PrabhdeepSChawla7ਕੈਂਸਰ ਦੇ ਬਾਰੇ ਜਾਗਰੂਕਤਾ ਵਧਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ...
(16 ਜਨਵਰੀ 2025)

 

ਕੈਂਸਰ ਅੱਜ ਦੇ ਯੁਗ ਵਿੱਚ ਇੱਕ ਗੰਭੀਰ ਬਿਮਾਰੀ ਬਣ ਗਿਆ ਹੈ, ਜੋ ਗੈਰ-ਸੰਚਾਰੀ ਰੋਗਾਂ ਵਿੱਚ ਮੌਤ ਦੇ ਕਾਰਨਾਂ ਵਿੱਚੋਂ ਇੱਕ ਮੁੱਖ ਕਾਰਨ ਹੈਇਸ ਬਿਮਾਰੀ ਨੂੰ ਸਮਝਣਾ ਅਤੇ ਇਸਦੀ ਰੋਕਥਾਮ, ਨਿਯੰਤਰਣ ਅਤੇ ਇਲਾਜ ਦੇ ਢੰਗ ਅਹਿਮ ਹਨਇਸ ਬਾਰੇ ਸਾਨੂੰ ਸਭ ਨੂੰ ਇਸ ਬਾਰੇ ਸਚਾਈ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਸਾਵਧਾਨੀਆਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਕੈਂਸਰ ਦੀ ਬਿਮਾਰੀ ਵਿੱਚ ਸਰੀਰ ਦੇ ਸੈੱਲਾਂ ਦੇ ਬੇਕਾਬੂ ਢੰਗ ਨਾਲ ਵਧਣ ਨਾਲ ਟਿਊਮਰ (ਗੰਢਾਂ) ਬਣ ਜਾਂਦੀਆਂ ਹਨ ਜੋ ਸਰੀਰ ਦੇ ਹੋਰ ਹਿੱਸਿਆਂ ਤਕ ਫੈਲ ਸਕਦੀਆਂ ਹਨਕੈਂਸਰ ਕਿਸੇ ਵੀ ਸਰੀਰਕ ਅੰਗ ਜਾਂ ਟਿਸ਼ੂ ਵਿੱਚ ਸ਼ੁਰੂ ਹੋ ਸਕਦਾ ਹੈਕੈਂਸਰ ਦੇ ਬਾਰੇ ਜਾਗਰੂਕਤਾ ਵਧਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਸਦਾ ਸਮੇਂ ਸਿਰ ਪਤਾ ਲਗਾ ਕੇ ਇਸ ਉੱਤੇ ਕਾਬੂ ਪਾਇਆ ਜਾ ਸਕੇ

ਕੈਂਸਰ ਦੇ ਕੁਝ ਲੱਛਣ ਇਹ ਹੋ ਸਕਦੇ ਹਨ:

ਵਜ਼ਨ ਦਾ ਅਚਾਨਕ ਘਟਣਾ: ਬਿਨਾਂ ਕਿਸੇ ਕਾਰਨ ਦੇ ਜ਼ਿਆਦਾ ਤੇਜ਼ੀ ਨਾਲ ਸਰੀਰ ਦਾ ਵਜ਼ਨ ਘਟਣਾ

ਥਕਾਵਟ ਜਾਂ ਕਮਜ਼ੋਰੀ: ਹਮੇਸ਼ਾ ਸਰੀਰਕ ਥਕਾਵਟ ਮਹਿਸੂਸ ਕਰਨਾ, ਬਿਨਾਂ ਕਿਸੇ ਕਾਰਨ ਦੇ ਸਰੀਰ ਵਿੱਚ ਜੋਸ਼ ਜਾਂ ਊਰਜਾ ਦੀ ਘਾਟ ਲੱਗਣਾ

ਜ਼ਖਮ ਜਾਂ ਚੋਟਾਂ ਦਾ ਦੇਰ ਨਾਲ ਭਰਨਾ: ਕਾਫੀ ਲੰਬੇ ਸਮੇਂ ਤਕ ਮੂੰਹ ਜਾਂ ਗਲੇ ਵਿੱਚ ਛਾਲੇ ਦਾ ਜਲਦੀ ਠੀਕ ਨਾ ਹੋਣਾ

ਛਾਤੀ ਜਾਂ ਸਰੀਰ ਵਿੱਚ ਗੱਠ: ਛਾਤੀ ਜਾਂ ਕਿਸੇ ਹੋਰ ਅੰਗ ਵਿੱਚ ਗੱਠ ਜਾਂ ਗਿਲਟੀ ਮਹਿਸੂਸ ਕਰਨਾ

ਮੂਤਰ ਜਾਂ ਪਾਖਾਨੇ ਵਿੱਚ ਬਦਲਾਅ: ਪਾਖਾਨੇ ਜਾਂ ਮੂਤਰ ਦੇ ਰੰਗ, ਆਦਤਾਂ ਵਿੱਚ ਕੋਈ ਅਚਾਨਕ ਬਦਲਾਅ

ਲਗਾਤਾਰ ਜ਼ਖਮ ਜਾਂ ਖੂਨ ਆਉਣਾ: ਕਿਸੇ ਅੰਗ ਤੋਂ ਬਿਨਾਂ ਕਾਰਨ ਖੂਨ ਆਉਣਾ, ਜਿਵੇਂ ਕਿ ਮੂੰਹ, ਮੂਤਰ ਜਾਂ ਪਾਖਾਨੇ ਵਿੱਚ

ਖਾਂਦਿਆਂ ਘੁਟਣ ਜਾਂ ਗਲੇ ਵਿੱਚ ਦਰਦ: ਖਾਣ-ਪੀਣ ਵਿੱਚ ਸੌਖ ਨਾ ਮਹਿਸੂਸ ਕਰਨਾ ਜਾਂ ਹਜ਼ਮ ਨਾ ਹੋਣਾ, ਗਲੇ ਵਿੱਚ ਲੰਬਾ ਸਮਾਂ ਦਰਦ ਜਾਂ ਪੇਟ ਵਿੱਚ ਦਰਦ ਹੋਣਾ

ਲੰਬੇ ਸਮੇਂ ਤਕ ਖੰਘ: ਗਲੇ ਵਿੱਚ ਦਰਦ ਜਾਂ ਆਵਾਜ਼ ਵਿੱਚ ਤਬਦੀਲੀ ਜਾਂ ਲੰਬੇ ਸਮੇਂ ਤਕ ਖੰਘ ਰਹਿਣਾ

ਹੱਡੀਆਂ ਜਾਂ ਸਰੀਰ ਦੇ ਕਿਸੇ ਹਿੱਸੇ ਵਿੱਚ ਦਰਦ ਬਿਨਾਂ ਕਿਸੇ ਕਾਰਨ ਦੇ ਲੰਬੇ ਸਮੇਂ ਤਕ ਮਹਿਸੂਸ ਕਰਨਾ

ਇਹ ਲੱਛਣ ਜਾਂ ਇਹਨਾਂ ਨਾਲ ਮਿਲਦੇ-ਜੁਲਦੇ ਲੱਛਣ ਹਮੇਸ਼ਾ ਕੈਂਸਰ ਦਾ ਇਸ਼ਾਰਾ ਨਹੀਂ ਹੁੰਦੇ, ਪਰ ਜੇ ਇਹ ਲੰਬੇ ਸਮੇਂ ਤਕ ਰਹਿਣ ਤਾਂ ਇਹ ਕੈਂਸਰ ਵੱਲ ਲੈ ਕੇ ਜਾ ਸਕਦੇ ਹਨ ਇਸ ਲਈ ਤੁਰੰਤ ਡਾਕਟਰੀ ਸਲਾਹ ਲਵੋਸਿਹਤ ਨਾਲ ਸੰਬੰਧਤ ਸੂਚਨਾ ਅਤੇ ਜਾਗਰੂਕਤਾ ਫੈਲਾਉਣਾ ਸਾਡੀ ਜ਼ਿੰਮੇਵਾਰੀ ਹੈ

ਕੈਂਸਰ ਦੀ ਰੋਕਥਾਮ: ਕੈਂਸਰ ਨੂੰ ਪੂਰੀ ਤਰ੍ਹਾਂ ਰੋਕਣਾ ਅਜੇ ਮੁਮਕਿਨ ਨਹੀਂ, ਪਰ ਕੁਝ ਅਹਿਮ ਕਦਮਾਂ ਰਾਹੀਂ ਇਸਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈਕੁਝ ਮੁੱਖ ਤਰੀਕੇ ਇਹ ਹਨ:

ਸਿਹਤਮੰਦ ਖੁਰਾਕ: ਵਧੇਰੇ ਹਰੀ ਸਬਜ਼ੀਆਂ, ਫਲ ਅਤੇ ਫਾਈਬਰ ਵਾਲੀ ਖੁਰਾਕ ਲੈਣੀ ਚਾਹੀਦੀ ਹੈਪ੍ਰੋਸੈੱਸਡ ਖਾਣੇ, ਚਰਬੀ ਵਾਲੀਆਂ ਵਸਤਾਂ ਦੀ ਘੱਟ ਵਰਤੋਂ ਕਰਨ ਨਾਲ ਕੈਂਸਰ ਦਾ ਖਤਰਾ ਘਟਾਇਆ ਜਾ ਸਕਦਾ ਹੈਪਲਾਸਟਿਕ ਪੈਕਿੰਗ ਵਾਲੀਆਂ ਚੀਜ਼ਾਂ ਵਰਤਣ ਨਾਲ ਵੀ ਕੈਂਸਰ ਦਾ ਜੋਖਮ ਵਧ ਜਾਂਦਾ ਹੈ

ਤੰਬਾਕੂ ਅਤੇ ਸ਼ਰਾਬ ਤੋਂ ਦੂਰੀ: ਤੰਬਾਕੂ ਉਤਪਾਦ ਕੈਂਸਰ ਦਾ ਮੁੱਖ ਕਾਰਨ ਹਨ, ਖਾਸ ਕਰਕੇ ਫੇਫੜਿਆਂ ਦਾ ਕੈਂਸਰਸ਼ਰਾਬ ਦੀ ਜ਼ਿਆਦਾ ਵਰਤੋਂ ਵੀ ਜਿਗਰ, ਗਲਾ ਅਤੇ ਛਾਤੀ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ

ਵਾਤਾਵਰਣ ਸਾਫ ਰੱਖੋ: ਪ੍ਰਦੂਸ਼ਣ ਅਤੇ ਸੂਰਜ ਦੀਆਂ ਕਿਰਨਾਂ (ਰੇਡੀਏਸ਼ਨ) ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋਸਾਫ ਹਵਾ ਅਤੇ ਸਾਫ ਪਾਣੀ ਸਰੀਰ ਨੂੰ ਕੈਂਸਰ ਦੇ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ

ਕਸਰਤ ਅਤੇ ਸਰੀਰਕ ਸਰਗਰਮੀਆਂ: ਨਿਯਮਿਤ ਕਸਰਤ ਸਿਰਫ਼ ਸਿਹਤ ਲਈ ਹੀ ਨਹੀਂ, ਬਲਕਿ ਕਈ ਕਿਸਮਾਂ ਦੇ ਕੈਂਸਰ ਦੇ ਖਤਰੇ ਨੂੰ ਵੀ ਘਟਾਉਂਦੀ ਹੈਸਰੀਰਕ ਸਰਗਰਮੀਆਂ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓਇਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਵਧਦੀ ਹੈ ਜੋ ਕਿ ਕੈਂਸਰ ਦੀ ਰੋਕਥਾਮ ਵਿੱਚ ਮਦਦਗਾਰ ਹੈ

ਕੈਂਸਰ ਦਾ ਨਿਯੰਤਰਣ: ਕੈਂਸਰ ਦਾ ਨਿਯੰਤਰਣ ਬਿਮਾਰੀ ਦੀਆਂ ਸ਼ੁਰੂਆਤੀ ਸਟੇਜਾਂ ਵਿੱਚ ਕਰਨਾ ਬਹੁਤ ਮਹੱਤਵਪੂਰਨ ਹੈਨਿਯਮਿਤ ਸਿਹਤ ਜਾਂਚ ਅਤੇ ਸਕ੍ਰੀਨਿੰਗ ਟੈੱਸਟ, ਖਾਸ ਕਰਕੇ ਜਿਨ੍ਹਾਂ ਲੋਕਾਂ ਵਿੱਚ ਕੈਂਸਰ ਦੇ ਖਤਰੇ ਵੱਧ ਹਨ, ਉਹਨਾਂ ਲਈ ਅਹਿਮ ਹਨਕੁਝ ਸਕ੍ਰੀਨਿੰਗ ਟੈਸਟਾਂ ਵਿੱਚ ਸ਼ਾਮਲ ਹਨ:

ਮੈਮੋਗ੍ਰਾਫੀ (ਛਾਤੀ ਕੈਂਸਰ ਲਈ)

ਪੈਪ ਸਮੀਅਰ (ਬੱਚੇਦਾਨੀ ਦੇ ਕੈਂਸਰ ਲਈ)

ਕੋਲਨੋਸਕੋਪੀ (ਅੰਤੜੀਆਂ ਦੇ ਕੈਂਸਰ ਲਈ)

ਪੀ.ਐੱਸ.ਏ (ਗਦੂਦਾਂ ਦੇ ਕੈਂਸਰ ਲਈ)

ਇਨ੍ਹਾਂ ਟੈਸਟਾਂ ਦੀ ਮਦਦ ਨਾਲ ਕੈਂਸਰ ਦੀ ਪਛਾਣ ਸ਼ੁਰੂਆਤ ਵਿੱਚ ਹੀ ਹੋ ਸਕਦੀ ਹੈ, ਜਿਸ ਨਾਲ ਇਲਾਜ ਅਸਾਨ ਬਣਦਾ ਹੈ

ਕੈਂਸਰ ਦਾ ਇਲਾਜ: ਕੈਂਸਰ ਦਾ ਇਲਾਜ ਇਸਦੀ ਕਿਸਮ ਅਤੇ ਸਟੇਜ ’ਤੇ ਨਿਰਭਰ ਕਰਦਾ ਹੈਆਮ ਤੌਰ ’ਤੇ ਇਲਾਜ ਦੇ ਤਰੀਕੇ ਇਹ ਹਨ:

ਸਰਜਰੀ: ਜਿੱਥੇ ਸੰਭਵ ਹੁੰਦਾ ਹੈ, ਉੱਥੇ ਕੈਂਸਰ ਵਾਲੇ ਹਿੱਸੇ ਨੂੰ ਕੱਟ ਕੇ ਹਟਾ ਦਿੱਤਾ ਜਾਂਦਾ ਹੈ

ਕੀਮੋਥੈਰੇਪੀ: ਇਸ ਇਲਾਜ ਵਿੱਚ ਕੀਮੋਥਰੈਪੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਗੁਲੂਕੋਸ ਵਿੱਚ ਘੋਲ ਕੇ ਸਰੀਰ ਦੇ ਅੰਦਰਲੇ ਕੈਂਸਰ ਸੈੱਲਾਂ ਨੂੰ ਮਾਰਨ ਵਿੱਚ ਸਹਾਇਕ ਹੁੰਦੀਆਂ ਹਨ

ਰੇਡੀਏਸ਼ਨ ਥੈਰੇਪੀ: ਕੈਂਸਰ ਵਾਲੇ ਹਿੱਸੇ ’ਤੇ ਹਾਈ-ਪਾਵਰ ਰੇਡੀਏਸ਼ਨ ਵਰਤ ਕੇ ਬਿਨਾਂ ਕਿਸੇ ਚੀਰੇ ਜਾਂ ਟਾਂਕੇ ਤੋਂ ਕੈਂਸਰ ਸੈੱਲਾਂ ਨੂੰ ਖਤਮ ਕੀਤਾ ਜਾਂਦਾ ਹੈ

ਇਮਿਊਨ ਥੈਰੇਪੀ: ਇਹ ਥੈਰੇਪੀ ਰੋਗੀ ਦੀ ਪ੍ਰਾਕ੍ਰਿਤਿਕ ਰੋਗ-ਰੋਕੂ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੀ ਹੈ ਤਾਂ ਜੋ ਇਹ ਕੈਂਸਰ ਸੈੱਲਾਂ ਨੂੰ ਨਸ਼ਟ ਕਰ ਸਕੇਇਸ ਵਿੱਚ ਦਵਾਈਆਂ ਜਾਂ ਹੋਰ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਰੋਗ-ਰੋਕੂ ਪ੍ਰਣਾਲੀ ਨੂੰ ਕੈਂਸਰ ਦੇ ਖਿਲਾਫ ਕੰਮ ਕਰਨ ਵਿੱਚ ਮਦਦ ਕਰਦੀਆਂ ਹਨ

ਟਾਰਗਿਟਿਡ ਥੈਰੇਪੀ: ਇਸ ਥੈਰੇਪੀ ਵਿੱਚ ਖ਼ਾਸ ਤੌਰ ’ਤੇ ਕੈਂਸਰ ਸੈੱਲਾਂ ਦੇ ਮੌਲਿਕ ਸਮਰਚਨਾਤਮਕ ਤੱਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈਇਹ ਥੈਰੇਪੀ ਸਿਹਤਮੰਦ ਸੈੱਲਾਂ ਨੂੰ ਘੱਟ ਨੁਕਸਾਨ ਪਹੁੰਚਾਉਂਦੀ ਹੈ ਅਤੇ ਕੁਝ ਖਾਸ ਜੀਨ, ਪ੍ਰੋਟੀਨ ਜਾਂ ਟਿਸ਼ੂ ਪ੍ਰੋਸੈਸਾਂ ਨੂੰ ਟਾਰਗਿਟ ਕਰਦੀ ਹੈ

ਹੋਰ ਨਵੇਂ ਤਰੀਕੇ: ਕਲੀਨੀਕਲ ਟ੍ਰਾਇਲਜ਼ ਦੇ ਜ਼ਰੀਏ ਨਵੇਂ ਇਲਾਜ ਤਰੀਕੇ ਵਿਕਸਿਤ ਕੀਤੇ ਜਾ ਰਹੇ ਹਨ

ਕੈਂਸਰ ਦੇ ਇਲਾਜ ਦਾ ਸਹੀ ਤਰੀਕਾ ਮਾਹਿਰ ਡਾਕਟਰ ਵੱਲੋਂ ਰੋਗੀ ਦੀ ਸਿਹਤ, ਕੈਂਸਰ ਦੀ ਕਿਸਮ ਅਤੇ ਉਸ ਦੇ ਫੈਲਾਅ ਦੇ ਅਧਾਰ ’ਤੇ ਚੁਣਿਆ ਜਾਂਦਾ ਹੈ

ਚਿਤਾਵਨੀ ਅਤੇ ਜਾਗਰੂਕਤਾ: ਤੰਦਰੁਸਤ ਜੀਵਨਸ਼ੈਲੀ, ਸਿਹਤਮੰਦ ਖੁਰਾਕ ਅਤੇ ਨਸ਼ਿਆਂ ਤੋਂ ਦੂਰੀ ਕੈਂਸਰ ਦੇ ਜੋਖਮ ਨੂੰ ਘਟਾ ਸਕਦੀ ਹੈਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਕੈਂਸਰ ਦੇ ਪਤਾ ਲੱਗਣ ’ਤੇ ਕਿਸੇ ਘਰੇਲੂ ਟੋਟਕੇ, ਨੁਸਖੇ, ਟੂਣੇ-ਟਾਮਣ, ਅੰਧ-ਵਿਸ਼ਵਾਸ, ਅਫਵਾਹਾਂ, ਜੰਤਰ-ਮੰਤਰ ਅਤੇ ਧਾਗੇ-ਤਵੀਤਾਂ ’ਤੇ ਸਮਾਂ ਖਰਾਬ ਨਾ ਕਰਕੇ ਸਮੇਂ-ਸਿਰ ਜਾਂਚ ਅਤੇ ਮਾਹਿਰ ਕੋਲ ਡਾਕਟਰੀ ਚੈੱਕਅਪ ਕਰਵਾਓ

ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋਂ ਕੈਂਸਰ ਇਲਾਜ ਲਈ ਕਈ ਇਲਾਜ ਸਕੀਮਾਂ ਚਲਾਈਆਂ ਜਾ ਰਹੀਆਂ ਹਨਇਹ ਜਾਣਕਾਰੀ ਕਮਿਊਨਿਟੀ ਨੂੰ ਕੈਂਸਰ ਦੇ ਇਲਾਜ ਦੇ ਵਿਕਲਪਾਂ ਅਤੇ ਉਪਲਬਧ ਸਹਾਇਤਾ ਅਤੇ ਸਿਹਤ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ ਸਹਾਇਕ ਹੋ ਸਕਦੀ ਹੈ ਪਰ ਇਸ ਗੰਭੀਰ ਵਿਸ਼ੇ ਸੰਬੰਧੀ ਵਧੇਰੇ ਜਾਣਕਾਰੀ ਲਈ ਮਾਹਿਰ ਡਾਕਟਰ ਨਾਲ ਹੀ ਸੰਪਰਕ ਕਰਨਾ ਚਾਹੀਦਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5622)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਪ੍ਰਭਦੀਪ ਸਿੰਘ ਚਾਵਲਾ

ਡਾ. ਪ੍ਰਭਦੀਪ ਸਿੰਘ ਚਾਵਲਾ

Dept. Of Health and Family Welfare, Faridkot, Punjab India.
Phone: (91 - 98146 - 56257)
Email: (chawlahealthmedia@gmail.com)

More articles from this author