PrabhdeepSChawlaDr7ਆਉ ਅੱਜ ਹੀ ਸੰਕਲਪ ਕਰੀਏ ਕਿ ਖੂਨਦਾਨ ਨੂੰ ਕਿਸੇ ਖਾਸ ਮੌਕੇ ਤਕ ਸੀਮਿਤ ਨਹੀਂ ਰੱਖਣਾ ...
(7 ਅਗਸਤ 2026)


ਸਵੈ-ਇੱਛਾ ਨਾਲ ਕਰੋ ਖੂਨਦਾਨ: ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ

ਖੂਨ ਦਾ ਕੋਈ ਬਦਲ ਨਹੀਂ ਹੈ, ਖੂਨ ਦਾ ਕੋਈ ਵੀ ਵਿਕਲਪ ਅੱਜ ਤਕ ਵਿਗਿਆਨ ਨਹੀਂ ਬਣਾ ਸਕਿਆ ਸਵੈ-ਇੱਛਾ ਨਾਲ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਦਾ ਸੰਦੇਸ਼ ਹੈਦੁਰਘਟਨਾਵਾਂ, ਵੱਡੀਆਂ ਸਰਜਰੀਆਂ, ਕੈਂਸਰ, ਥੈਲੇਸੀਮੀਆ, ਜਣੇਪੇ ਦੌਰਾਨ ਜੱਚਾ-ਬੱਚਾ ਸੰਬੰਧੀ ਐਮਰਜੈਂਸੀ, ਹਾਦਸਿਆਂ ਦੌਰਾਨ ਖੂਨ ਵਹਿਣ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਜ਼ਾਰਾਂ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਂਦੀ ਹੈਅਜਿਹੇ ਸਮੇਂ ਸਿਰਫ ਸਵੈ-ਇੱਛਾ ਨਾਲ ਕੀਤਾ ਗਿਆ ਖੂਨਦਾਨ ਹੀ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈਸਿਹਤ ਵਿਭਾਗ ਦੇ ਮਾਸ ਮੀਡੀਆ ਵੱਲੋਂ ਲੋਕਾਂ ਨੂੰ ਅਪੀਲ ਅਤੇ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਨਿਯਮਿਤ ਤੌਰ ’ਤੇ ਸਵੈ-ਇੱਛਾ ਨਾਲ ਖੂਨਦਾਨ ਕਰਨਇੱਕ ਯੂਨਿਟ ਖੂਨ ਨੂੰ ਵੱਖ-ਵੱਖ ਭਾਗਾਂ ਜਿਵੇਂ ਕਿ ਲਾਲ ਰਕਤ ਕਣ, ਪਲੇਟਲੈਟਸ ਅਤੇ ਪਲਾਜ਼ਮਾ ਵਿੱਚ ਵੰਡਿਆ ਜਾ ਸਕਦਾ ਹੈ, ਜਿਸ ਨਾਲ ਇੱਕ ਖੂਨਦਾਨ ਤਿੰਨ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਮਦਦਗਾਰ ਹੋ ਸਕਦਾ ਹੈ

ਸਵੈ-ਇੱਛਾ ਨਾਲ ਖੂਨਦਾਨ ਕਿਉਂ ਜ਼ਰੂਰੀ ਹੈ?

ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲੇ ਵਿਅਕਤੀ ਆਮ ਤੌਰ ’ਤੇ ਸਿਹਤਮੰਦ ਹੁੰਦੇ ਹਨ ਅਤੇ ਕਿਸੇ ਲਾਲਚ ਜਾਂ ਦਬਾਅ ਤੋਂ ਬਿਨਾਂ ਮਨੁੱਖਤਾ ਦੀ ਭਲਾਈ ਲਈ ਖੂਨ ਦਾਨ ਕਰਦੇ ਹਨਅਜਿਹੇ ਖੂਨ ਦੀ ਗੁਣਵੱਤਾ ਅਤੇ ਸੁਰੱਖਿਆ ਵਧੀਆ ਮੰਨੀ ਜਾਂਦੀ ਹੈਇਸ ਨਾਲ ਹਸਪਤਾਲਾਂ ਵਿੱਚ ਸੁਰੱਖਿਅਤ ਖੂਨ ਦੀ ਲਗਾਤਾਰ ਉਪਲਬਧਤਾ ਬਣੀ ਰਹਿੰਦੀ ਹੈ ਅਤੇ ਐਮਰਜੈਂਸੀ ਸਮੇਂ ਕਿਸੇ ਵੀ ਮਰੀਜ਼ ਨੂੰ ਖੂਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ

ਕੀ ਖੂਨਦਾਨ ਸੁਰੱਖਿਅਤ ਹੈ?

ਬਿਲਕੁਲ, ਰਜਿਸਟਰਡ ਅਤੇ ਮਾਨਤਾ ਪ੍ਰਾਪਤ ਬਲੱਡ ਸੈਂਟਰਾਂ ਵਿੱਚ ਖੂਨਦਾਨ ਦੀ ਪੂਰੀ ਪ੍ਰਕਿਰਿਆ ਵਿਗਿਆਨਕ ਅਤੇ ਸੁਰੱਖਿਅਤ ਢੰਗ ਨਾਲ ਕੀਤੀ ਜਾਂਦੀ ਹੈਹਰ ਖੂਨਦਾਨ ਲਈ ਨਵੀਂ ਅਤੇ ਇੱਕ ਵਾਰ ਵਰਤੋਂ ਵਾਲੀ ਸੂਈ ਅਤੇ ਸਾਜ਼ੋ-ਸਾਮਾਨ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਕਰਕੇ ਖੂਨਦਾਨ ਕਰਨ ਵਾਲੇ ਨੂੰ ਕਿਸੇ ਵੀ ਤਰ੍ਹਾਂ ਦੀ ਲਾਗ ਲੱਗਣ ਦਾ ਕੋਈ ਖਤਰਾ ਨਹੀਂ ਹੁੰਦਾਸਿਹਤਮੰਦ ਵਿਅਕਤੀ ਨਿਰਧਾਰਤ ਵਕਫੇ ਤੋਂ ਬਾਅਦ ਦੁਬਾਰਾ ਖੂਨਦਾਨ ਕਰ ਸਕਦਾ ਹੈ

ਖੂਨ ਲੈਣ ਸਮੇਂ ਇਹ ਗੱਲ ਕਦੇ ਨਾ ਭੁੱਲੋ:

ਖੂਨਦਾਨ ਜਿੰਨਾ ਮਹੱਤਵਪੂਰਨ ਹੈ, ਉੰਨਾ ਹੀ ਮਹੱਤਵਪੂਰਨ ਹੈ ਸੁਰੱਖਿਅਤ ਅਤੇ ਜਾਂਚਿਆ ਹੋਇਆ ਖੂਨ ਪ੍ਰਾਪਤ ਕਰਨਾਹਮੇਸ਼ਾ ਯਾਦ ਰੱਖੋ ਕਿ ਖੂਨ ਸਿਰਫ ਰਜਿਸਟਰਡ ਬਲੱਡ ਸੈਂਟਰ ਜਾਂ ਸਰਕਾਰੀ ਮਾਨਤਾ ਪ੍ਰਾਪਤ ਬਲੱਡ ਬੈਂਕ ਤੋਂ ਹੀ ਲਵੋਉੱਥੇ ਹਰ ਯੂਨਿਟ ਖੂਨ ਦੀ ਸਖਤ ਜਾਂਚ ਕੀਤੀ ਜਾਂਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਉਹ ਵਰਤੋਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈਹਰ ਯੂਨਿਟ ਖੂਨ ਨੂੰ ਸੰਕਰਾਮਕ ਬਿਮਾਰੀਆਂ ਜਿਵੇਂ ਕਿ ਐੱਚ.ਆਈ.ਵੀ, ਹੈਪੇਟਾਈਟਸ-ਬੀ, ਹੈਪੇਟਾਈਟਸ-ਸੀ ਅਤੇ ਮਲੇਰੀਆ ਲਈ ਲਾਜ਼ਮੀ ਤੌਰ ’ਤੇ ਲੋੜੀਂਦੇ ਟੈੱਸਟ ਅਤੇ ਸਕ੍ਰੀਨਿੰਗ ਕੀਤੀ ਜਾਂਦੀ ਹੈ, ਇਸ ਤੋਂ ਬਾਅਦ ਹੀ ਇਹ ਖੂਨ ਮਰੀਜ਼ ਨੂੰ ਚੜ੍ਹਾਇਆ ਜਾਂਦਾ ਹੈਕਦੇ ਵੀ ਅਣਅਧਿਕਾਰਤ ਜਾਂ ਗੈਰ-ਰਜਿਸਟਰਡ ਸਰੋਤ ਤੋਂ ਖੂਨ ਪ੍ਰਾਪਤ ਨਾ ਕਰੋ ਕਿਉਂਕਿ ਅਜਿਹਾ ਖੂਨ ਮਰੀਜ਼ ਲਈ ਗੰਭੀਰ ਸਿਹਤ ਖਤਰਾ ਬਣ ਸਕਦਾ ਹੈ

ਕੌਣ ਕਰ ਸਕਦਾ ਹੈ ਖੂਨਦਾਨ?

18 ਤੋਂ 65 ਸਾਲ ਦੀ ਉਮਰ ਦਾ ਸਿਹਤਮੰਦ ਵਿਅਕਤੀ, ਜਿਸਦਾ ਵਜ਼ਨ ਘੱਟੋ-ਘੱਟ 45 ਤੋਂ 50 ਕਿਲੋਗ੍ਰਾਮ ਹੋਵੇ ਅਤੇ ਜਿਸਦਾ ਹੀਮੋਗਲੋਬਿਨ ਨਿਰਧਾਰਤ ਮਿਆਰ ਅਨੁਸਾਰ ਹੋਵੇ, ਡਾਕਟਰੀ ਜਾਂਚ ਤੋਂ ਬਾਅਦ ਖੂਨਦਾਨ ਕਰ ਸਕਦਾ ਹੈਖੂਨਦਾਨ ਤੋਂ ਪਹਿਲਾਂ ਸਿਹਤ ਕਰਮਚਾਰੀ ਖੂਨਦਾਤਾ ਦੀ ਪੂਰੀ ਸਿਹਤ ਜਾਂਚ ਕਰਦੇ ਹਨ ਤਾਂ ਜੋ ਦਾਤਾ ਅਤੇ ਮਰੀਜ਼ ਦੋਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇਖੂਨਦਾਨ ਦੀ ਪ੍ਰਕਿਰਿਆ ਸੁਰੱਖਿਅਤ ਹੈ ਅਤੇ ਸਰੀਰ ਕੁਝ ਹੀ ਸਮੇਂ ਵਿੱਚ ਦਾਨ ਕੀਤੇ ਗਏ ਖੂਨ ਦੇ ਬਰਾਬਰ ਦੁਬਾਰਾ ਬਣਾ ਲੈਂਦਾ ਹੈ। ਇਸ ਨਾਲ ਸਿਹਤਮੰਦ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਕਿਸੇ ਲੋੜਵੰਦ ਲਈ ਇਹ ਜੀਵਨਦਾਨ ਸਾਬਤ ਹੁੰਦਾ ਹੈ

ਸਮਾਜ ਦੀ ਸਾਂਝੀ ਜ਼ਿੰਮੇਵਾਰੀ

ਅੱਜ ਦੇ ਸਮੇਂ ਵਿੱਚ ਲੋੜ ਇਹ ਹੈ ਕਿ ਹਰ ਸਿਹਤਮੰਦ ਨਾਗਰਿਕ ਸਾਲ ਵਿੱਚ ਘੱਟੋ-ਘੱਟ ਇੱਕ ਜਾਂ ਦੋ ਵਾਰ ਸਵੈ-ਇੱਛਾ ਨਾਲ ਖੂਨਦਾਨ ਕਰਨ ਦਾ ਸੰਕਲਪ ਲਵੇਜੇਕਰ ਹਰ ਯੋਗ ਵਿਅਕਤੀ ਨਿਯਮਿਤ ਖੂਨਦਾਨ ਕਰੇ ਤਾਂ ਕਿਸੇ ਵੀ ਮਰੀਜ਼ ਨੂੰ ਖੂਨ ਦੀ ਘਾਟ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਪਵੇਗਾਨੌਜਵਾਨਾਂ, ਕਲੱਬਾਂ, ਪੰਚਾਇਤਾਂ, ਸਮਾਜਿਕ ਸੰਸਥਾਵਾਂ, ਸਿੱਖਿਆ ਸੰਸਥਾਵਾਂ, ਉਦਯੋਗਿਕ ਇਕਾਈਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਸਮੇਂ-ਸਮੇਂ ’ਤੇ ਸਵੈ-ਇੱਛਾ ਖੂਨਦਾਨ ਕੈਂਪ ਲਾ ਕੇ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ

ਆਉ ਅੱਜ ਹੀ ਸੰਕਲਪ ਕਰੀਏ ਕਿ ਖੂਨਦਾਨ ਨੂੰ ਕਿਸੇ ਖਾਸ ਮੌਕੇ ਤਕ ਸੀਮਿਤ ਨਹੀਂ ਰੱਖਣਾ, ਇਸ ਨੂੰ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਨਿਯਮਿਤ ਦਾਨ ਕਰਨ ਦੀ ਆਦਤ ਬਣਾਉਣੀ ਹੈ। ਖੂਨਦਾਨ ਸਿਰਫ ਇੱਕ ਮੈਡੀਕਲ ਲੋੜ ਨਹੀਂ, ਸਗੋਂ ਮਨੁੱਖਤਾ ਪ੍ਰਤੀ ਸਾਡੀ ਸਮਾਜਿਕ ਜ਼ਿੰਮੇਵਾਰੀ ਵੀ ਹੈਸਾਡੇ ਵੱਲੋਂ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਕਿਸੇ ਮਾਂ ਦੀ ਗੋਦ ਉੱਜੜਨ ਤੋਂ ਬਚਾ ਸਕਦਾ ਹੈ, ਕਿਸੇ ਬੱਚੇ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ ਜਾਂ ਕਿਸੇ ਪਰਿਵਾਰ ਦੀਆਂ ਉਮੀਦਾਂ ਨੂੰ ਦੁਬਾਰਾ ਜਗਾ ਸਕਦਾ ਹੈ

ਅੱਜ ਵੀ ਕਈ ਲੋਕ ਗਲਤ ਧਾਰਨਾਵਾਂ ਕਾਰਨ ਖੂਨਦਾਨ ਤੋਂ ਕਤਰਾਉਂਦੇ ਹਨਕੁਝ ਲੋਕਾਂ ਨੂੰ ਲਗਦਾ ਹੈ ਕਿ ਖੂਨਦਾਨ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਜਾਂ ਸਿਹਤ ’ਤੇ ਮਾੜਾ ਅਸਰ ਪੈਂਦਾ ਹੈਇਹ ਧਾਰਨਾਵਾਂ ਵਿਗਿਆਨਕ ਤੱਥਾਂ ’ਤੇ ਆਧਾਰਿਤ ਨਹੀਂ ਹਨ। ਜੇਕਰ ਖੂਨਦਾਨ ਮੈਡੀਕਲ ਮਾਪਦੰਡਾਂ ਅਨੁਸਾਰ ਕੀਤਾ ਜਾਵੇ ਤਾਂ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈਇਸ ਲਈ ਹਰ ਤੰਦਰੁਸਤ ਨਾਗਰਿਕ ਨੂੰ ਨਿਯਮਿਤ ਤੌਰ ’ਤੇ ਸਵੈ-ਇੱਛਾ ਨਾਲ ਖੂਨਦਾਨ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਇਸ ਮਹਾਨ ਕਾਰਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਤੁਹਾਡਾ ਅੱਜ ਦਾ ਖੂਨਦਾਨ ਕਿਸੇ ਦੀ ਕੱਲ੍ਹ ਦੀ ਜ਼ਿੰਦਗੀ ਬਚਾ ਸਕਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਪ੍ਰਭਦੀਪ ਸਿੰਘ ਚਾਵਲਾ

ਡਾ. ਪ੍ਰਭਦੀਪ ਸਿੰਘ ਚਾਵਲਾ

Dept. Of Health and Family Welfare, Faridkot, Punjab India.
Phone: (91 - 98146 - 56257)
Email: (chawlahealthmedia@gmail.com)

More articles from this author