TarsemLande7ਹਰਜਿੰਦਰ ਕੋਲੋਂ ਇਹ ਜ਼ਰੂਰ ਪਤਾ ਲੱਗਣਾ ਕਿ ਇਹ ਹਮਲਾ ਸਾਡੇ ਨੇੜੇ ਹੀ ਜਾਂ ਸਾਡੇ ਤੋਂ ਥੋੜ੍ਹੀ ਦੂਰ ਹੀ ...
(24 ਫਰਬਰੀ 2018)

 

ਜਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਬਹੁਤ ਅਹਿਮੀਅਤ ਹੁੰਦੀ ਹੈਪੈਸੇ ਤੋਂ ਵੱਧ ਕੇ ਰਿਸ਼ਤੇ ਜ਼ਰੂਰੀ ਹਨਇਸਦਾ ਪਤਾ ਕਿਸੇ ਦੇ ਤੁਰ ਜਾਣ ਤੋਂ ਬਾਅਦ ਹੀ ਲੱਗਦਾ ਹੈਕਿਸੇ ਦੇ ਅੰਤਮ ਕਿਰਿਆ ਕਰਮ ਦੌਰਾਨ ਹਰੇਕ ਦੇ ਮੂੰਹ ’ਤੇ ਉਸ ਚਲੇ ਗਏ ਵਿਅਕਤੀ ਦੀਆਂ ਹੀ ਗੱਲਾਂ ਹੁੰਦੀਆਂ ਹਨਉਸ ਵੇਲੇ ਸਾਨੂੰ ਇਹ ਅਹਿਸਾਸ ਹੁੰਦਾ ਕਿ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਅਸੀਂ ਕਿਉਂ ਸ਼ਰੀਕੇ ਬੰਨ੍ਹਣ ਲੱਗੇ ਹੋਏ ਹਾਂਪਰ ਘਰ ਆ ਕੇ ਸਭ ਭੁੱਲ ਭਲਾ ਜਾਂਦੇ ਹਾਂਇਸੇ ਤਰ੍ਹਾਂ ਦੀ ਹੀ ਇਹ ਇੱਕ ਘਟਨਾ ਹੈਮੇਰੇ ਤਾਏ ਦਾ ਮੁੰਡਾ ਹਰਜਿੰਦਰ ਸੀ.ਆਰ.ਪੀ.ਐੱਫ ਵਿੱਚ ਬਤੌਰ ਹੌਲਦਾਰ ਸੇਵਾਵਾਂ ਨਿਭਾ ਰਿਹਾ ਸੀਅੰਦਾਜ਼ਨ ਮੈਂ ਉਸ ਤੋਂ ਕੋਈ 8-9 ਸਾਲ ਛੋਟਾ ਹੋਵਾਂਗਾਅਸੀਂ ਦਿਲਾਂ ਦੇ ਚੰਗੇ ਸਾਂਝੀ ਸਾਂਕਈ ਵਾਰ ਉਸ ਨੇ ਇਸ ਸਬੰਧੀ ਕਹਿ ਵੀ ਦੇਣਾ ‘ਰਿਸ਼ਤਾ ਉਮਰਾਂ ਦਾ ਨਹੀਂ, ਦਿਲਾਂ ਦਾ ਹੁੰਦਾ ਹੈ

ਜਦ ਉਸਨੇ ਛੁੱਟੀ ਆਉਣਾ ਹੁੰਦਾ ਤਾਂ ਅੱਗੋਂ ਲੈਣ ਲਈ ਮੈਂ ਸਾਇਕਲ ਤੇ ਪਹਿਲਾਂ ਹੀ ਸਮਾਲਸਰ (ਲਾਗਲੇ ਪਿੰਡ) ਚਲੇ ਜਾਣਾਸੰਨ 2006 ਵਿੱਚ ਮੈਂ ਲੁਧਿਆਣੇ ਲੈਬੌਰੇਟਰੀ ਟੈਕਨੀਸ਼ੀਅਨ ਦਾ ਡਿਪਲੋਮਾ ਕਰ ਰਿਹਾ ਸੀ ਤੇ ਹਰਜਿੰਦਰ ਦੀ ਪੋਸਟਿੰਗ ਦਿੱਲੀ ਵਿਖੇ ਸੀਇਸ ਵਕਤ ਦੌਰਾਨ ਉਸ ਦੇ ਛੋਟੇ ਭਰਾ ਪਲਵਿੰਦਰ ਦੀ ਅਚਾਨਕ ਹੀ ਮੌਤ ਹੋ ਗਈਮੌਤ ਦੀ ਖਬਰ ਸੁਣਦਿਆਂ ਹੀ ਅਸੀਂ ਆਪਣੇ-ਆਪਣੇ ਟਿਕਾਣਿਆਂ ਤੋਂ ਘਰ ਵੱਲ ਨੂੰ ਚੱਲ ਪਏਅਸੀਂ ਦੋਵੇਂ ਮੋਗੇ, ਕੋਟਕਪੂਰਾ ਬਾਈਪਾਸ ਤੇ ਇਕੱਠੇ ਹੋ ਗਏਆ ਮੇਰਾ ਭਰਾ ...’ ਕਹਿ ਉਸਦੀ ਭੁੱਬ ਨਿਕਲ ਗਈਇੱਕ ਦੂਜੇ ਨੂੰ ਗਲੇ ਮਿਲ ਕੇ ਅਸੀਂ ਆਪਣਾ ਮਨ ਹਲਕਾ ਕੀਤਾਇੱਥੋਂ ਬੱਸ ਲਈ ਤੇ ਪਿੰਡ ਵੱਲ ਨੂੰ ਚੱਲ ਪਏਘਰ ਦਾ ਗਮਗੀਨ ਮਾਹੌਲ ਨਾ ਝੱਲਣਯੋਗ ਸੀਸਿਆਣੇ ਕਹਿੰਦੇ ਭਰਾ ਤਾਂ ਸੱਜੀਆਂ-ਖੱਬੀਆਂ ਬਾਹਾਂ ਹੁੰਦੇ ਹਨਆਫਤ ਆਉਣ ’ਤੇ ਇੱਕ-ਦੂਜੇ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਨਪਰ ਰੱਬ ਦੇ ਇਸ ਭਾਣੇ ਅੱਗੇ ਤਾਂ ਬੰਦਾ ਵੀ ਲਾਚਾਰ ਤੇ ਬੇਵੱਸ ਹੁੰਦਾ ਹੈ

ਕੁਦਰਤ ਦਾ ਭਾਣਾ ਮੰਨਦਿਆਂ ਸਭ ਰੀਤਾਂ ਨੂੰ ਪੂਰੀਆਂ ਕੀਤੀਆਂਘਰ ਦੇ ਹਾਲਾਤ ਕੁਝ ਸਮਾਂ ਤਾਂ ਅਣਸੁਖਾਵੇਂ ਚੱਲਦੇ ਰਹੇਜਿਸਦੇ ਸਿਰ ਦਾ ਸਾਂਈ ਚਲਾ ਗਿਆ ਸੀ, ਉਹ ਭਲਾ ਔਲਾਦ ਤੋਂ ਬਿਨਾਂ ਕਿਸ ਸਹਾਰੇ ਇੱਥੇ ਦਿਨ ਕੱਢਦੀਸਮਾਂ ਪਾ ਕੇ ਉਸ ਨੇ ਕਿਤੇ ਹੋਰ ਵਿਆਹ ਕਰਵਾ ਲਿਆਜ਼ਿੰਦਗੀ ਦੀ ਗੱਡੀ ਹੌਲੀ-ਹੌਲੀ ਆਪਣੀ ਲੀਹ ਤੇ ਚੱਲਣ ਲੱਗ ਪਈ

ਹਰਜਿੰਦਰ ਦੀ ਸਾਖ ਟੁੱਟ ਜਾਣ ਕਰਕੇ ਉਹ ਵੀ ਇਕੱਲਾਪਨ ਮਹਿਸੂਸ ਕਰਦਾ ਸੀਪਰ ਚਾਚੇ-ਤਾਏ ਦੇ ਮੁੰਡਿਆਂ ਵਿੱਚ ਕੀ ਫਰਕ ਹੁੰਦਾ ਹੈ, ਮੈਨੂੰ ਵੀ ਉਸਦੀ ਮੌਤ ਦਾ ਦੁੱਖ ਸੀ ਤੇ ਉਂਝ ਮੈਂ ਵੀ ਇਕੱਲਾ ਹੀ ਸਾਂਹਰਜਿੰਦਰ ਤੇ ਮੈਂ ਬਾਹਰ ਰਹਿੰਦੇ ਹੋਣ ਕਰਕੇ ਉਸਦਾ ਦੋਹਾਂ ਘਰਾਂ ਨੂੰ ਆਸਰਾ ਸੀਸਾਡਾ ਤਿੰਨਾਂ ਦਾ ਮੋਹ ਪਿਆਰ ਹੁਣ ਦੋਹਾਂ ਵਿੱਚ ਵੰਡ ਗਿਆਪਿਤਾ ਜੀ ਤੇ ਤਾਏ ਵਿਚਕਾਰ ਕਦੀ ਉੱਨੀ-ਇੱਕੀ ਹੋ ਵੀ ਜਾਣੀ ਤਾਂ ਵੀ ਅਸੀਂ ਆਪਣਾ ਵਰਤਾਵ ਉਵੇਂ ਹੀ ਰੱਖਦੇਪਰ ਫਿਰ ਜੇ ਕਦੀ ਕੋਈ ਨਿੱਕਾ ਮੋਟਾ ਗਿਲਾ-ਸ਼ਿਕਵਾ ਹੋ ਜਾਣਾ ਤਾਂ ਜਦ ਉਸਨੇ ਛੁੱਟੀ ਆਉਣਾ ਤਾਂ ਅਸੀਂ ਇਕੱਠਿਆਂ ਬੈਠ ਆਪਣੇ ਮਨ-ਮੁਟਾਵ ਸਾਂਝੇ ਕਰ ਲੈਣੇ। ਮੈਨੂੰ ਹਰ ਵੇਲੇ ਉਹ ਸਾਫ ਦਿਲ ਇਨਸਾਨ ਜਾਪਿਆਉਸਨੇ ਕਹਿਣਾ, ਜੇ ਕਿਤੇ ਕੋਈ ਗਿਲਾ-ਸ਼ਿਕਵਾ ਹੋ ਵੀ ਜਾਂਦਾ ਹੈ ਤਾਂ ਦਿਲ ਵਿੱਚ ਰੱਖਣ ਨਾਲੋਂ, ਬਹਿ ਕੇ ਸਾਂਝਾ ਕਰ ਲੈਣਾ ਚੰਗਾ ਹੁੰਦੈ ...” ਉਸਦੇ ਇਹ ਸ਼ਬਦ ਉਸਦੀ ਸਿਆਣਪਤਾ ਨੂੰ ਦਰਸਾਉਂਦੇ ਸਨ

ਮੇਰੇ ਵਿਆਹ ਵੇਲੇ ਵੀ ਸਾਰੀ ਜ਼ਿੰਮੇਵਾਰੀ ਹਰਜਿੰਦਰ ਦੇ ਮੋਢਿਆਂ ਤੇ ਸੀਛੋਟਾ ਹੋਣ ਕਰਕੇ ਮੈਂ ਉਸਦੀ ਹਰ ਗੱਲ ਨੂੰ ਸਿਰ ਮੱਥੇ ਮੰਨਦਾ ਸੀਉਹ ਨਿਡਰ, ਵਧੀਆ ਅਗਵਾਈਕਾਰ, ਸੁੱਘੜ-ਸਿਆਣਾ ਇਨਸਾਨ ਸੀਬਾਕੀ ਉਹ ਦੂਜੇ ਫੌਜੀ ਸੈਨਿਕਾਂ ਵਾਂਗ ਆਪਣੀਆਂ ਸੇਵਾਵਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਸੀ

ਹੁਣ ਹਰਜਿੰਦਰ ਦੀ ਤਾਇਨਾਤੀ ਸ਼੍ਰੀ ਨਗਰ ਦੀ ਸੀਇਸ ਵਾਰ ਛੁੱਟੀ ਕੱਟ ਕੇ ਜਾਣ ਤੋਂ ਬਾਅਦ ਉਸਦੀ ਫੋਨ ’ਤੇ ਘਰ ਗੱਲ ਬਹੁਤ ਘੱਟ ਹੋਈਉੱਥੇ ਨੈੱਟਵਰਕ ਦੀ ਸਮੱਸਿਆ ਅਕਸਰ ਹੀ ਰਹਿੰਦੀ ਸੀਕਈ ਵਾਰ ਮੈਂ ਫੋਨ ਲਾਇਆ ਵੀ ਪਰ ਸੰਪਰਕ ਨਹੀਂ ਹੋ ਪਾਇਆਦਿਲ ਵਿੱਚ ਮੈਂ ਇਹ ਸੋਚਦਾ ਕਿਤੇ ਕੋਈ ਗਿਲਾ-ਸ਼ਿਕਵਾ ਨਾ ਹੋਵੇ ਉਸ ਨੂੰ, ਜੋ ਉਸ ਨੇ ਫੋਨ ਵੀ ਨਹੀਂ ਕੀਤਾਪਰ ਸ੍ਰੀਨਗਰ ਦੇ ਅਣਸੁਖਾਵੇਂ ਹਾਲਾਤਾਂ ਤੋਂ ਵੀ ਅਸੀਂ ਭਲੀਭਾਂਤ ਜਾਣੂ ਸਾਂਇਸੇ ਕਰਕੇ ਸਾਡੇ ਪਰਿਵਾਰ ਨੂੰ ਉਸਦੀ ਜ਼ਿਆਦਾ ਫਿਕਰ ਰਹਿੰਦੀ ਤਾਇਆ ਜੀ ਅਤੇ ਬਾਕੀ ਪਰਿਵਾਰ ਨੂੰ ਉਸ ਦੂਰ ਬੈਠੇ ਦਾ ਵੀ ਸਹਾਰਾ ਸੀਰੋਜ਼ਾਨਾ ਦੀਆਂ ਨਵੀਆਂ ਖਬਰਾਂ ਸੁਣ ਇੱਥੇ ਬੈਠੇ ਬੰਦੇ ਦਾ ਸਰੀਰ ਵੀ ਸੁੰਨ ਹੋ ਜਾਂਦਾ ਹੈਫਿਰ ਅਜਿਹੇ ਹਾਲਾਤ ਦਾ ਸਾਹਮਣਾ ਉਹ ਕਿਵੇਂ ਕਰਦੇ, ਇਹ ਤਾਂ ਉਹਨਾਂ ਨੂੰ ਹੀ ਪਤਾ ਹੁੰਦਾਕਈ ਵਾਰ ਹਰਜਿੰਦਰ ਕੋਲੋਂ ਇਹ ਜ਼ਰੂਰ ਪਤਾ ਲੱਗਣਾ ਕਿ ਇਹ ਹਮਲਾ ਸਾਡੇ ਨੇੜੇ ਹੀ ਜਾਂ ਸਾਡੇ ਤੋਂ ਥੋੜ੍ਹੀ ਦੂਰ ਹੀ ਹੋਇਆ ਸੀ

ਪਰ ਢਿੱਲੀ ਗੱਲ ਕਰਨਾ ਹਰਜਿੰਦਰ ਦੇ ਸੁਭਾਅ ਦੇ ਉਲਟ ਸੀਇਹ ਗੱਲ ਕੋਈ ਜੁਲਾਈ 2012 ਦੀ ਹੈ, ਜਦ ਉਸਦੇ ਅਫਸਰ ਦਾ ਫੋਨ ਆਇਆ ਕਿ ਹਰਜਿੰਦਰ ਦੀ ਤਬੀਅਤ ਠੀਕ ਨਹੀਂ ...ਹਰਜਿੰਦਰ ਦੇ ਘਰ ਵਾਲੀ ਰਿਸ਼ਤੇ ਵਿੱਚੋਂ ਮੇਰੀ ਮਾਸੀ ਲੱਗਦੀ ਸੀਅਫਸਰ ਦੇ ਕਹਿਣ ਮੁਤਾਬਕ ਮਾਸੀ ਅਤੇ ਪਿਤਾ ਜੀ ਸ੍ਰੀਨਗਰ ਵੱਲ ਚੱਲ ਪਏਪਿੱਛੋਂ ਅਸੀਂ ਸਭ ਉਸਦੀ ਖੈਰੀਅਤ ਦੀਆਂ ਦੁਆਵਾਂ ਮੰਗ ਰਹੇ ਸਾਂਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਜਦੋਂ ਪਿਤਾ ਜੀ ਉੱਥੇ ਪਹੁੰਚੇ ਤਾਂ ਉਨ੍ਹਾਂ ਤੋਂ ਪਤਾ ਲੱਗਾ ਕਿ ਹਰਜਿੰਦਰ ਦੇ ਦਿਮਾਗ ਦੀ ਨਾੜੀ ਫਟ ਗਈ ਸੀ ਤੇ ... ਉਹ ...

ਰੱਬ ਦਾ ਇਹ ਭਾਣਾ ਮੰਨਣਾ ਸਾਨੂੰ ਬਹੁਤ ਔਖਾ ਹੋ ਗਿਆਖਬਰ ਸੁਣਦਿਆਂ ਹੀ ਘਰ ਵਿੱਚ ਤਰਥੱਲੀ ਮੱਚ ਗਈਬੱਚਿਆਂ ਸਮੇਤ ਪਰਿਵਾਰ ਨੂੰ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਪੈ ਗਿਆਇਸ ਤਰ੍ਹਾਂ ਦਾ ਘਾਟਾ ਤਾਂ ਰੱਬ ਕਿਸੇ ਨੂੰ ਨਾ ਪਾਵੇਉਸ ਵੇਲੇ ਤਾਂ ਇਹ ਮਹਿਸੂਸ ਹੁੰਦਾ ਸੀ ਕਿ ਪਰਿਵਾਰ ਇਸ ਅਸਹਿ ਦੁੱਖ ਵਿੱਚੋਂ ਕਿਵੇਂ ਨਿਕਲੇਗਾਪਰ ‘ਜੋ ਤਿਸ ਭਾਵੈ ਨਾਨਕਾ ਸੋਈ ਗੱਲ ਚੰਗੀ’ ਵਾਕ ਦੇ ਸਹਾਰੇ ਸਭ ਸਾਧਾਰਨ ਜਿਹੀ ਜਿੰਦਗੀ ਵਿੱਚ ਪਰਤ ਆਏਪਰ ਉਸਦੇ ਕਹੇ ਹੋਏ ਸ਼ਬਦ ਜੇ ਕਿਤੇ ਕੋਈ ਗਿਲਾ-ਸ਼ਿਕਵਾ ਹੋ ਵੀ ਜਾਂਦਾ ਤਾਂ ਦਿਲ ਵਿੱਚ ਰੱਖਣ ਨਾਲੋਂ ਬਹਿ ਕੇ ਸਾਂਝਾ ਕਰ ਲੈਣਾ ਚੰਗਾ ਹੁੰਦੈ ...’ ਉਪਦੇਸ਼ ਦੇਣ ਦੇ ਨਾਲ-ਨਾਲ ਅੱਜ ਵੀ ਅੱਖਾਂ ਨੂੰ ਨਮ ਕਰ ਦਿੰਦੇ ਹਨ

*****

(1030)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਤਰਸੇਮ ਲੰਡੇ

ਤਰਸੇਮ ਲੰਡੇ

Lande, Moga, Punjab, India.
Phone: (91 - 99145 - 86784)
Email: (singhtarsem1984@gmail.com)