PrabhdeepSChawla7ਨਸ਼ਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਸ਼ੇੜੀ ਜਾਂ ਅਮਲੀ ਕਹਿਣਾ ਵੀ ਗਲਤ ਹੈ। ਉਸ ਨੂੰ ਇੱਕ ਬਿਮਾਰ ਜਾਂ ਮਾਨਸਿਕ ...
(23 ਜੂਨ 2024)
ਇਸ ਸਮੇਂ ਪਾਠਕ: 160.


ਨਸ਼ਿਆਂ ’ਤੇ ਲਾਉਣ ਵਾਲਾ ਤੁਹਾਡਾ ਦੋਸਤ ਨਹੀਂ, ਤੁਹਾਡਾ ਦੁਸ਼ਮਣ ਹੁੰਦਾ ਹੈ।

ਪੰਜਾਬ ਵਿੱਚ ਨਸ਼ਿਆਂ ਦੇ ਵਧਦੇ ਕਾਰੋਬਾਰ ਕਰਕੇ ਡਰ ਅਤੇ ਸਹਿਮ ਦਾ ਮਾਹੌਲ ਹੈ। ਇਨ੍ਹੀਂ ਦਿਨੀਂ ਵੱਖ-ਵੱਖ ਇਲਾਕਿਆਂ ਦੀਆਂ ਨਸ਼ਾ ਕਰਦੇ ਅਤੇ ਤੁਰਨ ਤੋਂ ਵੀ ਅਸਮਰਥ ਦਿਖਾਈ ਦੇ ਰਹੇ ਨੌਜਵਾਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨਅੱਜਕਲ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ, ਨਸ਼ਾ ਪੀੜਤਾਂ ਦੇ ਪੁਨਰਵਾਸ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਕਰਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਸੰਬੰਧੀ ਵਿਉਂਤਬੰਦੀ ਕਰਨ ਬਾਰੇ ਚਰਚਾਵਾਂ ਦਾ ਬਜ਼ਾਰ ਹਰ ਪਾਸੇ ਗਰਮ ਨਜ਼ਰ ਆ ਰਿਹਾ ਹੈਇਹ ਠੀਕ ਹੈ ਕਿ ਬੀਤੇ ਦਿਨੀਂ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਸਖਤੀ ਕਰਦਿਆਂ ਵਿਸ਼ੇਸ਼ ਸਰਚ ਅਭਿਆਨ ਵੀ ਚਲਾਇਆ ਸੀ ਅਤੇ ਨਸ਼ਿਆਂ ਸਮੇਤ ਕਈਆਂ ਨੂੰ ਆਪਣੀ ਹਿਰਾਸਤ ਵਿੱਚ ਵੀ ਲਿਆ ਸੀ। ਪਰ ਨਸ਼ਿਆਂ ਦੇ ਸੌਦਾਗਰਾਂ ਨੇ ਤਾਂ ਜਿਵੇਂ ਪੰਜਾਬ ਨੂੰ ਆਪਣਾ ਨਿਸ਼ਾਨਾ ਹੀ ਮਿਥ ਲਿਆ ਹੋਵੇ, ਹਰ ਰੋਜ਼ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਨਾਲ ਰੂਹ ਕੰਬ ਜਾਂਦੀ ਹੈ। ਨੌਜਵਾਨਾਂ ਨੂੰ ਕੁਰਾਹੇ ਪਾ ਕਿ ਮੌਤ ਵੰਡਣ ਵਾਲੇ ਇਹ ਡਰੱਗ ਮਾਫੀਏ ਬੜੀ ਹੀ ਚਲਾਕੀ ਨਾਲ ਛੋਟੀ ਉਮਰ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਮੋੜਨ ਵਾਲੇ ਦੋਮੂੰਹੇ ਇਹ ਅਜ਼ਗਰ ਸਾਡੇ ਭਵਿੱਖ ਸਾਡੇ-ਬੱਚਿਆਂ ਨੂੰ ਨਿਗਲਦੇ ਹੀ ਜਾ ਰਹੇ ਹਨਨਸ਼ਾ ਜਿਸ ਤਰ੍ਹਾਂ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਇਹ ਸੱਚਮੁੱਚ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹ ਨੌਜਵਾਨ ਪੀੜ੍ਹੀ-ਮੁੰਡੇ ਕੁੜੀਆਂ, ਜਿਨ੍ਹਾਂ ਨੂੰ ਅਸੀਂ ਆਪਣੇ ਦੇਸ਼ ਦੀ ਸ਼ਕਤੀ ਤੇ ਸੁਨਹਿਰਾ ਭਵਿੱਖ ਮੰਨਦੇ ਹਾਂ, ਉਹ ਨਸ਼ਿਆਂ ਦੀ ਦਲ-ਦਲ ਵਿੱਚ ਧਸਦੇ ਜਾ ਰਹੇ ਹਨ। ਹੁਣ ਤਾਂ ਸਭ ਦਾ ਇੱਕੋ ਹੀ ਸਵਾਲ ਹੈ ਕਿ ਆਖਿਰ ਕੌਣ ਬਚਾਊ ਪੰਜਾਬ ਨੂੰ ਨਸ਼ਿਆਂ ਦੀ ਮਾਰ ਤੋਂ।

ਨਸ਼ਾ ਬਰਬਾਦੀ ਅਤੇ ਉਜਾੜੇ ਦਾ ਜਨਮਦਾਤਾ ਹੈ। ਨਸ਼ੇ ਦੀ ਸ਼ੁਰੂਆਤ ਭਾਵੇਂ ਨਕਲ, ਸ਼ੌਕ, ਫੁਕਰੇਪਣ ਜਾਂ ਕਿਸੇ ਮਜਬੂਰੀ ਵਿੱਚ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਇਹ ਆਦਤ ਬਣ ਜਾਂਦੀ ਹੈ ਅਤੇ ਉਸ ਵਕਤ ਲੱਗੀ ਨਸ਼ੇ ਦੀ ਲਤ ਅੱਖਾਂ ਅੱਗੇ ਹਨੇਰਾ ਕਰ ਦਿੰਦੀ ਹੈ, ਜਦੋਂ ਨਸ਼ੇ ਦੀ ਪੂਰਤੀ ਨਹੀਂ ਹੰਦੀ ਤਾਂ ਨੌਜੁਆਨ ਅਤੇ ਕਿਸ਼ੋਰ ਬੇਖੌਫ ਚੋਰੀਆਂ, ਡਾਕੇ ਅਤੇ ਲੁੱਟਾਂ-ਖੋਹਾਂ ਦਾ ਰਸਤਾ ਇਖਤਿਆਰ ਕਰ ਲੈਂਦੇ ਹਨਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ, ਅਨੇਕਾਂ ਘਰਾਂ ਦੇ ਚੁੱਲ੍ਹੇ ਠੰਢੇ ਕਰ ਛੱਡੇ ਹਨਭੰਗ, ਅਫੀਮ, ਭੁੱਕੀ ਆਦਿ ਨਸ਼ਿਆਂ ਦੇ ਨਾਲ-ਨਾਲ ਹੁਣ ਨਵੇਕਲੇ ਘਾਤਕ, ਜਾਨਲੇਵਾ ਅਤੇ ਮਹਿੰਗੇ ਨਸ਼ੇ ਚਰਸ, ਬਰਾਊਨ ਸ਼ੂਗਰ, ਸਮੈਕ, ਹੈਰੋਇਨ, ਟੀਕੇ, ਗੋਲੀਆਂ ਅਤੇ ਕੈਪਸੂਲ ਆਦਿ ਦੀ ਵਰਤੋਂ ਬਰਬਾਦੀ ਹੀ ਹੈ

ਕਿਉਂ ਵਧ ਰਿਹਾ ਹੈ ਨਸ਼ਿਆਂ ਦਾ ਰੁਝਾਨ?

* ਪਰਿਵਾਰ ਵਿੱਚ ਜੇ ਕੋਈ ਮੈਂਬਰ ਨਸ਼ਾ ਕਰਦਾ ਹੈ ਤਾਂ ਜ਼ਿਆਦਾਤਰ ਦੇਖਿਆ ਗਿਆ ਹੈ ਕੇ ਉਸ ਨੂੰ ਦੇਖ ਕੇ ਹੀ ਘਰ ਦਾ ਕੋਈ ਛੋਟਾ ਬੱਚਾ ਜਾਂ ਮੈਂਬਰ ਵੀ ਨਸ਼ੇ ਦੀ ਵਰਤੋਂ ਕਰਨ ਲਗਦਾ ਹੈ

* ਮਾਨਸਿਕ ਪ੍ਰੇਸ਼ਾਨੀ, ਘਬਰਾਹਟ, ਵਹਿਮ ਜਾਂ ਬਿਮਾਰੀ ਕਰਕੇ ਵੀ ਕਈ ਨੌਜਵਾਨ ਨਸ਼ੇ ਦੀ ਵਰਤੋਂ ਕਰਦੇ ਹਨ

* ਨਸ਼ੇ ਦੀ ਵਰਤੋਂ ਲੋਕ ਅਰਾਮ ਕਰਨ ਲਈ ਨਹੀਂ ਕਰਦੇ ਸਗੋਂ ਕਿਸੇ ਡੂੰਘੇ ਉਦੇਸ਼ ਦੀ ਪ੍ਰਾਪਤੀ, ਮਾਨਸਿਕ ਦਬਾਅ ਨੂੰ ਘਟਾਉਣ ਲਈ ਕਰਦੇ ਹਨ

* ਜਵਾਨੀ ਦਾ ਸਮਾਂ ਮਿਹਨਤ, ਲਗਨ ਦੇ ਨਾਲ ਸਿੱਖਿਆ ਹਾਸਲ ਕਰਕੇ ਬੁਲੰਦੀਆਂ ਨੂੰ ਛੂਹਣ ਦਾ ਹੁੰਦਾ ਹੈ, ਪਰ ਕਈ ਜਵਾਨੀ ਦੇ ਦੌਰ ਨੂੰ ਸਿਰਫ ਜੋਸ਼, ਸ਼ੌਕ, ਮੰਨੋਰੰਜਨ, ਜਸ਼ਨ, ਖੁਸ਼ਹਾਲੀ ਕਹਿ ਕੇ ਖੁਸ਼ੀ ਮਨਾਉਣ ਲਈ ਨਸ਼ਾ ਕਰਦੇ ਹਨ

* ਬੇਰੁਜ਼ਗਾਰੀ, ਭਵਿੱਖ ਦੀ ਚਿੰਤਾ, ਪਰਿਵਾਰਕ ਲੜਾਈ-ਝਗੜੇ ਜਾਂ ਕੋਈ ਹੋਰ ਮਜਬੂਰੀ ਕਰਕੇ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ

* ਸਰੀਰਕ ਸਮਰੱਥਾ, ਕਾਰਜ-ਕੁਸ਼ਲਤਾ, ਜ਼ੋਰ-ਅਜਮਾਇਸ਼ ਕਰਨ ਜਾਂ ਸਰੀਰਕ ਤੇਜ਼ੀ ਲਿਆਉਣ ਲਈ ਵੀ ਨੌਜਵਾਨ ਨਸ਼ਾ ਕਰਦੇ ਹਨ

* ਪਹਿਲੀ ਵਾਰ ਵਿੱਚ ਹੀ ਕਿਸੇ ਵੱਡੇ ਨਸ਼ੇ ਦਾ ਸੇਵਨ ਕਰ ਲੈਣਾ ਭੁਲਾਉਣਾ ਔਖਾ ਹੋ ਸਕਦਾ ਹੈ ਤੇ ਨਸ਼ੇ ਦੀ ਲਤ ਲੱਗਣ ਦਾ ਅਧਾਰ ਵੀ ਬਣ ਸਕਦਾ ਹੈਨਸ਼ੇ ਕਰਨ ਨਾਲ ਸਰੀਰ ਦੇ ਨਾੜੀਤੰਤਰ, ਅੰਦਰੂਨੀ ਅੰਗਾਂ ਦਿਲ, ਜਿਗਰ, ਫੇਫੜੇ ਅਤੇ ਦਿਮਾਗ ਨੂੰ ਭਾਰੀ ਨੁਕਸਾਨ ਪਹੁੰਚਦਾ ਹੈਨਸ਼ੇ ਦੀ ਆਦਤ ਨਾਲ ਵਿਅਕਤੀ ਦਾ ਵਿਹਾਰ ਆਮ ਨਹੀਂ ਰਹਿੰਦਾ ਅਤੇ ਉਸ ਦਾ ਆਪਣੇ ਹੀ ਦਿਮਾਗ ਤੇ ਨਿਯੰਤਰਣ ਘਟ ਜਾਂਦਾ ਹੈ ਜਿਸ ਕਰਕੇ ਗੁੱਸਾ ਆਉਣਾ, ਗਾਲੀ-ਗਲੋਚ ਕਰਨਾ ਜਾਂ ਹਮਲਾ ਕਰਨਾ ਉਸ ਦਾ ਆਮ ਵਿਹਾਰ ਬਣ ਜਾਂਦਾ ਹੈਨਸ਼ੇ ਕਰਨ ਵਾਲੇ ਨੂੰ ਕੋਈ ਮੂੰਹ ਨਹੀਂ ਲਾਉਣਾ ਚਾਹੁੰਦਾਨਸ਼ੇ ਨਾਲ ਰੱਜਿਆ ਵਿਅਕਤੀ ਕੋਈ ਨੌਕਰੀ ਜਾਂ ਕੰਮ ਵੀ ਨਹੀਂ ਕਰ ਸਕਦਾ ਜਿਸ ਕਰਕੇ ਉਸ ਦਾ ਆਰਥਿਕ ਨੁਕਸਾਨ ਵੀ ਹੋਣਾ ਨਿਸ਼ਚਿਤ ਹੋ ਜਾਂਦਾ ਹੈ। ਪਰ ਕਿਹਾ ਜਾਂਦਾ ਹੈ ਕਿ ਨਸ਼ੇ ਤੋਂ ਨਫਰਤ ਕਰੋ ਨਸ਼ਾ ਕਰਨ ਵਾਲੇ ਤੋਂ ਨਹੀਂ। ਨਸ਼ਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਸ਼ੇੜੀ ਜਾਂ ਅਮਲੀ ਕਹਿਣਾ ਵੀ ਗਲਤ ਹੈ। ਉਸ ਨੂੰ ਇੱਕ ਬਿਮਾਰ ਜਾਂ ਮਾਨਸਿਕ ਪੀੜਤ ਵਿਅਕਤੀ ਦੇ ਵਾਂਗ ਹੀ ਸਮਝਣਾ, ਉਸਦਾ ਇਲਾਜ ਕਰਵਾਉਣਾ ਅਤੇ ਉਸਦੀ ਮਦਦ ਕਰਨੀ ਚਾਹੀਦੀ ਹੈ

ਨਸ਼ਿਆਂ ਦੀ ਦਲ-ਦਲ ਵਿੱਚ ਫਸੇ ਵਿਅਕਤੀਆਂ ਨੂੰ ਸਹੀ ਰਸਤਾ ਵਿਖਾਉਣ, ਸਮਾਜ ਵਿੱਚ ਉਸ ਦਾ ਰੁਤਬਾ ਮੁੜ ਸੁਰਜੀਤ ਕਰਨ ਲਈ ਸਿਹਤ ਵਿਭਾਗ ਵੱਲੋਂ ਡਰੱਗ-ਡੀ-ਅਡਿਕਸ਼ਨ ਪ੍ਰੋਗਰਾਮ ਤਹਿਤ “ਨਸ਼ਿਆ ਨੂੰ ਕਹੋ ਨਾ - ਜ਼ਿੰਦਗੀ ਨੂੰ ਕਹੋ ਹਾਂ” ਦਾ ਨਾਅਰਾ ਦਿੱਤਾ ਜਾਂਦਾ ਹੈਪੰਜਾਬ ਵਿੱਚ ਨਸ਼ਾ ਪੀੜਤਾਂ ਦੇ ਮੁਫਤ ਇਲਾਜ ਲਈ ਨਸ਼ਾ ਛੁਡਾਓ ਕੇਂਦਰ (ਨਵ-ਜੀਵਨ ਕੇਂਦਰ), ਓਟ ਕਲੀਨਕ ਅਤੇ ਪੁਨਰਵਾਸ ਕੇਂਦਰਾਂ (ਨਵ-ਨਿਰਮਾਣ ਕੇਂਦਰਾਂ) ਦਾ ਕਾਰਜਸ਼ੀਲ ਹੋਣਾ ਅਤੇ ਇਹਨਾਂ ਸੰਸਥਾਵਾਂ ਵਿੱਚ ਮਨੋਚਿਕਿਤਸਕ, ਕਾਊਂਸਲਰ, ਸੋਸ਼ਲ ਵਰਕਰ ਅਤੇ ਹੋਰ ਮੈਡੀਕਲ, ਪੈਰਾ-ਮੈਡੀਕਲ ਸਟਾਫ ਦਾ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਇੱਕ ਸ਼ਲਾਘਾਯੋਗ ਕਦਮ ਹੈਇਹਨਾਂ ਸੈਂਟਰਾਂ ਵਿੱਚ ਮਰੀਜ਼ਾਂ ਲਈ ਖਾਣਾ, ਮਨੋਰੰਜਨ ਦੀਆਂ ਸੁਵਿਧਾਵਾਂ, ਯੋਗਾ-ਕਸਰਤ ਅਤੇ ਸਮਾਜ ਵਿੱਚ ਵਿਚਰਨ ਅਤੇ ਰੋਜ਼ੀ-ਰੋਟੀ ਦੇ ਕਾਬਲ ਬਣਾਉਣ ਲਈ ਕਿੱਤਾ-ਮੁਖੀ ਸਿਖਲਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈਛੋਟੀ ਉਮਰ ਵਿੱਚ ਹੀ ਮਾੜੀ ਸੰਗਤ ਵਿੱਚ ਸ਼ਾਮਿਲ ਹੋ ਕੇ ਨਸ਼ੇ ਕਰਨ ਵਾਲੇ ਬੱਚਿਆਂ ਦਾ ਕਈ ਵਾਰ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਨਹੀਂ ਚਲਦਾ। ਉਨ੍ਹਾਂ ਨੂੰ ਚਾਹੀਦਾ ਹੈ ਕੇ ਉਹ ਅਜਿਹੇ ਲੱਛਣ ਜਿਵੇਂ ਸਰੀਰਕ ਤੇ ਮਾਨਸਿਕ ਹਾਵ-ਭਾਵ, ਵਿਹਾਰ ਵਿੱਚ ਪਰਿਵਰਤਣ, ਚਿੜਚਿੜਾਪਣ, ਇਕੱਲੇ ਰਹਿਣਾ, ਜ਼ਿਆਦਾ ਖਰਚੀਲੇ ਹੋਣਾ ਜਾਂ ਪੈਸੇ ਚੋਰੀ ਕਰਨਾ, ਭੁੱਖ ਜਾਂ ਨੀਂਦ ਵਿੱਚ ਉਤਰਾਅ-ਚੜ੍ਹਾ ਜਾਂ ਬੇਚੈਨ ਰਹਿਣਾ ਵਰਗੇ ਲੱਛਣਾਂ ਨੂੰ ਭਲੀ-ਭਾਂਤ ਪਛਾਣ ਲੈਣ ਤੇ ਬਿਨਾਂ ਦੇਰੀ ਕੀਤੇ ਉਨ੍ਹਾਂ ਦਾ ਭਵਿੱਖ ਬਰਬਾਦ ਹੋਣ ਤੋਂ ਬਚਾਉਣ ਲਈ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਤੁਹਾਨੂੰ ਨਸ਼ਿਆਂ ਤੇ ਲਾਉਣ ਵਾਲਾ ਤੁਹਾਡਾ ਦੋਸਤ ਨਹੀਂ, ਤੁਹਾਡਾ ਦੁਸ਼ਮਣ ਹੈਸਰਕਾਰ ਨੂੰ ਵੀ ਚਾਹੀਦਾ ਹੈ ਕੇ ਨਸ਼ਿਆਂ ਖਿਲਾਫ ਠੋਸ ਅਤੇ ਸਖਤ ਕਾਨੂੰਨ ਬਣਾਵੇ। ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਹੋਰ ਵਿਭਾਗਾਂ ਨਾਲ ਤਾਲਮੇਲ ਕਰਕੇ ਸ਼ੱਕੀ ਇਲਾਕਿਆਂ ਵਿੱਚ ਛਾਪੇਮਾਰੀ ਕਰਨ, ਵਾਹਨਾਂ ਦੀ ਚੈਕਿੰਗ ਕੀਤੀ ਜਾਵੇ। ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਨਸ਼ਾ ਵੇਚਣ ਵਾਲਿਆਂ ਵਿੱਚ ਭੈਅ ਪੈਦਾ ਹੋ ਸਕੇਸਾਨੂੰ ਸਭ ਨੂੰ ਵੀ ਰਲ-ਮਿਲ ਕੇ ਨਸ਼ੇ ਰੂਪੀ ਕੋਹੜ ਨੂੰ ਖਤਮ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5077)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਡਾ. ਪ੍ਰਭਦੀਪ ਸਿੰਘ ਚਾਵਲਾ

ਡਾ. ਪ੍ਰਭਦੀਪ ਸਿੰਘ ਚਾਵਲਾ

Dept. Of Health and Family Welfare, Faridkot, Punjab India.
Phone: (91 - 98146 - 56257)
Email: (chawlahealthmedia@gmail.com)