KrishanPartap7ਹਰ ਅੱਧੇ ਘੰਟੇ ਬਾਅਦ ਇਹ ਖ਼ਬਰ ਉਸ ਚੈਨਲ ਦੀਆਂ ਮੁੱਖ ਖ਼ਬਰਾਂ ਵਿੱਚ ਘੁੰਮਣ ਲੱਗ ਪਈ ...
(9 ਫਰਬਰੀ 2018)

 

ਮੈਨੂੰ ਇੱਕ ਸਕੂਲ ਅਧਿਆਪਕ ਵਜੋਂ ਪੜ੍ਹਾਉਂਦਿਆਂ ਸਤਾਰਾਂ ਸਾਲ ਹੋ ਗਏ ਹਨਹੁਣ ਮੈਂ ਸਿੱਖਿਆ ਮਹਿਕਮੇ ਦੀਆਂ ਸਾਰੀਆਂ ਖੂਬੀਆਂ ਅਤੇ ਕਮੀਆਂ ਨੂੰ ਉਂਗਲਾਂ ਉੱਤੇ ਗਿਣ ਸਕਦਾ ਹਾਂਇੰਨਾ ਕੁ ਤਾਂ ਮੈਂ ਦਾਅਵੇ ਨਾਲ ਆਖ ਸਕਦਾ ਹਾਂ ਕਿ ਸਿੱਖਿਆ ਵਿਭਾਗ ਬਹੁਤ ਜ਼ਿਆਦਾ ਈਮਾਨਦਾਰ ਅਤੇ ਮਿਹਨਤੀ ਵਿਅਕਤੀਆਂ ਨਾਲ ਭਰਿਆ ਪਿਆ ਹੈਭਾਵੇਂ ਕਿ ਕੁਝ ਕੁ ਕਾਲੀਆਂ ਭੇਡਾਂ ਵੀ ਇਸ ਮਹਿਕਮੇ ਵਿੱਚ ਮੌਜੂਦ ਹਨ ਪਰ ਇਹ ਤਾਂ ਦੁਨੀਆ ਦੇ ਲਗਭਗ ਹਰ ਖੇਤਰ ਵਿੱਚ ਹੀ ਹੁੰਦੀਆਂ ਹਨ

ਸਿੱਖਿਆ ਮਹਿਕਮੇ ਦਾ ਪ੍ਰਿੰਟ ਮੀਡੀਏ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈਕਿਸੇ ਵੀ ਅਖ਼ਬਾਰ ਦੇ ਲੋਕਲ ਕੀ, ਬਾਕੀ ਦੇ ਪੰਨਿਆਂ ਵਿੱਚ ਵੀ ਜ਼ਿਆਦਾਤਰ ਖ਼ਬਰਾਂ ਸਿੱਖਿਆ ਮਹਿਕਮੇ ਨਾਲ ਸਬੰਧਤ ਹੀ ਹੁੰਦੀਆਂ ਹਨਜਿੱਥੇ ਵਿਦਿਆਰਥੀਆਂ ਨੂੰ ਅਖ਼ਬਾਰਾਂ ਨਾਲ ਜੋੜਣ ਵਿੱਚ ਅਧਿਆਪਕ ਵਰਗ ਨੇ ਸ਼ਲਾਘਯੋਗ ਰੋਲ ਅਦਾ ਕੀਤਾ ਹੈ ਉੱਥੇ ਹੀ ਮੀਡੀਏ ਨੇ ਸਿੱਖਿਆ ਵਿਭਾਗ ਨੂੰ ਬਚਾਉਣ ਵਿੱਚ ਬੜੀ ਹੀ ਸਾਰਥਿਕ ਭੂਮਿਕਾ ਨਿਭਾਈ ਹੈਪਿਛਲੇ ਕੁਝ ਕੁ ਸਮੇਂ ਤੋਂ ਦੋਵਾਂ ਵਰਗਾਂ ਵਿੱਚ ਤਕਰਾਰ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿਸ ਕਾਰਨ ਦੋਵਾਂ ਵਿਚਕਾਰ ਸ਼ਬਦੀ ਜੰਗ ਚੱਲ ਪੈਂਦੀ ਹੈ

ਜਿਸ ਤਰ੍ਹਾਂ ਸਿੱਖਿਆ ਮਹਿਕਮੇ ਵਿੱਚ ਕੁਝ ਕੁ ਮਾੜੇ ਬੰਦਿਆਂ ਦੀ ਹੋਂਦ ਕਾਰਨ ਮਹਿਕਮੇ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ ਉਸੇ ਤਰ੍ਹਾਂ ਪੱਤਰਕਾਰੀ ਵਿੱਚ ਵੀ ਕੁਝ ਗਲਤ ਅਨਸਰ ਘੁਸਪੈਠ ਕਰ ਚੁੱਕੇ ਹਨਅਜਿਹੇ ਵਿਅਕਤੀਆਂ ਨੇ ਮੀਡੀਏ ਦੀ ਵਿਸ਼ਵਾਸਯੋਗਤਾ ਨੂੰ ਖੋਰਾ ਲਗਾਇਆ ਹੈ

ਮੇਰੇ ਪੁਰਾਣੇ ਸਕੂਲ ਵਿੱਚ ਵਾਪਰੀ ਇੱਕ ਘਟਨਾ ਮੈਨੂੰ ਬੜਾ ਹੀ ਪ੍ਰੇਸ਼ਾਨ ਕਰਦੀ ਰਹਿੰਦੀ ਹੈਉਸ ਸਕੂਲ ਵਿੱਚ ਵੀਹ ਪੋਸਟਾਂ ਖਾਲੀ ਸਨਬਾਕੀ ਸਟਾਫ ਜਿਵੇਂ-ਕਿਵੇਂ ਕਰ ਕੇ ਡੰਗ ਟਪਾ ਰਿਹਾ ਸੀਇੱਕ ਦਿਨ ਸਕੂਲ ਦੇ ਟੈਲੀਫੋਨ ਦੀ ਤਾਰ ਟੁੱਟ ਗਈ, ਜਿਸ ਕਾਰਨ ਸਕੂਲ ਦੀ ਇੰਟਰਨੈੱਟ ’ਤੇ ਆਉਣ-ਜਾਣ ਵਾਲੀ ਡਾਕ ਦਾ ਸਾਰਾ ਕੰਮ ਰੁਕ ਗਿਆਦਫ਼ਤਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗ ਪਈਆਂ ਸਨਤੀਜੇ ਕੁ ਦਿਨ ਟੈਲੀਫੋਨ ਐਕਸਚੇਂਜ ਦਾ ਇੱਕ ਕਰਮਚਾਰੀ ਨਵੀਂ ਤਾਰ ਪਾਉਣ ਲਈ ਆ ਗਿਆਤਾਰ ਜੋੜਣ ਲਈ ਪੌੜੀ ਦੀ ਜ਼ਰੂਰਤ ਸੀਇੱਕ ਅਧਿਆਪਕ ਨੇ ਨੇੜਲੇ ਘਰਾਂ ਦੇ ਦੋਂਹ ਵਿਦਿਆਰਥੀਆਂ ਨੂੰ ਪੌੜੀ ਲੈ ਕੇ ਆਉਣ ਲਈ ਆਖ ਦਿੱਤਾ

ਮਾੜੀ ਕਿਸਮਤ ਨੂੰ ਜਦ ਉਹ ਦੋਵੇਂ ਵਿਦਿਆਰਥੀ ਪੌੜੀ ਲੈ ਕੇ ਆ ਰਹੇ ਸਨ ਤਾਂ ਇੱਕ ਟੀ.ਵੀ. ਚੈਨਲ ਦੇ ਪੱਤਰਕਾਰ ਨੇ ਉਹਨਾਂ ਦੀ ਮੂਵੀ ਬਣਾ ਲਈ ਅਤੇ ਉਹਨਾਂ ਦੇ ਬਿਆਨ ਵੀ ਰਿਕਾਰਡ ਕਰ ਲਏਉਸ ਤੋਂ ਬਾਅਦ ਉਹ ਸਕੂਲ ਵਿੱਚ ਆ ਕੇ ਪ੍ਰਿੰਸੀਪਲ ਨੂੰ ਇਸ ਬਾਰੇ ਸਵਾਲ ਕਰਨ ਲੱਗ ਪਿਆਪੱਤਰਕਾਰ ਕੈਮਰੇ ਵਿੱਚ ਪ੍ਰਿੰਸੀਪਲ, ਸਬੰਧਤ ਅਧਿਆਪਕ ਅਤੇ ਉੱਥੇ ਮੌਜੂਦ ਹੋਰ ਵਿਦਿਆਰਥੀਆਂ ਦੇ ਬਿਆਨ ਰਿਕਾਰਡ ਕਰ ਕੇ ਚਲਾ ਗਿਆ ਸੀਕੁਝ ਕੁ ਪਲਾਂ ਵਿੱਚ ਹੀ ਇਹ ਗੱਲ ਦਾ ਸਾਰੇ ਸਟਾਫ ਨੂੰ ਪਤਾ ਲੱਗ ਗਿਆਸਾਰੇ ਜਣੇ ਇਕੱਠੇ ਹੋਏ ਤੇ ਇਸ ਮੁਸੀਬਤ ਦਾ ਹੱਲ ਸੋਚਣ ਲੱਗ ਪਏਪੱਤਰਕਾਰ ਦੇ ਹੱਥ ਵਿੱਚ ਫੜੇ ਹੋਏ ਮਾਈਕ ਉੱਤੇ ਉਸ ਦੇ ਚੈਨਲ ਦਾ ਨਾਮ ਲਿਖਿਆ ਹੋਣ ਕਾਰਨ ਉਸ ਦਾ ਸਾਰਾ ਪਤਾ ਟਿਕਾਣਾ ਸਾਨੂੰ ਪਤਾ ਲੱਗ ਗਿਆਉਸ ਪੱਤਰਕਾਰ ਦੇ ਕਿਸੇ ਲਿਹਾਜੀ ਸੱਜਣ ਨੂੰ ਵਿੱਚ ਪਾ ਕੇ ਅਸੀਂ ਉਸ ਨੂੰ ਫਿਰ ਤੋਂ ਸਕੂਲ ਆਉਣ ਲਈ ਮਨਾ ਲਿਆ ਪੱਤਰਕਾਰ ਇੱਕ ਸ਼ਰਤ ’ਤੇ ਖ਼ਬਰ ਨਾ ਚਲਾਉਣ ਲਈ ਰਾਜ਼ੀ ਹੋਇਆਉਸ ਦੀ ਮੰਗ ਹੀ ਇੰਨੀ ਵੱਡੀ ਸੀ ਸਭ ਦੇ ਮੂੰਹ ਹੀ ਅੱਡੇ ਰਹਿ ਗਏ ਸਨਉਸ ਨੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀਇਹ ਸ਼ਰਤ ਮੰਨਣੀ ਸਾਨੂੰ ਕਿਸੇ ਨੂੰ ਵੀ ਮਨਜ਼ੂਰ ਨਹੀਂ ਸੀਘਟਦਾ ਘਟਾਉਂਦਾ ਉਹ ਪੱਚੀ ਹਜ਼ਾਰ ਰੁਪਏ ਲੈਣ ਦੀ ਜ਼ਿਦ ’ਤੇ ਅੜ ਗਿਆ

ਸਾਰਾ ਸਟਾਫ ਉਸ ਨੂੰ ਸਮਝਾ ਰਿਹਾ ਸੀ ਕਿ ਜਦ ਸਕੂਲ ਵਿੱਚ ਵੀਹ ਪੋਸਟਾਂ ਖਾਲੀ ਪਈਆਂ ਹਨ ਤੇ ਇੱਕ ਸੇਵਾ-ਮੁਕਤ ਲੈਕਚਰਾਰ ਪਿਛਲੇ ਚਾਰ-ਪੰਜ ਸਾਲਾਂ ਤੋਂ ਬਿਨਾਂ ਤਨਖਾਹ ਲਏ ਪੜ੍ਹਾ ਰਿਹਾ ਹੈ ਤਾਂ ਉਹ ਇਹਨਾਂ ਸਭ ਗੱਲਾਂ ਨੂੰ ਲੋਕਾਂ ਅੱਗੇ ਕਿਉਂ ਨਹੀਂ ਲਿਆ ਰਿਹਾ ਹੈ? ਪਰ ਉਸ ਨੂੰ ਇਸ ਸਭ ਨਾਲ ਕੋਈ ਵੀ ਮਤਲਬ ਨਹੀਂ ਸੀਅੰਤ, ਸਾਰੇ ਸਟਾਫ ਨੇ ਫੈਸਲਾ ਕਰ ਲਿਆ ਕਿ ਭਾਵੇਂ ਕੁਝ ਵੀ ਹੋ ਜਾਵੇ, ਆਪਾਂ ਇਸ ਨੂੰ ਪੈਸੇ ਨਹੀਂ ਦੇਣੇਸ਼ਾਮ ਤੱਕ ਉਹ ਸੁਨੇਹੇ ਭੇਜਦਾ ਰਿਹਾ ਕਿ ਖ਼ਬਰ ਨੂੰ ਪ੍ਰਸਾਰਿਤ ਹੋਣ ਤੋਂ ਰੋਕਣਾ ਹੈ ਤਾਂ ਪੈਸੇ ਦੇ ਜਾਓ

ਆਪਣੀ ਵਾਹ ਨਾ ਚੱਲਦੀ ਵੇਖ ਕੇ ਉਹ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਖੂਬ ਮਸਾਲੇ ਲਾ ਕੇ ਵਿਦਿਆਰਥੀਆਂ ਤੋਂ ਪੌੜੀ ਚੁਕਵਾਉਣ ਦੀ ਘਟਨਾ ਨੂੰ ਸਨਸਨੀਖੇਜ਼ ਬਣਾ ਕੇ ਆਪਣੇ ਚੈਨਲ ਉੱਤੇ ਚਲਾਉਣਾ ਸ਼ੁਰੂ ਕਰ ਦਿੱਤਾਹਰ ਅੱਧੇ ਘੰਟੇ ਬਾਅਦ ਇਹ ਖ਼ਬਰ ਉਸ ਚੈਨਲ ਦੀਆਂ ਮੁੱਖ ਖ਼ਬਰਾਂ ਵਿੱਚ ਘੁੰਮਣ ਲੱਗ ਪਈ

ਸਾਡੀ ਸਭ ਦੀ ਘਬਰਾਹਟ ਤਾਂ ਵਧਣੀ ਹੀ ਵਧਣੀ ਸੀਸਾਡੇ ਸ਼ੁਭਚਿੰਤਕ ਅਤੇ ਜ਼ਿਲ੍ਹੇ ਦੇ ਬਾਕੀ ਅਧਿਆਪਕ ਵੀ ਬੇਚੈਨ ਹੋ ਗਏਉਹ ਸਾਨੂੰ ਫੋਨ ਕਰ ਕਰ ਕੇ ਆਪਣੀ ਚਿੰਤਾ ਅਤੇ ਹਮਦਰਦੀ ਜ਼ਾਹਿਰ ਕਰ ਰਹੇ ਸਨ

ਸਾਰੇ ਸਟਾਫ ਨੂੰ ਸਬਕ ਸਿਖਾਉਣ ਦੀ ਜ਼ਿਦ ਵਿੱਚ ਅਗਲੇ ਦਿਨ ਉਹ ਪੱਤਰਕਾਰ ਤਤਕਾਲੀ ਸਿੱਖਿਆ ਮੰਤਰੀ ਕੋਲ ਪੁੱਜ ਗਿਆ ਤੇ ਇਸ ਬਾਬਤ ਪੁੱਛਣ ਲੱਗ ਪਿਆਵੈਸੇ ਤਾਂ ਆਮ ਅਜਿਹਾ ਨਹੀਂ ਹੁੰਦਾ ਪਰ ਸਿੱਖਿਆ ਮੰਤਰੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਉਸ ਨੇ ਹੱਸ ਕੇ ਆਖ ਦਿੱਤਾ, “ਮੈਂ ਤਾਂ ਖ਼ੁਦ ਸਰਕਾਰੀ ਸਕੂਲਾਂ ਵਿੱਚ ਪੜ੍ਹਿਆ ਹਾਂਅਸੀਂ ਤਾਂ ਇਸ ਤੋਂ ਵੀ ਵੱਡੇ-ਵੱਡੇ ਕੰਮ ਕਰਦੇ ਰਹੇ ਹਾਂਪੌੜੀ ਚੁਕਵਾਉਣਾ ਤਾਂ ਬੜਾ ਹੀ ਨਿੱਕਾ ਜਿਹਾ ਕੰਮ ਹੈਆਓ, ਆਪਾਂ ਹੋਰ ਵੱਡੀਆਂ ਗੱਲਾਂ ਵੱਲ ਧਿਆਨ ਦੇਈਏ” ਪੱਤਰਕਾਰ ਨੇ ਸਿੱਖਿਆ ਮੰਤਰੀ ਨੂੰ ਹੋਰ ਵੀ ਸਵਾਲ ਕਰਨੇ ਚਾਹੇ ਪਰ ਉਸ ਨੇ ਸਾਰੇ ਸਵਾਲ ਹੱਸ ਕੇ ਟਾਲ ਦਿੱਤੇ

ਜਿੱਥੇ ਸਿੱਖਿਆ ਮੰਤਰੀ ਦਾ ਇਹ ਬਿਆਨ ਸਾਡੇ ਲਈ ਰਾਹਤ ਭਰਿਆ ਸੀ, ਉੱਥੇ ਉਸ ਪੱਤਰਕਾਰ ਲਈ ਬੜਾ ਦੁਖਦਾਈ ਸੀਉਹ ਹੋਰ ਵੀ ਚਿੜ੍ਹ ਗਿਆ ਤੇ ਆਪਣੀ ਅਗਲੀ ਖ਼ਬਰ ਵਿੱਚ ਉਹ ਸਿੱਖਿਆ ਮੰਤਰੀ ਨੂੰ ਵੀ ਭੰਡਣ ਲੱਗ ਪਿਆਉਹ ਵਾਰ ਵਾਰ ਇਹ ਆਖ ਰਿਹਾ ਸੀ ਕਿ ਜੇਕਰ ਇਹਨਾਂ ਅਧਿਆਪਕਾਂ ਜਾਂ ਸਿੱਖਿਆ ਮੰਤਰੀ ਦੇ ਆਪਣੇ ਬੱਚੇ ਨੂੰ ਅਜਿਹਾ ਕਰਨਾ ਪੈ ਜਾਂਦਾ ਤਾਂ ਕੀ ਫਿਰ ਵੀ ਇਹਨਾਂ ਦਾ ਰਵੱਈਆ ਇਹ ਹੀ ਹੋਣਾ ਸੀ? ਫਿਰ ਆਪ ਹੀ ਜਵਾਬ ਦੇ ਦਿੰਦਾ ਸੀ ਕਿ ਇਹਨਾਂ ਸਭ ਦੇ ਆਪਣੇ ਬੱਚੇ ਤਾਂ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਹਨਇਹ ਗਰੀਬ ਲੋਕਾਂ ਦੇ ਬੱਚਿਆਂ ਦੇ ਦਰਦ ਨੂੰ ਕੀ ਸਮਝ ਸਕਦੇ ਹਨ

ਬਾਤ ਦਾ ਬਤੰਗੜ ਬਣਾਉਣ ਵਾਲੇ ਉਸ ਪੱਤਰਕਾਰ ਦਾ ਜਦ ਦੋ ਤਿੰਨ ਦਿਨ ਵਿੱਚ ਕੁਝ ਵੀ ਨਾ ਵੱਟਿਆ ਗਿਆ ਤਾਂ ਉਹ ਚੁੱਪ ਕਰਕੇ ਬੈਠ ਗਿਆਸਮੁੱਚੇ ਅਧਿਆਪਕ ਵਰਗ ਨੇ ਵੀ ਸੁੱਖ ਦਾ ਸਾਹ ਲਿਆ

ਅੱਜ ਮੈਂ ਸੋਚਦਾ ਹਾਂ ਕਿ ਜੇਕਰ ਸਿੱਖਿਆ ਮੰਤਰੀ ਉਸ ਵਕਤ ਸਿਆਣਪ ਤੋਂ ਕੰਮ ਨਾ ਲੈਂਦਾ ਅਤੇ ਐਵੇਂ ਆਪਣੇ ਨੰਬਰ ਬਣਾਉਣ ਦਾ ਮਾਰਾ ਕੋਈ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੰਦਾ ਤਾਂ ਸਾਨੂੰ ਕਿੰਨੀ ਮਾਨਸਿਕ ਤਕਲੀਫ ਅਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਣਾ ਸੀਸਕੂਲ ਦੇ ਦੋ ਵਿਦਿਆਰਥੀਆਂ ਦੁਆਰਾ ਪੌੜੀ ਚੁੱਕਣ ਨਾਲ ਤਾਂ ਸਿਰਫ ਉਹਨਾਂ ਦੋਵਾਂ ਦੀ ਕੁਝ ਮਿੰਟਾਂ ਦੀ ਪੜ੍ਹਾਈ ਹੀ ਖ਼ਰਾਬ ਹੋਈ ਸੀ ਪਰ ‘ਦੋਸ਼ੀ’ ਅਧਿਆਪਕਾਂ ਉੱਤੇ ਕਾਰਵਾਈ ਕਰਨ ਨਾਲ ਸਕੂਲ ਦੇ ਸਮੁੱਚੇ ਵਿਦਿਆਰਥੀਆਂ ਨੇ ਮਹੀਨਿਆਂ ਬੱਧੀ ਅਧਿਆਪਕਾਂ ਤੋਂ ਵਾਂਝੇ ਹੋ ਜਾਣਾ ਸੀ

ਭਾਵੇਂ ਉਸ ਬਲੈਕਮੇਲਰ ਨੂੰ ਪੱਤਰਕਾਰ ਆਖਣਾ ਹੀ ਸਮੁੱਚੀ ਪੱਤਰਕਾਰਤਾ ਦੀ ਤੌਹੀਨ ਹੈ ਪਰ ਉਸ ਦਾ ਇਹ ਸਵਾਲ ਬੜਾ ਹੀ ਵਾਜਬ ਸੀ ਕਿ ਸਰਕਾਰੀ ਅਧਿਆਪਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਪੜ੍ਹਾ ਰਹੇ? ਮੇਰੇ ਵੱਲੋਂ ਸਿਰਫ ਇਹ ਹੀ ਜਵਾਬ ਹੈ ਕਿ ਜਿਸ ਦਿਨ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਲੈਣ ਵਾਲੇ ਹਰ ਵਿਅਕਤੀ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਕਾਨੂੰਨ ਬਣ ਗਿਆ, ਉਸ ਦਿਨ ਤੋਂ ਬਾਅਦ ਸਰਕਾਰੀ ਸਕੂਲਾਂ ਦੀਆਂ ਸਭ ਸਮੱਸਿਆਵਾਂ ਆਪਣੇ-ਆਪ ਹੀ ਹੱਲ ਹੋ ਜਾਣਗੀਆਂਕੀ ਨਿੱਜੀ ਸਕੂਲਾਂ ਦਾ ਮਾਫ਼ੀਆ ਅਜਿਹਾ ਕਾਨੂੰਨ ਬਣਨ ਦੇਵੇਗਾ?

*****

(1005)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕ੍ਰਿਸ਼ਨ ਪ੍ਰਤਾਪ

ਕ੍ਰਿਸ਼ਨ ਪ੍ਰਤਾਪ

Patiala, Punjab, India.
Phone: (91 - 94174 - 37682)
Email: (kpchugawan@gmail.com)