SukhwantHundal7“ਸਈਦ ਅਖਤਰ ਮਿਰਜ਼ਾ ਦੀਆਂ ਫਿਲਮਾਂ ਅੱਜ ਵੀ ਉੰਨੀਆਂ ਹੀ ਪ੍ਰਸੰਗਕ ਹਨ, ਜਿੰਨੀਆਂ ...”
(26 ਮਾਰਚ 2020)

 

SaeedAkhtarMirza2ਸਈਦ ਅਖਤਰ ਮਿਰਜ਼ਾ ਭਾਰਤੀ ਸਮਾਨਅੰਤਰ ਸਿਨਮਾ ਲਹਿਰ ਨਾਲ ਸੰਬੰਧਤ ਇੱਕ ਮਹੱਤਵਪੂਰਨ ਫਿਲਮਸਾਜ਼ ਹੈਸੰਨ 1978 ਤੋਂ ਲੈ ਕੇ ਸੰਨ 1995 ਤੱਕ ਉਸ ਨੇ ਪੰਜ ਫੀਚਰ ਫਿਲਮਾਂ - ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ, ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ, ਮੋਹਨ ਜੋਸ਼ੀ ਹਾਜ਼ਰ ਹੋ, ਸਲੀਮ ਲੰਗੜੇ ਪੇ ਮੱਤ ਰੋ ਅਤੇ ਨਸੀਮ - ਬਣਾਈਆਂਇਨ੍ਹਾਂ ਸਾਰੀਆਂ ਫਿਲਮਾਂ ਦੀਆਂ ਕਹਾਣੀਆਂ ਮੁੰਬਈ ਸ਼ਹਿਰ ਵਿੱਚ ਵਾਪਰਦੀਆਂ ਹਨਇਨ੍ਹਾਂ ਫਿਲਮਾਂ ਵਿੱਚ ਮੁੰਬਈ ਸ਼ਹਿਰ ਵਿੱਚ ਰਹਿ ਰਹੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਕੇਂਦਰ ਬਣਾ ਕੇ ਉਸ ਨੇ ਭਾਰਤ ਦੇ ਸ਼ਹਿਰਾਂ ਵਿੱਚ ਰਹਿ ਰਹੇ ਲੋਕਾਂ ਦੀ ਕਹਾਣੀ ਨੂੰ ਰਿਕਾਰਡ ਅਤੇ ਬਿਆਨ ਕਰਨ ਦਾ ਯਤਨ ਕੀਤਾ ਹੈਇਹਨਾਂ ਫਿਲਮਾਂ ਵਿੱਚ ਉਠਾਏ ਮੁੱਦੇ - ਸਰਮਾਏਦਾਰੀ ਪ੍ਰਬੰਧ ਕਾਰਨ ਲੋਕਾਂ ਵਿੱਚ ਫੈਲ ਰਹੀ ਬੇਗਾਨਗੀ, ਔਰਤਾਂ ਨਾਲ ਹੁੰਦਾ ਲਿੰਗ ਆਧਾਰਤ ਵਿਤਕਰਾ, ਭਾਰਤ ਵਿੱਚ ਘੱਟਗਿਣਤੀ ਭਾਈਚਾਰਿਆਂ ਨਾਲ ਹੁੰਦਾ ਵਿਤਕਰਾ, ਲੋਕਾਂ ਲਈ ਆਪਣੀ ਜਮਾਤੀ ਪਛਾਣ ਸਮਝਣ ਦੀ ਮਹੱਤਤਾ, ਸਿਆਸੀ ਨੇਤਾਵਾਂ ਵੱਲੋਂ ਆਪਣੇ ਹਿਤਾਂ ਲਈ ਧਰਮ ਦੀ ਦੁਰਵਰਤੋਂ, ਹਿੰਦੂਤਵ ਤਾਕਤਾਂ ਵੱਲੋਂ ਫੈਲਾਈ ਜਾ ਰਹੀ ਨਫਰਤ ਅਤੇ ਹਿੰਸਾ ਆਦਿ - ਅੱਜ ਵੀ ਭਾਰਤੀ ਸਮਾਜ ਦੇ ਸਾਹਵੇਂ ਜਿਉਂ ਦੇ ਤਿਉਂ ਹੀ ਖੜ੍ਹੇ ਦਿਖਾਈ ਦਿੰਦੇ ਹਨਇਸ ਲਈ ਉਸ ਦੀਆਂ ਫਿਲਮਾਂ ਅੱਜ ਵੀ ਉੰਨੀਆਂ ਪ੍ਰਸੰਗਕ ਹਨ, ਜਿੰਨੀਆਂ ਅੱਜ ਤੋਂ ਦੋ ਜਾਂ ਤਿੰਨ ਦਹਾਕੇ ਪਹਿਲਾਂ ਸਨ

ਇਸ ਲੇਖ ਵਿੱਚ ਅਸੀਂ ਉਸ ਦੀ ਫਿਲਮਸਾਜ਼ੀ ਬਾਰੇ ਗੱਲ ਕਰਾਂਗੇਪਰ ਇਸ ਤੋਂ ਪਹਿਲਾਂ ਉਸ ਦੇ ਜੀਵਨ ਬਾਰੇ ਸੰਖੇਪ ਵਿੱਚ ਚਰਚਾ ਕਰਨਾ ਵੀ ਜ਼ਰੂਰੀ ਹੈ, ਤਾਂ ਕਿ ਅਸੀਂ ਸਮਝ ਸਕੀਏ ਕਿ ਆਪਣੀਆਂ ਫਿਲਮਾਂ ਵਿੱਚ ਦਿਖਾਏ ਸੰਸਾਰ ਨੂੰ ਜਾਣਨ, ਸਮਝਣ, ਅਤੇ ਪੇਸ਼ ਕਰਨ ਦਾ ਉਸ ਦਾ ਨਜ਼ਰੀਆ ਕਿਸ ਤਰ੍ਹਾਂ ਹੋਂਦ ਵਿੱਚ ਆਇਆ

ਸਈਦ ਅਖਤਰ ਮਿਰਜ਼ਾ ਦਾ ਜਨਮ 30 ਜੂਨ 1943 ਨੂੰ ਮੁੰਬਈ ਵਿੱਚ ਹੋਇਆਉਸ ਦੇ ਪਿਤਾ ਅਖਤਰ ਮਿਰਜ਼ਾ ਮੁੰਬਈ ਸਿਨਮਾ ਜਗਤ ਵਿੱਚ ਇੱਕ ਸਕਰੀਨ ਰਾਈਟਰ ਸਨ, ਜਿਨ੍ਹਾਂ ਨੇ ਨਯਾ ਦੌਰ (1957) ਅਤੇ ਵਕਤ (1965) ਵਰਗੀਆਂ ਫਿਲਮਾਂ ਦੇ ਸਕਰੀਨ ਪਲੇਅ ਅਤੇ ਡਾਇਲਾਗ ਲਿਖੇ ਸਨ(1) ਘਰ ਦਾ ਮਾਹੌਲ ਪੜ੍ਹਨ ਲਿਖਣ ਵਾਲਾ ਸੀਬਚਪਨ ਨੂੰ ਯਾਦ ਕਰਦਿਆਂ ਸਈਦ ਅਖਤਰ ਮਿਰਜ਼ਾ ਦੱਸਦਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਹਰ ਰੋਜ਼ ਸ਼ਾਮ ਨੂੰ ਘਰ ਦੇ ਇੱਕ ਕੋਨੇ ਵਿੱਚ ਕੁਰਸੀ ਉੱਤੇ ਬੈਠੀ ਉਸ ਦੀ ਮਾਂ ਕਿਤਾਬ ਪੜ੍ਹ ਰਹੀ ਹੁੰਦੀ ਸੀ ਅਤੇ ਇੱਕ ਹੋਰ ਕੁਰਸੀ ਉੱਤੇ ਉਸ ਦਾ ਪਿਤਾਘਰ ਵਿੱਚ ਪੜ੍ਹਨ ਲਿਖਣ ਵਾਲੇ ਲੋਕਾਂ ਦਾ ਆਉਣਾ ਜਾਣਾ ਆਮ ਸੀਵੱਖ ਵੱਖ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਅਤੇ ਬਹਿਸਾਂ ਹੁੰਦੀਆਂ ਰਹਿੰਦੀਆਂਸ਼ਾਮ ਦੇ ਖਾਣੇ ਵਕਤ ਡਾਇਨਿੰਗ ਟੇਬਲ ਉੱਤੇ ਸਾਰਾ ਪਰਿਵਾਰ ਬੈਠ ਕੇ ਹਰ ਤਰ੍ਹਾਂ ਦੇ ਵਿਸ਼ਿਆਂ ਉੱਪਰ ਗੱਲਬਾਤ ਕਰਦਾਇਸ ਗੱਲਬਾਤ ਵਿੱਚ ਪਰਿਵਾਰ ਦੇ ਹਰ ਇੱਕ ਮੈਂਬਰ (ਸਿਆਣੇ/ਬੱਚੇ) ਨੂੰ ਆਪਣੀ ਗੱਲ ਅਜ਼ਾਦੀ ਨਾਲ ਕਹਿਣ ਦਾ ਹੱਕ ਸੀਬੱਚਿਆਂ ਵੱਲੋਂ ਕਹੀਆਂ ਗੱਲਾਂ ਨੂੰ ਵੀ ਉੰਨੀ ਮਹੱਤਤਾ ਦਿੱਤੀ ਜਾਂਦੀ ਸੀ, ਜਿੰਨੀ ਕਿਸੇ ਵੱਡੇ ਦੀ ਕਹੀ ਗੱਲ ਨੂੰਮਾਂ-ਬਾਪ ਨੇ ਉਸ ਨੂੰ ਬਚਪਨ ਵਿੱਚ ਹੀ ਦੁਨੀਆ ਦੀਆਂ ਵੱਖ ਵੱਖ ਜ਼ਬਾਨਾਂ ਦਾ ਸਾਹਿਤ ਅਤੇ ਵੱਖ ਵੱਖ ਲੋਕਾਂ ਦਾ ਇਤਿਹਾਸ ਪੜ੍ਹਨ ਲਈ ਉਤਸ਼ਾਹਿਤ ਕੀਤਾਇਸ ਲਈ ਉਹ ਬਚਪਨ ਵਿੱਚ ਹੀ ਚੀਨੀ, ਉਰਦੂ, ਹਿੰਦੀ, ਤੈਲਗੂ, ਅਫਰੀਕਨ, ਅੰਗਰੇਜ਼ੀ ਅਤੇ ਲਾਤੀਨੀ ਅਮਰੀਕਨ ਅਤੇ ਦੁਨੀਆ ਦੇ ਹੋਰ ਲੇਖਕਾਂ ਵਲੋਂ ਲਿਖੀਆਂ ਕਿਤਾਬਾਂ ਪੜ੍ਹਨ ਲੱਗਾ(2)

ਸਈਦ ਆਪਣੇ ਜੀਵਨ ਬਾਰੇ ਬਣੀ ਡਾਕੂਮੈਂਟਰੀ ਸਈਦ ਮਿਰਜ਼ਾ: ਦੀ ਲੈਫਟਿਸਟ ਸੂਫੀ ਵਿੱਚ ਬਚਪਨ ਬਾਰੇ ਗੱਲ ਕਰਦਿਆਂ ਦੋ ਬਹੁਤ ਹੀ ਦਿਲਚਸਪ ਕਹਾਣੀਆਂ ਸੁਣਾਉਂਦਾ ਹੈ(3) ਇਨ੍ਹਾਂ ਕਹਾਣੀਆਂ ਤੋਂ ਸਾਨੂੰ ਉਨ੍ਹਾਂ ਦੇ ਘਰ ਵਿੱਚ ਬਰਾਬਰੀ ਅਤੇ ਆਜ਼ਾਦ ਸੋਚਣੀ ਵਾਲੇ ਮਾਹੌਲ ਬਾਰੇ ਜਾਣਕਾਰੀ ਮਿਲਦੀ ਹੈਪਹਿਲੀ ਕਹਾਣੀ ਉਸ ਦੀ ਮਾਂ ਵੱਲੋਂ ਬੁਰਕਾ ਲਾਹੁਣ ਦੀ ਹੈ ਇੱਕ ਦਿਨ ਉਸ ਦੇ ਮਾਤਾ ਪਿਤਾ ਮੁੰਬਈ ਵਿੱਚ ਫਿਲਮ ਦੇਖਣ ਗਏਘਰ ਤੋਂ ਸਿਨਮਾ ਹਾਲ ਨੂੰ ਜਾਂਦੇ ਵਕਤ ਉਸ ਦੀ ਮਾਂ ਬੁਰਕਾ ਪਹਿਨ ਕੇ ਗਈ ਅਤੇ ਫਿਲਮ ਦੇਖਣ ਸਮੇਂ ਉਸ ਨੇ ਬੁਰਕਾ ਲਾਹ ਕੇ ਆਪਣੀ ਗੋਦ ਵਿੱਚ ਰੱਖ ਲਿਆਫਿਲਮ ਖਤਮ ਹੋਣ ਤੋਂ ਬਾਅਦ, ਵਾਪਸ ਘਰ ਨੂੰ ਆਉਣ ਸਮੇਂ ਉਸ ਦੀ ਮਾਂ ਨੇ ਬੁਰਕੇ ਵੱਲ ਦੇਖਿਆ ਤਾਂ ਸਈਦ ਦੇ ਪਿਤਾ ਨੇ ਉਸ ਨੂੰ ਪੁੱਛਿਆ “ਬੇਗਮ, ਤੂੰ ਸੱਚੀਂ ਹੀ ਇਹ ਪਾਉਣਾ ਚਾਹੁੰਦੀ ਹੈਂ? ਮਾਂ ਨੇ ਜਵਾਬ ਦਿੱਤਾ “ਨਹੀਂ”ਫਿਰ ਉਸ ਨੇ ਬੁਰਕੇ ਨੂੰ ਤਹਿ ਲਾ ਕੇ ਹੱਥ ਵਿੱਚ ਫੜ ਲਿਆ ਅਤੇ ਨੰਗੇ ਮੂੰਹ ਘਰ ਨੂੰ ਤੁਰ ਕੇ ਆਈਘਰ ਕੇ ਉਸ ਨੇ ਬੁਰਕਾ ਸੂਟਕੇਸ ਵਿੱਚ ਰੱਖ ਦਿੱਤਾ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਵਿੱਚ ਮੁੜ ਕਦੇ ਬੁਰਕਾ ਨਹੀਂ ਪਾਇਆ

ਦੂਸਰੀ ਕਹਾਣੀ ਸਈਦ ਅਤੇ ਉਸ ਦੇ ਪਿਤਾ ਬਾਰੇ ਹੈਸਈਦ ਦੇ ਦੱਸਣ ਅਨੁਸਾਰ ਜਦੋਂ ਉਹ ਦਸ ਕੁ ਸਾਲਾਂ ਦਾ ਸੀ ਤਾਂ ਇੱਕ ਦਿਨ ਉਹ ਆਪਣੇ ਪਿਤਾ ਅਤੇ ਭਰਾ ਨਾਲ ਬਾਂਦਰਾ ਵਿਖੇ ਮਸਜਿਦ ਵਿੱਚ ਗਿਆਜਦੋਂ ਉਹ ਮਸਜਿਦ ਅੱਗੇ ਪਹੁੰਚੇ ਤਾਂ ਸਈਦ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਅੱਜ ਮਸਜਿਦ ਦੇ ਅੰਦਰ ਨਮਾਜ ਪੜ੍ਹਨ ਨਹੀਂ ਜਾਏਗਾਜਦੋਂ ਪਿਤਾ ਨੇ ਪੁੱਛਿਆ, ਕਿਉਂ, ਤਾਂ ਸਈਦ ਨੇ ਜਵਾਬ ਦਿੱਤਾ ਕਿਮੇਰਾ ਨਹੀਂ ਖਿਆਲ ਕਿ ਦੁਨੀਆ ਵਿੱਚ ਰੱਬ ਹੈਇਸ ਸਮੇਂ ਪਿਤਾ ਨੇ ਸਈਦ ਨੂੰ ਰੱਬ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਨਹੀਂ ਕਿਹਾਸਿਰਫ ਇਨਾ ਹੀ ਕਿਹਾ, ‘ਠੀਕ ਹੈਮੈਂ ਅਤੇ ਤੇਰਾ ਭਰਾ ਮਸਜਿਦ ਅੰਦਰ ਜਾ ਰਹੇ ਹਾਂਤੂੰ ਇੱਥੇ ਪੌੜੀਆਂ ਉੱਤੇ ਬੈਠਸੜਕ ਤੋਂ ਪਾਰ ਨਾ ਜਾਵੀਂ, ਉਸ ਉੱਤੇ ਬਹੁਤ ਟ੍ਰੈਫਿਕ ਹੈਅਸੀਂ ਮਸਜਦ ਤੋਂ ਬਾਹਰ ਕੇ ਤੈਨੂੰ ਇੱਥੋਂ ਲੈ ਲਵਾਂਗੇ।’ ਇਸ ਤਰ੍ਹਾਂ ਪਿਤਾ ਨੇ ਸਈਦ ਨੂੰ ਰੱਬ ਬਾਰੇ ਆਪਣੀ ਮਰਜ਼ੀ ਨਾਲ ਫੈਸਲਾ ਕਰਨ ਦੀ ਖੁੱਲ੍ਹ ਦੇ ਦਿੱਤੀਇਹ ਦੋਵੇਂ ਕਹਾਣੀਆਂ ਦੱਸਦੀਆਂ ਹਨ ਕਿ ਸਈਦ ਦਾ ਬਚਪਨ ਉਸ ਪਰਿਵਾਰ ਵਿੱਚ ਬੀਤਿਆ ਜਿੱਥੇ ਉਸ ਨੂੰ ਸਮਾਜ ਦੇ ਪੁਰਾਣੇ ਰਸਮਾਂ/ਰਿਵਾਜ਼ਾਂ ਅਤੇ ਸਦੀਆਂ ਤੋਂ ਚੱਲੇ ਰਹੇ ਵਿਚਾਰਾਂ ਉੱਤੇ ਸਵਾਲ ਖੜ੍ਹੇ ਕਰਨ ਅਤੇ ਦੁਨੀਆ ਬਾਰੇ ਆਪਣੀ ਮਰਜ਼ੀ ਦਾ ਨਜ਼ਰੀਆ ਬਣਾਉਣ ਦੀ ਖੁੱਲ੍ਹ ਸੀ

ਸਈਦ ਦੇ ਪਿਤਾ ਨੇ ਬਚਪਨ ਵਿੱਚ ਉਸ ਨੂੰ ਦੁਨੀਆ ਦੇ ਸਾਹਿਤ ਨਾਲ ਹੀ ਜਾਣੂ ਨਹੀਂ ਕਰਵਾਇਆ ਸਗੋਂ ਉਸ ਦੀ ਦੁਨੀਆ ਦੇ ਸਿਨਮੇ ਨਾਲ ਵੀ ਪਛਾਣ ਕਰਾਈਸਈਦ ਦੇ ਦੱਸਣ ਅਨੁਸਾਰ ਉਸ ਦੇ ਚੌਦਵੇਂ ਜਨਮ ਦਿਨ ਉੱਤੇ ਉਸ ਦੇ ਪਿਤਾ ਨੇ ਉਸ ਨੂੰ ਇੱਕ ਫਿਲਮ ਪ੍ਰੋਜੈਕਟਰ ਤੋਹਫੇ ਵਜੋਂ ਦਿੱਤਾਉਸ ਦੇ ਪਿਤਾ ਨੇ ਉਸ ਨੂੰ ਕਿਹਾ, “ਮੈਨੂੰ ਪਤਾ ਹੈ ਕਿ ਤੈਨੂੰ ਫਿਲਮਾਂ ਪਸੰਦ ਹਨਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਫਿਲਮਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਸਿਰਫ ਇੱਕ ਤਰ੍ਹਾਂ ਦੀਆਂ ਹੀ ਨਹੀਂਸਿਰਫ ਹੌਲੀਵੁੱਡ ਦੀਆਂ ਜਾਂ ਹਿੰਦੀ ਦੀਆਂ ਫਿਲਮਾਂ ਹੀ ਨਹੀਂ ਹੁੰਦੀਆਂ।” ਫਿਰ ਉਸ ਦੇ ਪਿਤਾ ਨੇ ਉਸ ਨੂੰ ਰੂਸੀ ਫਿਲਮ ਡਾਇਰੈਕਟਰ ਸਰਗੇ ਆਈਜ਼ਨਸਟਾਈਨ ਦੀ ਫਿਲਮ ਬੈਟਲਸ਼ਿੱਪ ਪੋਟਿਮਕਨ ਦਿਖਾਈ, ਅਤੇ ਸਾਰਾ ਸਾਲ ਉਸ ਦੇ ਜਨਮ ਦਿਨ ਦੇ ਤੋਹਫੇ ਵਜੋਂ ਉਸ ਦਾ ਪਿਤਾ ਉਸ ਨੂੰ ਹਰ ਮਹੀਨੇ ਇੱਕ ਕਲਾਸਿਕ ਫਿਲਮ ਦਿਖਾਉਂਦਾ ਰਿਹਾਸਈਦ ਦੇ ਕਹਿਣ ਅਨੁਸਾਰ, “ਇਸ ਨੇ ਮੈਂਨੂੰ ਸਿਨਮੇ ਦੇ ਇੱਕ ਨਵੇਂ ਸੰਸਾਰ ਨਾਲ ਜਾਣੂ ਕਰਾਇਆਅਜਿਹਾ ਸਿਨਮਾ ਜਿਹੜਾ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀ, ਬਹੁਤ ਤਰ੍ਹਾਂ ਦੇ ਖਿਆਲਾਂ ਨੂੰ ਪੇਸ਼ ਕਰਦਾ ਸੀ ਇੱਕ ਵੱਖਰੀ ਤਰ੍ਹਾਂ ਦਾ ਸਿਨਮਾ।” (4)

ਹਾਈ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਸਈਦ ਨੇ ਮੁੰਬਈ ਦੇ ਸੇਂਟ ਜ਼ੇਵੀਅਰ ਕਾਲਜ ਤੋਂ ਇਕਨਾਮਿਕਸ ਅਤੇ ਪੁਲੀਟੀਕਲ ਸਾਇੰਸ ਵਿੱਚ ਬੀ. . ਕੀਤੀ ਅਤੇ ਫਿਰ ਬੌਂਬੇ ਕਾਲਜ ਆਫ ਮਾਰਕੀਟਿੰਗ ਅਤੇ ਐਡਵਰਟਾਈਜ਼ਿੰਗ ਤੋਂ ਐਡਵਰਟਾਈਜ਼ਿੰਗ ਵਿੱਚ ਡਿਪਲੋਮਾਡਿਪਲੋਮਾ ਕਰਨ ਤੋਂ ਬਾਅਦ ਉਹ ਇੱਕ ਐਡਵਰਟਾਈਜ਼ਿੰਗ ਕੰਪਨੀ ਵਿੱਚ ਕੰਮ ਕਰਨ ਲੱਗਾਇਸ ਕਿੱਤੇ ਵਿੱਚ ਉਸ ਨੇ 7-8 ਸਾਲ ਲਾਏਪਰ ਐਡਵਰਟਾਈਜ਼ਿੰਗ ਦਾ ਕੰਮ ਕਰਕੇ ਉਹ ਖੁਸ਼ ਨਹੀਂ ਸੀ ਇੱਕ ਇੰਟਰਵਿਊ ਵਿੱਚ ਆਪਣੇ ਇਸ ਕੰਮ ਬਾਰੇ ਸਈਦ ਇਸ ਤਰ੍ਹਾਂ ਦੱਸਦਾ ਹੈ:

ਪਹਿਲਾਂ ਮਾਰਕੀਟਿੰਗ ਮੇਂ ਕਾਮ ਕੀਆ ਮੈਨੇਫਿਰ ਐਡਵਰਟਾਈਜ਼ਿੰਗ ਮੇਂ ਘੁਸ ਗਏ ਔਰ ਝੂਠ ਬੋਲਣਾ ਸ਼ੁਰੂ ਕਰ ਦਿਆ ਮੈਨੇ ਵਹਾਂਆਪ ਜਾਨਤੇ ਹੈਂ ਨਾ ਕਿ ਐਡਵਰਟਾਈਜ਼ਿੰਗ ਕਾ ਮਤਲਬ ਕਿਆ ਹੈ? ਝੂਠ ਬੋਲਣਾ ਤੋਂ 7-8 ਸਾਲ ਮੈਨੇ ਵਹਾਂ ਕਾਮ ਕੀਆਬਹੁਤ ਪੈਸੇ ਕਮਾਏਸ਼ਾਦੀ ਵੀ ਹੋ ਗਈ ਥੀਦੋ ਬੱਚੇ ਥੇ ਹਮਾਰੇ… (ਫਿਰ ਮਨ ਵਿੱਚ ਸਵਾਲ ਆਇਆ।) ਯਿਹ ਕਿਆ ਕਰ ਰਹੇ ਹੋ? ਵੱਟ ਆਰ ਯੂ ਡੁਇੰਗ ਵਿੱਦ ਯੂਅਰ ਲਾਈਫ? ਯਿਹ ਹੀ ਪੇਸ਼ਾ ਹੈ ਤੁਮਾਰ੍ਹਾ? ਪੈਸੇ ਬਹੁਤ ਥੇਮਗਰ ਆਇਨੇ ਕੇ ਸਾਹਮਣੇ ਅਮਨੇ ਆਪ ਕੋ ਦੇਖਨੇ ਮੇਂ ਰੋਜ਼ ਦਿੱਕਤ ਹੋਤੀ ਥੀ(5)

ਸਈਦ ਦੀ ਘਰਵਾਲੀ ਜੈਨੇਫਰ ਵੀ ਜਾਣਦੀ ਸੀ ਕਿ ਉਸ ਨੂੰ ਇਹ ਕੰਮ ਪਸੰਦ ਨਹੀਂਇਸ ਲਈ ਇੱਕ ਦਿਨ ਜਦੋਂ ਸਈਦ ਘਰ ਆਇਆ ਤਾਂ ਉਹਦੀ ਘਰਵਾਲੀ ਕਹਿੰਦੀ ਕਿ ਦੇਖ ਮੈਂਨੂੰ ਪਤਾ ਹੈ ਕਿ ਤੈਨੂੰ ਸਿਨਮਾ ਪਸੰਦ ਹੈਮੈਂ ਐੱਫ ਟੀ ਆਈ (ਫਿਲਮ ਅਤੇ ਟੈਲੀਵਿਯਨ ਇੰਸਟੀਚਿਊਟ) ਪੂਨੇ ਦੇ ਤੇਰੇ ਫਾਰਮ ਭਰ ਦਿੱਤੇ ਹਨਇਨ੍ਹਾਂ ਉੱਤੇ ਦਸਖ਼ਤ ਕਰ ਕੇ ਭੇਜ ਦੇਜਦੋਂ ਸਈਦ ਨੇ ਸਵਾਲ ਕੀਤਾ ਕਿ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਏਗਾ, ਤਾਂ ਜੈਨੇਫਰ ਨੇ ਕਿਹਾ ਕਿ ਇਸ ਬਾਰੇ ਫਿਕਰ ਨਾ ਕਰ ਮੈਂ ਕੰਮ ਕਰਾਂਗੀਤੂੰ ਬੱਸ ਫਿਲਮ ਇੰਸਟੀਚਿਊਟ ਵਿੱਚ ਚਲੇ ਜਾਇਸ ਤਰ੍ਹਾਂ ਸੰਨ 1973 ਵਿੱਚ ਸਈਦ ਫਿਲਮ ਇੰਸਟੀਚਿਊਟ ਪੂਨੇ ਗਿਆ ਅਤੇ ਉੱਥੇ ਤਿੰਨ ਸਾਲ ਪੜ੍ਹਾਈ ਕੀਤੀ(6)

ਫਿਲਮ ਐਂਡ ਟੈਲੀਵਿਯਨ ਇੰਸਟੀਚਿਊਟ ਪੂਨੇ ਵਿੱਚ ਉਸ ਨੂੰ ਦੁਨੀਆ ਦੇ ਵੱਖ ਵੱਖ ਦੇਸ਼ਾਂ ਦਾ ਸਿਨਮਾ ਦੇਖਣ ਦਾ ਮੌਕਾ ਮਿਲਿਆਇੱਥੇ ਉਸ ਨੂੰ ਦੂਜੇ ਲੋਕਾਂ ਨਾਲ ਫਿਲਮਾਂ, ਸਿਆਸਤ, ਇਤਿਹਾਸ, ਸੋਸ਼ਿਓਲੌਜੀ, ਆਰਕੀਟੈਕਟ, ਸੰਗੀਤ, ਪੇਂਟਿੰਗ ਗੱਲ ਕੀ ਸਿਨੇਮੇ ਦੇ ਹਰ ਪਹਿਲੂ ਬਾਰੇ ਵਿਚਾਰ ਵਟਾਂਦਰਾ ਅਤੇ ਬਹਿਸਾਂ ਕਰਨ ਦਾ ਮੌਕਾ ਮਿਲਿਆ, ਜਿਸ ਨਾਲ ਉਸ ਨੂੰ ਵਪਾਰਕ ਸਿਨਮੇ ਦਾ ਤੰਗ ਨਜ਼ਰੀਆ ਛੱਡ ਕੇ ਫਿਲਮਾਂ ਬਣਾਉਣ ਬਾਰੇ ਇੱਕ ਨਵਾਂ ਨਜ਼ਰੀਆ ਪ੍ਰਾਪਤ ਹੋਇਆ ਅਤੇ ਉਸ ਨੂੰ ਇਹ ਫੈਸਲਾ ਕਰਨ ਵਿੱਚ ਮਦਦ ਮਿਲੀ ਕਿ ਉਸ ਨੇ ਕਿਸ ਤਰ੍ਹਾਂ ਦੀਆਂ ਫਿਲਮਾਂ ਬਣਾਉਣੀਆਂ ਹਨ

1976 ਵਿੱਚ ਫਿਲਮ ਐਂਡ ਟੈਲੀਵਯਨ ਇੰਸਟੀਚਿਊਟ ਵਿੱਚੋਂ ਨਿਕਲਣ ਤੋਂ ਬਾਅਦ ਸਈਦ ਨੇ ਕੁਝ ਡਾਕੂਮੈਂਟਰੀ ਫਿਲਮਾਂ ਬਣਾਈਆਂ (7) ਅਤੇ ਸੰਨ 1978 ਵਿੱਚ ਆਪਣੀ ਪਹਿਲੀ ਫੀਚਰ ਫਿਲਮ ਅਰਵਿੰਦ ਦਿਸਾਈ ਕੀ ਅਜੀਬ ਦਾਸਤਾਨ ਬਣਾਈਇਸ ਫਿਲਮ ਦਾ ਮੁੱਖ ਪਾਤਰ ਅਰਵਿੰਦ ਦਿਸਾਈ ਇੱਕ ਅਮੀਰ ਵਪਾਰੀ ਦਾ ਪੁੱਤਰ ਹੈ ਅਤੇ ਬੰਬਈ ਵਿੱਚ ਗਲੀਚਿਆਂ ਅਤੇ ਦਸਤਕਾਰੀ ਨਾਲ ਸੰਬੰਧਤ ਹੋਰ ਵਸਤਾਂ ਦੀ ਇੱਕ ਵੱਡੀ ਸਾਰੀ ਦੁਕਾਨ ਚਲਾਉਂਦਾ ਹੈਆਪਣੇ ਵਿਹਲੇ ਸਮੇਂ ਵਿੱਚ ਉਹ ਕਾਰ ਵਿੱਚ ਘੁੰਮਦਾ ਹੈ ਬੰਬਈ ਦੇ ਅਜਿਹੇ ਆਲੀਸ਼ਾਨ ਰੈਸਟੋਰੈਂਟ ਵਿੱਚ ਖਾਣਾ ਖਾਂਦਾ ਹੈ ਜਿੱਥੇ ਖਾਣੇ ਦੇ ਵੱਖ ਵੱਖ ਵਕਤਾਂ ਸਮੇਂ ਵੱਖ ਵੱਖ ਤਰ੍ਹਾਂ ਦਾ ਸੰਗੀਤ ਵੱਜਦਾ ਹੈਉਸ ਦੀ ਦੁਨੀਆ ਦੇ ਸਾਹਿਤ ਅਤੇ ਸੰਗੀਤ ਵਿੱਚ ਦਿਲਚਸਪੀ ਹੈ ਅਤੇ ਉਹ ਸਮੇਂ ਸਮੇਂ ਸ਼ਹਿਰ ਵਿੱਚਲੀਆਂ ਕਿਤਾਬਾਂ ਅਤੇ ਸੰਗੀਤ ਦੀਆਂ ਵਧੀਆ ਦੁਕਾਨਾਂ ਵਿੱਚ ਫੇਰੀ ਪਾਉਂਦਾ ਰਹਿੰਦਾ ਹੈਉਹ ਆਪਣੀ ਦੁਕਾਨ ਵਿੱਚ ਕੰਮ ਕਰਦੀ ਐਂਗਲੋ ਇੰਡੀਅਨ ਸੈਕਟਰੀ ਨਾਲ ਸੰਬੰਧ ਰੱਖਦਾ ਹੈਕਦੇ ਕਦੇ ਉਹ ਵੇਸਵਾ ਦੇ ਕੋਠੇ ਉੱਤੇ ਵੀ ਫੇਰੀ ਪਾ ਆਉਂਦਾ ਹੈ ਇਸਦੇ ਨਾਲ ਨਾਲ ਆਪਣੇ ਕਾਲਜ ਸਮੇਂ ਦੇ ਮਾਰਕਸਵਾਦੀ ਵਿਚਾਰਾਂ ਦੇ ਦੋਸਤ, ਜੋ ਹੁਣ ਇੱਕ ਕਾਲਜ ਵਿੱਚ ਲੈਕਚਰਾਰ ਬਣ ਚੁੱਕਾ ਹੈ, ਨਾਲ ਦੋਸਤੀ ਵੀ ਰੱਖਦਾ ਹੈ

ਇਸ ਤਰ੍ਹਾਂ ਦੀ ਸੌਖੀ ਅਤੇ ਸਹੂਲਤਾਂ ਭਰਪੂਰ ਜ਼ਿੰਦਗੀ ਜੀ ਰਿਹਾ ਅਰਵਿੰਦ ਖੁਸ਼ ਨਹੀਂਕਿਉਂਕਿ ਉਹ ਆਪਣੇ ਆਲੇ ਦੁਆਲੇ ਦੀ ਹਰ ਚੀਜ਼ ਤੋਂ ਟੁੱਟ ਚੁੱਕਾ ਜਾਂ ਬੇਗਾਨਾ ਹੋ ਚੁੱਕਾ ਹੈਂਉਹ ਜੋ ਕੰਮ ਕਰਦਾ ਹੈ, ਉਹ ਨਹੀਂ ਕਰਨਾ ਚਾਹੁੰਦਾਬੇਸ਼ੱਕ ਉਹ ਆਪਣੀ ਦੁਕਾਨ ਦਾ ਮੈਨੇਜਰ ਅਤੇ ਮਾਲਕ ਹੈ ਪਰ ਉਹ ਇੱਥੇ ਉਹ ਨਹੀਂ ਕਰ ਸਕਦਾ, ਜੋ ਕਰਨਾ ਚਾਹੁੰਦਾ ਹੈਉਸ ਦਾ ਪਿਤਾ, ਇੱਕ ਪੁਰਾਣੇ ਖਿਆਲਾਂ ਦਾ ਸਰਮਾਏਦਾਰ, ਉਸ ਦੇ ਕੰਮ ਉੱਪਰ ਨਜ਼ਰ ਰੱਖਦਾ ਹੈ ਅਤੇ ਉਸ ਨੂੰ ਆਪਣਾ ਕੰਮ ਕੁਸ਼ਲਤਾ ਅਤੇ ਮੁਨਾਫੇ ਨਾਲ ਕਰਨ ਦੀ ਹਿਦਾਇਤ ਦਿੰਦਾ ਹੈਜਦੋਂ ਉਹ ਸ਼ਹਿਰ ਵਿੱਚ ਮੰਗਤਿਆਂ ਅਤੇ ਬਾਲ ਮਜ਼ਦੂਰੀ ਕਰਨ ਵਾਲੇ ਬਾਲਾਂ ਨੂੰ ਦਾਨ ਜਾਂ ਬਖ਼ਸ਼ੀਸ਼ ਦਿੰਦਾ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਗਰੀਬ ਲੋਕਾਂ ਨਾਲ ਹਮਦਰਦੀ ਰੱਖਦਾ ਹੈਪਰ ਜਦੋਂ ਉਸ ਨੂੰ ਗਲੀਚੇ ਅਤੇ ਦਸਤਕਾਰੀ ਦਾ ਹੋਰ ਸਾਮਾਨ ਵੇਚਣ ਵਾਲਾ ਦਲਾਲ ਉਸ ਤੋਂ ਮੰਗ ਕਰਦਾ ਹੈ ਕਿ ਉਹ ਉਸ ਨੂੰ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਕੀਮਤ ਦੇਵੇ ਤਾਂ ਕਿ ਉਹ ਪਿੰਡਾਂ ਵਿੱਚ ਸਾਮਾਨ ਬਣਾਉਣ ਵਾਲੇ ਦਸਤਕਾਰਾਂ ਦੀ ਹੋਰ ਮਜ਼ਦੂਰੀ ਦੀ ਮੰਗ ਪੂਰੀ ਕਰ ਸਕੇ ਤਾਂ ਉਹ ਉਸ ਨੂੰ ਕੋਰਾ ਜਵਾਬ ਦੇ ਦਿੰਦਾ ਹੈ, ਕਿਉਂਕਿ ਇਨ੍ਹਾਂ ਚੀਜ਼ਾਂ ਨੂੰ ਪਿੰਡਾਂ ਦੇ ਦਸਤਕਾਰਾਂ ਤੋਂ ਲਿਆ ਕੇ ਅੰਤਰਰਾਸ਼ਟਰੀ ਮੰਡੀ ਵਿੱਚ ਵੇਚਣ ਦਾ ਜੋ ਪ੍ਰਬੰਧ ਹੈ, ਉਹ ਉਸ ਨੂੰ ਇਸਦੀ ਇਜਾਜ਼ਤ ਨਹੀਂ ਦਿੰਦਾਉਹ ਆਪਣੀ ਸੈਕਟਰੀ, ਜਿਸ ਨਾਲ ਉਸ ਦਾ ਸੰਬੰਧ ਚੱਲ ਰਿਹਾ ਹੈ, ਨਾਲ ਚੰਗਾ ਅਤੇ ਸਤਿਕਾਰ ਭਰਿਆ ਸਲੂਕ ਕਰਨਾ ਚਾਹੁੰਦਾ ਹੈਪਰ ਆਪਣੀ ਜਮਾਤੀ ਸਥਿਤੀ ਦੇ ਹੁੰਦਿਆਂ ਅਜਿਹਾ ਕਰ ਨਹੀਂ ਸਕਦਾਉਸ ਨੂੰ ਅਤੇ ਉਸ ਦੀ ਸੈਕਟਰੀ ਨੂੰ ਵੀ ਪਤਾ ਹੈ ਕਿ ਉਨ੍ਹਾਂ ਦਾ ਸੰਬੰਧ ਵਿਆਹ ਦੇ ਬੰਧਨ ਤੱਕ ਜਾਣ ਵਾਲਾ ਸੰਬੰਧ ਨਹੀਂ ਹੈਅਰਵਿੰਦ ਲਈ ਉਸ ਦੀ ਸੈਕਟਰੀ ਕੁਝ ਸਾਲਾਂ ਲਈ ਆਨੰਦਮਈ ਸਮਾਂ ਬਿਤਾਉਣ ਦੀ ਸਾਧਨ ਹੈਇਸ ਤਰ੍ਹਾਂ ਦੀ ਸਥਿਤੀ ਦੇ ਹੁੰਦਿਆਂ ਉਹ ਆਪਣੀ ਸੈਕਟਰੀ ਨਾਲ ਇੱਜ਼ਤ ਅਤੇ ਸਤਿਕਾਰ ਵਾਲਾ ਰਿਸ਼ਤਾ ਨਹੀਂ ਰੱਖ ਸਕਦਾਇਸ ਤੋਂ ਬਿਨਾਂ ਉਹ ਆਪਣੇ ਮਾਰਕਸਵਾਦੀ ਦੋਸਤ ਨਾਲ ਦੋਸਤੀ ਰੱਖਦਾ ਹੈਪਰ ਉਸ ਦੇ ਮਾਰਕਸਵਾਦ ਨਾਲ ਵੀ ਅਰਵਿੰਦ ਦਾ ਕੋਈ ਸੰਬੰਧ ਨਹੀਂਆਪਣੇ ਘਰ ਵਿੱਚ ਉਹ ਆਪਣੇ ਪਿਤਾ ਅਤੇ ਮਾਂ ਨਾਲ ਰਹਿੰਦਾ ਹੈ ਪਰ ਉਸ ਦਾ ਉਨ੍ਹਾਂ ਨਾਲ ਕੋਈ ਰਿਸ਼ਤਾ ਨਹੀਂਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਬੇਗਾਨਗੀ (ਏਲੀਅਨੇਸ਼ਨ) ਦਾ ਸ਼ਿਕਾਰ ਹੋ ਚੁੱਕਾ ਹੈਉਸ ਦਾ ਆਪਣੇ ਕੰਮ, ਆਪਣੇ ਪਰਿਵਾਰ, ਆਪਣੀ ਸਹੇਲੀ, ਆਪਣੇ ਦੋਸਤ, ਆਪਣੇ ਸ਼ਹਿਰ ਨਾਲ ਕੋਈ ਲਗਾਵ ਨਹੀਂਫਿਲਮ ਦੇਖਦਿਆਂ ਦਰਸ਼ਕ ਨੂੰ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਹੈ ਕਿ ਅਰਵਿੰਦ ਦੀ ਜ਼ਿੰਦਗੀ ਵਿੱਚ ਪਸਰੀ ਇਹ ਬੇਗਾਨਗੀ, ਉਨ੍ਹਾਂ ਸਥਿਤੀਆਂ ਕਾਰਨ ਹੈ ਜਿਨ੍ਹਾਂ ਵਿੱਚ ਉਹ ਵਿਚਰ ਰਿਹਾ ਹੈਫਿਲਮ ਵਿੱਚ ਅਰਵਿੰਦ ਦੀ ਇਹ ਬੇਗਾਨਗੀ ਦਰਸ਼ਕ ਨੂੰ ਇਹ ਕਹਿਣ ਦਾ ਯਤਨ ਕਰਦੀ ਹੈ ਕਿ ਜਿਸ ਤਰ੍ਹਾਂ ਦੀਆਂ ਸਥਿਤੀਆਂ ਅਤੇ ਪ੍ਰਬੰਧ ਵਿੱਚ ਅਸੀਂ ਜੀ ਰਹੇ ਹਾਂ, ਉਹ ਸਾਰੇ ਲੋਕਾਂ ਨੂੰ ਆਪਣੇ ਆਪ ਤੋਂ ਅਤੇ ਇੱਕ ਦੂਸਰੇ ਤੋਂ ਬੇਗਾਨਾ ਬਣਾ (ਏਲੀਅਨੇਟ ਕਰ) ਰਹੀਆਂ ਹਨ

ਫਿਲਮ ਦੇ ਮੁੱਖ ਪਾਤਰ ਦੀ ਬੇਗਾਨਗੀ ਦਿਖਾਉਣ ਦੇ ਨਾਲ ਨਾਲ ਫਿਲਮ ਸਮਾਜ ਦੇ ਕਈ ਹੋਰ ਸਮਾਜਕ ਅਤੇ ਆਰਥਿਕ ਮਸਲਿਆਂ ਨੂੰ ਵੀ ਸੰਬੋਧਿਤ ਹੁੰਦੀ ਹੈਉਦਾਹਰਨ ਲਈ ਫਿਲਮ ਅੰਤਰਰਾਸ਼ਟਰੀ ਦਸਤਕਾਰੀ (ਹੈਂਡੀਕ੍ਰਾਫਟ) ਸਨਅਤ ਦੇ ਚਾਰ ਪੱਧਰਾਂ ਦੇ ਅੰਤਰ-ਸੰਬੰਧਾਂ ਅਤੇ ਸੱਤਾ ਦੇ ਰਿਸ਼ਤਿਆਂ ਦਾ ਬਾਖੂਬੀ ਨਾਲ ਚਿਤਰਣ ਕਰਦੀ ਹੈਇਸ ਸਨਅਤ ਦੀ ਸਭ ਤੋਂ ਹੇਠਲੀ ਪੱਧਰ ਉੱਤੇ ਪਿੰਡਾਂ ਵਿੱਚ ਦਸਤਕਾਰੀ ਨਾਲ ਸੰਬੰਧਤ ਵਸਤਾਂ ਤਿਆਰ ਕਰਦੇ ਲੋਕਾਂ ਨੂੰ ਦਿਖਾਇਆ ਗਿਆ ਹੈਡਾਕੂਮੈਂਟਰੀ ਢੰਗ ਨਾਲ ਚਿਤਰਤ ਇਸ ਪੱਧਰ ਉੱਤੇ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਲੋਕ ਗਰੀਬੀ ਵਿੱਚ ਗਲੀਚੇ ਅਤੇ ਇਸ ਤਰ੍ਹਾਂ ਦਾ ਹੋਰ ਸਾਮਾਨ ਤਿਆਰ ਕਰਦੇ ਹਨਉਨ੍ਹਾਂ ਦੇ ਸਕੂਲ ਜਾਣ ਦੀ ਉਮਰ ਦੇ ਛੋਟੇ ਛੋਟੇ ਬੱਚੇ ਸਕੂਲ ਜਾਣ ਦੀ ਥਾਂ ਇਸ ਸਨਅਤ ਵਿੱਚ ਕੰਮ ਕਰਦੇ ਹਨਫਿਲਮ ਵਿੱਚ ਇਸ ਪੱਧਰ ਉੱਤੇ ਕੰਮ ਕਰਨ ਵਾਲੇ ਲੋਕਾਂ ਦਾ ਕੋਈ ਪਾਤਰ ਨਹੀਂ ਭਾਵ ਫਿਲਮ ਵਿੱਚ ਇਨ੍ਹਾਂ ਲੋਕਾਂ ਦੀ ਆਪਣੀ ਕੋਈ ਅਵਾਜ਼ ਨਹੀਂਇਸ ਸਨਅਤ ਦੀ ਦੂਸਰੀ ਪੱਧਰ ਉੱਤੇ ਉਹ ਦਲਾਲ ਆਉਂਦੇ ਹਨ ਜੋ ਪਿੰਡਾਂ ਦੇ ਲੋਕਾਂ ਵੱਲੋਂ ਤਿਆਰ ਕੀਤੀਆਂ ਦਸਤਕਾਰੀ ਦੀਆਂ ਵਸਤਾਂ ਨੂੰ ਸ਼ਹਿਰ ਵਿੱਚ ਲਿਜਾ ਕੇ ਅਰਵਿੰਦ ਦਿਸਾਈ ਵਰਗੇ ਡੀਲਰਾਂ ਕੋਲ ਵੇਚਦੇ ਹਨਫਿਲਮ ਵਿੱਚ ਸਾਨੂੰ ਇਸ ਪੱਧਰ ਉੱਤੇ ਕੰਮ ਕਰਦੇ ਦਲਾਲਾਂ ਦੀ ਇੱਕ ਛੋਟੀ ਜਿਹੀ ਝਲਕ ਮਿਲਦੀ ਹੈ ਜਦੋਂ ਉਹ ਅਰਵਿੰਦ ਦਿਸਾਈ ਨੂੰ ਮਿਲਣ ਆਉਂਦੇ ਹਨ ਅਤੇ ਉਸ ਨੂੰ ਕਹਿੰਦੇ ਹਨ ਕਿ ਪਿੰਡਾਂ ਵਿੱਚ ਕੰਮ ਕਰਨ ਵਾਲੇ ਦਸਤਕਾਰ - ਮਜ਼ਦੂਰ ਜ਼ਿਆਦਾ ਪੈਸਾ ਚਾਹੁੰਦੇ ਹਨ, ਇਸ ਲਈ ਦਿਸਾਈ ਉਨ੍ਹਾਂ ਨੂੰ ਇਨ੍ਹਾਂ ਵਸਤਾਂ ਦੀ ਜ਼ਿਆਦੀ ਕੀਮਤ ਦੇਵੇ ਤਾਂ ਕਿ ਉਹ ਇਨ੍ਹਾਂ ਦਸਤਕਾਰਾਂ - ਮਜ਼ਦੂਰਾਂ ਨੂੰ ਉਨ੍ਹਾਂ ਦੇ ਕੰਮ ਦੇ ਜ਼ਿਆਦਾ ਪੈਸੇ ਦੇ ਸਕਣਇਸ ਮੰਗ ਦੇ ਜਵਾਬ ਵਿੱਚ ਅਰਵਿੰਦ ਦਿਸਾਈ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਉਨ੍ਹਾਂ ਨੂੰ ਜ਼ਿਆਦਾ ਕੀਮਤ ਨਹੀਂ ਦੇ ਸਕਦਾਜੇ ਉਨ੍ਹਾਂ ਨੂੰ ਹੋਰ ਪੈਸੇ ਚਾਹੀਦੇ ਹਨ, ਤਾਂ ਉਹ ਆਪਣੀਆਂ ਵਸਤਾਂ ਲਈ ਕੋਈ ਹੋਰ ਖ੍ਰੀਦਦਾਰ ਲੱਭ ਲੈਣਜੇ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਉਹ ਹੋਰ ਦਸਤਕਾਰ - ਮਜ਼ਦੂਰ ਲੱਭ ਲੈਣ ਜੋ ਥੋੜ੍ਹੇ ਪੈਸਿਆਂ ਉੱਤੇ ਹੀ ਕੰਮ ਕਰਨ ਨੂੰ ਤਿਆਰ ਹੋਣਉਸ ਦੀ ਇਹ ਗੱਲ ਸੁਣ ਕੇ ਉਹ ਦਲਾਲ ਬਿਨਾਂ ਕੋਈ ਉਜ਼ਰ ਕੀਤਿਆਂ ਵਾਪਸ ਮੁੜ ਜਾਂਦੇ ਹਨਇਸ ਸਨਅਤ ਦਾ ਅਗਲਾ ਪੱਧਰ ਅਰਵਿੰਦ ਦਿਸਾਈ ਵਰਗੇ ਡੀਲਰਾਂ ਦਾ ਹੈਜਿਵੇਂ ਅਰਵਿੰਦ ਦਿਸਾਈ ਦੀ ਜ਼ਿੰਦਗੀ ਬਾਰੇ ਪਹਿਲਾਂ ਗੱਲ ਕੀਤੀ ਗਈ ਹੈ, ਉਸ ਤੋਂ ਸਾਫ ਜ਼ਾਹਰ ਹੈ ਕਿ ਇਸ ਪੱਧਰ ਦੇ ਲੋਕ ਇਸ ਸਨਅਤ ਦੇ ਸਿਰ ਉੱਤੇ ਇੱਕ ਅਮੀਰ ਅਤੇ ਸੌਖੀ ਜ਼ਿੰਦਗੀ ਜਿਉਂਦੇ ਹਨਇਸ ਸਨਅਤ ਦਾ ਆਖਰੀ ਅਤੇ ਚੌਥਾ ਪੱਧਰ ਅੰਤਰਰਾਸ਼ਟਰੀ ਮੰਡੀ ਵਿੱਚ ਇਨ੍ਹਾਂ ਵਸਤਾਂ ਨੂੰ ਵਿਕਸਤ ਦੇਸ਼ਾਂ ਵਿੱਚ ਲਿਜਾ ਕੇ ਵੇਚਣ ਵਾਲੇ ਵੱਡੇ ਵਿਦੇਸ਼ੀ ਵਪਾਰੀਆਂ ਦਾ ਹੈਫਿਲਮ ਦੇ ਇੱਕ ਛੋਟੇ ਜਿਹੇ ਦ੍ਰਿਸ਼ ਵਿੱਚ ਇੱਕ ਅੰਤਰਰਾਸ਼ਟਰੀ ਕੰਪਨੀ ਦਾ ਗੋਰਾ ਨੁਮਾਇੰਦਾ ਅਰਵਿੰਦ ਦਿਸਾਈ ਤੋਂ ਇਹ ਵਸਤਾਂ ਖ੍ਰੀਦਣ ਲਈ ਉਸ ਨਾਲ ਇਨ੍ਹਾਂ ਵਸਤਾਂ ਦਾ ਭਾਅ ਕਰ ਰਿਹਾ ਹੈਜਿਸ ਕੀਮਤ ਉੱਤੇ ਉਹ ਅਰਵਿੰਦ ਦਿਸਾਈ ਤੋਂ ਇਹ ਚੀਜ਼ਾਂ ਖਰੀਦਣਾ ਚਾਹੁੰਦਾ ਹੈ, ਦਿਸਾਈ ਨੂੰ ਉਹ ਕੀਮਤ ਠੀਕ ਨਹੀਂ ਲੱਗਦੀਉਹ ਚਾਹੁੰਦਾ ਹੈ ਕਿ ਉਸ ਨੂੰ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਕੀਮਤ ਮਿਲੇਪਰ ਅੰਤਰਰਾਸ਼ਟਰੀ ਕੰਪਨੀ ਦਾ ਨੁਮਾਇੰਦਾ ਹੋਰ ਕੀਮਤ ਦੇਣ ਲਈ ਤਿਆਰ ਨਹੀਂ, ਅਤੇ ਇੱਕ ਤਰ੍ਹਾਂ ਨਾਲ ਮਜਬੂਰ ਕਰਕੇ ਅਰਵਿੰਦ ਦਿਸਾਈ ਨੂੰ ਆਪਣੀ ਮਨਪਸੰਦ ਕੀਮਤਾਂ ਅਤੇ ਆਪਣੀਆਂ ਸ਼ਰਤਾਂ ਉੱਤੇ ਵਸਤਾਂ ਵੇਚਣ ਨੂੰ ਮਨਾ ਲੈਂਦਾ ਹੈਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੰਤਰਰਾਸ਼ਟਰੀ ਮੰਡੀ ਨਾਲ ਬੱਝੀ ਇਸ ਸਨਅਤ ਵਿੱਚ ਅਸਲ ਤਾਕਤ ਕਿਸ ਕੋਲ ਹੈਸਹੀ ਮਾਅਨਿਆਂ ਵਿੱਚ ਇਸ ਸਨਅਤ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਮਜ਼ਦੂਰੀ, ਕੰਮ ਦੀਆਂ ਹਾਲਤਾਂ ਅਤੇ ਜ਼ਿੰਦਗੀਆਂ ਬਾਰੇ ਕੌਣ ਫੈਸਲਾ ਕਰਦਾ ਹੈਪਹਿਲੀ ਪੱਧਰ ਉੱਤੇ ਪਿੰਡਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕੋਈ ਅਵਾਜ਼ ਨਹੀਂਦੂਸਰੀ ਪੱਧਰ ਉੱਤੇ ਕੰਮ ਕਰਨ ਵਾਲੇ ਲੋਕ ਵੱਧ ਕੀਮਤ ਲੈਣ ਲਈ ਬੇਨਤੀ ਤਾਂ ਕਰ ਸਕਦੇ ਹਨ, ਪਰ ਆਪਣੀਆਂ ਮੰਗਾਂ ਮਨਾਉਣ ਲਈ ਉਨ੍ਹਾਂ ਕੋਲ ਕੋਈ ਤਾਕਤ ਨਹੀਂਤੀਜ਼ੀ ਪੱਧਰ ਉੱਤੇ ਕੰਮ ਕਰਦੇ ਅਰਵਿੰਦ ਦਿਸਾਈ ਵਰਗੇ ਲੋਕ ਦਸਤਕਾਰਾਂ-ਮਜ਼ਦੂਰਾਂ ਦੀ ਮਿਹਨਤ ਦੇ ਸਿਰ ਉੱਤੇ ਖੁਸ਼ਹਾਲ ਅਤੇ ਐਸ਼ ਵਾਲੀ ਜ਼ਿੰਦਗੀ ਤਾਂ ਗੁਜ਼ਾਰਦੇ ਹਨ, ਪਰ ਉਨ੍ਹਾਂ ਦੀ ਸਥਿਤੀ ਇੱਕ ਦਲਾਲ ਸਰਮਾਏਦਾਰ ਤੋਂ ਵੱਧ ਕੁਝ ਨਹੀਂਇਸ ਸਨਅਤ ਨੂੰ ਚਲਾਉਣ ਦੀ ਅਸਲ ਤਾਕਤ ਅੰਤਰਰਾਸ਼ਟਰੀ ਮੰਡੀ ਇਹ ਚੀਜ਼ਾਂ ਵੇਚ ਸਕਣ ਵਾਲੀਆਂ ਕਾਰਪੋਰੇਸ਼ਨਾਂ ਕੋਲ ਹੈ

ਅਰਵਿੰਦ ਦਿਸਾਈ ਨਾਲ ਨੇੜਿਓਂ ਸੰਬੰਧਤ ਤਿੰਨ ਔਰਤਾਂ ਦੀ ਜ਼ਿੰਦਗੀ ਨੂੰ ਫਿਲਮ ਵਿੱਚ ਜਿਸ ਤਰ੍ਹਾਂ ਦਿਖਾਇਆ ਗਿਆ ਹੈ, ਉਸ ਤੋਂ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਦੀ ਨਿਮਨ ਦਰਜੇ ਦੀ ਸਥਿਤੀ ਦੇ ਬਹੁਤ ਸਪਸ਼ਟਤਾ ਨਾਲ ਦਰਸ਼ਨ ਹੁੰਦੇ ਹਨਪਹਿਲੀ ਔਰਤ ਹੈ ਅਰਵਿੰਦ ਦਿਸਾਈ ਦੀ ਮਾਂਉਹ ਇੱਕ ਸਰਮਾਏਦਾਰ ਦੀ ਪਤਨੀ ਹੈਇਸ ਲਈ ਉਹ ਇੱਕ ਸੋਹਣੇ ਘਰ ਵਿੱਚ ਰਹਿੰਦੀ ਹੈ ਅਤੇ ਇੱਕ ਸੌਖੀ ਜ਼ਿੰਦਗੀ ਜਿਉਂਦੀ ਹੈਪਰ ਉਹ ਖੁਸ਼ ਨਹੀਂਉਸ ਦਾ ਅਤੇ ਉਸ ਦੇ ਪਤੀ ਦਾ ਆਪਸ ਵਿੱਚ ਕੋਈ ਜਜ਼ਬਾਤੀ ਰਿਸ਼ਤਾ ਨਹੀਂਉਸ ਦਾ ਪੁੱਤਰ ਵੱਡਾ ਹੋ ਗਿਆ ਹੈ, ਇਸ ਲਈ ਉਸ ਨੂੰ ਵੀ ਉਸ ਦੀ ਕੋਈ ਲੋੜ ਨਹੀਂਉਸ ਦੇ ਕੋਲ ਕੋਈ ਅਜਿਹਾ ਕੰਮ ਨਹੀਂ ਜਿਸ ਰਾਹੀਂ ਉਹ ਆਪਣਾ ਆਪ ਵਿਅਕਤ ਕਰ ਸਕੇ, ਜਿਹੜਾ ਕੰਮ ਉਸ ਨੂੰ ਜ਼ਿੰਦਗੀ ਵਿੱਚ ਕਿਸੇ ਪ੍ਰਾਪਤੀ ਦਾ ਅਹਿਸਾਸ ਕਰਵਾ ਸਕੇਇਸ ਤਰ੍ਹਾਂ ਜਾਪਦਾ ਹੈ ਕਿ ਉਸ ਅੰਦਰ ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਚੁੱਕਾ ਹੈਇਸ ਖਲਾਅ ਨੂੰ ਭਰਨ ਲਈ ਉਹ ਪੂਜਾ ਪਾਠ ਕਰਨ ਵਿੱਚ ਮਗਨ ਰਹਿੰਦੀ ਹੈਆਪਣੀ ਹੋਂਦ ਜਿਤਾਉਣ ਲਈ, ਉਹ ਕੁਝ ਕੁ ਧਾਰਮਿਕ ਸਥਾਨਾਂ ਨੂੰ ਦਾਨ ਦਿੰਦੀ ਹੈਪਰ ਜਿਹੜੇ ਪੈਸੇ ਉਹ ਦਾਨ ਦਿੰਦੀ ਹੈ, ਉਹ ਉਸ ਦੇ ਨਹੀਂ ਸਗੋਂ ਉਸ ਦੇ ਪਤੀ ਦੇ ਹਨਇਹ ਗੱਲ ਉਸ ਦਾ ਪਤੀ ਉਸ ਨੂੰ ਬਹੁਤ ਸਾਫ ਢੰਗ ਨਾਲ ਦੱਸ ਦਿੰਦਾ ਹੈਉਹ ਆਪਣੀ ਪਤਨੀ ਨੂੰ ਕਹਿੰਦਾ ਹੈ, ਕਿ ਉਹ 24 ਘੰਟੇ ਪਾਠ-ਪੂਜਾ ਕਰ ਸਕਦੀ ਹੈ, ਉਸ ਨੂੰ ਕੋਈ ਨਹੀਂ ਰੋਕੇਗਾਪਰ ਦਾਨ ਦੇਣ ਲੱਗੀ ਉਹ ਥੋੜ੍ਹਾ ਸੋਚ ਕੇ ਦਾਨ ਦੇਵੇ ਕਿਉਂਕਿ ਉਹ (ਪਤੀ) ਉਸ (ਪਤਨੀ) ਵੱਲੋਂ ਦਿੱਤੇ ਦਾਨ ਦਾ ਬੋਝ ਨਹੀਂ ਚੁੱਕ ਸਕਦਾਇਸ ਤੋਂ ਸਾਫ ਹੋ ਜਾਂਦਾ ਹੈ ਕਿ ਅਰਵਿੰਦ ਦੀ ਮਾਂ ਇੱਕ ਅਮੀਰ ਘਰ ਵਿੱਚ ਰਹਿੰਦੀ ਹੈ, ਪਰ ਉਸ ਘਰ ਵਿੱਚ ਉਸ ਦਾ ਆਪਣਾ ਕੁਝ ਵੀ ਨਹੀਂ ਹੈਖੂਬਸੂਰਤ ਗੱਲ ਇਹ ਹੈ ਕਿ ਬੇਸ਼ੱਕ ਅਰਵਿੰਦ ਦੀ ਮਾਂ ਨੂੰ ਸਾਰੀ ਫਿਲਮ ਵਿੱਚ ਦੋ ਤਿੰਨ ਵਾਰ ਕੁਝ ਕੁ ਮਿੰਟਾਂ ਲਈ ਹੀ ਦਿਖਾਇਆ ਗਿਆ ਹੈ, ਅਤੇ ਸਾਰੀ ਫਿਲਮ ਵਿੱਚ ਉਹ ਸਿਰਫ ਇੱਕ ਦੋ ਛੋਟੇ ਛੋਟੇ ਡਾਇਲਾਗ ਹੀ ਬੋਲਦੀ ਹੈ, ਪਰ ਇੰਨੇ ਨਾਲ ਹੀ ਉਸ ਘਰ ਵਿੱਚ ਉਸ ਦੀ ਬੇਅਰਥ ਅਤੇ ਨਿਗੂਣੀ ਜ਼ਿੰਦਗੀ ਦੀ ਤਸਵੀਰ ਦਰਸ਼ਕ ਦੇ ਦਿਮਾਗ ਉੱਤੇ ਬਹੁਤ ਹੀ ਸਪਸ਼ਟਤਾ ਨਾਲ ਉੱਕਰੀ ਜਾਂਦੀ ਹੈ

ਫਿਲਮ ਵਿੱਚ ਅਰਵਿੰਦ ਦਿਸਾਈ ਨਾਲ ਸੰਬੰਧਤ ਦੂਸਰੀ ਔਰਤ ਪਾਤਰ ਅਰਵਿੰਦ ਦੀ ਭੈਣ ਸ਼ਿਲਪਾ ਹੈਸ਼ਿਲਪਾ ਦੇ ਵਿਆਹ ਹੋਏ ਨੂੰ ਕੁਝ ਵਰ੍ਹੇ ਹੋਏ ਹਨ ਅਤੇ ਉਸ ਦੇ ਦੋ ਛੋਟੇ ਛੋਟੇ ਬੱਚੇ ਹਨਉਹ ਇੱਕ ਅਮੀਰ ਨਾਲ ਵਿਆਹੀ ਹੋਈ ਹੈ ਅਤੇ ਨੌਕਰਾਂ ਚਾਕਰਾਂ ਨਾਲ ਭਰਪੂਰ ਘਰ ਵਿੱਚ ਰਹਿੰਦੀ ਹੈਦੇਖਣ ਨੂੰ ਉਸ ਦੀ ਜ਼ਿੰਦਗੀ ਵੀ ਬਹੁਤ ਸੁਖਾਲੀ ਹੈਉਸ ਨੂੰ ਕੁਝ ਵੀ ਆਪ ਨਹੀਂ ਕਰਨਾ ਪੈਂਦਾਉਸ ਦਾ ਪਤੀ ਬਾਹਰ ਵਪਾਰ ਦਾ ਕੰਮ ਕਰਦਾ ਹੈ ਅਤੇ ਉਹ ਘਰ ਵਿੱਚ ਉਸ ਦੀ ਉਡੀਕ ਕਰਦੀ ਹੈਉਹ ਵੀ ਕੋਈ ਅਜਿਹਾ ਕੰਮ ਨਹੀਂ ਕਰਦੀ ਜੋ ਉਸ ਦੇ ਆਪੇ ਨੂੰ ਵਿਅਕਤ ਕਰ ਸਕੇ ਅਤੇ ਜਿਸ ਨਾਲ ਉਸ ਨੂੰ ਆਪਣੀ ਅਰਥਭਰਪੂਰ ਹੋਂਦ ਦਾ ਅਹਿਸਾਸ ਹੋ ਸਕੇਪੈਸੇ ਧੇਲੇ ਲਈ ਉਹ ਵੀ ਆਪਣੇ ਪਤੀ ਦੀ ਕਮਾਈ ਉੱਤੇ ਨਿਰਭਰ ਹੈਇਸ ਤਰ੍ਹਾਂ ਜਾਪਦਾ ਹੈ ਕਿ ਉਸ ਦੀ ਜ਼ਿੰਦਗੀ ਵੀ ਉਸ ਦੀ ਮਾਂ ਦੀ ਲੀਹ ਉੱਤੇ ਜਾ ਰਹੀ ਹੈ ਕੁਝ ਸਾਲਾਂ ਬਾਅਦ ਜਦੋਂ ਉਮਰ ਢਲਣ ਕਾਰਨ ਉਸ ਦੇ ਪਤੀ ਦੀ ਦਿਲਚਸਪੀ ਉਸ ਵਿੱਚੋਂ ਘੱਟ ਜਾਵੇਗੀ, ਅਤੇ ਬੱਚੇ ਵੱਡੇ ਹੋ ਜਾਣਗੇ ਤਾਂ ਉਸ ਦੀ ਜ਼ਿੰਦਗੀ ਵਿੱਚ ਵੀ ਇੱਕ ਵੱਡਾ ਖਲਾਅ ਪੈਦਾ ਹੋ ਜਾਵੇਗਾਜਦੋਂ ਅਰਵਿੰਦ ਉਸ ਨੂੰ ਇਸ ਅਸਲੀਅਤ ਦਾ ਅਹਿਸਾਸ ਕਰਵਾਉਂਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਨੂੰ ਅਰਥ ਦੇਣ ਲਈ ‘ਸੋਸ਼ਲ ਵਰਕ’ ਕਰਨ ਲੱਗਦੀ ਹੈ ਅਤੇ ਅਨਾਥ ਬੱਚਿਆਂ ਦੀ ਭਲਾਈ ਲਈ ਫੰਡ ਇਕੱਠਾ ਕਰਨਾ ਸ਼ੁਰੂ ਕਰਦੀ ਹੈਕੀ ਇਸ ਤਰ੍ਹਾਂ ਦਾਸੋਸ਼ਲ ਵਰਕਉਸ ਦੀ ਜ਼ਿੰਦਗੀ ਨੂੰ ਅਰਥਭਰਪੂਰ ਬਣਾ ਸਕੇਗਾ? ਉਸ ਦੀ ਆਪਣੀ ਇੱਕ ਵਿਲੱਖਣ ਸ਼ਖਸੀਅਤ ਬਣਾਉਣ ਵਿੱਚ ਮਦਦ ਕਰੇਗਾ? ਫਿਲਮ ਦੇਖਦਿਆਂ ਦਰਸ਼ਕ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਨਾਂਹ ਵਿੱਚ ਮਿਲਦਾ ਹੈ ਕਿਉਂਕਿ ਇਹ ਫੰਡ ਇਕੱਠਾ ਕਰਨ ਲਈ ਸ਼ਿਲਪਾ ਨੂੰ ਆਪਣੀ ਜ਼ਿੰਦਗੀ ਵਿਚਲੇ ਮਰਦਾਂ ਉੱਤੇ ਨਿਰਭਰ ਹੋਣਾ ਪੈਂਦਾ ਹੈਉਦਾਹਰਨ ਲਈ ਅਨਾਥ ਬੱਚਿਆਂ ਦੀ ਭਲਾਈ ਦੇ ਫੰਡ ਲਈ ਉਹ ਸਭ ਤੋਂ ਪਹਿਲੀ ਟਿਕਟ ਆਪਣੇ ਭਰਾ ਨੂੰ ਵੇਚਦੀ ਹੈਇਸ ਤਰ੍ਹਾਂ ਇਹ ਸਾਫ ਹੋ ਜਾਂਦਾ ਹੈ ਕਿ ਸ਼ਿਲਪਾ ਦੀ ਆਪਣੀ ਕੋਈ ਅਜ਼ਾਦ ਹੋਂਦ ਨਹੀਂ ਹੈ, ਅਤੇ ਆਪਣੀ ਜ਼ਿੰਦਗੀ ਨੂੰ ਅਰਥ ਦੇਣ ਲਈ ਉਸ ਨੂੰ ਮਰਦਾਂ ਦੇ ਸਹਾਰੇ ਦੀ ਲੋੜ ਹੈ

ਇਸ ਫਿਲਮ ਦੀ ਦਿਸਾਈ ਨਾਲ ਸੰਬੰਧਤ ਤੀਸਰੀ ਔਰਤ ਉਸ ਦੇ ਸ਼ੋਅਰੂਮ ਵਿੱਚ ਕੰਮ ਕਰਦੀ ਐਂਗਲੋ ਇੰਡੀਅਨ ਕੁੜੀ ਐਲਿਸ ਹੈਉਹ ਇੱਕ ਹੇਠਲੇ ਮੱਧਵਰਗ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈਅਰਵਿੰਦ ਦੀ ਮਾਂ ਅਤੇ ਭੈਣ ਵਾਂਗ ਉਹ ਆਪਣੀਆਂ ਆਰਥਿਕ ਲੋੜਾਂ ਲਈ ਆਪਣੇ ਪਤੀ ਉੱਤੇ ਨਿਰਭਰ ਨਹੀਂ ਸਗੋਂ ਇਹ ਲੋੜਾਂ ਆਪਣੀ ਕਮਾਈ ਨਾਲ ਪੂਰੀਆਂ ਕਰਦੀ ਹੈਉਹ ਘਰ ਤੋਂ ਬਾਹਰ ਨਿਕਲ ਕੇ ਆਪਣੀ ਮਿਹਨਤ ਨਾਲ ਆਪਣੀ ਅਜ਼ਾਦ ਸ਼ਖਸੀਅਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈਪਰ ਉਸ ਲਈ ਇਹ ਕਰ ਸਕਣਾ ਸੰਭਵ ਨਹੀਂ ਜਾਪਦਾ ਕਿਉਂਕਿ ਉਸ ਨੂੰ ਆਪਣੀ ਨੌਕਰੀ ਕਾਇਮ ਰੱਖਣ ਲਈ ਅਰਵਿੰਦ ਨਾਲ ਸੰਬੰਧ ਬਣਾਉਣੇ ਪੈਂਦੇ ਹਨਇਸ ਤਰ੍ਹਾਂ ਐਲਿਸ ਦੀ ਕਹਾਣੀ ਤੋਂ ਇੱਕ ਪਾਸੇ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਲਈ ਮਰਦ ਉੱਤੇ ਨਿਰਭਰਤਾ ਜ਼ਰੂਰੀ ਹੈ, ਦੂਸਰੇ ਪਾਸੇ ਸਾਨੂੰ ਇਹ ਪਤਾ ਲੱਗਦਾ ਹੈ ਕੰਮ ਕਾਜ਼ੀ ਔਰਤਾਂ ਨੂੰ ਕੰਮਾਂ ਉੱਪਰ ਕਿਸ ਤਰ੍ਹਾਂ ਦੇ ਲਿੰਗਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ

ਇਸ ਤਰ੍ਹਾਂ ਸਈਦ ਅਖਤਰ ਮਿਰਜ਼ਾ ਆਪਣੀ ਪਹਿਲੀ ਫੀਚਰ ਫਿਲਮ ਵਿੱਚ ਭਾਰਤੀ ਸਮਾਜ ਦੇ ਕਈ ਮਹੱਤਵਪੂਰਨ ਵਿਸ਼ਿਆਂ ਨੂੰ ਪੇਸ਼ ਕਰਦਾ ਹੋਇਆ ਸਮਾਜ ਵਿੱਚ ਵਾਪਰਦੇ ਦਮਨ ਦੀਆਂ ਵੱਖ ਵੱਖ ਤਹਿਆਂ ਨੂੰ ਬੇਪਰਦ ਕਰਦਾ ਹੈਵੱਖ ਵੱਖ ਪੱਧਰ ਉੱਤੇ ਵਾਪਰਦੇ ਦਮਨ ਲਈ ਕਿਸੇ ਇੱਕ ਵਿਅਕਤੀ ਨੂੰ ਕਸੂਰਵਾਰ ਨਹੀਂ ਠਹਿਰਾਉਂਦਾ ਸਗੋਂ ਉਸ ਆਰਥਿਕ ਅਤੇ ਸਮਾਜਕ ਤਾਣੇਬਾਣੇ ਨੂੰ ਨੰਗਾ ਕਰਨ ਦਾ ਯਤਨ ਕਰਦਾ ਹੈ ਜੋ ਇਸ ਦਮਨ ਨੂੰ ਚੱਲਦਾ ਰੱਖਣ ਲਈ ਮੁੱਖ ਚਾਲਕ ਸ਼ਕਤੀ ਦਾ ਕੰਮ ਕਰਦਾ ਹੈਖੂਬਸੂਰਤ ਗੱਲ ਇਹ ਹੈ ਕਿ ਉਹ ਇਹ ਸਭ ਬਹੁਤ ਸਹਿਜ ਨਾਲ ਕਰਦਾ ਹੈ, ਅਤੇ ਫਿਲਮ ਨੂੰ ਭਾਸ਼ਣ ਨਹੀਂ ਬਣਨ ਦਿੰਦਾ

ਫਿਲਮ ਨੂੰ ਚੰਗੀਆਂ ਫਿਲਮਾਂ ਦੇ ਸ੍ਰੋਤਿਆਂ ਅਤੇ ਪਾਰਖੂਆਂ ਵੱਲੋਂ ਚੰਗਾ ਹੁੰਗਾਰਾ ਮਿਲਿਆਇਸ ਨੂੰ ਫਿਲਮ ਫੇਅਰ ਵੱਲੋਂ 1979 ਦੀ ਸਭ ਤੋਂ ਵਧੀਆ ਫਿਲਮ ਮੰਨਿਆ ਗਿਆ(8)

ਉਸ ਨੇ ਆਪਣੀ ਅਗਲੀ ਫਿਲਮ ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ, 1980 ਵਿੱਚ ਬਣਾਈਇਸ ਫਿਲਮ ਵਿੱਚ ਪ੍ਰਮੱਖ ਰੂਪ ਵਿੱਚ ਸਮਾਜ ਵਿੱਚ ਆਪਣੀ ਜਮਾਤੀ ਪਛਾਣ ਸਮਝਣ ਦੀ ਮਹੱਤਤਾ, ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ ਅਤੇ ਮਿੱਲ ਮਾਲਕਾਂ ਵੱਲੋਂ ਮਜ਼ਦੂਰਾਂ ਦੇ ਹੱਕੀ ਸੰਘਰਸ਼ਾਂ ਨੂੰ ਬਦਨਾਮ ਕਰਨ ਲਈ ਵਰਤੀਆਂ ਜਾਂਦੀਆਂ ਚਾਲਾਂ ਨੂੰ ਕੇਂਦਰ ਵਿੱਚ ਰੱਖਿਆ ਗਿਆਫਿਲਮ ਦਾ ਮੁੱਖ ਪਾਤਰ ਅਲਬਰਟ ਪਿੰਟੂ ਇੱਕ ਮਿੱਲ ਮਜ਼ਦੂਰ ਦਾ ਪੁੱਤਰ ਹੈ ਅਤੇ ਇੱਕ ਗੈਰਾਜ ਵਿੱਚ ਕਾਰ ਮਕੈਨਿਕ ਵਜੋਂ ਕੰਮ ਕਰਦਾ ਹੈਪਰ ਉਹ ਆਪਣੇ ਆਪ ਨੂੰ ਮਜ਼ਦੂਰ ਨਹੀਂ ਸਮਝਦਾ, ਸਗੋਂ ਮਜ਼ਦੂਰਾਂ ਤੋਂ ਵੱਖਰਾ ਸਮਝਦਾ ਹੈਉਹ ਆਪਣੇ ਕੰਮ ਉੱਤੇ ਮਹਿੰਗੀਆਂ ਕਾਰਾਂ ਠੀਕ ਕਰਾਉਣ ਆਏ ਸੇਠਾਂ ਨਾਲ ਇਸ ਤਰ੍ਹਾਂ ਵਿਹਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਉਹ ਉਸ ਦੇ ਦੋਸਤ ਹੋਣ ਅਤੇ ਸਮਝਦਾ ਹੈ ਕਿ ਉਹ ਉਸ ਦੇ ਦੋਸਤ ਹਨਉਨ੍ਹਾਂ ਵੱਲੋਂ ਕਹੀਆਂ ਗੱਲਾਂ ਨੂੰ ਸੱਚ ਸਮਝਦਾ ਹੈਕੰਮ ਉੱਤੇ ਆਪਣੇ ਸਾਥੀਆਂ ਨਾਲ ਕੋਈ ਸਾਂਝ ਨਹੀਂ ਰੱਖਦਾ ਅਤੇ ਉਨ੍ਹਾਂ ਤੋਂ ਵੱਖਰਾ ਉੱਠਦਾ/ਬੈਠਦਾ ਹੈਘਰ ਪਰਿਵਾਰ ਵਿੱਚ ਉਹ ਆਪਣੀ ਹੈਸੀਅਤ ਦੇ ਲੋਕਾਂ ਨੂੰ ਆਪਣੇ ਤੋਂ ਨੀਵੇਂ ਸਮਝਦਾ ਹੈਬੇਸ਼ੱਕ ਉਸ ਦੀ ਇਹ ਭਾਵਨਾ ਦਰਸ਼ਕਾਂ ਨੂੰ ਉਸ ਦੇ ਐਕਸ਼ਨਾਂ ਤੋਂ ਸਾਫ ਦਿਸਦੀ ਹੈ, ਪਰ ਇਸ ਨੂੰ ਉਹ ਆਪਣੇ ਸ਼ਬਦਾਂ ਵਿੱਚ ਉਦੋਂ ਵਿਅਕਤ ਕਰਦਾ ਹੈ ਜਦੋਂ ਉਸ ਦਾ ਪਿਤਾ ਮਿੱਲ ਵਿੱਚ ਹੋਣ ਵਾਲੀ ਹੜਤਾਲ ਵਿੱਚ ਹਿੱਸਾ ਲੈਣ ਦੀ ਗੱਲ ਕਰਦਾ ਹੈਉਹ ਆਪਣੀ ਭੈਣ, ਜੋ ਇੱਕ ਕੱਪੜੇ ਦੀ ਦੁਕਾਨ ਵਿੱਚ ਕੰਮ ਕਰਦੀ ਹੈ, ਨੂੰ ਮੁਖਾਤਿਬ ਹੋ ਕੇ ਕਹਿੰਦਾ ਹੈ:

ਸਾਲਾ ਸਟਰਾਈਕ, ਸਟਰਾਈਕਸਭ ਸਿਰ ਫਿਰੇ ਲੋਗੋਂ ਕਾ ਕਾਮ ਹੈਅਪਣ ਲੋਗ ਉਨਕੇ ਜੈਸਾ ਹੈ ਕਿਆ? ਅਪਣਾ ਹਾਲਤ ਉਨ ਲੋਗੋਂ ਸੇ ਬਹੁਤ ਅੱਛਾ ਹੈਅਬ ਮੇਰੇ ਕੋ ਹੀ ਦੇਖੋਅਪਣਾ ਵੁਹ ਗੈਰਾਜ ਮੇਂ ਸਟਰਾਈਕ ਹੂਆ ਥਾ ਨਾ, ਅਪਣ ਬਿਲਕੁਲ ਅਲੱਗ, ਅਪਣਾ ਕੁਛ ਲੇਣਾ ਦੇਣਾ ਨਹੀਂ ਹੈਆਪਣਾ ਧੰਦਾ ਚਾਲੂ ਹੈ, ਆਪਣੀ ਪਗਾਰ ਅੱਛੀ ਹੈਬੰਬਈ ਮੇਂ ਏਕਲਾ ਮਕੈਨਿਕ ਹੂੰ ਜੋ ਕਸਟਮਰ ਕੀ ਗਾੜੀ ਉਸ ਕੇ ਘਰ ਤੱਕ ਲੇ ਜਾ ਕੇ ਛੋੜਤਾ ਹੂੰ, ਮੈਂ ਉਸ ਕੀ ਗਾੜੀ ਮੇਂ ਘੂੰਮਤਾ ਹੂੰ, ਅਪਣਾ ਬੜੇ ਲਾਖੋਂਪਤੀ ਲੋਗੋਂ ਸੇ ਜਾਣ ਪਛਾਣ ਹੈਅਪਣ ਉਨ ਕੋ ਸਾਬ੍ਹ/ਵਾਬ੍ਹ ਕਹਿ ਕੇ ਨਹੀਂ ਬੁਲਾਤਾਸਾਹਿਬ ਕਾਹੇ ਕੋ ਬੋਲੋਗਾ ਆਪਣੇ ਲੀਏ ਤੋਂ ਅਸ਼ੋਕ, ਵਿਵੇਕ, ਮੁਰਾਦ ਮੁਰਾਦ ਕੈਸਾ ਹੈ

ਇਸ ਤਰ੍ਹਾਂ ਉਹ ਸਮਾਜ ਵਿੱਚ ਆਪਣੀ ਜਮਾਤੀ ਸਥਿਤੀ ਤੋਂ ਮੁਨਕਰ ਹੈ ਅਤੇ ਮਜ਼ਦੂਰ ਜਮਾਤ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਸਮਝਦਾ ਹੈਉਸ ਨੂੰ ਭਰਮ ਹੈ ਕਿ ਉਹ ਆਪਣੇ ਸਾਥੀ ਮਜ਼ਦੂਰਾਂ ਅਤੇ ਰਿਸ਼ਤੇਦਾਰਾਂ ਤੋਂ ਬਿਹਤਰ ਹੈਉਹ ਇਹ ਵੀ ਸਮਝਦਾ ਹੈ ਉਸ ਦੇਸੇਠ ਦੋਸਤਉਸ ਦੇ ਸਕੇ ਹਨ ਅਤੇ ਉਸ ਨੂੰ ਆਪਣਾ ਸਮਝਦੇ ਹਨਪਰ ਜਿਉਂ ਜਿਉਂ ਫਿਲਮ ਦੀ ਕਹਾਣੀ ਅੱਗੇ ਤੁਰਦੀ ਹੈ, ਉਸ ਦੇ ਇਹ ਭਰਮ ਟੁੱਟਣੇ ਸ਼ੁਰੂ ਹੋ ਜਾਂਦੇ ਹਨਉਸ ਦਾ ਪੂਰਾ ਜਮਾਤੀ ਰੁਪਾਂਤਰਣ ਉਦੋਂ ਹੁੰਦਾ ਹੈ ਜਦੋਂ ਮਿੱਲ ਦੀ ਹੜਤਾਲ ਵਿੱਚ ਹਿੱਸਾ ਲੈਣ ਗਏ ਉਸ ਦੇ ਪਿਤਾ ਉੱਤੇ ਮਿੱਲ ਮਾਲਕਾਂ ਵਲੋਂ ਖ੍ਰੀਦੇ ਗਏ ਗੁੰਡੇ ਹਮਲਾ ਕਰ ਦਿੰਦੇ ਹਨ ਅਤੇ ਉਸ ਦਾ ਪਿਤਾ ਪਾਟਿਆਂ ਕੱਪੜਿਆਂ ਨਾਲ ਘਰ ਵਾਪਸ ਆਉਂਦਾ ਹੈਅਲਬਰਟ ਨੂੰ ਇਸ ਗੱਲ ਨਾਲ ਦੁੱਖ ਹੁੰਦਾ ਹੈਉਹ ਆਪਣੇ ਇਸ ਦੁੱਖ ਦਾ ਇਜ਼ਹਾਰ ਆਪਣੀ ਗੈਰਾਜ ਵਿੱਚ ਕਾਰ ਠੀਕ ਕਰਾਉਣ ਆਏ ਇੱਕ ਸੇਠ ਨਾਲ ਕਰਦਾ ਹੈ ਜਿਸ ਨੂੰ ਉਹ ਆਪਣਾ ਦੋਸਤ ਸਮਝਦਾ ਹੈਪਰ ਉਹ ਸੇਠ ਅਲਬਰਟ ਨੂੰ ਕਹਿੰਦਾ ਹੈ ਕਿ ਹੜਤਾਲਾਂ ਕਰਨ ਦਾ ਕੰਮ ਗੁੰਡੇ ਲੋਕਾਂ ਦਾ ਕੰਮ ਹੈਇਸ ਲਈ ਅਲਬਰਟ ਦੇ ਪਿਤਾ ਨੂੰ ਹੜਤਾਲ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਹੈਪਰ ਅਲਬਰਟ ਜਾਣਦਾ ਹੈ ਕਿ ਉਸ ਦਾ ਪਿਤਾ ਕੋਈ ਗੁੰਡਾ ਨਹੀਂ ਹੈਉਸ ਨੇ ਸਾਰੀ ਉਮਰ ਕਿਸੇ ਦਾ ਬੁਰਾ ਨਹੀਂ ਕੀਤਾਅਲਬਰਟ ਇਹ ਵੀ ਦੇਖਦਾ ਹੈ ਕਿ ਮਿੱਲ ਦੀ ਹੜਤਾਲ ਵਿੱਚ ਸ਼ਾਮਲ ਮਜ਼ਦੂਰ ਕਿਸ ਤਰ੍ਹਾਂ ਇਕੱਠੇ ਹੋ ਕੇ ਗੁੰਡਿਆਂ ਦਾ ਮੁਕਾਬਲਾ ਕਰਦੇ ਹਨ ਅਤੇ ਇੱਕ ਦੂਜੇ ਦੀ ਮਦਦ ਕਰਦੇ ਹਨਹੜਤਾਲ ਉੱਤੇ ਗਏ ਮਜ਼ਦੂਰਾਂ ਬਾਰੇ ਸੇਠਾਂ ਅਤੇ ਦੂਸਰੇ ਮਜ਼ਦੂਰਾਂ ਦਾ ਵਤੀਰਾ ਦੇਖ ਕੇ ਅਲਬਰਟ ਨੂੰ ਸਮਝ ਆਉਂਦੀ ਹੈ ਕਿ ਉਸ ਦੇ ਆਪਣੇ ਕੌਣ ਹਨ ਅਤੇ ਬਿਗਾਨੇ ਕੌਣਉਹ ਹੜਤਾਲ ਉੱਤੇ ਬੈਠੇ ਮਜ਼ਦੂਰਾਂ ਬਾਰੇ ਜਾਣਨ ਲਈ ਉਨ੍ਹਾਂ ਦੇ ਕੋਲ ਜਾਂਦਾ ਹੈ ਅਤੇ ਹੜਤਾਲ ਵਿੱਚ ਉਨ੍ਹਾਂ ਦੀ ਮਦਦ ਕਰਨ ਲੱਗਦਾ ਹੈਇਸ ਤਰ੍ਹਾਂ ਫਿਲਮ ਦਰਸ਼ਕਾਂ ਨੂੰ ਆਪਣੀ ਸਹੀ ਜਮਾਤੀ ਪਛਾਣ ਸਮਝਣ ਦੀ ਮਹੱਤਤਾ ਸਮਝਾਉਂਦੀ ਹੈ ਕਿਉਂਕਿ ਆਪਣੀ ਸਹੀ ਜਮਾਤੀ ਪਛਾਣ ਦੀ ਸਮਝ ਹੀ ਤੁਹਾਨੂੰ ਇਹ ਦੱਸਦੀ ਹੈ ਕਿ ਤੁਹਾਡਾ ਅਸਲੀ ਦੋਸਤ ਕੌਣ ਹੈ ਅਤੇ ਦੁਸ਼ਮਣ ਕੌਣ ਹੈਦਰਸ਼ਕ ਨੂੰ ਇਹ ਅਹਿਸਾਸ ਵੀ ਹੁੰਦਾ ਹੈ ਕਿ ਦੁੱਖ ਵੇਲੇ ਤੁਹਾਡੇ ਨਾਲ ਉਹ ਲੋਕ ਹੀ ਖੜ੍ਹਦੇ ਹਨ ਜੋ ਤੁਹਾਡੀ ਆਪਣੀ ਜਮਾਤ ਵਿੱਚੋਂ ਹੋਣਜੇ ਤੁਹਾਨੂੰ ਆਪਣੀ ਸਹੀ ਜਮਾਤੀ ਪਛਾਣ ਦੀ ਸਮਝ ਨਾ ਹੋਵੇ ਤਾਂ ਬਹੁਤੀ ਵਾਰ ਤੁਸੀਂ ਆਪਣੇ ਹਿਤਾਂ ਦੇ ਵਿਰੁੱਧ ਖੜ੍ਹ ਜਾਂਦੇ ਹੋ, ਜਾਂ ਤਾਕਤਵਰ ਲੋਕ ਤੁਹਾਨੂੰ ਤੁਹਾਡੇ ਆਪਣੇ ਲੋਕਾਂ ਦੇ ਖਿਲਾਫ਼ ਹੀ ਵਰਤ ਲੈਂਦੇ ਹਨ

ਅਰਵਿੰਦ ਦਿਸਾਈ ਕੀ ਅਜੀਬ ਦਾਸਤਾਨ ਵਾਂਗ ਫਿਲਮ ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ ਬਾਰੇ ਵੀ ਗੱਲ ਕਰਦੀ ਹੈਅਲਬਰਟ ਦੀ ਦੋਸਤ ਸਟੈਲਾ ਇੱਕ ਦਫਤਰ ਵਿੱਚ ਕੰਮ ਕਰਦੀ ਹੈਅਰਵਿੰਦ ਦਿਸਾਈ ਕੀ ਅਜੀਬ ਦਾਸਤਾਨ ਵਾਂਗ ਹੀ ਸਟੈਲਾ ਦਾ ਬੌਸ ਉਸ ਨਾਲ ਸੰਬੰਧ ਬਣਾਉਣਾ ਚਾਹੁੰਦਾ ਹੈਪਰ ਸਟੈਲਾ ਅਰਵਿੰਦ ਦਿਸਾਈ ਕੀ ਅਜੀਬ ਦਾਸਤਾਨ ਵਾਲੀ ਐਲਿਸ ਨਾਲੋਂ ਵੱਖਰੀ ਹੈਉਹ ਆਪਣੇ ਬਾਸ ਵੱਲੋਂ ਸੰਬੰਧ ਬਣਾਉਣ ਲਈ ਦਿੱਤੇ ਇਸ਼ਾਰਿਆਂ ਨੂੰ ਅਣਗੌਲਿਆਂ ਕਰ ਦਿੰਦੀ ਹੈਪਰ ਜਦੋਂ ਉਹ ਉਸ ਦੀ ਨਾਂਹ ਨੂੰ ਨਹੀਂ ਸਮਝਦਾ ਅਤੇ ਅੱਗੇ ਹੀ ਅੱਗੇ ਵਧਦਾ ਆਉਂਦਾ ਹੈ ਤਾਂ ਉਹ ਉਸ ਦੇ ਥੱਪੜ ਮਾਰ ਕੇ ਨੌਕਰੀ ਛੱਡ ਕੇ ਜਾਂਦੀ ਹੈਫਿਲਮ ਵਿੱਚ ਸਟੈਲਾ ਅਤੇ ਉਸ ਦੇ ਬੌਸ ਵਿਚਕਾਰ ਵਾਪਰੀ ਇਹ ਘਟਨਾ ਇੱਕ ਤਾਂ ਕੰਮਕਾਜੀ ਔਰਤਾਂ ਨਾਲ ਕੰਮਾਂ ਉੱਪਰ ਹੁੰਦੀ ਲਿੰਗਕ ਛੇੜਛਾੜ ਨੂੰ ਸਾਡੇ ਸਾਹਮਣੇ ਲਿਆਉਂਦੀ ਹੈ ਇਸਦੇ ਨਾਲ ਹੀ ਸਟੈਲਾ ਵੱਲੋਂ ਮਾਲਕ ਦੇ ਥੱਪੜ ਮਾਰਨ ਦੀ ਇਹ ਕਾਰਵਾਈ ਸਪਸ਼ਟ ਸੁਨੇਹਾ ਦਿੰਦੀ ਹੈ ਕਿ ਦਫਤਰ ਵਿੱਚ ਕੰਮ ਕਰਦੀ ਹਰ ਸੈਕਟਰੀ ਆਪਣੀ ਨੌਕਰੀ ਬਦਲੇ ਮਾਲਕ ਦੇ ਬਿਸਤਰ ਉੱਤੇ ਜਾਣ ਲਈ ਤਿਆਰ ਨਹੀਂ, ਅਤੇ ਮਾਲਕਾਂ ਵੱਲੋਂ ਕੀਤੀਆਂ ਜਾਂਦੀਆਂ ਇਸ ਤਰ੍ਹਾਂ ਦੀਆਂ ਵਧੀਕੀਆਂ ਦਾ ਡਟ ਕੇ ਵਿਰੋਧ ਹੋਣਾ ਚਾਹੀਦਾ ਹੈਘਰ ਵਿੱਚ ਜਦੋਂ ਸਟੈਲਾ ਵੱਲੋਂ ਕੰਮ ਛੱਡ ਦੇਣ ਬਾਰੇ ਪਤਾ ਲੱਗਦਾ ਹੈ ਤਾਂ ਉਸ ਦਾ ਪਿਤਾ ਉਸ ਨੂੰ ਕਹਿੰਦਾ ਹੈ ਕਿ ਉਹ ਆਪਣੇ ਬਾਸ ਤੋਂ ਮੁਆਫੀ ਮੰਗ ਲਵੇ ਅਤੇ ਦੁਬਾਰਾ ਕੰਮ ਉੱਤੇ ਜਾਣਾ ਸ਼ੁਰੂ ਕਰ ਦੇਵੇਜਦੋਂ ਸਟੈਲਾ ਉਸ ਨੂੰ ਦੱਸਦੀ ਹੈ ਕਿ ਉਸ ਨਾਲ ਕੀ ਹੋਇਆ ਸੀ ਤਾਂ ਵੀ ਉਸ ਦਾ ਪਿਤਾ ਕਹਿੰਦਾ ਹੈ ਕਿ ਉਸ ਦਾ ਬੌਸ ਅਜਿਹਾ ਦੁਬਾਰਾ ਨਹੀਂ ਕਰੇਗਾ ਅਤੇ ਸਟੈਲਾ ਨੂੰ ਮੁਆਫੀ ਮੰਗ ਕੇ ਵਾਪਸ ਕੰਮ ਉੱਤੇ ਚਲੇ ਜਾਣਾ ਚਾਹੀਦਾ ਹੈਪਰ ਸਟੈਲਾ ਉਸ ਦੀ ਗੱਲ ਨਹੀਂ ਮੰਨਦੀ ਅਤੇ ਆਪਣੇ ਸਟੈਂਡ ਉੱਤੇ ਦ੍ਰਿੜ੍ਹ ਰਹਿੰਦੀ ਹੈਇਸ ਘਟਨਾ ਬਾਰੇ ਸਟੈਲਾ ਦੇ ਪਿਤਾ ਦਾ ਰਵੱਈਆ ਦਰਸ਼ਕ ਨੂੰ ਇਹ ਦਰਸਾਉਂਦਾ ਹੈ ਕਿ ਔਰਤਾਂ ਵਿਰੁੱਧ ਹੁੰਦੀ ਲਿੰਗਕ ਛੇੜਛਾੜ ਨੂੰ ਉਨ੍ਹਾਂ ਦੇ ਨੇੜਲੇ ਮਰਦ ਰਿਸ਼ਤੇਦਾਰ ਵੀ ਨਹੀਂ ਸਮਝ ਸਕਦੇਇਸ ਨੂੰ ਖਤਮ ਕਰਨ ਲਈ ਔਰਤਾਂ ਨੂੰ ਖੁਦ ਤਕੜੀਆਂ ਹੋ ਕੇ ਸਟੈਂਡ ਲੈਣ ਦੀ ਲੋੜ ਹੈ

ਫਿਲਮ ਔਰਤਾਂ ਨਾਲ ਕੰਮ ਉੱਤੇ ਹੁੰਦੇ ਲਿੰਗਕ ਵਿਤਕਰੇ ਬਾਰੇ ਹੀ ਗੱਲ ਨਹੀਂ ਕਰਦੀ ਸਗੋਂ ਇੱਕ ਮਰਦ ਅਤੇ ਔਰਤ ਦੇ ਨਿੱਜੀ ਰਿਸ਼ਤਿਆਂ ਵਿੱਚ ਵੀ ਮਰਦਾਨਾ ਧੌਂਸ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਇਸ ਨੂੰ ਚੁਣੌਤੀ ਦੇਣ ਦਾ ਸੁਨੇਹਾ ਦਿੰਦੀ ਹੈਅਲਬਰਟ ਅਤੇ ਸਟੈਲਾ ਦੇ ਰਿਸ਼ਤੇ ਵਿੱਚ ਸਾਨੂੰ ਇਸ ਮਰਦਾਨਾ ਧੌਂਸ ਦੇ ਪ੍ਰਤੱਖ ਦਰਸ਼ਨ ਹੁੰਦੇ ਹਨਵਿਆਹ ਤੋਂ ਪਹਿਲਾਂ ਹੀ ਅਲਬਰਟ ਸਟੈਲਾ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨਾ ਚਾਹੁੰਦਾ ਹੈਸਟੈਲਾ ਕਿਸ ਨਾਲ ਗੱਲ ਕਰੇ ਅਤੇ ਕਿਸ ਤਰ੍ਹਾਂ ਦੇ ਕੱਪੜੇ ਪਾਏ, ਇਹਨਾਂ ਸਾਰੀਆਂ ਗੱਲਾਂ ਉੱਤੇ ਅਲਬਰਟ ਕੰਟਰੋਲ ਕਰਨਾ ਚਾਹੁੰਦਾ ਹੈਅਜਿਹਾ ਕਰਦੇ ਵਕਤ ਅਲਬਰਟ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਹੁੰਦਾ ਕਿ ਉਹ ਸਟੈਲਾ ਉੱਤੇ ਆਪਣੇ ਫੈਸਲੇ ਠੋਸ ਰਿਹਾ ਹੈ, ਸਗੋਂ ਉਸ ਨੂੰ ਲੱਗਦਾ ਹੈ ਕਿ ਉਹ ਤਾਂ ਸੱਚ ਬੋਲ ਰਿਹਾ ਹੈਅਜਿਹਾ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਅਲਬਰਟ ਨੇ ਇਹ ਸਭ ਕੁਝ ਮਰਦ ਪ੍ਰਧਾਨ ਸਮਾਜ ਵਿੱਚ ਵੱਡਾ ਹੁੰਦਿਆਂ ਹੌਲੀ ਹੌਲੀ ਅਪਣਾਇਆ ਹੁੰਦਾ ਹੈ ਅਤੇ ਉਸ ਨੂੰ ਇਹ ਸਭ ਕੁਝ ਕੁਦਰਤੀ ਲੱਗਦਾ ਹੈਪਹਿਲਾਂ ਪਹਿਲ ਆਪਣੇ ਰਿਸ਼ਤੇ ਨੂੰ ਕਾਇਮ ਰੱਖਣ ਲਈ ਸਟੈਲਾ ਇਨ੍ਹਾਂ ਮਾਮਲਿਆਂ ਵਿੱਚ ਅਲਬਰਟ ਅਨੁਸਾਰ ਢਲਣ ਦੀ ਕੋਸ਼ਿਸ਼ ਕਰਦੀ ਹੈਪਰ ਬਾਅਦ ਵਿੱਚ ਅਜਿਹਾ ਕਰਨ ਤੋਂ ਇਨਕਾਰ ਕਰ ਦਿੰਦੀ ਹੈ ਅਤੇ ਸੋਚਦੀ ਹੈ ਕਿ ਜੇ ਇਹ ਰਿਸ਼ਤਾ ਕਾਇਮ ਰਹਿਣਾ ਹੈ ਤਾਂ ਅਲਬਰਟ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਹੈਇਸ ਤਰ੍ਹਾਂ ਇਹ ਫਿਲਮ ਔਰਤਾਂ ਨੂੰ ਸਮਾਜ ਵਿਚਲੀ ਮਰਦਾਨਾ ਧੌਂਸ ਨੂੰ ਚੁਣੌਤੀ ਦੇਣ ਦਾ ਸੁਨੇਹਾ ਦਿੰਦੀ ਹੈ

ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ ਵਿੱਚ ਪੇਸ਼ ਕੀਤੀ ਅਗਲੀ ਮਹੱਤਵਪੂਰਨ ਗੱਲ ਹੈ ਬੰਬਈ ਦੀਆਂ ਕੱਪੜਾ ਮਿੱਲਾਂ ਦੇ ਮਜ਼ਦੂਰਾਂ ਦੀ ਹੜਤਾਲ ਵਿੱਚ ਮਿੱਲ ਮਾਲਕਾਂ ਦੇ ਰੋਲ ਦਾ ਵਿਸ਼ਲੇਸ਼ਣਫਿਲਮ ਦੀ ਸ਼ੁਰੂਆਤ ਵਿੱਚ ਇਸ ਹੜਤਾਲ ਦਾ ਇੱਕ ਛੋਟੇ ਜਿਹੇ ਮੁੱਦੇ ਦੇ ਤੌਰ ’ਤੇ ਜ਼ਿਕਰ ਆਉਂਦਾ ਹੈਪਰ ਅੰਤ ਤੱਕ ਪਹੁੰਚਦਿਆਂ ਪਹੁੰਚਦਿਆਂ ਇਹ ਮੁੱਦਾ ਇੱਕ ਕੇਂਦਰੀ ਮੁੱਦਾ ਬਣ ਜਾਂਦਾ ਹੈਮਿੱਲਾਂ ਦੇ ਮਾਲਕ ਇਸ ਹੜਤਾਲ ਨੂੰ ਫੇਲ ਕਰਨ ਲਈ ਜਿਸ ਤਰ੍ਹਾਂ ਦੀਆਂ ਚਾਲਾਂ ਵਰਤਦੇ ਹਨ, ਉਸ ਨੂੰ ਫਿਲਮ ਵਿੱਚ ਖੂਬਸੂਰਤੀ ਨਾਲ ਨੰਗਾ ਕੀਤਾ ਗਿਆਸ਼ੁਰੂ ਵਿੱਚ ਮਿੱਲ ਮਾਲਕ ਹੜਤਾਲ ਬਾਰੇ ਗਲਤ ਜਾਣਕਾਰੀ ਫੈਲਾਉਣ ਦਾ ਯਤਨ ਕਰਦੇ ਹਨਪੂਰੀ ਤਰ੍ਹਾਂ ਕਾਮਯਾਬ ਹੜਤਾਲ ਬਾਰੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਹ ਪੰਦਰਾਂ ਵੀਹ ਫੀਸਦੀ ਹੀ ਕਾਮਯਾਬ ਹੈਫਿਰ ਇਹ ਕਿਹਾ ਜਾਂਦਾ ਹੈ ਕਿ ਹੜਤਾਲ ਕਰਨ ਵਾਲੇ ਮਜ਼ਦੂਰ ਨਹੀਂ, ਸਗੋਂ ਗੁੰਡੇ ਹਨਜਦੋਂ ਹੜਤਾਲ ਬਾਰੇ ਗਲਤ ਜਾਣਕਾਰੀ ਹੜਤਾਲ ਤੋੜਨ ਵਿੱਚ ਕਾਮਯਾਬ ਨਹੀਂ ਹੁੰਦੀ ਤਾਂ ਮਾਲਕ ਆਪਣੇ ਖ੍ਰੀਦੇ ਹੋਏ ਗੁੰਡਿਆਂ ਤੋਂ ਧਰਨੇ ਉੱਤੇ ਬੈਠੇ ਮਜ਼ਦੂਰਾਂ ਉੱਤੇ ਹਮਲਾ ਕਰਾ ਦਿੰਦੇ ਹਨਪਰ ਪ੍ਰਚਾਰ ਇਹ ਕੀਤਾ ਜਾਂਦਾ ਹੈ ਕਿ ਯੂਨੀਅਨ ਦੇ ਗੁੰਡੇ ਕੰਮ ਉੱਤੇ ਆਉਣ ਵਾਲੇ ਮਜ਼ਦੂਰਾਂ ਨੂੰ ਰੋਕਣ ਲਈ ਉਨ੍ਹਾਂ ਉੱਤੇ ਹਮਲਾ ਕਰਦੇ ਹਨਇਹ ਸਾਰੀ ਜਾਣਕਾਰੀ ਫੈਲਾਉਣ ਵਿੱਚ ਮੀਡੀਆ ਮਾਲਕਾਂ ਦਾ ਪੂਰਾ ਸਾਥ ਦਿੰਦਾ ਹੈਇਸ ਤਰ੍ਹਾਂ ਸੇਠਾਂ ਵਲੋਂ ਕੰਟਰੋਲ ਮੀਡੀਏ ਵੱਲੋਂ ਸੇਠਾਂ ਦੀ ਤਰਫਦਾਰੀ ਕਰਨ ਦਾ ਸੱਚ ਜੱਗ ਜ਼ਾਹਰ ਹੁੰਦਾ ਹੈਜਦੋਂ ਇਹ ਸਭ ਕੁਝ ਵੀ ਹੜਤਾਲੀਆਂ ਨੂੰ ਬਦਨਾਮ ਕਰਨ ਵਿੱਚ ਕਾਮਯਾਬ ਨਹੀਂ ਹੁੰਦਾ ਤਾਂ ਹੜਤਾਲ ਕਾਰਨ ਹੋਣ ਵਾਲੇ ਨੁਕਸਾਨ ਨੂੰ ਦੇਸ਼ ਦਾ ਨੁਕਸਾਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਹੈ ਕਿ ਹੜਤਾਲ ਕਰਨ ਵਾਲੇ ਮਜ਼ਦੂਰ ਆਪਣੀ ਹੜਤਾਲ ਨਾਲ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਬਣ ਰਹੇ ਹਨਦੂਜੇ ਸ਼ਬਦਾਂ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹੜਤਾਲ ਉੱਤੇ ਬੈਠਾ ਮਜ਼ਦੂਰ ਦੇਸ਼ ਵਿਰੋਧੀ ਹੈ

ਜਦੋਂ ਮਿੱਲਾਂ ਦੇ ਮਾਲਕ ਹੜਤਾਲ ਅਤੇ ਹੜਤਾਲੀਆਂ ਬਾਰੇ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਹਨ, ਤਾਂ ਸਈਦ ਮਿਰਜ਼ਾ ਦਰਸ਼ਕਾਂ ਨੂੰ ਡਾਕੂਮੈਂਟਰੀ ਸਟਾਇਲ ਵਿੱਚ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਆਪਣੇ ਆਪਣੇ ਘਰਾਂ ਦੇ ਸਾਹਮਣੇ ਖੜ੍ਹਿਆਂ ਦੇ ਪੋਰਟਰੇਟ ਪੇਸ਼ ਕਰਦਾ ਹੈਇਸ ਨਾਲ ਦਰਸ਼ਕਾਂ ਨੂੰ ਮਜ਼ਦੂਰਾਂ ਦੀ ਜ਼ਿੰਦਗੀ ਦੀ ਹਾਲਤਾਂ ਦੇ ਨਾਲ ਨਾਲ ਮਜ਼ਦੂਰਾਂ ਦੇ ਆਮ ਇਨਸਾਨ ਹੋਣ ਬਾਰੇ ਜਾਣਕਾਰੀ ਮਿਲਦੀ ਹੈਫਿਰ ਫਿਲਮ ਵਿੱਚ ਮਜ਼ਦੂਰ ਆਪਣੀ ਜ਼ਿੰਦਗੀ ਬਾਰੇ ਗੱਲ ਕਰਦੇ ਦਿਖਾਏ ਜਾਂਦੇ ਹਨਇਹ ਸਭ ਕਰ ਕੇ ਸਈਦ ਮਿਰਜ਼ਾ ਮਿੱਲ ਮਾਲਕਾਂ ਵੱਲੋਂ ਹੜਤਾਲ ਬਾਰੇ ਪ੍ਰਚਾਰੇ ਜਾ ਰਹੇ ਸੱਚ ਦੇ ਬਰਾਬਰ ਮਜ਼ਦੂਰਾਂ ਦੇ ਅਸਲੀ ਸੱਚ ਨੂੰ ਖੜ੍ਹਾ ਕਰ ਦਿੰਦਾ ਹੈ ਅਤੇ ਮਿੱਲ ਮਾਲਕਾਂ ਦੇ ਅਸਲੀ ਚਿਹਰੇ ਨੂੰ ਨੰਗਾ ਕਰ ਦਿੰਦਾ ਹੈ

ਜਦੋਂ ਇਹ ਮਜ਼ਦੂਰ ਆਪਣੇ ਆਪਣੇ ਬਾਰੇ ਦੱਸ ਰਹੇ ਹੁੰਦੇ ਹਨ, ਤਾਂ ਦਰਸ਼ਕ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਇਹ ਮਜ਼ਦੂਰ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਕੇ ਬੰਬਈ ਵਿੱਚ ਮਿੱਲ ਮਜ਼ਦੂਰ ਬਣੇ ਹਨਕੋਈ ਯੂ ਪੀ ਤੋਂ ਆਇਆ ਹੈ, ਕੋਈ ਬਿਹਾਰ ਤੋਂ ਅਤੇ ਕੋਈ ਦੱਖਣੀ ਭਾਰਤੀ ਤੋਂਪਰ ਇਸ ਹੜਤਾਲ ਵਿੱਚ ਉਹ ਸਾਰੇ ਆਪਣੇ ਖੇਤਰੀ ਵਖਰੇਵਿਆਂ ਨੂੰ ਭੁੱਲ ਕੇ ਮਜ਼ਦੂਰਾਂ ਵਜੋਂ ਇਕੱਠੇ ਖੜ੍ਹੇ ਹਨਇਹ ਦਿਖਾ ਕੇ ਸਈਦ ਮਿਰਜ਼ਾ ਇਹ ਸੁਨੇਹਾ ਦੇਣ ਦਾ ਯਤਨ ਕਰਦਾ ਹੈ ਕਿ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਲੜਨ ਲਈ ਆਪਣੀ ਮਜ਼ਦੂਰ ਪਛਾਣ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਆਪਣੀਆਂ ਖੇਤਰੀ ਪਛਾਣਾਂ ਦੇ ਆਧਾਰ ਉੱਤੇ ਵੰਡੇ ਜਾਣ ਤੋਂ ਬਚਣਾ ਚਾਹੀਦਾ ਹੈਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਫਿਲਮ ਦੇ ਬਣਨ ਸਮੇਂ ਬੰਬਈ ਵਿੱਚ ਸ਼ਿਵ ਸੈਨਾ ਮਰਾਠੀ ਮਾਣੁਸ ਦੀ ਸਰਦਾਰੀ ਦਾ ਝੰਡਾ ਬੁਲੰਦ ਕਰ ਰਹੀ ਸੀ ਅਤੇ ਦੂਜਿਆਂ ਸੂਬਿਆਂ ਤੋਂ ਆਏ ਲੋਕਾਂ ਦੇ ਵਿਰੋਧ ਵਿੱਚ ਪ੍ਰਚਾਰ ਕਰ ਰਹੀ ਸੀਉਨ੍ਹਾਂ ਵੱਲੋਂ ਚਲਾਈ ਇਸ ਮੁਹਿੰਮ ਦਾ ਇੱਕ ਮਕਸਦ ਕਮਿਊਨਿਸਟਾਂ ਦੀ ਅਗਵਾਈ ਵਿੱਚ ਜਥੇਬੰਦ ਹੋਏ ਮਜ਼ਦੂਰਾਂ ਵਿੱਚ ਖੇਤਰੀ ਪਛਾਣ ਦੇ ਆਧਾਰ ਉੱਤੇ ਫੁੱਟ ਪਾ ਕੇ ਉਨ੍ਹਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ ਸੀਫਿਲਮ ਵਿੱਚ ਮਜ਼ਦੂਰਾਂ ਨੂੰ ਆਪਣੀ ਮਜ਼ਦੂਰ ਪਛਾਣ ਨੂੰ ਪਹਿਲ ਦਿੰਦਿਆਂ ਦਿਖਾ ਕੇ ਸਈਦ ਅਖਤਰ ਮਿਰਜ਼ਾ ਸ਼ਿਵ ਸੈਨਾ ਦੇ ਇਨ੍ਹਾਂ ਵਿਚਾਰਾਂ ਨੂੰ ਚੁਣੌਤੀ ਦਿੰਦਾ ਵੀ ਦਿਖਾਈ ਦਿੰਦਾ ਹੈ

ਸਈਦ ਅਖਤਰ ਮਿਰਜ਼ਾ ਦੀ ਪਹਿਲੀ ਫਿਲਮ ਅਰਵਿੰਦ ਦਿਸਾਈ ਕੀ ਅਜੀਬ ਦਾਸਤਾਨ ਵਾਂਗ ਇਸ ਫਿਲਮ ਦੀ ਵੀ ਕਾਫੀ ਸ਼ਲਾਘਾ ਹੋਈਇਸ ਫਿਲਮ ਨੂੰ ਵੀ ਫਿਲਮ ਫੇਅਰ ਵੱਲੋਂ ਉਸ ਸਾਲ ਦੀ ਬੈਸਟ ਫਿਲਮ ਦਾ ਅਵਾਰਡ ਦਿੱਤਾ ਗਿਆ ਇਸਦੇ ਨਾਲ ਹੀ ਇਸ ਫਿਲਮ ਨੂੰ ਉਸ ਸਾਲ ਦੀ ਸਭ ਤੋਂ ਵਧੀਆ ਫਿਲਮ ਹੋਣ ਲਈ ਨੈਸ਼ਨਲ ਅਵਾਰਡ ਮਿਲਿਆ ਅਤੇ ਫਿਲਮ ਅੰਤਰਰਾਸ਼ਟਰੀ ਕਾਨਜ਼ ਫਿਲਮ ਫੈਸਟੀਵਲ ਦੇ ਨਾਲ ਨਾਲ ਦੁਨੀਆਂ ਦੇ ਕਈ ਹੋਰ ਪ੍ਰਸਿੱਧ ਅੰਤਰਰਾਸ਼ਟਰੀ ਫਿਲਮ ਫੈਸਟੀਵਲਾਂ ਵਿੱਚ ਦਿਖਾਈ ਗਈ(9)

1984 ਵਿੱਚ ਬਣੀ ਉਸ ਦੀ ਫਿਲਮਮੋਹਨ ਜੋਸ਼ੀ ਹਾਜ਼ਰ ਹੋਭਾਰਤ ਦੇ ਨਿਕੰਮੇ ਅਦਾਲਤੀ ਪ੍ਰਬੰਧ ਦੀ ਸਚਾਈ ਪੇਸ਼ ਕਰਦੀ ਹੈਫਿਲਮ ਦਾ ਮੁੱਖ ਪਾਤਰ ਮੋਹਨ ਜੋਸ਼ੀ ਆਪਣੇ ਪਰਿਵਾਰ ਨਾਲ ਬੰਬਈ ਦੀ ਇੱਕ ਚਾਲ (ਇਮਾਰਤ) ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈਮਕਾਨ ਦੀ ਹਾਲਤ ਕਾਫੀ ਖਸਤਾ ਹੈਕੰਧਾਂ ਉੱਤੇ ਰੰਗ ਰੋਗਨ ਲੱਥ ਚੁੱਕਾ ਹੈਹਰ ਰੋਜ਼ ਪਾਣੀ ਦੀ ਕੋਈ ਨਾ ਕੋਈ ਪਾਈਪ ਫਟੀ ਰਹਿੰਦੀ ਹੈਨਤੀਜੇ ਵਜੋਂ ਕਈ ਘਰਾਂ ਵਿੱਚ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਲ ਰਿਹਾ ਹੈਪੌੜੀਆਂ ਜ਼ਰ ਜ਼ਰ ਕਰਦੀਆਂ ਹਨ ਅਤੇ ਇਮਾਰਤ ਦੀ ਛੱਤ ਨੂੰ ਟਿਕਾਈ ਰੱਖਣ ਲਈ ਥਾਂ ਥਾਂ ਉੱਤੇ ਬਾਂਸਾਂ ਦੀਆਂ ਥੰਮ੍ਹੀਆਂ ਦਾ ਆਸਰਾ ਦਿੱਤਾ ਹੋਇਆ ਹੈ ਇਸਦਾ ਮਤਲਬ ਹੈ ਕਿ ਇਹ ਛੱਤ ਕਿਸੇ ਵੀ ਸਮੇਂ ਲੋਕਾਂ ਦੇ ਸਿਰ ਉੱਤੇ ਡਿਗ ਸਕਦੀ ਹੈਜੋਸ਼ੀ ਦਾ ਕਹਿਣਾ ਹੈ ਕਿ ਪਿਛਲੇ 70 ਸਾਲਾਂ ਤੋਂ (ਜਦੋਂ ਤੋਂ ਉਸ ਦਾ ਪਰਿਵਾਰ ਇਸ ਇਮਾਰਤ ਵਿੱਚ ਕਿਰਾਏ ਉੱਤੇ ਰਹਿ ਰਿਹਾ ਹੈ) ਇਸ ਇਮਾਰਤ ਦੀ ਕੋਈ ਮੁਰੰਮਤ ਨਹੀਂ ਹੋਈਜੋਸ਼ੀ ਮਕਾਨ ਮਾਲਕ ਨੂੰ ਇਮਾਰਤ ਦੀ ਮੁਰੰਮਤ ਕਰਵਾਉਣ ਲਈ ਕਹਿੰਦਾ ਹੈ ਪਰ ਮਕਾਨ ਮਾਲਕ ਇਹ ਮੁਰੰਮਤ ਕਰਵਾਉਣ ਲਈ ਰਾਜ਼ੀ ਨਹੀਂ ਹੁੰਦਾਉਸ ਦਾ ਕਹਿਣਾ ਹੈ ਕਿ ਉਸ ਕੋਲ ਇਸ ਲਈ ਕੋਈ ਪੈਸਾ ਨਹੀਂ ਕਿਉਂਕਿ ਉਸ ਦਾ ਇਸ ਇਮਾਰਤ ਉੱਤੇ ਖਰਚਾ ਜ਼ਿਆਦਾ ਹੋ ਰਿਹਾ ਹੈ ਅਤੇ ਆਮਦਨ ਘੱਟਮਕਾਨ ਮਾਲਕ ਵੱਲੋਂ ਮੁਰੰਮਤ ਨਾ ਕਰਵਾਉਣ ਦਾ ਅਸਲ ਕਾਰਨ ਇਹ ਹੈ ਕਿ ਉਹ ਚਾਹੁੰਦਾ ਹੈ ਕਿ ਇਸ ਇਮਾਰਤ ਵਿੱਚ ਰਹਿਣ ਵਾਲੇ ਲੋਕ, ਇਮਾਰਤ ਦੀ ਭੈੜੀ ਹਾਲਤ ਤੋਂ ਤੰਗ ਕੇ ਮਕਾਨ ਛੱਡ ਕੇ ਚਲੇ ਜਾਣ ਜਾਂ ਇਮਾਰਤ ਢਹਿ ਢੇਰੀ ਹੋ ਜਾਵੇ ਤਾਂ ਉਹ ਇਸਦੀ ਜਗ੍ਹਾ ਮਹਿੰਗੇ ਫਲੈਟ ਅਤੇ ਸ਼ਾਪਿੰਗ ਸੈਂਟਰ ਬਣਾ ਸਕੇ

ਇਨ੍ਹਾਂ ਹਾਲਤਾਂ ਤੋਂ ਤੰਗ ਕੇ ਮੋਹਨ ਜੋਸ਼ੀ ਮਕਾਨ ਮਾਲਕ ਨੂੰ ਇਮਾਰਤ ਦੀ ਮੁਰੰਮਤ ਕਰਵਾਉਣ ਲਈ ਮਜਬੂਰ ਕਰਨ ਲਈ ਉਸ ਵਿਰੁੱਧ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੰਦਾ ਹੈਅਦਾਲਤ ਵਿੱਚ ਦਾਇਰ ਕੀਤੇ ਇਸ ਮੁਕੱਦਮੇ ਦੇ ਅਮਲ ਨੂੰ ਫਿਲਮ ਵਿੱਚ ਪੂਰੇ ਵਿਸਥਾਰ ਵਿੱਚ ਦਿਖਾਇਆ ਗਿਆ ਹੈਜਦੋਂ ਮੋਹਨ ਜੋਸ਼ੀ ਮਕਾਨ ਮਾਲਕ ਉੱਤੇ ਮੁਕੱਦਮਾ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਮਕਾਨ ਮਾਲਕ ਉਸ ਨੂੰ ਧਮਕਾਉਣ ਲਈ ਆਪਣੇ ਗੁੰਡੇ ਭੇਜਦਾ ਹੈ ਤਾਂ ਕਿ ਉਹ ਡਰ ਕੇ ਮੁਕੱਦਮਾ ਵਾਪਸ ਲੈ ਲਵੇਜਦੋਂ ਜੋਸ਼ੀ ਫਿਰ ਵੀ ਮੁਕੱਦਮਾ ਵਾਪਸ ਨਹੀਂ ਲੈਂਦਾ ਤਾਂ ਮਕਾਨ ਮਾਲਕ ਉਸ ਨੂੰ ਮਕਾਨ ਖਾਲੀ ਕਰਨ ਲਈ ਝੂਠਾ ਨੋਟਿਸ ਦੇ ਦਿੰਦਾ ਹੈਨਤੀਜੇ ਵਜੋਂ ਜੋਸ਼ੀ ਨੂੰ ਮਕਾਨ ਮਾਲਕ ਵਿਰੁੱਧ ਮੁਰੰਮਤ ਕਰਾਉਣ ਦਾ ਮੁਕੱਦਮਾ ਲੜਨ ਦੇ ਨਾਲ ਨਾਲ ਮਕਾਨ ਖਾਲੀ ਕਰਨ ਦੇ ਝੂਠੇ ਨੋਟਿਸ ਵਿਰੁੱਧ ਵੀ ਮੁਕੱਦਮਾ ਲੜਨਾ ਪੈਂਦਾ ਹੈਮੁਕੱਦਮੇ ਨੂੰ ਲੰਮਾ ਸਮਾਂ ਲਟਕਾਉਣ ਲਈ ਮਕਾਨ ਮਾਲਕ ਕੋਈ ਨਾ ਕੋਈ ਸੱਚਾ ਝੂਠਾ ਬਹਾਨਾ ਬਣਾ ਕੇ ਅਗਾਂਹ ਦੀਆਂ ਤਰੀਕਾਂ ਲਈ ਜਾਂਦਾ ਹੈਫਿਰ ਮੁਕੱਦਮਾ ਸੁਣਨ