SadhuBinning5ਜਿਸ ਗੱਲ ਵੱਲ ਸਮਾਜ ਦੇ ਨੱਬੇ ਪਚੰਨਵੇਂ ਪ੍ਰਤੀਸ਼ਤ ਲੋਕਾਂ ਦਾ ਸਮਾਂ ਤੇ ਸ਼ਕਤੀ ਲੱਗ ਰਹੀ ਹੋਵੇ ...
(4 ਜੂਨ 2019)

 

NastikBani2(ਮੇਰੀ ਪੁਸਤਕ ‘ਨਾਸਤਿਕ ਬਾਣੀਅਤੇ ਨਾਸਤਿਕਤਾ ਦੇ ਸਬੰਧ ਵਿੱਚ ਅਖਬਾਰਾਂ, ਈਮੇਲ ਤੇ ਫੇਸਬੁੱਕ ਰਾਹੀਂ ਪ੍ਰਤੀਕਰਮ ਮਿਲਦੇ ਰਹਿੰਦੇ ਹਨਕਿਤਾਬ ਦੇ ਪਾਠਕਾਂ ਅਤੇ ਆਲੋਚਕ ਦੋਸਤਾਂ ਵਲੋਂ ਉਠਾਏ ਗਏ ਕੁਝ ਨੁਕਤਿਆਂ ਬਾਰੇ ਇੱਥੇ ਚਰਚਾ ਕਰਨ ਦੀ ਕੋਸ਼ਸ਼ ਹੈਉਨ੍ਹਾਂ ਦੋਸਤਾਂ ਦੇ ਨਾਂ ਇੱਥੇ ਨਹੀਂ ਲਿਖੇ ਜਾ ਰਹੇ ਪਰ ਸੁਹਿਰਦਤਾ ਨਾਲ ਉਠਾਏ ਸਵਾਲਾਂ ਲਈ ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦੀ ਹਾਂ।)

ਸਾਲ 2012 ਵਿੱਚ ਮੈਂ ਦੁਨੀਆ ਭਰ ਦੇ ਵੱਖ ਵੱਖ ਚਿੰਤਕਾਂ ਦੇ ਰੱਬ ਦੀ ਹੋਂਦ, ਅਣਹੋਂਦ ਤੇ ਧਰਮ ਸਬੰਧੀ ਵਿਚਾਰਾਂ ਨੂੰ ਇਕੱਠੇ ਕਰਕੇ ‘ਨਾਸਤਿਕ ਬਾਣੀ’ ਦੇ ਨਾਂ ਹੇਠ ਛਪਵਾਇਆ ਸੀਉਸ ਬਾਰੇ ਅਨੇਕਾਂ ਪਾਠਕਾਂ ਦੇ ਪ੍ਰਤੀਕਰਮ ਮਿਲੇਆਹਮੋ ਸਾਹਮਣੇ ਮਿਲਣ ’ਤੇ, ਫੋਨ ਅਤੇ ਈਮੇਲ ਜਾਂ ਫੇਸਬੁੱਕ ਰਾਹੀਂ ਜਿਨ੍ਹਾਂ ਲੋਕਾਂ ਨੇ ਮੇਰੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ, ਉਨ੍ਹਾਂ ਵਿੱਚੋਂ ਵੱਡੀ ਗਿਣਤੀ ਨੇ ਮੇਰੇ ਇਸ ਯਤਨ ਨੂੰ ਜੀਅ ਆਇਆਂ ਕਿਹਾਮੈਂਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਜਿਸ ਕਿਸਮ ਦੇ ਧਾਰਮਿਕ ਮਾਹੌਲ ਵਿੱਚ ਅਸੀਂ ਇਸ ਵੇਲੇ ਜੀਅ ਰਹੇ ਹਾਂ ਉੱਥੇ ਮੇਰੇ ਇਸ ਯਤਨ ਨੂੰ ਨਾ-ਪਸੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਪਸੰਦ ਕਰਨ ਵਾਲਿਆਂ ਨਾਲੋਂ ਹਰ ਹਾਲਤ ਵਿੱਚ ਵੱਧ ਹੀ ਹੋਵੇਗੀਪਰ ਮੈਂ ਸਿਰਫ ਉਨ੍ਹਾਂ ਬਾਰੇ ਹੀ ਕੁਝ ਕਹਿ ਸਕਦਾ ਹਾਂ ਜਿਨ੍ਹਾਂ ਨੇ ਆਪਣੇ ਵਿਚਾਰ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਮੇਰੇ ਤੱਕ ਪਹੁੰਚਾਏ ਜਾਂ ਜਨਤਕ ਤੌਰ ’ਤੇ ਸਾਂਝੇ ਕੀਤੇ ਹਨ

ਪਾਠਕਾਂ ਦੇ ਦੋ ਪ੍ਰਤੀਕਰਮ ਮੈਂਨੂੰ ਵਿਸ਼ੇਸ਼ ਤੌਰ ’ਤੇ ਦਿਲਚਸਪ ਲੱਗੇ: ਪਹਿਲਾ, “ਤੂੰ ਇਹ ਬਹੁਤ ਹੌਸਲੇ ਵਾਲੀ ਗੱਲ ਕੀਤੀ ਹੈ”; ਦੂਜਾ, “ਭਾਈਚਾਰੇ ਵਿੱਚ ਪਹਿਲਾਂ ਹੀ ਅਨੇਕਾਂ ਮਸਲੇ ਹਨ ਜੋ ਲੋਕਾਂ ਨੂੰ ਆਪਸ ਵਿੱਚ ਪਾੜੀ ਰੱਖਦੇ ਹਨ ਤੂੰ ਇਹ ਹੁਣ ਨਵਾਂ ਕਿਉਂ ਸ਼ੁਰੂ ਕਰ ਰਿਹਾ ਹੈਂ?”

ਹੌਸਲੇ ਵਾਲੀ ਗੱਲ ਦਾ ਕੀ ਅਰਥ ਹੈ? ਜੇ ਮੈਂ ਇਸ਼ਕ ਮੁਸ਼ਕ, ਸਿਆਸਤ, ਇਤਿਹਾਸ, ਜਾਂ ਹੋਰ ਅਨੇਕਾਂ ਵਿਸ਼ਿਆਂ ਵਿੱਚੋਂ ਕਿਸੇ ’ਤੇ ਕਵਿਤਾ, ਕਹਾਣੀ ਜਾਂ ਨਾਵਲ ਜਾਂ ਕੁਝ ਹੋਰ ਲਿਖਿਆ ਤੇ ਛਪਵਾਇਆ ਹੁੰਦਾ ਤਾਂ ਕਿਸੇ ਨੇ ਮੈਂਨੂੰ ਥੋੜ੍ਹੇ ਕੀਤੇ ਅਜਿਹੀ ਗੱਲ ਨਹੀਂ ਸੀ ਕਹਿਣੀ ਕੀ ਮੈਂ ਇਸਦਾ ਅਰਥ ਇਹ ਲਵਾਂ ਕਿ ਪੰਜਾਬੀ ਸਮਾਜ ਵਿੱਚ ਕੁਝ ਵਿਸ਼ਿਆਂ ਬਾਰੇ ਲਿਖਣ ਬੋਲਣ ਦੀ ਪੂਰਨ ਆਜ਼ਾਦੀ ਨਹੀਂ? ਜਾਂ - ਕੀ ਵਿਸ਼ੇਸ਼ ਤੌਰ ’ਤੇ ਨਾਸਤਿਕਤਾ ਬਾਰੇ ਗੱਲ ਕਰਨ ਦੀ ਮਨਾਹੀ ਹੈ?

ਜੇ ਅਜਿਹਾ ਕੁਛ ਨਹੀਂ ਹੈ ਤਾਂ ਫਿਰ ਕੀ ਕਾਰਨ ਹੈ ਕਿ ਪੰਜਾਬੀ ਦੇ ਬਹੁਤੇ ਪਾਠਕ (ਜਿਨ੍ਹਾਂ ਵਿੱਚ ਲੇਖਕ ਤੇ ਬੁੱਧੀਜੀਵੀ ਵੀ ਸ਼ਾਮਿਲ ਹਨ) ਛੁੱਟ ਤਰਕਸ਼ੀਲਤਾ ਨਾਲ ਪ੍ਰਤੀਬੱਧ ਲੋਕਾਂ ਦੇ, ਇਸ ਵਿਸ਼ੇ ਬਾਰੇ ਗੱਲ ਕਰਨ ਤੋਂ ਕੰਨੀ ਕਤਰਾਉਂਦੇ ਹਨ ਤੇ ਮੈਂਨੂੰ ਕਹਿ ਰਹੇ ਹਨ ਕਿ ਮੈਂ ਹੌਸਲੇ ਵਾਲੀ ਗੱਲ ਕੀਤੀ ਹੈ?

ਦੂਜੇ ਪ੍ਰਤੀਕਰਮ, ਨਵਾਂ ਮਸਲਾ ਖੜ੍ਹਾ ਕਰਨ ਬਾਰੇ: ਲੋਕਾਂ ਦੇ ਆਮ ਜੀਵਨ ਵਿੱਚ ਹੀ ਨਹੀਂ ਸਾਡੇ ਸਮੁੱਚੇ ਸੰਚਾਰ ਮਾਧਿਅਮ-ਅਖਬਾਰਾਂ, ਰੇਡੀਓ ਅਤੇ ਟੈਲੀਵਿਯਨ ਵਿੱਚ ਸਭ ਤੋਂ ਵੱਧ ਥਾਂ ਧਾਰਮਿਕ ਮਸਲਿਆਂ ਜਾਂ ਰੱਬ ਦੀ ਮਹਿੰਮਾ ਗਾਉਣ ਨੂੰ ਦਿੱਤੀ ਜਾਂਦੀ ਹੈਫਿਰ ਕੀ ਕਾਰਨ ਹੈ ਕਿ ਧਰਮ ਤੇ ਰੱਬ ਨਾਲ ਸਿੱਧੇ ਤੌਰ ’ਤੇ ਸਬੰਧਤ ਮਸਲੇ, ਨਾਸਤਿਕਤਾ, ਨੂੰ ਵਿਚਾਰਨ ਤੋਂ ਲੇਖਕ ਇਸ ਤਰ੍ਹਾਂ ਕੰਨੀ ਕਤਰਾਅ ਰਹੇ ਹਨ? ਜਿਸ ਗੱਲ ਵੱਲ ਸਮਾਜ ਦੇ ਨੱਬੇ ਪਚੰਨਵੇਂ ਪ੍ਰਤੀਸ਼ਤ ਲੋਕਾਂ ਦਾ ਸਮਾਂ ਤੇ ਸ਼ਕਤੀ ਲੱਗ ਰਹੀ ਹੋਵੇ (ਅਸਲ ਵਿੱਚ ਤਬਾਹ ਹੋ ਰਹੀ ਹੋਵੇ) ਕੀ ਉਹ ਮਸਲਾ ਸਮੇਂ ਦੇ ਚਿੰਤਕਾਂ ਅਤੇ ਲੇਖਕਾਂ ਵਲੋਂ ਵਿਚਾਰਿਆ ਨਹੀਂ ਜਾਣਾ ਚਾਹੀਦਾ?

ਮੇਰੀ ਜਾਚੇ ਇਸ ਵੇਲੇ ਪੰਜਾਬੀ ਵਿੱਚ ਬਹੁਤੀ ਕਵਿਤਾ, ਕਹਾਣੀ ਤੇ ਨਾਵਲ ਆਦਿ ਰਾਹੀਂ ਮੁੱਖ ਤੌਰ ’ਤੇ ਪੂੰਜੀਵਾਦ ਦੇ ਪਸਾਰੇ ਕਾਰਨ ਮਨੁੱਖੀ ਜੀਵਨ ਵਿੱਚ ਪੈਦਾ ਹੋਈਆਂ ਜਾਂ ਹੋ ਰਹੀਆਂ ਅਨੇਕਾਂ ਅਣਸੁਖਾਵੀਆਂ ਪ੍ਰਸਥਿਤੀਆਂ ਦੀਆਂ ਪਰਤਾਂ ਤਾਂ ਖੋਲ੍ਹੀਆਂ ਜਾਂਦੀਆਂ ਹਨ ਪਰ ਉਨ੍ਹਾਂ ਦੇ ਅਸਲੀ ਕਾਰਨਾਂ ਵਲ ਤੇ ਸੰਭਾਵੀ ਹੱਲ ਵਲ ਕੋਈ ਸਾਫ ਇਸ਼ਾਰਾ ਕੀਤਾ ਨਹੀਂ ਮਿਲਦਾਗੱਲ ਮਨੁੱਖ ਦੇ ਸੁਭਾਅ ਦੁਆਲੇ ਘੁੰਮ ਕੇ ਰਹਿ ਜਾਂਦੀ ਹੈ ਤੇ ਬਹੁਤੀ ਵਾਰੀ ਇਹ ਸਿੱਟਾ ਕੱਢ ਲਿਆ ਜਾਂਦਾ ਹੈ ਕਿ ਮਨੁੱਖ ਤਾਂ ਹਮੇਸ਼ਾ ਤੋਂ ਲਾਲਚੀ, ਈਰਖਾਲੂ ਤੇ ਝਗੜਾਲੂ ਹੀ ਰਿਹਾ ਹੈ ਤੇ ਇਹਨੇ ਕਦੇ ਬਦਲਣਾ ਵੀ ਨਹੀਂਅਜਿਹੇ ਨਜ਼ਰੀਏ ਵਾਲੇ ਲੇਖਕ ਤੇ ਬੁੱਧੀਜੀਵੀ ਸਮਾਜ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਨਵੀਂ ਗੱਲ ਸੋਚਣ ਤੇ ਕਹਿਣ ਤੋਂ ਡਰਦੇ ਜਾਪਦੇ ਹਨ ਅਤੇ ਦੂਜਿਆਂ ਨੂੰ ਵੀ ‘ਮੌਲਾ ਆਪਣੀ ਨਿਬੇੜ ਤੈਨੂੰ ਕਿਸੇ ਨਾਲ ਕੀ’ ਵਾਲੇ ਦਰਸ਼ਨ ਅਨੁਸਾਰ ਜੀਣ ਦਾ ਸੁਝਾਅ ਦਿੰਦੇ ਹਨ

ਨਾਸਤਿਕ ਬਾਣੀ ਛਾਪਣ ਦੇ ਉਦੇਸ਼ ਬਾਰੇ ਹੋਏ ਕਿੰਤੂ ਨਾਲ ਹੀ ਗੱਲ ਸ਼ੁਰੂ ਕਰਦੇ ਹਾਂਸਧਾਰਨ ਸ਼ਬਦਾਂ ਵਿੱਚ, ਨਾਸਤਿਕ ਬਾਣੀ ਦਾ ਉਦੇਸ਼ ਪੰਜਾਬੀ ਪਾਠਕਾਂ ਨਾਲ ਇਸ ਗੱਲ ਦੀ ਸਾਂਝ ਪਾਉਣਾ ਹੈ ਕਿ ਦੁਨੀਆ ਭਰ ਵਿੱਚ ਲੋਕਾਂ ਦੇ ਰੱਬ ਅਤੇ ਧਰਮ ਬਾਰੇ ਸਦੀਆਂ ਤੋਂ ਵੱਖਰੇ ਵੱਖਰੇ ਵਿਚਾਰ ਰਹੇ ਹਨਇਸ ਵਿੱਚ ਸ਼ਾਮਲ ਪਹਿਲੀ ਉਕਤੀ ਭਾਰਤੀ ਚਿੰਤਕ ਚਾਰਵਾਕ ਦੀ ਹੈ ਜੋ ਢਾਈ ਕੁ ਹਜ਼ਾਰ ਸਾਲ ਪਹਿਲਾਂ ਹੋਏ ਸਨਇਨਸਾਨ ਜਿਸ ਥਾਂ ਪੈਦਾ ਹੁੰਦਾ ਹੈ ਉੱਥੋਂ ਦੀ ਬੋਲੀ, ਰਹੁ-ਰੀਤਾਂ ਤੇ ਬਾਕੀ ਸਭ ਕੁਝ ਦੇ ਨਾਲ ਨਾਲ ਉਹ ਰੱਬ ਅਤੇ ਧਰਮ ਬਾਰੇ ਉੱਥੋਂ ਦੇ ਪ੍ਰਚਲਤ ਵਿਚਾਰ ਵੀ ਸਿੱਖਦਾ ਹੈਪਰ ਨਾਲ ਹੀ ਉਹ ਇਹ ਵੀ ਸਿੱਖਦਾ ਹੈ ਕਿ ਉਹਦਾ ਰੱਬ ਤੇ ਉਹਦਾ ਧਰਮ ਸਭ ਤੋਂ ਉੱਤਮ ਹਨ ਤੇ ਉਨ੍ਹਾਂ ’ਤੇ ਕਿਸੇ ਸੂਰਤ ਵਿੱਚ ਵੀ ਕਿੰਤੂ ਨਹੀਂ ਕੀਤਾ ਜਾ ਸਕਦਾਇਹ ਪੱਕ ਕਰਨ ਲਈ ਕਿ ਉਹ ਇਨਸਾਨ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝੇ ਤੇ ਮੰਨੇ, ਉਸ ਨੂੰ ਹਰ ਕਿਸਮ ਦਾ ਡਰ ਤੇ ਮੌਤ ਤੋਂ ਬਾਅਦ ਕਲਪਨਾ ਕੀਤੇ ਨਰਕ ਤੇ ਸਵਰਗ ਵਿੱਚ ਹੋਣ ਵਾਲੇ ਅਨੇਕਾਂ ਨੁਕਸਾਨਾਂ ਤੇ ਫਾਇਦਿਆ ਬਾਰੇ ਦੱਸਿਆ ਜਾਂਦਾ ਹੈਹੁਣ ਭਾਵੇਂ ਅਜਿਹਾ ਕੁਝ ਹੀ ਥਾਵਾਂ ’ਤੇ ਵਾਪਰਦਾ ਹੈ ਪਰ ਪਹਿਲਾਂ ਇਹ ਗੱਲ ਆਮ ਸੀ ਕਿ ਰੱਬ ਤੇ ਧਰਮ ਦੇ ਮਾਮਲੇ ਵਿੱਚ ਵੱਖਰੇ ਵਿਚਾਰ ਰੱਖਣ ਵਾਲੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਸਨਹੁਣ ਵੀ ਅਕਸਰ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਮ ਵਿਅਕਤੀ ਤੱਕ, ਖਾਸ ਕਰ ਬਚਪਨ ਵਿੱਚ, ਸਿਰਫ ਸਥਾਪਤ ਧਰਮ ਸਬੰਧੀ ਵਿਚਾਰ ਹੀ ਪਹੁੰਚਣ ਤੇ ਉਸ ਤੋਂ ਵੱਖਰੇ ਵਿਚਾਰ ਉਸ ਤੋਂ ਦੂਰ ਹੀ ਰੱਖੇ ਜਾਣਇਸ ਕਿਸਮ ਦੀਆਂ ਕੋਸ਼ਿਸ਼ਾਂ ਹਰ ਪਾਸੇ ਦੇਖਣ ਸੁਣਨ ਨੂੰ ਮਿਲਦੀਆਂ ਹਨਉਦਾਹਰਨ ਵਜੋਂ, ਅਮਰੀਕਾ ਵਰਗੇ ਵਿਕਸਤ ਮੁਲਕ ਵਿੱਚ ਵੀ ਕੱਟੜ ਇਸਾਈ ਹਮੇਸ਼ਾ ਇਸ ਤਾਕ ਵਿੱਚ ਰਹਿੰਦੇ ਹਨ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਵਿਗਿਆਨ ਬਾਰੇ ਸਹੀ ਸੂਝ ਨਾ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਇਸਾਈ ਮੱਤ ਬਾਰੇ ਹਰ ਹਾਲਤ ਵਿੱਚ ਪੜ੍ਹਾਇਆ ਜਾਵੇਇਸ ਨਾਲ ਵਾਲ ਸਟਰੀਟ ਦੇ ਲੁਟੇਰਿਆਂ ਲਈ ਲੋਕਾਂ ਨੂੰ ਮੂਰਖ ਬਣਾਈ ਰੱਖਣਾ ਸੌਖਾ ਰਹਿੰਦਾ ਹੈਵੱਖਰੇ ਵੱਖਰੇ ਤਰੀਕੇ ਨਾਲ ਇਸ ਕਿਸਮ ਦਾ ਵਰਤਾਰਾ ਹਰ ਸਮਾਜ ਵਿੱਚ ਪਾਇਆ ਜਾਂਦਾ ਹੈ ਜਿੱਥੇ ਸਥਾਪਤ ਧਾਰਮਿਕ ਵਿਚਾਰਾਂ ਨੂੰ ਕਾਇਮ ਰੱਖਣ ਲਈ ਪੂਰੀ ਪੂਰੀ ਵਾਹ ਲਾਈ ਜਾਂਦੀ ਹੈ

ਫਿਰ ਵੀ ਵੱਖਰੇ ਵਿਚਾਰਾਂ ਦਾ ਹਵਾ ਵਿੱਚ ਹੋਣਾ ਸਥਾਪਤ ਧਰਮਾਂ ਲਈ ਸਦਾ ਡਰ ਪੈਦਾ ਕਰਦਾ ਹੈ ਕਿ ਇਹ ਕਿਤੇ ਲੋਕਾਂ ਦਾ ਦ੍ਰਿਸ਼ਟੀਕੋਣ ਹੀ ਨਾ ਬਦਲ ਦੇਵੇਅਜਿਹਾ ਬਹੁਤ ਥਾਂਵੀਂ ਹੋ ਵੀ ਰਿਹਾ ਹੈਸੋ ਇਸ ਵੇਲੇ ਧਾਰਮਿਕ ਲੋਕਾਂ ਦਾ ਇਹ ਤੌਖਲਾ ਕੋਈ ਭਰਮ ਨਹੀਂ ਸਗੋਂ ਅਸਲੀ ਹੈ ਅਤੇ ਉਹ ਆਪਣੇ ਡਰ ’ਤੇ ਕਾਬੂ ਪਾਉਣ ਲਈ ਇਸ ਕਿਸਮ ਦੇ ਬਿਆਨ ਦੇਣ ਲਈ ਮਜਬੂਰ ਹੋ ਜਾਂਦੇ ਹਨ ਕਿ ਇਹ ਪੁਸਤਕ (ਨਾਸਤਿਕ ਬਾਣੀ) ਕਿਸੇ ਦਾ ਵੀ ਦ੍ਰਿਸ਼ਟੀਕੋਣ ਬਦਲਣ ਦੇ ਸਮਰੱਥ ਨਹੀਂ ਹੈਜੇ ਇਹ ਗੱਲ ਸਹੀ ਹੋਵੇ ਅਤੇ ਇਹ ਕਹਿਣ ਵਾਲੇ ਖੁਦ ਇਸ ’ਤੇ ਯਕੀਨ ਕਰਦੇ ਹੋਣ ਤਾਂ ਫਿਰ ਇਸ ਬਾਰੇ ਕਿਸੇ ਨੂੰ ਫਿਕਰ ਕਰਨ ਦੀ ਕਿਉਂ ਲੋੜ ਪਵੇ?

ਕਿਤਾਬ ਦੇ ਉਦੇਸ਼ ਦੇ ਹੀ ਸਬੰਧ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਕਿਤਾਬ ਲੋਕਾਂ ਦਾ ਵਿਸ਼ਵਾਸ ਨਾਸਤਿਕਤਾ ਵਿੱਚ ਬਦਲਣ ਦੇ ਇਰਾਦੇ ਨਾਲ ਤਿਆਰ ਕੀਤੀ ਗਈ ਹੈਆਲੋਚਕਾਂ ਦਾ ਇਹ ਅੰਦਾਜ਼ਾ ਕੁਝ ਹੱਦ ਤੱਕ ਸ਼ਾਇਦ ਸਹੀ ਹੋਵੇਸੰਭਵ ਹੈ ਕਿ ਮੇਰੇ ਮਨ ਵਿੱਚ ਕਿਧਰੇ ਇਹ ਵਿਚਾਰ ਲੁਕਿਆ ਬੈਠਾ ਹੋਵੇਪਰ ਇਹ ਗੱਲ ਦੱਸਣ ਦੀ ਵਿਸ਼ੇਸ਼ ਲੋੜ ਹੈ ਕਿ ਮੈਂ ਕਿਸੇ ਕਿਸਮ ਦੇ ਭੁਲੇਖੇ ਦਾ ਸ਼ਿਕਾਰ ਨਹੀਂ ਕਿ ਲੋਕਾਂ ਦੇ ਸਦੀਆਂ ਤੋਂ ਤੁਰੇ ਆਉਂਦੇ ਵਿਸ਼ਵਾਸਾਂ ਨੂੰ ਇੱਕ ਪੁਸਤਕ ਰਾਹੀਂ ਬਦਲ ਸਕਦਾ ਹਾਂ ਜਾਂ ਬਦਲਿਆ ਜਾ ਸਕਦਾ ਹੈਚੇਤਨ ਤੌਰ ’ਤੇ ਮੇਰਾ ਮਕਸਦ ਪਾਠਕਾਂ ਨਾਲ ਸਿਰਫ ਇਹ ਜਾਣਕਾਰੀ ਸਾਂਝੀ ਕਰਨ ਤੋਂ ਹੈ ਕਿ ਰੱਬ ਦੀ ਹੋਂਦ ਤੇ ਧਰਮ ਦੀ ਮਨੁੱਖ ਦੇ ਜੀਵਨ ਵਿੱਚ ਸਾਰਥਿਕਤਾ ਬਾਰੇ ਦੁਨੀਆਂ ਭਰ ਦੇ ਚਿੰਤਕ ਸਦੀਆਂ ਤੋਂ ਵੱਖਰੇ ਵੱਖਰੇ ਵਿਚਾਰ ਰੱਖਦੇ ਰਹੇ ਹਨਲੋੜ ਹੈ ਕਿ ਅਸੀਂ ਉਨ੍ਹਾਂ ਬਾਰੇ ਜਾਣੀਏਅੱਖਾਂ ਬੰਦ ਕਰਕੇ, ਜਾਣਕਾਰੀ ਦੇ ਇੱਕੋ ਇੱਕ ਸੋਮੇ, ਜਿਸ ਬਾਰੇ ਸਾਨੂੰ ਬਚਪਨ ਵਿੱਚ ਸਿਖਾਇਆ ਗਿਆ ਹੈ, ਉੱਪਰ ਟੇਕ ਰੱਖ ਕੇ ਸਭ ਕੁਝ ਜਿਓਂ ਦਾ ਤਿਓਂ ਨਾ ਮੰਨੀ ਜਾਈਏਅਜਿਹਾ ਵਿਸ਼ਵਾਸ ਅੰਧ ਵਿਸ਼ਵਾਸ ਹੁੰਦਾ ਹੈਰੱਬ ਦੀ ਹੋਂਦ ਬਾਰੇ ਤੇ ਧਰਮ ਬਾਰੇ ਜੋ ਕੁਝ ਸਾਨੂੰ ਬਚਪਨ ਵਿੱਚ ਸਿਖਾਇਆ ਜਾਂਦਾ ਹੈ ਉਸ ਨੂੰ ਖੁਦ ਪੂਰੀ ਤਰ੍ਹਾਂ ਸਮਝ ਕੇ, ਵਿਚਾਰ ਕੇ, ਫਿਰ ਉਸ ’ਤੇ ਯਕੀਨ ਕਰੀਏਤੇ ਇਹ ਕਦੇ ਵੀ ਸਾਨੂੰ ਦੱਸੇ ਗਏ ਇੱਕੋ ਇੱਕ ਸੋਮੇ ਤੋਂ ਮਿਲਣ ਵਾਲੀ ਜਾਣਕਾਰੀ ਨਾਲ ਸੰਭਵ ਨਹੀਂ ਹੋ ਸਕਦਾਇਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਵੱਖਰੇ ਵੱਖਰੇ ਸੋਮਿਆਂ ਤੋਂ ਵੱਖਰੇ ਵੱਖਰੇ ਵਿਚਾਰਾਂ ਬਾਰੇ ਜਾਣੀਏਇਸ ਕਿਤਾਬ ਦਾ ਮਕਸਦ ਪੰਜਾਬੀ ਪਾਠਕਾਂ ਨਾਲ ਉਹ ਸੋਮੇ ਸਾਂਝੇ ਕਰਨ ਤੋਂ ਹੈ

ਮੇਰੀ ਕਿਤਾਬ ਦੇ ਬਹੁਤੇ ਪਾਠਕ ਸਿੱਖ ਧਰਮ ਨਾਲ ਸਬੰਧਤ ਹਨਦੂਜੇ ਧਰਮਾਂ ਦੇ ਮੁਕਾਬਲੇ ਸਿੱਖ ਧਰਮ ਨਵਾਂ ਹੈ ਤੇ ਇਹ ਮੁੱਖ ਤੌਰ ’ਤੇ ਪਹਿਲੇ ਸਥਾਪਤ ਧਰਮਾਂ - ਹਿੰਦੂ ਅਤੇ ਇਸਲਾਮ - ਦੀ ਆਲੋਚਨਾ ਵਿੱਚੋਂ ਹੋਂਦ ਵਿੱਚ ਆਇਆ ਹੈਸਦੀਆਂ ਪਹਿਲਾਂ ਸਥਾਪਤ ਹੋਏ ਧਰਮਾਂ ਦੇ ਰੱਬ/ਅੱਲਾ ਤੱਕ ਪਹੁੰਚਣ ਦੇ ਤੌਰ ਤਰੀਕਿਆਂ ਨੂੰ ਰੱਦ ਕਰਕੇ ਨਵੇਂ ਰਾਹ ਦਰਸਾਉਣ ਨੂੰ ਕੁਝ ਲੋਕਾਂ ਵਲੋਂ ਤਰਕਸ਼ੀਲ ਤੇ ਵਿਗਿਆਨਕ ਸਮਝਿਆ ਤੇ ਐਲਾਨਿਆ ਜਾ ਰਿਹਾ ਹੈਇਸ ਸੋਚ ਦੇ ਅਧਾਰ ’ਤੇ ਨਾਸਤਿਕ ਬਾਣੀ ਬਾਰੇ ਇਹ ਇਤਰਾਜ਼ ਵੀ ਸਾਹਮਣੇ ਆਇਆ ਹੈ ਕਿ ਇਸ ਕਿਤਾਬ ਵਿੱਚ ਸਿੱਖ ਗੁਰੂਆਂ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆਮੇਰੀ ਕਿਤਾਬ ਨਾਸਤਿਕਤਾ ਬਾਰੇ ਹੈਇਸ ਵਿੱਚ ਸ਼ਾਮਲ ਬਹੁ-ਗਿਣਤੀ ਨਾਸਤਿਕ ਸੋਚ ਦੇ ਧਾਰਨੀਆਂ ਦੀ ਹੈਹਾਂ, ਇਹ ਠੀਕ ਹੈ ਕਿ ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦਾ ਰੱਬ ਦੀ ਹੋਂਦ ਵਿੱਚ ਪੂਰਾ ਵਿਸ਼ਵਾਸ ਹੈਇਸ ਕਿਤਾਬ ਵਾਸਤੇ ਮੈਂ ਉਹ ਵਿਚਾਰ ਚੁਣੇ ਹਨ ਜੋ ਜਾਂ ਤਾਂ ਨਾਸਤਿਕਤਾ ਦੇ ਹੱਕ ਵਿੱਚ ਸਿੱਧੇ ਤੌਰ ’ਤੇ ਕੁਝ ਕਹਿੰਦੇ ਹਨ ਜਾਂ ਧਰਮ ਦੇ ਉਨ੍ਹਾਂ ਪੱਖਾਂ ਬਾਰੇ ਕੁਝ ਕਹਿੰਦੇ ਹਨ ਜੋ ਅਕਸਰ ਸ਼ਰਧਾਲੂਆਂ ਦੀ ਨਜ਼ਰ ਤੋਂ ਲੁਕੇ ਰਹਿੰਦੇ ਹਨ ਜਾਂ ਲੁਕਾ ਕੇ ਰੱਖੇ ਜਾਂਦੇ ਹਨਗੁਰੂਆਂ ਦੀ ਸਿੱਖਿਆ ਮੁੱਖ ਤੌਰ ’ਤੇ ਪ੍ਰਮਾਤਮਾ ਦੀ ਹੋਂਦ ਵਿੱਚ ਪੱਕਾ ਯਕੀਨ ਰੱਖਣ ਬਾਰੇ ਹੈ ਅਤੇ ਨਾਲ ਹੀ ਇਹ ਪ੍ਰਮਾਤਮਾ ਤੱਕ ਪਹੁੰਚਣ ਬਾਰੇ ਨਵੀਂ ਸੇਧ ਦਿੰਦੀ ਹੈਜੀਵਨ ਵਿੱਚ ਜੋ ਚੰਗੇ ਕੰਮ (ਅਸਲ ਵਿੱਚ ਕਰਮ) ਕਰਨ ਦੀ ਸਿੱਖਿਆ ਗੁਰੂਆਂ ਵਲੋਂ ਦਿੱਤੀ ਗਈ ਹੈ ਉਹ ਨਿਰਸੰਦੇਹ ਚੰਗੀ ਹੈ ਪਰ ਉਸ ਦਾ ਮੁੱਖ ਮਕਸਦ ਇਸ ਧਰਤੀ ’ਤੇ ਆਪਣੇ ਲਈ ਜਾਂ ਦੂਜਿਆਂ ਲਈ ਚੰਗਾ ਆਲਾ ਦੁਆਲਾ ਪੈਦਾ ਕਰਨਾ ਨਹੀਂ ਸਗੋਂ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਚੰਗੇ ਬਣਨਾ ਹੈਸੋ ਅਮਲੀ ਤੌਰ ’ਤੇ ਇੱਕ ਧਾਰਮਿਕ ਵਿਅਕਤੀ ਵਲੋਂ ਕੀਤੇ ਬਹੁਤੇ ਚੰਗੇ ਕੰਮਾਂ ਦਾ ਆਧਾਰ ਹੀ ਸਵਾਰਥ ਨਾਲ ਭਰਿਆ ਹੁੰਦਾ ਹੈਨਾਸਤਿਕ ਵਿਚਾਰਧਾਰਾ ਪ੍ਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਣ ਦੇ ਨਾਲ ਨਾਲ ਸਮਾਜ ਨੂੰ ਹਰ ਕਿਸੇ ਦੇ ਰਹਿਣਯੋਗ ਬਣਾਉਣ ਬਾਰੇ ਹੈਨਾਸਤਿਕ ਧਰਤੀ ਉੱਤਲੇ ਇਸ ਜੀਵਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਿਸੇ ਕਿਸਮ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਰੱਖਦੇਉਹ ਜੇ ਕੋਈ ਚੰਗਾ ਕੰਮ ਕਰਦੇ ਹਨ ਤਾਂ ਉਹ ਕਿਸੇ ਹੋਰ ਮਕਸਦ ਲਈ ਨਹੀਂ ਕਰਦੇ ਜਿਵੇਂ ਕਿ ਸਵਰਗ ਦੀ ਆਸ ਵਿੱਚ ਜਾਂ ਚੁਰਾਸੀ ਤੋਂ ਖਹਿੜਾ ਛੁਡਾਉਣ ਲਈ ਤੇ ਜਾਂ ਫਿਰ ਦੂਜੇ ਧਰਮਾਂ ਦੇ ਮੁਕਾਬਲੇ ਆਪਣੇ ਧਰਮ ਨੂੰ ਵਧੀਆ ਦਰਸਾਉਣ ਲਈ

ਇਸ ਉੱਪਰਲੇ ਇਤਰਾਜ਼ ਵਾਂਗ ਹੀ ਇਹ ਨੁਤਕਾ ਵੀ ਉਠਾਇਆ ਗਿਆ ਹੈ ਕਿ ਕਿਤਾਬ ਵਿੱਚ ਇਸਾਈ ਮੱਤ ਬਾਰੇ ਹੀ ਟਿੱਪਣੀਆਂ ਕਿਉਂ ਹਨ? ਆਲੋਚਕਾਂ ਦੀ ਇਹ ਗੱਲ ਵੀ ਕਾਫੀ ਹੱਦ ਤੱਕ ਸਹੀ ਹੈਇੱਥੇ ਸਮੱਸਿਆ ਇਹ ਹੈ ਕਿ ਧਰਮ ਬਾਰੇ ਸਿੱਧੀ ਨੁਕਤਾਚੀਨੀ (ਧਰਮ ਬਾਰੇ ਆਮ ਕਿਸਮ ਦੀ ਨੁਕਤਾਚੀਨੀ ਨਹੀਂ) ਅਜੇ ਸਿਰਫ ਇਸਾਈ ਮੱਤ ਵਿੱਚ ਹੀ ਸੰਭਵ ਹੋਈ ਹੈਦੂਜਿਆਂ ਧਰਮਾਂ ਨੇ ਅਜੇ ਤੱਕ ਕਿਸੇ ਨੂੰ ਇਸ ਤਰ੍ਹਾਂ ਖੁੱਲ੍ਹ ਕੇ ਬੋਲਣ ਦੀ ਆਜ਼ਾਦੀ ਨਹੀਂ ਦਿੱਤੀਇਸਾਈ ਧਰਮ ਦੇ ਪੈਰੋਕਾਰਾਂ ਨੇ ਵੀ ਲੰਮਾ ਸਮਾਂ-ਅਠਾਰ੍ਹਵੀਂ ਸਦੀ ਦੇ ਅੰਤ ਤੱਕ - ਕਿਸੇ ਨੂੰ ਆਪਣੇ ਵਿਰੁੱਧ ਬੋਲਣ ਨਹੀਂ ਸੀ ਦਿੱਤਾਇਸ ਕਿਸਮ ਦੀ ਜ਼ੁਰਅਤ ਕਰਨ ਵਾਲੇ ਨੂੰ ਮੌਤ ਤੱਕ ਦੀ ਸਖਤ ਸਜ਼ਾ ਦਿੱਤੀ ਜਾਂਦੀ ਸੀਜਿੱਥੋਂ ਤੱਕ ਦੂਜੇ ਧਰਮਾਂ ਦਾ ਸਬੰਧ ਹੈ, ਅਸੀਂ ਦੇਖਦੇ ਹਾਂ ਕਿ ਇਰਾਨ ਜਾਂ ਸਾਊਦੀ ਅਰਬ ਵਿੱਚ ਹੀ ਨਹੀਂ, ਭਾਰਤ, ਬੰਗਲਾਦੇਸ਼ ਤੇ ਪਾਕਿਸਤਾਨ ਵਿੱਚ ਵੀ ਇਹ ਕੁਝ ਹੁਣ ਹੋ ਰਿਹਾ ਹੈਇਸ ਵੇਲੇ, ਇੱਕੀਵੀਂ ਸਦੀ ਵਿੱਚ ਵੀ, ਦੁਨੀਆਂ ਦੇ ਤੇਰਾਂ ਅਜਿਹੇ ਮੁਲਕ ਹਨ ਜਿੱਥੇ ਨਾਸਤਿਕ ਵਿਚਾਰ ਰੱਖਣ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈਇਨ੍ਹਾਂ ਦੇਸਾਂ ਵਿੱਚ ਅਜੋਕੇ ਸਮੇਂ ਮਾਰੇ ਜਾ ਰਹੇ ਨਾਸਤਿਕ ਤੇ ਤਰਕਸ਼ੀਲ ਲੋਕਾਂ ਦਾ ਕਸੂਰ ਸਿਰਫ ਇਹੀ ਹੈ ਕਿ ਉਹ ਸਥਾਪਤ ਧਾਰਮਿਕ ਵਿਚਾਰਾਂ ਤੋਂ ਵੱਖਰੇ ਵਿਚਾਰ ਰੱਖਣ ਲੱਗ ਪਏ ਹਨ

ਨਾਸਤਿਕ ਵਿਚਾਰਾਂ ਬਾਰੇ ਇਸ ਕਿਸਮ ਦੀ ਆਲੋਚਨਾ ਵੀ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਇਹ ਲੋਕ ਹਰ ਵੇਲੇ ਵਿਗਿਆਨ ਦੀ ਤਰੱਕੀ ਦੀਆਂ ਬਹੁਤ ਮਾਣ ਨਾਲ ਗੱਲਾਂ ਕਰਦੇ ਹਨ ਪਰ ਇਨ੍ਹਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਵਿਗਿਆਨ ਕੋਲੋਂ ਅੱਜ ਤੱਕ ਕੋਈ ਇੱਕ ਵੀ ਨਵਾਂ ਨਿਯਮ ਨਹੀਂ ਤਿਆਰ ਕਰ ਹੋਇਆਵਿਗਿਆਨ ਬਾਰੇ ਮੁੱਢਲੀ ਸਮਝ ਰੱਖਣ ਵਾਲਾ ਵਿਅਕਤੀ ਵੀ ਜਾਣਦਾ ਹੁੰਦਾ ਹੈ ਜਾਂ ਉਹਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕਿ ਵਿਗਿਆਨ ਨੇ ਕਦੇ ਕੋਈ ਨਵਾਂ ਨਿਯਮ ਬਣਾਉਣ ਦਾ ਦਾਅਵਾ ਨਹੀਂ ਕੀਤਾ ਤੇ ਨਾ ਹੀ ਵਿਗਿਆਨ ਦਾ ਇਸ ਕਿਸਮ ਦਾ ਕੋਈ ਨਿਸ਼ਾਨਾ ਹੈਪਰ ਇਹ ਇੱਕ ਅਣਝੁਠਲਾਇਆ ਜਾਣ ਵਾਲਾ ਤੱਥ ਹੈ ਕਿ ਹਰ ਖੇਤਰ ਵਿੱਚ ਹੋਏ ਹੁਣ ਤੱਕ ਦੇ ਸਮੁੱਚੇ ਵਿਕਾਸ ਦਾ ਅਧਾਰ ਵਿਗਿਆਨ ਰਾਹੀਂ ਕੁਦਰਤੀ ਨਿਯਮਾਂ ਬਾਰੇ ਪ੍ਰਾਪਤ ਜਾਣਕਾਰੀ ਹੀ ਹੈਜਦ ਵੀ ਵਿਗਿਆਨ ਰਾਹੀਂ ਕੋਈ ਨਵੀਂ ਖੋਜ ਕੀਤੀ ਜਾਂਦੀ ਹੈ ਤਾਂ ਧਰਮੀਆਂ ਵਲੋਂ ਪਹਿਲਾਂ ਉਸ ਦੀ ਵਿਰੋਧਤਾ ਹੁੰਦੀ ਹੈ ਤੇ ਫਿਰ ਇੱਕ ਅਜੀਬ ਤਰੀਕੇ ਨਾਲ, ਤਕਰੀਬਨ ਸਾਰੇ ਹੀ ਧਰਮਾਂ ਵਲੋਂ, ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕੁਝ ਤਾਂ ਸਾਡੀਆਂ ਪਵਿੱਤਰ ਪੁਸਤਕਾਂ ਵਿੱਚ ਸਦੀਆਂ ਪਹਿਲਾਂ ਲਿਖ ਦਿੱਤਾ ਗਿਆ ਸੀ

ਧਾਰਮਿਕ ਲੋਕਾਂ ਦਾ ਡਰ ਸਮਝ ਆਉਂਦਾ ਹੈ ਕਿਉਂਕਿ ਵਿਗਿਆਨ ਹੌਲੀ ਹੌਲੀ ਇਨਸਾਨ ਦੀਆਂ ਅੱਖਾਂ ਅੱਗਿਓਂ ਹਨੇਰਾ ਦੂਰ ਕਰ ਰਿਹਾ ਹੈਦੁਨੀਆਂ ਦੇ ਬਹੁਤ ਅਜਿਹੇ ਦੇਸ ਹਨ ਜਿੱਥੇ ਧਰਮ ਦਾ ਅਸਰ ਨਾ ਹੋਣ ਬਰਾਬਰ ਹੈ ਤੇ ਉੱਥੋਂ ਦੇ ਲੋਕ ਧਾਰਮਿਕ ਅਸਰ ਵਾਲੇ ਦੇਸਾਂ ਨਾਲੋਂ ਹਰ ਪੱਖੋਂ ਵਧੀਆ ਜੀਵਨ ਬਤੀਤ ਕਰ ਰਹੇ ਹਨਸੰਸਾਰ ਭਰ ਵਿੱਚ ਰੱਬ ਦੀ ਹੋਂਦ ਤੋਂ ਨਾਬਰ ਅਤੇ ਧਾਰਮਿਕ ਵਲਗਣ ਤੋਂ ਆਜ਼ਾਦ ਹੋ ਕੇ ਜੀਣ ਵਾਲਿਆਂ ਦੀ ਗਿਣਤੀ ਵਿੱਚ ਹਰ ਪਲ ਵਾਧਾ ਹੋ ਰਿਹਾ ਹੈ

ਆਪਣੇ ਡਰ ਕਾਰਨ ਧਾਰਮਿਕ ਵਿਅਕਤੀਆਂ ਵਲੋਂ ਕਈ ਵਾਰ ਨਾਸਤਿਕਤਾ ਬਾਰੇ ਹਰ ਕਿਸਮ ਦੇ ਨਾਂਹ-ਪੱਖੀ ਵਿਚਾਰ ਲਿਖ ਕੇ ਤੇ ਆਪਣੀ ਵਲੋਂ ਨਾਸਤਿਕਤਾ ਦੀ ਬੜੀ ਘਿਨਾਉਣੀ ਤਸਵੀਰ ਪੇਸ਼ ਕਰਕੇ ਨਾਸਤਿਕ ਵਿਅਕਤੀ ਕੋਲੋਂ ਪੁੱਛਿਆ ਜਾਂਦਾ ਹੈ ਕਿ ਕੀ ਤੈਨੂੰ ਨਾਸਤਿਕਤਾ ਦਾ ਇਹ ਘਿਨਾਉਣਾ ਰੂਪ ਪਸੰਦ ਹੈ ਅਤੇ ਇਸ ’ਤੇ ਬਹੁਤ ਮਾਣ ਹੈ? ਇਹ ਤਸਵੀਰ ਘਿਨਾਉਣੀ ਬਣਾਉਣ ਲਈ ਅਕਸਰ ਇੱਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਦੇਖੋ ਨਾਸਤਿਕਾਂ ਵਲੋਂ ਕਿੰਨੇ ਲੋਕ ਮਾਰੇ ਗਏ ਹਨਇਸ ਧਾਰਨਾ, ਕਿ ਨਾਸਤਿਕ ਲੋਕਾਂ ਨੇ ਵੀ ਮਨੁੱਖਤਾ ’ਤੇ ਜ਼ੁਲਮ ਢਾਹੇ ਹਨ, ਦੇ ਜਵਾਬ ਵਿੱਚ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਇਸ ਕਿਸਮ ਦਾ ਕੋਈ ਠੋਸ ਸਬੂਤ ਨਹੀਂ ਮਿਲਦਾ ਕਿ ਉਨ੍ਹਾਂ ਨੇ ਇਹ ਕੰਮ ਨਾਸਤਿਕ ਹੋਣ ਕਰਕੇ ਕੀਤਾ ਹੋਵੇਜਿਸ ਤਰ੍ਹਾਂ ਉਦਾਹਰਨ ਵਜੋਂ, ਹਿਟਲਰ, ਜੋ ਕੈਥੋਲਿਕ ਸੀ, ਨੇ ਧਰਮ ਦੇ ਨਾਂ ’ਤੇ ਵੱਡੀ ਗਿਣਤੀ ਯਹੂਦੀਆਂ ਨੂੰ ਮਾਰਿਆਜਾਂ ਜਿਸ ਤਰ੍ਹਾਂ ਹਰ ਆਏ ਦਿਨ ਭਾਰਤ ਵਰਗੇ ਦੇਸ ਵਿੱਚ ਧਰਮ ਦੇ ਨਾਂ ’ਤੇ ਦੰਗੇ ਕੀਤੇ/ਕਰਾਏ ਜਾਂਦੇ ਹਨਜਿਸ ਤਰ੍ਹਾਂ 1947 ਵਿੱਚ ਪੰਜਾਬ ਦੇ ਧਾਰਮਿਕ ਫਿਰਕੇ ਇੱਕ ਦੂਜੇ ਦਾ ਸਿਰਫ ਇਸ ਲਈ ਕਤਲ ਕਰ ਰਹੇ ਸਨ ਕਿ ਉਹ ਦੂਜੇ ਧਰਮ ਦੇ ਪੈਰੋਕਾਰ ਸਨਜਾਂ ਜਿਸ ਤਰ੍ਹਾਂ 1984 ਵਿੱਚ ਇੱਕ ਧਾਰਮਿਕ ਫਿਰਕੇ ਦੇ ਲੋਕਾਂ ਦੇ ਗਲ਼ਾਂ ਵਿੱਚ ਟਾਇਰ ਪਾ ਪਾ ਕੇ ਸਾੜਿਆ ਸੀਜਾਂ ਫਿਰ ਬਦਲੇ ਦੀ ਭਾਵਨਾ ਨਾਲ ਪੰਜਾਬ ਵਿੱਚ ਇੱਕ ਫਿਰਕੇ ਦੇ ਲੋਕਾਂ ਨੂੰ ਬੱਸਾਂ ਵਿੱਚੋਂ ਕੱਢ ਕੇ ਚੁਣ ਚੁਣ ਕੇ ਮਾਰਿਆ ਗਿਆ ਤੇ ਦੂਜੇ ਪਾਸੇ ਸਰਕਾਰੀ ਤਾਕਤ ਦੀ ਵਰਤੋਂ ਨਾਲ ਇੱਕ ਫਿਰਕੇ ਦੇ ਹਜ਼ਾਰਾਂ ਨੌਜਵਾਨਾਂ ਦਾ ਜੀਵਨ ਤਬਾਹ ਕੀਤਾ ਗਿਆ

ਮੇਰੇ ਲਈ ਨਾਸਤਿਕਤਾ ਦੀ ਤਸਵੀਰ ਬਿਲਕੁਲ ਵੱਖਰੀ ਹੈਨਾਸਤਿਕ ਇਨਸਾਨ ਹਰ ਕਿਸਮ ਦੇ ਡਰਾਂ ਭਰਮਾਂ ਤੋਂ ਆਜ਼ਾਦ ਹੁੰਦਾ ਹੈਨਾ ਉਹ ਕਿਸੇ ਦਿਸਦੀ ਅਣਦਿਸਦੀ ਸ਼ਕਤੀ ਅੱਗੇ ਝੁਕਦਾ ਹੈ ਨਾ ਝੁਕਣ, ਝੁਕਾਉਣ ਦੀ ਵਕਾਲਤ ਕਰਦਾ ਹੈਜਿਸ ਤਰ੍ਹਾਂ ਧਾਰਮਿਕ ਲੋਕਾਂ ਲਈ ਆਪਣੇ ਧਰਮ ਦੀ ਹੱਦ ਤੋਂ ਬਾਹਰ ਆਉਂਦੇ ਇਨਸਾਨ ਹੱਦ ਅੰਦਰਲੇ ਇਨਸਾਨਾਂ ਨਾਲੋਂ ਵੱਖਰੀ ਹੋਂਦ ਰੱਖਦੇ ਹਨ, ਨਾਸਤਿਕ ਲਈ ਕਿਤੇ ਵੀ ਅਜਿਹੀ ਕੋਈ ਹੱਦ ਨਹੀਂ ਹੁੰਦੀਉਹ ਸਮੁੱਚੀ ਮਨੁੱਖਤਾ ਦਾ ਸਤਿਕਾਰ ਕਰਨ ਵਾਲਾ ਵਿਅਕਤੀ ਹੁੰਦਾ ਹੈਜਿਨ੍ਹਾਂ ਲੋਕਾਂ ਨੇ ਆਪਣੇ ਸਮਾਜਾਂ ਨੂੰ ਧਰਮ ਤੋਂ ਵੱਖ ਕਰਕੇ ਸਿਰਜਿਆ ਹੈ ਤੇ ਸਿਰਜ ਰਹੇ ਹਨ ਉੱਥੋਂ ਦਾ ਜੀਵਨ ਧਾਰਮਿਕ ਲੋਕਾਂ ਵਲੋਂ ਕਲਪਨਾ ਕੀਤੇ ਸਵਰਗਾਂ ਤੋਂ ਵੀ ਬਿਹਤਰ ਹੈਇਸਦੀ ਇੱਕ ਮਿਸਾਲ ਡੈਨਮਾਰਕ ਹੈ ਜਿਸ ਬਾਰੇ ਫਿੱਲ ਜ਼ੁਕਰਮੈਨ ਨੇ ਬਹੁਤ ਕੁਝ ਲਿਖਿਆ ਹੈਫਿੱਲ ਜ਼ੁਕਰਮੈਨ ਦਾ ਅਜਿਹਾ ਇੱਕ ਲੇਖ ਪੰਜਾਬੀ ਵਿੱਚ ਪੜ੍ਹਨ ਦੇ ਚਾਹਵਾਨ ਸਿਰਜਣਾ ਦਾ ਅੰਕ ਨੰਬਰ-ਦੇਖ ਸਕਦੇ ਹਨ ਜਾਂ ਇਸ ਥਾਂ ਜਾ ਕੇ ਪੜ੍ਹ ਸਕਦੇ ਹਨ:

http://www.watanpunjabi.ca/july2015/article04.php

ਮੇਰੇ ਲਈ ਨਾਸਤਿਕਤਾ ਦੀ ਤਸਵੀਰ ਜਾਹਨ ਲੈਨਨ ਦੇ ਗੀਤ ਵਰਗੀ ਹੈ; ਭਗਤ ਸਿੰਘ ਦੇ ਸੁਪਨਿਆਂ ਦੇ ਦੇਸ ਵਰਗੀ; ਕਾਰਲ ਸੇਗਨ ਦੀ ਪੁਲਾੜਾਂ ਵਿੱਚ ਉਡਾਰੀਆਂ ਲਾਉਂਦੀ ਸੋਚ ਵਰਗੀ; ਰੌਬਰਟ ਜੀ ਇੰਗਰਸੋਲ ਦੇ ਵਿਚਾਰਾਂ ਵਰਗੀ ਹੈਮੈਂਨੂੰ ਆਪਣੇ ਨਾਸਤਿਕ ਹੋਣ ’ਤੇ ਬੇਹੱਦ ਮਾਣ ਹੈਜੇ ਤੁਸੀਂ ਚਾਹੋ ਤਾਂ ਇਸ ਬਾਰੇ ਮੇਰੀ ਕਵਿਤਾ 'ਨਾਸਤਿਕ ਹੋਣ ਬਾਅਦਸਿਰਜਣਾ ਦੇ ਅੰਕ ਨੰਬਰ-ਵਿੱਚ ਜਾਂ ਇਸ ਥਾਂ ਜਾ ਕੇ ਪੜ੍ਹ ਸਕਦੇ ਹੋ:

http://www.watanpunjabi.ca/july2015/article03.php

ਆਲੋਚਕਾਂ ਤੋਂ ਆਸ ਤਾਂ ਇਹ ਸੀ ਕਿ ਉਹ 'ਨਾਸਤਿਕ ਬਾਣੀ ਵਿੱਚ ਦਰਜ ਅਨੇਕਾਂ ਵਿਚਾਰਾਂ ਵਿੱਚੋਂ ਕਿਸੇ ਦੀ ਕੋਈ ਸਿੱਧੀ ਆਲੋਚਨਾ ਜਾਂ ਚੀਰ ਫਾੜ ਕਰਦੇ ਤੇ ਪਾਠਕਾਂ ਨੂੰ ਦੱਸਦੇ ਕਿ ਉਹ ਵਿਚਾਰ ਕਿਸ ਤਰ੍ਹਾਂ ਗਲਤ ਹੈਉਦਾਹਰਨ ਲਈ, ਮੈਂ ਕਿਤਾਬ ਵਿੱਚੋਂ ਇੱਥੇ ਵਿਗਿਆਨ ਤੇ ਧਰਮ ਨਾਲ ਸਬੰਧਤ ਦੋ ਉਕਤੀਆਂ ਸਾਂਝੀਆਂ ਕਰ ਰਿਹਾ ਹਾਂਸਿਆਣੇ ਆਲੋਚਕ ਤੇ ਪਾਠਕ ਵੀ, ਚਿੰਤਕਾਂ ਦੇ ਇਨ੍ਹਾਂ ਕਥਨਾਂ ਬਾਰੇ ਦੱਸ ਸਕਦੇ ਹਨ ਕਿ ਇਹ ਕਿਸ ਤਰ੍ਹਾਂ ਝੂਠ ਹਨ ਤੇ ਗਲਤ ਹਨਇਸ ਤਰ੍ਹਾਂ ਉਹ ਸਾਡੀ ਜਾਣਕਾਰੀ ਤੇ ਸੂਝ ਵਿੱਚ ਵਾਧਾ ਕਰ ਸਕਦੇ ਹਨ

ਪਹਿਲੀ ਉਕਤੀ ਬਰਤਾਨਵੀਂ ਚਿੰਤਕ ਬਰਟਰੈਂਡ ਰੱਸਲ ਦੀ ਹੈ:

“ਚਾਰ ਸੌ ਸਾਲਾਂ ਵਿੱਚ ਵਿਗਿਆਨ ਦੇ ਵਾਧੇ ਨੇ ਹੌਲੀ ਹੌਲੀ ਮਨੁੱਖਾਂ ਨੂੰ ਦਿਖਾਇਆ ਹੈ ਕਿ ਕੁਦਰਤ ਦੇ ਵਰਤਾਰਿਆਂ ਬਾਰੇ ਕਿਸ ਤਰ੍ਹਾਂ ਗਿਆਨ ਹਾਸਿਲ ਕਰਨਾ ਹੈ ਅਤੇ ਕੁਦਰਤੀ ਸ਼ਕਤੀਆਂ ਉੱਪਰ ਕਿਸ ਤਰ੍ਹਾਂ ਸਰਦਾਰੀ ਕਾਇਮ ਕਰਨੀ ਹੈ, ਇਸ ਸਮੇਂ ਦੌਰਾਨ ਪਾਦਰੀਆਂ ਨੇ ਵਿਗਿਆਨ ਦੇ ਵੱਖਰੇ ਵੱਖਰੇ ਖੇਤਰਾਂ, ਤਾਰਾ-ਵਿਗਿਆਨ ਤੇ ਭੂ-ਵਿਗਿਆਨ ਵਿੱਚ, ਸਰੀਰ-ਰਚਨਾ-ਵਿਗਿਆਨ (ਅਨਾਟਮੀ) ਤੇ ਸਰੀਰ-ਕ੍ਰਿਆਵਿਗਿਆਨ (ਫਿਜ਼ੀਔਲੋਜੀ) ਵਿੱਚ, ਜੀਵ-ਵਿਗਿਆਨ ਤੇ ਮਨੋਵਿਗਿਆਨ ਵਿੱਚ ਅਤੇ ਸਮਾਜਿਕ ਵਿਗਿਆਨ ਵਿਰੁੱਧ ਹਾਰਨ ਵਾਲੀ ਲੜਾਈ ਲੜੀ ਹੈਹਰ ਵਾਰੀ ਇੱਕ ਥਾਂ ਤੋਂ ਬਾਹਰ ਕੱਢੇ ਜਾਣ ’ਤੇ ਉਨ੍ਹਾਂ ਦੂਜੀ ਥਾਂ ਮੋਰਚਾ ਲਾਇਆਤਾਰਾ-ਵਿਗਿਆਨ ਵਿੱਚੋਂ ਭਾਂਜ ਖਾ ਕੇ ਉਨ੍ਹਾਂ ਭੂ-ਵਿਗਿਆਨ ਨੂੰ ਅੱਗੇ ਵਧਣ ਤੋਂ ਰੋਕਣ ਲਈ ਆਪਣੀ ਪੂਰੀ ਵਾਹ ਲਾਈ; ਉਨ੍ਹਾਂ ਨੇ ਜੀਵ-ਵਿਗਿਆਨ ਵਿੱਚ ਡਾਰਵਿਨ ਵਿਰੁੱਧ ਲੜਾਈ ਕੀਤੀ ਅਤੇ ਅਜੋਕੇ ਸਮੇਂ ਉਹ ਮਨੋਵਿਗਿਆਨ ਅਤੇ ਵਿੱਦਿਆ ਸਬੰਧੀ ਵਿਗਿਆਨਕ ਸਿਧਾਂਤਾਂ ਵਿਰੁੱਧ ਲੜਦੇ ਹਨ

ਦੂਜੀ ਉਕਤੀ ਅਮਰੀਕਨ ਨਾਵਲਕਾਰ ਜੌਹਨ ਅਪਡਾਈਕ ਦੀ ਹੈ:

“ਜਦੋਂ ਵੀ ਧਰਮ ਵਿਗਿਆਨ ਨੂੰ ਹੱਥ ਲਾਉਂਦਾ ਹੈ, ਇਸਦਾ ਹੱਥ ਸੜਦਾ ਹੈਸੋਲ੍ਹਵੀਂ ਸਦੀ ਵਿੱਚ ਤਾਰਾ ਵਿਗਿਆਨ, ਸਤਾਰ੍ਹਵੀਂ ਸਦੀ ਵਿੱਚ ਮਾਈਕਰੋਬਾਇਆਲੋਜੀ, ਅਠਾਰ੍ਹਵੀਂ ਸਦੀ ਵਿੱਚ ਭੂ-ਵਿਗਿਆਨ ਤੇ ਪਥਰਾਟ-ਵਿਗਿਆਨ (ਪੇਲਿਨਟੌਲੋਜੀ), ਉਨ੍ਹੀਵੀਂ ਸਦੀ ਵਿੱਚ ਡਾਰਵਿਨ ਦੇ ਜੀਵ-ਵਿਗਿਆਨ, ਸਭ ਨੇ ਮਿਲ ਕੇ ਬੇਢੰਗੇਪਨ ਨਾਲ ਦੁਨੀਆ ਦੇ ਚੌਖਟੇ ਨੂੰ ਇੰਨਾ ਵੱਡਾ ਕਰ ਦਿੱਤਾ ਹੈ ਕਿ ਧਾਰਮਿਕ ਲੋਕਾਂ ਨੂੰ ਸਿਰ ਛੁਪਾਉਣ ਦੀ ਭਾਜੜ ਪਈ ਹੋਈ ਹੈਹੁਣ ਇਹ ਸਾਈਕੀ ਦੀਆਂ ਛੋਟੀਆਂ ਛੋਟੀਆਂ ਹਨੇਰੀਆਂ ਨੁਕਰਾਂ ਵਿੱਚ, ਛੋਟੀਆਂ ਛੋਟੀਆਂ ਉਦਾਸ ਗੁਫਾਵਾਂ ਵਿੱਚ ਛੁਪਦਾ ਫਿਰਦਾ ਹੈਉੱਥੇ ਵੀ ਹੁਣ ਤੰਤੂ-ਵਿਗਿਆਨ (ਨੁਰੌਲੋਜੀ) ਨੇ ਇਸਦਾ ਜੀਣਾ ਹਰਾਮ ਕਰ ਦਿੱਤਾ ਹੈਦਿਮਾਗ ਦੀਆਂ ਤਹਿਆਂ ਵਿੱਚੋਂ ਇਸ ਨੂੰ ਬੇਰਹਿਮੀ ਨਾਲ ਬਾਹਰ ਕੱਢਿਆ ਜਾ ਰਿਹਾ ਹੈ, ਜਿਸ ਤਰ੍ਹਾਂ ਲੱਕੜੀ ਦੇ ਕੀੜਿਆਂ ਨੂੰ ਲੱਕੜੀ ਦੇ ਢੇਰ ਥੱਲਿਓਂ ਕੱਢਿਆ ਜਾਂਦਾ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1619)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਸਾਧੂ ਬਿਨਿੰਗ

ਸਾਧੂ ਬਿਨਿੰਗ

Sadhu Binning D. Litt. (Burnaby, B.C, Canada.)
Phone: (778 - 773 1886)
(sadhu.binning@gmail.com)