TarsemLande7ਇਸ ਤਰ੍ਹਾਂ ਦਾ ਬਵਾਲ ਸਿਰਫ ਰਾਸ਼ਟਰੀ ਪੱਧਰ ’ਤੇ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ...
(28 ਜਨਵਰੀ 2018)

 

ਇਹ ਕਿਸੇ ਇੱਕ ਘਰ ਜਾਂ ਇੱਕ ਪਿੰਡ ਦੀ ਕਹਾਣੀ ਨਹੀਂ ਹੈਸ਼ਰੀਕੇ-ਕਬੀਲੇ ਵਿੱਚ ਅਕਸਰ ਹੀ ਖਾਨਾ-ਜੰਗੀ ਵਰਗਾ ਮਾਹੌਲ ਬਣਿਆ ਰਹਿੰਦਾ ਹੈਸ਼ਰੀਕੇ ਦੀਆਂ ਗੰਢਾਂ ਵਿੱਚ ਪੈ ਕੇ ਤਾਂ ਆਪਣਿਆਂ ਦਾ ਖੂਨ ਵੀ ਚਿੱਟਾ ਹੋ ਜਾਂਦਾ ਹੈਗੁਆਂਢੀ ਵੀ ਇਹ ਤੱਕਣ ਲੱਗਦੇ ਹਨ ਕਿ ਆਖਰ ਕਦੋਂ ਭਰਾਵਾਂ ਦੀ ਕਮਜ਼ੋਰੀ ਦਾ ਫਾਇਦਾ ਉਠਾਇਆ ਜਾਏਪਰ ਜੇ ਕੋਈ ਆਪਣਾ ਹੀ ਬੇਗਾਨਿਆਂ ਦੇ ਹੱਥੀਂ ਚੜ੍ਹ ਜਾਵੇ ਉਲਝਣਾਂ ਤਾਂ ਪੈਦਾ ਹੋ ਹੀ ਜਾਂਦੀਆਂ ਹਨਅਕਸਰ ਬਿਗਾਨੇ ਹੱਥ ਤਾਂ ਰਗਾਂ ਨੂੰ ਆਉਂਦੇ ਹੀ ਹਨਕਈ ਵਾਰ ਭਰਾ ਭਰਾ ਤੋਂ ਅੱਡ ਹੋ ਕੇ ਗਲਤ ਸੰਗਤ ਦਾ ਧਾਰਨੀ ਹੋ ਜਾਂਦਾ ਹੈਗਲਤੀ ’ਤੇ ਆਪਣਿਆਂ ਨੂੰ ਤਾਂ ਸਮਝਾਇਆ-ਬੁਝਾਇਆ ਜਾ ਸਕਦਾ ਪਰ ਬੇਗਾਨਾ ਤਾਂ ਅੱਖਾਂ ਦਿਖਾਉਂਦਾ ਹੈ

ਇੱਕ ਰਿਸ਼ਤੇਦਾਰੀ ਵਿੱਚ ਦੋ ਭਰਾਵਾਂ ਦੀ ਆਪਸੀ ਕੁੜੱਤਣਤਾ ਇੰਨੀ ਵਧ ਗਈ ਕਿ ਗੱਲ ਡਾਂਗ-ਸੋਟੀ ਤੱਕ ਪਹੁੰਚ ਗਈ ਘਰ ਦੀ ਸੂਈ-ਸਲਾਈ ਤੋਂ ਜ਼ਮੀਨ-ਜਾਇਦਾਦ ਤੱਕ ਦੀ ਵੰਡ ਹੋਈਘਰ ਵਿੱਚ ਪਏ ਕਾਟੋ-ਕਲੇਸ਼ ਤੋਂ ਗੁਆਂਢੀ ਭਲੀ ਭਾਂਤ ਜਾਣੂ ਸਨਉਹਨਾਂ ਦੋਹਾਂ ਭਰਾਵਾਂ ਨੂੰ ਹੱਥੀਂ ਚੁੱਕ ਲਿਆਘਰ ਵਿੱਚ ਕੰਧਾਂ ਉੱਸਰ ਗਈਆਂ। ਇਸ ਤਰ੍ਹਾਂ ਦੀ ਹੀ ਸਥਿਤੀ ਮੇਰੇ ਪਿੰਡ ਵਿੱਚ ਇੱਕ ਪਰਿਵਾਰ ਵਿੱਚ ਦੋ ਭਰਾਵਾਂ ਦੀ ਬਣ ਗਈਸ਼ਰੀਕਾਂ ਨੇ ਮੌਕਾ ਤੱਕ ਕੇ ਟੇਢੀ ਉਂਗਲ ਨਾਲ ਘਿਉਂ ਕੱਢਿਆ

ਇਸੇ ਤਰ੍ਹਾਂ ਹੀ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਧੜੇਬੰਦੀ ਪਿੰਡਾਂ ਦੇ ਵਿਕਾਸ ਵਿੱਚ ਅੜਿੱਕੇ ਡਾਹ ਰਹੀ ਹੈਜੇ ਗੱਲ ਰਾਸ਼ਟਰੀ ਪੱਧਰ ਦੀ ਕਰੀਏ ਤਾਂ ਰਾਜਨੀਤੀ ਵਿੱਚ ਇੰਨੀ ਤੜਥੱਲੀ ਮੱਚੀ ਹੋਈ ਹੈ ਕਿ ਕਿਸਦਾ ਚੋਣ ਮੈਨੀਫੈਸਟੋ ਕਿਸ ਹੱਦ ਤੱਕ ਵਾਜਬ ਹੈ, ਇਸ ਦਾ ਅੰਦਾਜ਼ਾ ਲਗਾਉਣਾ ਅਸੰਭਵ ਹੈਨਾ ਤਾਂ ਸੱਤਾਧਾਰੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉੱਤਰ ਰਹੀ ਹੈ, ਨਾ ਹੀ ਲੋਕਤੰਤਰ ਦੀ ਰਖਵਾਲੀ ਮੰਨੀ ਜਾਂਦੀ ਵਿਰੋਧੀ ਪਾਰਟੀ ਆਪਣੀਆਂ ਸਹੀ ਜ਼ਿੰਮੇਵਾਰੀਆਂ ਨਿਭਾ ਰਹੀ ਹੈਸੱਤਾਧਾਰੀ ਪਾਰਟੀ ਦੇ ਹਰ ਕੰਮ ਜਾਂ ਹਰ ਬਿੱਲ ਵਿੱਚ ਰੁਕਾਵਟ ਪਾਉਣਾ ਉਸਦਾ ਸੁਭਾਅ ਹੀ ਬਣ ਗਿਆ ਹੈਪਰ ਫਿਰ ਆਪਣੀ ਸਰਕਾਰ ਆਉਣ ’ਤੇ ਉਨ੍ਹਾਂ ਹੀ ਬਿੱਲਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਿਸਦਾ ਸਿੱਧਾ ਅਸਰ ਵੋਟਰਾਂ ’ਤੇ ਪੈਂਦਾ ਹੋਵੇਸਿਆਸੀ ਪਾਰਟੀਆਂ ਜਾਂ ਨੇਤਾ ਗਿਰਗਿਟ ਵਾਂਗੂੰ ਰੰਗ ਬਦਲਦੇ ਦੇਰ ਨਹੀਂ ਲਾਉਂਦੇਕੌਣ ਕਿਸਦਾ ਸਿਆਸੀ ਦੋਸਤ ਜਾਂ ਦੁਸ਼ਮਣ ਹੈ, ਇਸਦਾ ਪਤਾ ਵੋਟਾਂ ਤੋਂ ਬਾਅਦ ਹੀ ਲੱਗਦਾ ਹੈ ਪੈਸੇ ਦੀ ਰਾਜਨੀਤੀ ਵੀ ਲੋਕਤੰਤਰ ਦਾ ਘਾਣ ਕਰ ਰਹੀ ਹੈਪੈਸੇ ਪਿੱਛੇ ਸਾਡੇ ਲੋਕ ਐਵੇਂ ਹੀ ਸ਼ਰੀਕੇਬਾਜ਼ੀ ਵਿੱਚ ਪੈ ਜਾਂਦੇ ਹਨ

ਇਸ ਤਰ੍ਹਾਂ ਦਾ ਬਵਾਲ ਸਿਰਫ ਰਾਸ਼ਟਰੀ ਪੱਧਰ ’ਤੇ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਹੈ। ਕਈ ਦੇਸ਼ ਆਪਸੀ ਗੰਢ ਤੁੱਪ ਕਰਨ ਵਿੱਚ ਰੁੱਝੇ ਹੋਏ ਹਨਹੁਣ ਤੱਕ ਅਮਰੀਕਾ ਪਾਕਿਸਤਾਨ ਦਾ ਭਾਈਵਾਲੀ ਦੇਸ਼ ਬਣਿਆ ਰਿਹਾਅਮਰੀਕਾ ਦੁਆਰਾ ਪਾਕਿਸਤਾਨ ਨੂੰ ਆਰਥਿਕ ਮਦਦ ਦੇਣਾ ਕੋਈ ਧੋਖੇ ਵਿੱਚ ਰਹਿਣਾ ਨਹੀਂ, ਸਗੋਂ ਉਸ ਦੁਆਰਾ ਹਵਾਈ ਅੱਡਿਆਂ ਤੇ ਠਹਿਰ ਦੇਣ ਦਾ ਸੌਦਾ ਸੀਇਸ ਤੋਂ ਪਹਿਲਾਂ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਤੇ 9/11 ਦੇ ਹਮਲੇ ਹੋਏ, ਜਿਸ ਵਿੱਚ ਕਰੀਬ ਤਿੰਨ ਹਜ਼ਾਰ ਬੇਦੋਸ਼ੇ ਵੀ ਮਾਰੇ ਗਏ ਸਨ ਇਸ ਤੋਂ ਪਿੱਛੋਂ ਉਸ ਸਮੇਂ ਦੇ ਰਾਸ਼ਟਰਪਤੀ ਨੇ ਅੱਤਵਾਦੀ ਦੇਸ਼ਾਂ ਉੱਪਰ ਉਂਗਲ ਵੀ ਉਠਾਈ ਤੇ ਚਿਤਾਵਨੀ ਵੀ ਦਿੱਤੀ ਸੀਕੁਝ ਸਾਲਾਂ ਬਾਅਦ ਅਮਰੀਕੀ ਸੈਨਾ ਦਾ ਪਾਕਿਸਤਾਨ ਵਿੱਚ ਆਪਰੇਸ਼ਨ ਲਾਦੇਨ ਹੋਇਆਇਸ ਵਿੱਚ ਅਮਰੀਕਾ ਦੁਆਰਾ ਉਸਾਮਾ ਬਿਨ ਲਾਦੇਨ ਨੂੰ ਮ੍ਰਿਤਕ ਐਲਾਨ ਕੀਤਾ ਗਿਆਇਸ ਸਾਰੇ ਘਟਨਾਕ੍ਰਮ ਅਨੁਸਾਰ ਅਮਰੀਕਾ ਵਰਗਾ ਐਨਾ ਵੱਡਾ ਤੇ ਸਿਆਸੀ ਦੇਸ਼ ਭਲਾ ਕਿਵੇਂ ਧੋਖੇ ਵਿੱਚ ਰਹਿ ਸਕਦਾ ਹੈਉਸ ਨੇ ਇਸ ਸਾਰੇ ਚੱਕਰਵਿਊ ਨੂੰ ਕਿਵੇਂ ਦੋਸਤੀ ਸਮਝੀ ਰੱਖਿਆਪਿਛਲੇ 15 ਸਾਲਾਂ ਦੌਰਾਨ 33 ਅਰਬ ਡਾਲਰ ਦੀ ਸੈਨਿਕ ਮਦਦ ਦੇਣ ਵਾਲਾ ਦੇਸ਼ ਹੁਣ ਕਿਉਂ ਪਛਤਾ ਰਿਹਾ ਹੈ? ਹੁਣ ਉਸ ਨੂੰ ਕਿਵੇਂ ਯਾਦ ਆ ਗਿਆ ਕਿ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਪਨਾਹ ਦੇ ਰਿਹਾ, ਜਿਸ ਕਰਕੇ ਪਾਕਿਸਤਾਨ ਨੂੰ ਅੱਗੇ ਤੋਂ ਦੇਣ ਵਾਲੀ 1626 ਕਰੋੜ ਆਰਥਿਕ ਸਹਾਇਤਾ ਉੱਪਰ ਰੋਕ ਲਗਾ ਦਿੱਤੀਇਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਕਿ ਰਾਜਨੀਤੀ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ ਹੁੰਦਾਵਾਪਾਰੀ ਦੇਸ਼ਾਂ ਨੇ ਤਾਂ ਹਮੇਸ਼ਾ ਹੀ ਆਪਣੇ ਆਰਥਿਕ ਅਤੇ ਰਾਜਨੀਤਿਕ ਪੱਖ ਦੇਖਣੇ ਹੁੰਦੇ ਹਨ

ਅਗਲੀ ਗੱਲ ਤਾਂ ਉਹੀ ਕੁੱਕੜ, ਖੁੱਡੇ ਤੇ ਬਿੱਲੀ ਵਾਲੀ ਬਣੀ ਜਾਪਦੀ ਹੈਬਿੱਲੀ ਇਸ ਸਹਿ ਵਿੱਚ ਬੈਠੀ ਹੁੰਦੀ ਹੈ ਕਿ ਕਦੋਂ ਕੁੱਕੜ ਖੁੱਡੇ ਵਿੱਚੋਂ ਨਿੱਕਲੇ ਤੇ ਕਦੋਂ ਉਸ ਨੂੰ ਆਪਣੇ ਪੰਜੇ ਵਿੱਚ ਲਵੇਅਮਰੀਕਾ ਦੀ ਪਾਕਿਸਤਾਨ ਨੂੰ ਚਣੌਤੀ ਦੇਣ ਦੀ ਦੇਰ ਹੀ ਸੀ ਕਿ ਚੀਨ ਪਾਕਿਸਤਾਨ ਦੀ ਮਦਦ ਤੇ ਉੱਤਰ ਆਇਆਉਸਨੇ ਪਾਕਿਸਤਾਨ ਦੀ ਇਹ ਕਹਿ ਕੇ ਸ਼ਲਾਘਾ ਕੀਤੀ ਗਈ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਆਪਣੇ ਦੋਖੀਆਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨਇਸ ਤਰ੍ਹਾਂ ਚੀਨ ਨੇ ਆਪਣਾ ਆਰਥਿਕ ਗਲਿਆਰਾ ਚੱਲਦਾ ਰੱਖਣ ਲਈ ਪਾਕਿਸਤਾਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈਉਸਦਾ ਅਗਲਾ ਨਿਸ਼ਾਨਾ ਇਹ ਹੈ ਕਿ ਉਹ ਦੋਵੇਂ ਦੇਸ਼ ਰਲ ਕੇ ਭਾਰਤ ਨੂੰ ਅੱਖਾਂ ਦਿਖਾਉਣ ਦੀਆਂ ਕੋਸ਼ਸ਼ਾਂ ਕਰ ਸਕਣ

ਘਰਾਂ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤਕ ਇਹ ਸ਼ਰੀਕੇ-ਕਬੀਲੇ ਤਾਂ ਇਸ ਤਰ੍ਹਾਂ ਹੀ ਚੱਲਦੇ ਰਹਿੰਦੇ ਹਨ ਪਰ ਪਾਕਿਸਤਾਨ ਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਬਿਗਾਨੇ ਹੱਥ ਹਮੇਸਾ ਰਗਾਂ ਨੂੰ ਆਉਂਦੇ ਹਨਪਿੱਛਲੱਗ ਬਣਨ ਨਾਲ ਤਾਂ ਆਪਣੇ ਘਰ ਹੀ ਖਰਾਬ ਹੁੰਦੇ ਹਨਪਰ ਡਰ ਤਾਂ ਇਹ ਹੈ ਕਿ ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਤੇ ਉਲਝਦੇ ਮਸਲੇ ਕਿਤੇ ਹੋਰ ਗਹਿਰੇ ਨਾ ਹੋ ਜਾਣਇਸ ਤਰ੍ਹਾਂ ਦੀਆਂ ਗੁੱਟਬੰਦੀਆਂ ਨੇ ਹੀ ਪਹਿਲਾਂ ਹੋਏ ਵਿਸ਼ਵ ਯੁੱਧਾਂ ਦੇ ਬੀਜ ਬੀਜੇ ਸਨ

*****

(990)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਤਰਸੇਮ ਲੰਡੇ

ਤਰਸੇਮ ਲੰਡੇ

Lande, Moga, Punjab, India.
Phone: (91 - 99145 - 86784)
Email: (singhtarsem1984@gmail.com)