SukhwantHundal7“ਸਾਰੇ ਮਿਲਦੇ ਪ੍ਰਮਾਣਾਂ ਅਨੁਸਾਰ, ਉਹ ਇੱਕ ਚਿੰਤਨ ਕਰਨ ਵਾਲਾ ਅਤੇ ...”
(18 ਜੁਲਾਈ 2020)

 

ਕਿਹਾ ਜਾਂਦਾ ਹੈ ਕਿ 23 ਮਾਰਚ 1931 ਨੂੰ, ਜਿਸ ਦਿਨ ਭਗਤ ਸਿੰਘ ਨੂੰ ਲਾਹੌਰ ਦੀ ਸੈਂਟਰਲ ਜੇਲ ਵਿੱਚ ਫਾਂਸੀ ਦਿੱਤੀ ਜਾਣੀ ਸੀ, ਭਗਤ ਸਿੰਘ ਨੇ ਆਪਣੇ ਵਕੀਲ ਤੋਂ ਲੈਨਿਨ ਬਾਰੇ ਕਿਤਾਬ ਲਿਆ ਕੇ ਦੇਣ ਦੀ ਮੰਗ ਕੀਤੀ ਸੀਸਾਨੂੰ ਇਹ ਨਹੀਂ ਪਤਾ ਕਿ ਅਸਲ ਵਿੱਚ ਵਕੀਲ ਭਗਤ ਸਿੰਘ ਲਈ ਇਹ ਕਿਤਾਬ ਲਿਆਇਆ ਜਾਂ ਨਹੀਂ, ਭਗਤ ਸਿੰਘ ਨੂੰ ਉਸ ਦੇ ਸਖਤ ਜੇਲਰਾਂ ਨੇ ਕਿਤਾਬ ਪੜ੍ਹਨ ਦਾ ਸਮਾਂ ਦਿੱਤਾ ਜਾਂ ਨਹੀਂਸ਼ਾਇਦ ਇਹ ਕਹਾਣੀ ਇਸ ਚੀਜ਼ ਨੂੰ ਜ਼ੋਰਦਾਰ ਯਾਦ ਕਰਾਉਣ ਵਾਲੀ ਇੱਕ ਮਿੱਥ ਹੋਵੇ ਕਿ ਵਿਚਾਰਾਂ ਅਤੇ ਕਿਤਾਬਾਂ ਦੀ ਦੁਨੀਆ ਨਾਲ ਭਗਤ ਸਿੰਘ ਦਾ ਕਿੰਨਾ ਜ਼ਿਆਦਾ ਪਿਆਰ ਸੀਆਪਣੀ ਸ਼ਹਾਦਤ ਵਾਲੇ ਦਿਨ ਤਕ, 23 ਸਾਲਾਂ ਤੋਂ ਕੁਝ ਕੁ ਮਹੀਨੇ ਵੱਧ ਉਮਰ ਵਿੱਚ, ਭਗਤ ਸਿੰਘ ਨੇ ਉੱਨੀਆਂ ਕਿਤਾਬਾਂ ਪੜ੍ਹ ਲਈਆਂ ਸਨ, ਜਿੰਨੀਆਂ ਕਿਤਾਬਾਂ ਬਹੁਤੇ ਲੋਕ ਆਪਣੀ ਸਾਰੀ ਜ਼ਿੰਦਗੀ ਵਿੱਚ ਨਹੀਂ ਪੜ੍ਹਦੇਉਸ ਵੱਲੋਂ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਵਿੱਚ ਸ਼ਾਮਲ ਸਨ: ਨਾਵਲ, ਸਿਆਸਤ, ਇਤਿਹਾਸ, ਨਿਆਂ ਸ਼ਸਤਰ ਅਤੇ ਜੀਵ ਵਿਗਿਆਨ ਨਾਲ ਸੰਬੰਧਤ ਕਿਤਾਬਾਂ, ਬਸਤੀਵਾਦੀਆਂ ਵੱਲੋਂ ਦੂਜੇ ਲੋਕਾਂ ਦੇ ਸਭਿਆਚਾਰਾਂ ਬਾਰੇ ਲਿਖੀਆਂ ਕਿਤਾਬਾਂ, ਕਵਿਤਾ ਦੀਆਂ ਕਿਤਾਬਾਂ, ਨਾਟਕ ਅਤੇ ਫਿਲਾਸਫੀ ਨਾਲ ਸੰਬੰਧਤ ਕਿਤਾਬਾਂ

ਉਸ ਵੱਲੋਂ ਇੰਨਾ ਪੜ੍ਹਨ ਦੇ ਪਿੱਛੇ ਕੀ ਸੀ? ਭਗਤ ਸਿੰਘ ਨੂੰ ਇਹ ਜਨੂੰਨ ਕਿਉਂ ਸੀ ਕਿ ਉਸ ਲਈ ਸਭ ਤੋਂ ਵੱਡੀ ਗੱਲ ਆਪਣੇ ਆਪ ਨੂੰ ਇੱਕ ਲਾਇਬ੍ਰੇਰੀ ਨਾਲ ਘਿਰੇ ਰੱਖਣ ਦੀ ਲੋੜ ਸੀ? ਉਸ ਦੇ ਪੜ੍ਹਨ ਦਾ ਵਿਸ਼ਾਲ ਦਾਇਰਾ ਕਲਾਸਕੀ ਸਾਹਿਤ ਤੋਂ ਲੈ ਕੇ ਉੱਚੀ ਆਧੁਨਿਕਤਾ ਤਕ ਫੈਲਿਆ ਹੋਇਆ ਸੀਉਦਾਹਰਨ ਲਈ ਕਵਿਤਾ ਦੇ ਖੇਤਰ ਵਿੱਚ ਉਸ ਨੇ ਮਿਰਜ਼ਾ ਗਾਲਿਬ ਅਤੇ ਵਿਲੀਅਮ ਵਰਡਜ਼ਵਰਥ ਨੂੰ ਪੜ੍ਹਿਆ ਸੀਸਿਆਸੀ ਕਿਤਾਬਾਂ ਦੇ ਮਾਮਲੇ ਵਿੱਚ ਉਸ ਨੇ ਰੂਸੋ ਅਤੇ ਮਾਰਕਸ ਦੋਹਾਂ ਨੂੰ ਪੜ੍ਹਿਆ ਹੋਇਆ ਸੀਨਾਵਲਾਂ ਦੇ ਸੰਬੰਧ ਵਿੱਚ ਉਸ ਦੇ ਸੁਆਦ ਦੇ ਘੇਰੇ ਵਿੱਚ ਫਿਉਦਰ ਦੋਸਤੋਵਸਕੀ, ਮੈਕਸਿਮ ਗੋਰਕੀ, ਚਾਰਲਜ਼ ਡਿਕਨਜ਼, ਜੈਕ ਲੰਡਨ ਅਤੇ ਅਪਟਨ ਸਿਨਕਲੇਅਰ ਸ਼ਾਮਲ ਸਨਭਗਤ ਸਿੰਘ ਦੀਆਂ ਜੇਲ ਦੀਆਂ ਮਸ਼ਹੂਰ ਨੋਟਬੁੱਕਾਂ ਦੇ ਪਹਿਲੇ ਸਫੇਤੇ ਕਵਿਤਾ ਦੀਆਂ ਦੋ ਟੂਕਾਂ ਉੱਕਰੀਆਂ ਹੋਈਆਂ ਹਨ: ਇੱਕ ਸ਼ੈਕਸਪੀਅਰ ਦੀ ਅਤੇ ਦੂਜੀ ਗਾਲਿਬ ਦੀ(1) ਤੁਸੀਂ ਉਸ ਦੀਆਂ ਪੜ੍ਹਨ ਦੀਆਂ ਆਦਤਾਂ ਦਾ ਰਹੱਸ ਕਿਵੇਂ ਖੋਲ੍ਹੋਗੇ?

ਸ਼ਾਇਦ ਉਪ-ਮਹਾਂਦੀਪ ਦੇ ਇਤਿਹਾਸ ਵਿੱਚ ਹੋਏ ਇੱਕ ਹੋਰ ਵੱਡੇ ਪਾਠਕ ਨਹਿਰੂ ਨਾਲ ਤੁਲਨਾ ਕਰਕੇ ਸਾਨੂੰ ਇਸ ਬਾਰੇ ਕੁਝ ਜਾਣਕਾਰੀ ਮਿਲ ਸਕੇ ਇੱਕ ਜਾਣਕਾਰੀ ਭਰਪੂਰ ਲੇਖ ਵਿੱਚ, ਮਰਹੂਮ ਮੁਸ਼ੀਰੁਲ ਹਸਨ ਦੱਸਦੇ ਹਨ ਕਿ 21 ਮਈ 1922 ਅਤੇ 29 ਜਨਵਰੀ 1923 ਤਕ ਨਹਿਰੂ ਨੇ 55 ਕਿਤਾਬਾਂ ਪੜ੍ਹੀਆਂ(2) ਇਹ ਹਫਤੇ ਦੀ ਇੱਕ ਕਿਤਾਬ ਪੜ੍ਹਨ ਦੇ ਬਰਾਬਰ ਹੈਭਗਤ ਸਿੰਘ ਵਾਂਗ ਹੀ ਅਸੀਂ ਨਹਿਰੂ ਬਾਰੇ ਪੁੱਛ ਸਕਦੇ ਹਾਂ ਕਿ ਨਹਿਰੂ ਨੂੰ ਕਿਤਾਬਾਂ ਪੜ੍ਹਨ ਲਈ ਕਿਹੜੀ ਚੀਜ਼ ਪ੍ਰੇਰਤ ਕਰ ਰਹੀ ਸੀ? ਨਹਿਰੂ ਦੀਆਂ ਸਾਰੀਆਂ ਜਟਿਲਤਾਵਾਂ ਨੂੰ ਸਮਝਣਾ ਕਦੇ ਵੀ ਇੰਨਾ ਸੌਖਾ ਨਹੀਂ, ਪਰ ਜਦੋਂ ਉਸ ਦੇ ਪੜ੍ਹਨ ਬਾਰੇ ਗੱਲ ਕਰਨੀ ਹੋਵੇ ਤਾਂ ਇਹ ਗੱਲ ਸੌਖਿਆਂ ਹੀ ਕਹੀ ਜਾ ਸਕਦੀ ਹੈ ਕਿ ਬਹੁਤੀ ਵਾਰੀ ਉਹ ਇਹ ਜਾਣਨਾ ਚਾਹੁੰਦਾ ਸੀ ਕਿ ਦੇਸ਼ ਦੇ ਭਵਿੱਖ ਲਈ ਸੇਧ ਲੈਣ ਲਈ ਭਾਰਤ ਦੇ ਭੂਤਕਾਲ ਤੋਂ ਕਿਹੜੀਆਂ ਸਚਾਈਆਂ ਬਾਰੇ ਜਾਣਿਆ ਜਾ ਸਕਦਾ ਸੀਸਭਿਅਤਾ ਦੇ ਭੂਤਕਾਲ ਨਾਲ ਸੰਬੰਧਤ ਉਸ ਦੇ ਪੱਕੇ ਸਰੋਕਾਰ ਬਾਰੇ ਸਾਨੂੰ ਉਸ ਦੀਆਂ ਲਿਖਤਾਂ ਅਤੇ ਭਾਸ਼ਣਾਂ ਦੇ ਕਈ ਪੈਰਿਆਂ ਤੋਂ ਸਪਸ਼ਟ ਗਿਆਨ ਹੁੰਦਾ ਹੈ

ਇਸ ਸੋਚਣੀ ਦੇ ਸੰਸ਼ਲੇਸ਼ਣਾਤਮਿਕ ਢੰਗ ਦੀ ਉੱਘੜਵੀਂ ਉਦਾਹਰਨ ਹੇਠ ਲਿਖੇ ਪੈਰੇ ਤੋਂ ਮਿਲ ਸਕਦੀ ਹੈ:

“ਮੇਰੀ ਵਿਰਾਸਤ ਕੀ ਹੈ? ਮੈਂ ਕਿਸ ਚੀਜ਼ ਦਾ ਵਾਰਿਸ ਹਾਂ? ਉਸ ਸਭ ਕੁਝ ਦਾ ਜਿਸ ਨੂੰ ਮਨੁੱਖਤਾ ਨੇ ਦਹਿ-ਹਜ਼ਾਰ ਸਾਲਾਂ ਦੌਰਾਨ ਪ੍ਰਾਪਤ ਕੀਤਾ ਹੈ, ਉਸ ਸਭ ਕੁਝ ਦਾ ਜਿਸ ਨੂੰ ਇਸ ਨੇ ਸੋਚਿਆ ਅਤੇ ਮਹਿਸੂਸ ਕੀਤਾ ਹੈ ਅਤੇ ਉਹਨਾਂ ਸਾਰੇ ਦੁੱਖਾਂ ਅਤੇ ਖੁਸ਼ੀਆਂ, ਇਸਦੇ ਜਿੱਤਾਂ ਦੇ ਲਲਕਾਰਿਆਂ ਅਤੇ ਹਾਰਾਂ ਦੀਆਂ ਸਖਤ ਪੀੜਾਂ ਦਾ, ਮਨੁੱਖ ਦੀ ਉਸ ਅਸਚਰਜ ਮੁਹਿੰਮ ਦਾ ਜੋ ਬਹੁਤ ਸਮਾਂ ਪਹਿਲਾਂ ਸ਼ੁਰੂ ਹੋਈ ਅਤੇ ਹੁਣ ਵੀ ਜਾਰੀ ਹੈ ਅਤੇ ਸਾਨੂੰ ਸੈਨਤਾਂ ਮਾਰਦੀ ਹੈਇਸ ਸਭ ਕੁਝ ਦਾ ਅਤੇ ਇਸ ਤੋਂ ਵੀ ਵੱਧ ਦਾ, ਜੋ ਸਾਰੇ ਮਨੁੱਖਾਂ ਦਾ ਸਾਂਝਾ ਹੈਪਰ ਸਾਡੇ ਭਾਰਤ ਵਾਸੀਆਂ ਦੀ ਇੱਕ ਖਾਸ ਵਿਰਾਸਤ ਹੈ, ਕੋਈ ਨਿਵੇਕਲੀ ਨਹੀਂ, ਕਿਉਂਕਿ ਕੋਈ ਵੀ ਨਿਵੇਕਲੀ ਨਹੀਂ ਹੁੰਦੀ ਅਤੇ ਸਾਰੀਆਂ ਮਨੁੱਖ ਦੀ ਨਸਲ ਨਾਲ ਸਾਂਝੀਆਂ ਹੁੰਦੀਆਂ ਹਨ, ਪਰ ਵਿਸ਼ੇਸ਼ ਤੌਰਤੇ ਸਾਡੇ ’ਤੇ ਲਾਗੂ ਹੁੰਦੀ ਹੈ, ਜਿਹੜੀ ਸਾਡੇ ਹੱਡ-ਮਾਸ ਅਤੇ ਖੂਨ ਵਿੱਚ ਰਚੀ ਹੁੰਦੀ ਹੈ, ਜੋ ਸਾਨੂੰ ਉਹ ਬਣਾਉਂਦੀ ਹੈ, ਜੋ ਅਸੀਂ ਹਾਂ ਅਤੇ ਜੋ ਅਸੀਂ ਹੋਣਾ ਹੈਇਸ ਵਿਸ਼ੇਸ਼ ਵਿਰਾਸਤ ਅਤੇ ਉਸ ਦੇ ਵਰਤਮਾਨ ਉੱਪਰ ਪ੍ਰਭਾਵ ਬਾਰੇ ਸੋਚ ਲੰਮੇ ਸਮੇਂ ਤੋਂ ਮੇਰੇ ਖਿਆਲਾਂ ਵਿੱਚ ਰਹੀ ਹੈ ਅਤੇ ਇਹ ਉਹ ਚੀਜ਼ ਹੈ ਜਿਸ ਬਾਰੇ ਮੈਂ ਲਿਖਣਾ ਚਾਹੁੰਦਾ ਹਾਂ ਮੈਂ ਇਸ ਨਾਲ ਇਨਸਾਫ ਨਹੀਂ ਕਰ ਸਕਦਾ, ਪਰ ਅਜਿਹਾ ਕਰਕੇ ਮੈਂ ਆਪਣੀ ਬੁੱਧੀ ਨੂੰ ਸਪਸ਼ਟ ਕਰਕੇ ਅਤੇ ਉਸ ਨੂੰ ਸੋਚ ਅਤੇ ਅਮਲ ਦੇ ਅਗਲੇ ਪੜਾਅ ਲਈ ਤਿਆਰ ਕਰਕੇ ਆਪਣੇ ਆਪ ਨਾਲ ਇਨਸਾਫ ਕਰਨ ਦੇ ਯੋਗ ਹੋ ਸਕਦਾ ਹਾਂ।” (3)

ਨਹਿਰੂ ਨੇ ਇਹ ਸ਼ਬਦ 1944 ਵਿੱਚ ਲਿਖੇ ਜਦੋਂ ਉਹ ਅਹਿਮਦ ਨਗਰ ਦੇ ਕਿਲੇ ਵਿੱਚ ਕੈਦ ਸੀਕੋਸ਼ਿਸ਼ ਕਰਨ, ਸ਼ਰ੍ਹੇਆਮ ਅੰਤਰਰਾਸ਼ਟਰੀਵਾਦੀ ਹੁੰਦਿਆਂ ਅਤੇ ਦੁਨੀਆ ਦੇ ਇਤਿਹਾਸ ਵਿੱਚ ਦਿਲਚਸਪੀ ਰੱਖਣ ਦੇ ਬਾਵਜੂਦ ਨਹਿਰੂ ਕਦੇ ਵੀ ਆਪਣੇ ਆਪ ਨੂੰ ਭਾਰਤ ਦੇ ਇਤਿਹਾਸ ਤੋਂ ਮੁਕਤ ਨਹੀਂ ਕਰ ਸਕਿਆ, ਭਾਵੇਂ ਕਿ ਉਸ ਨੂੰ ਇਸਦੇ ਕਈ ਹਿੱਸੇ ਤੰਗ ਕਰਦੇ ਸਨਪਰ ਆਪਣੇ ਸਵੈ-ਵਿਸ਼ਵਾਸ ਅਤੇ ਬੇਮੁਹਾਰੇ ਆਸ਼ਾਵਦ ਕਾਰਨ ਉਹ ਹਮੇਸ਼ਾ ਇਸ ਗੱਲਤੇ ਯਕੀਨ ਕਰਦਾ ਰਿਹਾ ਸੀ ਕਿ ਭੂਤਕਾਲ ਵਿੱਚ ਜੋ ਕੁਝ ਵੀ ਕਰੂਪ ਹੈ, ਉਸ ਨੂੰ ਲੋਕਾਂ ਦੀ ਭਲਾਈ ਲਈ ਹਮੇਸ਼ਾ ਸਾਫ ਕੀਤਾ ਜਾ ਸਕਦਾ ਹੈ ਅਤੇ ਵਰਤੋਂ-ਯੋਗ ਬਣਾਇਆ ਜਾ ਸਕਦਾ ਹੈ

ਭਗਤ ਸਿੰਘ ਭੂਤਕਾਲ ਬਾਰੇ ਇਸ ਤਰ੍ਹਾਂ ਦੇ ਵਿਚਾਰ ਬਿਲਕੁਲ ਨਹੀਂ ਰੱਖਦਾਉਹ ਭਾਰਤ ਦੀ ਸਭਿਅਤਾ ਦੇ ਨਿਵੇਕਲੇਪਣ ਨੂੰ ਇੱਕ ਹਕੀਕਤ ਦੇ ਤੌਰਤੇ ਲੈਂਦਾ ਹੈਭੂਤਕਾਲ ਦੇ ਭਾਰ ਦੀ ਖੁਦਾਈ ਦੀ ਕੋਈ ਲੋੜ ਨਹੀਂਪਿਛਲੇ 5000 ਸਾਲਾਂ ਦੇ ਦੁੱਖ ਅਤੇ ਗੌਰਵ ਕਿਸੇ ਮਿੱਥ ਘੜਨ ਦੇ ਅਭਿਆਸ ਦੀ ਮੰਗ ਨਹੀਂ ਕਰਦੇਭੂਤਕਾਲ ਦੀ ਚਿੰਨਾਤਮਕ ਜਾਂ ਅਲੰਕਾਰੀ ਰੂਪ ਵਿੱਚ ਵਰਤੋਂ ਕਰਨ ਤੋਂ ਇਨਕਾਰ ਕਰਨ ਦੀ ਇਹ ਸਿਧਾਂਤਕ ਦ੍ਰਿੜ੍ਹਤਾ ਇਸ ਕਰਕੇ ਨਹੀਂ ਹੈ ਕਿ ਭਗਤ ਸਿੰਘ ਸਿਰਫ ਅਮਲ (ਐਕਸ਼ਨ) ’ਤੇ ਵਿਸ਼ਵਾਸ ਕਰਨ ਵਾਲਾ ਵਿਅਕਤੀ ਸੀਸਾਰੇ ਮਿਲਦੇ ਪ੍ਰਮਾਣਾਂ ਅਨੁਸਾਰ, ਉਹ ਇੱਕ ਚਿੰਤਨ ਕਰਨ ਵਾਲਾ ਅਤੇ ਘੰਟਿਆਂ-ਬੱਧੀ ਕਿਤਾਬਾਂ ਪੜ੍ਹਨ ਵਾਲਾ ਵਿਅਕਤੀ ਸੀ, ਅਤੇ ਬਹੁਤੀ ਵਾਰ ਉਹ ਜੋ ਕੁਝ ਸਿੱਖਦਾ ਸੀ ਉਸ ਨੂੰ ਆਪਣੀ ਸ਼ਾਨਦਾਰ ਯਾਦਦਾਸ਼ਤ ਜਾਂ ਵੱਡੇ ਪੱਧਰਤੇ ਨੋਟ ਲੈ ਕੇ ਯਾਦ ਰੱਖਦਾ ਸੀ

ਸਾਰੇ ਨਵੇਂ ਵਿਚਾਰਾਂ ਵਾਲੇ ਕਲਾਕਾਰਾਂ ਵਾਂਗ, ਭਗਤ ਸਿੰਘ ਇੱਕ ਬੁੱਤਸ਼ਿਕਨ ਸੀ ਜੋ ਪੁਰਾਣੇ ਸੱਚਿਆਂ ਨੂੰ ਤੋੜਨਾ ਚਾਹੁੰਦਾ ਸੀ, ਬਦਬੂਦਾਰ ਕੈਨਵਸਾਂ ਨੂੰ ਸਾੜਨਾ ਚਾਹੁੰਦਾ ਸੀ ਅਤੇ ਬਹੁਤ ਜਲਦੀ ਨਵਾਂ ਸੰਸਾਰ ਸਿਰਜਣਾ ਚਾਹੁੰਦਾ ਸੀਇਸ ਕਰਕੇ ਉਸ ਦੀ ਸੋਚਤੇ ਛਾਇਆ ਰਹਿਣ ਵਾਲਾ ਕੇਂਦਰੀ ਸਵਾਲ ਸੀ, ਨਵੇਂ ਸੰਸਾਰ ਦਾ ਅਕਸ ਕਿਸ ਤਰ੍ਹਾਂ ਦਾ ਹੋਵੇ? ਇਸ ਸਵਾਲ ਦਾ ਜਵਾਬ ਲੱਭਣ ਲਈ, ਵਾਲਟਰ ਬੈਂਜਾਮਿਨ ਦੇ ਕਹਿਣ ਵਾਂਗ, ਭਗਤ ਸਿੰਘ ਆਪਣੀ ਲਾਇਬ੍ਰੇਰੀ ਨੂੰ ਖੋਲ੍ਹਦਾ ਸੀਭਗਤ ਸਿੰਘ ਦੀ ਜੀਵਨੀ ਲਿਖਣ ਵਾਲੇ ਐੱਮ ਐੱਮ ਜੁਨੇਜਾ ਅਨੁਸਾਰ, “ਆਪਣੇ ਸਕੂਲ ਦੇ ਵਰ੍ਹਿਆਂ (1913-21) ਦੌਰਾਨ ਉਸ ਨੇ 50 ਕਿਤਾਬਾਂ ਪੜ੍ਹੀਆਂ, ਆਪਣੇ ਕਾਲਜ ਦੇ ਦਿਨਾਂ ਤੋਂ ਲੈ ਕੇ 1929 ਵਿੱਚ ਆਪਣੀ ਗ੍ਰਿਫਤਾਰੀ ਤਕ 200 ਦੇ ਕਰੀਬ ਕਿਤਾਬਾਂ, ਅਤੇ 8 ਅਪ੍ਰੈਲ 1929 ਤੋਂ 23 ਮਾਰਚ 1931 ਤਕ ਦੇ ਆਪਣੀ ਕੈਦ ਦੇ 716 ਦਿਨਾਂ ਵਿੱਚ 300 ਦੇ ਕਰੀਬ ਕਿਤਾਬਾਂ ਪੜ੍ਹੀਆਂ।” (4)


ਪਰ ਇਹ ਸੂਚੀ ਸਾਨੂੰ ਇਹ ਨਹੀਂ ਦੱਸਦੀ ਕਿ ਇਨ੍ਹਾਂ ਕਿਤਾਬਾਂ ਨੂੰ ਪ੍ਰਾਪਤ ਕਰਨ ਲਈ ਭਗਤ ਸਿੰਘ ਨੂੰ ਜਥੇਬੰਦਕ ਅਤੇ ਬੌਧਿਕ ਪੱਧਰਤੇ ਕਿਸ ਤਰ੍ਹਾਂ ਦੀਆਂ ਚਿਰਕਾਲੀ ਅਤੇ ਸਖਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਮੈਂ ਇੱਥੇ ਤਿੰਨ ਚੁਣੌਤੀਆਂ ਦਾ ਜ਼ਿਕਰ ਕਰਾਂਗਾ ਜਿਨ੍ਹਾਂ ਦਾ ਸਾਹਮਣਾ ਭਗਤ ਸਿੰਘ ਨੇ ਆਪਣੇ ਅਣਜਾਣੇ ਭਵਿੱਖ ਦੀ ਪੈਰਵੀ ਦੌਰਾਨ ਕੀਤਾਨੰਬਰ ਇੱਕ, ਜਿਸ ਤਰ੍ਹਾਂ ਦੀਆਂ ਕਿਤਾਬਾਂ ਭਗਤ ਸਿੰਘ ਪੜ੍ਹਨੀਆਂ ਚਾਹੁੰਦਾ ਸੀ, ਉਹ ਬਹੁਤੇ ਕੇਸਾਂ ਵਿੱਚ ਬਸਤੀਵਾਦੀ ਸੈਂਸਰ ਵੱਲੋਂ ਵਿਵਰਜਤ ਕਰਾਰ ਦਿੱਤੀਆਂ ਗਈਆਂ ਸਨਫਿਰ ਵੀ ਖੁਸ਼ਕਿਸਮਤੀ ਨਾਲ ਉਸ ਨੂੰ ਲਾਹੌਰ ਸ਼ਹਿਰ ਵਿੱਚ ਅਜਿਹੇ ਪੁਸਤਕ ਵਿਕ੍ਰਤਾ ਮਿਲ ਗਏ ਜੋ ਅਜਿਹੀਆਂ ਕਿਤਾਬਾਂ ਸਮਗਲ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ, ਜਿਹੜੀਆਂ ਕਿਤਾਬਾਂ ਨੂੰ ਪਿਤਰੀ ਅਤੇ ਅਸੁਰੱਖਿਅਤ ਬਸਤੀਵਾਦੀ ਪ੍ਰਸ਼ਾਸਨ ਸਥਾਨਕ ਪੱਧਰਤੇ ਵਿਦਰੋਹੀ ਸਮਝਦਾ ਸੀਨੰਬਰ ਦੋ, ਅੰਗਰੇਜ਼ੀ ਉਸ ਦੀ ਪਹਿਲੀ ਭਾਸ਼ਾ ਨਹੀਂ ਸੀਨਹਿਰੂ ਦੇ ਉਲਟ, ਜਿਸ ਨੂੰ ਘਰ ਵਿੱਚ ਕਈ ਯੂਰਪੀਅਨ ਅਧਿਆਪਕਾਂ ਨੇ ਪੜ੍ਹਾਇਆ ਸੀ ਅਤੇ ਜੋ ਬਾਅਦ ਵਿੱਚ ਪੜ੍ਹਨ ਲਈ ਹੈਰੋ ਗਿਆ ਸੀ ਅਤੇ ਜਿਸ ਨੇ ਕੈਂਬਰਿਜ ਤੋਂ ਟ੍ਰੀਪੋਜ਼ ਅਤੇ ਲੰਡਨ ਤੋਂ ਵਕਾਲਤ ਦੀ ਡਿਗਰੀ ਕੀਤੀ ਸੀ, ਭਗਤ ਸਿੰਘ ਨੂੰ ਥੁੜਾਂ ਭਰਪੂਰ ਦਿਹਾਤੀ ਪੜ੍ਹਾਈ ਨਾਲ ਹੀ ਬੁੱਤਾ ਸਾਰਨਾ ਪਿਆਪਰ ਭਗਤ ਸਿੰਘ ਦਰਪੇਸ਼ ਮੁਸ਼ਕਿਲਾਂ ਦੇ ਸਾਹਮਣੇ ਹਾਰ ਮੰਨਣ ਵਾਲਾ ਵਿਅਕਤੀ ਨਹੀਂ ਸੀਉਸ ਵਿੱਚ ਰਸਮੀ ਵਿੱਦਿਆ ਦੀ ਜੋ ਘਾਟ ਸੀ, ਉਸ ਨੂੰ ਉਹ ਪ੍ਰਵੀਣਤਾ ਅਤੇ ਅਣਥੱਕ ਮਿਹਨਤ ਨਾਲ ਪੂਰਾ ਕਰਦਾ ਸੀਕਿਤਾਬਾਂ ਵਿੱਚ ਨਾ ਸਮਝ ਆਉਣ ਵਾਲੇ ਅੰਗਰੇਜ਼ੀ ਦੇ ਸ਼ਬਦਾਂ ਦੇ ਅਰਥ ਸਮਝਣ ਲਈ ਉਹ ਹਮੇਸ਼ਾ ਆਪਣੇ ਕੋਲ ਇੱਕ ਜੇਬੀ ਡਿਕਸ਼ਨਰੀ ਰੱਖਦਾ ਸੀਨੰਬਰ ਤਿੰਨ, ਕਿਸੇ ਵੀ ਜਨਤਕ ਬੁੱਧੀਜੀਵੀ ਲਈ ਦੁਨੀਆ ਬਾਰੇ ਨਜ਼ਰੀਆ ਪੇਸ਼ ਕਰਨਾ ਕਾਫੀ ਸੁਖਾਲਾ ਹੁੰਦਾ ਹੈ, ਜੇ ਉਹ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦੇ ਕਿਸੇ ਸਥਾਪਤ ਮਾਨਦੰਡ ਦਾ ਆਸਰਾ ਲੈ ਸਕੇ

ਸ਼ਾਇਦ ਇਹ ਮੁੱਖ ਕਾਰਨ ਹੈ ਜਿਸ ਕਰਕੇ ਨਹਿਰੂ ਲਗਾਤਾਰ ਭੂਤਕਾਲਤੇ ਦਸਤਕ ਦਿੰਦਾ ਹੈਅਤੇ ਇਹ ਇਕੱਲਾ ਨਹਿਰੂ ਹੀ ਨਹੀਂ ਜਿਸ ਨੂੰ ਪੁਰਾਤਨ ਰਵਾਇਤੀ ਸ਼ਬਦਾਵਲੀ ਦਿਲਾਸਾ ਦਿੰਦੀ ਹੈ ਅਤੇ ਆਪਣੇ ਵੱਲ ਖਿੱਚਦੀ ਹੈਦੱਖਣੀ ਏਸ਼ੀਆ ਅਤੇ ਵਿਸ਼ਵ ਪੱਧਰਤੇ ਬਹੁਤ ਸਾਰੇ ਜਨਤਕ ਬੁੱਧੀਜੀਵੀ ਅਤੇ ਸਿਆਸੀ ਕਾਰਕੁੰਨ ਇਸ ਤਰ੍ਹਾਂ ਦੇ ਰਸਤੇਤੇ ਤੁਰਦੇ ਨਜ਼ਰ ਆਉਂਦੇ ਹਨਉਹ ਖਾਸ ਸਥਾਪਤ ਗਰੰਥਾਂ ਅਤੇ ਵਿਕਾਸ ਕ੍ਰਮਾਂ ਦੀ ਪਾਲਣਾ ਕਰਦੇ ਹਨਜਿਵੇਂ ਕਿ ਐਡਵਰਡ ਸੈਦ ਨੇ ਬਹੁਤ ਵਾਰੀ ਕਿਹਾ ਹੈ ਕਿ ਆਲੋਚਨਾਤਮਕ ਵਿਚਾਰਾਂ ਦੀ ਸ਼ਤਰੰਜੀ ਵਿਸਾਤਤੇ ਪੂਰੀ ਤਰ੍ਹਾਂ ਆਜ਼ਾਦ ਕਦਮ ਚੁੱਕਣਾ ਜੇ ਅਸੰਭਵ ਨਹੀਂ ਤਾਂ ਬਹੁਤ ਮੁਸ਼ਕਿਲ ਹੈ

ਉਦਾਹਰਨ ਲਈ ਮਾਰਕਸ ਨੂੰ ਆਪਣੇ ਤੋਂ ਪੂਰਵਗਾਮੀ ਬੁੱਧੀਜੀਵੀ ਹੇਗਲ ਤੋਂ ਆਜ਼ਾਦ ਕਰਕੇ ਦੇਖਣਾ ਮੁਸ਼ਕਿਲ ਹੈਇਤਿਹਾਸ ਦੇ ਕਾਨੂੰਨ ਹੋਣ ਬਾਰੇ ਮਾਰਕਸ ਦਾ ਵਿਚਾਰ ਹੇਗਲ ਦੀ ਸਿੱਖਿਆ ਅਤੇ ਇਤਿਹਾਸਕਤਾਤੇ ਆਧਾਰਿਤ ਹੈਇਸ ਹੀ ਤਰ੍ਹਾਂ ਇਮਾਨੁਅਲ ਕਾਂਤ ਦੀ ਇਨਲਾਈਟਨਮੈਂਟ ਦੇ ਮੁੱਖ ਚਿੰਤਕ ਹੋਣ ਦੀ ਹੱਕੀ ਸ਼ਲਾਘਾ, ਵੱਡੀ ਪੱਧਰਤੇ ਡੇਵਿਡ ਹਿਊਮ ਦੇ ਅਨੁਭਵਵਾਦ ਅਤੇ ਭਾਵਨਾਵਾਂ ਦੀ ਭੂਮਿਕਾ ਨਾਲ ਸੰਬੰਧਤ ਦਾਰਸ਼ਨਿਕ ਸੂਤਰੀਕਰਨ ਦੀ ਦੇਣਦਾਰ ਹੈਸਿੰਗਮੰਡ ਫਰਾਇਡ ਦੀ ਵੀ ਇਹ ਹੀ ਸਚਾਈ ਹੈਨੀਤਸ਼ੇ ਦੇ ਦਾਰਸ਼ਨਿਕ ਹਥੌੜੇ ਤੋਂ ਬਿਨਾਂ ਵਿਆਨਾ ਦਾ ਡਾਕਟਰ (ਥੈਰੇਪਿਸਟ) ਸਭਿਅਤਾ ਅਤੇ ਇਸਦੇ ਅਸੰਤੁਸ਼ਟਤਾ ਦੇ ਕੜਾਹੇ ਬਾਰੇ ਸੁਪਨਾ ਵੀ ਨਹੀਂ ਲੈ ਸਕਦਾ ਸੀਐਨਟੋਨੀਓ ਗ੍ਰਾਮਸ਼ੀ, ਜਿਸ ਨਾਲ ਬਹੁਤੀ ਵਾਰ ਭਗਤ ਸਿੰਘ ਦੀ ਤੁਲਨਾ ਕੀਤੀ ਜਾਂਦੀ ਹੈ, ਨੇ ਆਪਣੀਆਂ ਜੇਲ ਡਾਇਰੀਆਂ ਵਿੱਚ ਆਧੁਨਿਕ ਰਾਜ ਦੇ ਸੁਭਾਅ, ਸਭਿਆਚਾਰਕ ਸਰਦਾਰੀ ਅਤੇ ਹੌਲੀ ਹੌਲੀ ਢਾਹ ਲਾਉਣ ਦੀ ਜੰਗ (ਵਾਰ ਆਫ ਐਟਰੀਸ਼ਨ) ਬਾਰੇ ਬਹੁਤ ਸਾਰਾ ਲਿਖਿਆ ਹੈ, ਪਰ ਉਹ ਬਹੁਤੀ ਵਾਰ ਅਤੇ ਬਿਨਾਂ ਕਿਸੇ ਫਿਕਰ ਦੇ ਪ੍ਰੇਰਨਾ ਅਤੇ ਸਮਰਥਨ ਲੈਣ ਲਈ 16ਵੀਂ ਸਦੀ ਦੇ ਫਲੋਰੈਂਸ ਦੇ ਪੁਨਰ ਜਾਗ੍ਰਿਤੀ (ਰੈਨੇਸਾਂਸ) ਦੇ ਚਿੰਤਕ ਮੈਕਾਵੈਲੀ ਵੱਲ ਦੇਖ ਸਕਦਾ ਸੀ(5)

ਭਗਤ ਸਿੰਘ ਦੇ ਸਮੇਂ ਦੇ ਨੇੜੇ, ਲੈਨਿਨ ਨੇ ਸੰਨ 1917 ਵਿੱਚ ਰੂਸ ਵਾਪਸ ਜਾਣ ਤੋਂ ਪਹਿਲੇ ਸਾਲਾਂ ਵਿੱਚੋਂ ਕਾਫੀ ਸਮਾਂ ਸਵਿਟਜ਼ਰਲੈਂਡ ਵਿੱਚ ਹੇਗਲ ਦੀ ਸਾਇੰਸ ਆਫ ਲੌਜਿਕ ਅਤੇ ਫਿਲਾਸਫੀ ਆਫ ਹਿਸਟਰੀ ਨੂੰ ਧਿਆਨ ਨਾਲ ਪੜ੍ਹਦਿਆਂ ਤਰਕ-ਸ਼ਸਤਰ ਅਤੇ ਇਤਿਹਾਸ ਦੀ ਹੋਣੀ ਬਾਰੇ ਆਪਣੀ ਸਮਝ ਨੂੰ ਨਿਖਾਰਦਿਆਂ ਗੁਜ਼ਾਰਿਆ(6) ਲੈਨਿਨ ਦੀਆਂ ਆਮ ਜਾਣੀਆਂ ਜਾਂਦੀਆਂ ਲਿਖਤਾਂ ਵਿੱਚੋਂ ਦੋ ਲਿਖਤਾਂ: ਇੰਪੀਰੀਅਲਿਜ਼ਮ ਅਤੇ ਉਸ ਤੋਂ ਬਾਅਦ ਵਾਲੀ ਸਟੇਟ ਐਂਡ ਰੈਵੂਲੂਸ਼ਨ ਕਾਫੀ ਜ਼ਿਆਦਾ ਹੇਗਲ ਦੇ ਤਰਕਸ਼ਾਸਤਰਤੇ ਨਿਰਭਰ ਕਰਦੀਆਂ ਹਨ

ਬਦਕਿਸਮਤੀ ਨਾਲ ਨੌਜਵਾਨ ਭਗਤ ਸਿੰਘ ਆਪਣੇ ਹਾਈਪਰ-ਮਾਡਰਨਿਸਟ ਸਿਆਸੀ ਪ੍ਰੋਜੈਕਟ ਲਈ ਕਿਸੇ ਸਭਿਆਚਾਰਕ ਵਿਰਾਸਤ ਜਾਂ ਬੌਧਿਕ ਸੰਬੰਧਾਂਤੇ ਨਿਰਭਰ ਨਹੀਂ ਕਰ ਸਕਦਾ ਸੀਗੋਖਲੇ, ਗਾਂਧੀ, ਅਤੇ ਨਹਿਰੂ ਵਰਗੇ ਭਾਰਤੀ ਉਦਾਰਵਾਦੀਆਂ (ਲਿਬਰਲਜ਼) ਦੇ ਉਲਟ ਉਸ ਕੋਲ ਟੇਕ ਲੈਣ ਲਈ ਕੋਈ ਦਾਰਸ਼ਨਿਕ ਪੂਰਵਜ ਨਹੀਂ ਸਨ(7) ਇਸ ਹੀ ਕਾਰਨ ਭਗਤ ਸਿੰਘ ਨੇ ਆਪਣੇ ਆਪ ਨੂੰ ਰੂਸੋ, ਮਾਰਕਸ, ਏਂਗਲਜ਼, ਦੋਸਤੋਵਸਕੀ, ਲੈਨਿਨ ਅਤੇ ਤਰਾਤਸਕੀ ਦੀਆਂ ਲਿਖਤਾਂ ਪੜ੍ਹਨ ਵਿੱਚ ਲੀਨ ਕਰ ਲਿਆ(8) ਇਨ੍ਹਾਂ ਕੱਦਾਵਰ ਬੁੱਧੀਜੀਵੀਆਂ ਦੇ ਗਿਆਨ ਸੰਸਾਰ ਦਾ ਚਿੰਤਨ ਕਰਨ ਸਮੇਂ ਨਵੇਂ ਵਿਚਾਰਾਂ, ਆਧੁਨਿਕ ਸਿਆਸੀ ਸ਼ਬਦਾਵਲੀ ਅਤੇ ਅਜ਼ਾਦੀ ਤੋਂ ਬਾਅਦ ਦੇ ਭਾਰਤ ਲਈ ਵੱਖਰੀ ਸੋਚ ਦੇ ਸੰਭਾਵੀਂ ਢਾਂਚਿਆਂ ਨੂੰ ਲੱਭਣ ਦਾ ਚਾਅ ਅਸੀਂ ਭਗਤ ਸਿੰਘ ਦੀਆਂ ਲਿਖਤਾਂ ਵਿੱਚੋਂ ਸਿੱਧਾ ਮਹਿਸੂਸ ਕਰ ਸਕਦੇ ਹਾਂਜੇ ਅਸੀਂ ਉਸ ਦੀਆਂ ਵਿਸਤ੍ਰਿਤ ਲਿਖਤਾਂ ਨੂੰ ਧਿਆਨ ਨਾਲ ਪੜ੍ਹੀਏ ਤਾਂ ਸਾਨੂੰ ਉਸ ਆਨੰਦ ਦਾ ਪਤਾ ਲੱਗਦਾ ਹੈ ਜਿਸਦਾ ਆਨੰਦ ਉਹ ਇਹ ਲਿਖਤਾਂ ਪੜ੍ਹ ਕੇ ਲੈ ਰਿਹਾ ਸੀ ਇੱਕ ਉਦਾਹਰਨ ਪੇਸ਼ ਹੈ:

“ਵਰਤਮਾਨ ਹਾਲਾਤ ਬਾਰੇ ਵਿਚਾਰ ਕਰਨ ਤੋਂ ਬਾਅਦ, ਆਉ ਆਪਾਂ ਆਪਣਾਏ ਜਾਣ ਵਾਲੇ ਭਵਿੱਖ ਦੇ ਪ੍ਰੋਗਰਾਮ ਅਤੇ ਅਮਲ ਕਰਨ ਦੀ ਲਾਈਨ ਬਾਰੇ ਵਿਚਾਰ ਕਰੀਏਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ, ਕਿਸੇ ਵੀ ਇਨਕਲਾਬੀ ਪਾਰਟੀ ਲਈ ਇੱਕ ਠੋਸ ਪ੍ਰੋਗਰਾਮ ਦਾ ਹੋਣਾ ਬਹੁਤ ਜ਼ਰੂਰੀ ਹੈਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਨਕਲਾਬ ਦਾ ਮਤਲਬ ਹੈ ਐਕਸ਼ਨ ਇਸਦਾ ਮਤਲਬ ਅਚਾਨਕ ਅਤੇ ਗੈਰ-ਜਥੇਬੰਦਕ ਢੰਗ ਨਾਲ ਜਾਂ ਆਪਮੁਹਾਰੀ ਆਈ ਕਿਸੇ ਤਬਦੀਲੀ ਜਾਂ ਪਤਨ ਦੇ ਉਲਟ, ਜਥੇਬੰਦਕ ਅਤੇ ਵਿਧੀਪੂਰਵਕ ਕੰਮ ਰਾਹੀਂ ਮਿੱਥ ਕੇ ਲਿਆਂਦੀ ਤਬਦੀਲੀ ਹੈ ਇੱਕ ਪ੍ਰੋਗਰਾਮ ਤਿਆਰ ਕਰਨ ਲਈ ਅੱਗੇ ਦਿੱਤੀਆਂ ਚੀਜ਼ਾਂ ਦਾ ਅਧਿਅਨ ਕਰਨਾ ਜ਼ਰੂਰੀ ਹੈ: 1. ਉਦੇਸ਼ 2. ਸ਼ੁਰੂ ਕਰਨ ਦੀ ਥਾਂ, ਯਾਨੀ ਕਿ ਮੌਜੂਦਾ ਹਾਲਤਾਂ 3. ਐਕਸ਼ਨ ਦੀ ਦਿਸ਼ਾ, ਸਾਧਨ ਅਤੇ ਢੰਗ।” (9)

ਭਗਤ ਸਿੰਘ ਵੱਲੋਂ ਲੰਮੇ ਸਮੇਂ ਲਈ ਕੀਤੇ ਅਧਿਐਨ ਅਤੇ ਅਣਗਿਣਤ ਚੁਣੌਤੀਆਂ ਉੱਪਰ ਪਾਈ ਜਿੱਤ ਨੇ ਅਖੀਰ ਵਿੱਚ ਭਾਰਤ ਲਈ ਇੱਕ ਨਵੇਂ ਬਿਰਤਾਂਤ ਨੂੰ ਜਨਮ ਦਿੱਤਾਜਿਹੜਾ ਕਦੇ ਅਣਲਿਖਿਆ ਭਵਿੱਖ ਹੁੰਦਾ ਸੀ, ਉਹ ਇੱਕ ਸੰਭਵ ਸਿਆਸੀ ਅਤੇ ਨੈਤਿਕ ਪ੍ਰੋਜੈਕਟ ਵਿੱਚ ਤਬਦੀਲ ਹੋ ਗਿਆਉਸ ਨੇ ਕਦੇ ਵੀ ਇਸ ਪ੍ਰੋਜੈਕਟ ਤੋਂ ਟਾਲਾ ਨਹੀਂ ਵੱਟਿਆ ਅਤੇ ਉਹ ਵਿਧੀਪੂਰਵਕ ਢੰਗ ਨਾਲ-ਅਣਖ, ਸੂਰਬੀਰਤਾ, ਪੀੜਾ, ਪਰਸਪਰ ਜ਼ਿੰਮੇਵਾਰੀ, ਮੌਰਲ ਲੱਕ (ਸਦਾਚਾਰੀ ਕਿਸਮਤ), ਨਿਆਂ, ਬਰਾਬਰੀ ਦੇ ਸਾਧਨਾਂ, ਸਾਡੇ ਸਮੂਹਿਕ ਵਿਸ਼ਵਾਸਾਂ ਦੇ ਸੁਭਾਅ ਅਤੇ ਭਰਮਾਂ - ਨੂੰ ਸੰਬੋਧਨ ਹੋਇਆਇਹ ਹਕੀਕਤ ਕਿ ਆਪਣੀ 23 ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ਭਗਤ ਸਿੰਘ ਵੱਖ ਵੱਖ ਤਰ੍ਹਾਂ ਦੇ ਇੰਨੇ ਸਵਾਲਾਂ ਵੱਲ ਧਿਆਨ ਦੇ ਸਕਿਆ, ਇੱਕ ਬਹੁਤ ਹੀ ਅਸਧਾਰਨ ਹਕੀਕਤ ਹੈਇਸ ਤੋਂ ਵੱਧ ਸ਼ਲਾਘਾ ਵਾਲੀ ਗੱਲ ਇਹ ਹੈ ਕਿ ਆਪਣੀਆਂ ਲਿਖਤਾਂ ਰਾਹੀਂ ਭਗਤ ਸਿੰਘ ਮਾਰਕਸ, ਬਾਕੂਨਿਨ, ਲੈਨਿਨ, ਤਰਾਤਸਕੀ ਵਰਗੇ ਕੱਦਵਾਰ ਬੁੱਧੀਜੀਵੀਆਂ ਦੇ ਵਾਰਤਾਲਾਪ ਵਿੱਚ ਬਰਾਬਰ ਦਾ ਭਾਈਵਾਲ ਬਣ ਗਿਆ

ਹਿੰਦੁਸਤਾਨ ਦੇ ਭੂਤਕਾਲ ਦੀ ਡੂੰਘੀ ਸਮਝ ਅਤੇ ਗਾਂਧੀ ਦਾ ਮਨ ਪੜ੍ਹਨ ਦੀ ਅੱਲੋਕਾਰੀ ਯੋਗਤਾ ਸਮੇਤ ਨਹਿਰੂ ਦੀਆਂ ਸੰਸਥਾਤਮਿਕ ਅਤੇ ਸਾਹਿਤਕ ਤੌਰਤੇ ਅਣਗਿਣਤ ਪ੍ਰਾਪਤੀਆਂ ਹਨ, ਪਰ ਉਹ ਵਿਸ਼ਵ-ਵਿਆਪੀ ਆਧੁਨਿਕਤਾ ਦੇ ਸਿਧਾਂਤਕ ਬਾਨੀਆਂ ਨਾਲ ਬਰਾਬਰੀ ਦੇ ਪੱਧਰਤੇ ਦਸਤਪੰਜਾ ਲੈਂਦਾ ਨਜ਼ਰ ਨਹੀਂ ਆਉਂਦਾ

ਆਪਣੀ ਬੌਧਿਕ ਮੌਲਿਕਤਾ, ਨੈਤਿਕ ਮੁਕਾਮ ਅਤੇ ਸਿਖਰ ਦੀ ਕੁਰਬਾਨੀ ਵਿੱਚ ਭਗਤ ਸਿੰਘ ਦਾ ਕੋਈ ਸਾਨੀ ਨਹੀਂਉਸ ਦੀਆਂ ਪੜ੍ਹਨ ਦੀਆਂ ਆਦਤਾਂ ਨੂੰ ਰਿਕਾਰਡ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਵਿਆਖਿਆਤਮਿਕ ਅਭਿਆਸ ਰਾਹੀਂ ਅਸੀਂ ਇਹ ਦੇਖਣਾ ਸ਼ੁਰੂ ਕਰ ਸਕਦੇ ਹਾਂ ਕਿ ਉਸ ਨੇ ਭਾਰਤ ਦੇ ਆਦਰਸ਼ ਲਈ ਕਿਸ ਤਰ੍ਹਾਂ ਦਾ ਭਵਿੱਖਮਈ ਨਕਸ਼ਾ ਪੇਸ਼ ਕੀਤਾ ਸੀ

ਹਵਾਲੇ:

1. Several editions of the prison notebooks are available. I have followed the latest: Malwinder Jit Singh Waraich, series editor and Harish Jain ed., Bhagat Singh Jail Notebook (Chandigarh, 2016). This can be supplemented by the recent collection by Chaman Lal, The Bhagat Singh Reader (Noida, 2019).

2. Munshirul Hasan, “Nehru: The Writer, the Historian, ” The Hindu, November 13, 2014

3. Jawaharlal Nehru, The Discovery of India (New York, 1946), p. 25

4. M.M. Juneja, “Bhagat Singh used to literally devour books, set a record of sorts, ” in Times of India, March 22, 2011.

5. On how Machiavelli becomes a key resource for Gramsci see the Modern Prince section, particularly, “Brief Notes on Machiavelli Politics, ” and “Machiavelli and Marx, ” in Quintin Hoare and G.N. Smith eds., Selections From Prison Notebooks of Antonio Gramsci (London, 1973) pp. 125-35.

6. For Lenin’ s Hegel Notebooks (1914-15) sometimes also called Philosophical Notebooks see K. Anderson, Lenin, Hegel and Western Marxism (Urbana, 1995). Bhagat Singh seems to have definitely read extracts if not the entire work, Imperialism (1916). See Malwinder Jit Singh Waraich, series editor and Harish Jain ed., Bhagat Singh Jail Notebook (Chandigarh, 2016), p. 119. And it has often be speculated that the book by Lenin that Bhagat Singh wanted to read just before he was hanged was State And Revolution (1917).

7. For the long chain of liberal thinkers in India see Christopher Bayly, Recovering Liberties, Indian Thought in Age of Liberalism and Empire (Cambridge: 2011)

8. The easiest way to get a glimpse of Bhagat Singh’ s prodigious readings is to consult his prison notebooks. See Waraich and Jain, Jail Notebook.

9. Bhagat Singh, “To Young Political Workers (1931), ” in S. Irfan Habib, Inquilab, Bhagat Singh on Religion And Revolution (Delhi, 2018), Part 3.

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2257)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਸੁਖਵੰਤ ਹੁੰਦਲ

ਸੁਖਵੰਤ ਹੁੰਦਲ

Burnaby, British Columbia, Canada.
Email: (sukhwant.hundal123@gmail.com)

More articles from this author