BeantKGill7ਕਿਵੇਂ ਜੀਵੇਗੀ ਉਹ ਮਾਂ, ਜਿਸਦੇ ਪੁੱਤਰ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ ...
(4 ਅਗਸਤ 2018)

 

ਅਖ਼ਬਾਰਾਂ ਦੀ ਪਹਿਲੀ ਸੁਰਖੀ ਸੀ … ਸ਼ੋਸਲ ਮੀਡੀਏ ’ਤੇ ਵੀ ਹਰ ਕੋਈ ਇਸ ਖ਼ਬਰ ਬਾਰੇ ਕੁਮੈਂਟ ਕਰ ਰਿਹਾ ਸੀ ਜਾਂ ਸ਼ੇਅਰ ਕਰ ਰਿਹਾ ਸੀਕਰਦੇ ਵੀ ਕਿਉਂ ਨਾ? ... ਇਹ ਹੋਣੀ ਨਹੀਂ, ਅਣਹੋਣੀ ਹੋਈ ਸੀਦਸਾਂ ਨਹੁੰਆਂ ਦੀ ਕਿਰਤ ਕਰਕੇ ਆਪਣੇ ਮਾਪਿਆਂ ਨੂੰ ਪਾਲਣ ਵਾਲਾ ਇਕੱਲਾ-ਇਕਹਿਰਾ ਪੁੱਤਰ ਸ਼ਾਮੀ ਕੰਮ ਤੋਂ ਵਾਪਸ ਆਉਂਦਿਆਂ ਦੋ ਆਵਾਰਾ ਢੱਠਿਆਂ ਦੀ ਲਪੇਟ ਵਿੱਚ ਆ ਗਿਆ ਸੀਇੱਕ ਮਹੀਨੇ ਤੱਕ ਵਿਆਹ ਸੀ, ਘਰ ਵਿੱਚ ਖੁਸ਼ੀਆਂ ਦੇ ਗੀਤ ਗਾਏ ਜਾਣੇ ਸਨ, ਕੁੜੀਆਂ ਨੇ ਰਲ ਘੋੜੀਆਂ ਗਾਉਣੀਆਂ ਸਨਮਾਮੇ-ਮਾਮੀਆਂ, ਤਾਈਆਂ-ਚਾਚੀਆਂ ਤੋਂ ਚਾਅ ਨਹੀਂ ਸੀ ਚੁੱਕਿਆ ਜਾਣਾਭਰਜਾਈਆਂ ਨੇ ਸੁਰਮੇਦਾਣੀਆਂ ਤੇ ਸੂਰਮਚੂ ਲੈ ਮਿੱਠੀ-ਮਿੱਠੀ ਸੁਰ ਵਿੱਚ ਲੰਬੀਆਂ ਹੇਕਾਂ ਦੇ ਦੋਹੇ ਲਾਉਣੇ ਸਨਯਾਰਾਂ ਦੋਸਤਾਂ ਨੇ ਉਸਨੂੰ ਚੰਨ ਵਾਂਗ ਸਜਾ, ਆਪ ਤਾਰਿਆਂ ਵਾਂਗ ਉਸਦੀ ਸ਼ੋਭਾ ਵਧਾਉਣੀ ਸੀਮੰਗੇਤਰ ਨੇ ਹਜ਼ਾਰਾਂ ਸੁਪਨੇ ਉਸ ਨਾਲ ਸਜਾਏ ਸਨਕਾਰਡ ਤੱਕ ਛਪ ਚੁੱਕੇ ਸਨਪਰ ਹੁਣ ਉਸ ਘਰ ਦਾ ਹੀ ਨਹੀਂ, ਸਗੋਂ ਸਾਰੇ ਸ਼ਹਿਰ ਦਾ ਮਹੌਲ ਸੋਗਮਈ ਸੀ ਹੁੰਦਾ ਵੀ ਕਿਉਂ ਨਾ, ਆਖਰ ਸਭ ਨੇ ਇਸੇ ਸ਼ਹਿਰ ਵਿੱਚ ਹੀ ਰਹਿਣਾ ਹੈ, ਜੱਦੀ ਪੁਰਖੀ ਕੰਮ ਹਨ ਸਭ ਦੇ ਇਸ ਸ਼ਹਿਰ ਵਿੱਚ ਤੇ ਜੱਦੀ ਪੁਰਖੀ ਘਰਘਰ ਛੱਡ ਕੇ ਕਿਸੇ ਦੂਸਰੇ ਸ਼ਹਿਰ ਵਿੱਚ ਵਸਣਾ ਆਸਾਨ ਨਹੀਂ ਹੁੰਦਾ, ਵੈਸੇ ਵੀ ਸਾਰੀ ਉਮਰ ਲੰਘ ਜਾਂਦੀ ਹੈ ਆਂਢ-ਗੁਆਂਢ ਅਤੇ ਮੁਹੱਲੇ ਵਿੱਚ ਆਪਣੀ ਸ਼ਖਸੀਅਤ ਨੂੰ ਚੰਗਾ ਬਣਾਉਂਦਿਆਂਬਿਗਾਨੇ ਪਿੰਡ ਜਾਂ ਸ਼ਹਿਰ ਜਾ ਕੇ ਉਹ ਮੁਹੱਬਤ ਕਿੱਥੇ ਮਿਲਦੀ ਐ

ਮੇਰੇ ਘਰ ਵੀ ਪਿਛਲੇ ਦਿਨੀਂ ਮੇਰੇ ਪਿਆਰੇ ਬੱਚਿਆਂ ਦੇ ਪਿਆਰੇ ਦਾਦਾ ਜੀ ਪੂਰੇ ਹੋ ਗਏ ਸਨਪੁੱਤ-ਪੋਤਰਿਆਂ ਵਾਲੇ ਸਨ। ਉਨ੍ਹਾਂ ਲਗਭਗ ਨੱਬੇ ਸਾਲ ਦੀ ਉਮਰ ਹੰਢਾਈਜੁਆਇੰਟ ਡਾਇਰੈਕਟਰ ਦੀ ਪੋਸਟ ਤੋਂ ਰਿਟਾਇਰ ਹੋਏ ਸਨਭਾਉਂਦਾ ਪਾਇਆ ਅਤੇ ਪਹਿਨਿਆ ਸੀਪਰਿਵਾਰ ਲਈ ਵੀ ਵਰਤਣ ਲਈ ਖੁੱਲ੍ਹਾ ਛੱਡ ਗਏ ਸਨਪਰ ਮੌਤ ਤਾਂ ਮੌਤ ਹੈਸਰੀਰ ਮਿੱਟੀ ਹੋਇਆ ਪਿਆ, ਇਹ ਸੋਚ ਕੇ ਕਿ ਇਸ ਦੁਨੀਆਂ ’ਤੇ ਇਸ ਰਿਸ਼ਤੇ ਵਿੱਚ ਦੁਬਾਰਾ ਨਹੀਂ ਮਿਲਣਾਕਿੱਥੋਂ ਸਾਹ ਖਰੀਦ ਲਈਏਧਾਹਾਂ ਮਾਰ-ਮਾਰ ਕੇ ਰੋਣ ਨੂੰ ਦਿਲ ਕਰਦਾਪਰ ਲੋਕਾਈ ਵੱਲ ਦੇਖ ਕੇ ਤੇ ਗੁਰਬਾਣੀ ਵਿੱਚ ਲਿਖਿਆ ਸੋਚ ਕੇ ਫਿਰ ਮਨ ਨੂੰ ਧਰਵਾਸਾ ਦੇਈਦਾ ... ਘਰ ਖਾਣ ਨੂੰ ਆਉਂਦਾ।...

ਚੁੰਨੀ ਚੁੱਕ ਗੁਰਦੁਆਰੇ ਜਾ ਬੈਠਦੀ ਹਾਂ ਕਿ ਮਨ ਉਦਾਸ ਨਾ ਹੋਵੇ ਪਰ ਇਹ ਰਿਸ਼ਤਿਆਂ ਦੀਆਂ ਸਾਝਾਂ ਵੀ ਅਜੀਬ ਹੁੰਦੀਆਂ ਹਨ। ਮਰਨ ਤੋਂ ਬਾਅਦ ਹੋਰ ਵੀ ਮਜ਼ਬੂਤ ਹੋ ਜਾਂਦੀਆਂ ਹਨ, ਜਿਵੇਂ ਨਾਲ ਹੀ ਮੌਤ ਆ ਜਾਉਪਰ ਇਹ ਤਾਂ ਆਪੋ-ਆਪਣੇ ਸਾਹਾਂ ਦੀ ਗਿਣਤੀ ਹੈ, ਜਦ ਪੂਰੀ ਹੋਈ, ਉਦੋਂ ਹੀ ਜਾਣਾ ਏਂ। ਮਰਿਆਂ ਨਾਲ ਮਰਿਆ ਨਹੀਂ ਜਾਂਦਾਗੁਰਬਾਣੀ ਵਿੱਚ ਵੀ ਦਰਜ ਹੈ ਕਿ ਸਾਡਾ ਜੀਵਨ ਅਤੇ ਮੌਤ ਉੱਪਰ ਕੋਈ ਜ਼ੋਰ ਨਹੀਂਘਰ ਦਾ ਮਹੌਲ ਸੋਗਮਈ ਹੈਬੱਚਿਆਂ ਨੂੰ ਨਾਨਕੇ ਭੇਜ ਦਿੱਤਾ ਸੀ, ਪਰ ਘਰ ਹੋਰ ਵੀ ਸੁੰਨਾ ਲੱਗਦਾ ਹੈ।...

ਤੜਫਦੀ ਹਾਂ ... ਵਾਰ-ਵਾਰ ਫੋਨ ਕਰਦੀ ਹਾਂਅਖੀਰ ਬੱਚਿਆਂ ਨੂੰ ਨਾਨਕਿਆਂ ਤੋਂ ਵਾਪਸ ਮੰਗਵਾ ਲੈਂਦੀ ਹਾਂਪਰ ਸੋਚਦੀ ਹਾਂ ਉਸ ਮਾਂ ਬਾਰੇ ਜਿਸਦਾ ਜਵਾਨ ਪੁੱਤਰ ਸਦਾ ਲਈ ਚਲਾ ਗਿਆਬੜੇ ਔਖੇ ਪੁੱਤ ਤੋਰਨੇ, ਬੂਹੇ ਭੇੜ ਕੇ ਰੋਂਦੀਆਂ ਮਾਵਾਂ ... ਕਿਵੇਂ ਜੀਵੇਗੀ ਉਹ ਮਾਂ, ਜਿਸਦੇ ਪੁੱਤਰ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀਅੱਖਾਂ ਅੱਗੇ ਹਨੇਰਾ ਆਉਣ ਲੱਗਦਾ ਹੈਆਖਿਰ ਮੈਂ ਵੀ ਇੱਕ ਮਾਂ ਹਾਂ, ਉਸਦਾ ਦਰਦ ਸਮਝ ਸਕਦੀ ਹਾਂ, ਔਲਾਦ ਦਾ ਏਦਾਂ ਚਲੇ ਜਾਣਾ ਅਸਹਿ ਹੈਮੈਨੂੰ ਮੇਰੀ ਮਾਂ ਦੀ ਆਖੀ ਗੱਲ ਯਾਦ ਆਉਂਦੀ ਹੈ ... ਜਦ ਵੀ ਮੈਂ ਕਦੇ ਆਪਣੇ ਲੇਖਕ ਮਨ ਹੱਥੋਂ ਮਜਬੂਰ ਕਿਸੇ ਦਾ ਵੀ ਦੁੱਖ ਦਿਲ ’ਤੇ ਲਾ ਲੈਂਦੀ ਤਾਂ ਮਾਂ ਨੇ ਕਹਿਣਾ, “ਤੂੰ ਰੱਬ-ਰੱਬ ਕਰ, ਕੀ ਪਤਾ ਇਸਨੇ ਕੀ ਸਾਧ ਦੁਖਾਏ ਹੋਣਗੇ

ਅੱਗੇ ਤਾਂ ਮਾਂ ਦੀ ਗੱਲ ਯਾਦ ਕਰਕੇ ਅਕਸਰ ਆਪਣਾ ਮਨ ਮੋੜ ਲੈਂਦੀ ਪਰ ਇਸ ਵਾਰ ਮੁੜਿਆ ਨਹੀਂ ... ਮਾਂ, ਉਹ ਸਾਧੂ ਨਹੀਂ ਹੋ ਸਕਦਾ ਜਿਸਨੇ ਕਿਸੇ ਮਾਂ ਨੂੰ ਅਜਿਹਾ ਸਰਾਪ ਦਿੱਤਾਇੱਕ ਦਿਨ ਮੇਰਾ ਲੇਖ ਅਜੀਤ ਵਿੱਚ ਛਪਿਆ ਤਾਂ ਕਿਸੇ ਐਨ.ਆਰ.ਆਈ ਵੀਰ ਦਾ ਫੋਨ ਆਇਆ ਕਿ ਭੈਣ ਜੀ ਅਵਾਰਾ ਬੰਦਿਆਂ, ਢੱਠਿਆਂ ਅਤੇ ਕੁੱਤਿਆਂ ’ਤੇ ਵੀ ਕੁਝ ਲਿਖੋਸੱਚਮੁੱਚ ਅਵਾਰਾ ਕੁੱਤੇ ਵੀ ਖਤਰਨਾਕ ਹੁੰਦੇ ਹਨ ਪਰ ਛੋਟਾ ਜਨਵਰ ਹੋਣ ਕਾਰਨ ਮਨੁੱਖ ਇਸ ਤੋਂ ਆਪਣੀ ਰੱਖਿਆ ਕਰ ਸਕਦਾ ਹੈਪਰ ਅਵਾਰਾ ਢੱਠੇ ਬਹੁਤ ਖਤਰਨਾਕ ਹਨ, ਕਿਉਂਕਿ ਸਰੀਰਕ ਤੌਰ ’ਤੇ ਅਸੀਂ ਦਸ ਲੋਕ ਵੀ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦੇਪਰ ਹੁਣ ਗੁੱਸਾ ਅਵਾਰਾ ਢੱਠਿਆ ’ਤੇ ਵੀ ਬਹੁਤਾ ਨਹੀਂ ਆਉਂਦਾ, ਅਵਾਰਾ ਬੰਦਿਆਂ ’ਤੇ ਆਉਂਦਾ ਹੈ ਜਿਹੜੇ ਪਾਰਟੀਬਾਜ਼ੀ ਅਤੇ ਹੋਰ ਸਿਆਸਤਾਂ ਵਿੱਚ ਸਭ ਤੋਂ ਅੱਗੇ ਹੁੰਦੇ ਹਨਪਰ ਇਨਸਾਨੀਅਤ ਬਚਾਉਣ ਲਈ ਸਭ ਤੋਂ ਪਿੱਛੇਮੇਰੇ ਖੁਦ ਦੇ ਸ਼ਹਿਰ ਵਿੱਚ ਮੈਂ ਦੇਖਦੀ ਹਾਂ ਕਿ ਕਿਸੇ ਵੀ ਪਾਰਟੀ ਨੇ ਅਜਿਹੇ ਪ੍ਰਬੰਧ ਨਹੀਂ ਕੀਤੇ ਕਿ ਸ਼ਹਿਰ ਵਿੱਚੋਂ ਅਵਾਰਾ ਢੱਠਿਆਂ ਨੂੰ ਬਾਹਰ ਕਿਸੇ ਖੁੱਲ੍ਹੀ ਚਾਰਦੀਵਾਰੀ ਵਿੱਚ ਛੱਡਿਆ ਜਾਵੇਹੁਣ ਲੋਕ ਵੋਟਾਂ ਪਾ ਕੇ ਲੀਡਰਾਂ ਨੂੰ ਜਤਾਉਂਦੇ ਹਨ,ਫੰਡ ਦਿੰਦੇ ਹਨ ਕਿ ਲੀਡਰ ਸਾਡੇ ਕਿਸੇ ਕੰਮ ਆਉਣਗੇਜੇ ਉਹੀ ਫੰਡ ਨੇਤਾ ਲੋਕਾਂ ਨੂੰ ਦੇਣ ਦੀ ਬਜਾਏ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਚੰਗਾ ਮਾਹੌਲ ਸਿਰਜ ਕੇ ਇਨਸਾਨੀਅਤ ਨੂੰ ਕਾਇਮ ਰੱਖ ਲਿਆ ਜਾਵੇ ਤਾਂ ਕਿੰਨਾ ਚੰਗਾ ਹੋਵੇਦਸ-ਦਸ ਰੁਪਏ ਦੇ ਹਰੇ ਪੱਠੇ ਪਾ ਕੇ ਅਸੀਂ ਗਊਆਂ ਦੀ ਸੇਵਾ ਕਰਦੇ ਹਾਂ, ਜੋ ਬੂਰੀ ਗੱਲ ਨਹੀਂਅਸੀਂ ਉਸਦੀ ਮਮਤਾ ਨੂੰ ਸਿਜਦਾ ਕਰਦੇ ਹਾਂ ਪਰ ਉਹਨਾਂ ਦੇ ਵੱਛੜੇ, ਜੋ ਵੱਡੇ ਹੋ ਕੇ ਢੱਠੇ ਬਣਦੇ ਹਨ, ਉਹ ਸੜਕਾਂ ’ਤੇ ਰੁਲ ਰਹੇ ਹਨ। ਅਜੀਬ ਸ਼ਰਧਾ ਹੈਧਾਰਮਿਕ ਸਥਾਨਾਂ ’ਤੇ ਜਾ ਕੇ ਅਸੀਂ ਮਾਤਾ ਦੇ ਦਰਸ਼ਨਾਂ ਨੂੰ ਜਾਂਦੇ ਹਾਂ ਪਰ ਇੱਕ ਮਾਂ ਦਾ ਪੁੱਤਰ ਸਾਡੀਆਂ ਅੱਖਾਂ ਦੇ ਸਾਹਮਣੇ ਜਾਨਵਰਾਂ ਵੱਲੋਂ ਕੋਹ-ਕੋਹ ਕੇ ਮਾਰ ਦਿੱਤਾ ਜਾਂਦਾ ਹੈ। ਉਸ ਨੂੰ ਵੇਖ ਕੇ ਅਸੀਂ ਕਦੇ ਰੋਸ ਮਾਰਚ ਨਹੀਂ ਕਰਦੇਕਰੋੜਾਂ ਰੁਪਏ ਦੇ ਟੈਕਸ ਅਸੀਂ ਸਰਕਾਰਾਂ ਨੂੰ ਦਿੰਦੇ ਹਾਂ ਪਰ ਪ੍ਰਸ਼ਾਸਨ ਵੀ ਅਜਿਹੀਆਂ ਘਟਨਾਵਾਂ ਨੂੰ ਅਣਗੌਲਿਆਂ ਕਰ ਜਾਂਦਾ ਹੈ

ਸਾਡੇ ਸਭ ਧਰਮਾਂ ਦੇ ਬਹੁਤ ਵੱਡੇ-ਵੱਡੇ ਗਰੁੱਪ ਹਨ। ਲੋੜ ਪਵੇ ਤਾਂ ਅਸੀਂ ਆਪੋ-ਆਪਣੇ ਧਰਮਾਂ ਨੂੰ ਬਚਾਉਣ ਲਈ ਜਾਨ ਦੇਣ ਤਕ ਜਾਂਦੇ ਹਾਂ, ਪਰ ਅਫਸੋਸ! ਅਸੀਂ ਇਨਸਾਨੀਅਤ ਬਚਾਉਣ ਲਈ ਮੌਨ ਨਹੀਂ ਤੋੜਦੇਇਨਸਾਨੀਅਤ ਸਾਡੀਆਂ ਅੱਖਾਂ ਸਾਹਮਣੇ ਰੋਜ਼ ਮਰਦੀ ਹੈਪੋਸਟਰ ਪਾੜਨੇ, ਸਾੜਨੇ ਸਾਡੇ ਲਈ ਖੱਬੇ ਹੱਥ ਦੀ ਖੇਡ ਹੈਪਰ ਲੋਕ ਭਲਾਈ ਦੇ ਕੰਮ ਰਲ ਕੇ ਨਹੀਂ ਕਰ ਸਕਦੇ, ਉਹ ਦੂਸਰੇ ਦੇਸ਼ਾਂ ਵਾਲੇ ਕਰ ਜਾਣਅਨੇਕਾਂ ਐੱਨ.ਜੀ.ਓ. ਬਣੀਆਂ ਹੋਈਆਂ ਹਨ ਪਰ ਪਤਾ ਨਹੀਂ ਫਿਰ ਵੀ ਗਰੀਬੀ, ਲਾਚਾਰੀ, ਨਸ਼ਾਖੋਰੀ ਅਤੇ ਬੇਵਸੀ ਸੜਕਾਂ ’ਤੇ ਰੁਲਦੀ ਹੈਕਿਸੇ ਵੀ ਐੱਨ ਜੀ ਓ ਦਾ ਕੋਈ ਵੀ ਬੋਰਡ ਲੱਗਾ ਨਹੀਂ ਦੇਖਿਆ ਕਿ ਕੋਈ ਲੋੜਵੰਦ ਫੋਨ ਕਰਕੇ ਇੱਥੋਂ ਸਹਾਇਤਾ ਲੈ ਸਕਦਾ ਹੈਹਾਂ, ਉਹਨਾਂ ਦੇ ਖੁਦ ਦੇ ਘਰ ਮਿੱਟੀ ਤੋਂ ਪੱਥਰਾਂ ਦੇ ਬਣ ਗਏ ਹਨਸਾਨੂੰ ਆਮ ਲੋਕਾਂ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ ਅਤੇ ਰੋਕਣਾ ਪਵੇਗਾ ਇਹ ਕਹਿਰ, ਜਿਹੜਾ ਅਵਾਰਾ ਢੱਠੇ, ਕੁੱਤੇ ਅਤੇ ਬੰਦੇ ਆਏ ਦਿਨ ਢਾਹ ਰਹੇ ਹਨ।

*****

(1251)

About the Author

ਬੇਅੰਤ ਕੌਰ ਗਿੱਲ

ਬੇਅੰਤ ਕੌਰ ਗਿੱਲ

Moga, Punjab, India.
Phone: (91 - 94656 - 06210)

Email: (gillbeant49@gmail.com)

More articles from this author