GurbinderSManak7ਮਾਸੂਮ ਬੱਚਿਆਂ ਤੋਂ ਮੁੱਢਲੇ ਸਾਲਾਂ ਵਿਚ ਹੀ ਮਾਂ-ਬੋਲੀ ਦਾ ਹੱਕ ਖੋਹ ਕੇਉਨ੍ਹਾਂ ਨੂੰ ਅੰਗਰੇਜ਼ੀ ਦੀ ਗੁਲਾਮੀ ਦੇ ਲੜ ...
(23 ਫਰਬਰੀ 2018)

 

ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਵਿਸ਼ੇਸ਼

ਮਾਂ ਬੋਲੀ ਕਿਸੇ ਵੀ ਖਿੱਤੇ ਵਿਚ ਵਸੇ ਲੋਕਾਂ ਦੀ ਪਛਾਣ ਦਾ ਮਹੱਤਵਪੂਰਨ ਚਿੰਨ੍ਹ ਹੁੰਦੀ ਹੈਜਿਵੇਂ ਕੋਈ ਵੀ ਮਾਂ ਦੀ ਮਮਤਾ ਦਾ ਕਰਜ਼ ਨਹੀਂ ਉਤਾਰ ਸਕਦਾ, ਬਿਲਕੁਲ ਉਸੇ ਤਰ੍ਹਾਂ ਹੀ ਮਾਂ ਦੇ ਦੁੱਧ ਤੋਂ ਮਿਲੀ ਮਾਖਿਓਂ ਮਿੱਠੀ ਮਾਂ-ਬੋਲੀ ਨੂੰ ਵਿਸਾਰਨਾ ਵੀ ਆਪਣੀ ਮਾਂ ਦਾ ਨਿਰਾਦਰ ਕਰਨ ਦੇ ਤੁੱਲ ਹੈਮਾਂ-ਬੋਲੀ ਕੇਵਲ ਵਿਚਾਰਾਂ ਦੇ ਪ੍ਰਗਟਾਵੇ ਦਾ ਮਾਧਿਅਮ ਹੀ ਨਹੀਂ ਹੁੰਦੀ, ਸਗੋਂ ਜ਼ਿੰਦਗੀ ਨਾਲ ਜੁੜੇ ਹਰ ਸਰੋਕਾਰ ਅਤੇ ਜੀਵਨ-ਜਾਚ ਦਾ ਜੀਵੰਤ ਪ੍ਰਗਟਾਵਾ ਹੁੰਦੀ ਹੈਮਨੁੱਖੀ ਮਨ ਦੇ ਸਾਰੇ ਅਹਿਸਾਸਾਂ ਨੂੰ ਜਿਸ ਸ਼ਿੱਦਤ ਨਾਲ ਮਾਂ-ਬੋਲੀ ਰਾਹੀਂ ਪ੍ਰਗਟਾਇਆ ਜਾ ਸਕਦਾ ਹੈ, ਉਹ ਕਿਸੇ ਹੋਰ ਭਾਸ਼ਾ ਨਾਲ ਸੰਭਵ ਹੀ ਨਹੀਂਸੋਚਾਂ, ਵਿਚਾਰਾਂ ਤੇ ਸੁਪਨਿਆਂ ਬਾਰੇ ਸ਼ਾਇਦ ਮਾਂ-ਬੋਲੀ ਤੋਂ ਬਿਨਾਂ ਹੋਰ ਕਿਸੇ ਭਾਸ਼ਾ ਦੇ ਮਾਧਿਅਮ ਰਾਹੀਂ ਸੋਚਿਆ ਵੀ ਨਹੀਂ ਜਾ ਸਕਦਾਕਿਸੇ ਵੀ ਸਭਿਆਚਾਰ ਦੇ ਸਾਹਾਂ ਵਿਚ ਵਸਦੀ ਮਾਂ-ਬੋਲੀ ਨੂੰ ਉਸ ਤੋਂ ਨਿਖੇੜ ਕੇ ਕਦੇ ਵੀ ਨਹੀਂ ਦੇਖਿਆ ਜਾ ਸਕਦਾਮਾਂ-ਬੋਲੀ ਸਭਿਆਚਾਰ ਦੀ ਜਿੰਦਜਾਨ ਹੁੰਦੀ ਹੈਜੇ ਮਾਂ-ਬੋਲੀ ਲੋਕਾਂ ਦੇ ਹਿਰਦਿਆਂ ਵਿਚ ਵਸੀ ਹੋਵੇ ਤਾਂ ਨਾਂ ਬੋਲੀ ਨੂੰ ਕੋਈ ਖਤਰਾ ਹੰਦਾ ਹੈ ਤੇ ਨਾਂ ਹੀ ਸਭਿਆਚਾਰ ਦੇ ਮੁੱਲਵਾਨ ਆਦਰਸ਼ਾਂ ਦੇ ਖੁਰਨ ਦਾ ਕੋਈ ਖ਼ਦਸ਼ਾ ਹੁੰਦਾ ਹੈਮਾਂ ਬੋਲੀਆਂ ਨੂੰ ਮਾਨਤਾ ਦੇਣ ਲਈ ਅਤੇ ਪੂਰੀ ਦੁਨੀਆਂ ਵਿਚ ਭਾਸ਼ਾਈ ਵੰਨਸੁਵੰਨਤਾ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਹੀ ਯੁਨੈਸਕੋ ਨੇ 17 ਨਵੰਬਰ 1999 ਨੂੰ 21 ਫਰਵਰੀ ਦੇ ਦਿਨ ਨੂੰ ‘ਕੌਮਾਂਤਰੀ ਮਾਂ ਬੋਲੀ ਦਿਵਸ’ ਵਜੋਂ ਮਾਨਤਾ ਦਿੱਤੀ ਹੋਈ ਹੈਇਸ ਦਿਨ ਦਾ ਪਿਛੋਕੜ ਇਹ ਹੈ ਕਿ ਆਪਣੀ ਮਾਂ ਬੋਲੀ ਬੰਗਲਾ ਨੂੰ ਹੱਕੀ ਸਥਾਨ ਦਿਵਾਉਣ ਲਈ ਲੋਕ ਬਹੁਤ ਵੱਡੀ ਪੱਧਰ ’ਤੇ ਮੁਜ਼ਾਹਰੇ ਕਰ ਰਹੇ ਸਨਇਸ ਦੌਰਾਨ ਹੀ ਪੁਲੀਸ ਦੀਆਂ ਗੋਲੀਆਂ ਨਾਲ ਢਾਕਾ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਸਮੇਤ ਕਈ ਲੋਕ ਮਾਰੇ ਗਏ ਤੇ ਅਨੇਕਾਂ ਜ਼ਖਮੀ ਹੋ ਗਏਪਾਕਿਸਤਾਨ ਤੋਂ ਵੱਖ ਹੋ ਕੇ 1971 ਵਿਚ ‘ਬੰਗਲਾ ਦੇਸ਼’ ਬਣਨ ਤੋਂ ਬਾਅਦ ਬੰਗਲਾ ਨੂੰ ਰਾਸ਼ਟਰ ਭਾਸ਼ਾ ਐਲਾਨਿਆ ਗਿਆਮਾਂ ਬੋਲੀ ਲਈ ਸ਼ਹੀਦ ਹੋਏ ਆਪਣੇ ਨੌਜਵਾਨਾਂ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ, ਬੰਗਲਾਦੇਸ਼ ਨੇ 28 ਹੋਰ ਦੇਸ਼ਾਂ ਦੇ ਸਹਿਯੋਗ ਨਾਲ ਯੁਨੈਸਕੋ ਵਿਚ ਇਹ ਮਤਾ ਪੇਸ਼ ਕੀਤਾ ਕਿ 21 ਫਰਵਰੀ ਦੇ ਦਿਨ ਨੂੰ ‘ਕੌਮਾਂਤਰੀ ਮਾਂ ਬੋਲੀ ਦਿਵਸ’ ਵਜੋਂ ਮਨਾਇਆ ਜਾਵੇਇਸ ਤਰ੍ਹਾਂ ਬਹੁਤ ਸਾਰੇ ਦੇਸ਼ਾਂ ਵਿਚ ਆਪਣੀਆਂ ਮਾਂ ਬੋਲੀਆਂ ਨੂੰ ਪਿਆਰ ਕਰਨ ਵਾਲੇ ਲੋਕ ਇਸ ਦਿਨ ਨੂੰ ਮਨਾ ਕੇ ਮਾਂ ਬੋਲੀ ਦੀ ਬਿਹਤਰੀ ਲਈ ਯਤਨਸ਼ੀਲ ਹੁੰਦੇ ਹਨ

ਰਸੂਲ ਹਮਜ਼ਾਤੋਵ ਦਾ ਕਥਨ ਹੈ, ਜਿਹੜਾ ਆਦਮੀ ਆਪਣੀ ਮਾਂ-ਬੋਲੀ ਦਾ ਸਤਿਕਾਰ ਨਹੀਂ ਕਰਦਾ, ਉਹ ਸਾਰੀ ਇੱਜ਼ਤ ਗੁਆ ਬੈਠਦਾ ਹੈ’ ਪੰਜਾਬ ’ਤੇ ਇਹ ਕਥਨ ਬਿਲਕੁਲ ਢੁੱਕਦਾ ਹੈਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਪੰਜ ਪਾਣੀਆਂ ਦੀ ਬੋਲੀ ਪੰਜਾਬੀ ਨੂੰ ਆਪਣੇ ਹੀ ਖਿੱਤੇ ਵਿਚ ਰੁਲਣਾ ਪੈ ਰਿਹਾ ਹੈ1967 ਵਿਚ ਰਾਜ-ਭਾਸ਼ਾ ਦਾ ਰੁਤਬਾ ਪ੍ਰਾਪਤ ਕਰਨ ਦੇ ਬਾਵਜੂਦ ਮਾਂ-ਬੋਲੀ ਪੰਜਾਬੀ ਇਸ ਧਰਤੀ ਦੀ ਪਟਰਾਣੀ ਬਣਨ ਦੀ ਥਾਂ ਹੁਣ ਤੱਕ ਗੋਲੀ ਹੀ ਬਣੀ ਰਹੀ ਹੈਅੱਜ ਵੀ ਲੇਖਕਾਂ, ਸਹਿਤਕਾਰਾਂ ਤੇ ਪੰਜਾਬੀ ਪ੍ਰੇਮੀਆਂ ਨੂੰ ਮਾਂ-ਬੋਲੀ ਨੂੰ ਹੱਕੀ ਸਥਾਨ ਦਵਾਉਣ ਲਈ ਧਰਨੇ, ਮੁਜ਼ਾਹਰੇ ਤੇ ਰੈਲੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈਸਮੇਂ ਦੇ ਬੀਤਣ ਨਾਲ ਮਾਤ-ਭਾਸ਼ਾ ਪੰਜਾਬੀ ਦੀ ਸਥਿਤੀ ਵਿਚ ਕੁਝ ਹਾਂ-ਪੱਖੀ ਰੁਝਾਨ ਆਉਣ ਦੀ ਥਾਂ, ਹਾਲਾਤ ਨਿੱਘਰਦੇ ਜਾ ਰਹੇ ਹਨਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਕਹਾਉਣ ਵਾਲਿਆਂ ਨੇ ਭਾਸ਼ਾ ਮਾਹਿਰਾਂ ਦੀ ਰਾਏ ਦੇ ਉਲਟ ਜਾ ਕੇ, ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਠੋਸ ਕੇ ਪੰਜਾਬੀ ਦੇ ਰਾਹ ਵਿਚ ਕੰਡੇ ਬੀਜਣ ਦਾ ਕੰਮ ਕੀਤਾਸਰਕਾਰੀ ਦਫਤਰਾਂ ਵਿਚ ਅੱਜ ਵੀ ਬਹੁਤਾ ਕੰਮ ਅੰਗਰੇਜ਼ੀ ਵਿਚ ਹੀ ਹੁੰਦਾ ਹੈਰਾਜ ਭਾਸ਼ਾ ਆਰਡੀਨੈਂਸ ਦੇ ਬਾਵਜੂਦ ਅਫਸਰਸ਼ਾਹੀ ਅੰਗਰੇਜ਼ੀ ਦੀ ਗੁਲਾਮ ਜ਼ਹਿਨੀਅਤ ਦਾ ਤਿਆਗ ਕਰਨ ਲਈ ਤਿਆਰ ਨਹੀਂ

ਅਸਲ ਕਹਾਣੀ ਇਹ ਹੈ ਕਿ ਜੇ ਪੰਜਾਬ ਦੀ ਹਕੂਮਤ ਚਲਾਉਣ ਵਾਲਿਆਂ ਦੇ ਮਨ ਵਿਚ ਹੀ ਮਾਂ ਬੋਲੀ ਪੰਜਾਬੀ ਪ੍ਰਤੀ ਸਤਿਕਾਰ ਤੇ ਸੁਹਿਰਦਤਾ ਦੀ ਭਾਵਨਾ ਨਹੀਂ ਹੈ ਤਾਂ ਕਿਸ ਨੂੰ ਦੋਸ਼ ਦਿੱਤਾ ਜਾਵੇਪੰਜਾਬ ਦੀ ਨਵੀਂ ਬਣੀ ਸਰਕਾਰ ਦੇ ਮੁੱਖ ਮੰਤਰੀ ਸਮੇਤ ਬਹੁਤੇ ਮੰਤਰੀਆਂ ਵਲੋਂ ਅੰਗਰੇਜ਼ੀ ਵਿਚ ਸੌਂਹ ਚੁੱਕਣ ਤੋਂ ਹੀ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਪੰਜਾਬੀ ਮਾਂ-ਬੋਲੀ ਪ੍ਰਤੀ ਇਨ੍ਹਾਂ ਦਾ ਰਵਈਆ ਕੀ ਹੈਹੈਰਾਨੀਜਨਕ ਵਰਤਾਰਾ ਹੈ ਕਿ ਲੋਕਾਂ ਕੋਲੋਂ ਵੋਟਾਂ ਮੰਗਣ ਸਮੇਂ ਇਨ੍ਹਾਂ ਨੂੰ ਪੰਜਾਬੀ ਦਾ ਹੇਜ ਜਾਗ ਜਾਂਦਾ ਹੈ ਤੇ ਸਰਕਾਰ ਦੇ ਗਠਨ ਤੋਂ ਬਾਅਦ ਅੰਗਰੇਜ਼ੀ ਹਊਮੈ ਦਾ ਸਬੂਤ ਦਿੰਦਿਆਂ ਇਹ ਆਪਣੇ ਆਪ ਨੂੰ ਰਾਜ ਦੇ ਲੋਕਾਂ ਤੋਂ ਵੱਖਰੇ ਸਮਝਣ ਲੱਗ ਜਾਂਦੇ ਹਨਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਜੇ ਸਿੱਖਿਆ ਤੇ ਭਾਸ਼ਾ ਮੰਤਰੀ ਨੂੰ ਹੀ ਪੰਜਾਬੀ ਬੋਲਦਿਆਂ ‘ਅਸਹਿਜਤਾ’ ਮਹਿਸੂਸ ਹੁੰਦੀ ਹੈ ਤਾਂ ਮਾਂ-ਬੋਲੀ ਦੀ ਬਿਹਤਰੀ ਲਈ ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈਸਰਕਾਰੀ ਸਕੂਲਾਂ ਵਿੱਚੋਂ ਵੱਡੀ ਗਿਣਤੀ ਵਿਚ ਸਕੂਲਾਂ ਨੂੰ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਬਦਲਿਆ ਜਾ ਰਿਹਾ ਹੈਮਿਡਲ ਸਕੂਲਾਂ ਵਿੱਚੋਂ ਪੰਜਾਬੀ ਅਤੇ ਹਿੰਦੀ ਅਧਿਆਪਕਾਂ ਦੀਆਂ ਆਸਾਮੀਆਂ ਵਿੱਚੋਂ ਇਕ ਆਸਾਮੀ ਚੁੱਕ ਲੈਣ ਦਾ ਫੁਰਮਾਨ ਵੀ ਜਾਰੀ ਹੋ ਚੁੱਕਾ ਹੈਹੁਣ ਹਿੰਦੀ ਵਾਲਾ ਪੰਜਾਬੀ ਪੜ੍ਹਾਏਗਾ ਤੇ ਪੰਜਾਬੀ ਵਾਲਾ ਹਿੰਦੀ ਪੜ੍ਹਾਏਗਾ

ਕੋਈ ਵੀ ਭਾਸ਼ਾ ਦੂਜੀ ਭਾਸ਼ਾ ਤੋਂ ਸ੍ਰੇਸ਼ਠ ਨਹੀਂ ਹੁੰਦੀਹਰ ਭਾਸ਼ਾ ਦਾ ਆਪਣਾ ਗੌਰਵ ਤੇ ਮਹਾਨਤਾ ਹੁੰਦੀ ਹੈਵੱਖ ਵੱਖ ਭਾਸ਼ਾਵਾਂ ਵਿਚ ਕਿਸੇ ਵਿਅਕਤੀ ਦੀ ਮੁਹਾਰਤ ਉਸ ਦੇ ਵਿਸ਼ਾਲ ਦਾਇਰੇ ਵਿਚ ਵਿਚਰਣ ਲਈ ਸਹਾਈ ਹੋ ਸਕਦੀ ਹੈਪਰ ਮਾਂ-ਬੋਲੀ ਦਾ ਦਰਜਾ ਕਿਸੇ ਵੀ ਹੋਰ ਬੋਲੀ ਤੋਂ ਉੱਪਰ ਹੋਣ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂਕਿਸੇ ਵਿਅਕਤੀ ਨੂੰ ਕਿੰਨੀਆਂ ਭਾਸ਼ਾਵਾਂ ਆਉਂਦੀਆਂ ਹਨ, ਇਹ ਮਹੱਤਵਪੂਰਨ ਨਹੀਂ ਹੈ, ਮਹੱਤਵਪੂਰਨ ਇਹ ਹੈ ਕਿ ਉਸ ਦਾ ਆਪਣੀ ਮਾਂ-ਬੋਲੀ ਪ੍ਰਤੀ ਕੀ ਨਜ਼ਰੀਆ ਹੈਜਦੋਂ ਵੀ ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਆਵਾਜ਼ ਉਠਾਈ ਜਾਂਦੀ ਹੈ ਤਾਂ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਹਿੰਦੀ ਜਾਂ ਅੰਗਰੇਜ਼ੀ ਦੀ ਵਿਰੋਧਤਾ ਕੀਤੀ ਜਾ ਰਹੀ ਹੈਇਨ੍ਹਾਂ ਭਾਸ਼ਾਵਾਂ ਦੀ ਆਪਣੀ ਮਹਾਨਤਾ ਹੈ ਤੇ ਇਨ੍ਹਾਂ ਨੂੰ ਸਿੱਖਣ ਵਿਚ ਕੋਈ ਮਿਹਣਾ ਨਹੀਂ ਹੈਪਰ ਪੰਜਾਬੀ ਨੂੰ ਵਿਸਾਰ ਕੇ ਇਨ੍ਹਾਂ ਨੂੰ ਮੋਹਰੀ ਬਣਾਉਣਾ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਕਿਹਾ ਜਾ ਸਕਦਾਭਾਸ਼ਾ ਮਾਹਿਰਾਂ ਦੀ ਰਾਏ ਹੈ ਕਿ ਜੇਕਰ ਮਾਂ-ਬੋਲੀ ਵਿਚ ਕਿਸੇ ਦੀ ਚੰਗੀ ਮੁਹਾਰਤ ਹੋਵੇ ਤਾਂ ਹੋਰ ਭਾਸ਼ਾਵਾਂ ਸਿੱਖਣ ਵਿਚ ਵੀ ਆਸਾਨੀ ਹੁੰਦੀ ਹੈ

ਬਹੁਤ ਦੁਖਦਾਈ ਵਰਤਾਰਾ ਹੈ ਕਿ ਪੰਜਾਬ ਦੇ ਲੋਕ ਆਪਣੀ ਮਾਂ-ਬੋਲੀ ’ਤੇ ਮਾਣ ਕਰਨ ਦੀ ਥਾਂ, ਇਸ ਵੱਲ ਪਿੱਠ ਕਰੀ ਬੈਠੇ ਹਨਮਾਸੂਮ ਬੱਚਿਆਂ ਤੋਂ ਮੁੱਢਲੇ ਸਾਲਾਂ ਵਿਚ ਹੀ ਮਾਂ-ਬੋਲੀ ਦਾ ਹੱਕ ਖੋਹ ਕੇ, ਉਨ੍ਹਾਂ ਨੂੰ ਅੰਗਰੇਜ਼ੀ ਦੀ ਗੁਲਾਮੀ ਦੇ ਲੜ ਲਾਇਆ ਜਾ ਰਿਹਾ ਹੈਘਰਾਂ ਵਿਚ ਵੀ ਪੰਜਾਬੀ ਵਿਚ ਗੱਲਬਾਤ ਕਰਨ ਦੀ ਥਾਂ ਅੰਗਰੇਜ਼ੀ ਅਤੇ ਹਿੰਦੀ ਵਿਚ ਗੱਲ ਕਰਕੇ ‘ਮਾਣ’ ਮਹਿਸੂਸ ਕੀਤਾ ਜਾ ਰਿਹਾ ਹੈਪੰਜਾਬੀ ਰਿਸ਼ਤੇ-ਨਾਤੇ ਅਤੇ ਨਿੱਤ ਵਰਤੋਂ ਵਿਚ ਆਉਂਦੀਆਂ ਗੱਲਾਂ ਨੂੰ ਵੀ, ਬੱਚੇ ਦੀ ਤੋਤਲੀ ਜ਼ੁਬਾਨ ਤੋਂ ਸੁਣ ਕੇ ਮਾਪੇ ਫੁੱਲੇ ਨਹੀਂ ਸਮਾਉਂਦੇਲੋਕਾਂ ਦੀ ਇਸ ਮਾਨਸਿਕਤਾ ਦਾ ਲਾਭ ਉਠਾ ਕੇ ਹੀ ਕਾਨਵੈਂਟ ਸਕੂਲਾਂ ਵਾਲੇ, ਸਕੂਲ ਵਿਚ ਹਿੰਦੀ ਜਾਂ ਅੰਗਰੇਜ਼ੀ ਵਿਚ ਹੀ ਗੱਲਬਾਤ ਕਰਨ ਦੇ ਫੁਰਮਾਨ ਜਾਰੀ ਕਰਦੇ ਹਨ ਤੇ ਪੰਜਾਬੀ ਬੋਲਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈਕਿਸੇ ਬੱਚੇ ਨੂੰ ਆਪਣੀ ਮਾਂ-ਬੋਲੀ ਵਿਚ ਵਿਚਾਰ ਪ੍ਰਗਟ ਕਰਨ ਤੋਂ ਰੋਕਣਾ, ਮਾਨਸਿਕ ਤੌਰ ’ਤੇ ਉਸ ਤੇ ਜ਼ੁਲਮ ਕਰਨ ਬਰਾਬਰ ਹੈਮੁੱਢਲੇ ਸਾਲਾਂ ਵਿਚ ਹੀ ਬੱਚੇ ਉੱਤੇ ਅੰਗਰੇਜ਼ੀ ਭਾਸ਼ਾ ਦਾ ਬੋਝ ਪਾ ਕੇ, ਉਸ ਦੇ ਸਰੀਰਕ, ਮਾਨਸਿਕ, ਸਭਿਆਚਾਰਕ ਅਤੇ ਭਾਵਨਾਤਮਿਕ ਵਿਕਾਸ ਦੇ ਰਾਹ ਵਿਚ ਰੋੜੇ ਅਟਕਾਏ ਜਾ ਰਹੇ ਹਨ

ਦਿਲਚਸਪ ਗੱਲ ਇਹ ਹੈ ਕਿ ਅੰਗਰੇਜ਼ੀ ਦਾ ‘ੳ, ਅ’ ਨਾਂ ਜਾਣਨ ਵਾਲੇ ਲੋਕ ਵੀ ਵਿਆਹ-ਸ਼ਾਦੀ ਦੇ ਕਾਰਡ ਅੰਗਰੇਜ਼ੀ ਵਿਚ ਛਪਾ ਕੇ ਆਪਣੀ ਹਊਮੈ ਨੂੰ ਪੱਠੇ ਪਾ ਰਹੇ ਹਨਜੇ ਪੁੱਛੋ ਤਾਂ ਜਵਾਬ ਮਿਲਦਾ ਹੈ ਕਿ ਇਸ ਤਰ੍ਹਾਂ ਪੜ੍ਹੇ-ਲਿਖੇ ਤੇ ਅਧੁਨਿਕ ਹੋਣ ਦਾ ਪ੍ਰਭਾਵ ਪੈਂਦਾ ਹੈਥੋੜ੍ਹੇ ਲੋਕ ਹੀ ਹਨ ਜਿਹੜੇ ਪੰਜਾਬੀ ਬੋਲੀ ਦੀ ਮਹਾਨਤਾ ਤੋਂ ਵਾਕਿਫ ਹਨਜਿਸ ਬੋਲੀ ਵਿਚ ਉੱਚ ਪਾਏ ਦਾ ਲੋਕ-ਸਾਹਿਤ ਹੋਵੇ, ਗੁਰੁ ਸਾਹਿਬਾਨ ਵਲੋਂ ਰਚੀ ਬਾਣੀ ਹੋਵੇ, ਸੂਫੀ ਸਾਹਿਤ ਤੇ ਕਿੱਸਾ ਕਾਵਿ ਦੀ ਰਚਨਾ ਹੋਵੇ ਤੇ ਆਧੁਨਿਕ ਸਮਿਆਂ ਵਿਚ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿਚ ਰਚੇ ਸਾਹਿਤ ਦੀਆਂ ਮੁੱਲਵਾਨ ਕਿਰਤਾਂ ਹੋਣ, ਉਸ ਬੋਲੀ ਤੋਂ ਵੀ ਕੋਈ ਮੂੰਹ ਮੋੜ ਲਵੇ ਤਾਂ ਮਨ ਪੀੜੋ-ਪੀੜ ਹੋ ਉੱਠਦਾ ਹੈ

ਹਿੰਦੀ ਦੇ ਰਾਸ਼ਟਰੀ ਭਾਸ਼ਾ ਹੋਣ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ ਦਰਜ ਸਾਰੀਆਂ ਬੋਲੀਆਂ ਹੀ ਰਾਸ਼ਟਰੀ ਭਾਸ਼ਾਵਾਂ ਹਨਅੱਜ ਕੱਲ ਇਕ ਹੋਰ ਮਸਲਾ ਬਹੁਤ ਭਖਿਆ ਹੋਇਆ ਹੈਕੌਮੀ ਰਾਜ ਮਾਰਗਾਂ ’ਤੇ ਲੱਗੇ ਬੋਰਡਾਂ ’ਤੇ ਵੀ ਧੱਕੇਸ਼ਾਹੀ ਕਰਦਿਆਂ ਪੰਜਾਬੀ ਭਾਸ਼ਾ ਨਾਲ ਧੱਕਾ ਕੀਤਾ ਜਾ ਰਿਹਾ ਹੈਪਤਾ ਨਹੀਂ ਇਹ ਸਲਾਹ ਕਿਸ ਨੇ ਦਿੱਤੀ ਕਿ ਸਭ ਤੋਂ ਉੱਤੇ ਹਿੰਦੀ ਫੇਰ ਅੰਗਰੇਜ਼ੀ ਅਤੇ ਪੰਜਾਬੀ ਨੂੰ ਤੀਜੇ ਨੰਬਰ ’ਤੇ ਧੱਕ ਦਿੱਤਾ ਜਾਵੇਅਸਲ ਵਿਚ ਇਹ ਸਾਰਾ ਕੁਝ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ ਪੰਜਾਬੀ ਪ੍ਰਤੀ ਦਿਖਾਈ ਜਾ ਰਹੀ ਗੈਰ-ਜ਼ਿੰਮੇਵਾਰੀ ਤੇ ਬੇਰੁਖ਼ੀ ਦੀ ਭਾਵਨਾ ਦਾ ਸਿੱਟਾ ਹੈਜੇ ਪੰਜਾਬੀ ਹੀ ਆਪਣੀ ਮਾਂ-ਬੋਲੀ ਨੂੰ ਮਾਣ ਨਹੀਂ ਦੇਣਗੇ ਤਾਂ ਦੂਜਿਆਂ ਤੋਂ ਕੋਈ ਆਸ ਰੱਖਣੀ ਕੇਵਲ ਭਰਮ ਹੀ ਹੈਪੰਜਾਬੀ ਬੋਲੀ ਦੇ ਪ੍ਰੇਮ ਵਿਚ ਰੰਗਿਆ ਕਰਨਾਟਕ ਦਾ ਪ੍ਰੋ. ਰਾਉ ਧਰੇਨਵਰ ਇਕੱਲਾ ਹੀ, ਪੰਜਾਬੀ ਬੋਲੀ ਨੂੰ ਹੱਕੀ ਸਥਾਨ ਦਿਵਾਉਣ ਲਈ ਝੰਡਾ ਚੁੱਕੀ ਤੁਰਿਆ ਹੋਇਆ ਹੈਪੰਜਾਬੀਆਂ ਲਈ ਇਹ ਸ਼ਰਮਸਾਰ ਹੋਣ ਵਾਲੀ ਗੱਲ ਵੀ ਹੈ ਕਿ ਮਾਂ-ਬੋਲੀ ਕੰਨੜ ਦਾ ਜਾਇਆ ਇਕ ਸ਼ਖ਼ਸ ਪੰਜਾਬੀ ਨਾਲ ਇਸ ਹੱਦ ਤੱਕ ਇਸ਼ਕ ਕਰ ਰਿਹਾ ਹੈ ਕਿ ਉਸ ਕੋਲੋਂ ਪੰਜਾਬੀ ਪ੍ਰਤੀ ਕੀਤਾ ਜਾ ਰਿਹਾ ਵਿਤਕਰਾ ਬਰਦਾਸ਼ਤ ਨਹੀਂ ਹੁੰਦਾ, ਤੇ ਉਹ ਆਪਣਾ ਰੋਸ ਪ੍ਰਗਟਾਉਣ ਲਈ ਝੰਡਾ ਚੁੱਕ ਕੇ ਤੁਰ ਪੈਂਦਾ ਹੈਜੇ ਪੰਜਾਬੀਆਂ ਦੇ ਮਨ ਵਿਚ ਮਾਂ-ਬੋਲੀ ਪ੍ਰਤੀ ਅਜਿਹਾ ਅਹਿਸਾਸ ਪੈਦਾ ਹੋਇਆ ਹੁੰਦਾ ਤਾਂ ਅੱਜ ਸਥਿਤੀ ਹੋਰ ਹੁੰਦੀ

ਅਜਿਹੀ ਨਾਖ਼ੁਸ਼ਗਵਾਰ ਸਥਿਤੀ ਵਿਚ ਬਹੁਤ ਉਦਾਸ ਹੈ ਮਾਂ-ਬੋਲੀਉਹਦੇ ਆਪਣੇ ਜਾਇਆਂ ਨੇ ਹੀ ਉਸ ਕੋਲੋਂ ਮੂੰਹ ਮੋੜ ਲਿਆ ਹੈਪੰਜਾਬੀ ਸ਼ਾਇਰ ਫਿਰੋਜ਼ਦੀਨ ਸ਼ਰਫ ਨੇ ਤਾਂ ਕਈ ਵਰ੍ਹੇ ਪਹਿਲਾਂ ਹੀ ਮਾਂ-ਬੋਲੀ ਦੇ ਦਰਦ ਨੂੰ ਇਕ ਕਵਿਤਾ ਰਾਹੀਂ ਪੇਸ਼ ਕਰਦਿਆਂ ਮਾਂ-ਬੋਲੀ ਵਲੋਂ ਪੰਜਾਬੀ ਪਿਆਰਿਆਂ ਨੂੰ ਮਿਹਣਾ ਮਾਰਦਿਆਂ ਕਿਹਾ ਸੀ, “ਪੁੱਛੀ ਸ਼ਰਫ ਨਾਂ ਜਿਨ੍ਹਾਂ ਨੇ ਬਾਤ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।” ਸਮੇਂ ਦੀ ਲੋੜ ਅਨੁਸਾਰ ਅੰਗਰੇਜ਼ੀ ਸਿੱਖਣ ਪੜ੍ਹਨ ਵਿਚ ਕੋਈ ਬੁਰਾਈ ਨਹੀਂ ਹੈ, ਪਰ ਮਾਂ-ਬੋਲੀ ਪੰਜਾਬੀ ਨੂੰ ਦਰ-ਕਿਨਾਰ ਕਰਕੇ ਕਿਸੇ ਹੋਰ ਭਾਸ਼ਾ ਦੇ ਲੜ ਲੱਗ ਜਾਣਾ ਬੇਸਮਝੀ ਦਾ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈਪੰਜਾਬੀ ਸ਼ਾਇਰ ਗੁਰਮੁਖ ਸਿੰਘ ਮੁਸਾਫਿਰ ਨੇ ਪੰਜਾਬੀਆਂ ਦੀ ਅਜਿਹੀ ਮਾਨਸਿਕਤਾ ਬਾਰੇ ਕਦੇ ਲਿਖਿਆ ਸੀ:

ਇਹਦੇ ਪੁੱਤ ਰੰਗੀਲੜੇ ਛੈਲ ਬਾਂਕੇ
ਬੋਲੀ ਆਪਣੀ ਮਨੋਂ ਭੁਲਾਈ ਜਾਂਦੇ
ਪਿੱਛੇ ਸਿੱਪੀਆਂ ਦੇ ਖਾਂਦੇ ਫਿਰਨ ਗੋਤੇ,
ਤੇ ਪੰਜ ਆਬ ਦਾ ਮੋਤੀ ਰੁਲਾਈ ਜਾਂਦੇ

ਗੁਰਬਿੰਦਰ ਸਿੰਘ ਮਾਣਕ

ਮੁਬਾਇਲ-9815356086

**

ਰਿਸ਼ਤਿਆਂ ਦੀ ਗੰਢ --- ਤਰਸੇਮ ਲੰਡੇ

ਜਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਬਹੁਤ ਅਹਿਮੀਅਤ ਹੁੰਦੀ ਹੈਪੈਸੇ ਤੋਂ ਵੱਧ ਕੇ ਰਿਸ਼ਤੇ ਜ਼ਰੂਰੀ ਹਨਇਸਦਾ ਪਤਾ ਕਿਸੇ ਦੇ ਤੁਰ ਜਾਣ ਤੋਂ ਬਾਅਦ ਹੀ ਲੱਗਦਾ ਹੈਕਿਸੇ ਦੇ ਅੰਤਮ ਕਿਰਿਆ ਕਰਮ ਦੌਰਾਨ ਹਰੇਕ ਦੇ ਮੂੰਹ ’ਤੇ ਉਸ ਚਲੇ ਗਏ ਵਿਅਕਤੀ ਦੀਆਂ ਹੀ ਗੱਲਾਂ ਹੁੰਦੀਆਂ ਹਨਉਸ ਵੇਲੇ ਸਾਨੂੰ ਇਹ ਅਹਿਸਾਸ ਹੁੰਦਾ ਕਿ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਅਸੀਂ ਕਿਉਂ ਸ਼ਰੀਕੇ ਬੰਨ੍ਹਣ ਲੱਗੇ ਹੋਏ ਹਾਂਪਰ ਘਰ ਆ ਕੇ ਸਭ ਭੁੱਲ ਭਲਾ ਜਾਂਦੇ ਹਾਂਇਸੇ ਤਰ੍ਹਾਂ ਦੀ ਹੀ ਇਹ ਇੱਕ ਘਟਨਾ ਹੈਮੇਰੇ ਤਾਏ ਦਾ ਮੁੰਡਾ ਹਰਜਿੰਦਰ ਸੀ.ਆਰ.ਪੀ.ਐੱਫ ਵਿੱਚ ਬਤੌਰ ਹੌਲਦਾਰ ਸੇਵਾਵਾਂ ਨਿਭਾ ਰਿਹਾ ਸੀਅੰਦਾਜ਼ਨ ਮੈਂ ਉਸ ਤੋਂ ਕੋਈ 8-9 ਸਾਲ ਛੋਟਾ ਹੋਵਾਂਗਾਅਸੀਂ ਦਿਲਾਂ ਦੇ ਚੰਗੇ ਸਾਂਝੀ ਸਾਂਕਈ ਵਾਰ ਉਸ ਨੇ ਇਸ ਸਬੰਧੀ ਕਹਿ ਵੀ ਦੇਣਾ ‘ਰਿਸ਼ਤਾ ਉਮਰਾਂ ਦਾ ਨਹੀਂ, ਦਿਲਾਂ ਦਾ ਹੁੰਦਾ ਹੈ।’ ਮੇਰੇ ਮੁਤਾਬਕ ਇਹ ਬਿਲਕੁਲ ਸਾਰਥਕ ਸ਼ਬਦ ਸਨਜਦ ਉਸਨੇ ਛੁੱਟੀ ਆਉਣਾ ਹੁੰਦਾ ਤਾਂ ਅੱਗੋਂ ਲੈਣ ਲਈ ਮੈਂ ਸਾਇਕਲ ਤੇ ਪਹਿਲਾਂ ਹੀ ਸਮਾਲਸਰ (ਲਾਗਲੇ ਪਿੰਡ) ਚਲੇ ਜਾਣਾਸੰਨ 2006 ਵਿੱਚ ਮੈਂ ਲੁਧਿਆਣੇ ਲੈਬੌਰੇਟਰੀ ਟੈਕਨੀਸ਼ੀਅਨ ਦਾ ਡਿਪਲੋਮਾ ਕਰ ਰਿਹਾ ਸੀ ਤੇ ਹਰਜਿੰਦਰ ਦੀ ਪੋਸਟਿੰਗ ਦਿੱਲੀ ਵਿਖੇ ਸੀਇਸ ਵਕਤ ਦੌਰਾਨ ਉਸ ਦੇ ਛੋਟੇ ਭਰਾ ਪਲਵਿੰਦਰ ਦੀ ਅਚਾਨਕ ਹੀ ਮੌਤ ਹੋ ਗਈਮੌਤ ਦੀ ਖਬਰ ਸੁਣਦਿਆਂ ਹੀ ਅਸੀਂ ਆਪਣੇ-ਆਪਣੇ ਟਿਕਾਣਿਆਂ ਤੋਂ ਘਰ ਵੱਲ ਨੂੰ ਚੱਲ ਪਏਅਸੀਂ ਦੋਵੇਂ ਮੋਗੇ, ਕੋਟਕਪੂਰਾ ਬਾਈਪਾਸ ਤੇ ਇਕੱਠੇ ਹੋ ਗਏਆ ਮੇਰਾ ਭਰਾ ...’ ਕਹਿ ਉਸਦੀ ਭੁੱਬ ਨਿਕਲ ਗਈਇੱਕ ਦੂਜੇ ਨੂੰ ਗਲੇ ਮਿਲ ਕੇ ਅਸੀਂ ਆਪਣਾ ਮਨ ਹਲਕਾ ਕੀਤਾਇੱਥੋਂ ਬੱਸ ਲਈ ਤੇ ਪਿੰਡ ਵੱਲ ਨੂੰ ਚੱਲ ਪਏਘਰ ਦਾ ਗਮਗੀਨ ਮਾਹੌਲ ਨਾ ਝੱਲਣਯੋਗ ਸੀਸਿਆਣੇ ਕਹਿੰਦੇ ਭਰਾ ਤਾਂ ਸੱਜੀਆਂ-ਖੱਬੀਆਂ ਬਾਹਾਂ ਹੁੰਦੇ ਹਨਆਫਤ ਆਉਣ ਤੇ ਇੱਕ-ਦੂਜੇ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਨਪਰ ਰੱਬ ਦੇ ਇਸ ਭਾਣ ਅੱਗੇ ਤਾਂ ਬੰਦਾ ਵੀ ਲਾਚਾਰ ਤੇ ਬੇਵੱਸ ਹੁੰਦਾ ਹੈ

ਕੁਦਰਤ ਦਾ ਭਾਣਾ ਮੰਨਦਿਆਂ ਸਭ ਰੀਤਾਂ ਨੂੰ ਪੂਰਿਆ ਗਿਆਘਰਦੇ ਹਾਲਾਤ ਕੁਝ ਸਮਾਂ ਤਾਂ ਅਣਸੁਖਾਵੇਂ ਚੱਲਦੇ ਰਹੇਜਿਸਦੇ ਸਿਰ ਦਾ ਸਾਂਈ ਚਲਾ ਗਿਆ ਸੀ, ਉਹ ਭਲਾ ਔਲਾਦ ਤੋਂ ਬਿਨਾਂ ਕਿਸ ਸਹਾਰੇ ਇੱਥੇ ਦਿਨ ਕੱਢਦੀਸਮਾਂ ਪਾ ਕੇ ਉਸ ਨੇ ਕਿਤੇ ਹੋਰ ਵਿਆਹ ਕਰਵਾ ਲਿਆਜ਼ਿੰਦਗੀ ਦੀ ਗੱਡੀ ਹੌਲੀ-ਹੌਲੀ ਆਪਣੀ ਲੀਹ ਤੇ ਚੱਲਣ ਲੱਗੀ

ਹਰਜਿੰਦਰ ਦੀ ਸਾਖ ਟੁੱਟ ਜਾਣ ਕਰਕੇ ਉਹ ਵੀ ਇਕੱਲਾਪਨ ਮਹਿਸੂਸ ਕਰਦਾ ਸੀਪਰ ਚਾਚੇ-ਤਾਏ ਦੇ ਮੁੰਡਿਆਂ ਵਿੱਚ ਕੀ ਫਰਕ ਹੁੰਦਾ, ਮੈਨੂੰ ਵੀ ਉਸਦੀ ਮੌਤ ਦਾ ਦੁੱਖ ਸੀ ਤੇ ਉਂਝ ਮੈਂ ਵੀ ਇਕੱਲਾ ਹੀ ਸਾਂਹਰਜਿੰਦਰ ਤੇ ਮੈਂ ਬਾਹਰ ਰਹਿੰਦੇ ਹੋਣ ਕਰਕੇ ਉਸਦਾ ਦੋਹਾਂ ਘਰਾਂ ਨੂੰ ਆਸਰਾ ਸੀਸਾਡਾ ਤਿੰਨਾਂ ਦਾ ਮੋਹ ਪਿਆਰ ਹੁਣ ਦੋਹਾਂ ਵਿੱਚ ਵੰਡ ਗਿਆ ਸੀਪਿਤਾ ਜੀ ਤੇ ਤਾਏ ਵਿਚਕਾਰ ਕਦੀ ਉੱਨੀ- ਇੱਕੀ ਹੋ ਵੀ ਜਾਣੀ ਤਾਂ ਵੀ ਅਸੀਂ ਆਪਣਾ ਵਰਤਾ ਉਵੇਂ ਹੀ ਰੱਖਦੇਪਰ ਫਿਰ ਜੇ ਕਦੀ ਕੋਈ ਨਿੱਕਾ ਮੋਟਾ ਗਿਲਾ-ਸ਼ਿਕਵਾ ਹੋ ਵੀ ਜਾਣਾ ਤਾਂ ਜਦ ਉਸਨੇ ਛੁੱਟੀ ਆਉਣਾ ਤਾਂ ਅਸੀਂ ਇਕੱਠਿਆਂ ਬੈਠ ਆਪਣੇ ਮਨ-ਮੁਟਾਵ ਸਾਂਝੇ ਕਰ ਲੈਣੇਹਰ ਵੇਲੇ ਉਹ ਸਾਫ ਦਿਲ ਇਨਸਾਨ ਜਾਪਿਆਉਸਨੇ ਕਹਿਣਾ, “ਜੇ ਕਿਤੇ ਕੋਈ ਗਿਲਾ-ਸ਼ਿਕਵਾ ਹੋ ਵੀ ਜਾਂਦਾ ਤਾਂ ਦਿਲ ਵਿੱਚ ਰੱਖਣ ਨਾਲੋਂ, ਬਹਿ ਕੇ ਸਾਂਝਾ ਕਰ ਲੈਣਾ ਚੰਗਾ ਹੁੰਦੈ ...” ਉਸਦੇ ਇਹ ਸ਼ਬਦ ਉਸਦੀ ਸਿਆਣਪਤਾ ਨੂੰ ਦਰਸਾਉਂਦੇ ਸਨ

ਮੇਰੇ ਵਿਆਹ ਵੇਲੇ ਵੀ ਸਾਰੀ ਜ਼ਿੰਮੇਵਾਰੀ ਹਰਜਿੰਦਰ ਦੇ ਮੋਢਿਆਂ ਤੇ ਸੀਛੋਟਾ ਹੋਣ ਕਰਕੇ ਮੈਂ ਉਸਦੀ ਹਰ ਗੱਲ ਨੂੰ ਸਿਰ ਮੱਥੇ ਮੰਨਦਾ ਸੀਉਹ ਨਿਡਰ, ਵਧੀਆ ਅਗਵਾਈਕਾਰ, ਸੁੱਘੜ-ਸਿਆਣਾ ਇਨਸਾਨ ਸੀਬਾਕੀ ਉਹ ਦੂਜੇ ਫੌਜੀ ਸੈਨਿਕਾਂ ਵਾਂਗ ਆਪਣੀਆਂ ਸੇਵਾਵਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਸੀ

ਹੁਣ ਹਰਜਿੰਦਰ ਦੀ ਤਾਇਨਾਤੀ ਸ਼੍ਰੀ ਨਗਰ ਦੀ ਸੀਇਸ ਵਾਰ ਛੁੱਟੀ ਕੱਟ ਕੇ ਜਾਣ ਤੋਂ ਬਾਅਦ ਉਸਦੀ ਫੋਨ ’ਤੇ ਘਰ ਗੱਲ ਬਹੁਤ ਘੱਟ ਹੋਈਉੱਥੇ ਨੈੱਟਵਰਕ ਦੀ ਸਮੱਸਿਆ ਅਕਸਰ ਹੀ ਰਹਿੰਦੀ ਸੀਕਈ ਵਾਰ ਮੈਂ ਫੋਨ ਲਾਇਆ ਵੀ ਪਰ ਸੰਪਰਕ ਨਹੀਂ ਹੋ ਪਾਇਆਦਿਲ ਵਿੱਚ ਮੈਂ ਇਹ ਸੋਚਦਾ ਕਿਤੇ ਕੋਈ ਗਿਲਾ-ਸ਼ਿਕਵਾ ਨਾ ਹੋਏ ਉਸ ਨੂੰ, ਜੋ ਉਸ ਨੇ ਫੋਨ ਵੀ ਨਹੀਂ ਕੀਤਾਪਰ ਸ੍ਰੀਨਗਰ ਦੇ ਅਣਸੁਖਾਵੇਂ ਹਾਲਾਤਾਂ ਤੋਂ ਵੀ ਅਸੀਂ ਭਲੀਭਾਂਤ ਜਾਣੂ ਸਾਂਇਸੇ ਕਰਕੇ ਸਾਡੇ ਪਰਿਵਾਰ ਨੂੰ ਉਸਦੀ ਜ਼ਿਆਦਾ ਫਿਕਰ ਰਹਿੰਦੀਬਾਕੀ ਤਾਇਆ ਜੀ ਅਤੇ ਬਾਕੀ ਪਰਿਵਾਰ ਨੂੰ ਉਸ ਦੂਰ ਬੈਠੇ ਦਾ ਵੀ ਸਹਾਰਾ ਸੀਰੋਜ਼ਾਨਾ ਦੀਆਂ ਨਵੀਆਂ ਖਬਰਾਂ ਸੁਣ ਇੱਥੇ ਬੈਠੇ ਬੰਦੇ ਦਾ ਸਰੀਰ ਵੀ ਸੁੰਨ ਹੋ ਜਾਂਦਾ ਹੈਫਿਰ ਅਜਿਹੇ ਹਾਲਾਤ ਦਾ ਸਾਹਮਣਾ ਉਹ ਕਿਵੇਂ ਕਰਦੇ, ਇਹ ਤਾਂ ਉਹਨਾਂ ਨੂੰ ਹੀ ਪਤਾ ਹੁੰਦਾਕਈ ਵਾਰ ਉਸ ਕੋਲੋਂ ਇਹ ਜ਼ਰੂਰ ਪਤਾ ਲੱਗਣਾ ਕਿ ਇਹ ਹਮਲਾ ਸਾਡੇ ਨੇੜੇ ਹੀ ਜਾਂ ਸਾਡੇ ਤੋਂ ਥੋੜ੍ਹੀ ਦੂਰ ਹੀ ਹੋਇਆ ਸੀ

ਪਰ ਢਿੱਲੀ ਗੱਲ ਕਰਨਾ ਹਰਜਿੰਦਰ ਦੇ ਸੁਭਾਅ ਦੇ ਉਲਟ ਸੀਇਹ ਗੱਲ ਕੋਈ ਜੁਲਾਈ 2012 ਦੀ ਹੈ, ਜਦ ਉਸਦੇ ਅਫਸਰ ਦਾ ਫੋਨ ਆਇਆ ਕਿ ਹਰਜਿੰਦਰ ਦੀ ਤਬੀਅਤ ਠੀਕ ਨਹੀਂ ...ਹਰਜਿੰਦਰ ਦੇ ਘਰ ਵਾਲੀ ਰਿਸ਼ਤੇ ਵਿੱਚੋਂ ਮੇਰੀ ਮਾਸੀ ਲੱਗਦੀ ਸੀਅਫਸਰ ਦੇ ਕਹਿਣ ਮੁਤਾਬਕ ਮਾਸੀ ਅਤੇ ਪਿਤਾ ਜੀ ਸ੍ਰੀਨਗਰ ਵੱਲ ਚੱਲ ਪਏਪਿੱਛੋਂ ਅਸੀਂ ਸਭ ਉਸਦੀ ਖੈਰੀਅਤ ਦੀਆਂ ਦੁਆਵਾਂ ਮੰਗ ਰਹੇ ਸਾਂਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀਉੱਥੇ ਪਹੁੰਚ ਕੇ ਪਿਤਾ ਜੀ ਹੋਰਾਂ ਤੋਂ ਪਤਾ ਲੱਗਾ ਕਿ ਉਸਦੇ ਦਿਮਾਗ ਦੀ ਨਾੜੀ ਫਟ ਗਈ ਤੇ ... ਉਹ ...

ਰੱਬ ਦਾ ਇਹ ਭਾਣਾ ਮੰਨਣਾ ਸਾਨੂੰ ਬਹੁਤ ਔਖਾ ਹੋ ਗਿਆਖਬਰ ਸੁਣਦਿਆਂ ਹੀ ਘਰ ਵਿੱਚ ਤਰਥੱਲੀ ਮੱਚ ਗਈਬੱਚਿਆਂ ਸਮੇਤ ਪਰਿਵਾਰ ਨੂੰ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਪਿਆਇਸ ਤਰ੍ਹਾਂ ਦਾ ਘਾਟਾ ਤਾਂ ਰੱਬ ਕਿਸੇ ਨੂੰ ਨਾ ਪਾਵੇਉਸ ਵੇਲੇ ਤਾਂ ਇਹ ਮਹਿਸੂਸ ਹੁੰਦਾ ਸੀ ਕਿ ਪਰਿਵਾਰ ਇਸ ਅਸਹਿ ਦੁੱਖ ਵਿੱਚੋਂ ਕਿਵੇਂ ਨਿਕਲੇਗਾਪਰ `ਜੋ ਤਿਸ ਭਾਵੈ ਨਾਨਕਾ ਸੋਈ ਗੱਲ ਚੰਗੀ’ ਵਾਕ ਦੇ ਸਹਾਰੇ ਸਭ ਸਾਧਾਰਨ ਜਿਹੀ ਜਿੰਦਗੀ ਵਿੱਚ ਪਰਤ ਆਏਪਰ ਉਸਦੇ ਕਹੇ ਹੋਏ ਸ਼ਬਦ ਜੇ ਕਿਤੇ ਕੋਈ ਗਿਲਾ-ਸ਼ਿਕਵਾ ਹੋ ਵੀ ਜਾਂਦਾ ਤਾਂ ਦਿਲ ਵਿੱਚ ਰੱਖਣ ਨਾਲੋਂ ਬਹਿ ਕੇ ਸਾਂਝਾ ਕਰ ਲੈਣਾ ਚੰਗਾ ਹੁੰਦੈ ...’ ਉਪਦੇਸ਼ ਦੇਣ ਦੇ ਨਾਲ-ਨਾਲ ਅੱਜ ਵੀ ਅੱਖਾਂ ਨੂੰ ਨਮ ਕਰ ਦਿੰਦੇ ਹਨ

*****

(1027)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਬਿੰਦਰ ਸਿੰਘ ਮਾਣਕ

ਗੁਰਬਿੰਦਰ ਸਿੰਘ ਮਾਣਕ

Kharal Kalan, Jalandhar, Punjab, India.
Phone: (91 - 98153 - 56086)

Email: (gurbindermanak@gmail.com)