CharanjitKaurDr7ਜਦੋਂ ਅਸੀਂ ਕਪੂਰ ਦੀ ਵਾਰਤਕ ਦਾ ਅਧਿਐਨ ਕਰਦੇ ਹਾਂ ਤਾਂ ਪਤਾ ਚਲਦਾ ਹੈ ਕਿ ...
(1 ਜੂਨ 2020)

 

ਪ੍ਰੋ. ਨਰਿੰਦਰ ਸਿੰਘ ਕਪੂਰ ਆਧੁਨਿਕ ਪੰਜਾਬੀ ਵਾਰਤਕ ਵਿੱਚ ਇੱਕ ਸੁਪਰਿਚਿਤ ਨਾਮ ਹੈ। ਬੇਸ਼ਕ ਉਸਨੇ ਅਧਿਆਪਨ ਦਾ ਕਾਰਜ ਅੰਗਰੇਜ਼ੀ ਭਾਸ਼ਾ ਤੋਂ ਸ਼ੁਰੂ ਕੀਤਾ ਹੈ ਅਤੇ ਉਹ ਤਿੰਨ ਵਿਸ਼ਿਆਂ (ਅੰਗਰੇਜ਼ੀ, ਫ਼ਿਲਾਸਫ਼ੀ ਅਤੇ ਪੰਜਾਬੀ) ਵਿੱਚ ਐੱਮ.ਏ. ਹੈ, ਪਰ ਉਸਦੇ ਵਧੇਰੇ ਪਾਠਕ ਪੰਜਾਬੀ ਦੇ ਹਨ ਤੇ ਇਹ ਪਾਠਕ ਅਕਸਰ ਉਹਦੇ ਅਖ਼ਬਾਰ ਵਿੱਚ ਛਪਦੇ ਲੇਖਾਂ ਨੂੰ ਬੜੀ ਸ਼ਿੱਦਤ ਨਾਲ ਉਡੀਕਦੇ ਰਹਿੰਦੇ ਹਨਉਸਨੇ ਫਰੈਂਚ ਜਰਨਲਿਜ਼ਮ, ਐੱਲ.ਐੱਲ.ਬੀ., ਲਾਇਬਰੇਰੀ ਸਾਇੰਸ ਆਦਿ ਵਿਸ਼ਿਆਂ ਵਿੱਚ ਵੀ ਛੋਟੀਆਂ-ਵੱਡੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹੋਈਆਂ ਹਨ ਅਤੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਉਹਨੇ ਯੂਨੀਵਰਸਿਟੀ ਵਿੱਚੋਂ ਹਮੇਸ਼ਾ ਹੀ ਪਹਿਲੇ ਤਿੰਨ ਦਰਜਿਆਂ ਵਿੱਚੋਂ ਕੋਈ ਸਥਾਨ ਪ੍ਰਾਪਤ ਕੀਤਾ ਹੈਉਹਨੇ ਕਾਲਜਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਅਤੇ ਪੱਤਰਕਾਰੀ ਵਿਭਾਗਾਂ ਵਿੱਚ ਪ੍ਰੋਫੈਸਰ ਅਤੇ ਮੁਖੀ ਦੀ ਸੇਵਾ ਨਿਭਾਈ ਹੈ ਅਤੇ ਆਪਣੇ ਕਰੀਬ 38 ਵਰ੍ਹਿਆਂ ਦੇ ਅਧਿਆਪਕੀ ਕਾਰਜ ਦੌਰਾਨ ਸੈਂਕੜੇ ਐੱਮ.ਫਿਲ ਤੇ ਪੀ.ਐੱਚ.ਡੀ. ਦੇ ਵਿਦਿਆਰਥੀਆਂ ਦਾ ਯੋਗ ਮਾਰਗ ਦਰਸ਼ਨ ਕੀਤਾ ਹੈ

ਪ੍ਰੋਫੈਸਰ ਕਪੂਰ ਦਾ ਜੀਵਨ ਬੜਾ ਸੰਘਰਸ਼ਮਈ ਰਿਹਾ ਹੈਕਪੂਰ ਦਾ ਜਨਮ ਪੱਛਮੀ ਪੰਜਾਬ ਦੇ ਪਿੰਡ ਆਧੀ, ਜ਼ਿਲ੍ਹਾ ਰਾਵਲ ਪਿੰਡੀ (ਪਾਕਿਸਤਾਨ) ਵਿੱਚ 6 ਮਾਰਚ, 1944 ਨੂੰ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ1947 ਵਿੱਚ ਦੇਸ਼ ਵੰਡ ਦੀਆਂ ਮੁਸੀਬਤਾਂ ਝਾਗਦਾ ਹੋਇਆ ਇਨ੍ਹਾਂ ਦਾ ਪਰਿਵਾਰ ਭਾਰਤ ਵਿੱਚ ਪਹਿਲਾਂ ਅੰਬਾਲੇ, ਮਗਰੋਂ ਪਟਿਆਲੇ ਆ ਕੇ ਵਸ ਗਿਆਉਸ ਸਮੇਂ ਨਰਿੰਦਰ ਸਿੰਘ ਲਗਭਗ ਢਾਈ ਸਾਲ ਦਾ ਸੀਉਨ੍ਹਾਂ ਦੇ ਮਾਤਾ ਮਾਤਾ ਪੜ੍ਹੇ-ਲਿਖੇ ਖ਼ੁਸ਼ਹਾਲ ਪਰਿਵਾਰ ਵਿੱਚੋਂ ਸੀ, ਜਿਸ ਨੇ ਆਰਥਿਕ ਮਜਬੂਰੀਆਂ ਦੇ ਬਾਵਜੂਦ ਉਨ੍ਹਾਂ ਨੂੰ ਕੰਮ ਕਰਨ ਲਈ ਵੀ ਪ੍ਰੇਰਿਆ ਅਤੇ ਪੜ੍ਹਨ ਵਾਲੇ ਪਾਸੇ ਵੀ ਲਾਈ ਰੱਖਿਆ ਉਸ ਨੂੰ ਹਮੇਸ਼ਾ ਹੀ ਕੰਮ ਕਰਨ ਵਿੱਚ ਸ਼ੌਕ ਰਿਹਾ ਹੈਉਸਨੇ ਕਦੇ ਵੀ ਕਿਸੇ ਕੰਮ ਨੂੰ ਛੋਟਾ ਨਹੀਂ ਮੰਨਿਆਡਾਕਟਰ ਦੀ ਦੁਕਾਨ ਦੀ ਸਫ਼ਾਈ, ਮੰਜੇ-ਪਾਵਿਆਂ ਵਾਲੇ ਕਾਰੋਬਾਰੀ ਦੀ ਦੁਕਾਨ ’ਤੇ ਕੰਮ, ਅਖ਼ਬਾਰ ਦੇ ਦਫਤਰ ਵਿੱਚ ਕੰਮ, ਇਹ ਸਾਰੇ ਕੰਮ ਕਰਦਿਆਂ ਵੀ ਉਹਦੀ ਰੁਚੀ ਪੜ੍ਹਨ ਵਿੱਚ ਲਗਾਤਾਰ ਬਣੀ ਰਹੀ ਅਤੇ ਉਹਨੇ ਯੂਰਪੀ ਤੇ ਅੰਗਰੇਜ਼ੀ ਸਾਹਿਤ ਦਾ ਡੂੰਘਾ ਅਧਿਐਨ ਕੀਤਾ

ਪ੍ਰੋ. ਨਰਿੰਦਰ ਸਿੰਘ ਕਪੂਰ ਨੇ ਆਲੋਚਨਾ, ਖੋਜ ਅਤੇ ਅਨੁਵਾਦ ਦੇ ਨਾਲ-ਨਾਲ ਪੰਜਾਬੀ ਵਿੱਚ ਨਿਵੇਕਲੇ ਵਿਸ਼ਿਆਂ ਨਾਲ ਸੰਬੰਧਿਤ ਲਗਭਗ 16 ਵਾਰਤਕ ਪੁਸਤਕਾਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਪੁਸਤਕਾਂ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਐੱਮ.ਏ. ਦੇ ਸਿਲੇਬਸ ਦਾ ਹਿੱਸਾ ਬਣੀਆਂ ਹੋਈਆਂ ਹਨਉਸਨੇ ਲਗਭਗ ਪੌਣੀ ਸਦੀ ਪਹਿਲਾਂ ਅਖ਼ਬਾਰਾਂ ਲਈ ਲਿਖਣਾ ਸ਼ੁਰੂ ਕੀਤਾ ਤੇ ਅੱਜ ਵੀ ਲਿਖਣਾ ਜਾਰੀ ਹੈਉਸਦੇ ਨਿਬੰਧ ਅਕਸਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ, ਜੋ ਹਰ ਵਰਗ ਦੇ ਪਾਠਕਾਂ ਵਿੱਚ ਬਹੁਤ ਮਕਬੂਲ ਹਨ

ਪ੍ਰੋ. ਕਪੂਰ ਨਿਵੇਕਲੇ ਸ਼ੈਲੀਕਾਰ ਹਨ। ਉਨ੍ਹਾਂ ਦੀ ਵਾਰਤਕਸ਼ੈਲੀ ਵਿਗਿਆਨਕ ਨੁਕਤੇ ਤੋਂ ਅਹਿਮ ਹੈਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਮਗਰੋਂ ਸਮਕਾਲੀ ਪੰਜਾਬੀ ਵਾਰਤਕ ਲੇਖਕਾਂ ਵਿੱਚੋਂ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਵਾਰਤਕਕਾਰ ਹੈਪ੍ਰੀਤਲੜੀ ਵਾਂਗ ਕਪੂਰ ਕੋਲ ਸ਼ਬਦਾਂ ਵਿੱਚ ਜਾਦੂ ਜਗਾਉਣ ਦੀ ਜੁਗਤ ਵੀ ਅਤੇ ਅਰਥਾਂ ਨੂੰ ਚਮਕਾਉਣ ਦਾ ਤਰੀਕਾ ਵੀ ਹੈਉਸਦੀ ਵਾਰਤਕ ਦਾ ਹਰੇਕ ਵਾਕ ਅੱਗੜ-ਪਿੱਛੜ ਇੱਕ ਦੂਜੇ ਦੀ ਕੰਨੀ ਫੜ ਕੇ ਤੁਰਦਾ ਹੈਰੌਚਕਤਾ ਨੂੰ ਉਹ ਆਪਣੀ ਕਲਮ ਤੋਂ ਦੂਰ ਨਹੀਂ ਹੋਣ ਦਿੰਦਾਉਸਦੀ ਵਾਰਤਕ ਬੱਸ ਉਸਦੀ ਹੀ ਹੈ ਜੋ ਹੋਰ ਕਿਸੇ ਵਰਗੀ ਨਹੀਂ ਹੋ ਸਕਦੀਇਹ ਪ੍ਰਮਾਣਕ ਸ਼ੈਲੀਕਾਰ ਦਾ ਪ੍ਰਮੁੱਖ ਲੱਛਣ ਹੁੰਦਾ ਹੈ

ਕਪੂਰ ਦੀਆਂ ਵਾਰਤਕ ਪੁਸਤਕਾਂ ਦੇ ਸਿਰਲੇਖ ਢੁੱਕਵੇਂ ਅਤੇ ਜ਼ਿੰਦਗੀ ਦੇ ਅਹਿਮ ਪੱਖਾਂ ਬਾਰੇ ਜਾਣਕਾਰੀ ਦਿੰਦੇ ਹਨਜਿਵੇਂ ਰਾਹ-ਰਸਤੇ, ਅੰਤਰਝਾਤ, ਬੂਹੇ-ਬਾਰੀਆਂ, ਡੂੰਘੀਆਂ-ਸਿਖ਼ਰਾਂ, ਦਰ-ਦਰਵਾਜ਼ੇ, ਆਹਮੋ-ਸਾਹਮਣੇ, ਸੁਖਨ-ਸੁਨੇਹੇ, ਮਾਲਾ-ਮਣਕੇ ਆਦਿ ਸਿਰਲੇਖ ਅਨੁਸਾਰ ਹੀ ਢੁੱਕਵੇਂ ਗਿਆਨ-ਵਰਧਕ ਵਿਸ਼ੇ ਚੁਣੇ ਗਏ ਹਨਇਹ ਕਈ ਸਮੱਸਿਆਵਾਂ ਨਾਲ ਵਾਕਫ਼ੀਅਤ ਕਰਵਾਉਂਦੇ ਹਨਨੌਕਰੀ ਪੇਸ਼ਾ ਪਤੀ-ਪਤਨੀ ਵਿਚਕਾਰ ਦੂਰ-ਦੁਰਾਡੇ ਥਾਵਾਂ ਉੱਤੇ ਨੌਕਰੀ ਮਿਲਣ ਕਾਰਨ ਪਈ ਦੂਰੀ ਨੂੰ ਬਿਆਨਦਾ ਉਸਦੇ ਨਿਬੰਧ ਦਾ ਸਿਰਲੇਖ ‘ਤੂੰ ਆਰ ਚੰਨ ਵੇ ਮੈਂ ਪਾਰ ਚੰਨ ਵੇ’, ਔਰਤ ਤੇ ਮਰਦ ਨੂੰ ਇੱਕ ਦੂਜੇ ਦੇ ਪੂਰਕ ਮੰਨਦਾ ਹੋਇਆ ਉਸਦਾ ਨਿਬੰਧ ‘ਆਵਾਜ਼ ਤੇ ਗੂੰਜ’, ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਨੂੰ ਬਿਆਨਦਾ ਨਿਬੰਧ ‘ਇਕੱਤੀ ਐਤਵਾਰਾਂ ਵਾਲਾ ਮਹੀਨਾ’, ਹੰਕਾਰੇ ਹੋਏ ਲੋਕਾਂ ਦੀ ਮਾਨਸਿਕਤਾ ਨੂੰ ਉਲੀਕਦਾ ਨਿਬੰਧ ‘ਨਾਢੂ ਖਾਂ ਤੇ ਪਾਟੇ ਖਾਂ’, ਪਾਣੀ ਦੀ ਅਜਾਈਂ ਵਰਤੋਂ ਕਾਰਨ ਭਵਿੱਖ ਵਿੱਚ ਪੇਸ਼ ਆਉਣ ਵਾਲੀ ਪਾਣੀ ਦੀ ਕਿੱਲਤ ਤੋਂ ਜਾਣੂ ਕਰਵਾਉਂਦਾ ਨਿਬੰਧ ‘ਸੁੱਕ ਗਏ ਦਰਿਆਵਾਂ ਦੇ ਪਾਣੀ’ ਆਦਿ ਨਿਬੰਧ ਆਪਣੇ ਚੁਣੇ ਹੋਏ ਆਕਰਸ਼ਕ ਸਿਰਲੇਖਾਂ ਵਾਂਗ ਅੰਦਰੋਂ ਵੀ ਗਿਆਨਮਈ ਪ੍ਰਭਾਵਾਂ ਨਾਲ ਭਰਪੂਰ ਹਨ

ਜਦੋਂ ਅਸੀਂ ਕਪੂਰ ਦੀ ਵਾਰਤਕ ਦਾ ਅਧਿਐਨ ਕਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਉਹ ਕਈ ਤਰ੍ਹਾਂ ਦੀਆਂ ਸ਼ੈਲੀਗਤ ਜੁਗਤਾਂ ਦੀ ਵਰਤੋਂ ਕਰਦਾ ਹੈਲੇਖਕ ਦੇ ਸਾਹਮਣੇ ਅਖ਼ਬਾਰਾਂ ਅਤੇ ਰਸਾਲਿਆਂ ਨਾਲ ਜੁੜਿਆ ਸਾਧਾਰਨ ਪਾਠਕ ਵਰਗ ਹੈ ਜਿਸਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਸੰਬੋਧਨੀ ਸ਼ੈਲੀ, ਪ੍ਰਸ਼ਨੋਤਰੀ ਸ਼ੈਲੀ, ਵਾਰਤਾਲਾਪੀ ਜਾਂ ਸੰਵਾਦੀ ਸ਼ੈਲੀ ਰਾਹੀਂ ਨਾਲ ਲੈ ਕੇ ਤੁਰਦਾ ਹੈਕਪੂਰ ਨੇ ਆਪਣੇ ਨਿਬੰਧ ਵਿੱਚ ਵੱਡੇ ਵਾਕਾਂ ਦੀ ਤੁਲਨਾ ਵਿੱਚ ਨਿੱਕੇ-ਨਿੱਕੇ ਵਾਕ ਵਧੇਰੇ ਵਰਤੇ ਹਨ, ਉਹ ਇਨ੍ਹਾਂ ਨਿੱਕੇ-ਨਿੱਕੇ ਵਾਕਾਂ ਨੂੰ ਸਪਸ਼ਟ ਕਰਦੇ ਹੋਏ ਲਿਖਦੇ ਹਨ:

- ‘ਨਿੱਕੀਆਂ-ਨਿੱਕੀ ਖੁਸ਼ੀਆਂ ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀਆਂ।’

- ‘ਸੁਪਨੇ ਮਨੁੱਖੀ ਜੀਵਨ ਦੀ ਬੁਝਾਰਤ ਹਨ।’

ਨਰਿੰਦਰ ਸਿੰਘ ਕਪੂਰ ਨੇ ਸਾਧਾਰਨ, ਦਾਰਸ਼ਨਿਕ, ਇਤਿਹਾਸਕ, ਸਾਹਿਤਕ, ਬਿਰਤਾਂਤਕ, ਸਮਾਜਿਕ, ਸੱਭਿਆਚਾਰ, ਧਾਰਮਿਕ, ਹਰ ਕਿਸਮ ਦੇ ਵਿਸ਼ਿਆਂ ਉੱਤੇ ਹੱਥ ਅਜ਼ਮਾਇਆ ਹੈਉਸਨੇ ਜੋ ਲਿਖਿਆ, ਸੋਚ ਸਮਝ ਕੇ ਲਿਖਿਆਉਹ ਜਿਸ ਵਿਸ਼ੇ ’ਤੇ ਵੀ ਲਿਖਦੇ ਹਨ, ਪਹਿਲਾਂ ਉਸ ਬਾਰੇ ਹਰ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਦੇ ਹਨ, ਫੇਰ ਮਨ ਵਿੱਚ ਯੋਜਨਾ ਬਣਾਉਂਦੇ ਹਨ ਤੇ ਫਿਰ ਲਿਖਣ ਲਈ ਬੈਠਦੇ ਹਨ

ਨਰਿੰਦਰ ਸਿੰਘ ਕਪੂਰ ਨਿਵੇਕਲੇ ਮੁਹਾਂਦਰੇ ਵਾਲੇ ਸ਼ੈਲੀਕਾਰ ਹਨਉਹ ਅਜਿਹੇ ਸ਼ੈਲੀਕਾਰ ਹਨ ਜਿਨ੍ਹਾਂ ਦੀ ਲਿਖਤ ਬੋਲਦੀ ਹੈ ਕਿ ਮੈਂ ਫਲਾਣੇ ਲੇਖਕ ਦੀ ਲਿਖਤ ਹਾਂਉਹ ਬੋਲਣ ਸਮੇਂ ਤਾਂ ਲਾਊਡ ਨਹੀਂ ਹੁੰਦਾ ਪਰ ਹਾਂ, ਲੇਖਣ ਸਮੇਂ ਆਪਣੇ ਵਿਚਾਰਾਂ ਨੂੰ ਜ਼ਰੂਰ ਇੱਕ ਨਿਸ਼ਚਿਤ ਤਰਤੀਬ ਵਿੱਚ ਰੱਖ ਕੇ ਬੜੇ ਸਦੀਕ ਤੇ ਪੈਨੀ ਦ੍ਰਿਸ਼ਟੀ ਨਾਲ ਰੇਖਾਂਕਿਤ ਕਰਦਾ ਹੈਉਹ ਅਕਸਰ ਆਮ ਜਿਹੇ ਅਤੇ ਸਿੱਧੇ ਸਾਦੇ ਵਿਸ਼ਿਆਂ ਉੱਤੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ ਅਤੇ ਇਹ ਵਿਚਾਰ ਇੰਨੇ ਨਿਵੇਕਲੇ ਤੇ ਕਲਾਤਮਕ ਢੰਗ ਨਾਲ ਪ੍ਰਗਟਾਏ ਗਏ ਹੁੰਦੇ ਹਨ ਕਿ ਪਾਠਕਾਂ ਦੇ ਸਿੱਧਾ ਦਿਲ ਵਿੱਚ ਲਹਿ ਜਾਂਦੇ ਹਨਸਾਹਿਰ ਲੁਧਿਆਣਵੀ ਦੀਆਂ ਇਹ ਕਾਵਿ ਪੰਗਤੀਆਂ:

“ਦੁਨੀਆ ਨੇ ਤਜਰਬਾਤੋ ਹਵਾਇਸ ਕੀ ਸ਼ਕਲ ਮੇਂ,
ਜੋ ਕੁਛ ਮੁਝੇ ਦੀਆ ਲੌਟਾ ਰਹਾ ਹੂੰ ਮੈਂ
।”

ਇਹੀ ਗੱਲ ਨਰਿੰਦਰ ਸਿੰਘ ਕਪੂਰ ’ਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2169) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਚਰਨਜੀਤ ਕੌਰ

ਡਾ. ਚਰਨਜੀਤ ਕੌਰ

Punjabi Dept. Chaudhary Devi Lal University, Sirsa, Haryana, India.
Phone: (91 - 98784 - 47758)
Email: (
charanjeetkaursirsa@gmail.com)