦੇ ਮਾਹੌਲ ਅਤੇ ਅਗਿਆਨੀ ਮਨਾਂ ਦੀ ਉੱਪਜ ਹਨ

ਅਧਿਆਪਕਾਂ ਨੇ ਦੱਸਿਆ, “ਅਸੀਂ ਬੇਹੋਸ਼ ਹੋਈਆਂ ਕੁੜੀਆਂ ਦੇ ਘਰ ਜਾ ਕੇ ਉਹਨਾਂ ਦੇ ਮਾਪਿਆਂ ਨਾਲ ਚਰਚਾ ਕੀਤੀਆਪਣੇ ਸਕੂਲ ਦੀ ਘਰੋਂ ਪ੍ਰੇਸ਼ਾਨ ਮਿੱਡ ਡੇ ਮੀਲ ਵਾਲੀ ਬੀਬੀ ਵੀ ਘਟਨਾ ਨਾਲ ਜੁੜੀ ਹੋਈ ਹੈਡਰੀਆਂ ਕੁੜੀਆਂ ਉਸ ਬੀਬੀ ਦੇ ਮੁਹੱਲੇ ਦੀਆਂ ਹਨਉਸਦੇ ਸ਼ਰੀਕੇ ਕਬੀਲੇ ਵਿੱਚੋਂ ਹਨਸ਼ਰੀਕੇ ਕਾਰਣ ਉਹ ਲੜਕੀਆਂ ਨੂੰ ਡਾਂਟਦੀ, ਡਰਾਉਂਦੀ ਰਹੀਉਸਦੇ ਵਿਵਹਾਰ ਵਿੱਚ ਵੀ ਵਿਤਕਰਾ ਸ਼ਾਮਲ ਸੀਪਰ ਉਹ ਨਤੀਜੇ ਤੋਂ ਅਣਜਾਣ ਸੀਉਸ ਨੇ ਸਾਡੇ ਕੋਲ ਗਲਤੀ ਦਾ ਅਹਿਸਾਸ ਤੇ ਵਿਵਹਾਰ ਵਿੱਚ ਸੁਧਾਰ ਵੀ ਕਰ ਲਿਆ ਹੈਹੁਣ ਅੱਗੇ ਤੋਂ ਸਕੂਲ ਵਿੱਚ ਅਜਿਹੀਆਂ ਘਟਨਾਵਾਂ ਹੋਣ ਦੇ ਆਸਾਰ ਨਹੀਂ ਹਨ

ਪ੍ਰਿੰਸੀਪਲ ਸਰ ਨੇ ਆਪਣੇ ਅਧਿਆਪਕਾਂ ਨੂੰ ਸੁਹਿਰਦ ਕਾਰਜ ਲਈ ਸ਼ਾਬਾਸ਼ ਦਿੱਤੀ

ਅਗਲੇ ਦਿਨ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸਰ ਦੇ ਚਾਨਣ ਰੰਗੇ ਬੋਲ ਅਸੀਂ ਸਭਨਾਂ ਨੇ ਸੁਣੇ, “ਮੈਂਨੂੰ ਤੁਹਾਡੇ ਸਭਨਾਂ ਉੱਤੇ ਫਖ਼ਰ ਹੈਚਾਨਣ ਵੰਡਦੇ ਅਧਿਆਪਕ ਮੇਰਾ ਮਾਣ ਹਨ, ਜਿਨ੍ਹਾਂ ਨੇ ਸਕੂਲ ਵਿੱਚ ਬਣ ਰਹੇ ਡਰ ਅਤੇ ਸਹਿਮ ਦੇ ਮਾਹੌਲ ਨੂੰ ਤਰਕ ਬੁੱਧੀ ਨਾਲ ਸੁਖਾਵਾਂ ਬਣਾਇਆਬੱਚਿਓ, ਇਹ ਵਿਗਿਆਨ ਅਤੇ ਚੇਤਨਾ ਦਾ ਯੁਗ ਹੈਇੱਲ ਬਲਾਵਾਂ ਦੀਆਂ ਗੱਲਾਂ ਅਗਿਆਨਤਾ ਕਰਕੇ ਹਨਵਿੱਦਿਆ ਦੇ ਇਸ ਘਰ ਵਿੱਚ ਵਹਿਮਾਂ ਭਰਮਾਂ ਦੀ ਥਾਂ ਗਿਆਨ ਰੂਪੀ ਰੌਸ਼ਨੀ ਹੈ, ਜਿਹੜੀ ਸਾਨੂੰ ਜਾਨਣ, ਸਮਝਣ, ਪਰਖਣ ਦੀ ਜਾਂਚ ਦੱਸਦੀ ਹੈਸਫ਼ਲਤਾ ਦੀ ਮੰਜ਼ਿਲ ’ਤੇ ਪੁੱਜਣ ਲਈ ਰਾਹ ਦਰਸਾਵਾ ਬਣਦੀ ਹੈਵਣਾਂ ਉੱਤੇ ਬਲਾਵਾਂ ਦਾ ਨਹੀਂ, ਆਪਣੇ ਮਿੱਤਰ ਪੰਛੀਆਂ ਦਾ ਵਾਸਾ ਹੈਜਿਹੜੇ ਸਾਨੂੰ ਮਿਲ ਬੈਠਣ, ਹੱਸਣ ਤੇ ਜਿਊਣ ਦਾ ਸਬਕ ਦਿੰਦੇ ਹਨਆਓ, ਆਪਾਂ ਸਾਰੇ ਆਪਣਾ ਫਰਜ਼, ਕਰਮ ਸੱਚੇ ਦਿਲੋਂ ਕਰਨ ਦੀ ਆਦਤ ਪਾਈਏਈਰਖਾ, ਵਿਤਕਰਾ ਤਿਆਗ ਚੰਗੇਰੀ ਜ਼ਿੰਦਗੀ ਦਾ ਰਾਹ ਫੜੀਏਇਹੋ ਜ਼ਿੰਦਗੀ ਦਾ ਮਕਸਦ ਹੈਇਸੇ ਵਿੱਚ ਸਭਨਾਂ ਦਾ ਭਲਾ ਛੁਪਿਆ ਹੈ।“

ਇਹ ਬੋਲ ਸਾਰਿਆਂ ਨੂੰ ਹੁਲਾਰਾ ਦੇ ਗਏਵਿਦਿਆਰਥੀਆਂ ਦੀਆਂ ਤਾੜੀਆਂ ਦੀ ਗੂੰਜ ਫੁੱਲਾਂ ਦੀ ਮਹਿਕ ਵਿੱਚ ਰਚ ਗਈਉਹ ਬੋਲ ਅੱਜ ਵੀ ਮੇਰੇ ਲਈ ਪ੍ਰੇਰਨਾ ਸ੍ਰੋਤ ਅਤੇ ਮਾਰਗ ਦਰਸ਼ਕ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2156) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਸ਼ਪਿੰਦਰ ਪਾਲ ਕੌਰ

ਰਸ਼ਪਿੰਦਰ ਪਾਲ ਕੌਰ

Govt. Senior Secondary School (Girls) Lakhewali, Sri Mukatsar Sahib. Punjab, India

Email: (rashpinderpalkaur@gmail.com)