CharanjitKaurDr7ਸਾਹਿਤ ਦੇ ਖੇਤਰ ਵਿੱਚ ਭਾਈ ਸਾਹਿਬ ਨੇ ਬਹੁਪੱਖੀ ਹਿੱਸਾ ਪਾਇਆ ...
(10 ਜੂਨ 2020)

 

ਅੱਜ ਬਰਸੀ ’ਤੇ ਵਿਸ਼ੇਸ਼

ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਉੱਘੇ ਪੰਜਾਬੀ ਕਵੀ ਅਤੇ ਯੁਗ ਪੁਰਸ਼ ਹੋਏ ਹਨ, ਜਿਨ੍ਹਾਂ ਨੇ ਪੰਜਾਬੀ ਕਵਿਤਾ ਵਿੱਚ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਸਾਹਿਤ ਵਿੱਚ ਨਵ-ਚੇਤਨਤਾ ਦੀ ਲਹਿਰ ਤੋਰੀ ਅਤੇ ਆਪਣੇ ਜੀਵਨ ਵਿਅਕਤੀਤਵ ਅਤੇ ਰਚਨਾ ਰਾਹੀਂ ਅਨੇਕਾਂ ਜ਼ਿੰਦਗੀਆਂ ਨੂੰ ਜੀਵਨ-ਛੂਹ ਲਾ ਕੇ ਉਤਸ਼ਾਹਿਤ ਕੀਤਾ ਅਤੇ ਪੰਜਾਬੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਤੋਰਿਆਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਡਾ. ਰਾਧਾ ਕ੍ਰਿਸ਼ਨਨ ਨੇ ਭਾਈ ਵੀਰ ਸਿੰਘ ਨੂੰ ‘ਭਾਰਤ ਦੀ ਸਨਾਨਤੀ ਵਿਦਵਤਾ ਦੇ ਪ੍ਰਤਿਨਿਧ’ ਕਿਹਾ ਹੈਸ੍ਰੀ ਹਰਿੰਦਰਨਾਥ ਚਟੋਪਾਧਿਆਏ ਨੇ ਭਾਈ ਸਾਹਿਬ ਨੂੰ ‘ਪੰਜਾਂ ਦਰਿਆਵਾਂ ਦੀ ਧਰਤੀ ਦੇ ਛੇਵੇਂ ਦਰਿਆ’ ਦੀ ਉਪਾਧੀ ਦਿੱਤੀ ਹੈ

ਭਾਈ ਵੀਰ ਸਿੰਘ ਦਾ ਜਨਮ 5 ਦੰਸਬਰ, 1872 ਈ. ਨੂੰ ਅੰਮ੍ਰਿਤਸਰ ਵਿਖੇ ਡਾ. ਚਰਨ ਸਿੰਘ ਦੇ ਘਰ ਮਾਤਾ ਉੱਤਮ ਕੌਰ ਦੀ ਕੁੱਖੋਂ ਹੋਇਆਭਾਈ ਸਾਹਿਬ ਦਾ ਜਨਮ ਦਾ ਦਿਨ ਵੀਰਵਾਰ ਹੋਣ ਕਾਰਣ ਉਨ੍ਹਾਂ ਦੇ ਦਾਦਾ ਭਾਈ ਕਾਹਨ ਸਿੰਘ ਜੀ ਨੇ ਇਨ੍ਹਾਂ ਦਾ ਨਾਮ ਇਸੇ ਦਿਨ ਨਾਲ ਜੋੜ ਕੇ ਰੱਖਣ ਦਾ ਪਰਿਵਾਰ ਨੂੰ ਆਦੇਸ਼ ਦਿੱਤਾਉਨ੍ਹਾਂ ਨੇ ਕਿਹਾ ਦੁਨੀਆਂ ਉੱਤੇ ਇਸਦਾ ਨਾਮ ਇਸੇ ਵੀਰਵਾਰ ਦੇ ਦਿਨ ਉੱਪਰ ਮਸ਼ਹੂਰ ਹੋਵੇਗਾ

ਭਾਈ ਸਾਹਿਬ ਦੀ ਵੰਸ਼-ਪਰੰਪਰਾ ਦਾ ਸੰਬੰਧ ਦੀਵਾਨ ਕੌੜਾ ਮੱਲ ਨਾਲ ਹੈਦੀਵਾਨ ਕੌੜਾ ਮੱਲ ਫਰੁਖ਼ਸੀਅਤ ਦੇ ਸਮੇਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਦੀ ਫ਼ੌਜ ਵਿੱਚ ਇੱਕ ਖ਼ਾਸ ਆਹੁਦੇਦਾਰ ਸਨਸੰਨ 1747 ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਲਾਹੌਰ ਦਾ ਦੀਵਾਨ ਬਣਾਇਆ ਅਤੇ 1759 ਵਿੱਚ ਉਨ੍ਹਾਂ ਨੂੰ ਮੁਲਤਾਨ ਦੇ ਹਾਕਮ ਦੀ ਪਦਵੀ ਪ੍ਰਾਪਤ ਹੋਈਦੀਵਾਨ ਸਾਹਿਬ ਸਿੱਖਾਂ ਦੇ ਵਿਸ਼ੇਸ਼ ਹਮਾਇਤੀ ਸਨਸਮੇਂ ਦੀ ਮੁਗ਼ਲ ਹਕੂਮਤ ਵਲੋਂ ਸਿੱਖ ਕੌਮ ਉੱਤੇ ਕੀਤੇ ਜਾਂਦੇ ਜ਼ੁਲਮਾਂ ਅਤੇ ਅੱਤਿਆਚਾਰਾਂ ਨੂੰ ਘਟਾਉਣ ਵਿੱਚ ਦੀਵਾਨ ਕੌੜਾ ਮੱਲ ਦਾ ਵਿਸ਼ੇਸ਼ ਯੋਗਦਾਨ ਸੀ, ਜਿਸ ਕਾਰਨ ਨਿਹੰਗ ਸਿੰਘਾਂ ਨੇ ਉਨ੍ਹਾਂ ਦਾ ਨਾ ਕੌੜਾ ਮੱਲ ਦੀ ਥਾਂ ਮਿੱਠਾ ਮੱਲ ਰੱਖਿਆ ਹੋਇਆ ਸੀ

ਭਾਈ ਸਾਹਿਬ ਦੀ ਵਿੱਦਿਆ ਪ੍ਰਾਪਤੀ ਦਾ ਸਮਾਂ ਪੰਜ ਸਾਲ ਦੀ ਉਮਰ ਤੋਂ ਆਰੰਭ ਹੋਇਆਇਨ੍ਹਾਂ ਨੂੰ ਵਿੱਦਿਅਕ ਅਤੇ ਧਾਰਮਿਕ ਵਾਤਾਵਰਣ ਵਿਰਸੇ ਵਿੱਚ ਹੀ ਪ੍ਰਾਪਤ ਹੋਇਆਭਾਈ ਸਾਹਿਬ ਦੇ ਪਿਤਰੀ ਧਨ ਵਿੱਚ ਦੀਵਾਨ ਕੌੜਾ ਮੱਲ ਦੀ ਰਾਜਸੀ ਮਹੱਤਤਾ, ਬਾਬਾ ਕਾਹਨ ਸਿੰਘ ਦਾ ਸਾਧੂਤੱਵ, ਡਾ. ਚਰਨ ਸਿੰਘ ਦੀ ਬੁੱਧੀਜੀਵਤਾ ਅਤੇ ਗਿਆਨੀ ਹਜ਼ਾਰਾ ਸਿੰਘ ਦਾ ਪਰਮਾਰਥ ਗਿਆਨ ਸ਼ਾਮਲ ਸਨਭਾਈ ਸਾਹਿਬ ਨੇ ਆਪਣੀ ਮੁੱਢਲੀ ਵਿੱਦਿਆ ਗਿਆਨੀ ਹਜ਼ਾਰਾ ਸਿੰਘ ਅਤੇ ਉਨ੍ਹਾਂ ਦੇ ਸਹਿਚਾਰੀਆਂ ਪਾਸੋਂ ਪ੍ਰਾਪਤ ਕੀਤੀਅੱਠ ਸਾਲ ਦੀ ਉਮਰ ਤਕ ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰ ਲਿਆ ਸੀਸੰਨ 1891 ਵਿੱਚ ਉਸ ਨੇ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿੱਚ ਐਂਟਰੈਂਸ ਦੇ ਇਮਤਿਹਾਨ ਵਿੱਚ ਜ਼ਿਲ੍ਹੇ ਵਿੱਚੋਂ ਅੱਵਲ ਦਰਜਾ ਪ੍ਰਾਪਤ ਕੀਤਾ, ਜਿਸ ਤੋਂ ਖ਼ੁਸ਼ ਹੋ ਕੇ ਡਿਸਟ੍ਰਿਕਟ ਬੋਰਡ ਨੇ ਆਪ ਨੂੰ ਸੋਨੇ ਦਾ ਤਮਗਾ ਇਨਾਮ ਵਜੋਂ ਦਿੱਤਾਇਹ ਪ੍ਰੀਖਿਆ ਪਾਸ ਕਰਨ ਤੋਂ ਦੋ ਸਾਲ ਪਹਿਲਾਂ (1889) ਵਿੱਚ ਉਸ ਦਾ ਵਿਆਹ ਬੀਬੀ ਚਤੁਰ ਕੌਰ ਨਾਲ ਹੋ ਗਿਆ ਸੀ, ਜਿਸ ਦੀ ਕੁੱਖੋਂ ਦੋ ਧੀਆਂ ਕਰਤਾਰ ਕੌਰ ਅਤੇ ਸੁਸ਼ੀਲ ਕੌਰ ਨੇ ਜਨਮ ਲਿਆਮੈਟ੍ਰਿਕ ਤੋਂ ਪਿੱਛੋਂ ਉਸ ਨੇ ਸਰਕਾਰੀ ਨੌਕਰੀ ਦਾ ਵਿਚਾਰ ਨਾ ਬਣਾਇਆ, ਕਿਉਂਕਿ ਆਪਣੇ ਪਿਤਾ ਦੇ ਪ੍ਰਭਾਵ ਹੇਠ ਅਤੇ ਉਨ੍ਹਾਂ ਦੇ ਸਫ਼ਲ ਜੀਵਨ ਸਦਕਾ ਉਸ ਦੇ ਮਨ ਵਿੱਚ ਸਮਾਜ ਦੀ ਖੁੱਲ੍ਹੀ ਸੇਵਾ ਦੀ ਧੁਨ ਵੱਜ ਰਹੀ ਸੀਸਾਹਿਤ ਪ੍ਰਤੀ ਉਸ ਦੀ ਰੁਚੀ ਬਹੁਤ ਜ਼ਿਆਦਾ ਸੀ

ਪਿਤਾ ਦੇ ਇੱਕ ਸਹਿਯੋਗੀ ਵਜ਼ੀਰ ਸਿੰਘ ਨਾਲ ਮਿਲ ਕੇ ਉਸ ਨੇ ‘ਵਜ਼ੀਰ ਹਿੰਦ ਪ੍ਰੈੱਸ’ ਨਾਂ ਦਾ ਛਾਪੇਖਾਨਾ ਸ਼ੁਰੂ ਕੀਤਾ ਫਿਰ ‘ਖਾਲਸਾ ਟ੍ਰੈਕਟ ਸੁਸਾਇਟੀ’ ਦੀ ਨੀਂਹ ਰੱਖੀਨਵੰਬਰ 1899 ਵਿੱਚ ਇੱਕ ਸਪਤਾਹਿਕ ‘ਖਾਲਸਾ ਸਮਾਚਾਰ’ ਜਾਰੀ ਕੀਤਾ

ਸਾਹਿਤ ਦੇ ਖੇਤਰ ਵਿੱਚ ਭਾਈ ਸਾਹਿਬ ਨੇ ਬਹੁਪੱਖੀ ਹਿੱਸਾ ਪਾਇਆਕਵਿਤਾ ਤੋਂ ਬਿਨਾ ਉਸ ਨੇ ਨਾਵਲ, ਨਾਟਕ, ਵਾਰਤਕ ਸੰਪਾਦਨ ਤੇ ਸਟੀਕ ਦੇ ਖੇਤਰ ਵਿੱਚ ਕਾਫ਼ੀ ਗੰਭੀਰ ਰਚਨਾਵਾਂ ਦੇ ਕੇ ਨਵੀਆਂ ਲੀਹਾਂ ਪਾਈਆਂਉਸ ਦੇ ਨਾਵਲ ‘ਸੁੰਦਰੀ’, ‘ਬਿਜੈ ਸਿੰਘ’, ‘ਸਤਵੰਤ ਕੌਰ’, ‘ਬਾਬਾ ਨੌਧ ਸਿੰਘ’ ਅਤੇ ਨਾਟਕ ‘ਰਾਜਾ ਲਖਦਾਤਾ ਸਿੰਘ’ ਹਨਉਸ ਦੀਆਂ ਰਚਨਾਵਾਂ ਦੇ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਵੀ ਪ੍ਰਕਾਸ਼ਿਤ ਹੋਏਭਾਈ ਸਾਹਿਬ ਦੀਆਂ ਕਵਿਤਾਵਾਂ ਦੇ ਵਿਸ਼ੇ ਸਰਬਾਂਗੀ ਹਨ, ਜਿਨ੍ਹਾਂ ਵਿੱਚ ਉਸ ਨੇ ਆਪਣੇ ਕਾਵਿ ਸਿਧਾਂਤ ਨੂੰ ਸਪਸ਼ਟ ਕਰਨ ਦੇ ਨਾਲ-ਨਾਲ ਕਾਵਿ ਦਾ ਸਰੂਪ, ਸੁੰਦਰਤਾ, ਨੈਤਿਕ ਸਿੱਖਿਆ, ਨਿੱਜੀ ਭਾਵਾਂ ਦੀ ਅਭਿਵਿਅਕਤੀ, ਪ੍ਰਕ੍ਰਿਤੀ ਚਿੱਤਰਣ ਆਦਿ ਨੂੰ ਪ੍ਰਸਤੁਤ ਕੀਤਾ ਹੈਉਸ ਨੂੰ ‘ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ’ ਅਤੇ ‘ਗੁਰਮਤਿ ਦਾ ਵਿਆਖਿਆਕਾਰ ਕਵੀ’ ਹੋਣ ਦਾ ਮਾਣ ਪ੍ਰਾਪਤ ਹੈ

“ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ
ਤ੍ਰਿਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨ੍ਹੀ।”

“ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵੱਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ।”

ਸਮਾਜ ਸੇਵਾ ਦੇ ਖੇਤਰ ਵਿੱਚ ਭਾਈ ਵੀਰ ਸਿੰਘ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾਭਾਈ ਸਾਹਿਬ ਦੀ ਅਦੁੱਤੀ ਸ਼ਖ਼ਸੀਅਤ ਦੀ ਪਾਰਸ ਛੋਹ ਨੇ ਮੌਲਾ ਬਖ਼ਸ ਕੁਸ਼ਤਾ, ਚਰਨ ਸਿੰਘ ਸ਼ਹੀਦ, ਧਨੀ ਰਾਮ ਚਾਤ੍ਰਿਕ ਤੇ ਪ੍ਰੋ. ਪੂਰਨ ਸਿੰਘ ਵਰਗੇ ਆਧੁਨਿਕ ਪੰਜਾਬੀ ਸਾਹਿਤ ਦੇ ਉੱਘੇ ਕਵੀ ਪੈਦਾ ਕੀਤੇਪ੍ਰੋ. ਪੂਰਨ ਸਿੰਘ ਨੇ ਇਸ ਨੂੰ ਸਵੀਕਾਰ ਕਰਦਿਆਂ ਲਿਖਿਆ ਹੈ, “ਇਸ ਸੁਭਾਗ ਘੜੀ ਇੱਕ ਮਹਾਂਪੁਰਖ (ਭਾਈ ਸਾਹਿਬ) ਦੇ ਦੀਦਾਰ ਹੋਏਕਵਿਤਾ ਵੀ ਮਿਲੀ ਤੇ ਉਸ ਮਿਹਰ ਦੀ ਨਜ਼ਰ ਨਾਲ ਮਿੱਠੇ ਸਾਧ ਵਚਨ ਵਿੱਚ ਮੈਂਨੂੰ ਪੰਜਾਬੀ ਆਪ ਮੁਹਾਰੀ ਆਈ।”

ਭਾਈ ਸਾਹਿਬ ਦੀ ਅਨੁਪਮ ਸ਼ਖ਼ਸੀਅਤ ਅਤੇ ਸਾਹਿਤਕ ਸੇਵਾ ਦੀ ਮਹਾਨਤਾ ਨੂੰ ਵੇਖਦੇ ਹੋਏ ਵੱਖ-ਵੱਖ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਅਦਾਰਿਆਂ ਵਲੋਂ ਬਹੁਤ ਸਾਰਾ ਮਾਨ-ਸਨਮਾਣ ਪ੍ਰਾਪਤ ਹੋਇਆਪੈਪਸੂ ਦੇ ਪੰਜਾਬੀ ਮਹਿਕਮਾ ਦੀ ਸਥਾਪਨਾ ਪਿੱਛੋਂ ਆਪ ਨੂੰ ਪੰਜਾਬੀ ਦੇ ਸਭ ਤੋਂ ਪਹਿਲੇ ਸ਼ਰੋਮਣੀ ਸਾਹਿਤਕਾਰ ਦਾ ਸਨਮਾਨ ਪ੍ਰਾਪਤ ਹੋਇਆਸੰਨ 1948 ਵਿੱਚ ਪੰਜਾਬ ਯੂਨੀਵਰਸਿਟੀ ਵਲੋਂ ‘ਡਾਕਟਰੇਟ’ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈਆਜ਼ਾਦ ਭਾਰਤੀ ਦੀ ਸਥਾਪਨਾ ਪਿੱਛੋਂ ਉਸ ਨੂੰ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜ਼ਦ ਕੀਤਾਸੰਨ 1953 ਵਿੱਚ ਭਾਰਤੀ ਸਾਹਿਤ ਅਕਾਡਮੀ ਵਲੋਂ ਉਸ ਦੀ ਪੁਸਤਕ ‘ਮੇਰੇ ਸਾਈਆਂ ਜੀਓ’ ਨੂੰ ਪੁਰਸਕ੍ਰਿਤ ਕੀਤਾ ਗਿਆ, ਜੋ ਪੰਜਾਬੀ ਪੁਸਤਕ ਨੂੰ ਮਿਲਣ ਵਾਲਾ ਸਭ ਤੋਂ ਪਹਿਲਾ ਇਨਾਮ ਸੀ। 1954 ਵਿੱਚ ਬੰਬਈ ਵਿਖੇ ਹੋਈ ਸਿੱਖ ਵਿੱਦਿਅਕ ਕਾਨਫਰੰਸ ਵਿੱਚ ‘ਅਭਿਨੰਦਨ ਗ੍ਰੰਥ’ ਭੇਂਟ ਕੀਤਾ ਗਿਆਸੰਨ 1956 ਵਿੱਚ ਭਾਰਤ ਸਰਕਾਰ ਵਲੋਂ ਉਸ ਨੂੰ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ

ਭਾਈ ਸਾਹਿਬ ਆਧੁਨਿਕ ਪੰਜਾਬੀ ਸਾਹਿਤ ਦੇ ਨਿਰਮਾਤਾ ਅਤੇ ਮੋਢੀ ਹਨਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਖ਼ਜ਼ਾਨੇ ਨੂੰ ਭਰਪੂਰ ਕੀਤਾਇਸੇ ਕਰਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਭਾਈ ਵੀਰ ਸਿੰਘ ਦੇ ਜਨਮ ਦਿਨ (5 ਦਸੰਬਰ) ਨੂੰ ਹਰ ਸਾਲ ਪੰਜਾਬੀ ਬੋਲੀ ਦਿਹਾੜਾ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈਬਹੁਤੇ ਪਾਠਕਾਂ ਨੂੰ ਇਹ ਗੱਲ ਵੀ ਦਿਲਚਸਪ ਜਾਪੇਗੀ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਜੋ ਖ਼ੂਬਸੂਰਤ ਫੁੱਲ ਸਜਾਏ ਜਾਂਦੇ ਹਨ, ਉਹ ਅਜੇ ਵੀ ਭਾਈ ਵੀਰ ਸਿੰਘ ਦੇ ਘਰ ਦੀ ਫੁਲਵਾੜੀ ਵਿੱਚੋਂ ਹੀ ਆਉਂਦੇ ਹਨ

ਭਾਈ ਵੀਰ ਸਿੰਘ ਵਿਸ਼ੇਸ਼ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਪੰਜਾਬੀ ਸਮਾਜ ਅਤੇ ਪੰਜਾਬੀ ਸਾਹਿਤ ਦੀ ਮਹਾਨ ਸੇਵਾ ਕੀਤੀਪਹਿਲੀ ਜੂਨ ਨੂੰ ਹੋਏ ਬੁਖ਼ਾਰ ਕਰਕੇ 10 ਜੂਨ, 1957 ਨੂੰ ਉਸ ਦਾ ਦੇਹਾਂਤ ਹੋ ਗਿਆਉਹ ਆਪਣੇ ਪਿੱਛੇ ਆਪਣੀ ਸ਼ਖ਼ਸੀਅਤ ਅਤੇ ਰਚਨਾਵਾਂ ਦਾ ਅਜਿਹਾ ਗੌਰਵ ਛੱਡ ਗਏ, ਜੋ ਯੁਗਾਂ ਤਕ ਆਉਣ ਵਾਲੀ ਮਾਨਵਤਾ ਦਾ ਪੱਖ ਪ੍ਰਦਰਸ਼ਨ ਕਰਦਾ ਰਹੇਗਾ

**

ਪੰਜਾਬੀ ਵਿਭਾਗ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ (ਹਰਿਆਣਾ)ਸੰਪਰਕ: 98784-47758*

ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਭਾਈ ਵੀਰ ਸਿੰਘ

ਬਰਸੀ ’ਤੇ ਵਿਸ਼ੇਸ਼

ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਉੱਘੇ ਪੰਜਾਬੀ ਕਵੀ ਅਤੇ ਯੁਗ ਪੁਰਸ਼ ਹੋਏ ਹਨ, ਜਿਨ੍ਹਾਂ ਨੇ ਪੰਜਾਬੀ ਕਵਿਤਾ ਵਿੱਚ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਸਾਹਿਤ ਵਿੱਚ ਨਵ-ਚੇਤਨਤਾ ਦੀ ਲਹਿਰ ਤੋਰੀ ਅਤੇ ਆਪਣੇ ਜੀਵਨ ਵਿਅਕਤੀਤਵ ਅਤੇ ਰਚਨਾ ਰਾਹੀਂ ਅਨੇਕਾਂ ਜ਼ਿੰਦਗੀਆਂ ਨੂੰ ਜੀਵਨ-ਛੂਹ ਲਾ ਕੇ ਉਤਸ਼ਾਹਿਤ ਕੀਤਾ ਅਤੇ ਪੰਜਾਬੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਤੋਰਿਆ। ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਡਾ. ਰਾਧਾ ਕ੍ਰਿਸ਼ਨਨ ਨੇ ਭਾਈ ਵੀਰ ਸਿੰਘ ਨੂੰ ‘ਭਾਰਤ ਦੀ ਸਨਾਨਤੀ ਵਿਦਵਤਾ ਦੇ ਪ੍ਰਤਿਨਿਧ’ ਕਿਹਾ ਹੈ। ਸ੍ਰੀ ਹਰਿੰਦਰਨਾਥ ਚਟੋਪਾਧਿਆਏ ਨੇ ਭਾਈ ਸਾਹਿਬ ਨੂੰ ‘ਪੰਜਾਂ ਦਰਿਆਵਾਂ ਦੀ ਧਰਤੀ ਦੇ ਛੇਵੇਂ ਦਰਿਆ’ ਦੀ ਉਪਾਧੀ ਦਿੱਤੀ ਹੈ।

ਭਾਈ ਵੀਰ ਸਿੰਘ ਦਾ ਜਨਮ 5 ਦੰਸਬਰ, 1872 ਈ. ਨੂੰ ਅੰਮ੍ਰਿਤਸਰ ਵਿਖੇ ਡਾ. ਚਰਨ ਸਿੰਘ ਦੇ ਘਰ ਮਾਤਾ ਉੱਤਮ ਕੌਰ ਦੀ ਕੁੱਖੋਂ ਹੋਇਆ। ਭਾਈ ਸਾਹਿਬ ਦਾ ਜਨਮ ਦਾ ਦਿਨ ਵੀਰਵਾਰ ਹੋਣ ਕਾਰਣ ਉਨ੍ਹਾਂ ਦੇ ਦਾਦਾ ਭਾਈ ਕਾਹਨ ਸਿੰਘ ਜੀ ਨੇ ਇਨ੍ਹਾਂ ਦਾ ਨਾਮ ਇਸੇ ਦਿਨ ਨਾਲ ਜੋੜ ਕੇ ਰੱਖਣ ਦਾ ਪਰਿਵਾਰ ਨੂੰ ਆਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਦੁਨੀਆਂ ਉੱਤੇ ਇਸਦਾ ਨਾਮ ਇਸੇ ਵੀਰਵਾਰ ਦੇ ਦਿਨ ਉੱਪਰ ਮਸ਼ਹੂਰ ਹੋਵੇਗਾ।

ਭਾਈ ਸਾਹਿਬ ਦੀ ਵੰਸ਼-ਪਰੰਪਰਾ ਦਾ ਸੰਬੰਧ ਦੀਵਾਨ ਕੌੜਾ ਮੱਲ ਨਾਲ ਹੈ। ਦੀਵਾਨ ਕੌੜਾ ਮੱਲ ਫਰੁਖ਼ਸੀਅਤ ਦੇ ਸਮੇਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਦੀ ਫ਼ੌਜ ਵਿੱਚ ਇੱਕ ਖ਼ਾਸ ਆਹੁਦੇਦਾਰ ਸਨ। ਸੰਨ 1747 ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਲਾਹੌਰ ਦਾ ਦੀਵਾਨ ਬਣਾਇਆ ਅਤੇ 1759 ਵਿੱਚ ਉਨ੍ਹਾਂ ਨੂੰ ਮੁਲਤਾਨ ਦੇ ਹਾਕਮ ਦੀ ਪਦਵੀ ਪ੍ਰਾਪਤ ਹੋਈ। ਦੀਵਾਨ ਸਾਹਿਬ ਸਿੱਖਾਂ ਦੇ ਵਿਸ਼ੇਸ਼ ਹਮਾਇਤੀ ਸਨ। ਸਮੇਂ ਦੀ ਮੁਗ਼ਲ ਹਕੂਮਤ ਵਲੋਂ ਸਿੱਖ ਕੌਮ ਉੱਤੇ ਕੀਤੇ ਜਾਂਦੇ ਜ਼ੁਲਮਾਂ ਅਤੇ ਅੱਤਿਆਚਾਰਾਂ ਨੂੰ ਘਟਾਉਣ ਵਿੱਚ ਦੀਵਾਨ ਕੌੜਾ ਮੱਲ ਦਾ ਵਿਸ਼ੇਸ਼ ਯੋਗਦਾਨ ਸੀ, ਜਿਸ ਕਾਰਨ ਨਿਹੰਗ ਸਿੰਘਾਂ ਨੇ ਉਨ੍ਹਾਂ ਦਾ ਨਾ ਕੌੜਾ ਮੱਲ ਦੀ ਥਾਂ ਮਿੱਠਾ ਮੱਲ ਰੱਖਿਆ ਹੋਇਆ ਸੀ।

ਭਾਈ ਸਾਹਿਬ ਦੀ ਵਿੱਦਿਆ ਪ੍ਰਾਪਤੀ ਦਾ ਸਮਾਂ ਪੰਜ ਸਾਲ ਦੀ ਉਮਰ ਤੋਂ ਆਰੰਭ ਹੋਇਆ। ਇਨ੍ਹਾਂ ਨੂੰ ਵਿੱਦਿਅਕ ਅਤੇ ਧਾਰਮਿਕ ਵਾਤਾਵਰਣ ਵਿਰਸੇ ਵਿੱਚ ਹੀ ਪ੍ਰਾਪਤ ਹੋਇਆ। ਭਾਈ ਸਾਹਿਬ ਦੇ ਪਿਤਰੀ ਧਨ ਵਿੱਚ ਦੀਵਾਨ ਕੌੜਾ ਮੱਲ ਦੀ ਰਾਜਸ਼ੀ ਮਹੱਤਤਾ, ਬਾਬਾ ਕਾਹਨ ਸਿੰਘ ਦਾ ਸਾਧੂਤੱਵ, ਡਾ. ਚਰਨ ਸਿੰਘ ਦੀ ਬੁੱਧੀਜੀਵਤਾ ਅਤੇ ਗਿਆਨੀ ਹਜ਼ਾਰਾ ਸਿੰਘ ਦਾ ਪਰਮਾਰਥ ਗਿਆਨ ਸ਼ਾਮਲ ਸਨ। ਭਾਈ ਸਾਹਿਬ ਨੇ ਆਪਣੀ ਮੁੱਢਲੀ ਵਿੱਦਿਆ ਗਿਆਨੀ ਹਜ਼ਾਰਾ ਸਿੰਘ ਅਤੇ ਉਨ੍ਹਾਂ ਦੇ ਸਹਿਚਾਰੀਆਂ ਪਾਸੋਂ ਪ੍ਰਾਪਤ ਕੀਤੀ। ਅੱਠ ਸਾਲ ਦੀ ਉਮਰ ਤਕ ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰ ਲਿਆ ਸੀ। ਸੰਨ 1891 ਵਿੱਚ ਉਸ ਨੇ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿੱਚ ਐਂਟਰੈਸ ਦੇ ਇਮਤਿਹਾਨ ਵਿੱਚ ਜ਼ਿਲ੍ਹੇ ਵਿੱਚੋਂ ਅੱਵਲ ਦਰਜਾ ਪ੍ਰਾਪਤ ਕੀਤਾ, ਜਿਸ ਤੋਂ ਖ਼ੁਸ਼ ਹੋ ਕੇ ਡਿਸਟ੍ਰਿਕਟ ਬੋਰਡ ਨੇ ਆਪ ਨੂੰ ਸੋਨੇ ਦਾ ਤਮਗਾ ਇਨਾਮ ਵਜੋਂ ਦਿੱਤਾ। ਇਹ ਪ੍ਰੀਖਿਆ ਪਾਸ ਕਰਨ ਤੋਂ ਦੋ ਸਾਲ ਪਹਿਲਾਂ (1889) ਵਿੱਚ ਉਸ ਦਾ ਵਿਆਹ ਬੀਬੀ ਚਤੁਰ ਕੌਰ ਨਾਲ ਹੋ ਗਿਆ ਸੀ, ਜਿਸ ਦੀ ਕੁੱਖੋਂ ਦੋ ਧੀਆਂ ਕਰਤਾਰ ਕੌਰ ਅਤੇ ਸੁਸ਼ੀਲ ਕੌਰ ਨੇ ਜਨਮ ਲਿਆ। ਮੈਟ੍ਰਿਕ ਤੋਂ ਪਿੱਛੋਂ ਉਸ ਨੇ ਸਰਕਾਰੀ ਨੌਕਰੀ ਦਾ ਵਿਚਾਰ ਨਾ ਬਣਾਇਆ, ਕਿਉਂਕਿ ਆਪਣੇ ਪਿਤਾ ਦੇ ਪ੍ਰਭਾਵ ਹੇਠ ਅਤੇ ਉਨ੍ਹਾਂ ਦੇ ਸਫ਼ਲ ਜੀਵਨ ਸਦਕਾ ਉਸ ਦੇ ਮਨ ਵਿੱਚ ਸਮਾਜ ਦੀ ਖੁੱਲ੍ਹੀ ਸੇਵਾ ਦੀ ਧੁਨ ਵੱਜ ਰਹੀ ਸੀ। ਸਾਹਿਤ ਪ੍ਰਤੀ ਉਸ ਦੀ ਰੁਚੀ ਬਹੁਤ ਜ਼ਿਆਦਾ ਸੀ।

ਪਿਤਾ ਦੇ ਇੱਕ ਸਹਿਯੋਗੀ ਵਜ਼ੀਰ ਸਿੰਘ ਨਾਲ ਮਿਲ ਕੇ ਉਸ ਨੇ ‘ਵਜ਼ੀਰ ਹਿੰਦ ਪ੍ਰੈੱਸ’ ਨਾ ਦਾ ਛਾਪੇਖਾਨਾ ਸ਼ੁਰੂ ਕੀਤਾ ਫਿਰ ‘ਖਾਲਸਾ ਟ੍ਰੈਕਟ ਸੁਸਾਇਟੀ’ ਦੀ ਨੀਂਹ ਰੱਖੀ। ਨਵੰਬਰ 1899 ਵਿੱਚ ਇੱਕ ਸਪਤਾਹਿਕ ‘ਖਾਲਸਾ ਸਮਾਚਾਰ’ ਜਾਰੀ ਕੀਤਾ।

ਸਾਹਿਤ ਦੇ ਖੇਤਰ ਵਿੱਚ ਭਾਈ ਸਾਹਿਬ ਨੇ ਬਹੁਪੱਖੀ ਹਿੱਸਾ ਪਾਇਆ। ਕਵਿਤਾ ਤੋਂ ਬਿਨਾ ਉਸ ਨੇ ਨਾਵਲ, ਨਾਟਕ, ਵਾਰਤਕ ਸੰਪਾਦਨ ਤੇ ਸਟੀਕ ਦੇ ਖੇਤਰ ਵਿੱਚ ਕਾਫ਼ੀ ਗੰਭੀਰ ਰਚਨਾਵਾਂ ਦੇ ਕੇ ਨਵੀਆਂ ਲੀਹਾਂ ਪਾਈਆਂ। ਉਸ ਦੇ ਨਾਵਲ ‘ਸੁੰਦਰੀ’, ‘ਬਿਜੈ ਸਿੰਘ’, ‘ਸਤਵੰਤ ਕੌਰ’, ‘ਬਾਬਾ ਨੌਧ ਸਿੰਘ’ ਅਤੇ ਨਾਟਕ ‘ਰਾਜਾ ਲਖਦਾਤਾ ਸਿੰਘ’ ਹਨ। ਉਸ ਦੀਆਂ ਰਚਨਾਵਾਂ ਦੇ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਵੀ ਪ੍ਰਕਾਸ਼ਿਤ ਹੋਏ। ਭਾਈ ਸਾਹਿਬ ਦੀਆਂ ਕਵਿਤਾਵਾਂ ਦੇ ਵਿਸ਼ੇ ਸਰਬਾਂਗੀ ਹਨ, ਜਿਨ੍ਹਾਂ ਵਿੱਚ ਉਸ ਨੇ ਆਪਣੇ ਕਾਵਿ ਸਿਧਾਂਤ ਨੂੰ ਸਪਸ਼ਟ ਕਰਨ ਦੇ ਨਾਲ-ਨਾਲ ਕਾਵਿ ਦਾ ਸਰੂਪ, ਸੁੰਦਰਤਾ, ਨੈਤਿਕ ਸਿੱਖਿਆ, ਨਿੱਜੀ ਭਾਵਾਂ ਦੀ ਅਭਿਵਿਅਕਤੀ, ਪ੍ਰਕ੍ਰਿਤੀ ਚਿੱਤਰਣ ਆਦਿ ਨੂੰ ਪ੍ਰਸਤੁਤ ਕੀਤਾ ਹੈ। ਉਸ ਨੂੰ ‘ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ’ ਅਤੇ ‘ਗੁਰਮਤਿ ਦਾ ਵਿਆਖਿਆਕਾਰ ਕਵੀ’ ਹੋਣ ਦਾ ਮਾਣ ਪ੍ਰਾਪਤ ਹੈ।

“ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ।
ਤ੍ਰਿਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨੀ।”

“ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵੱਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ।”

ਸਮਾਜ ਸੇਵਾ ਦੇ ਖੇਤਰ ਵਿੱਚ ਭਾਈ ਵੀਰ ਸਿੰਘ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਭਾਈ ਸਾਹਿਬ ਦੀ ਅਦੁੱਤੀ ਸ਼ਖ਼ਸੀਅਤ ਦੀ ਪਾਰਸ ਛੂਹ ਨੇ ਮੌਲਾ ਬਖ਼ਸ ਕੁਸ਼ਤਾ, ਚਰਨ ਸਿੰਘ ਸ਼ਹੀਦ, ਧਨੀ ਰਾਮ ਚਾਤ੍ਰਿਕ ਤੇ ਪ੍ਰੋ. ਪੂਰਨ ਸਿੰਘ ਵਰਗੇ ਆਧੁਨਿਕ ਪੰਜਾਬੀ ਸਾਹਿਤ ਦੇ ਉੱਘੇ ਕਵੀ ਪੈਦਾ ਕੀਤੇ। ਪ੍ਰੋ. ਪੂਰਨ ਸਿੰਘ ਨੇ ਇਸ ਨੂੰ ਸਵੀਕਾਰ ਕਰਦਿਆਂ ਲਿਖਿਆ ਹੈ, “ਇਸ ਸੁਭਾਗ ਘੜੀ ਗੁਰੂ ਜੀ ਨੇ ਦਰ ਤੇ ਇੱਕ ਮਹਾਂਪੁਰਖ (ਭਾਈ ਸਾਹਿਬ) ਦੇ ਦੀਦਾਰ ਹੋਏ। ਕਵਿਤਾ ਵੀ ਮਿਲੀ ਤੇ ਉਸ ਮਿਹਰ ਦੀ ਨਜ਼ਰ ਨਾਲ ਮਿੱਠੇ ਸਾਧ ਵਚਨ ਵਿੱਚ ਮੈਂਨੂੰ ਪੰਜਾਬੀ ਆਪ ਮੁਹਾਰੀ ਆਈ।”

ਭਾਈ ਸਾਹਿਬ ਦੀ ਅਨੁਪਮ ਸ਼ਖ਼ਸੀਅਤ ਅਤੇ ਸਾਹਿਤਕ ਸੇਵਾ ਦੀ ਮਹਾਨਤਾ ਨੂੰ ਵੇਖਦੇ ਹੋਏ ਵੱਖ-ਵੱਖ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਅਦਾਰਿਆਂ ਵਲੋਂ ਬਹੁਤ ਸਾਰਾ ਮਾਨ-ਸਨਮਾਣ ਪ੍ਰਾਪਤ ਹੋਇਆ। ਪੈਪਸੂ ਦੇ ਪੰਜਾਬੀ ਮਹਿਕਮਾ ਦੀ ਸਥਾਪਨਾ ਪਿੱਛੋਂ ਆਪ ਨੂੰ ਪੰਜਾਬੀ ਦੇ ਸਭ ਤੋਂ ਪਹਿਲੇ ਸ਼ਰੋਮਣੀ ਸਾਹਿਤਕਾਰ ਦਾ ਸਨਮਾਨ ਪ੍ਰਾਪਤ ਹੋਇਆ। ਸੰਨ 1948 ਵਿੱਚ ਪੰਜਾਬ ਯੂਨੀਵਰਸਿਟੀ ਵਲੋਂ ‘ਡਾਕਟਰੇਟ’ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਆਜ਼ਾਦ ਭਾਰਤੀ ਦੀ ਸਥਾਪਨਾ ਪਿੱਛੋਂ ਉਸ ਨੂੰ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜਦ ਕੀਤਾ। ਸੰਨ 1953 ਵਿੱਚ ਭਾਰਤੀ ਸਾਹਿਤ ਅਕਾਡਮੀ ਵਲੋਂ ਉਸ ਦੀ ਪੁਸਤਕ ‘ਮੇਰੇ ਸਾਈਆਂ ਜੀਓ’ ਨੂੰ ਪੁਰਸਕ੍ਰਿਤ ਕੀਤਾ ਗਿਆ, ਜੋ ਪੰਜਾਬੀ ਪੁਸਤਕ ਨੂੰ ਮਿਲਣ ਵਾਲਾ ਸਭ ਤੋਂ ਪਹਿਲਾ ਇਨਾਮ ਸੀ, 1954 ਵਿੱਚ ਬੰਬਈ ਵਿਖੇ ਹੋਈ ਸਿੱਖ ਵਿੱਦਿਅਕ ਕਾਨਫਰੰਸ ਵਿੱਚ ‘ਅਭਿਨੰਦਨ ਗ੍ਰੰਥ’ ਭੇਂਟ ਕੀਤਾ ਗਿਆ। ਸੰਨ 1956 ਵਿੱਚ ਭਾਰਤ ਸਰਕਾਰ ਵਲੋਂ ਉਸ ਨੂੰ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ।

ਭਾਈ ਸਾਹਿਬ ਆਧੁਨਿਕ ਪੰਜਾਬੀ ਸਾਹਿਤ ਦੇ ਨਿਰਮਾਤਾ ਅਤੇ ਮੋਢੀ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਖ਼ਜ਼ਾਨੇ ਨੂੰ ਭਰਪੂਰ ਕੀਤਾ। ਇਸੇ ਕਰਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਭਾਈ ਵੀਰ ਸਿੰਘ ਦੇ ਜਨਮ ਦਿਨ (5 ਦਸੰਬਰ) ਨੂੰ ਹਰ ਸਾਲ ਪੰਜਾਬੀ ਬੋਲੀ ਦਿਹਾੜਾ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਬਹੁਤੇ ਪਾਠਕਾਂ ਨੂੰ ਇਹ ਗੱਲ ਵੀ ਦਿਲਚਸਪ ਜਾਪੇਗੀ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਜੋ ਖ਼ੂਬਸੂਰਤ ਫੁੱਲ ਸਜਾਏ ਜਾਂਦੇ ਹਨ, ਉਹ ਅਜੇ ਵੀ ਭਾਈ ਵੀਰ ਸਿੰਘ ਦੇ ਘਰ ਦੀ ਫੁਲਵਾੜੀ ਵਿੱਚੋਂ ਹੀ ਆਉਂਦੇ ਹਨ।

ਭਾਈ ਵੀਰ ਸਿੰਘ ਵਿਸ਼ੇਸ਼ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਪੰਜਾਬੀ ਸਮਾਜ ਅਤੇ ਪੰਜਾਬੀ ਸਾਹਿਤ ਦੀ ਮਹਾਨ ਸੇਵਾ ਕੀਤੀ। ਪਹਿਲੀ ਜੂਨ ਨੂੰ ਹੋਏ ਬੁਖ਼ਾਰ ਕਰਕੇ 10 ਜੂਨ, 1957 ਨੂੰ ਉਸ ਦਾ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਆਪਣੀ ਸ਼ਖ਼ਸੀਅਤ ਅਤੇ ਰਚਨਾਵਾਂ ਦਾ ਅਜਿਹਾ ਗੌਰਵ ਛੱਡ ਗਿਆ, ਜੋ ਯੁਗਾਂ ਤਕ ਆਉਣ ਵਾਲੀ ਮਾਨਵਤਾ ਦਾ ਪੱਖ ਪ੍ਰਦਰਸ਼ਨ ਕਰਦਾ ਰਹੇਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2187) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਚਰਨਜੀਤ ਕੌਰ

ਡਾ. ਚਰਨਜੀਤ ਕੌਰ

Punjabi Dept. Chaudhary Devi Lal University, Sirsa, Haryana, India.
Phone: (91 - 98784 - 47758)
Email: (
charanjeetkaursirsa@gmail.com)