SukhwantHundal7ਜਦੋਂ ਹੀ ਉਹ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਲ ਇੱਧਰ ਆਇਆ ਤਾਂ ਦੰਗੇ ਹੋਰ ਤੇਜ਼ ਹੋ ਗਏ ...
(19 ਫਰਵਰੀ 2020)

 

RajPannu2 (ਰਾਜ ਪੰਨੂ ਸੰਨ 1997 ਵਿੱਚ ਪਹਿਲੀ ਵਾਰ ਐੱਨ ਡੀ ਪੀ ਵੱਲੋਂ ਐੱਮ ਐੱਲ ਏ ਦੀ ਚੋਣ ਜਿੱਤ ਕੇ ਅਲਬਰਟਾ ਦੀ ਸੂਬਾਈ ਸਿਆਸਤ ਵਿੱਚ ਦਾਖਲ ਹੋਏਉਸ ਤੋਂ ਬਾਅਦ ਉਹ 2001 ਅਤੇ 2004 ਵਿੱਚ ਦੋ ਵਾਰ ਹੋਰ ਐੱਮ ਐੱਲ ਏ ਚੁਣੇ ਗਏਸੰਨ 2000 ਤੋਂ 2004 ਤੱਕ ਉਹ ਅਲਬਰਟਾ ਦੀ ਐੱਨ ਡੀ ਪੀ ਦੇ ਸੂਬਾਈ ਲੀਡਰ ਰਹੇਐੱਮ ਐੱਲ ਏ ਬਣਨ ਤੋਂ ਪਹਿਲਾਂ ਉਹ 28 ਸਾਲ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਸੋਸ਼ਿਓਲੋਜੀ ਦੇ ਪ੍ਰੋਫੈਸਰ ਰਹੇਉਨ੍ਹਾਂ ਨਾਲ ਕੀਤੀ ਇਹ ਇੰਟਰਵਿਊ ਉਨ੍ਹਾਂ ਵੱਲੋਂ ਪਹਿਲੀ ਵਾਰ ਇਲੈਕਸ਼ਨ ਜਿੱਤਣ ਤੋਂ ਕੁਝ ਸਮਾਂ ਬਾਅਦ 1 ਸਤੰਬਰ 1998 ਨੂੰ ਐਡਮਿੰਟਨ ਵਿੱਚ ਉਨ੍ਹਾਂ ਦੇ ਘਰ ਕੀਤੀ ਗਈ - ਸੁਖਵੰਤ ਹੁੰਦਲ)

? ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਜਨਮ ਕੈਨੇਡਾ ਵਿੱਚ ਹੋਇਆ ਸੀ ਜਾਂ ਤੁਸੀਂ ਕੈਨੇਡਾ ਵਿੱਚ ਇੱਕ ਇੰਮੀਗਰੈਂਟ ਵਜੋਂ ਆਏ ਸੀ?

: ਨਹੀਂ ਜੀ, ਮੇਰਾ ਜਨਮ ਇੰਡੀਆ ਵਿੱਚ ਹੋਇਆ ਸੀ/ ਇੰਡੀਆ ਦੇ ਉਸ ਹਿੱਸੇ ਵਿੱਚ ਜਿਹੜਾ 1947 ਤੋਂ ਬਾਅਦ ਪਾਕਿਸਤਾਨ ਦਾ ਹਿੱਸਾ ਬਣ ਗਿਆਮੈਂ ਕੈਨੇਡਾ ਵਿੱਚ 1962 ਵਿੱਚ ਇੱਕ ਇੰਮੀਗਰੈਂਟ ਦੇ ਤੌਰ ’ਤੇ ਆਇਆ ਸੀ

? ਅਤੇ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ?

: ਬਾਹਠ ਵਿੱਚ? ਮੇਰਾ ਖਿਆਲ ਹੈ ਕਿ ਉਸ ਸਮੇਂ ਮੈਂ 29 ਸਾਲਾਂ ਦਾ ਸੀ

? ਇੰਡੀਆ ਵਿੱਚ ਆਪਣੇ ਪਿਛੋਕੜ ਬਾਰੇ ਦੱਸੋ, ਆਪਣੇ ਪਰਿਵਾਰ ਦੇ ਪਿਛੋਕੜ ਬਾਰੇਉੱਥੇ ਤੁਸੀਂ ਕੀ ਕਰਦੇ ਸੀ?

: ਮੈਂ ਇੱਕ ਜ਼ਿਮੀਂਦਾਰ ਪਰਿਵਾਰ ਵਿੱਚੋਂ ਆਇਆ ਹਾਂਘਰ ਵਿੱਚ ਆਰਥਿਕ ਪੱਖੋਂ ਸੌਖ ਸੀਮੇਰਾ ਬਾਪ ਇੱਕ ਸਿਆਸੀ ਕਾਰਕੁੰਨ ਸੀਆਪਣੀ ਸਾਰੀ ਉਮਰ ਉਹ ਸਿਆਸਤ ਵਿੱਚ ਸਰਗਰਮ ਰਿਹਾਉਸ ਨੇ ਆਪਣਾ ਸਿਆਸੀ ਜੀਵਨ ਇੱਕ ਅਕਾਲੀ ਵਜੋਂ ਸ਼ੁਰੂ ਕੀਤਾ, ਮੇਰਾ ਖਿਆਲ ਹੈ 1920ਵਿਆਂ ਦੇ ਅਖੀਰ ਵਿੱਚ, ਜਦੋਂ ਅਕਾਲੀਆਂ ਵਿੱਚ ਬਹੁਤ ਹੀ ਦਿਲਚਸਪ ਅਗਾਂਹਵਧੂ, ਅਤੇ ਰੈਡੀਕਲ ਰੁਝਾਨ ਸੀਉਸ ਸਮੇਂ ਇਹ ਛੋਟੇ ਕਿਸਾਨਾਂ ਦੀ ਮੁਕਤੀ ਲਈ ਵਚਨਬੱਧ ਸੀਸੋ ਉਹਨੇ ਆਪਣੀ ਸ਼ੁਰੂਆਤ ਉੱਥੋਂ ਕੀਤੀ

ਪਰ ਛੇਤੀ ਹੀ, 1932 ਦੇ ਕਰੀਬ, ਉਹ ਕਾਂਗਰਸ ਲਹਿਰ ਜਾਂ ਬਸਤੀਵਾਦ ਵਿਰੁੱਧ ਚੱਲਦੀ ਅਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋ ਗਿਆਪਰ 1935 ਦੀ ਇਲੈਕਸ਼ਨ ਤੋਂ ਬਾਅਦ, ਜਿਹੜੀ ਕਿ ਸਵੈ-ਰਾਜ (ਸੈਲਫ ਰੂਲ) ਅਧੀਨ ਪਹਿਲੀ ਇਲੈਕਸ਼ਨ ਸੀ, ਉਹ ਕਾਂਗਰਸ ਦੇ ਮਨਿਸਟਰਾਂ ਅਤੇ ਕਾਂਗਰਸ ਵਲੋਂ ਲੜਨ ਵਾਲੇ ਲੋਕਾਂ ਦੇ ਰਿਕਾਰਡ ਤੋਂ ਨਿਰਾਸ਼ ਹੋ ਗਿਆ ਉਸ ਨੇ ਛੇਤੀ ਹੀ ਆਪਣੇ ਆਪ ਨੂੰ ਕਾਂਗਰਸ ਦੇ ਉਸ ਵੇਲੇ ਦੇ ਖੱਬੇ ਧੜੇ ਨਾਲ ਜੋੜ ਲਿਆ, ਜਿਹੜਾ ਧੜਾ ਬਾਅਦ ਵਿੱਚ ਇੰਡੀਆ ਦੀ ਕਮਿਊਨਿਸਟ ਪਾਰਟੀ ਬਣਿਆ

? ਜਦੋਂ ਤੁਸੀਂ ਇੰਡੀਆ ਵਾਲੇ ਪਾਸੇ ਆ ਗਏ, ਕੀ ਉਨ੍ਹਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ?

: ਹਾਂਅਸਲ ਵਿੱਚ ਵੰਡ ਦੇ ਦੌਰਾਨ, ਸੀ ਪੀ ਆਈ (ਕਮਿਊਨਿਸਟ ਪਾਰਟੀ ਆਫ ਇੰਡੀਆ) ਦੇ ਬਹੁਤ ਸਾਰੇ ਲੋਕਾਂ ਵਾਂਗ, ਉਸ ਨੇ ਵੀ ਪਾਕਿਸਤਾਨ ਦੇ ਬਣਨ ਦੇ ਹੱਕ ਵਿੱਚ ਸਟੈਂਡ ਲਿਆਇਸ ਧਾਰਨਾ ਦੇ ਅਧੀਨ ਕਿ ਸਾਰੇ ਲੋਕਾਂ ਨੂੰ ਸਵੈ-ਰਾਜ (ਸੈਲਫ ਰੂਲ) ਦਾ ਹੱਕ ਹੈਪਰ ਦੰਗਿਆਂ ਦੌਰਾਨ ਉਹ ਕਮਿਊਨਿਸਟ ਪਾਰਟੀ ਦੇ ਉਨ੍ਹਾਂ ਵਾਲੰਟੀਅਰਾਂ ਦਾ ਹਿੱਸਾ ਸੀ ਜਿਹੜੇ ਅੰਮ੍ਰਿਤਸਰ ਵਿੱਚ ਭਾਰਤੀ ਲੋਕਾਂ ਦੀ ਮਦਦ ਕਰ ਰਹੇ ਸਨਉਹ ਬਾਕੀ ਪਰਿਵਾਰ ਤੋਂ ਤਿੰਨ ਮਹੀਨੇ ਪਹਿਲਾਂ, ਪਾਕਿਸਤਾਨ ਵਿੱਚ ਆਉਣ ਵਾਲੇ ਹਿੱਸੇ ਨੂੰ ਛੱਡ ਕੇ ਇੰਡੀਆ ਆ ਗਿਆ ਸੀ ਅਤੇ ਫਿਰ ਉਹ ਇੱਧਰ ਆ ਕੇ ਫਸ ਗਿਆਉਹ ਇੱਥੇ ਕਿਸੇ ਆਵਾਜਾਈ ਦੇ ਸਾਧਨ ਦਾ ਪ੍ਰਬੰਧ ਕਰਨ ਆਇਆ ਸੀ ਜਿਸ ਉੱਤੇ ਉਹ ਬਾਕੀ ਦੇ ਪਰਿਵਾਰ ਨੂੰ ਇੱਧਰ ਲਿਆ ਸਕੇਪਰ ਜਦੋਂ ਹੀ ਉਹ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਲ ਇੱਧਰ ਆਇਆ ਤਾਂ ਦੰਗੇ ਹੋਰ ਤੇਜ਼ ਹੋ ਗਏ, ਅਤੇ ਉਹ ਅੰਮ੍ਰਿਤਸਰ ਵਿੱਚ ਫਸ ਗਿਆਉੱਥੇ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਵਾਲੰਟੀਅਰਾਂ ਨਾਲ ਕੰਮ ਕਰਨ ਲੱਗਾ ਜਿਹੜੇ ਜ਼ਖਮੀਆਂ, ਵੱਢਿਆਂ-ਟੁੱਕਿਆਂ ਅਤੇ ਮਾਰੇ ਜਾ ਚੁੱਕੇ ਲੋਕਾਂ ਨਾਲ ਕੰਮ ਕਰ ਰਹੇ ਸਨ, ਇਸ ਗੱਲ ਦਾ ਫਰਕ ਕੀਤੇ ਬਗੈਰ ਕਿ ਉਹ ਲੋਕ ਕੌਣ ਸਨਇਸ ਕੇਸ ਵਿੱਚ ਉਨ੍ਹਾਂ ਵਿੱਚੋਂ ਬਹੁਤੇ ਮੁਸਲਮਾਨ ਸਨ

1947 ਵਿੱਚ ਅਕਤੂਬਰ ਦੇ ਅਖੀਰ ਉੱਤੇ ਕਮਿਊਨਿਸਟ ਪਾਰਟੀ ਵਿੱਚ ਆਈ ਦੁਫਾੜ ਵਿੱਚ ਉਹ ਤੇਜਾ ਸਿੰਘ ਸੁਤੰਤਰ ਅਤੇ ਦੂਸਰਿਆਂ ਦੇ ਨਾਲ ਲਾਲ ਕਮਿਊਨਿਸਟ ਪਾਰਟੀ ਵਿੱਚ ਚਲੇ ਗਿਆਇਨ੍ਹਾਂ ਸਾਲਾਂ ਵਿੱਚ ਉਹ ਕਾਫੀ ਜ਼ਿਆਦਾ ਸਰਗਰਮ ਰਿਹਾਮੈਂ 1947 ਵਿੱਚ ਵੰਡ ਤੋਂ ਪਹਿਲਾਂ ਦੇ ਭਾਰਤ ਵਿੱਚ ਹਾਈ ਸਕੂਲ ਜਾਣਾ ਸ਼ੁਰੂ ਕੀਤਾ ਸੀਬਾਰਡਰ ਪਾਰ ਕਰਕੇ ਨਵੇਂ ਭਾਰਤ ਵਿੱਚ ਆ ਕੇ ਮੈਂ ਇੱਕ ਸਾਲ ਸਕੂਲ ਨਾ ਗਿਆਪਰ ਮੈਂਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡਾ ਘਰ ਸਿਆਸੀ ਸਰਗਰਮੀਆਂ ਦਾ ਗੜ੍ਹ ਹੁੰਦਾ ਸੀਰੈਡੀਕਲ ਵਿਚਾਰ ਰੱਖਣ ਵਾਲੇ ਲੋਕ ਸਾਡੇ ਘਰ ਆਉਂਦੇ ਸਨਪਰ ਸਾਡੇ ਕੋਲ ਉਨ੍ਹਾਂ ਨੂੰ ਦੇਣ ਲਈ ਕੁਝ ਨਹੀਂ ਸੀ ਹੁੰਦਾ ਕਿਉਂਕਿ ਉਸ ਸਮੇਂ ਸਾਡਾ ਪਰਿਵਾਰ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਸੀਘਰ ਵਿੱਚ ਕੁਝ ਵੀ ਨਹੀਂ ਸੀਇਹ ਬਹੁਤ ਮੁਸ਼ਕਿਲ ਭਰੇ ਦਿਨ ਸਨ

ਪਰ ਮੈਂ ਸ਼ਾਇਦ ਪਹਿਲੀ ਵਾਰ ਰੈਡੀਕਲ ਸਿਆਸਤ ਨੂੰ ਨੇੜਿਓਂ ਵਾਚਣ ਲੱਗਾ ਸੀ, ਮੈਂ ਬੈਠਾ ਬੈਠਾ ਆਪਣੇ ਬਾਪ ਅਤੇ ਉਸ ਦੇ ਕਾਮਰੇਡਾਂ ਨੂੰ ਵੱਖ ਵੱਖ ਤਰ੍ਹਾਂ ਦੇ ਮੁੱਦਿਆਂ ਬਾਰੇ ਗੱਲਬਾਤ ਕਰਦੇ ਦੇਖਦਾਮੈਂ ਇੱਕ ਸਾਲ ਘਰ ਹੀ ਰਿਹਾ, ਸਕੂਲ ਨਹੀਂ ਗਿਆਅਗਲੇ ਸਾਲ 1948-49 ਵਿੱਚ ਮੈਂ ਬਾਬਾ ਬਕਾਲਾ ਦੇ ਹਾਈ ਸਕੂਲ ਵਿੱਚ ਦਾਖਲ ਹੋ ਗਿਆ ਅਤੇ ਬਹੁਤ ਛੇਤੀ ਹੀ ਵਿਦਿਆਰਥੀ ਸਿਆਸਤ ਵਿੱਚ ਹਿੱਸਾ ਲੈਣ ਲੱਗਾਦਰਅਸਲ ਮੇਰੇ ਖਿਆਲ ਵਿੱਚ ਅਸੀਂ 1949 ਦੇ ਸਿਆਲ ਵਿੱਚ ਹਾਈ ਸਕੂਲ ਵਿੱਚ ਹੜਤਾਲ ਕੀਤੀ ਸੀਉਸ ਇਲਾਕੇ ਵਿੱਚ ਇਹ ਇੱਕ ਹੀ ਹਾਈ ਸਕੂਲ ਸੀਉਨ੍ਹਾਂ ਸਮਿਆਂ ਵਿੱਚ ਬਹੁਤ ਘੱਟ ਹਾਈ ਸਕੂਲ ਹੁੰਦੇ ਸਨਇਹ ਇੱਕ ਬਹੁਤ ਵੱਡਾ ਹਾਈ ਸਕੂਲ ਸੀ, ਪੜ੍ਹਾਈ ਅਤੇ ਖੇਡਾਂ ਵਿੱਚ ਇੱਕ ਚੰਗਾ ਨਾਂ ਰੱਖਣ ਵਾਲਾ ਹਾਈ ਸਕੂਲ, ਪਰ ਇਸ ਉੱਤੇ ਕਾਂਗਰਸ ਨਾਲ ਜੁੜੇ ਲੋਕਾਂ ਦਾ ਕੰਟਰੋਲ ਸੀਉਹ ਮੈਨੇਜਿੰਗ ਕਮੇਟੀ ਉੱਤੇ ਸਨ ਅਤੇ ਉਹ ਬਹੁਤ ਜ਼ਿਆਦਾ ਰੂੜੀਵਾਦੀ ਅਤੇ ਪ੍ਰਤੀਗਾਮੀ ਲੋਕ ਸਨ ਅਤੇ ਉਹ ਇਸ ਗੱਲ ਦੀ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸੀ ਕਿ ਵਿਦਿਆਰਥੀ ਕੋਈ ਮੰਗਾਂ ਵੀ ਮੰਗ ਸਕਦੇ ਸਨ

ਪਰ ਉਸ ਵੇਲੇ ਟਿਊਸ਼ਨ ਫੀਸਾਂ ਵਧਾਉਣ ਲਈ ਦਬਾਅ ਸੀਸੂਬਾਈ ਸਰਕਾਰ ਦੀਆਂ ਨੀਤੀਆਂ ਅਨੁਸਾਰ ਸਕੂਲਾਂ ਲਈ ਪੈਸੇ – ਜਨਤਾ ਦੇ ਪੈਸੇ-ਮੌਜੂਦ ਸਨਸੋ ਟਿਊਸ਼ਨਾਂ ਵਿੱਚ ਵਾਧਾ ਕਰ ਦਿੱਤਾ ਗਿਆ ਅਤੇ ਹੜਤਾਲ ਟਿਊਸ਼ਨਾਂ ਵਿੱਚ ਹੋਏ ਵਾਧੇ ਦੇ ਖ਼ਿਲਾਫ ਸੀਹੜਤਾਲ ਦੌਰਾਨ ਅਤੇ ਹੜਤਾਲ ਤੱਕ ਪਹੁੰਚਦਿਆਂ ਪਹੁੰਚਦਿਆਂ ਮੈਂ ਕਈ ਨੌਜਵਾਨ ਕਮਿਊਨਿਸਟ ਕਾਰਕੁਨਾਂ ਦੇ ਸੰਪਰਕ ਵਿੱਚ ਆ ਚੁੱਕਾ ਸੀ ਜਿਹੜੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਵਿਦਿਆਰਥੀ ਲੀਡਰ ਸਨ ਅਤੇ ਉਹ ਸਾਰੇ ਬਹੁਤ ਪ੍ਰਭਾਵਸ਼ਾਲੀ, ਹੁਸ਼ਿਆਰ, ਉੱਘੇ, ਸਮਰਪਤ ਨੌਜਵਾਨ ਰੈਡੀਕਲ ਸਨਉਹ ਅਚਾਨਕ ਮੇਰੇ ਇਸ ਨਜ਼ਰੀਏ ਨੂੰ ਪ੍ਰਭਾਵਿਤ ਕਰਨ ਲੱਗ ਪਏ ਕਿ ਕੀ ਹੋਣਾ ਚਾਹੀਦਾ ਹੈ

ਸੱਚੀ ਗੱਲ ਇਹ ਸੀ ਕਿ ਲੁਕਵੇਂ ਰੂਪ ਵਿੱਚ ਜਿਹੜਾ ਕਮਿਊਨਿਸਟ ਲੀਡਰ ਇਸ ਸਭ ਕਾਸੇ ਦੇ ਪਿੱਛੇ ਕੰਮ ਕਰ ਰਿਹਾ ਸੀ, ਉਹ ਸੀ ਦਲੀਪ ਸਿੰਘ ਟਪਿਆਲਾਉਹ ਅੰਡਰਗਰਾਊਂਡ ਸੀ ਅਤੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਨਿਕਲੇ ਹੋਏ ਸਨਇਸ ਹੜਤਾਲ ਤੋਂ ਪਹਿਲਾਂ ਮੈਂ ਉਸ ਨੂੰ ਕੁਝ ਕੁ ਵਾਰ ਮਿਲ ਚੁੱਕਾ ਸੀ ਅਤੇ ਇਸ ਸਭ ਕਾਸੇ ਨਾਲ ਮੇਰਾ ਅਤੇ ਕੁਝ ਹੋਰ ਲੋਕਾਂ ਦਾ ਇੱਕ ਮਜ਼ਬੂਤ ਇਕਮੁੱਠ ਗਰੁੱਪ ਬਣ ਗਿਆ ਸੀਭਾਵੇਂ ਕਿ ਇਹ ਹੜਤਾਲ ਟਿਊਸ਼ਨ ਵਿੱਚ ਹੋਈਆਂ ਨੀਤੀਆਂ ਕਾਰਨ ਸ਼ੁਰੁ ਹੋਈ ਸੀ, ਇਸਦੇ ਨਾਲ ਹੀ ਇਸ ਤੋਂ ਮੇਰੀ ਪੀੜ੍ਹੀ ਦੇ ਨੌਜਵਾਨਾਂ ਵਿੱਚ ਆ ਰਹੀ ਰੈਡੀਕਲ ਤਬਦੀਲੀ ਦਾ ਵੀ ਪਤਾ ਚੱਲਦਾ ਸੀਸੋ ਮੇਰੇ ਖਿਆਲ ਵਿੱਚ ਇਹ ਇੱਕ ਬਹੁਤ ਮਹੱਤਵਪੂਰਨ ਘਟਨਾ ਸੀ ਜਿਸ ਨੇ ਮੈਂਨੂੰ ਇੱਕ ਸਹੀ ਉਮਰ ਉੱਤੇ ਖੱਬੇ ਪੱਖੀ ਲਹਿਰ ਵੱਲ ਖਿੱਚਿਆ, ਜਿਹੜੀ ਉਸ ਵੇਲੇ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਚੱਲ ਰਹੀ ਸੀਉਸ ਵੇਲੇ ਮੇਰੀ ਉਮਰ 16 ਸਾਲ ਦੀ ਸੀ

ਮੈਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਸਰਗਰਮ ਮੈਂਬਰ ਬਣ ਗਿਆਉਹ ਹੜਤਾਲ ਕਾਮਯਾਬ ਰਹੀਅਸੀਂ ਸਕੂਲ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਮਜ਼ਬੂਰ ਕਰਨ ਵਿੱਚ ਕਾਮਯਾਬ ਰਹੇਇਲਾਕੇ ਦੇ ਅਕਾਲੀ ਅਤੇ ਕਾਂਗਰਸੀ ਲੀਡਰਾਂ ਦੀ ਸ਼ਹਿ ਨਾਲ ਕੰਮ ਕਰ ਰਹੇ ਕੁਝ ਗੁੰਡਿਆਂ ਨੇ ਸਾਡੀ ਹੜਤਾਲ ਦੀ ਅਗਵਾਈ ਕਰ ਰਹੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਦੋ ਵਿਦਿਆਰਥੀਆਂ ਉੱਤੇ ਹਮਲਾ ਵੀ ਕੀਤਾ, ਪਰ ਇਸ ਨਾਲ ਵੀ ਅਸੀਂ ਰੁਕੇ ਨਾਹੜਤਾਲ ਨੂੰ ਬਹੁਤ ਵੱਡੀ ਹਿਮਾਇਤ ਪ੍ਰਾਪਤ ਸੀਪਰ ਜਿਵੇਂ ਮੈਂ ਕਿਹਾ ਹੈ ਇਸ ਨਾਲ ਮੈਂ ਸਟੂਡੈਂਟ ਫੈਡਰੇਸ਼ਨ ਵਿੱਚ ਸਰਗਰਮੀ ਨਾਲ ਕੰਮ ਕਰਨ ਲੱਗਾ

? ਅਤੇ ਜਦੋਂ ਤੁਸੀਂ ਕਾਲਜ ਵਿੱਚ ਚਲੇ ਗਏ, ਕੀ ਤੁਸੀਂ ਇਨ੍ਹਾਂ ਸਗਰਗਮੀਆਂ ਨੂੰ ਜਾਰੀ ਰੱਖਿਆ?

: ਹਾਂ, ਹਾਂਬਾਬਾ ਬਕਾਲਾ ਤੋਂ ਜਦੋਂ ਮੈਂ ਦਸਵੀਂ ਕੀਤੀ ਉਦੋਂ ਸਾਡਾ ਪਰਿਵਾਰ ਬਾਬਾ ਬਕਾਲਾ ਨੇੜੇ ਪੈਂਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਜਲੰਧਰ ਆ ਗਿਆਸੰਨ 1950 ਵਿੱਚ ਜ਼ਮੀਨਾਂ ਦੀ ਅਲਾਟਮੈਂਟ ਦਾ ਕੰਮ ਕੱਚੀਆਂ ਅਲਾਟਮੈਂਟ ਦੇ ਪਹਿਲੇ ਪੜਾਅ ਤੋਂ ਪੱਕੀਆਂ ਅਲਾਟਮੈਂਟ ਦੇ ਦੂਜੇ ਪੜਾਅ ਉੱਤੇ ਪਹੁੰਚ ਗਿਆ ਸੀ, ਅਤੇ ਸਾਡੇ ਪਰਿਵਾਰ ਨੂੰ ਜਲੰਧਰ ਦੀ ਗਾਰਡਨ ਕਲੋਨੀ, ਜਲੰਧਰ ਸ਼ਹਿਰ ਨਾਲ ਲੱਗਦੇ ਇੱਕ ਛੋਟੇ ਜਿਹੇ ਪਿੰਡ ਸੱਬੋਵਾਲ, ਵਿਖੇ ਜ਼ਮੀਨ ਅਲਾਟ ਹੋ ਗਈ ਸੀ

ਮੈਂ ਲਾਇਲਪੁਰ ਖਾਲਸਾ ਕਾਲਜ ਵਿੱਚ ਦਾਖਲ ਹੋ ਗਿਆਅਤੇ ਲਾਇਲਪੁਰ ਖਾਲਸਾ ਕਾਲਜ ਵਿੱਚ ਪਹਿਲਾਂ ਹੀ ਵਿਦਿਆਰਥੀ ਸਰਗਮੀਆਂ ਦੀ ਰਵਾਇਤ ਸ਼ੁਰੂ ਹੋ ਗਈ ਸੀਮੈਂ ਆਪਣੀ ਉਮਰ ਦੇ ਕਈ ਹੋਰ ਲੋਕਾਂ ਦੇ ਸੰਪਰਕ ਵਿੱਚ ਆ ਗਿਆ, ਜਿਹੜੇ ਬਾਅਦ ਵਿੱਚ ਜਾ ਕੇ ਕਮਿਊਨਿਟਸਟ ਪਾਰਟੀ ਦੇ ਸਰਗਰਮ ਮੈਂਬਰ ਜਾਂ ਕਮਿਊਨਿਸਟ ਲੀਡਰ ਬਣੇਮੇਰਾ ਖਿਆਲ ਹੈ ਕਿ ਮੈਂ 1950-51 ਵਿੱਚ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ, ਜਿਸ ਵਿੱਚ ਮੈਂ 1954-1955 ਤੱਕ ਸਰਗਰਮ ਰਿਹਾਅਸੀਂ ਕਈ ਤਰ੍ਹਾਂ ਦੇ ਕੰਮ ਕਰ ਰਹੇ ਸੀ, ਸਰਕਾਰ ਦੀਆਂ ਨੀਤੀਆਂ, ਆਰਥਿਕ ਨੀਤੀਆਂ ਅਤੇ ਮਜ਼ਦੂਰਾਂ ਨਾਲ ਸੰਬੰਧਤ ਨੀਤੀਆਂ ਵਿਰੁੱਧ ਮਜ਼ਾਹਰਿਆਂ ਦਾ ਪ੍ਰਬੰਧ ਕਰਨਾਉਸ ਸਮੇਂ ਸ਼ਹਿਰ ਵਿੱਚ ਮਜ਼ਦੂਰਾਂ ਦੇ ਕਈ ਤਰ੍ਹਾਂ ਅੰਦੋਲਨ ਚੱਲ ਰਹੇ ਸਨਜਲੰਧਰ ਸਨਅਤੀ ਸ਼ਹਿਰ ਬਣ ਰਿਹਾ ਸੀ ਅਤੇ ਅਸੀਂ ਹੜਤਾਲਾਂ ਵਿੱਚ ਹਿੱਸਾ ਲੈਂਦੇ ਸੀ, ਉਨ੍ਹਾਂ ਨੂੰ ਜਥੇਬੰਦ ਕਰਨ ਵਿੱਚ ਹਿੱਸਾ ਲੈਂਦੇ ਸੀ, ਇਕੱਲੇ ਕਾਲਜ ਵਿੱਚ ਹੀ ਨਹੀਂ, ਸਗੋਂ ਬਾਹਰ ਵੀ

ਉਨ੍ਹਾਂ ਸਮਿਆਂ ਵਿੱਚ ਅਮਨ ਲਹਿਰ ਬਹੁਤ ਤਾਕਤਵਰ ਸੀਭਾਵੇਂ ਕਿ ਇਸਦੀ ਅਗਵਾਈ ਖੱਬੀਆਂ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਸੀ, ਪਰ ਇਹ ਸਾਰੀਆਂ ਪਾਰਟੀਆਂ ਉੱਤੇ ਆਧਾਰਿਤ ਲਹਿਰ ਸੀ, ਕਾਫੀ ਜ਼ਿਆਦਾ ਮੋਕਲੇ ਆਧਾਰ ਵਾਲੀਅਸੀਂ ਇਸ ਵਿੱਚ ਬਹੁਤ ਸਰਗਰਮ ਸੀਮੈਂ ਆਪਣੇ ਹੋਰ ਸਾਥੀਆਂ ਦੇ ਨਾਲ ਨੌਜਵਾਨਾਂ ਦੇ ਸੈਕਟਰ ਵਿੱਚ ਵੀ ਬਹੁਤ ਸਰਗਰਮ ਸੀਇਸ ਲਈ ਅਸੀਂ ਯੂਥ ਫੈਸਟੀਵਲਾਂ, ਅਮਨ ਦੇ ਫੈਸਟੀਵਲਾਂ ਦਾ ਪ੍ਰਬੰਧ ਕਰਦੇ ਸੀ

? ਉਸ ਵੇਲੇ ਤੁਹਾਡੇ ਨਾਲ ਹੋਰ ਕੋਣ ਕੋਣ ਲੋਕ ਸਨ?

: ਸੁਰਜੀਤ ਬਾਜਵਾ ਇਸਦਾ ਹਿੱਸਾ ਸੀਰਵਿੰਦਰ ਸਰਾ ਵੀ ਇਸਦਾ ਹਿੱਸਾ ਸੀ, ਜਿਹੜਾ ਕਿ ਹੁਣ ਇੱਥੇ ਹੈਰਵਿੰਦਰ ਉਸ ਗਰੁੱਪ ਦਾ ਹਿੱਸਾ ਸੀਪ੍ਰੇਮ ਸਿੰਘ ਚੀਮਾਪ੍ਰੇਮ ਹੁਣ ਸੀ ਪੀ ਆਈ (ਐੱਮ) ਦੀ ਅਖਬਾਰ ਦੇਸ਼ ਸੇਵਕ ਦਾ ਸੰਪਾਦਕ ਹੈਉਹ ਲੀਡਰ ਸੀਬਲਰਾਜ ਮਹਿਤਾ ਸੂਬਾਈ ਕਮੇਟੀ ਦਾ ਮੈਂਬਰ ਸੀਬਲਰਾਜ ਮਹਿਤਾ ਨੌਜਵਾਨ ਅਤੇ ਵਿਦਿਆਰਥੀ ਫਰੰਟ ਲਈ ਜ਼ਿੰਮੇਵਾਰ ਸੀਉਹ ਬਹੁਤ ਸਰਗਰਮ ਸੀ, ਅਤੇ ਮੈਂ ਉਸ ਦੇ ਬਹੁਤ ਨੇੜੇ ਰਹਿ ਕੇ ਕੰਮ ਕੀਤਾਉਸ ਸਮੇਂ ਜਲੰਧਰ ਵਿੱਚ ਹੋਣਾ ਇੱਕ ਬਹੁਤ ਹੀ ਵਧੀਆ ਗੱਲ ਸੀਇਹ ਸੂਬਾਈ ਪ੍ਰੈੱਸ ਦਾ ਕੇਂਦਰ ਸੀਇਹ ਇੱਕ ਵੱਡਾ ਵਿੱਦਿਅਕ ਕੇਂਦਰ ਸੀ ਇਸਦਾ ਸਿਆਸੀ ਸਰਗਰਮੀਆਂ ਨਾਲ ਸੰਬੰਧਤ ਇੱਕ ਦਿਲਚਸਪ ਇਤਿਹਾਸ ਹੈਇੱਥੇ ਕਿਤਾਬਾਂ ਦੀਆਂ ਵਧੀਆ ਦੁਕਾਨਾਂ ਸਨਮੇਰੀ ਉਮਰ ਦੇ ਬੰਦੇ ਲਈ ਵਧਣ ਫੁੱਲਣ ਲਈ ਇਹ ਇੱਕ ਆਦਰਸ਼ਕ ਥਾਂ ਸੀ, ਆਲੇ ਦੁਆਲੇ ਕਾਫੀ ਸਾਰੀ ਸਿਆਸੀ ਸਰਗਰਮੀ ਚੱਲ ਰਹੀ ਸੀ

? ਉੱਥੇ ਆਪਣੀ ਪੜ੍ਹਾਈ ਖਤਮ ਕਰਨ ਬਾਅਦ ਤੁਸੀਂ ਕੀ ਕੀਤਾ?

: ਪਹਿਲੀ ਗੱਲ ਇਹ ਹੋਈ ਕਿ ਸਿਆਸੀ ਸਰਗਰਮੀਆਂ ਕਰਕੇ ਮੇਰੀ ਪੜ੍ਹਾਈ ਵਿੱਚ ਅੜਿੱਕਾ ਪੈ ਗਿਆਮੇਰਾ ਖਿਆਲ ਹੈ ਕਿ ਮੈਂ ਦੋ ਸਾਲ ਗਵਾ ਲਏਜਿਹੜੀ ਡਿਗਰੀ ਮੈਂਨੂੰ 1954 ਵਿੱਚ ਪੂਰੀ ਕਰ ਲੈਣੀ ਚਾਹੀਦੀ ਸੀ, ਉਹ ਮੈਂ 1956 ਵਿੱਚ ਮੁਕੰਮਲ ਕੀਤੀ ਮੈਂਨੂੰ ਇੱਕ ਸਾਲ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ, ਅਤੇ ਇੱਕ ਹੋਰ ਸਾਲ ਮੈਂ ਫੇਲ ਹੋ ਗਿਆ ਕਿਉਂਕਿ ਅਸੀਂ ਪੜ੍ਹਨ ਦੀ ਥਾਂ ਆਪਣਾ ਸਮਾਂ ਹੋਰ ਸਰਗਰਮੀਆਂ ਵਿੱਚ ਲਾਉਂਦੇ ਸੀ, ਅਤੇ ਮੈਂ ਸਾਇੰਸ ਦਾ ਵਿਦਿਆਰਥੀ ਸੀਜੇ ਤੁਸੀਂ ਆਪਣਾ ਕੰਮ ਨਹੀਂ ਕਰਦੇ ਤਾਂ ਕਾਮਯਾਬ ਹੋਣ ਦੇ ਕੋਈ ਮੌਕੇ ਨਹੀਂ ਸਨਪਰ ਇਹ ਦੋ ਸਾਲ ਗਵਾਉਣ ਬਦਲੇ ਜਿਹੜੀ ਵਿੱਦਿਆ ਮੈਂਨੂੰ ਪ੍ਰਾਪਤ ਹੋਈ, ਉਹ ਬਹੁਤ ਵਧੀਆ ਸੀਇਸ ਨੇ ਮੇਰੇ ਵਿੱਚ ਸਿਆਸੀ ਪ੍ਰੌੜ੍ਹਤਾ ਲਿਆਂਦੀਇਸ ਨਾਲ ਮੇਰਾ ਨਿੱਜੀ ਵਿਕਾਸ ਹੋਇਆ, ਇਸ ਲਈ ਇਹ ਇੱਕ ਕਾਫੀ ਵਧੀਆ ਤਜਰਬਾ ਸੀ

ਸੰਨ 1956 ਵਿੱਚ ਮੈਂ ਡੀ ਏ ਵੀ ਕਾਲਜ ਤੋਂ ਆਪਣੀ ਬੀ ਏ ਫਿਜ਼ਿਕਸ ਅਤੇ ਹਿਸਾਬ ਵਿੱਚ ਪੂਰੀ ਕਰ ਲਈਫਿਰ ਇਹ ਸਵਾਲ ਪੈਦਾ ਹੋਇਆ ਕਿ ਹੁਣ ਕੀ ਕੀਤਾ ਜਾਵੇਨੰਬਰਾਂ ਦੇ ਹਿਸਾਬ ਨਾਲ ਮੇਰੀ ਕਾਰਗੁਜ਼ਾਰੀ ਇੰਨੀ ਵਧੀਆ ਨਹੀਂ ਸੀ, ਇਸ ਲਈ ਕੁਝ ਦਰਵਾਜ਼ੇ ਬੰਦ ਹੋ ਚੁੱਕੇ ਸਨਮੈਂ ਇੰਜਨੀਅਰਿੰਗ ਵਿੱਚ ਨਹੀਂ ਜਾ ਸਕਦਾ ਸੀ, ਕਿਉਂਕਿ ਉੱਥੇ ਜਾਣ ਲਈ ਮੇਰੇ ਵੱਲੋਂ ਲਏ ਨੰਬਰਾਂ ਤੋਂ ਜ਼ਿਆਦਾ ਨੰਬਰ ਚਾਹੀਦੇ ਸਨਮੈਂ ਵਕਾਲਤ ਕਰ ਸਕਦਾ ਸੀ, ਪਰ ਉਸ ਲਈ ਤਿੰਨ ਸਾਲ ਲੱਗਣੇ ਸਨ, ਅਤੇ ਮੇਰੇ ਪਰਿਵਾਰ ਦੀ ਆਰਥਿਕ ਸਥਿਤੀ ਅਜੇ ਵੀ ਮਾੜੀ ਸੀਮੈਂ ਜਦੋਂ 1947 ਤੋਂ ਪਹਿਲਾਂ ਅਣਵੰਡੇ ਪੰਜਾਬ ਵਿੱਚ ਹਾਈ ਸਕੂਲ ਜਾਣ ਲੱਗਾ ਸੀ, ਉਸ ਸਮੇਂ ਅਧਿਆਪਕ ਬਣਨ ਵਿੱਚ ਵੀ ਮੇਰੀ ਦਿਲਚਸਪੀ ਸੀ

ਹਾਈ ਸਕੂਲ ਵਿੱਚ ਮੇਰਾ ਵਾਹ ਇੱਕ ਅਧਿਆਪਕ ਨਾਲ ਪਿਆ ਸੀ ਜਿਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਡਿਗਰੀ ਕੀਤੀ ਸੀਉਸ ਦਾ ਨਾਂ ਉਜਾਗਰ ਸਿੰਘ ਢਿੱਲੋਂ ਸੀ ਅਤੇ ਉਹ ਫੁੱਟਬਾਲ ਦਾ ਚੰਗਾ ਖਿਡਾਰੀ ਸੀਉਹ ਉਸ ਹਾਈ ਸਕੂਲ ਵਿੱਚੋਂ ਸਾਇੰਸ ਪੜ੍ਹਾਉਣ ਆਇਆ ਸੀ, ਜਿਹੜਾ ਹੁਣ ਪਾਕਿਸਤਾਨ ਵਿੱਚ ਹੈਮੈਂ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆਉਹ ਉਸ ਵੇਲੇ ਕਾਂਗਰਸ ਦਾ ਵੀ ਕਾਰਕੁੰਨ ਸੀਉਹ ਖੱਦਰ ਪਾਉਂਦਾ ਸੀ, ਪਰ ਉਹ ਕਾਫੀ ਹਸਮੁੱਖ ਸੁਭਾਅ ਦਾ ਸੀ ਅਤੇ ਇੱਕ ਚੰਗਾ ਸਪੋਰਟਸਮੈਨ ਸੀਮੇਰੇ ਹਿਸਾਬ ਨਾਲ ਉਹ ਇੱਕ ਮਾਡਰਨ ਆਦਮੀ ਸੀਉਹ ਸਟਾਫ ਦੇ ਦੂਜੇ ਮੈਂਬਰਾਂ ਦੇ ਮੁਕਾਬਲੇ ਉਮਰ ਵਿੱਚ ਮੇਰੇ ਜ਼ਿਆਦਾ ਨੇੜੇ ਸੀ

ਬਾਅਦ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਕਈ ਪ੍ਰੋਫੈਸਰ ਸਾਡੇ ਸਾਥੀ ਸਨ, ਉਨ੍ਹਾਂ ਨੇ ਵੀ ਮੇਰਾ ਨਜ਼ਰੀਆ ਘੜਨ ਵਿੱਚ ਯੋਗਦਾਨ ਪਾਇਆ ਕਿ ਮੈਂਨੂੰ ਕੀ ਬਣਨਾ ਚਾਹੀਦਾ ਹੈ, ਇੱਕ ਕਾਲਜ ਦਾ ਅਧਿਆਪਕਇਸ ਲਈ ਮੈਂ ਬੀ ਐੱਡ ਕਰਨ ਦਾ ਫੈਸਲਾ ਕੀਤਾਉਸ ਸਮੇਂ ਇਹ ਜਲੰਧਰ ਵਿੱਚ ਇੱਕ ਸਾਲ ਦਾ ਪ੍ਰੋਗਰਾਮ ਸੀਇਸ ਤਰ੍ਹਾਂ ਮੈਂ 1957 ਵਿੱਚ ਬੀ ਐੱਡ ਵਿੱਚ ਦਾਖਲ ਹੋ ਗਿਆ ਅਤੇ ਬੀ ਐੱਡ ਕਰਨ ਤੋਂ ਬਾਅਦ ਜਲੰਧਰ ਦੇ ਇੱਕ ਹਾਈ ਸਕੂਲ ਵਿੱਚ ਪੜ੍ਹਾਉਣ ਲੱਗ ਪਿਆਇਸ ਸਕੂਲ ਦਾ ਨਾਂ ਰਾਮ ਦਾਸ ਹਾਈ ਸਕੂਲ ਸੀਉੱਥੇ ਮੈਂ ਇੱਕ ਸਾਲ ਪੜ੍ਹਾਇਆਉਸ ਤੋਂ ਅਗਲੇ ਸਾਲ ਮੈਂ ਮਿੰਟਗੁਮਰੀ ਜੂਨੀਅਰ ਬੇਸਿਕ ਟ੍ਰੇਨਿੰਗ ਸਕੂਲ ਵਿੱਚ ਚਲਾ ਗਿਆਮੇਰਾ ਖਿਆਲ ਹੈ ਸੁਰਿੰਦਰ ਉੱਥੇ ਪ੍ਰਿੰਸੀਪਲ ਸੀਉੱਥੇ ਅਸੀਂ ਪਹਿਲੀ ਵਾਰ ਮਿਲੇਉਹ ਉਸ ਸਕੂਲ ਦੀ ਪ੍ਰਿੰਸੀਪਲ ਸੀ ਅਤੇ ਮੈਂ ਉੱਥੇ ਇੱਕ ਅਧਿਆਪਕ ਸੀ

ਉੱਥੇ ਮੈਂ ਇੱਕ ਜਾਂ ਦੋ ਸਾਲ ਪੜ੍ਹਾਇਆਉਸ ਤੋਂ ਬਾਅਦ ਮੈਂਨੂੰ ਇੱਕ ਸਰਕਾਰੀ ਸਕੂਲ ਵਿੱਚ ਨੌਕਰੀ ਮਿਲ ਗਈਉਨ੍ਹਾਂ ਦਿਨਾਂ ਵਿੱਚ ਸਰਕਾਰੀ ਨੌਕਰੀ ਨੂੰ ਬਹੁਤ ਮਹੱਤਵਪੂਰਨ ਸਮਝਿਆ ਜਾਂਦਾ ਸੀਇਸ ਲਈ ਮੈਂ ਉਹ ਨੌਕਰੀ ਕਰ ਲਈ ਅਤੇ ਆਦਮਪੁਰ ਦੇ ਨੇੜੇ ਪੈਂਦੇ ਪਿੰਡ ਕੰਦੋਲਾ ਦੇ ਮਿਡਲ ਸਕੂਲ ਵਿੱਚ ਪ੍ਰਿੰਸੀਪਲ ਲੱਗ ਗਿਆ

ਜਦੋਂ ਮੈਂ ਉੱਥੇ ਪੜ੍ਹਾ ਰਿਹਾ ਸੀ ਤਾਂ ਮੇਰੇ ਇੱਕ ਦੋਸਤ, ਸੁਰਜੀਤ ਬਾਸੀ, ਨੇ ਮੈਂਨੂੰ ਅਮਰੀਕਾ ਤੋਂ ਇੱਕ ਖਤ ਲਿਖਿਆਸੁਰਜੀਤ ਅਮਰੀਕਾ ਦੀ ਨੈਬਰਾਸਕਾ ਯੂਨੀਵਰਸਿਟੀ ਵਿੱਚ ਮਾਸਟਰ (ਐੱਮ ਏ) ਦੀ ਪੜ੍ਹਾਈ ਕਰਨ ਆਇਆ ਹੋਇਆ ਸੀਉਹ ਮੈਂਨੂੰ ਲਗਾਤਾਰ ਖਤ ਲਿਖਦਾ ਰਹਿੰਦਾ ਸੀ ਇੱਕ ਖਤ ਵਿੱਚ ਉਸ ਨੇ ਲਿਖਿਆ, “ਤੂੰ ਵੀ ਇੱਥੇ ਕਿਉਂ ਨਹੀਂ ਆ ਜਾਂਦਾ? ਇੱਥੇ ਯੂਨੀਵਰਸਿਟੀ ਵਿੱਚ ਕਾਫੀ ਮੌਜਾਂ ਹਨਮੈਂ ਤੈਨੂੰ ਇੱਥੇ ਦਾਖਲ ਕਰਾ ਸਕਦਾ ਹਾਂਮੈਂ ਤੈਨੂੰ ਕਾਗਜ਼ ਭੇਜ ਦਿੰਦਾ ਹਾਂ ਮੈਂਨੂੰ ਪਤਾ ਹੈ ਤੇਰੇ ਕੋਲ ਕਾਬਲੀਅਤ ਹੈ, ਜਿਸਦਾ ਅਰਥ ਹੈ ਕਿ ਤੈਨੂੰ ਇੱਥੇ ਦਾਖਲਾ ਮਿਲ ਜਾਵੇਗਾ।” ਅਸੀਂ ਬਾਹਰ ਪੜ੍ਹਨ ਜਾਣ ਬਾਰੇ ਗੱਲਾਂ ਕਰਦੇ ਰਹਿੰਦੇ ਸੀਉਹ ਕਹਿੰਦਾ, “ਤੂੰ ਅਰਜ਼ੀ ਕਿਉਂ ਨਹੀਂ ਭਰ ਦਿੰਦਾ।” ਉਹਦੇ ਕਹਿਣ ਉੱਤੇ ਮੈਂ ਅਰਜ਼ੀ ਭਰ ਦਿੱਤੀ ਅਤੇ ਮੈਂਨੂੰ ਉੱਥੇ ਦਾਖਲਾ ਮਿਲ ਗਿਆਇਸ ਤਰ੍ਹਾਂ ਬਹੁਤ ਛੇਤੀ ਹੀ ਮੇਰੀ ਜ਼ਿੰਦਗੀ ਦਾ ਰਸਤਾ ਬਦਲ ਗਿਆ ਮੈਂਨੂੰ ਸਰਕਾਰੀ ਨੌਕਰੀ ਮਿਲੀ ਸੀ ਪਰ ਤਿਆਰੀਆਂ ਅਮਰੀਕਾ ਆਉਣ ਦੀਆਂ ਹੋਣ ਲੱਗੀਆਂ

ਸੋ ਮੈਂ ਉਸ ਨੌਕਰੀ ਨੂੰ ਛੱਡਣ ਦੀ ਤਿਆਰੀ ਕਰ ਲਈ ਪਰ ਮੇਰੇ ਪਰਿਵਾਰ ਦੀ ਆਰਥਿਕ ਹਾਲਤ ਅਜੇ ਵੀ ਮਾੜੀ ਸੀਮੈਂ ਆਪਣੇ ਮਾਂ ਬਾਪ ਤੋਂ ਅਮਰੀਕਾ ਜਾਣ ਲਈ ਪੈਸੇ ਮੰਗਣ ਸਮੇਂ ਬਹੁਤ ਗੁਨਾਹਗਾਰ ਮਹਿਸੂਸ ਕਰ ਰਿਹਾ ਸੀਇਸ ਲਈ ਮੈਂ ਲੰਡਨ ਆਉਣ ਅਤੇ ਉੱਥੇ ਛੇ ਮਹੀਨੇ ਰਹਿਣ ਅਤੇ ਕੋਈ ਕੰਮ ਧੰਦਾ ਕਰਕੇ ਨੈਬਰਾਸਕਾ ਯੂਨੀਵਰਸਿਟੀ ਦੀ ਪਹਿਲੀ ਟਰਮ ਦੇ ਖਰਚਿਆਂ ਲਈ ਪੈਸੇ ਜੋੜਨ ਦਾ ਫੈਸਲਾ ਕਰ ਲਿਆਪਰ ਇਸ ਤਰ੍ਹਾਂ ਨਾ ਹੋਇਆਉੱਥੇ (ਲੰਡਨ) ਆ ਕੇ ਕੰਮ ਲੱਭਣਾ ਬਹੁਤ ਮੁਸ਼ਕਿਲ ਸੀਮੇਰੇ ਦਾੜ੍ਹੀ ਅਤੇ ਪੱਗ ਸੀ, ਜਿਸ ਕਰ ਕੇ ਮਜ਼ਦੂਰੀ ਦਾ ਕੰਮ ਲੱਭਣਾ ਬਹੁਤ ਜ਼ਿਆਦਾ ਮੁਸ਼ਕਿਲ ਸੀਉਹ ਜਾਂ ਤਾਂ ਇਹ ਸਮਝਦੇ ਕਿ ਮੈਂ ਬਹੁਤ ਜ਼ਿਆਦਾ ਪੜ੍ਹਿਆ ਹੋਇਆ ਹਾਂ ਜਾਂ ਉਨ੍ਹਾਂ ਨੂੰ ਮੈਂ ਇੱਕ ਅਜੀਬ ਤਰ੍ਹਾਂ ਦਾ ਬੰਦਾ ਲੱਗਦਾਫਿਰ ਮੈਂਨੂੰ ਇੱਕ ਨੌਕਰੀ ਮਿਲ ਗਈ, ਜਿਹੜੀ ਕਾਫੀ ਚੰਗੀ ਸੀ, ਅਸਲ ਵਿੱਚ ਇਹ ਇੱਕ ਰਿਸਰਚ ਲੈਬਾਰਟਰੀ ਵਿੱਚ ਇੰਜਨੀਅਰਿੰਗ ਦੇ ਖੇਤਰ ਵਿੱਚ ਨੌਕਰੀ ਸੀਉਹ ਮੈਂਨੂੰ ਉੱਥੇ ਜੂਨੀਅਰ ਇੰਜਨੀਅਰ ਕਹਿੰਦੇ ਸੀਮੇਰੇ ਖਿਆਲ ਵਿੱਚ ਇਹ ਸੰਨ 1961 ਦੇ ਸਤੰਬਰ ਦੀ ਗੱਲ ਹੈ

ਜਦੋਂ ਮੈਂਨੂੰ ਉਹ ਨੌਕਰੀ ਮਿਲ ਗਈ ਤਾਂ ਮੇਰਾ ਕੰਮ ਮਾਲਕ ਮੈਂਨੂੰ ਲੰਡਨ ਯੂਨੀਵਰਸਿਟੀ ਤੋਂ ਬੀ ਐੱਸ ਸੀ ਕਰਨ ਲਈ ਉਤਸ਼ਾਹਿਤ ਕਰਨ ਲੱਗਾਉਨ੍ਹਾਂ ਦਾ ਇੱਕ ਖਾਸ ਪ੍ਰੋਗਰਾਮ ਸੀ, ਜਿਸ ਨੂੰ ਉਹ “ਸੈਂਡਵਿਚ ਪ੍ਰੋਗਰਾਮ” ਕਹਿੰਦੇ ਸੀਛੇਆਂ ਸਾਲਾਂ ਵਿੱਚ ਮੈਂ ਉਹ ਡਿਗਰੀ ਪੂਰੀ ਕਰ ਸਕਦਾ ਸੀਇਹ ਇੱਕ ਤਰ੍ਹਾਂ ਦਾ ਕੰਮ ਦੇ ਨਾਲ ਨਾਲ ਪੜ੍ਹਨ ਦਾ ਪ੍ਰੋਗਰਾਮ ਸੀਮੈਂ ਉਸ ਵਿੱਚ ਦਾਖਲਾ ਲੈ ਲਿਆ ਅਤੇ ਬਕਾਇਦਗੀ ਨਾਲ ਲੰਡਨ ਯੂਨੀਵਰਸਿਟੀ ਜਾਣ ਲੱਗ ਪਿਆਇਸ ਸਮੇਂ ਦਸੰਬਰ ਵਿੱਚ ਸੁਰਿੰਦਰ ਮੇਰੇ ਕੋਲ ਆ ਗਈ

? ਸੋ ਇੰਗਲੈਂਡ ਆਉਣ ਤੋਂ ਪਹਿਲਾਂ ਤੁਸੀਂ ਵਿਆਹ ਕਰਾ ਲਿਆ ਸੀ?

: ਹਾਂ, ਅਸੀਂ ਸੰਨ 1960 ਵਿੱਚ ਵਿਆਹ ਕਰਾ ਲਿਆ ਸੀਸੋ ਜਦੋਂ ਮੈਂ ਉੱਥੋਂ ਆਇਆ ਤਾਂ ਉਹਦਾ ਪਿੱਛੇ ਇਕੱਲੀ ਦਾ ਜੀਅ ਨਾ ਲੱਗਾ ਅਤੇ ਉਹਨੇ ਕਿਹਾ, “ਅਮਰੀਕਾ ਨਾ ਜਾਇਓਮੇਰੀ ਲੰਡਨ ਵਿੱਚ ਉਡੀਕ ਕਰਿਓਮੇਰੇ ਇੱਥੇ ਆਉਣ ਤੋਂ ਬਾਅਦ ਹੀ ਫੈਸਲਾ ਕਰਾਂਗੇ ਕਿ ਅਗਾਂਹ ਕੀ ਕਰਨਾ ਹੈ।” ਸੋ ਉਹ ਦਸੰਬਰ 1961 ਵਿੱਚ ਲੰਡਨ ਮੇਰੇ ਕੋਲ ਆ ਗਈਉਸ ਸਮੇਂ ਮੇਰੀ ਉਮਰ ਦੇ ਬਹੁਤ ਸਾਰੇ ਲੋਕ ਪੰਜਾਬ ਛੱਡ ਕੇ ਦੁਨੀਆ ਦੇ ਦੂਜੇ ਹਿੱਸਿਆਂ ਨੂੰ ਜਾ ਰਹੇ ਸੀ

ਜਦੋਂ ਅਸੀਂ 1961 ਦੀਆਂ ਗਰਮੀਆਂ ਵਿੱਚ ਲੰਡਨ ਵਿੱਚ ਸੀ, ਸੁਰਿੰਦਰ ਅਤੇ ਮੇਰਾ ਦੋਸਤ ਮਿਸਟਰ ਕਪੂਰ, ਜਿਹੜਾ ਮਿੰਟਗੁਮਰੀ ਟੀਚਰ ਟ੍ਰੇਨਿੰਗ ਕਾਲਜ ਵਿੱਚ ਸਾਡਾ ਕੁਲੀਗ ਵੀ ਸੀ, ਅਲਬਰਟਾ (ਕੈਨੇਡਾ) ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਅਧਿਆਪਕ ਦੇ ਤੌਰ ਉੱਤੇ ਆ ਰਿਹਾ ਸੀਉਹ ਮੇਰੇ ਕੋਲ ਠਹਿਰਿਆ ਅਤੇ ਕਹਿਣ ਲੱਗਾ,ਦੇਖ, ਮੈਂ ਉੱਥੇ ਜਾ ਰਿਹਾ ਹਾਂਪੈਸੇ ਠੀਕ ਲੱਗਦੇ ਹਨਤੈਨੂੰ ਵੀ ਉੰਨੇ ਹੀ ਪੈਸੇ ਮਿਲਣਗੇ, ਜਿੰਨੇ ਮੈਂਨੂੰ ਮਿਲ ਰਹੇ ਹਨਇਸ ਲਈ ਤੂੰ ਉੱਥੇ ਕਿਉਂ ਨਹੀਂ ਆ ਜਾਂਦਾਆਪਾਂ ਉੱਥੇ ਦੋ ਸਾਲ ਕੰਮ ਕਰਾਂਗੇ ਅਤੇ ਫਿਰ ਮੈਂ ਆਪਣੀ ਪੀ ਐੱਚ ਡੀ ਕਰਨੀ ਹੈ, ਤੂੰ ਵੀ ਇਸ ਤਰ੍ਹਾਂ ਹੀ ਕਰਨਾ ਚਾਹੁੰਦਾ ਹੈਂਫਿਰ ਅਸੀਂ ਨੌਰਥ ਅਮਰੀਕਾ ਵਿੱਚ ਹੋਵਾਂਗੇ ਅਤੇ ਸਾਡੀ ਜ਼ਿੰਦਗੀ ਕਾਫੀ ਵਧੀਆ ਹੋਵੇਗੀ।” ਮੈਂਨੂੰ ਅਜਿਹਾ ਕਰਨ ਵਿੱਚ ਥੋੜ੍ਹੀ ਜਿਹੀ ਝਿਜਕ ਸੀ, ਕਿਉਂਕਿ ਮੈਂ ਪਹਿਲਾਂ ਹੀ ਲੰਡਨ ਯੂਨੀਵਰਸਿਟੀ ਵਿੱਚ ਆਪਣੀ ਅਗਾਂਹ ਦੀ ਪੜ੍ਹਾਈ ਸ਼ੁਰੂ ਕਰ ਚੁੱਕਾ ਸੀਕਪੂਰ ਕਹਿੰਦਾ, “ਦੇਖ, ਆਪਾਂ ਇਹਦੇ ਬਾਰੇ ਹੋਰ ਬਹਿਸ ਨਹੀਂ ਕਰਨੀਜੇ ਮੇਰੇ ਸਕੂਲਾਂ ਦੇ ਸੁਪਰਡੈਂਟ ਨੇ ਮੈਥੋਂ ਕਿਸੇ ਹੋਰ ਬਾਰੇ ਪੁੱਛਿਆ, ਤਾਂ ਮੈਂ ਉਸ ਨੂੰ ਤੇਰਾ ਨਾਂ ਅਤੇ ਪਤਾ ਦੇ ਦੇਣਾ ਹੈ, ਅਤੇ ਫਿਰ ਜੋ ਹੋਵੇਗਾ, ਉਹ ਤੁਹਾਡੇ ਦੋਹਾਂ ਦਾ ਮਾਮਲਾ ਹੋਵੇਗਾ।”

ਬਿਲਕੁਲ ਉਸ ਤਰ੍ਹਾਂ ਹੀ ਹੋਇਆਅਕਤੂਬਰ ਵਿੱਚ ਮੈਂਨੂੰ ਉਸ ਹੀ ਸਕੂਲ ਡਿਵੀਜ਼ਨ ਤੋਂ ਪੇਸ਼ਕਸ਼ ਆ ਗਈ ਜਿੱਥੇ ਕਪੂਰ ਪੜ੍ਹਾਉਣ ਗਿਆ ਸੀ “ਮਿਸਟਰ ਕਪੂਰ ਨੇ ਸਾਨੂੰ ਤੇਰੇ ਬਾਰੇ ਦੱਸਿਆ ਹੈਤੈਨੂੰ ਤਕਰੀਬਨ ਇੰਨੇ ਪੈਸੇ ਮਿਲਣਗੇਤੂੰ ਹਾਈ ਸਕੂਲ ਵਿੱਚ ਪੜ੍ਹਾਏਂਗਾ ਅਤੇ ਸਾਨੂੰ ਤੇਰੀ ਬਹੁਤ ਲੋੜ ਹੈਮੇਰੀ ਇਹ ਚਿੱਠੀ ਕੈਨੇਡੀਅਨ ਹਾਈ ਕਮਿਸ਼ਨ ਕੋਲ ਲੈ ਜਾ ਅਤੇ ਵੀਜ਼ਾ ਦੇਣ ਲਈ ਕਹਿਤੈਨੂੰ ਕੁਝ ਚੀਜ਼ਾਂ ਕਰਨ ਦੀ ਲੋੜ ਹੋਵੇਗ ਜਿਵੇਂ ਕਿ ਟੀਚਰ ਦਾ ਸਰਟੀਫਿਕੇਟ ਲੈਣਾਪਰ ਉਹ ਸਭ ਕੁਝ ਇੱਥੇ ਆ ਕੇ ਕਰਨ ਦੀ ਲੋੜ ਹੈਅਗਾਂਹ ਤੂੰ ਕੀ ਕਰਨਾ ਹੈ, ਉਸ ਬਾਰੇ ਜਾਣਕਾਰੀ ਨਾਲ ਭੇਜੀ ਜਾ ਰਹੀ ਹੈ।”

ਸੁਰਿੰਦਰ ਆ ਗਈ ਅਤੇ ਅਸੀਂ ਆਪਣਾ ਮਨ ਝੱਟ ਬਣਾ ਲਿਆ ਕਿ ਇਹ ਇੱਕ ਚੰਗੀ ਗੱਲ ਹੈਸੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਮੈਂ ਟੀਚਿੰਗ ਦਾ ਸਰਟੀਫਿਕੇਟ ਲੈਣ ਲਈ ਲੋੜੀਂਦੀ ਕਾਰਵਾਈ ਕਰ ਲਈ ਅਤੇ ਵੀਜ਼ੇ ਲਈ ਅਰਜ਼ੀ ਦੇ ਦਿੱਤੀ, ਅਤੇ ਸਾਨੂੰ ਫਰਵਰੀ ਦੇ ਅਖੀਰ ਵਿੱਚ ਵੀਜ਼ਾ ਮਿਲ ਗਿਆ ਅਤੇ 16 ਮਾਰਚ 1962 ਨੂੰ ਅਸੀਂ ਇਸ ਸੂਬੇ (ਅਲਬਰਟਾ) ਵਿੱਚ ਆ ਗਏ ਅਤੇ ਮੈਂ ਹਾਈ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ

? ਤੁਸੀਂ ਅਲਬਰਟਾ ਵਿੱਚ ਕਿਹੜੇ ਸ਼ਹਿਰ ਆਏ?

: ਵਾਈਟਕੋਰਟਇਹ ਇੱਥੋਂ (ਐਡਮੰਟਨ ਤੋਂ) ਤਕਰੀਬਨ 120 ਮੀਲ ਉੱਤਰ ਪੱਛਮ ਵਿੱਚ ਹੈ, ਉਸ ਹਾਈਵੇਅ ਉੱਤੇ ਹੈ ਜਿਸ ਨੂੰ ਅਲਾਸਕਾ ਹਾਈਵੇਅ ਕਿਹਾ ਜਾਂਦਾ ਸੀਇਹ ਬਹੁਤ ਛੋਟਾ ਜਿਹਾ ਕਸਬਾ ਸੀ, ਕਸਬਾ ਵੀ ਨਹੀਂ ਇਹ ਇੱਕ ਪਿੰਡ ਹੀ ਸੀ, ਪਰ ਇੱਥੇ ਇੱਕ ਹਾਈ ਸਕੂਲ ਸੀਇਹ ਉਸ ਸਮੇਂ ਬਹੁਤ ਹੀ ਕੁਰਖਤ ਸ਼ਹਿਰ ਸੀ, ਬਹੁਤ ਹੀ ਕੁਰਖਤ, ਪਰ ਇਹ ਬਦਲ ਰਿਹਾ ਸੀਕਮਿਊਨਿਟੀ ਬਹੁਤ ਤੇਜ਼ੀ ਨਾਲ ਬਦਲ ਰਹੀ ਸੀਉਸ ਸਮੇਂ ਇਸ ਇਲਾਕੇ ਵਿੱਚ ਗੈਸ ਲੱਭੀ ਸੀ, ਇਸ ਲਈ ਗੈਸ ਕੱਢਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਸੀਗੈਸ ਦੀਆਂ ਪਾਈਪ ਲਾਈਨਾਂ ਵਿਛਾਈਆਂ ਜਾ ਰਹੀਆਂ ਸਨ ਅਤੇ ਹਾਈ ਸਕੂਲ ਦੇ ਨੌਜਵਾਨ ਵਿਦਿਆਰਥੀ ਚੰਗੇ ਪੈਸਿਆਂ ਉੱਤੇ ਕੰਮ ਕਰ ਰਹੇ ਸਨਇਸ ਤਰ੍ਹਾਂ ਮੈਂਨੂੰ ਉੱਥੇ ਨੌਕਰੀ ਮਿਲ ਗਈ ਅਤੇ ਕੁਝ ਮਹੀਨਿਆਂ ਬਾਅਦ, ਮੇਰੇ ਖਿਆਲ ਵਿੱਚ ਮਹੀਨੇ ਕੁ ਬਾਅਦ, ਉਨ੍ਹਾਂ ਨੇ ਸੁਰਿੰਦਰ ਨੂੰ ਵੀ ਪੜ੍ਹਾਉਣ ਲਈ ਕਿਹਾਇਸ ਤਰ੍ਹਾਂ ਅਸੀਂ ਦੋਹਾਂ ਨੇ ਉੱਥੇ ਅਗਲੇ ਦੋ ਸਾਲਾਂ ਲਈ ਪੜ੍ਹਾਇਆ ਅਤੇ ਫਿਰ ਸੰਨ 64 ਵਿੱਚ ਅਸੀਂ ਇਸ ਸ਼ਹਿਰ (ਐਡਮੰਟਨ) ਵਿੱਚ ਆ ਗਏਮੈਂ ਇੱਥੇ ਐਡਮੰਟਨ ਸਕੂਲ ਬੋਰਡ ਵਿੱਚ ਇੱਕ ਸਾਲ ਪੜ੍ਹਾਇਆ

ਜਦੋਂ ਮੈਂ ਇਹ ਕਰ ਰਿਹਾ ਸੀ ਤਾਂ ਸੁਰਿੰਦਰ ਅਤੇ ਮੈਂ ਦੋਵੇਂ ਯੂਨੀਵਰਸਿਟੀ ਵਿੱਚ ਕੋਰਸ ਲੈ ਰਹੇ ਸੀਇਸ ਕਰਕੇ ਮੈਂਨੂੰ ਉਨ੍ਹਾਂ ਕੋਰਸਾਂ ਕਰਕੇ ਗ੍ਰੈਜੂਏਟ ਪ੍ਰੋਗਰਾਮ ਵਿੱਚ ਦਾਖਲਾ ਮਿਲ ਗਿਆਸੰਨ 64-65 ਦੇ ਅਕਾਦਮਿਕ ਸਾਲ ਦੇ ਅਖੀਰ ’ਤੇ, ਜਿਹੜਾ ਕਿ ਜੂਨ ਦਾ ਅਖੀਰ ਸੀ, ਮੈਂ ਪੜ੍ਹਾਉਣ ਦਾ ਕੰਮ ਛੱਡਣ ਦਾ ਫੈਸਲਾ ਕਰ ਲਿਆ ਅਤੇ ਯੂਨੀਵਰਸਿਟੀ ਵਿੱਚ ਫੁੱਲ ਟਾਇਮ ਵਿਦਿਆਰਥੀ ਬਣ ਗਿਆ

? ਤੁਸੀਂ ਕੀ ਪੜ੍ਹ ਰਹੇ ਸੀ?

: ਮੁੱਖ ਤੌਰ ਉੱਤੇ ਸੋਸ਼ਿਓਲੌਜੀ

? ਪੜ੍ਹਾਈ ਦੇ ਵਿਸ਼ੇ ਵਿੱਚ ਇਹ ਤਬਦੀਲੀ ਕਿਵੇਂ ਹੋਈ?

: ਹਾਂ, ਇਸ ਵਿਸ਼ੇ ਦੀ ਪੜ੍ਹਾਈ ਕਰਦਿਆਂ, ਮੇਰੇ ਖਿਆਲ ਵਿੱਚ ਮੇਰੀਆਂ ਸਿਆਸੀ ਸਰਗਰਮੀਆਂ, ਸਿਆਸੀ ਵਿਸ਼ਲੇਸ਼ਣ ਜਾਣ ਪਛਾਣ, ਖਾਸ ਕਰਕੇ ਮਾਰਕਸਵਾਦੀ ਨਜ਼ਰੀਏ ਤੋਂ, ਨਾਲ ਮੈਂਨੂੰ ਕਾਫੀ ਫਾਇਦਾ ਹੋਇਆ ਮੈਂਨੂੰ ਛੇਤੀ ਹੀ ਪਤਾ ਚੱਲ ਗਿਆ, ਕਿ ਮੈਂ ਆਪਣੇ ਨਾਲ ਗ੍ਰੈਜੂਏਟ ਕੋਰਸਾਂ ਵਿੱਚ ਪੜ੍ਹ ਰਹੇ ਬਹੁਤੇ ਕੈਨੇਡੀਅਨ ਵਿਦਿਆਰਥੀਆਂ ਤੋਂ ਜੇ ਬਿਹਤਰ ਨਹੀਂ ਹਾਂ, ਤਾਂ ਉਨ੍ਹਾਂ ਦੇ ਬਰਾਬਰ ਜ਼ਰੂਰ ਹਾਂ, ਭਾਵੇਂ ਕਿ ਉਨ੍ਹਾਂ ਨੇ ਪਹਿਲਾਂ ਹੀ ਸੋਸ਼ਿਓਲੌਜੀ ਦੇ ਬਹੁਤ ਕੋਰਸ ਲਏ ਹੋਏ ਸਨਕਈਆਂ ਨੇ ਸੋਸ਼ਿਓਲੌਜੀ ਵਿੱਚ ਮੇਜਰ ਕੀਤਾ ਹੋਇਆ ਸੀ, ਅਤੇ ਕਈਆਂ ਨੇ ਸੋਸ਼ਿਓਲੌਜੀ ਵਿੱਚ ਆਨਰਜ਼ ਕੀਤੀ ਹੋਈ ਸੀ ਅਤੇ ਅਸੀਂ ਸਾਰੇ ਗ੍ਰੈਜੂਏਟ ਕੋਰਸਾਂ ਵਿੱਚ ਇਕੱਠੇ ਪੜ੍ਹ ਰਹੇ ਸੀ ਅਤੇ ਮੈਂ ਉਨ੍ਹਾਂ ਵਿੱਚੋਂ ਬਹੁਤਿਆਂ ਨਾਲੋਂ ਬਿਹਤਰ ਚੱਲ ਰਿਹਾ ਸੀਸੋ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਸੋਸ਼ਿਓਲੌਜੀ ਵੱਖਰੇ ਰਸਤੇ ਰਾਹੀਂ ਸਿੱਖੀ ਸੀ, ਫਿਰ ਵੀ ਇਹ ਬਹੁਤ ਹੀ ਕਾਰਗਰ ਅਤੇ ਫਾਇਦੇਮੰਦ ਸੀ

ਹਾਂ ਤੁਸੀਂ ਠੀਕ ਹੋ ਕਿ ਇਹ ਇੱਕ ਕਾਫੀ ਵੱਡੀ ਤਬਦੀਲੀ ਸੀ, ਪਰ ਤੁਹਾਨੂੰ ਪਤਾ ਹੀ ਹੈ ਕਿ ਉਸ ਸਮੇਂ ਅਤੇ ਹੁਣ ਵੀ ਸੋਸ਼ਿਓਲੌਜੀ ਵਿਗਿਆਨਕ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਇਸ ਲਈ ਹਿਸਾਬ ਅਤੇ ਸਾਇੰਸ ਵਿੱਚ ਲਈ ਟ੍ਰੇਨਿੰਗ ਕੋਈ ਰੁਕਾਵਟ ਨਹੀਂ ਸੀਸਗੋਂ ਇਸ ਨੇ ਸ਼ੁਰੂਆਤ ਕਰਨ ਲਈ ਇੱਕ ਠੀਕ ਪਿਛੋਕੜ ਦਾ ਕੰਮ ਕੀਤਾ

? ਮੈਂ ਥੋੜ੍ਹਾ ਜਿਹਾ ਪਿੱਛੇ ਨੂੰ ਜਾਣਾ ਚਾਹੁੰਦਾ ਹਾਂਜਦੋਂ ਤੁਸੀਂ ਪਹਿਲੀ ਵਾਰੀ ਕੈਨੇਡਾ ਆਏ, ਆਪਣੇ ਉਸ ਸਮੇਂ ਦੇ ਤਜਰਬੇ ਬਾਰੇ ਦੱਸੋ? ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ? ਤੁਹਾਡੇ ਕਿਸ ਤਰ੍ਹਾਂ ਦੇ ਪ੍ਰਭਾਵ ਸਨ?

: ਸਾਨੂੰ ਇਹ ਕਾਫੀ ਵੱਡੀ ਚੁਣੌਤੀ ਲੱਗੀਅਸੀਂ 15-16 ਮਾਰਚ ਨੂੰ ਕੈਨੇਡਾ ਪਹੁੰਚੇਇਹ ਸਨਿੱਚਰਵਾਰ ਦਾ ਦਿਨ ਸੀਅਸੀਂ ਏਅਰਪੋਰਟ ਤੋਂ ਉਸ ਹੀ ਦਿਨ ਅਸੀਂ ਸਿੱਧੇ ਅਲਾਸਕਾ ਹਾਈਵੇਅ ਉੱਤੇ ਪੈਂਦੇ ਪਿੰਡ ਸੈਂਗੂਡੋ ਪਹੁੰਚੇ ਜਿਹੜਾ ਕਿ ਇੱਥੋਂ (ਐਡਮੰਟਨ ਤੋਂ) 100 ਮੀਲ ਹੈਉਸ ਰਾਤ ਅਸੀਂ ਉੱਥੇ ਮਿਸਟਰ ਕਪੂਰ ਕੋਲ ਰਹੇਉੱਥੋਂ ਇੱਕ ਹਾਰਡਵੇਅਰ ਸਟੋਰ ਤੋਂ ਆਪਣੇ ਲਈ ਭਾਂਡੇ ਵਗੈਰਾ ਖ੍ਰੀਦੇਸੈਂਗੂਡੋ ਵਾਈਟਕੋਰਟ ਤੋਂ ਵੀ ਛੋਟਾ ਸ਼ਹਿਰ ਸੀ

ਅਗਲੇ ਦਿਨ ਸਕੂਲ ਬੋਰਡ ਦਾ ਇੱਕ ਅਧਿਕਾਰੀ ਸਾਨੂੰ ਵਾਈਟਕੋਰਟ ਲੈ ਗਿਆਐਤਵਾਰ ਦੁਪਹਿਰੋਂ ਬਾਅਦ ਅਸੀਂ ਉੱਥੇ ਪਹੁੰਚੇ ਅਤੇ ਸੋਮਵਾਰ ਨੂੰ ਮੈਂ ਹਾਈ ਸਕੂਲ ਵਿੱਚ ਕਲਾਸ ਰੂਮ ਵਿੱਚ ਸੀਇਸ ਲਈ ਸਾਡੇ ਕੋਲ ਇਹ ਸੋਚਣ ਦਾ ਸਮਾਂ ਨਹੀਂ ਸੀ ਕਿ ਕੀ ਹੋ ਰਿਹਾ ਹੈਪਰ ਇੱਕ ਗੱਲ ਦਾ ਸਾਨੂੰ ਦੋਹਾਂ ਨੂੰ ਬਹੁਤ ਵੱਡਾ ਸ਼ਾਕ ਲੱਗਾ ਜਦੋਂ ਅਸੀਂ ਵਾਈਟਕੋਰਟ ਪਹੁੰਚੇਸਾਨੂੰ ਸਾਡਾ ਛੋਟਾ ਜਿਹਾ ਘਰ ਦਿਖਾਇਆ ਗਿਆਇਸ ਨੂੰ “ਟੀਚਰੇਜ” ਕਿਹਾ ਜਾਂਦਾ ਸੀਇਹ ਸਕੂਲ ਵਿੱਚ ਸੀ, ਸਕੂਲ ਦੇ ਵਿਹੜੇ ਵਿੱਚ, ਜਿੱਥੇ ਅਸੀਂ ਆਪਣੇ ਅਗਾਂਹ ਦੇ ਸਮੇਂ ਲਈ ਰਹਿਣਾ ਸੀਇਹ ਘਰ ਬਹੁਤ ਹੀ ਮਾਮੂਲੀ ਸੀਸੁਰਿੰਦਰ ਨੇ ਪੱਕਾ ਮਨ ਬਣਾ ਲਿਆ ਸੀ ਕਿ ਉਹ ਉੱਥੇ ਨਹੀਂ ਰਹੇਗੀਜੇ ਅਜਿਹਾ ਕਰਨ ਲਈ ਉਸ ਨੂੰ ਵਾਪਸ ਇੰਗਲੈਂਡ ਜਾਣਾ ਪਵੇ ਤਾਂ ਉਹ ਜਾਣ ਨੂੰ ਤਿਆਰ ਸੀਬੱਸ ਉੱਥੇ ਨਹੀਂ ਰਹਿਣਾ ਸੀ

ਸਕੂਲ ਬੋਰਡ ਦਾ ਉਹ ਅਧਿਕਾਰੀ ਸਾਡੇ ਨਾਲ ਸੀਜਦੋਂ ਉਹ ਸਾਨੂੰ ਉੱਥੇ ਲੈ ਕੇ ਗਿਆ ਤਾਂ ਉਸ ਨੇ ਸੁਰਿੰਦਰ ਦਾ ਪ੍ਰਤੀਕਰਮ ਦੇਖਿਆਉਸ ਸਮੇਂ ਉਹਨਾਂ ਨੂੰ ਟੀਚਰਾਂ ਦੀ ਬਹੁਤ ਲੋੜ ਸੀ, ਹਾਈ ਸਕੂਲ ਦੇ ਟੀਚਰਾਂ ਦੀ ਬਹੁਤ ਲੋੜ ਸੀ, ਉਨ੍ਹਾਂ ਟੀਚਰਾਂ ਦੀ ਬਹੁਤ ਲੋੜ ਸੀ, ਜਿਹਨਾਂ ਕੋਲ ਯੂਨੀਵਰਸਿਟੀ ਦੀ ਡਿਗਰੀ ਹੋਵੇਉਸ ਸਮੇਂ ਅਲਬਰਟਾ ਦੇ ਬਹੁਤ ਥੋੜ੍ਹੇ ਲੋਕ ਹਾਈ ਸਕੂਲ ਤੱਕ ਪੜ੍ਹੇ ਹੋਏ ਸੀ, ਖਾਸ ਕਰਕੇ ਅਲਬਰਟਾ ਦੇ ਪੇਂਡੂ ਇਲਾਕਿਆਂ ਵਿੱਚਪੂਰੇ ਹਾਈ ਸਕੂਲ ਵਿੱਚ ਇੱਕ ਹੀ ਅਧਿਆਪਕ ਸੀ, ਜਿਸ ਕੋਲ ਯੂਨੀਵਰਸਿਟੀ ਦੀ ਡਿਗਰੀ ਸੀ ਅਤੇ ਉਹ ਅਧਿਆਪਕ ਸਕੂਲ ਦੀ ਪ੍ਰਿੰਸੀਪਲ ਸੀਇਸ ਲਈ ਉਹ ਚਾਹੁੰਦੇ ਸੀ ਕਿ ਅਸੀਂ ਉੱਥੇ ਰਹੀਏਇਸ ਲਈ ਉਨ੍ਹਾਂ ਨੇ ਸਾਨੂੰ ਕੁਝ ਦਿਨਾਂ ਲਈ ਇੱਕ ਹੋਟਲ ਵਿੱਚ ਠਹਿਰਾਇਆ ਜਿਹੜਾ ਕਾਫੀ ਪੁਰਾਣਾ ਅਤੇ ਮਾੜਾ ਸੀ ਅਤੇ ਉਸ ਦੇ ਹੇਠਾਂ ਬੀਅਰ ਪਾਰਲਰ ਸੀ ਜਿਸ ਕਰਕੇ ਉੱਥੇ ਰਾਤ ਦੇ ਇੱਕ ਵਜੇ ਤੱਕ ਰੌਲਾ ਪੈਦਾ ਰਹਿੰਦਾ ਸੀ

ਕੁਝ ਦਿਨਾਂ ਬਾਅਦ ਸਕੂਲ ਦੇ ਵਾਈਸ ਪ੍ਰਿੰਸੀਪਲ, ਜਿੰਮ ਕੈਂਡਲ ਨੇ ਸਾਨੂੰ ਆਪਣੇ ਨਾਲ ਠਹਿਰਨ ਦਾ ਸੱਦਾ ਦਿੱਤਾਉਹ ਸਕੂਲ ਦੀ ਬਿਲਕੁਲ ਨਵੀਂ ‘ਟੀਚਰੇਜ’ ਵਿੱਚ ਰਹਿ ਰਿਹਾ ਸੀਅਸੀਂ ਉਨ੍ਹਾਂ ਨੂੰ ਮਾਮੂਲੀ ਕਿਰਾਇਆ ਦੇਣਾ ਸੀ ਜਾਂ ਸ਼ਾਇਦ ਸਕੂਲ ਬੋਰਡ ਨੇ ਦੇਣਾ ਸੀ ਮੈਂਨੂੰ ਨਹੀਂ ਪਤਾ ਇਹ ਕਿਸ ਤਰ੍ਹਾਂ ਹੋਇਆ, ਪਰ ਅਸੀਂ ਉਨ੍ਹਾਂ ਨਾਲ ਦੋ ਹਫਤੇ ਰਹੇ ਅਤੇ ਸਕੂਲ ਬੋਰਡ ਸਾਡੇ ਲਈ ‘ਟੀਚਰੇਜ’ ਨੂੰ ਠੀਕ ਕਰਨ ਲੱਗਾਉਨ੍ਹਾਂ ਉੱਥੇ ਗਰਮ ਪਾਣੀ ਦਾ ਪ੍ਰਬੰਧ ਕੀਤਾ, ਉੱਥੇ ਟੱਬ ਲਾਇਆ ਅਤੇ ਲੱਕੜ ਦਾ ਪੁਰਾਣਾ ਸਟੋਵ ਬਦਲ ਕੇ ਬਿਜਲੀ ਦਾ ਨਵਾਂ ਸਟੋਵ ਫਿੱਟ ਕੀਤਾਇਸ ਨਾਲ ਇਹ ਸਹਿਣਯੋਗ ਹੋ ਗਿਆਅਜੇ ਵੀ ਇਹ ਕੋਈ ਚੰਗਾ ਮਕਾਨ ਨਹੀਂ ਸੀਅਸੀਂ ਉੱਥੇ ਅਗਲੇ ਢਾਈ ਸਾਲ ਰਹੇ, ਸੰਨ 1963-64 ਦੇ ਅਕਾਦਮਿਕ ਸਾਲ ਦੇ ਅਖੀਰ ਤੱਕ

? ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਤਜਰਬਾ ਕਿਸ ਤਰ੍ਹਾਂ ਦਾ ਸੀ?

: ਉਹ ਅਸਲ ਵਿੱਚ ਬਹੁਤ ਵਧੀਆ ਸੀਮੈਂ ਉਸ ਸਮੇਂ 29 ਸਾਲਾਂ ਦਾ ਨੌਜਵਾਨ ਸੀ ਮੈਂਨੂੰ ਵਿਦਿਆਰਥੀਆਂ ਨਾਲ, ਨੌਜਵਾਨਾਂ ਨਾਲ, ਨੌਜਵਾਨ ਵਿਦਿਆਰਥੀਆਂ ਨਾਲ ਕੰਮ ਕਰਨਾ ਚੰਗਾ ਲੱਗਦਾ ਸੀ, ਅਤੇ ਉਹ ਵੀ ਮੈਂਨੂੰ ਪਸੰਦ ਕਰਦੇ ਸਨਬੇਸ਼ੱਕ ਮੈਂ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਸੀ, ਪਰ ਮੈਂ ਗਿਆਰਵੀਂ ਜਮਾਤ ਦਾ ਇਨਚਾਰਜ ਸੀਉਹ ਵਿਦਿਆਰਥੀ ਇੱਕ ਜਵਾਨ ਅਧਿਆਪਕ ਨੂੰ ਦੇਖ ਕੇ ਬਹੁਤ ਖੁਸ਼ ਹੋਏਜਿਸ ਬੰਦੇ ਦੀ ਥਾਂ ਮੈਂ ਆਇਆ ਸੀ, ਉਹ 81 ਜਾਂ 82 ਸਾਲਾਂ ਦਾ ਸੀਜੇ ਮੈਂਨੂੰ ਠੀਕ ਯਾਦ ਹੈ ਤਾਂ ਉਸ ਦਾ ਨਾ ਮਿਸਟਰ ਗਰੀਨ ਸੀਹੋ ਸਕਦਾ ਹੈ ਕਿ ਆਪਣੀ ਜਵਾਨੀ ਵੇਲੇ ਉਹ ਬਹੁਤ ਵਧੀਆ ਅਧਿਆਪਕ ਰਿਹਾ ਹੋਵੇ, ਪਰ ਉਸ ਸਮੇਂ 81 ਸਾਲ ਦੀ ਉਮਰ ਵਿੱਚ ਉਹ ਕਾਫੀ ਕਮਜ਼ੋਰ ਸੀਉਹ ਕਲਾਸ ਵਿੱਚ ਪੂਰਾ ਸਮਾਂ ਜਾਗਦਾ ਹੀ ਨਹੀਂ ਰਹਿ ਸਕਦਾ ਸੀਇਸ ਲਈ ਵਿਦਿਆਰਥੀਆਂ ਲਈ ਮੇਰੇ ਉੱਥੇ ਆਉਣਾ ਇੱਕ ਤਾਜ਼ੀ ਹਵਾ ਦਾ ਬੁੱਲਾ ਸੀ ਅਤੇ ਮੈਂਨੂੰ ਵੀ ਵਿਦਿਆਰਥੀ ਪਸੰਦ ਸਨਮੈਂ ਉਹਨਾਂ ਨਾਲ ਬਹੁਤ ਸੋਹਣਾ ਰਿਸ਼ਤਾ ਕਾਇਮ ਕਰ ਲਿਆ ਸੀਅਸਲ ਵਿੱਚ ਅਗਲੇ ਕੁਝ ਸਾਲਾਂ ਵਿੱਚ ਜਿਹੜੀ ਗੱਲ ਨੇ ਮੈਂਨੂੰ ਇਸ ਤਰ੍ਹਾਂ ਦੇ ਪਛੜੇ ਹੋਏ ਸਕੂਲ ਵਿੱਚ ਪੜ੍ਹਾਉਣ ਬਦਲੇ ਤਸੱਲੀ ਦਾ ਅਹਿਸਾਸ ਕਰਵਾਇਆ, ਉਹ ਇਹ ਸੀ ਕਿ ਉਸ ਸਕੂਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੇਰੇ 5-6 ਵਿਦਿਆਰਥੀਆਂ ਨੇ ਚੰਗੇ ਨੰਬਰਾਂ ਵਿੱਚ ਮੈਟਰਿਕ ਪਾਸ ਕੀਤੀ ਅਤੇ ਮੈਟਰਿਕ ਕਰਨ ਤੋਂ ਬਾਅਦ ਯੂਨੀਵਰਸਿਟੀ ਵਿੱਚ ਡਿਗਰੀ ਕਰਨ ਲਈ ਗਏ

ਇਸ ਤਰ੍ਹਾਂ ਇਹ ਇੱਕ ਕਾਮਯਾਬ ਤਜਰਬਾ ਸੀਇਹ ਬੜਾ ਚੰਗਾ ਤਜਰਬਾ ਸੀਮੇਰੀ ਬਹੁਤ ਜ਼ਿਆਦਾ ਕਦਰ ਕੀਤੀ ਜਾਂਦੀ ਸੀ, ਅਸਲ ਵਿੱਚ ਸਾਡੇ ਦੋਹਾਂ ਦੀ ਚੰਗੀ ਕਦਰ ਕੀਤੀ ਜਾਂਦੀ ਸੀਇਹ ਇੱਕ ਛੋਟਾ ਜਿਹਾ ਸ਼ਹਿਰ ਸੀ, ਅਤੇ ਜਿਸ ਬੰਦੇ ਕੋਲ ਇੱਕ ਜਾਂ ਦੋ ਡਿਗਰੀਆਂ ਹੋਣ, ਉਸ ਵੱਲ ਧਿਆਨ ਦਿੱਤਾ ਜਾਂਦਾ ਸੀ, ਰੰਗ ਦਾ ਭੇਦ ਭਾਦ ਕੀਤੇ ਬਿਨਾਂਅਤੇ ਕਈ ਤਰ੍ਹਾਂ ਦੇ ਅਜਿਹੇ ਬੰਦੇ ਵੀ ਸਨ, ਜਿਹਨਾਂ ਨੂੰ ਅਸੀਂ ਅਜੀਬ ਲੱਗਦੇ ਸੀਖਾਸ ਕਰਕੇ ਸੁਰਿੰਦਰ ਕਿਉਂਕਿ ਉਸ ਵੇਲੇ ਸਾੜ੍ਹੀ ਪਾਉਂਦੀ ਸੀ ਜਾਂ ਸਲਵਾਰ ਕਮੀਜ਼ਪਰ ਬਹੁਤ ਛੇਤੀ ਹੀ ਲੋਕ ਸਾਡੇ ਉੱਥੇ ਹੋਣ ਦੀ ਕਦਰ ਕਰਨ ਲੱਗੇ ਕਿਉਂਕਿ ਅਸੀਂ ਇੱਕ ਛੋਟੇ ਜਿਹੇ ਕਸਬੇ, ਛੋਟੇ ਜਿਹੇ ਪਿੰਡ ਵਿੱਚ ਸੀ ਇੱਕ ਅਧਿਆਪਕ ਵਜੋਂ ਤੁਹਾਡੀ ਕੀਰਤੀ ਛੇਤੀ ਹੀ ਫੈਲ ਜਾਂਦੀ ਹੈ, ਇਸ ਲਈ ਲੋਕ ਠੀਕ ਠਾਕ ਅਤੇ ਦੋਸਤਾਨਾ ਸਨ

ਅਸੀਂ ਕਿਸਮਤ ਵਾਲੇ ਸੀ ਕਿ ਸਾਡੀ ਇੱਕ ਆਪਣੀ ਉਮਰ ਦੇ ਨੌਜਵਾਨ ਜੋੜੇ ਨਾਲ ਦੋਸਤੀ ਹੋ ਗਈਉਸ ਬੰਦੇ ਦਾ ਨਾਂ ਫੌਰੈਸਟਰ ਸੀਉਹ ਡੱਚ ਪਿਛੋਕੜ ਦਾ ਸੀਉਹ ਕੁਝ ਸਮਾਂ ਇੰਡੋਨੇਸ਼ੀਆ ਵਿੱਚ ਰਿਹਾ ਸੀ, ਪਰ ਅਜ਼ਾਦੀ ਤੋਂ ਬਾਅਦ ਉੱਥੋਂ ਬਾਹਰ ਆ ਗਿਆ ਸੀਇਸ ਤਰ੍ਹਾਂ ਉਸ ਨੂੰ ਏਸ਼ੀਆ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸੀਉਸ ਨੂੰ ਥੋੜ੍ਹਾ ਬਹੁਤ ਬਸਤੀਵਾਦੀ ਢਾਂਚਿਆਂ ਦਾ ਗਿਆਨ ਸੀ ਅਤੇ ਉਸ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਫੌਰੈਸਟਰੀ (ਜੰਗਲਾਤ ਦੀ ਪੜ੍ਹਾਈ) ਵਿੱਚ ਡਿਗਰੀ ਕੀਤੀ ਹੋਈ ਸੀਉਸ ਦੀ ਪਤਨੀ ਦਾ ਨਾਂ ਡੌਰਿਸ ਸੀ ਅਤੇ ਉਨ੍ਹਾਂ ਦੇ ਉਸ ਸਮੇਂ ਤਿੰਨ ਜਾਂ ਚਾਰ ਬੱਚੇ ਸਨਸ਼ਾਇਦ ਦੋ ਜਾਂ ਤਿੰਨ ਬੱਚੇਉਹ ਮਕਲਿਓਡ ਰਿਵਰ ਵਿਖੇ ਇੱਕ ਛੋਟੇ ਅਤੇ ਸੁਹਣੇ ਕੰਟਰੀ ਹਾਊਸ ਵਿੱਚ ਰਹਿੰਦੇ ਸਨ

ਜਦੋਂ ਅਸੀਂ ਉੱਥੇ ਗਏ, ਉਦੋਂ ਉਹ ਪਹਿਲੇ ਜਾਂ ਦੂਸਰੇ ਦਿਨ ਸਾਨੂੰ ਮਿਲਣ ਲਈ ਆਏਉਹਨਾਂ ਨੇ ਆ ਕੇ ਸਾਡਾ ਦਰਵਾਜ਼ਾ ਖੜਕਾਇਆ ਅਤੇ ਆਪਣੀ ਜਾਣ-ਪਛਾਣ ਕਰਵਾਈਉਹ ਕਹਿੰਦੇ, “ਸਾਨੂੰ ਪਤਾ ਲੱਗਾ ਸੀ ਕਿ ਤੁਸੀਂ ਇੱਥੇ ਆਏ ਹੋਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਸੀ।” ਉਨ੍ਹਾਂ ਅਗਲੇ ਵੀਕਇੰਡ ਉੱਤੇ ਸਾਨੂੰ ਆਪਣੇ ਘਰ ਖਾਣੇ ਉੱਤੇ ਸੱਦਿਆਇਸ ਲਈ ਅਸੀਂ ਉਸ ਹੀ ਸਮੇਂ ਤੋਂ ਉਨ੍ਹਾਂ ਦੇ ਬਹੁਤ ਨਜ਼ਦੀਕੀ ਦੋਸਤ ਬਣ ਗਏਇਸ ਨਾਲ ਵਾਈਟਕੋਰਟ ਵਿੱਚ ਸਾਡਾ ਤਜਰਬਾ ਸੁਹਾਣਾ ਬਣ ਗਿਆਸਕੂਲ ਦਾ ਸਟਾਫ ਬਹੁਤ ਚੰਗਾ ਸੀ, ਅਤੇ ਸਾਡੇ ਨਾਲ 20 ਹੋਰ ਅਧਿਆਪਕ ਕੰਮ ਕਰਦੇ ਸੀਇਸ ਲਈ ਇਹ ਔਖਾ ਨਹੀਂ ਨਹੀਂ ਸੀਜਦੋਂ ਤੁਸੀਂ ਕਿਸੇ ਨਵੇਂ ਮੁਲਕ ਵਿੱਚ ਆਪਣੀ ਜ਼ਿੰਦਗੀ ਸ਼ੁਰੂ ਕਰੋ ਤਾਂ ਛੋਟੇ ਕਸਬੇ ਵਿੱਚ ਹੋਣ ਦੇ ਕੁਝ ਫਾਇਦੇ ਹੁੰਦੇ ਹਨ, ਬਸ਼ਰਤੇ ਕਿ ਤੁਹਾਡੇ ਕੰਮ ਦਾ ਦਰਜਾ ਉੱਚਾ ਹੋਵੇ ਤਾਂ ਕਿ ਲੋਕ ਤੁਹਾਡੇ ਰੁਤਬੇ ਕਰ ਕੇ ਤੁਹਾਡੀ ਇੱਜ਼ਤ ਕਰਨਮੇਰਾ ਖਿਆਲ ਹੈ ਕਿ ਇਸ ਨਾਲ ਫਾਇਦਾ ਹੁੰਦਾ ਹੈ

? ਠੀਕ ਹੈ, ਹੁਣ ਆਪਾਂ ਮੁੜ ਕੇ ਤੁਹਾਡੇ ਯੂਨੀਵਰਸਿਟੀ ਦੇ ਤਜਰਬੇ ਬਾਰੇ ਗੱਲ ਕਰਦੇ ਹਾਂਤੁਹਾਡਾ ਉੱਥੇ ਕਿਸ ਤਰ੍ਹਾਂ ਦਾ ਤਜਰਬਾ ਰਿਹਾ?

: ਇਹ ਬਹੁਤ ਵਧੀਆ ਸੀਗ੍ਰੈਜੂਏਟ ਪ੍ਰੋਗਰਾਮ ਦੇ ਹਿਸਾਬ ਨਾਲ ਇਹ ਯੂਨੀਵਰਸਿਟੀ ਅਜੇ ਨਵੀਂ ਸੀਇਸ ਲਈ ਉਹ ਗ੍ਰੈਜੂਏਟ ਦੀ ਪੜ੍ਹਾਈ ਲਈ ਹੋਣਹਾਰ ਵਿਦਿਆਰਥੀਆਂ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਸੀਇਸ ਲਈ ਉਹ ਤੁਹਾਨੂੰ ਕਾਫੀ ਚੰਗੇ ਚੰਗੇ ਵਜੀਫੇ, ਅਤੇ ਸਹੂਲਤਾਂ ਦਿੰਦੇ ਸੀਪੜ੍ਹਾਉਣ ਵਾਲੇ ਸਟਾਫ ਦੀ ਗਿਣਤੀ ਵਧ ਰਹੀ ਸੀਉਹ ਚੰਗੀਆਂ ਯੂਨੀਵਰਸਿਟੀਆਂ ਦੇ ਪਿਛੋਕੜ ਵਾਲੇ ਅਤੇ ਕਾਬਲ ਲੋਕਾਂ ਨੂੰ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀਇਸ ਲਈ ਬੌਧਿਕ ਪੱਧਰ ਉੱਤੇ ਯੂਨੀਵਰਸਿਟੀ ਦਾ ਮਾਹੌਲ ਕਾਫੀ ਉਤੇਜਨਾ ਵਾਲਾ ਸੀਇਸ ਲਈ ਗ੍ਰੈਜੂਏਟ ਵਿਦਿਆਰਥੀ ਵਜੋਂ ਆਉਣ ਲਈ ਇਹ ਇੱਕ ਚੰਗੀ ਥਾਂ ਸੀਬਹੁਤ ਸਾਰੇ ਵਿਦੇਸ਼ੀ ਵਿਦਿਆਰਥੀ ਯੂਨੀਵਰਸਿਟੀ ਵਿੱਚ ਆ ਰਹੇ ਸੀਬਹੁਤ ਸਾਰੇ ਵਿਦਿਆਰਥੀ ਹਿੰਦੁਸਤਾਨ ਤੋਂ ਵੀ ਆਏ ਹੋਏ ਸਨਅਸੀਂ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀਆਂ, ਖਾਸ ਕਰਕੇ ਹਿੰਦੁਸਤਾਨ ਦੇ ਸਾਰੇ ਹਿੱਸਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ, ਨੂੰ ਮਿਲੇ ਅਤੇ ਉਨ੍ਹਾਂ ਦੇ ਦੋਸਤ ਬਣ ਗਏਕੈਂਪਸ ਵਿੱਚ ਇੰਡੀਅਨ ਸਟੂਡੈਂਟ ਐਸੋਸੀਏਸ਼ਨ ਕਾਫੀ ਸਰਗਰਮ ਸੀਸ਼ਹਿਰ ਵਿੱਚ ਵੀ ਭਾਰਤੀ ਭਾਈਚਾਰੇ ਦੀ ਗਿਣਤੀ ਵਧ ਰਹੀ ਸੀ, ਖਾਸ ਕਰਕੇ ਗਰਮੀਆਂ ਵਿੱਚਵੱਖ ਵੱਖ ਥਾਂਵਾਂ ਤੋਂ ਲੋਕ ਇੱਥੇ ਆ ਰਹੇ ਸੀਅਧਿਆਪਕ ਪੜ੍ਹਾਉਣ ਲਈ ਆ ਰਹੇ ਸਨ ਅਤੇ ਇੰਜਨੀਅਰ ਵੀ ਆ ਰਹੇ ਸਨਇਸ ਲਈ ਅਸੀਂ ਉਨ੍ਹਾਂ ਸਭ ਨੂੰ ਮਿਲਦੇ ਸੀਕਈ ਤਰ੍ਹਾਂ ਦੇ ਸਮਾਜਕ ਸਮਾਗਮ ਹੋ ਰਹੇ ਸਨਅਸੀਂ ਭਾਰਤੀ ਭਾਈਚਾਰੇ ਵਿੱਚ ਵੀ ਸਰਗਰਮ ਹੋ ਗਏਇੱਧਰ ਉੱਧਰ ਛੋਟੀਆਂ ਛੋਟੀਆਂ ਸੰਸਥਾਵਾਂ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨਇਸ ਲਈ ਇਹ ਕਾਫੀ ਦਿਲਚਸਪ ਅਤੇ ਉਤੇਜਨਾ ਭਰਪੂਰ ਤਜਰਬਾ ਸੀ

? ਉਸ ਸਮੇਂ ਸਥਾਨਕ ਇੰਡੋ-ਕੈਨੇਡੀਅਨ ਕਮਿਊਨਿਟੀ ਕਿੰਨੀ ਕੁ ਵੱਡੀ ਸੀ?

: ਜਦੋਂ ਅਸੀਂ ਇੱਥੇ ਆਏ, ਮੇਰੇ ਖਿਆਲ ਵਿੱਚ ਉਦੋਂ ਇੱਥੇ 15-20 ਲੋਕ ਹੋਣਗੇ ਅਤੇ ਨਾਲ 25-30 ਵਿਦਿਆਰਥੀਜੇ ਤੁਸੀਂ ਸਾਡੇ ਵਾਂਗ ਆਏ ਇੰਮੀਗ੍ਰੈਂਟਾਂ ਅਤੇ ਵਿਦਿਆਰਥੀ ਵੀਜ਼ੇ ਉੱਤੇ ਆਏ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਵਿੱਚ ਅਧਿਆਪਕਾਂ ਵਜੋਂ ਆਏ ਕੁਝ ਕੁ ਭਾਰਤੀ ਲੋਕਾਂ ਨੂੰ ਮਿਲਾ ਕੇ ਦੇਖੋ ਤਾਂ ਉਸ ਸਮੇਂ ਤਕਰੀਬਨ 50 ਕੁ ਲੋਕ ਹੋਣਗੇਇਸ ਲਈ ਸਾਰਿਆਂ ਨੂੰ ਜਾਣਨਾ ਬਹੁਤ ਸੌਖਾ ਸੀ

? ਕਮਿਊਨਿਟੀ ਦੇ ਸਮਾਗਮ ਕਿਸ ਤਰ੍ਹਾਂ ਦੇ ਹੁੰਦੇ ਸਨ?

: ਬਹੁਤਾ ਕਰਕੇ ਸੱਭਿਆਚਾਰਕ ਪ੍ਰੋਗਰਾਮਮੇਰੇ ਖਿਆਲ ਵਿੱਚ ਸਾਡਾ ਇੱਕ ਵੱਡਾ ਫਿਕਰ ਇਹ ਸੀ ਕਿ ਕੈਨੇਡਾ ਦੇ ਲੋਕਾਂ ਨੂੰ ਸਾਡੇ ਬਾਰੇ ਬਹੁਤ ਜ਼ਿਆਦਾ ਪਤਾ ਨਹੀਂ ਸੀਉਹ ਸਾਨੂੰ ਅੰਗਰੇਜ਼ਾਂ ਦੇ ਗੁਲਾਮ ਮੁਲਕ ਤੋਂ ਆਏ ਲੋਕਾਂ ਦੀ ਤਰ੍ਹਾਂ ਦੇਖਦੇ ਸਨਉਹ ਸਾਨੂੰ ਰੰਗਦਾਰ ਲੋਕਾਂ ਵਾਂਗ ਦੇਖਦੇ ਸਨਉਨ੍ਹਾਂ ਦੀ ਸਾਡੇ ਬਾਰੇ ਸਮਝ ਨਸਲਵਾਦੀ ਸੀਇਸ ਲਈ ਮਸਲਾ ਆਪਣੇ ਨਵੇਂ ਕੈਨੇਡੀਅਨ, ਹਮਵਤਨੀਆਂ, ਨੂੰ ਆਪਣੇ ਬਾਰੇ ਸਿੱਖਿਅਤ ਕਰਨ ਦਾ ਸੀਇਸ ਲਈ ਡਿਨਰ, ਸੱਭਿਆਚਾਰਕ ਸਮਾਗਮ, ਨਾਚ ਅਤੇ ਸੰਗੀਤ ਦੇ ਪ੍ਰੋਗਰਾਮ ਹੁੰਦੇ ਸਨਵਿਦਿਆਰਥੀਆਂ ਦੀ ਜਥੇਬੰਦੀ ਨੇ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈਗੁਰਦੁਵਾਰੇ ਖੋਲ੍ਹੇ ਗਏ ਕੁਝ ਲੋਕ ਦੂਜੇ ਸਮਾਗਮਾਂ ਦੇ ਮੁਕਾਬਲੇ ਇਨ੍ਹਾਂ ਵਿੱਚ ਜ਼ਿਆਦਾ ਦਿਲਚਸਪੀ ਲੈਂਦੇ ਸਨਪਰ ਇਹ ਸਭ ਕੁਝ ਮੁੱਖ ਤੌਰ ਉੱਤੇ ਸੱਭਿਆਚਾਰਕ ਅਤੇ ਸਮਾਜਕ ਸਮਾਗਮ ਸਨ

ਬਹੁਤ ਵਾਰ ਸਾਨੂੰ ਕੈਨੇਡੀਅਨ ਸੰਸਥਾਵਾਂ ਵੱਲੋਂ ਕਮਿਊਨਿਟੀ ਮੀਟਿੰਗਾਂ ਲਈ ਸੱਦਿਆ ਜਾਂਦਾ ਸੀਜਿਵੇਂ ਲਾਇਨਜ਼ ਕਲੱਬ ਜਾਂ ਯੂਨਾਈਟਿਡ ਨੇਸ਼ਨਜ਼ ਕਲੱਬ ਵੱਲੋਂ ਮੈਂਨੂੰ ਇਹ ਦੋ ਨਾਂ ਹੀ ਯਾਦ ਹਨਇਹ ਸੰਸਥਾਵਾਂ ਸਾਨੂੰ ਭਾਸ਼ਣ ਦੇਣ ਲਈ ਸੱਦਦੀਆਂ ਸਨ

(ਰਾਜ ਪੰਨੂ ਦੀ ਪਤਨੀ ਸੁਰਿੰਦਰ ਇੱਥੇ ਇਹ ਦੱਸਦੇ ਹਨ: ਜਦੋਂ ਅਸੀਂ ਵਾਈਟਕੋਰਟ ਵਿੱਚ ਸੀ, ਤਾਂ ਦੂਜੇ ਦਿਨ ਮੰਗਲਵਾਰ ਨੂੰ ਹੋਮ-ਸਕੂਲ ਮੀਟਿੰਗ ਸੀ ਜਿਸ ਵਿੱਚ ਉਹ ਨੌਜਵਾਨ ਲੋਕਾਂ ਲਈ ਰਾਤ ਨੂੰ ਬਾਹਰ ਰਹਿਣ ਦੇ ਸਮੇਂ ਬਾਰੇ ਕਰਫਿਊ ਦਾ ਟਾਇਮ ਨਿਸ਼ਚਿਤ ਕਰਨ ਬਾਰੇ ਵਿਚਾਰ ਕਰ ਰਹੇ ਸਨਅਤੇ ਉਨ੍ਹਾਂ ਵਿੱਚੋਂ ਕਿਸੇ ਨੇ ਰਾਜ ਨੂੰ ਪੁੱਛਿਆ ਕਿ “ਤੁਸੀਂ ਇਸ ਸਮੱਸਿਆ ਨਾਲ ਕਿਉਂ ਨਿਪਟਦੇ ਹੋ?” ਇਹ ਉੱਠੇ ਅਤੇ ਬੋਲੇ, “ਸਾਡੇ ਇਹ ਸਮੱਸਿਆਵਾਂ ਨਹੀਂ ਹਨਸਾਡੇ ਨੌਜਵਾਨ ਬੱਚੇ, ਖਾਸ ਕਰਕੇ ਕੁੜੀਆਂ, ਰਾਤ ਨੂੰ ਬਾਹਰ ਨਹੀਂ ਜਾਂਦੀਆਂਇਸ ਲਈ ਸਾਡੇ ਇਹ ਸਮੱਸਿਆ ਨਹੀਂ ਹੈ।” ਅਤੇ ਉਹ ਸਾਰੇ ਇਨ੍ਹਾਂ ਵੱਲ ਦੇਖਣ ਲੱਗੇ ਬਈ, “ਇਹ ਕੀ ਕਹਿ ਰਿਹਾ ਹੈ? ਨੌਜਵਾਨ ਕੁੜੀਆਂ ਬਾਹਰ ਨਹੀਂ ਜਾ ਸਕਦੀਆਂ?” ਇਹ ਉਨ੍ਹਾਂ ਲਈ ਨਵੀਂ ਗੱਲ ਸੀ।)

? ਜਦੋਂ ਤੁਸੀਂ ਆਪਣੀ ਡਿਗਰੀ ਖਤਮ ਕਰ ਲਈ ਤਾਂ ਫਿਰ ਕੀ ਹੋਇਆ? ਪਹਿਲਾਂ ਇਹ ਦੱਸੋ ਕਿ ਤੁਸੀਂ ਆਪਣੀ ਡਿਗਰੀ ਖਤਮ ਕਦੋਂ ਕੀਤੀ?

: ਮੈਂ ਆਪਣੀ ਡਿਗਰੀ 1973 ਵਿੱਚ ਖਤਮ ਕੀਤੀ, ਪਰ ਮੈਂ ਆਪਣਾ ਪੀ ਐੱਚ ਡੀ ਦਾ ਕੰਮ, ਬਹੁਤ ਸਾਰਾ, 1968 ਦੇ ਅਪ੍ਰੈਲ ਮਹੀਨੇ ਵਿੱਚ ਖਤਮ ਕਰ ਲਿਆ ਸੀਮੈਂ ਆਪਣੇ ਥੀਸਿਸ ਲਈ ਫੀਲਡ ਰਿਸਚਰਚ ਮੁਕਾ ਲਈ ਸੀਮੈਂ ਆਪਣਾ ਥੀਸਿਸ ਲਿਖਣਾ ਸ਼ੁਰੂ ਕਰ ਦਿੱਤਾ ਸੀ, ਪਰ ਉਨ੍ਹਾਂ ਦਿਨਾਂ ਵਿੱਚ ਨੌਕਰੀਆਂ ਸੌਖੀਆਂ ਹੀ ਲੱਭ ਜਾਂਦੀਆਂ ਸਨਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਬਹੁਤ ਜ਼ਿਆਦਾ ਮੰਗ ਸੀਇਸ ਲਈ ਮੈਂਨੂੰ ਟਰਾਂਟੋ ਦੀ ਯੌਰਕ ਯੂਨੀਵਰਸਿਟੀ ਵਿੱਚ ਨੌਕਰੀ ਮਿਲ ਗਈ ਅਤੇ ਅਸੀਂ ਸੰਨ 1968 ਦੇ ਜੁਲਾਈ ਜਾਂ ਅਗਸਤ ਵਿੱਚ ਟਰਾਂਟੋ ਮੂਵ ਹੋ ਗਏ ਅਤੇ ਸਤੰਬਰ ਵਿੱਚ ਉੱਥੇ ਪੜ੍ਹਾਉਣਾ ਸ਼ੁਰੂ ਕਰ ਦਿੱਤਾਉਸ ਕਰਕੇ ਮੇਰੇ ਵੱਲੋਂ ਥੀਸਿਸ ਲਿਖਣ ਵਿੱਚ ਦੇਰ ਹੋ ਗਈਕਿਉਂਕਿ ਜਦੋਂ ਤੁਸੀਂ ਨਵੇਂ ਪ੍ਰੋਫੈਸਰ, ਯੂਨੀਵਰਸਿਟੀ ਦੇ ਲੈਕਚਰਾਰ ਹੁੰਦੇ ਹੋ, ਉਸ ਵੇਲੇ ਤੁਹਾਡੀ ਪਹਿਲੀ ਤਰਜੀਹ ਆਪਣੀ ਨਿੱਤ-ਪ੍ਰਤੀ ਦੀਆਂ ਸਰਗਰਮੀਆਂ ਵੱਲ ਧਿਆਨ ਦੇਣਾ ਹੁੰਦਾ ਹੈ

ਇਸ ਲਈ ਮੇਰਾ ਥੀਸਿਸ 1972 ਦੇ ਅਖੀਰ ਤੱਕ ਖਤਮ ਨਹੀਂ ਹੋਇਆਮੈਂ ਇਸ ਨੂੰ 1973 ਦੀ ਜਨਵਰੀ ਜਾਂ ਫਰਵਰੀ ਵਿੱਚ ਡਿਫੈਂਡ ਕੀਤਾਰਸਮੀ ਤੌਰ ਉੱਤੇ ਮੇਰੀ ਪੀ ਐੱਚ ਡੀ ਉਦੋਂ ਖਤਮ ਹੋਈ, ਪਰ ਮੈਂ 1968 ਵਿੱਚ ਇੱਕ ਫੁੱਲ ਟਾਇਮ ਫੈਕਲਟੀ ਮੈਂਬਰ ਵਜੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ

? ਫਿਰ ਤੁਸੀਂ ਅਲਬਰਟਾ ਵਿੱਚ ਕਦੋਂ ਵਾਪਸ ਆਏ?

: 1969 ਵਿੱਚਜਦੋਂ ਅਸੀਂ ਉੱਥੇ (ਟਰਾਂਟੋ) ਗਏ, ਉਦੋਂ ਸੁਰਿੰਦਰ ਪਹਿਲਾਂ ਹੀ ਐਡਮੰਟਨ ਦੇ ਸਰਕਾਰੀ ਸਕੂਲ ਸਿਸਟਮ ਵਿੱਚ ਪੜ੍ਹਾ ਰਹੀ ਸੀਉਸ ਦੀ ਨੌਕਰੀ ਪੱਕੀ ਸੀਇਸ ਲਈ ਉਸ ਨੇ ਇੱਕ ਸਾਲ ਦੀ ਛੁੱਟੀ ਲਈ ਸੀ, ਇਹ ਸੋਚ ਕੇ ਕਿ ਟਰਾਂਟੋ ਜਾ ਕੇ ਉਹ, ਉੱਥੇ ਟੀਚਰ ਦਾ ਸਰਟੀਫਿਕੇਟ ਲੈ ਲਵੇਗੀ ਅਤੇ ਉਹਨੂੰ ਉੱਥੇ ਪੜ੍ਹਾਉਣ ਦਾ ਕੰਮ ਮਿਲ ਜਾਵੇਗਾਉਹ ਘਰ ਨਹੀਂ ਰਹਿਣਾ ਚਾਹੁੰਦੀ ਸੀਉਸ ਸਮੇਂ ਸਾਡੇ ਕੋਈ ਬੱਚਾ ਨਹੀਂ ਸੀ, ਅਤੇ ਉਹ ਪੜ੍ਹਾਉਣ ਦੇ ਪੂਰੀ ਤਰ੍ਹਾਂ ਯੋਗ ਸੀਉਸ ਨੇ ਇੱਥੋਂ ਇੱਕ ਹੋਰ ਬੀ ਐੱਡ ਦੀ ਡਿਗਰੀ ਕਰ ਲਈ ਸੀਉਹਦੇ ਕੋਲ ਇੰਡੀਆ ਤੋਂ ਦੋ ਬੀ ਐੱਡ ਦੀਆਂ ਡਿਗਰੀਆਂ ਸਨਉਸ ਨੇ ਉੱਥੇ (ਇੰਡੀਆ ਤੋਂ) ਐੱਮ ਏ ਕੀਤੀ ਹੋਈ ਸੀਇਸ ਤਰ੍ਹਾਂ ਉਸ ਕੋਲ ਬੀ ਐੱਡ ਦੀਆਂ ਤਿੰਨ ਡਿਗਰੀਆਂ ਸਨਇਸ ਲਈ ਉਹ ਕਹਿੰਦੀ, “ਮੈਂ ਘਰ ਰਹਿ ਕੇ ਸਾਰਾ ਦਿਨ ਤੁਹਾਡੀ ਉਡੀਕ ਨਹੀਂ ਕਰਨਾ ਚਾਹੁੰਦੀ।” ਉਹਦੀ ਗੱਲ ਕਾਫੀ ਠੀਕ ਵੀ ਸੀਪਰ ਉਸ ਨੂੰ ਟਰਾਂਟੋ ਵਿੱਚ ਉਸ ਇੱਕ ਸਾਲ ਦੇ ਦੌਰਾਨ ਪੜ੍ਹਾਉਣ ਦੀ ਪੱਕੀ ਨੌਕਰੀ ਨਾ ਮਿਲੀਇੱਥੇ (ਐਡਮੰਟਨ ਵਿੱਚ) ਸਕੂਲ ਬੋਰਡ ਵਾਲੇ ਇਹ ਜਾਣਨਾ ਚਾਹੁੰਦੇ ਸਨ ਕਿ ਕੀ ਉਹ ਵਾਪਸ ਆ ਰਹੀ ਹੈ ਜਾਂ ਨਹੀਂਉਹ ਜਾਣਨਾ ਚਾਹੁੰਦੇ ਸੀ ਕਿ ਜੇ ਉਹ ਵਾਪਸ ਨਹੀਂ ਆ ਰਹੀ ਤਾਂ ਕੀ ਉਹ ਉਸ ਦੀ ਥਾਂ ਕੋਈ ਨਵਾਂ ਟੀਚਰ ਰੱਖ ਲੈਣ

ਇਸ ਲਈ ਉਨ੍ਹਾਂ ਨੇ ਉਸ ਨੂੰ ਇੱਕ ਨੋਟਿਸ ਭੇਜਿਆਮੇਰਾ ਖਿਆਲ ਹੈ ਕਿ ਇਹ ਉਸ ਸਾਲ ਮਾਰਚ ਦੀ ਗੱਲ ਹੈਉਨ੍ਹਾਂ ਨੇ ਲਿਖਿਆ ਸੀ, “ਸਾਨੂੰ ਦੱਸੋ ਕਿ ਤੁਸੀਂ ਵਾਪਸ ਆ ਰਹੇ ਹੋ ਜਾਂ ਨਹੀਂਜੇ ਨਹੀਂ ਆ ਰਹੇ ਤਾਂ ਸਾਨੂੰ ਆਪਣਾ ਅਸਤੀਫਾ ਭੇਜ ਦਿਉ।” ਉਹ ਮੈਂਨੂੰ ਕਹਿੰਦੀ, “ਮੇਰਾ ਖਿਆਲ ਹੈ ਸਾਨੂੰ ਵਾਪਸ ਜਾਣਾ ਚਾਹੀਦਾ ਹੈਜੇ ਮੈਂਨੂੰ ਕੋਈ ਪੱਕੀ ਨੌਕਰੀ ਨਾ ਮਿਲੀ ਤਾਂ ਮੈਂ ਤਾਂ ਜ਼ਰੂਰ ਵਾਪਸ ਚਲੇ ਜਾਣਾ ਹੈ।” ਮੈਂਨੂੰ ਟਰਾਂਟੋ ਪਸੰਦ ਸੀ ਖਾਸ ਕਰਕੇ ਯੂਨੀਵਰਸਿਟੀਇਹ ਇੱਕ ਨਵੀਂ ਯੂਨੀਵਰਸਿਟੀ ਸੀਇਹ ਕਈ ਤਰ੍ਹਾਂ ਨਾਲ ਚਹਿਲ ਪਹਿਲ ਵਾਲੀ ਅਤੇ ਰੈਡੀਕਲ ਯੂਨੀਵਰਸਿਟੀ ਸੀਇਸ ਲਈ ਮੈਂ ਉੱਥੇ ਰਹਿਣਾ ਚਾਹੁੰਦਾ ਸੀਉਹ ਮੈਂਨੂੰ ਕਹਿੰਦੀ, “ਜੇ ਮੈਂਨੂੰ ਇੱਥੇ ਕੋਈ ਨੌਕਰੀ ਨਾ ਮਿਲੀ ਤਾਂ ਮੈਂ ਤਾਂ ਵਾਪਸ ਚਲੇ ਜਾਣਾ ਹੈ।” ਉਸ ਨੇ ਉੱਥੇ ਇੱਕ ਨੌਕਰੀ ਲਈ ਅਰਜ਼ੀ ਦਿੱਤੀ ਹੋਈ ਸੀਉਹਨੂੰ ਅਪ੍ਰੈਲ ਵਿੱਚ ਪਤਾ ਲੱਗ ਗਿਆ ਕਿ ਉਸ ਨੂੰ ਉਹ ਨੌਕਰੀ ਨਹੀਂ ਮਿਲੇਗੀਫਿਰ ਸਾਨੂੰ ਇਹ ਚੋਣ ਕਰਨੀ ਪੈਣੀ ਸੀ ਕਿ ਅੱਗੇ ਕੀ ਕਰਨਾ ਹੈਫਿਰ ਮੈਂ ਇੱਥੇ (ਐਡਮੰਟਨ ਵਿੱਚ) ਆਪਣੇ ਕੁਲੀਗਾਂ ਨਾਲ ਸੰਪਰਕ ਕੀਤਾ ਕਿ ਮੈਂ ਵਾਪਸ ਆਉਣਾ ਚਾਹੁੰਦਾ ਹਾਂਅਸਲ ਵਿੱਚ ਸਾਡੇ ਟਰਾਂਟੋ ਜਾਣ ਤੋਂ ਪਹਿਲਾਂ ਮੈਂਨੂੰ ਇੱਥੇ ਇੱਕ ਪੁਜੀਸ਼ਨ ਦੀ ਪੇਸ਼ਕਸ਼ ਹੋਈ ਸੀ ਜਿਸ ਨੂੰ ਮੈਂ ਨਾਂਹ ਕਹਿ ਦਿੱਤੀ ਸੀ

ਸਾਲ ਬਾਅਦ ਸਥਿਤੀਆਂ ਬਦਲ ਗਈਆਂ ਸਨਮੈਂ ਉਨ੍ਹਾਂ ਨੂੰ ਫੋਨ ਕੀਤਾ ਅਤੇ ਕਿਹਾ, “ਮੈਂ ਵਾਪਸ ਆਉਣਾ ਚਾਹੁੰਦਾ ਹਾਂ।” ਉਹ ਕਹਿੰਦੇ, “ਠੀਕ ਹੈ, ਕੋਈ ਸਮੱਸਿਆ ਨਹੀਂ ਹੈ।” ਮੇਰਾ ਖਿਆਲ ਹੈ ਕਿ ਅਪ੍ਰੈਲ ਵਿੱਚ ਮੈਂ ਅਤੇ ਸੁਰਿੰਦਰ ਟਰਾਂਟੋ ਤੋਂ ਇੱਥੇ ਆ ਗਏਮੈਂ ਸਿਆਟਲ ਵਿੱਚ ਇੱਕ ਪੇਪਰ ਪੇਸ਼ ਕਰਨ ਜਾਣਾ ਸੀ, ਅਤੇ ਮੇਰਾ ਭਰਾ ਪਹਿਲਾਂ ਹੀ ਇੱਥੇ ਸੀਉਹ ਇੰਡੀਆ ਤੋਂ ਨਵਾਂ ਨਵਾਂ ਵਿਆਹ ਕਰਵਾ ਕੇ ਆਇਆ ਸੀਉਹ ਇੰਡੀਆ ਵਿਆਹ ਕਰਵਾਉਣ ਗਿਆ ਸੀ ਅਤੇ ਵਿਆਹ ਕਰਵਾ ਕੇ ਵਾਪਸ ਆ ਗਿਆ ਸੀਇਸ ਲਈ ਸਾਡਾ ਇੱਥੇ ਇੱਕ ਪਰਿਵਾਰਕ ਰਿਸ਼ਤਾ ਸੀ, ਸੁਰਿੰਦਰ ਦੇ ਕੰਮ ਤੋਂ ਜਾਣਨ ਵਾਲੇ ਲੋਕ ਵੀ ਇੱਥੇ ਸਨ ਅਤੇ ਇੱਥੇ ਸਾਡੇ ਯੂਨੀਵਰਸਿਟੀ ਦੇ ਦਿਨਾਂ ਦੇ ਬਹੁਤ ਸਾਰੇ ਦੋਸਤ ਵੀ ਸਨ

ਇਸ ਲਈ ਵਾਪਸ ਆਉਣ ਦੇ ਕਈ ਸਾਰੇ ਕਾਰਨ ਸਨਇਸ ਲਈ ਅਪ੍ਰੈਲ ਦੀ ਉਸ ਫੇਰੀ ਦੌਰਾਨ ਮੈਂ ਆਪਣੇ ਸਹਿਕਰਮੀਆਂ ਨੂੰ ਮਿਲਿਆ, ਉਨ੍ਹਾਂ ਨੇ ਮੈਂਨੂੰ ਨੌਕਰੀ ਪੇਸ਼ ਕੀਤੀ ਅਤੇ ਮੈਂ ਪੇਪਰਾਂ ਉੱਤੇ ਦਸਖਤ ਕਰਕੇ ਆਉਣ ਦਾ ਮਨ ਬਣਾ ਲਿਆਅਸੀਂ ਫਿਰ ਟਰਾਂਟੋ ਨੂੰ ਮੁੜ ਗਏ ਅਤੇ ਉੱਥੇ ਦੋ ਮਹੀਨੇ ਰਹੇਜੂਨ ਦੇ ਅਖੀਰ ਉੱਤੇ ਅਸੀਂ ਉੱਥੋਂ ਇੱਥੇ ਵਾਪਸ ਆ ਗਏਇਸ ਤਰ੍ਹਾਂ ਮੈਂ ਇੱਥੇ 1969 ਤੋਂ ਹਾਂਮੈਂ ਇੱਥੇ ਯੂਨੀਵਰਸਿਟੀ ਵਿੱਚ 1969 ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ

? ਸੋ ਤੁਸੀਂ ਇੱਥੇ 1969 ਤੋਂ ਹੋਉਦੋਂ ਤੋਂ ਲੈ ਕੇ ਹੁਣ ਤੱਕ ਇੱਥੋਂ ਦੀ ਇੰਡੋ-ਕੈਨੇਡੀਅਨ/ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਕਾਫੀ ਵਾਧਾ ਹੋਇਆ ਹੈਕੀ ਤੁਸੀਂ ਮੈਂਨੂੰ ਸੰਖੇਪ ਵਿੱਚ ਇਸ ਵਾਧੇ ਦੀ ਕਹਾਣੀ ਦੱਸ ਸਕਦੇ ਹੋ?

: 1960ਵਿਆਂ ਦੇ ਅੱਧ ਤੋਂ ਬਾਅਦ ਇਸ ਵਿੱਚ ਕਾਫੀ ਤੇਜ਼ੀ ਨਾਲ ਵਾਧਾ ਹੋਣ ਲੱਗਾਹਰ ਸਾਲ ਸੈਕੜਿਆਂ ਦੀ ਗਿਣਤੀ ਵਿੱਚ ਨਵੇਂ ਲੋਕ ਇੱਥੇ ਆਉਣ ਲੱਗੇ1971, 1972, 1973 ਤੱਕ ਆਉਣ ਵਾਲਿਆਂ ਵਿੱਚੋਂ ਬਹੁਗਿਣਤੀ ਲੋਕ ਪ੍ਰੋਫੈਸ਼ਨਲ – ਇੰਜਨੀਅਰ, ਟੀਚਰ, ਅਕਾਉਂਟੈਂਟ, ਪ੍ਰੋਫੈਸਰ ਆਦਿ ਸਨਉਨ੍ਹਾਂ ਸਾਲਾਂ ਦੌਰਾਨ ਬਹੁਤ ਸਾਰੇ ਪ੍ਰੋਫੈਸਰ ਯੂਨੀਵਰਸਿਟੀ ਵਿੱਚ ਆਏ, ਅਤੇ ਗਰੈਜੂਏਟ ਸਟੂਡੈਂਟ (ਐੱਮ ਏ ਜਾਂ ਪੀ ਐੱਚ ਡੀ ਕਰਨ ਵਾਲੇ ਵਿਦਿਆਰਥੀ), ਅਤੇ ਮੁੱਖ ਰੂਪ ਵਿੱਚ ਪ੍ਰੋਫੈਸ਼ਨਲ ਯੋਗਤਾਵਾਂ ਵਾਲੇ ਲੋਕ ਵੱਡੀ ਗਿਣਤੀ ਵਿੱਚ ਆਏ

ਇਸ ਲਈ ਕਮਿਊਨਿਟੀ ਦੀ ਬਣਤਰ ਵੱਖਰੀ ਸੀਮੁੱਖ ਰੂਪ ਵਿੱਚ ਇੱਕੋ ਤਰ੍ਹਾਂ ਦੇ ਅਕਾਦਮਿਕ ਪਿਛੋਕੜ, ਕਿੱਤਿਆਂ ਦੇ ਪਿਛੋਕੜ, ਆਮਦਨ ਦੇ ਪਿਛੋਕੜ, ਅਤੇ ਸੱਭਿਆਚਾਰਕ ਸੁਹਜ ਅਤੇ ਸੁਆਦਾਂ ਵਾਲੇ ਅਤੇ ਇੱਕ ਦੂਸਰੇ ਨਾਲ ਵੱਡੀ ਗਿਣਤੀ ਵਿੱਚ ਮਿਲਣ ਵਾਲੇ ਲੋਕਾਂ ਦੀ ਇਹ ਇੱਕ-ਰੂਪੀ (ਹੋਮੋਜੀਨੀਅਸ) ਕਮਿਊਨਿਟੀ ਸੀਉਹਨਾਂ ਵਿੱਚ ਆਪਸੀ ਮੁਕਾਬਲਾ ਸ਼ੁਰੂ ਹੋ ਗਿਆ ਸੀ, ਕਿਹੜਾ ਬੰਦਾ ਕਿਹੜੀ ਸੰਸਥਾ ਨੂੰ ਕੰਟਰੋਲ ਕਰੇਗਾ, ਪਰ ਫਿਰ ਵੀ ਉਹਨਾਂ ਵਿੱਚ ਕੁਝ ਖਾਸ ਗੱਲਾਂ ਵਿੱਚ ਇੱਕ ਦੂਸਰੇ ਨਾਲ ਸਹਿਯੋਗ ਕਰ ਸਕਣ ਦੀ ਸਮਰੱਥਾ ਸੀਆਮ ਪਾਏ ਜਾਣ ਵਾਲੇ ਵੱਖਰੇਵੇਂ – ਜਿਵੇਂ ਇਲਾਕਾਈ ਜਾਂ ਬੋਲੀ ਦੇ ਵਖਰੇਵੇਂ ਜਾਂ ਧਾਰਮਿਕ ਵਖਰੇਵੇਂ ਸਨ, ਪਰ ਉਨ੍ਹਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀਉਹ ਹਮੇਸ਼ਾ ਹੀ ਮੌਜੂਦ ਸਨ ਅਤੇ ਕੁਝ ਹੱਦ ਤੱਕ ਆਪਣੀ ਭੂਮਿਕਾ ਨਿਭਾਉਂਦੇ ਸਨ, ਪਰ ਉਨ੍ਹਾਂ ਦੀ ਵੱਡੀ ਭੂਮਿਕਾ ਨਹੀਂ ਸੀ

ਇਸ ਤਰ੍ਹਾਂ 1970ਵਿਆਂ ਦੇ ਮੁਢਲੇ ਸਾਲਾਂ ਦੌਰਾਨ ਇਹ ਕਮਿਊਨਿਟੀ ਇੱਕ-ਮੁੱਠ ਅਤੇ ਇੱਕ-ਰੂਪੀ (ਹੋਮੋਜੀਨੀਅਸ) ਕਮਿਊਨਿਟੀ ਸੀ, ਫਿਰ ਇਹ ਬਹੁਤ ਜ਼ਿਆਦਾ ਵੰਨ-ਸੁਵੰਨੀ ਹੋ ਗਈ, ਕਿਉਂਕਿ ਹਰ ਤਰ੍ਹਾਂ ਦੇ ਨਵੇਂ ਲੋਕ ਇੱਥੇ ਆ ਰਹੇ ਸਨਬਹੁਤ ਸਾਰੇ “ਬਲੂ ਕਾਲਰ ਵਰਕਰਜ਼” (ਮਜ਼ਦੂਰ ਜਮਾਤ ਨਾਲ ਸੰਬੰਧਤ ਲੋਕ) ਆਉਣ ਲੱਗੇ1973 ਦੇ ਆਇਲ ਕ੍ਰਾਈਸਿਸ (ਤੇਲ ਨਾਲ ਸੰਬੰਧਤ ਇੰਡਸਟਰੀ ਦੇ ਸੰਕਟ) ਕਾਰਨ ਕੈਨੇਡਾ ਵਿੱਚ ਉਪਲਬਧ ਮੌਕਿਆਂ ਵਿੱਚ ਥੋੜ੍ਹੀ ਜਿਹੀ ਕਮੀ ਆਉਣੀ ਸ਼ੁਰੂ ਹੋ ਗਈਸੰਨ 1976 ਵਿੱਚ ਜਦੋਂ ਟਰੂਡੋ ਨੇ ਤਨਖਾਹਾਂ ਅਤੇ ਕੀਮਤਾਂ ਉੱਤੇ ਕੰਟਰੋਲਾਂ (ਵੇਜ ਐਂਡ ਪ੍ਰਾਈਸ ਕੰਟਰੋਲਜ਼) ਦਾ ਐਲਾਨ ਕੀਤਾ ਤਾਂ ਕੈਨੇਡਾ ਦੀ ਆਰਥਿਕਤਾ ਇੱਕ ਤਰ੍ਹਾਂ ਨਾਲ ਕੰਟਰੋਲ ਤੋਂ ਬਾਹਰ ਹੋ ਗਈਇਹ ਇਸ ਗੱਲ ਵੱਲ ਇਸ਼ਾਰਾ ਸੀ ਕਿ ਕੈਨੇਡਾ ਦੀ ਆਰਥਿਕਤਾ ਬਹੁਤ ਜ਼ਿਆਦਾ ਗੰਭੀਰ ਮੁਸ਼ਕਿਲ ਵਿੱਚ ਸੀਬੇਰੁਜ਼ਗਾਰੀ ਵਧਣ ਲੱਗੀਕੀਮਤਾਂ ਚੜ੍ਹਨ ਲੱਗੀਆਂ ਇਸਦੇ ਨਾਲ ਹੀ ਇਸ ਸਮੇਂ ਕਾਫੀ ਸਾਰੀ ਸਪੈਕੂਲੇਸ਼ਨ (ਸੱਟਾਬਾਜ਼ੀ) ਚੱਲ ਰਹੀ ਸੀ, ਇਸ ਕਰਕੇ ਬਹੁਤ ਸਾਰੇ ਭਾਰਤੀ, ਖਾਸ ਕਰਕੇ ਨਵੇਂ ਆਏ, ਵਪਾਰੀ ਲੋਕਾਂ ਦੀ ਪ੍ਰਮੁੱਖਤਾ ਕਮਿਊਨਿਟੀ ਵਿੱਚ ਵਧਣ ਲੱਗੀਸਾਡੇ ਵਰਗੇ ਅਕਾਦਮਿਕ ਲੋਕ ਥੋੜ੍ਹਾ ਜਿਹਾ ਖੂੰਜੇ ਲੱਗਣ ਲੱਗੇ, ਕਿਉਂਕਿ ਵਧ ਰਹੀਆਂ ਕੀਮਤਾਂ ਦੇ ਦੌਰ ਵਿੱਚ ਕਮਿਊਨਿਟੀ ਵਿੱਚ ਕੁਝ ਲੋਕ ਅਜਿਹੇ ਸਨ ਜਿਹੜੇ ਮਾਰਕੀਟ ਦੀ ਸੱਟੇਬਾਜ਼ੀ (ਸਪੈਕੂਲੇਸ਼ਨ) ਵਿੱਚ ਮਿਲੀਅਨਾਂ ਡਾਲਰ ਬਣਾ ਰਹੇ ਸਨ

ਨਵੇਂ ਆਉਣ ਵਾਲਿਆਂ ਨੂੰ, ਭਾਵੇਂ ਉਨ੍ਹਾਂ ਕੋਲ ਐੱਮ ਏ ਜਾਂ ਐੱਮ ਐੱਸ ਸੀ ਦੀਆਂ ਡਿਗਰੀਆਂ ਸਨ, ਆਪਣੇ ਪਿਛੋਕੜਾਂ ਅਤੇ ਯੋਗਤਾਵਾਂ ਦੇ ਮੇਚ ਖਾਂਦੀਆਂ ਨੌਕਰੀਆਂ ਨਹੀਂ ਮਿਲ ਰਹੀਆਂ ਸਨ ਅਤੇ ਇਹ ਲੋਕ ਟੈਕਸੀਆਂ ਚਲਾਉਣ ਲੱਗੇਉਨ੍ਹਾਂ ਖੇਤਰਾਂ ਵਿੱਚ ਛੋਟੀਆਂ ਛੋਟੀਆਂ ਦੁਕਾਨਾਂ ਖੋਲ੍ਹਣ ਲੱਗੇ, ਜਿਹਨਾਂ ਬਾਰੇ ਉਨ੍ਹਾਂ ਨੂੰ ਬਹੁਤਾ ਕੁਝ ਨਹੀਂ ਪਤਾ ਸੀਪਰ ਉਨ੍ਹਾਂ ਨੂੰ ਇਸਦੀ ਪਰਵਾਹ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਸੀ ਇਸਦਾ ਨਤੀਜਾ ਇਹ ਨਿਕਲਿਆ ਕਿ ਕਮਿਊਨਿਟੀ ਵਿੱਚ ਭਿੰਨਤਾ ਵਧ ਗਈ ਇਸਦੇ ਨਾਲ ਹੀ ਕਮਿਊਨਿਟੀ ਕਿੱਤਿਆਂ ਦੇ ਫਰਕਾਂ, ਆਮਦਨਾਂ ਦੇ ਫਰਕਾਂ ਅਤੇ ਰੁਤਬਿਆਂ ਦੇ ਫਰਕਾਂ ਨਾਲ ਵੀ ਵੰਡੀ ਗਈ

ਇਸਦੇ ਨਾਲ ਨਾਲ ਕਮਿਊਨਿਟੀ ਵਿੱਚ ਧਾਰਮਿਕ ਪੱਖੋਂ ਵੀ ਵਾਧਾ ਹੋਣ ਲੱਗਾਨਵੇਂ ਗੁਰਦਵਾਰੇ ਅਤੇ ਹਿੰਦੂ ਮੰਦਿਰ ਖੁੱਲ੍ਹਣ ਲੱਗੇਇਸ ਤਰ੍ਹਾਂ ਦੇ ਵੰਨ-ਸੁਵੰਨੇ ਭਾਈਚਾਰੇ ਵਿੱਚ ਕੁਝ ਹੱਦ ਇਕਮੁੱਠਤਾ ਕਾਇਮ ਰੱਖਣ ਲਈ ਵੱਖ ਵੱਖ ਸੰਸਥਾਵਾਂ ਦੀਆਂ ਸਾਂਝੀਆਂ (ਅੰਬਰੇਲਾ) ਸੰਸਥਾਵਾਂ ਬਣਨ ਲੱਗੀਆਂਇਸ ਤਰ੍ਹਾਂ ਦੀ ਇੱਕ ਸੰਸਥਾ ਦਾ ਨਾਂ ਸੀ ਕਾਊਂਸਲ ਆਫ ਇੰਡੀਆ ਸੁਸਾਇਟੀਜ਼ਇਸ ਤਰ੍ਹਾਂ ਦੀਆਂ 10-15 ਸੰਸਥਾਵਾਂ ਸਨ ਇੱਕ ਕਰਨਾਟਕਾ ਦੀਆਂ ਸੰਸਥਾਵਾਂ ਦੀ ਸੁਸਾਇਟੀ ਸੀ, ਇੱਕ ਕੇਰਲਾ ਸੁਸਾਇਟੀ, ਬੰਗਾਲੀ ਸੁਸਾਇਟੀ, ਪੰਜਾਬੀ ਸੁਸਾਇਟੀ, ਸਿੱਖ ਸੁਸਾਇਟੀ, ਅਤੇ ਇਸ ਤਰ੍ਹਾਂ ਦੀਆਂ ਹੋਰਇਸ ਤਰ੍ਹਾਂ ਦੀਆਂ ਸਾਂਝੀਆਂ ਸੰਸਥਾਵਾਂ ਇਸ ਲਈ ਬਣੀਆਂ ਤਾਂ ਕਿ ਇਹ ਸੰਸਥਾਵਾਂ ਇੱਕ ਦੂਸਰੇ ਨਾਲ ਨਾਤਾ ਰੱਖ ਸਕਣ ਅਤੇ ਅੰਗਰੇਜ਼ ਭਾਈਚਾਰੇ ਅਤੇ ਸਰਕਾਰ ਨਾਲ ਮੇਲਜੋਲ ਕਰਨ ਲਈ ਇਕੱਠੀਆਂ ਕੰਮ ਕਰ ਸਕਣ1972 ਵਿੱਚ ਬਾਈਲਿੰਗੁਅਲਿਜ਼ਮ ਅਤੇ ਬਾਈਕਲਚਰਲਿਜ਼ਮ ਦੀ ਰਿਪੋਰਟ ਆਉਣ ਤੋਂ ਬਾਅਦ ਮਲਟੀਕਲਚਰਲਿਜ਼ਮ ਪ੍ਰਚੱਲਤ ਹੋ ਚੁੱਕਾ ਸੀਇਸ ਲਈ ਸੱਭਿਆਚਾਰਕ ਵਿਕਾਸ ਅਤੇ ਕਮਿਊਨਿਟੀ ਸੈਂਟਰ ਆਦਿ ਬਣਾਉਣ ਲਈ ਸਰਕਾਰ ਤੋਂ ਵਸੀਲੇ ਪ੍ਰਾਪਤ ਕਰਨ ਲਈ ਇਕੱਠੇ ਰਹਿਣਾ ਇੱਕ ਫਾਇਦੇਮੰਦ ਗੱਲ ਸੀ

ਪਰ ਕਮਿਊਨਿਟੀ ਵਿੱਚ ਭਿੰਨਤਾ ਬਹੁਤ ਜ਼ਿਆਦਾ ਵਧ ਗਈ ਸੀ, ਜਿਸ ਕਾਰਨ ਕਮਿਊਨਿਟੀ ਵਿੱਚ ਇੱਧਰ ਉੱਧਰ ਛੋਟੇ ਛੋਟੇ ਝਗੜੇ ਹੋਣ ਲੱਗੇ, ਵੰਡੀਆਂ ਪੈਣ ਲੱਗੀਆਂਪਛਾਣ ਵਿੱਚ ਖਾਸ ਅੰਦਰੂਨੀ ਵਖਰੇਵਿਆਂ ਕਾਰਨ ਗੁਰਦਵਾਰੇ ਵਧਣ ਲੱਗੇ ਇੱਕ ਰਾਮਗੜ੍ਹੀਆਂ ਗੁਰਦਵਾਰਾ ਬਣ ਗਿਆ, ਇੱਕ ਸਿੰਘ ਸਭਾ ਗੁਰਦਵਾਰਾ ਬਣ ਗਿਆ ਅਤੇ ਕਈ ਹੋਰ ਗੁਰਦਵਾਰੇ ਬਣ ਗਏਅੱਸੀਵਿਆਂ ਦੇ ਸ਼ੁਰੂ ਵਿੱਚ ਸਿੱਖ ਮੂਲਵਾਦ ਦੀ ਲਹਿਰ ਦੀ ਚੜ੍ਹਤ ਨਾਲ ਸਿੱਖ ਕਮਿਊਨਿਟੀ ਵਿੱਚ ਇਸ ਗੱਲੋਂ ਝਗੜੇ ਹੋਣ ਲੱਗੇ ਕਿ ਕਿਹੜਾ ਕਿਸ ਗੁਰਦਵਾਰੇ ਨੂੰ ਕੰਟਰੋਲ ਕਰੇਗਾ, ਕਿਹੜਾ ਸਿੱਖ ਕਮਿਊਨਿਟੀ ਦੇ ਨਾਂ ਉੱਤੇ ਬੋਲੇਗਾਅਤੇ ਅਸੀਂ ਵੀ ਇਸ ਵਿੱਚ ਸ਼ਾਮਲ ਸਾਂਅਸੀਂ ਸਰਗਰਮ ਸਾਂਅਸੀਂ ਲੋਕਾਂ ਨੂੰ ਸੰਜਮ ਰੱਖਣ ਲਈ ਕਹਿ ਰਹੇ ਸਾਂ, “ਸਮਝ ਤੋਂ ਕੰਮ ਲਵੋਤੁਸੀਂ ਹੁਣ ਇੰਡੀਆ ਵਿੱਚ ਨਹੀਂ ਹੋਬੇਸ਼ੱਕ ਉੱਥੇ ਕਈ ਕੁਝ ਵਾਪਰ ਰਿਹਾ ਹੈ, ਪਰ ਤੁਹਾਨੂੰ ਇੱਥੇ ਇੱਕ ਦੂਜੇ ਨੂੰ ਮਾਰਨ ਦੀ ਲੋੜ ਨਹੀਂ ਹੈ ਇਸਦੇ ਨਤੀਜੇ ਵਜੋਂ ਤੁਹਾਡੇ ਆਪਣੇ ਹਿਤਾਂ ਨੂੰ ਨੁਕਸਾਨ ਪਹੁੰਚੇਗਾਤੁਹਾਨੂੰ ਇਸ ਵਿੱਚੋਂ ਕੁਝ ਹਾਸਲ ਨਹੀਂ ਹੋਵੇਗਾ।”

ਪਰ ਉਸ ਵੇਲੇ ਇਹ ਚੀਜ਼ਾਂ ਬੜੀ ਤੇਜ਼ੀ ਨਾਲ ਹੋ ਰਹੀਆਂ ਸਨਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਰੋਕਣਾ ਸੰਭਵ ਨਹੀਂ ਸੀਪਰ ਫਿਰ ਵੀ ਸਾਡੇ ਵਿੱਚੋਂ ਕੁਝ ਲੋਕਾਂ ਨੇ ਲੋਕਾਂ ਨੂੰ ਸਰੀਰਕ ਤੌਰ ਉੱਤੇ ਇੱਕ ਦੂਜੇ ਦੇ ਗਲ ਪੈਣ ਤੋਂ ਰੋਕਣ ਲਈ ਕੋਸ਼ਿਸ਼ਾਂ ਜਾਰੀ ਰੱਖੀਆਂ, ਅਤੇ ਅਸੀਂ ਕੁਝ ਹੱਦ ਤੱਕ ਇਸ ਵਿੱਚ ਕਾਮਯਾਬ ਵੀ ਹੋਏਅਸੀਂ ਝਗੜੇ ਨੂੰ ਹੱਦ ਅੰਦਰ ਰੱਖਣ ਵਿੱਚ ਕਾਮਯਾਬ ਹੋਏਪਰ ਕਮਿਊਨਿਟੀ ਕਾਫੀ ਵੱਖਰੀ ਤਰ੍ਹਾਂ ਦੀ ਹੋ ਗਈ ਸੀ-ਧਾਰਮਿਕ ਵਖਰੇਵਿਆਂ ਅਨੁਸਾਰ ਵਿਚਾਰਧਾਰਕ ਤੌਰ ਉੱਤੇ ਵੀ ਅਤੇ ਆਰਥਿਕ ਵਖਰੇਵਿਆਂ ਕਰਕੇ ਵੀਇਸ ਤਰ੍ਹਾਂ ਹੁਣ ਕਮਿਊਨਿਟੀ ਵਿੱਚ ਇੱਕ ਸੰਪੂਰਨ ਵੰਨ-ਸੁਵੰਨਤਾ ਆ ਗਈਕਮਿਊਨਿਟੀ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹਨ ਜੋ ਜਮਾਤੀ ਵਖਰੇਵੇਂ ਦੇ ਆਧਾਰ ਉੱਤੇ ਆਪਣੇ ਆਪ ਨੂੰ ਅਮੀਰ ਅਤੇ ਦੌਲਤਮੰਦ ਸਮਝਦੇ ਹਨ ਅਤੇ ਆਪਸ ਵਿੱਚ ਮਿਲਦੇ ਜੁਲਦੇ ਹਨਫਿਰ ਮਿੱਲਵੁੱਡ ਦਾ ਇਲਾਕਾ ਹੈ, ਜਿੱਥੇ ਭਿੰਨ-ਭਿੰਨ ਤਰ੍ਹਾਂ ਦੇ ਲੋਕ ਹਨ, ਪਰ ਉੱਥੋਂ ਦੀ ਬਹੁਤੀ ਅਬਾਦੀ ਕੰਮ ਕਰਨ ਵਾਲੇ ਲੋਕਾਂ ਦੀ ਹੈ, ‘ਮਜ਼ਦੂਰ ਜਮਾਤ’ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੀ ਹੈਭਾਵੇਂ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਕੋਲ ਇੰਡੀਆ ਤੋਂ ਚੰਗੀ ਵਿੱਦਿਆ ਹੈਇਸ ਲਈ ਕੁਝ ਤਣਾਅ ਰਹਿੰਦਾ ਹੈ, ਕੁਝ ਕਸ਼ਮਕਸ਼ ਰਹਿੰਦੀ ਹੈ

? ਸੋ ਇਸ ਤਰ੍ਹਾਂ ਦੀ ਕਮਿਊਨਿਟੀ ਬਾਰੇ ਬਾਹਰਲੀ ਵੱਡੀ ਕਮਿਊਨਿਟੀ ਦਾ ਕੀ ਪ੍ਰਤੀਕਰਮ ਸੀ?

: ਕਈ ਤਰ੍ਹਾਂ ਦੇ ਪ੍ਰਤੀਕਰਮ ਸਨਸਿਆਸੀ ਪਾਰਟੀਆਂ ਹਮੇਸ਼ਾ ਤੋਂ ਐਥਨਿਕ ਵੋਟਾਂ ਵੱਲ ਰੁਚਿਤ ਰਹੀਆਂ ਹਨ1970ਵਿਆਂ ਅਤੇ 1980ਵਿਆਂ ਵਿੱਚ ਐਥਨਿਕ ਵੋਟਾਂ ਦੀ ਮਹੱਤਤਾ ਕਾਫੀ ਵਧ ਗਈ ਅਤੇ ਸਾਡੀ ਕਮਿਊਨਿਟੀ ਨੂੰ ਕਦੇ ਇਸ ਪਾਰਟੀ ਵੱਲੋਂ ਅਤੇ ਕਦੇ ਉਸ ਪਾਰਟੀ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਣ ਦੇ ਸੱਦੇ ਆਉਣ ਲੱਗੇ ਜਾਂ ਕਦੇ ਇਸ ਉਮੀਦਵਾਰ ਵੱਲੋਂ ਅਤੇ ਕਦੇ ਉਸ ਉਮੀਦਵਾਰ ਵੱਲੋਂ ਹਿਮਾਇਤ ਕਰਨ ਦੇ ਸੱਦੇ ਆਉਣ ਲੱਗੇ - ਮਿਊਂਸਪਲ ਪੱਧਰ ’ਤੇ, ਸੂਬਾਈ ਪੱਧਰ ਉੱਤੇ ਅਤੇ ਫੈਡਰਲ ਪੱਧਰ ‘ਤੇਇਸ ਲਈ ਵੱਡੀ ਕਮਿਊਨਿਟੀ ਦਾ ਇੱਕ ਪ੍ਰਤੀਕਰਮ ਇਹ ਸੀ ਕਿ ਸਾਡੀ ਕਮਿਊਨਿਟੀ ਦੇ ਵੱਖ ਵੱਖ ਹਿੱਸਿਆਂ ਦੇ ਪਤਵੰਤਿਆਂ ਨੂੰ ਆਪਣੇ ਨਾਲ ਮਿਲਾ ਲੈਣ ਦੇ ਯਤਨ ਕਰਨਾ ਅਤੇ ਉਨ੍ਹਾਂ ਨੇ ਇਹ ਕੀਤਾ ਵੀਇਸ ਸੰਬੰਧ ਵਿੱਚ ਲਿਬਰਲ ਕਾਫੀ ਸਰਗਰਮ ਸਨ ਖਾਸ ਕਰਕੇ ਸੂਬਾਈ ਪੱਧਰ ਉੱਤੇ ਪਰ ਕੁਝ ਹੱਦ ਤੱਕ ਫੈਡਰਲ ਪੱਧਰ ਉੱਤੇ ਵੀਟੋਰੀ ਵੀ ਕਾਫੀ ਸਰਗਰਮ ਸਨ ਅਤੇ ਉਹ ਪਤਵੰਤਿਆਂ ਨੂੰ ਆਪਣੇ ਹੱਕ ਵਿੱਚ ਕਰਨ ਵਿੱਚ ਕਾਮਯਾਬ ਵੀ ਹੋਏਉਹ ਗੁਰਦਵਾਰਿਆਂ, ਵਿਆਹਾਂ ਅਤੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਆਮ ਆਉਣ ਲੱਗੇਉਹ ਇਹ ਸਭ ਕੁਝ ਆਪਣੀ ਹਾਜ਼ਰੀ ਦਿਖਾਉਣ ਨੂੰ ਅਤੇ ਇਹ ਕਹਿਣ ਨੂੰ ਕਰਦੇ ਸੀ ਕਿ “ਸਾਡੀ ਤੁਹਾਡੇ ਵਿੱਚ ਦਿਲਚਸਪੀ ਹੈ।”

ਇਸਦੇ ਨਾਲ ਹੀ ਵੱਡੀ ਕਮਿਊਨਿਟੀ ਨੂੰ ਇਹ ਫਿਕਰ ਵੀ ਸੀ ਕਿ ਸਾਡੀ ਹੋਂਦ ਉਨ੍ਹਾਂ ਦੀ ਸ਼ਾਂਤੀ ਵਿੱਚ, ਉਨ੍ਹਾਂ ਦੀ ਕਮਿਊਨਿਟੀ ਦੇ ਵਾਤਾਵਰਨ ਵਿੱਚ ਕਿਸ ਤਰ੍ਹਾਂ ਦਾ ਵਿਘਨ ਪਾਵੇਗੀਪਰ ਉਨ੍ਹਾਂ ਦੇ ਪ੍ਰਤੀਕਰਮ ਵਿੱਚ ਨਸਲਵਾਦ ਸਿੱਧਾ ਪ੍ਰਗਟ ਹੁੰਦਾ ਸੀ ਕਿਉਂਕਿ ਮੇਰੇ ਖਿਆਲ ਵਿੱਚ ਇੱਥੇ ਸਾਡੇ ਵਸਣ ਦਾ ਇਤਿਹਾਸ ਵੱਖਰਾ ਸੀਸਾਡੇ ਵਿੱਚੋਂ ਜਿਹੜੇ ਪਹਿਲਾਂ ਇੱਥੇ ਆਏ, ਉਹ ਪੜ੍ਹੇ ਲਿਖੇ ਸਨ, ਆਪਣੇ ਨਾਲ ਦੇ ਗੋਰੇ ਲੋਕਾਂ ਨਾਲੋਂ ਜ਼ਿਆਦੇ ਪੜ੍ਹੇ ਲਿਖੇਇਸ ਲਈ ਸਾਡੇ ਬਾਰੇ ਸਮਝ ਵੱਖਰੀ ਸੀ, ਉਦੋਂ ਵੀ ਜਦੋਂ ਸਾਡੀ ਕਮਿਊਨਿਟੀ ਵੰਡੀ ਜਾ ਚੁੱਕੀ ਸੀ, ਸਾਡੀ ਕਮਿਊਨਿਟੀ ਦੇ ਬੁਲਾਰੇ ਕਾਫੀ ਹੱਦ ਤੱਕ ਸੁੱਘੜ, ਵੱਡੀ ਕਮਿਊਨਿਟੀ ਵਿੱਚ ਚੰਗੀ ਤਰ੍ਹਾਂ ਘੁਲੇ ਮਿਲੇ ਅਤੇ ਕਾਮਯਾਬ ਕਾਰੋਬਾਰੀ, ਅਕਾਦਮਿਕ ਅਤੇ ਹੋਰ ਪੇਸ਼ਾਵਰ (ਪ੍ਰੋਫੈਸ਼ਨਲ) ਲੋਕ ਸਨਇਸ ਲਈ ਉਹ ਲੋਕ ਜਿਹੜੇ ਗੋਰੇ ਭਾਈਚਾਰੇ ਨਾਲ ਮਿਲਦੇ ਸਨ, ਉਨ੍ਹਾਂ ਦਾ ਚੰਗਾ ਪ੍ਰਭਾਵ ਸੀ ਇਸਦੇ ਨਤੀਜੇ ਵਜੋਂ ਸਾਡੀ ਕਮਿਊਨਿਟੀ ਅਤੇ ਗੋਰੀ ਕਮਿਊਨਿਟੀ ਵਿਚਕਾਰ ਨਸਲਵਾਦ ਦਾ ਮੁੱਦਾ ਕੁਝ ਹੱਦ ਤੱਕ ਘੱਟ ਸੀਮੇਰਾ ਮਤਲਬ ਹੈ ਕਿ ਜ਼ਮੀਨੀ ਪੱਧਰ ਉੱਤੇ ਇਹ ਹਮੇਸ਼ਾ ਮੌਜੂਦ ਸੀ, ਪਰ ਇਹ ਇੰਨਾ ਪ੍ਰਤੱਖ ਨਹੀਂ ਸੀਇਹ ਇੰਨਾ ਹੀ ਸੰਗੀਨ ਨਹੀਂ ਸੀ, ਇਹ ਥੋੜ੍ਹਾ ਜਿਹਾ ਦੱਬੀ ਸੁਰ ਵਾਲਾ ਸੀ

? ਜਦੋਂ ਤੁਸੀਂ ਇੰਡੀਆ ਛੱਡਿਆ, ਉਦੋਂ ਤੁਸੀਂ ਖੱਬੀ ਸਿਆਸਤ ਵਿੱਚ ਸਰਗਰਮ ਸੀ?

: ਹਾਂਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ 1956 ਤੋਂ ਬਾਅਦ, ਜਦੋਂ ਮੈਂ ਰੋਜ਼ੀ ਕਮਾਉਣ ਲਈ ਕੋਈ ਸਾਧਨ ਲੱਭ ਰਿਹਾ ਸੀ, ਉਸ ਸਮੇਂ ਮੇਰੀ ਸਿਆਸੀ ਸਰਗਰਮੀ ਥੋੜ੍ਹੀ ਜਿਹੀ ਘਟਣੀ ਸ਼ੁਰੂ ਹੋ ਗਈ ਸੀਇਸ ਤਰ੍ਹਾਂ 1959 ਤੱਕ ਮੈਂ ਬਹੁਤ ਹੱਦ ਤੱਕ ਸਰਗਰਮ ਸਿਆਸਤ ਤੋਂ ਬਾਹਰ ਹੋ ਗਿਆ ਸੀਮੇਰਾ ਮਤਲਬ ਹੈ ਕਿ ਸਾਡਾ ਅਜੇ ਦੋਸਤਾਂ ਦਾ ਉਹੀ ਘੇਰਾ ਸੀ, ਅਤੇ ਮੇਰੇ ਵਰਗੇ ਹੋਰ ਕਈ ਲੋਕਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀ, ਜਿਵੇਂ ਸੁਰਜੀਤ ਬਾਜਵੇ ਨੇ, ਨੌਨਿਹਾਲ ਅਤੇ ਹਰਦਿਆਲ ਨੇਅਸੀਂ ਸਾਰੇ ਬਹੁਤ ਗੂੜ੍ਹੇ ਦੋਸਤ ਸਾਂਅਸੀਂ 10-15-20 ਜਣੇ ਸਾਂ, ਅਤੇ ਸਾਰੇ ਜਣੇ ਇੱਧਰ ਉੱਧਰ ਖਿੰਡਰ ਗਏ, ਸਾਡੀ ਪਾਰਟੀ ਦੇ ਸੂਬਾਈ ਲੀਡਰਾਂ ਸਮੇਤਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਉਹ ਸੰਕਟ ਦਾ ਸਮਾਂ ਸੀ, ਟੁੱਟ-ਭੱਜ ਅਤੇ ਮੋਹ-ਭੰਗ ਹੋਣ ਦਾ ਸਮਾਂ ਸੀਇਸ ਲਈ ਮੈਂ ਸਿਆਸੀ ਤੌਰ ਉੱਤੇ ਕੁਝ ਹੱਦ ਤੱਕ ਸੁਸਤ ਹੋ ਗਿਆ ਸੀ ਅਤੇ ਸਰਗਰਮ ਨਹੀਂ ਰਿਹਾ ਸੀ

? ਇੱਥੇ ਤੁਸੀਂ ਕਿਸ ਕਿਸਮ ਦੀਆਂ ਸਿਆਸੀ ਸਰਗਰਮੀਆਂ ਨਾਲ ਜੁੜੇ?

: ਇੱਥੇ ਵੀ ਸੰਨ 1971-72 ਤੱਕ ਆਪਣੇ ਆਪ ਨੂੰ ਕਾਇਮ ਰੱਖਣ ਅਤੇ ਕਾਮਯਾਬ ਹੋਣ ਅਤੇ ਦੁਬਾਰਾ ਸੈੱਟ ਹੋਣ ਦਾ ਸਵਾਲ ਸੀ ਇੱਕ ਅਕਾਦਮਿਕ ਵਜੋਂ ਤੁਹਾਡੇ ਉੱਤੇ ਕਾਫੀ ਦਬਾਅ ਹੁੰਦਾ ਹੈ, ਖਾਸ ਕਰਕੇ ਪਹਿਲੇ ਪੰਜ-ਛੇ ਸਾਲਾਂ ਦੌਰਾਨ ਜਦੋਂ ਤੱਕ ਤੁਹਾਨੂੰ ਟੈਨਿਊਰ ਨਹੀਂ ਮਿਲ ਜਾਂਦਾ ਭਾਵ ਤੁਹਾਡੀ ਨੌਕਰੀ ਪੱਕੀ ਨਹੀਂ ਹੋ ਜਾਂਦੀਯੂਨੀਵਰਸਿਟੀ ਵੱਲੋਂ ਤੁਹਾਡੇ ਸਮੇਂ ਅਤੇ ਊਰਜਾ ਦੀ ਕਾਫੀ ਜ਼ਿਆਦਾ ਮੰਗ ਹੁੰਦੀ ਹੈਅਤੇ ਮੈਂਨੂੰ ਇੱਕ ਅਕਾਦਮਿਕ ਵਜੋਂ ਕੰਮ ਕਰਨਾ ਚੰਗਾ ਲੱਗਦਾ ਸੀ, ਇਸ ਲਈ ਕੁਝ ਵਾਧੂ ਭਾਰ ਮੈਂ ਆਪਣੇ ਆਪ ਚੁੱਕ ਲਿਆ ਸੀ, ਪਰ 1971 ਦੇ ਦੁਆਲੇ ਮੈਂ ਦੁਬਾਰਾ ਸਿਆਸਤ ਵੱਲ ਆਉਣਾ ਸ਼ੁਰੂ ਕਰ ਦਿੱਤਾਬੇਸ਼ੱਕ ਪੀ ਐੱਚ ਡੀ ਕਰਨ ਦੇ ਆਪਣੇ ਦਿਨਾਂ ਸਮੇਂ ਵੀ ਮੈਂ ਕੈਂਪਸ ਵਿੱਚ ਕਾਫੀ ਸਰਗਰਮ ਸੀਵੀਅਤਨਾਮ ਦੀ ਜੰਗ ਦਾ ਵਿਰੋਧ, ਅਮਰੀਕਾ ਦਾ ਵਿਰੋਧਕੈਨੇਡਾ ਦੇ ਰਾਸ਼ਟਰਵਾਦ (ਨੈਸ਼ਨਲਿਜ਼ਮ) ਦੀ ਦਲੀਲ ਕਾਫੀ ਅਪੀਲ ਕਰਦੀ ਸੀ ਕਿਉਂਕਿ ਇਸ ਨਾਲ ਕਈ ਤਰ੍ਹਾਂ ਨਾਲ ਅਮਰੀਕਾ ਵਿਰੋਧੀ ਭਾਵਨਾਵਾਂ ਜੁੜੀਆਂ ਹੋਈਆਂ ਸਨਇਹ ਇੱਕ ਤਰ੍ਹਾਂ ਨਾਲ ਅਜ਼ਾਦੀ ਦੀ ਗੱਲ ਕਰਦਾ ਸੀ, ਕੈਨੇਡਾ ਲਈ ਖੁਦਮੁਖਤਿਆਰੀ ਦੀ ਗੱਲਇਹ ਕਾਫੀ ਜ਼ਿਆਦਾ ਅਪੀਲ ਕਰਦੀ ਸੀ, ਅਤੇ ਮੈਂ ਇਸ ਬਾਰੇ ਗੱਲ ਕਰਨ ਅਤੇ ਆਪਣੀ ਪਛਾਣ ਇਸ ਨਾਲ ਜੋੜ ਕੇ ਦੇਖਣ ਉੱਤੇ ਕਾਫੀ ਜ਼ੋਰ ਦਿੰਦਾ ਸੀ

ਜਦੋਂ ਮੈਂ ਯੂਨੀਵਰਸਿਟੀ ਵਿੱਚ ਪੀ ਐੱਚ ਡੀ ਕਰ ਰਿਹਾ ਸੀ ਤਾਂ ਉਸ ਸਮੇਂ ਮੇਰੇ ਕਈ ਦੋਸਤ ਸਨ ਜੋ ਐੱਨ ਡੀ ਪੀ ਨਾਲ ਸੰਬੰਧਤ ਸਨਉਨ੍ਹਾਂ ਵਿੱਚੋਂ ਇੱਕ ਸੀ ਡੌਨ ਮਕਾਈਵਰ, ਜਿਸ ਨੇ ਮੇਰੇ ਨਾਲ ਪੀ ਐੱਚ ਡੀ ਕੀਤੀ ਸੀਉਹ ਵੈਲਸ਼ ਸੀ ਅਤੇ ਉਸ ਦਾ ਪਿਛੋਕੜ ਬਰਤਾਨੀਆ ਤੋਂ ਲੇਬਰ ਪਾਰਟੀ ਦਾ ਸੀ, ਇਸ ਲਈ ਅਸੀਂ ਕਾਫੀ ਗੱਲਬਾਤ ਕਰਦੇ ਰਹਿੰਦੇ ਸੀਇੱਥੇ ਉਸ ਨੇ ਮੇਰੀ ਜਾਣ ਪਛਾਣ ਐੱਨ ਡੀ ਪੀ ਨਾਲ ਕਰਵਾਈਮੇਰੀ ਸੋਚ ਅਤੇ ਪਸੰਦ ਮੁਤਾਬਕ ਉਹ ਬਹੁਤਾ ਖੱਬੇਪੱਖੀ ਨਹੀਂ ਸੀਇਸ ਲਈ ਅਸੀਂ ਉਸ ਦੇ ਅਤੇ ਮੇਰੇ ਸਿਆਸੀ ਵਿਚਾਰਾਂ ਬਾਰੇ ਖੂਬ ਗੱਲਬਾਤ ਕਰਦੇ

ਪਰ ਮੈਂ ਸੰਨ 1971 ਤੱਕ ਸਰਗਰਮੀ ਨਾਲ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਹੀਂ ਸੀ ਹੋਇਆਉਸ ਸਮੇਂ ਮੈਂ ਅਲਬਰਟਾ ਦੀ ਐੱਨ ਡੀ ਪੀ ਦੇ ਨੌਜਵਾਨ ਲੀਡਰ ਗਰਾਂਟ ਨੌਟਲੀ ਨੂੰ ਮਿਲਿਆਉਹ ਕੈਂਪਸ ਵਿੱਚ ਆਇਆ ਸੀਅਸੀਂ ਉਸ ਨੂੰ ਸੱਦਿਆ ਸੀਮੇਰੇ ਨਾਲ ਦੇ ਕੁਝ ਅਕਾਦਮਿਕ ਕੁਲੀਗਾਂ ਵਿੱਚੋਂ ਕੁਝ ਐੱਨ ਡੀ ਪੀ ਵਿੱਚ ਸਰਗਰਮ ਸਨ, ਅਤੇ ਉਸ ਲੰਚ ਦੀ ਮੀਟਿੰਗ ਵਿੱਚ ਤਕਰੀਬਨ 50 ਕੁ ਲੋਕ ਹਾਜ਼ਰ ਹੋਏਉਸ ਸਮੇਂ ਮੈਂ ਪਾਰਟੀ ਦੀ ਮੈਂਬਰਸ਼ਿੱਪ ਲੈ ਲਈ ਅਤੇ ਪਾਰਟੀ ਵਿੱਚ ਇਲੈਕਸ਼ਨ ਦੇ ਸਮੇਂ ਹੋਰ ਸਰਗਰਮ ਹੋਣ ਲੱਗਾ ਅਤੇ ਬਹੁਤੀ ਵਾਰੀ ਪਬਲਿਕ ਮੀਟਿੰਗਾਂ, ਕਾਨਫਰੰਸਾਂ ਵਿੱਚ ਵੀ ਹਿੱਸਾ ਲੈਂਦਾਉਸ ਸਮੇਂ ਟੌਮੀ ਡਗਲਸ ਐੱਨ ਡੀ ਪੀ ਦਾ ਬਹੁਤ ਮਸ਼ਹੂਰ ਅਤੇ ਉੱਘਾ ਲੀਡਰ ਸੀਉਸ ਨੇ ਮੇਰਾ ਧਿਆਨ ਖਿੱਚਿਆ, ਸਾਡਾ ਧਿਆਨ ਖਿੱਚਿਆ ਅਤੇ ਬਹੁਤ ਸਾਰੇ ਲੋਕਾਂ ਦਾ ਧਿਆਨ ਖਿੱਚਿਆ

ਉਸ ਸਮੇਂ, 1972-73 ਵਿੱਚ ਐੱਨ ਡੀ ਪੀ ਵਿਚਲਾ, ਖੱਬੇ ਪੱਖੀ, ਵਾਫਲ ਗਰੁੱਪ ਮੇਰੀ ਦਿਲਚਸਪੀ ਨਾਲ ਮੇਲ ਖਾਂਦੀਆਂ ਗੱਲਾਂ ਕਰਦਾ ਸੀਉਹ ਇੱਕ ਤਰ੍ਹਾਂ ਨਾਲ ਨਵ-ਮਾਰਕਸਵਾਦੀ ਸਨ ਅਤੇ ਉਹ ਉਸ ਤਰ੍ਹਾਂ ਦੇ ਨਜ਼ਰੀਏ ਬਾਰੇ ਗੱਲਾਂ ਕਰਨ ਲੱਗੇ, ਜਿਸ ਨਾਲ ਮੈਂ ਆਪਣੀ ਜਵਾਨੀ ਵੇਲੇ ਤੋਂ ਪਰਣਾਇਆ ਹੋਇਆ ਸੀਸੋ ਇਸ ਤਰ੍ਹਾਂ ਦੇ ਖੱਬੇ ਪੱਖੀ ਪ੍ਰਗਟਾਅ ਨਾਲ ਸਿਆਸਤ ਵਿੱਚ ਮੇਰੀ ਦਿਲਚਸਪੀ ਫਿਰ ਵਧਣ ਲੱਗੀਉਦੋਂ ਤੱਕ ਮੈਂ ਇੱਕ ਚੰਗੀ ਸਿਧਾਂਤਕ ਸਮਝ ਵਾਲਾ ਅਕਾਦਮਿਕ ਵੀ ਬਣ ਚੁੱਕਾ ਸੀ, ਜਿਹੜਾ ਕਿ ਹਰ ਇੱਕ ਲਈ ਸੰਭਵ ਨਹੀਂ ਹੁੰਦਾਤੁਹਾਡਾ ਇਨ੍ਹਾਂ ਮੁੱਦਿਆਂ ਉੱਤੇ ਅੰਤਰਰਾਸ਼ਟਰੀ ਵਿਚਾਰ-ਚਰਚਾ ਅਤੇ ਬਹਿਸਾਂ ਨਾਲ ਵਾਹ ਪੈਂਦਾ ਹੈ, ਤੁਸੀਂ ਖੁਦ ਲਿਖਦੇ ਹੋ, ਤੁਸੀਂ ਬਹਿਸ ਅਤੇ ਸਿਧਾਂਤ ਦੇ ਨਾਲ ਨਾਲ ਅਮਲ ਅਤੇ ਨੀਤੀ ਮੁਤਾਬਕ ਖਾਸ ਮਸਲਿਆਂ ਨੂੰ ਸੰਬੋਧਨ ਹੋਣ ਲੱਗਦੇ ਹੋ ਇੱਕ ਸਮਾਜ ਵਿਗਿਆਨੀ (ਸੋਸ਼ਿਓਲੌਜਿਸਟ) ਵਜੋਂ, ਮੈਂਨੂੰ ਦੋਹਾਂ ਦਾ ਸੁਮੇਲ ਕਰਨ ਦੀ ਲੋੜ ਸੀ, ਇਸ ਲਈ ਮਾਰਕਸਵਾਦੀ ਸਿਧਾਂਤ ਅਤੇ ਪ੍ਰਵਚਨ ਵਿੱਚ ਹੋਰ ਸ਼ਿੱਦਤ ਨਾਲ ਦਿਲਚਸਪੀ ਲੈਣ ਲੱਗਾਸਿਰਫ ਕਮਿਊਨਿਟ ਮੈਨੀਫਿਸਟੋ ਵਾਲੇ ਪੁਰਾਣੇ ਮਾਰਕਸਵਾਦ ਜਾਂ ਪਾਰਟੀ ਕਾਂਗਰਸ ਦੇ ਖਰੜਿਆਂ ਵਿੱਚ ਮੇਰੀ ਦਿਲਚਸਪੀ ਨਾ ਰਹੀਮੈਂ ਸਦਾ ਹੀ ਇਹ ਸੋਚਦਾ ਹੁੰਦਾ ਸੀ ਕਿ ਉਹ ਜ਼ਿਆਦਾ ਕੱਟੜ ਸੀ, ਪਰ ਹੁਣ ਅਕਾਦਮਿਕ ਵਾਹ ਅਤੇ ਨਵੀਂਆਂ ਬਹਿਸਾਂ ਅਤੇ ਨਵੀਂ ਸਮੱਗਰੀ ਤੱਕ ਪਹੁੰਚ ਹੋਣ ਕਰਕੇ ਮੈਂ ਉਨ੍ਹਾਂ ਵਿਚਾਰ ਵਟਾਂਦਰਿਆਂ ਵਿੱਚ ਜ਼ਿਆਦਾ ਦਿਲਚਸਪੀ ਲੈਣ ਲੱਗਾ

ਸੋ ਇਸ ਤਰ੍ਹਾਂ ਸੱਤਰਵਿਆਂ ਦੇ ਸ਼ੁਰੂ ਤੋਂ ਮੇਰੀ ਸਿਆਸਤ ਵਿੱਚ ਦੁਬਾਰਾ ਵਾਪਸੀ ਹੋਈਆਮ ਤੌਰ ਉੱਤੇ ਕਹਿਣਾ ਹੋਵੇ ਤਾਂ ਨੀਤੀ ਨਾਲ ਸੰਬੰਧਤ ਮਸਲਿਆਂ, ਅੰਤਰਰਾਸ਼ਟਰੀ ਮਸਲਿਆਂ ਅਤੇ ਰਾਜਾਂ ਅਤੇ ਪਾਰਟੀਆਂ ਦੀ ਭੂਮਿਕਾ ਨਾਲ ਸੰਬੰਧਤ ਮਸਲਿਆਂ ਬਾਰੇ ਫਿਕਰ

? ਤੁਸੀਂ ਐੱਨ ਡੀ ਪੀ ਵਿੱਚ ਕਿਉਂ ਸ਼ਾਮਲ ਹੋਏ?

: ਸਾਫ ਸਾਫ ਕਹਿਣਾ ਹੋਵੇ ਤਾਂ ਮੇਰੇ ਸਾਹਮਣੇ ਬਹੁਤ ਥੋੜ੍ਹੀਆਂ ਚੋਣਾਂ ਸਨ ਇੱਕ ਸੰਸਥਾਪਕ ਪਾਰਟੀ ਵਜੋਂ 1970ਵਿਆਂ ਦੇ ਕੈਨੇਡਾ ਵਿੱਚ ਮਾਰਕਸਵਾਦੀ ਖੱਬੇ ਪੱਖ ਦੀ ਲਗਭਗ ਅਣਹੋਂਦ ਸੀਉਸ ਸਮੇਂ ਅਲਬਰਟਾ ਵਿੱਚ ਪੰਜ ਜਾਂ ਛੇ ਲੋਕਾਂ ਦਾ ਇੱਕ ਗਰੁੱਪ ਸੀ ਜੋ ਆਪਣੇ ਆਪ ਨੂੰ ਕਮਿਊਨਿਸਟ ਕਹਿੰਦੇ ਸੀ, ਪਰ ਉਨ੍ਹਾਂ ਦਾ ਕੋਈ ਪ੍ਰਭਾਵ ਜਾਂ ਅਸਰ ਨਹੀਂ ਸੀਅਤੇ ਕਿਉਂਕਿ ਮੈਂ ਵਿਚਾਰਧਾਰਕ ਪੱਖ ਤੋਂ ਕੱਟੜ ਨਹੀਂ ਸੀ, ਮੈਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਨਾਲ ਜੁੜਨ ਤੋਂ ਦੂਰ ਰਿਹਾਐੱਨ ਡੀ ਪੀ ਹੀ ਇੱਕੋ ਇੱਕ ਮਹੱਤਵਪੂਰਨ ਪਾਰਟੀ ਸੀ, ਜਿਸਦੀਆਂ ਨੀਤੀਆਂ ਨੇ ਉਸ ਸਮੇਂ ਮੈਂਨੂੰ ਖਿੱਚਿਆਲਿਬਰਲਾਂ ਨੇ ਨਹੀਂ ਕੁਝ ਕੁ ਮਾਮਲਿਆਂ ਵਿੱਚ ਟਰੂਡੋ ਨੇ ਮੈਂਨੂੰ ਆਪਣੀ ਵੱਲ ਖਿੱਚਿਆ ਪਰ ਲਿਬਰਲ ਪਾਰਟੀ ਨੇ ਕਦੇ ਨਹੀਂਟੋਰੀਆਂ ਵਿੱਚ ਮੇਰੀ ਮੁੱਢ ਤੋਂ ਹੀ ਕੋਈ ਦਿਲਚਸਪੀ ਨਹੀਂ ਸੀਇਸ ਲਈ ਐੱਨ ਡੀ ਪੀ ਹੀ ਇੱਕੋ ਇੱਕ ਚੋਣ ਸੀ

? ਅਲਬਰਟਾ ਦੀ ਉਸ ਵੇਲੇ ਦੀ ਸਿਆਸਤ ਬਾਰੇ ਤੁਹਾਡੇ ਕੀ ਵਿਚਾਰ ਸਨ?

: ਅਲਬਰਟਾ ਦੀ ਸਿਆਸਤ, ਹਾਂ, ਉਹ ਇੱਕ ਹੋਰ ਕਾਰਨ ਸੀ ਜਿਸ ਕਰਕੇ ਮੈਂ ਐੱਨ ਡੀ ਪੀ ਵੱਲ ਰੁਚਿਤ ਹੋਇਆਜਦੋਂ ਮੈਂ 1961-62 ਵਿੱਚ ਅਲਬਰਟਾ ਵਿੱਚ ਆਇਆ, ਉਸ ਵੇਲੇ ਸਿਆਸਤ ਉੱਤੇ ਸੋਸ਼ਲ ਕਰੈਡਿਟ ਪਾਰਟੀ ਗਾਲਬ ਸੀ ਜਿਹੜੀ ਸੰਨ 1935 ਤੋਂ ਸੱਤਾ ਵਿੱਚ ਸੀ ਅਤੇ ਉਸ ਦਾ ਲੀਡਰ ਪ੍ਰੈਸਟਨ ਮੈਨਿੰਗ ਦਾ ਪਿਤਾ ਅਰਨਸਟ ਮੈਨਿੰਗ ਸੀਉਹ ਸੂਬੇ ਦਾ ਪ੍ਰੀਮੀਅਰ ਸੀਉਹ ਇੱਕ ਪ੍ਰਮੱਖ ਸਿਆਸੀ ਸ਼ਖਸੀਅਤ ਸੀਉਸ ਦੇ ਤਜਰਬੇ, ਉਸ ਦੀ ਹੋਂਦ ਅਤੇ ਬਹਿਸ ਕਰਨ ਦੀ ਯੋਗਤਾ ਤੋਂ ਡਰ ਲੱਗਦਾ ਸੀਦਰਅਸਲ ਸੰਨ 1965 ਦੀ ਪੱਤਝੜ ਰੁੱਤ ਵਿੱਚ ਯੂਨੀਵਰਸਿਟੀ ਦੇ ਕਨਵੋਕੇਸ਼ਨ ਹਾਲ ਵਿੱਚ ਇੱਕ ਡਿਬੇਟ ਹੋਈ ਸੀਡਿਬੇਟ ਹੋਣ ਦਾ ਕਾਰਨ ਵਿਲੀਅਮਸਨ ਨਾਂ ਦੇ ਇੱਕ ਵੈਲਸ਼ ਨੌਜਵਾਨ ਅਕਾਦਮਿਕ ਵੱਲੋਂ ਦਿੱਤੀ ਗਈ ਚੁਣੌਤੀ ਸੀਵਿਲੀਅਮਸਨ ਇੱਕ ਫਿਲਾਸਫਰ ਸੀ ਅਤੇ ਸੋਸ਼ਲ ਕਰੈਡਿਟ ਦੀਆਂ ਨੀਤੀਆਂ ਦਾ ਬਹੁਤ ਵੱਡਾ ਆਲੋਚਕ ਸੀ ਅਤੇ ਉਹ ਸਹੀ ਸੀ ਕਿਉਂਕਿ ਇਹ ਨੀਤੀਆਂ ਬਹੁਤ ਜ਼ਿਆਦਾ ਸੱਜੇ ਪੱਖੀ ਸਨ

ਇਸ ਲਈ ਉਸ ਨੇ ਪ੍ਰੀਮੀਅਰ ਨੂੰ ਕੈਂਪਸ ਵਿੱਚ ਆ ਕੇ ਆਪਣੇ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ ਅਤੇ ਪ੍ਰੀਮੀਅਰ ਨੇ ਇਹ ਚੁਣੌਤੀ ਕਬੂਲ ਕਰ ਲਈਡਿਬੇਟ ਵਾਲੇ ਦਿਨ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀਇਹ ਸਤੰਬਰ ਮਹੀਨੇ ਦਾ ਦਿਨ ਸੀ ਅਤੇ ਦੁਪਹਿਰੋਂ ਬਾਅਦ ਦਾ ਸਮਾਂ ਸੀਮੇਰੀ ਯਾਦ ਮੁਤਾਬਕ ਬਹੁਤ ਸੋਹਣਾ ਦਿਨ ਸੀਪਰ ਪ੍ਰੀਮੀਅਰ ਨੇ ਆਪਣੀ ਬਹਿਸ ਕਰਨ ਦੀ ਯੋਗਤਾ ਨਾਲ ਇਸ ਨੌਜਵਾਨ ਦਾ ਧੂੰਆਂ ਕੱਢ ਦਿੱਤਾਅਸਲ ਵਿੱਚ ਉਸ ਨੂੰ ਹਾਸੇ ਦਾ ਨਿਸ਼ਾਨਾ ਬਣਾ ਦਿੱਤਾਪਰ ਮੈਨਿੰਗ ਦੇ ਬਹੁਤ ਸਾਰੇ ਵਿਰੋਧੀ ਸਨ, ਖਾਸ ਕਰਕੇ ਅਕਾਦਮਿਕ ਖੇਤਰ ਵਿੱਚ ਅਤੇ ਮੈਂ ਇਸ ਅਕਾਦਮਿਕ ਮਾਹੌਲ ਦਾ ਹਿੱਸਾ ਸੀਇਸ ਲਈ ਮੈਂ ਸੋਸ਼ਲ ਕਰੈਡਿਟ ਸਰਕਾਰ ਦੇ ਲਗਾਤਾਰ ਸੱਤਾ ਵਿੱਚ ਰਹਿਣ ਤੋਂ ਬਹੁਤ ਜ਼ਿਆਦਾ ਫਿਕਰਮੰਦ ਸੀਉਸ ਸਮੇਂ ਸਿਰਫ ਇੱਕ ਹੀ ਪਾਰਟੀ ਉਨ੍ਹਾਂ ਨੂੰ ਚੁਣੌਤੀ ਦੇਣ ਦੇ ਯੋਗ ਲੱਗਦੀ ਸੀ, ਅਤੇ ਉਹ ਸੀ ਐੱਨ ਡੀ ਪੀਉਹ ਚੜ੍ਹਾਈ ਉੱਤੇ ਸਨਸਸਕੈਚਵਨ ਵਿੱਚ ਉਹ ਪੂਰੇ ਜੋਬਨ ਉੱਤੇ ਸਨ ... ਮਸ਼ਹੂਰੀ ਦੇ ਪੱਧਰ ’ਤੇ, ਕਾਰਗਰਤਾ ਦੇ ਪੱਧਰ ਉੱਤੇ ਉਹ ਸਿਖਰ ਉੱਤੇ ਸਨਉਨ੍ਹਾਂ ਨੇ ਸੰਨ 1964-65 ਵਿੱਚ ਮੈਡੀਕੇਅਰ ਲਿਆਂਦਾ ਸੀਉੱਥੇ ਡਗਲਸ (ਟੌਮੀ ਡਗਲਸ) ਅਜੇ ਵੀ ਪ੍ਰੀਮੀਅਰ ਸੀ

ਸੋ ਇਸ ਤਰ੍ਹਾਂ ਜਾਪਦਾ ਸੀ ਕਿ ਇੱਥੇ ਸੋਸ਼ਲ ਡੈਮੋਕਰੈਟਿਕ ਬਦਲ, ਸੋਸ਼ਲ ਕਰੈਡਿਟ ਦਾ ਭਰੋਸੇਯੋਗ ਬਦਲ ਸੀਇਹ ਸਿਰਫ 1967 ਵਿੱਚ ਹੋਇਆ ਕਿ ਜਦੋਂ ਟੋਰੀ, ਕੁਝ ਨੌਜਵਾਨ ਵਕੀਲ ਅਤੇ ਅਕਾਊਂਟੈਂਟ ਲੋਅ-ਹੀਡ ਦੇ ਅਗਵਾਈ ਹੇਠ ਇਕੱਠੇ ਹੋਏ ਅਤੇ ਤਿੰਨ ਜਾਂ ਚਾਰ ਸੀਟਾਂ ਲੈ ਕੇ ਲੈਜਿਸਲੇਚਰ ਵਿੱਚ ਦਾਖਲ ਹੋਏ ਅਤੇ 1972-73 ਵਿੱਚ ਸੋਸ਼ਲ ਕਰੈਡਿਟ ਪਾਰਟੀ ਦੇ ਪਤਨ ਦਾ ਕਾਰਨ ਬਣੇ

? ਕੀ ਤੁਹਾਡੇ ਸੱਭਿਆਚਾਰਕ ਪਿਛੋਕੜ ਨੇ ਵੀ ਕਿਸੇ ਤਰ੍ਹਾਂ ਅਲਬਰਟਾ ਦੀ ਸਿਆਸਤ ਬਾਰੇ ਤੁਹਾਡੇ ਨਜ਼ਰੀਏ ਨੂੰ ਪ੍ਰਭਾਵਿਤ ਕੀਤਾ ਜਾਂ ਸਿਰਫ ਤੁਹਾਡੇ ਅਕਾਦਮਿਕ ਕੈਰੀਅਰ ਨੇ ਹੀ ਇਸ ਉੱਤੇ ਅਸਰ ਪਾਇਆ?

: ਅਕਾਦਮਿਕ ਅਤੇ ਅਕਾਦਮਿਕ ਮਾਹੌਲ ਵਿੱਚ ਉਨ੍ਹਾਂ ਕੁਝ ਲੋਕਾਂ ਨਾਲ ਮੇਰੇ ਵਾਹ ਨੇ, ਜਿਹੜੇ ਮੇਰੇ ਦੋਸਤ ਬਣ ਗਏ ਸਨ ਅਤੇ ਜਿਹੜੇ ਸੋਸ਼ਲ ਡੈਮੋਕਰੈਟਿਕ ਸਿਆਸਤ ਬਾਰੇ ਜਾਣਦੇ ਸਨਜੇ ਕਹਿਣਾ ਹੋਵੇ ਤਾਂ ਉਹ ਲੋਕ ਜਿਨ੍ਹਾਂ ਦਾ ਯੂਰਪ ਵਿਚਲੇ ਜਾਂ ਇੱਥੋਂ ਦੇ ਜਾਂ ਹੋਰ ਕਿਤੋਂ ਦੇ ਆਪਣੇ ਪਹਿਲੇ ਤਜਰਬੇ ਵਿੱਚ ਸੈਂਟਰ ਤੋਂ ਖੱਬੇ ਪੱਖੀ ਸਿਆਸਤ ਨਾਲ ਵਾਹ ਪਿਆ ਸੀ

? ਫਿਰ ਤੁਸੀਂ ਆਪ ਚੋਣ ਲੜਨ ਬਾਰੇ ਕਦੋਂ ਕੁ ਸੋਚਣ ਲੱਗੇ?

(ਅਗਾਂਹ ਪੜ੍ਹੋ: ਭਾਗ ਦੂਜਾ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1946)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੁਖਵੰਤ ਹੁੰਦਲ

ਸੁਖਵੰਤ ਹੁੰਦਲ

Burnaby, British Columbia, Canada.
Email: (sukhwant.hundal123@gmail.com)