PrabhdeepSChawla7ਗਲੋਕੋਮਾ ਨੂੰ ਇੱਕ ਤੋਂ ਵੱਧ ਬਿਮਾਰੀਆਂ ਜਾਂ ਸਮੱਸਿਆਵਾਂ ਦਾ ਸਮੂਹ ਕਿਹਾ ਜਾਂਦਾ ਹੈ ਜੋ ਆਪਟਿਕ ਨਰਵ ਦੇ ਨੁਕਸਾਨ ...
(16 ਮਾਰਚ 2024)
ਇਸ ਸਮੇਂ ਪਾਠਕ: 195.


ਦੁਨੀਆਂ ਭਰ ਦੇ ਲੋਕਾਂ ਵਿੱਚ ਮੋਤੀਆ ਵਰਗੀਆਂ ਗੰਭੀਰ ਅੱਖਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਤਹਿਤ ਹਰ ਸਾਲ
10 ਮਾਰਚ ਤੋਂ 16 ਮਾਰਚ ਤਕ ਵਿਸ਼ਵ ਗਲੋਕੋਮਾ ਹਫਤਾ ਮਨਾਇਆ ਜਾਂਦਾ ਹੈਗਲੋਕੋਮਾ ਅੱਖਾਂ ਦੀ ਇੱਕ ਗੰਭੀਰ ਬਿਮਾਰੀ ਹੈ। ਜੇਕਰ ਮੋਤੀਆਬਿੰਦ ਜਾਂ ਕਾਲੇ ਮੋਤੀਆ ਦੀ ਸ਼ੁਰੂਆਤ ਵਿੱਚ ਹੀ ਪਛਾਣ ਕਰ ਲਈ ਜਾਵੇ ਤਾਂ ਇਸ ਕਾਰਨ ਹੋਣ ਵਾਲੇ ਅੰਨ੍ਹੇਪਣ ਤੋਂ ਬਚਿਆ ਜਾ ਸਕਦਾ ਹੈਗਲੋਕੋਮਾ ਦੇ ਲੱਛਣ ਆਉਣ ’ਤੇ ਤੁਹਾਨੂੰ ਤੁਰੰਤ ਕਿਸੇ ਮਾਹਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈਗਲੋਕੋਮਾ ਜਿਸ ਨੂੰ ਨਜ਼ਰ ਦੇ ਇੱਕ ਛੁਪੇ ਚੋਰ ਵਜੋਂ ਜਾਣਿਆ ਜਾਂਦਾ ਹੈ, ਨੇਤਰਹੀਣਤਾ ਦਾ ਕਾਰਨ ਬਣ ਸਕਦਾ ਹੈਇਸਦੀ ਸਹੀ ਸਮੇਂ ’ਤੇ ਜਾਂਚ ਅਤੇ ਇਲਾਜ ਕਰਵਾਉਣਾ ਜ਼ਰੂਰੀ ਹੈ

ਗਲੋਕੋਮਾ ਕੀ ਹੈ: ਗਲੋਕੋਮਾ ਨੂੰ ਆਮ ਤੌਰ ’ਤੇ ਕਾਲਾ ਮੋਤੀਆ ਕਿਹਾ ਜਾਂਦਾ ਹੈਪਰ ਮੋਤੀਆਬਿੰਦ ਨੂੰ ਸਿਰਫ ਕਾਲਾ ਮੋਤੀਆ ਹੀ ਨਹੀਂ ਕਿਹਾ ਜਾਂਦਾਅੱਖਾਂ ਦੀ ਆਪਟਿਕ ਨਰਵ ਨੂੰ ਨੁਕਸਾਨ ਪਹੁੰਚਾਉਣ ਨਾਲ ਜੁੜੀਆਂ ਕੁਝ ਸਮੱਸਿਆਵਾਂ ਨੂੰ ਗਲੋਕੋਮਾ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਗਲੋਕੋਮਾ ਨੂੰ ਇੱਕ ਤੋਂ ਵੱਧ ਬਿਮਾਰੀਆਂ ਜਾਂ ਸਮੱਸਿਆਵਾਂ ਦਾ ਸਮੂਹ ਕਿਹਾ ਜਾਂਦਾ ਹੈ ਜੋ ਆਪਟਿਕ ਨਰਵ ਦੇ ਨੁਕਸਾਨ ਨਾਲ ਜੁੜੀਆਂ ਹੁੰਦੀਆਂ ਹਨਜੇਕਰ ਸਮੇਂ ਸਿਰ ਜਾਂਚ ਜਾਂ ਇਲਾਜ ਨਾ ਕੀਤਾ ਜਾਵੇ ਤਾਂ ਕਈ ਵਾਰ ਇਹ ਸਮੱਸਿਆਵਾਂ ਨਜ਼ਰ ਵਿੱਚ ਨੁਕਸ ਜਾਂ ਨਜ਼ਰ ਦੀ ਕਮੀ ਦਾ ਕਾਰਨ ਵੀ ਬਣ ਸਕਦੀਆਂ ਹਨ

ਗਲੋਕੋਮਾ ਦੇ ਲੱਛਣ ਅਤੇ ਕਾਰਨ: ਅਸਾਧਾਰਣ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਬਦਲਣਾ, ਰੋਸ਼ਨੀ ਦੇ ਆਲੇ-ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਲਾਲੀ ਜਾਂ ਨਿਗ੍ਹਾ ਦਾ ਅਚਾਨਕ ਘਟਣਾ, ਦ੍ਰਿਸ਼ਟੀ ਦੇ ਖੇਤਰ ਦਾ ਸੀਮਤ ਹੋਣਾ

ਵੱਡੀ ਉਮਰ (60 ਸਾਲ ਤੋਂ ਉੱਪਰ) ਨੂੰ ਆਮ ਤੌਰ ’ਤੇ ਗਲੋਕੋਮਾ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਨੌਜਵਾਨਾਂ ਵਿੱਚ ਨਹੀਂ ਹੋ ਸਕਦਾਹਾਲਾਂਕਿ, ਇਸਦੇ ਕੇਸ ਨੌਜਵਾਨਾਂ ਵਿੱਚ ਘੱਟ ਗਿਣਤੀ ਵਿੱਚ ਦੇਖੇ ਜਾਂਦੇ ਹਨ, ਸਿਰਫ ਬੁਢਾਪਾ ਹੀ ਨਹੀਂ ਸਗੋਂ ਕਈ ਹੋਰ ਕਾਰਨ ਵੀ ਮੋਤੀਆਬਿੰਦ ਲਈ ਜ਼ਿੰਮੇਵਾਰ ਹੋ ਸਕਦੇ ਹਨਜਿਵੇਂ ਕਿ ਸ਼ੂਗਰ, ਹਾਈਪਰਟੈਂਸ਼ਨ. ਬਲੱਡ ਪ੍ਰੈੱਸ਼ਰ ਦੇ ਪੀੜਤਾਂ ਵਿੱਚ ਮੋਤੀਆ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈਇਸ ਤੋਂ ਇਲਾਵਾ ਪਰਿਵਾਰ ਵਿੱਚ ਮੋਤੀਆਬਿੰਦ ਦਾ ਇਤਿਹਾਸ, ਅੱਖਾਂ ਵਿੱਚ ਸੱਟ ਜਾਂ ਕੋਈ ਸਮੱਸਿਆ, ਚਮੜੀ ਰੋਗ, ਦਮਾ, ਅਲਰਜੀ ਆਦਿ ਲਈ ਸਟੀਰਾਈਡ ਜਾਂ ਕੁਝ ਹੋਰ ਦਵਾਈਆਂ ਦੀ ਲੰਬੇ ਸਮੇਂ ਤਕ ਵਰਤੋਂ ਵੀ ਮੋਤੀਆਬਿੰਦ ਦਾ ਖਤਰਾ ਵਧਾਉਂਦੀ ਹੈ। ਅਜਿਹੇ ਕਿਸੇ ਵੀ ਚਿੰਨ੍ਹ ਦੇ ਪ੍ਰਗਟ ਹੋਣ ’ਤੇ ਆਪਣੀਆਂ ਅੱਖਾਂ ਦਾ ਦਬਾਅ-ਪ੍ਰੈੱਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ

ਗਲੋਕੋਮਾ ਮਰੀਜ਼ਾਂ ਸੰਬੰਧੀ ਅੰਕੜੇ: ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਗਲੋਕੋਮਾ ਦੁਨੀਆ ਭਰ ਵਿੱਚ ਅੰਨ੍ਹੇਪਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈਅੰਕੜਿਆਂ ਮੁਤਾਬਕ ਭਾਰਤ ਵਿੱਚ ਕਰੀਬ 12 ਕਰੋੜ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਇਸਦੇ ਨਾਲ ਹੀ ਵਿਸ਼ਵ ਪੱਧਰ ’ਤੇ 4.5 ਮਿਲੀਅਨ ਲੋਕ ਇਸ ਬਿਮਾਰੀ ਕਾਰਨ ਅੰਨ੍ਹੇਪਣ ਦਾ ਸ਼ਿਕਾਰ ਹੋ ਚੁੱਕੇ ਹਨਸਭ ਤੋਂ ਚਿੰਤਤ ਕਰਨ ਵਾਲੀ ਗੱਲ ਇਹ ਹੈ ਕਿ ਗਲੋਕੋਮਾ ਤੋਂ ਪੀੜਤ ਲਗਭਗ 50% ਲੋਕਾਂ ਨੂੰ ਇਸਦੀ ਹੋਂਦ ਬਾਰੇ ਉਦੋਂ ਤਕ ਪਤਾ ਨਹੀਂ ਹੁੰਦਾ ਜਦੋਂ ਤਕ ਇਹ ਸਮੱਸਿਆ ਉਨ੍ਹਾਂ ’ਤੇ ਜ਼ਿਆਦਾ ਪ੍ਰਭਾਵ ਪਾਉਣੀ ਸ਼ੁਰੂ ਨਹੀਂ ਕਰ ਦਿੰਦੀ, ਜਿਸ ਕਾਰਨ ਉਨ੍ਹਾਂ ਦਾ ਸਹੀ ਸਮੇਂ ’ਤੇ ਇਲਾਜ ਨਹੀਂ ਹੁੰਦਾ ਅਤੇ ਉਹ ਹੌਲੀ-ਹੌਲੀ ਅੱਖਾਂ ਦੀ ਰੋਸ਼ਨੀ ਗੁਆ ਲੈਂਦੇ ਹਨ

ਗਲੋਕੋਮਾ ਜਾਗਰੂਕਤਾ ਹਫਤਾ: ਆਮ ਲੋਕਾਂ ਵਿੱਚ ਗਲੋਕੋਮਾ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ਵ ਗਲੋਕੋਮਾ ਹਫਤਾ ਮਨਾਇਆ ਜਾਂਦਾ ਹੈ10 ਮਾਰਚ ਤੋਂ 16 ਮਾਰਚ ਤਕ ਚੱਲਣ ਵਾਲੇ ਵਿਸ਼ਵ ਗਲੋਕੋਮਾ ਹਫਤੇ ਦੌਰਾਨ ਸਿਹਤ ਵਿਭਾਗ ਵੱਲੋਂ ਸਰਕਾਰੀ, ਗੈਰ-ਸਰਕਾਰੀ, ਸਮਾਜ-ਸੇਵੀ ਸੰਸਥਾਵਾਂ ਅਤੇ ਹਸਪਤਾਲਾਂ ਵੱਲੋਂ ਪੂਰੇ ਹਫਤੇ ਦੌਰਾਨ ਵੱਖ-ਵੱਖ ਜਾਂਚ ਅਤੇ ਇਲਾਜ ਸਿਹਤ ਕੈਂਪ, ਜਾਗਰੂਕਤਾ ਪ੍ਰੋਗਰਾਮ ਅਤੇ ਮੁਕਾਬਲੇ, ਮੁਹਿੰਮਾਂ, ਰੈਲੀਆਂ ਅਤੇ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ

ਗਲੋਕੋਮਾ ਤੋਂ ਬਚਾਅ: ਜ਼ਿਆਦਾਤਰ ਮਾਮਲਿਆਂ ਵਿੱਚ ਸਮੱਸਿਆ ਦੇ ਸ਼ੁਰੂਆਤੀ ਪੜਾਅ ਵਿੱਚ ਗਲੋਕੋਮਾ ਦੇ ਲੱਛਣਾਂ ਦਾ ਪਤਾ ਹੀ ਨਹੀਂ ਲਗਦਾ, ਅਜਿਹੀ ਸਥਿਤੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਲਾਜ ਕਰਵਾਉਣ ਵਿੱਚ ਬਹੁਤ ਦੇਰੀ ਹੋ ਜਾਂਦੀ ਹੈਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੇ ਪਰਿਵਾਰ ਵਿੱਚ ਇਸ ਸਮੱਸਿਆ ਦਾ ਇਤਿਹਾਸ ਹੈ, ਉਨ੍ਹਾਂ ਨੂੰ ਨਿਯਮਤ ਸਮੇਂ ’ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਦੂਜੇ ਪਾਸੇ ਜਿਨ੍ਹਾਂ ਲੋਕਾਂ ਨੂੰ ਸ਼ੂਗਰ, ਹਾਈ ਬੀ.ਪੀ ਜਾਂ ਗਲੋਕੋਮਾ ਦੇ ਜੋਖਮ ਨੂੰ ਵਧਾਉਣ ਵਾਲੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਵੀ ਆਪਣੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈਇਸ ਤੋਂ ਇਲਾਵਾ ਕੁਝ ਹੋਰ ਸਾਵਧਾਨੀਆਂ ਵੀ ਹਨਜਿਨ੍ਹਾਂ ਨੂੰ ਅਪਣਾ ਕੇ ਗਲੋਕੋਮਾ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈਜਿਵੇਂ ਜੀਵਨ ਸ਼ੈਲੀ ਅਤੇ ਖੁਰਾਕ ਦਾ ਧਿਆਨ ਰੱਖੋ, ਭੋਜਨ ਵਿੱਚ ਵੱਧ ਤੋਂ ਵੱਧ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਲ ਕਰੋ, ਕੰਪਿਊਟਰ, ਮੋਬਾਇਲ ਜਾਂ ਟੀਵੀ ਹਨੇਰੇ ਵਿੱਚ ਜ਼ਿਆਦਾ ਦੇਰ ਤਕ ਨਾ ਦੇਖੋ। 40 ਸਾਲ ਦੀ ਉਮਰ ਤੋਂ ਬਾਅਦ ਹਰ 2 ਸਾਲਾਂ ਵਿੱਚ ਇੱਕ ਵਾਰ ਅੱਖਾਂ ਦੀ ਜਾਂਚ ਜ਼ਰੂਰ ਕਰਵਾਓ। ਨਿਯਮਿਤ ਤੌਰ ’ਤੇ ਕਸਰਤ ਕਰੋ ਅਤੇ ਭਾਰ ਨੂੰ ਕੰਟਰੋਲ ਵਿੱਚ ਰੱਖੋ। ਅੱਖਾਂ ਦੀ ਸੁਰੱਖਿਆ ਦਾ ਧਿਆਨ ਰੱਖੋ ਜਿਵੇਂ ਕਿ ਧੁੱਪ ਵਿੱਚ ਬਾਹਰ ਜਾਣ ਵੇਲੇ ਐਨਕਾਂ ਦੀ ਵਰਤੋਂ ਕਰੋ। ਅੱਖਾਂ ਦੀ ਸਫਾਈ ਦਾ ਧਿਆਨ ਰੱਖੋ। ਅੱਖਾਂ ਨੂੰ ਰੋਜ਼ਾਨਾ ਸਾਫ ਪਾਣੀ ਨਾਲ ਜ਼ਰੂਰ ਧੋਵੋ। ਅੱਖਾਂ ਵਿੱਚ ਜਲਨ ਜਾਂ ਦਰਦ ਹੋਣ ਜਾਂ ਲਗਾਤਾਰ ਸਿਰ ਦਰਦ ਦੀ ਸ਼ਿਕਾਇਤ ਹੋਣ ਦੀ ਸੂਰਤ ਵਿੱਚ ਘਰੇਲੂ ਇਲਾਜ ਜਾਂ ਕੋਈ ਬਿਨਾਂ ਸਲਾਹ ਤੋਂ ਦਵਾਈ ਅੱਖਾਂ ਵਿੱਚ ਪਾਉਣ ਦੀ ਬਜਾਏ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ

* * * * *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4810)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਪ੍ਰਭਦੀਪ ਸਿੰਘ ਚਾਵਲਾ

ਡਾ. ਪ੍ਰਭਦੀਪ ਸਿੰਘ ਚਾਵਲਾ

Dept. Of Health and Family Welfare, Faridkot, Punjab India.
Phone: (91 - 98146 - 56257)
Email: (chawlahealthmedia@gmail.com)