RashpinderPalKaur7ਔਹ ਕਾਲੇ ਕੱਪੜਿਆਂ ਵਾਲੀ ਮੈਂਨੂੰ ਡਰਾਉਂਦੀ ਹੈ। ਨਾਲ ਲੈ ਕੇ ਜਾਣ ਦਾ ਆਖਦੀ ਹੈ ...
(13 ਮਾਰਚ 2020)

 

ਪੂਨਮ ਹਫ਼ਤੇ ਤੋਂ ਸਕੂਲ ਨਹੀਂ ਸੀ ਆ ਰਹੀਉਸਦੀ ਲੰਬੀ ਛੁੱਟੀ ਤੋਂ ਸਾਰੇ ਹੈਰਾਨ ਪ੍ਰੇਸ਼ਾਨ ਸਨਅਧਿਆਪਕ ਕਲਾਸ ਹੁਸ਼ਿਆਰ ਵਿਦਿਆਰਥਣ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਤੋਂ ਚਿੰਤਤ ਸਨਪੇਪਰ ਸਿਰ ’ਤੇ ਆ ਗਏ ਸਨਉਸਦੀ ਬੋਰਡ ਦੀ ਕਲਾਸ ਸੀਉਸਦੀਆਂ ਸਹਿਪਾਠਣਾਂ ਨੂੰ ਇੰਨਾ ਕੁ ਪਤਾ ਸੀ ਕਿ ਉਸ ਉੱਤੇ ਕੋਈ ਮਾਨਸਿਕ ਬੋਝ ਹੈ, ਹਸਪਤਾਲ ਵਿੱਚ ਦਾਖਲ ਹੈਇਕ ਦਿਨ ਛੁੱਟੀ ਵਧਾਉਣ ਲਈ ਪੂਨਮ ਦੀ ਮਾਂ ਕਲਾਸ ਇੰਚਾਰਜ ਕੋਲ ਆਈ

ਚਿਹਰੇ ਤੋਂ ਨਿਰਾਸ਼ਾ ਤੇ ਚਿੰਤਾ ਸਾਫ਼ ਨਜ਼ਰ ਆ ਰਹੀ ਸੀਗੱਲ ਗੱਲ ’ਤੇ ਉਸਦੀਆਂ ਅੱਖਾਂ ਭਰ ਆਉਂਦੀਆਂਕੀ ਦੱਸਾਂ ਭੈਣ ਜੀ, ਸਾਨੂੰ ਤਾਂ ਆਪ ਕੁਛ ਨੀ ਪਤਾ ਲੱਗ ਰਿਹਾਚੰਗੀ ਭਲੀ ਸੀ, ਹੱਸ ਹੱਸ ਸਕੂਲ ਆਉਂਦੀਭੱਜ ਭੱਜ ਕੰਮ ਕਰਦੀਘਰੇ ਮੇਰੇ ਨਾਲ ਕੰਮ ਵਿੱਚ ਹੱਥ ਵਟਾਉਂਦੀਇੱਕ ਸ਼ਾਮ ਨੂੰ ਅਚਾਨਕ ਬੇਹੋਸ਼ ਹੋ ਗਈਡਾਕਟਰ ਕੋਲ ਲੈ ਕੇ ਗਏ ਤਾਂ ਹਸਪਤਾਲ ਸਿਰ ’ਤੇ ਚੁੱਕ ਲਿਆਰੋਂਦੀ ਹੋਈ ਕਹਿਣ ਲੱਗੀ - ਔਹ ਕਾਲੇ ਕੱਪੜਿਆਂ ਵਾਲੀ ਮੈਂਨੂੰ ਡਰਾਉਂਦੀ ਹੈਨਾਲ ਲੈ ਕੇ ਜਾਣ ਦਾ ਆਖਦੀ ਹੈਬਚਾਓ ਮੈਂਨੂੰ, ਮੈਂ ਨੀਂ ਜਾਣਾ ਉਹਦੇ ਨਾਲ- ਦੋ ਕੁ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈਡਾਕਟਰ ਕਹਿੰਦਾ ਮਨ ’ਤੇ ਬੋਝ ਹੈਕੁਝ ਦਿਨਾਂ ਵਿੱਚ ਆਪੇ ਠੀਕ ਹੋ ਜਾਵੇਗੀ

ਘਰ ਆਏ ਤਾਂ ਪਤਾ ਲੈਣ ਆਉਂਦੇ ਆਂਢੀਆਂ ਗਵਾਂਢੀਆਂ ਤੇ ਰਿਸ਼ਤੇਦਾਰਾਂ ਨੇ ਗੱਲ ਹੋਰ ਪਾਸੇ ਤੋਰ ਲਈਇਹਦਾ ਇਲਾਜ ਡਾਕਟਰਾਂ ਕੋਲ ਕਦ ਹੈ? ਜਦ ਇਹ ਰਾਤਾਂ ਨੂੰ ਡਰ ਡਰ ਉੱਠਦੀ ਹੈ ਤਾਂ ਇਸ ਨੂੰ ਕੋਈ ਹੋਰ ਔਹਰ ਹੈਧੀ ਧਿਆਣੀ ਹੈ ਤਾਂ ਕੀ ਹੋਇਆ? ਇਲਾਜ ਤਾਂ ਠੀਕ ਕਰਵਾਓਡਾਕਟਰਾਂ ਵਾਲੀ ਬੀਮਾਰੀ ਹੁੰਦੀ ਤਾਂ ਹੁਣ ਨੂੰ ਠੀਕ ਨਾ ਹੋ ਜਾਂਦੀ? ਇਹ ਗੱਲਾਂ ਮੰਜੇ ’ਤੇ ਪਈ ਪੂਨਮ ਨੂੰ ਪ੍ਰੇਸ਼ਾਨ ਕਰਦੀਆਂਅਸੀਂ ਨਾ ਚਾਹੁੰਦੇ ਹੋਏ ਵੀ ਧੀ ਦੀ ਜ਼ਿੰਦਗੀ ਬਚਾਉਣ ਲਈ ਡੇਰਿਆਂ ’ਤੇ ਜਾਣ ਲੱਗੇਉਹਨਾਂ ਨੇ ਭਰਮਾਂ ਵਿੱਚ ਤਾਂ ਪਾਉਣਾ ਹੀ ਸੀ, ਨਾਲ ਸੁੱਖਣਾ ਲਾਹੁਣ ਬਦਲੇ ਮੂੰਹ ਮੰਗੀਆਂ ਰਕਮਾਂ ਵੀ ਵਸੂਲ ਲੱਗੇਅਸੀਂ ਔਖੇ ਸੌਖੇ ਹੋ ਕੇ ਸਾਰਾ ਖਰਚਾ ਕੀਤਾ ਪਰ ਕੁੜੀ ਨੂੰ ਭੋਰਾ ਅਰਾਮ ਨਹੀਂ ਆਇਆਹੁਣ ਤੁਹਾਡੀ ਆਸ ਬਚੀ ਹੈ ਬੱਸ” ਪੂਨਮ ਦੀ ਮਾਂ ਨੇ ਇਹ ਦੱਸਦਿਆਂ ਹੰਝੂ ਪੂੰਝੇ ਤਾਂ ਜਮਾਤ ਇੰਚਾਰਜ ਸੋਚੀਂ ਪੈ ਗਈਕਹਿਣ ਲੱਗੀ, “ਪੂਨਮ ਮੇਰੇ ਨਾਲ ਘਰ ਦੀਆਂ ਗੱਲਾਂ ਕਰ ਲੈਂਦੀ ਹੈ, ਮੈਂਨੂੰ ਤੁਹਾਡੇ ਘਰ ਪਰਿਵਾਰ ਦੀਆਂ ਹਾਲਤਾਂ ਬਾਰੇ ਪਤਾ ਹੈਮੇਰੀ ਮੰਨੋ ਤਾਂ ਪੂਨਮ ਨੂੰ ਤਰਕਸ਼ੀਲਾਂ ਦੇ ਬਰਗਾੜੀ ਵਾਲੇ ਮਸ਼ਵਰਾ ਕੇਂਦਰ ’ਤੇ ਵਿਖਾਓਉਹ ਇਹਦੇ ਬੋਝ ਦੀ ਥਾਹ ਪਾ ਲੈਣਗੇ

...

ਦਸ ਕੁ ਦਿਨਾਂ ਬਾਅਦ ਪੂਨਮ ਸਕੂਲ ਹਾਜ਼ਰ ਹੋ ਗਈਪਹਿਲਾਂ ਵਾਂਗ ਸਿੱਖਣ, ਪੜ੍ਹਨ ਨੂੰ ਤਿਆਰ ਬਰ ਤਿਆਰਉਸਦੇ ਆਉਣ ’ਤੇ ਕਲਾਸ ਵਿਚਲੀ ਰੌਣਕ ਪਰਤ ਆਈਕਲਾਸ ਦੀ ਇੰਚਾਰਜ ਅਧਿਆਪਕਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪੂਨਮ ਦੇ ਨਾਲ ਆਈ ਉਸ ਦੀ ਮਾਂ ਸਾਨੂੰ ਲਾਇਬਰੇਰੀ ਵਿੱਚ ਆ ਮਿਲ ਪਈਖੁਸ਼ੀ ਭਰੇ ਰੌਂਅ ਵਿੱਚ ਕਹਿਣ ਲੱਗੀ, “ਤੁਹਾਡਾ ਦੱਸਿਆ ਰਾਹ ਸਾਨੂੰ ਰਾਸ ਆ ਗਿਆਅਸੀਂ ਪੂਨਮ ਨਾਲ ਮਸ਼ਵਰਾ ਕੇਂਦਰ ਉੱਤੇ ਗਏ ਸਾਂਉਹਨਾਂ ਬਹੁਤ ਧਿਆਨ ਨਾਲ ਸਾਡੀ ਗੱਲ ਸੁਣੀਕੁੜੀ ਨੂੰ ਘਰ-ਬਾਰ, ਸਕੂਲ ਬਾਰੇ ਪੁੱਛਿਆਇਹਨੂੰ ਬੁਲਾਇਆ, ਸਮਝਾਇਆ, ਗੱਲਾਂ ਕੀਤੀਆਂਦੋ ਘੰਟੇ ਪੁੱਛ ਪੜਤਾਲ ਕਰਕੇ, ਨੀਂਦ ਦਿਵਾ ਕੇ ਇਹਦੇ ਮਨ ਦਾ ਬੋਝ ਲਾਹਿਆਕਹਿੰਦੇ, ਇਹਨੂੰ ਕੋਈ ਬਿਮਾਰੀ ਨਹੀਂਬੱਸ, ਤੁਸੀਂ ਕੁੜੀ ਦੀ ਜ਼ਿੰਦਗੀ ਬਚਾਉਣ ਲਈ ਸਾਡੇ ਦਿੱਤੇ ਸੁਝਾਵਾਂ ’ਤੇ ਅਮਲ ਕਰਨਾ ਹੈਉਹਨਾਂ ਸਾਨੂੰ ਪੂਨਮ ਪ੍ਰਤੀ ਆਪਣਾ ਵਤੀਰਾ ਬਦਲਣ ਦੀ ਤਾਕੀਦ ਕੀਤੀਬੱਚਿਆਂ ਨਾਲ ਵਰਤ ਵਿਹਾਰ ਦੀਆਂ ਗੱਲਾਂ ਸਮਝਾਈਆਂਅਸੀਂ ਸਾਰੇ ਸੁਝਾਅ ਖੁਸ਼ੀ ਨਾਲ ਸਿਰ ਮੱਥੇ ਪ੍ਰਵਾਨ ਕਰ ਲਏਵਾਪਸੀ ’ਤੇ ਉਹਨਾਂ ਸਾਨੂੰ ਪੜ੍ਹਨ ਲਈ ਪੁਸਤਕਾਂ ਦਾ ਸੈੱਟ ਦੇ ਕੇ ਤੋਰਿਆਇਹ ਉਹਨਾਂ ਦੀ ਸੁਹਬਤ ਦਾ ਅਸਰ ਹੀ ਸੀ ਕਿ ਪੂਨਮ ਰਸਤੇ ਵਿੱਚ ਹੀ ਸਕੂਲ ਜਾਣ ਦੀਆਂ ਗੱਲਾਂ ਕਰਨ ਲੱਗ ਪਈ

ਪੂਨਮ ਪੇਪਰਾਂ ਦੀ ਤਿਆਰੀ ਵਿੱਚ ਜੁਟ ਗਈਉਸਦੇ ਮਨ ਦਾ ਬੋਝ ਸਾਡੇ ਲਈ ਅਜੇ ਵੀ ਰਹੱਸ ਬਣਿਆ ਹੋਇਆ ਹੈ, ਸਮੱਸਿਆ ਭਾਵੇਂ ਮਸ਼ਵਰਾ ਕੇਂਦਰ ਤੇ ਕੌਂਸਲਿੰਗ ਨਾਲ ਹੱਲ ਹੋ ਗਈ ਸੀ

ਅੱਧੀ ਛੁੱਟੀ ਵੇਲੇ ਵੀ ਸਟਾਫ ਵਿੱਚ ਇਹ ਚਰਚਾ ਚਲਦੀ ਰਹੀ

ਇੱਕ ਦਿਨ ਪੂਨਮ ਦੀ ਕਲਾਸ ਇੰਚਾਰਜ ਮੈਡਮ ਹਰਸੰਗੀਤ ਨੇ ਭੇਤ ਖੋਲ੍ਹਿਆ, “ਜਦ ਅਸੀਂ ਬੱਚਿਆਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਾਂ, ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਉਹਨਾਂ ਦਾ ਰਾਹ ਰੋਕਦੇ ਹਾਂ, ਆਪਣੀਆਂ ਗੱਲਾਂ ਬਾਲਾਂ ਉੱਤੇ ਠੋਸਦੇ ਹਾਂ, ਡਰ ਤੇ ਦਬਾਅ ਨਾਲ ਬਾਲ ਮਨਾਂ ਨੂੰ ਠੇਸ ਪਹੁੰਚਾਉਂਦੇ ਹਾਂ ਤਾਂ ਅਜਿਹਾ ਵਾਪਰਨਾ ਸੰਭਵ ਹੁੰਦਾ ਹੈ, ਜਿਹੜਾ ਪੂਨਮ ਅਤੇ ਉਸਦੇ ਪਰਿਵਾਰ ਨਾਲ ਵਾਪਰਿਆ ਹੈਚੰਗੇ ਭਵਿੱਖ ਲਈ ਬੱਚਿਆਂ ਨੂੰ ਸੁਪਨੇ ਵੰਡਣਾ ਤੇ ਪਸਰਨ ਲਈ ਸੁਖਾਵਾਂ ਮਾਹੌਲ ਦੇਣਾ ਸਾਡਾ ਹੀ ਤਾਂ ਫਰਜ਼ ਹੈ

ਤਰਕਸ਼ੀਲਾਂ ਦੇ ਕਾਜ ਤੇ ਅਜਿਹੇ ਅਧਿਆਪਕਾਂ ਦੇ ਕਰਮ ਵਿੱਚੋਂ ਮੈਂਨੂੰ ਪੂਨਮ ਵਰਗੀਆਂ ਹੋਰ ਹੋਣਹਾਰ ਧੀਆਂ ਦੀ ਸੁਖਨ ਪ੍ਰਵਾਜ਼ ਦੀ ਝਲਕ ਨਜ਼ਰ ਆ ਰਹੀ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1989)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਰਸ਼ਪਿੰਦਰ ਪਾਲ ਕੌਰ

ਰਸ਼ਪਿੰਦਰ ਪਾਲ ਕੌਰ

Govt. Senior Secondary School (Girls) Lakhewali, Sri Mukatsar Sahib. Punjab, India

Email: (rashpinderpalkaur@gmail.com)