SukhpalKLamba6ਬੇਬੇ, ਤੇਰੇ ਵਿੱਚ ਬੜੀ ਹਿੰਮਤ ਹੈ ... ਤੂੰ ਸਭ ਠੀਕ ਕਰ ਲੈਣਾ ਹੈਨਾਲੇ ਆਪਾਂ ਔਰਤਾਂ ...
(20 ਜੁਲਾਈ 2026)


ਜ਼ਿੰਦਗੀ
ਵਿੱਚ ਮੈਂ ਸਭ ਲਈ ਹਾਜ਼ਰ ਹਾਂ ਪਰ ਕਿਉਂ ਨਹੀਂ ਕਦੇ ਆਪਣੇ ਆਪੇ ਲਈ ਹਾਜ਼ਰ ਹੋਈ? ਇਹ ਸਵਾਲ ਸੱਚਮੁੱਚ ਇੱਕ ਨਾ ਇੱਕ ਦਿਨ ਹਰ ਸ਼ਖਸ ਨੂੰ ਪਰੇਸ਼ਾਨ ਕਰ ਰਿਹਾ ਹੈਇਸੇ ਤਣਾ-ਤਣੀ ਵਿੱਚ ਮੈਂ ਅੱਧੇ ਜਿਹੇ ਮਨ ਨਾਲ ਆਪਣੇ ਦਫਤਰੀ ਕੰਮ ਵਿੱਚ ਸਿਰ ਵਾੜ ਕੇ ਬੈਠੀ ਸੀ ਕਿ ਅਚਾਨਕ ਕਮਰੇ ਦਾ ਦਰਵਾਜ਼ਾ ਖੋਲ੍ਹ ਪਸੀਨੇ ਨਾਲ ਲਥਪਥ ਇੱਕ 60 ਕੁ ਸਾਲ ਦੀ ਬੇਬੇ ਅੰਦਰ ਆ ਖੜ੍ਹੀ ਹੋਈਮੇਰੇ ਪੁੱਛਣ ਤੋਂ ਪਹਿਲਾਂ ਹੀ ਬੇਬੇ ਕੁਰਸੀ ’ਤੇ ਬੈਠ ਕੇ ਇੱਕ ਦਮ ਬੋਲ ਪਈ, “ਧੀਏ, ਬੜੀ ਉਮੀਦ ਨਾਲ ਆਈ ਹਾਂ, ਮੇਰੀ ਮਦਦ ਕਰ।”

ਇਨਸਾਨੀ ਦਿਮਾਗ ਦੀ ਫਿਤਰਤ ਹੈ ਕਿ ਇਹ ਆਪਣੀ ਹੀ ਸੋਚ ਹਮੇਸ਼ਾ ਨਕਾਰਾਤਮਕ ਹੀ ਬਣਾ ਲੈਂਦਾਸੋ ਮੇਰੇ ਵੀ ਦਿਮਾਗ ਨੇ ਬੇਬੇ ਦੇ ‘ਮਦਦ’ ਕਹਿਣ ’ਤੇ ਸੋਚਿਆ ਕਿ ਬੇਬੇ ਨੂੰ ਪੈਸੇ ਚਾਹੀਦੇ ਹਨਮੈਂ ਹਾਲੇ ਕੁਝ ਪੁੱਛਣ ਹੀ ਲੱਗੀ ਸੀ ਕਿ ਬੇਬੇ ਨੇ ਦੋ ਪਰਚੀਆਂ ਮੇਰੇ ਅੱਗੇ ਕਰ ਦਿੱਤੀਆਂ ਜੋ ਕਿਸੇ ਦੂਰ ਦੇ ਨਿੱਜੀ ਹਸਪਤਾਲ ਦੀਆਂ ਸਨਬੇਬੇ ਨੇ ਪਰਚੀਆਂ ਵੱਲ ਇਸ਼ਾਰਾ ਕਰਦਿਆਂ ਵਾਹੋਦਾਹੀ ਬੋਲਣਾ ਸ਼ੁਰੂ ਕਰ ਦਿੱਤਾ, “ਧੀਏ ਮੈਂ ਇੱਕ ਘੰਟੇ ਤੋਂ ਸਾਰੇ ਹਸਪਤਾਲ ਵਿੱਚ ਪੁੱਛ ਰਹੀ ਹਾਂ, ਮੈਨੂੰ ਕਿਸੇ ਨੇ ਰਾਹ ਨਹੀਂ ਪਾਇਆਤੂੰ ਮੇਰੀ ਮਦਦ ਜ਼ਰੂਰ ਕਰ।”

ਇਹ ਇੱਕ ਬੜੀ ਵੱਡੀ ਘਾਟ ਹੈ ਸਾਡੀਆਂ ਜਨਤਕ ਸੰਸਥਾਵਾਂ ਦੀ, ਕਿਤੇ ਵੀ ਪੁੱਛਗਿੱਛ ਕੇਂਦਰ ਨਹੀਂ ਹੁੰਦਾ ਤੇ ਜੇ ਇੱਕਾ ਦੁੱਕਾ ਥਾਂਵਾਂ ’ਤੇ ਬਣਿਆ ਹੁੰਦਾ ਹੈ ਤਾਂ ਉੱਥੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੁੰਦਾਸੋ ਲੋਕ ਇੱਧਰ-ਉੱਧਰ ਖੱਜਲ ਖੁਆਰ ਹੁੰਦੇ ਰਹਿੰਦੇ ਹਨਮੈਂ ਬੇਬੇ ਨੂੰ ਭੋਰੇਸੇ ਦਿੱਤਾ ਕਿ ਤੇਰੀ ਮਦਦ ਹੋ ਜਾਵੇਗੀ ਤਾਂ ਉਸਨੇ ਕੁਝ ਸੁਖ ਦਾ ਸਾਹ ਲਿਆ ਤੇ ਕੁਰਸੀ ’ਤੇ ਠੀਕ ਹੋ ਕੇ ਬੈਠ ਗਈਮੇਰੇ ਪੁੱਛਣ ’ਤੇ ਬੇਬੇ ਦੱਸਿਆ ਕਿ ਉਹ ਦਿਲ ਦੇ ਰੋਗ ਤੋਂ ਪੀੜਿਤ ਹੈ ਤੇ ਉਹ ਬਠਿੰਡੇ ਦੇ ਕਿਸੇ ਹਸਪਤਾਲ ਤੋਂ ਮੁਫਤ ਦਵਾਈ ਲੈ ਰਹੀ ਹੈ ਪਰ ਜਿਸ ਪਿੰਡ ਤੋਂ ਉਹ ਬੱਸ ਚੜ੍ਹਦੀ ਹੈ, ਉੱਥੇ ਸਰਕਾਰੀ ਬੱਸ ਨਹੀਂ ਆਉਂਦੀ ਤੇ ਕਿਸੇ ਨੇ ਉਸਨੂੰ ਕਿਹਾ ਕਿ ਉਹ ਅੰਗਹੀਣ ਸਰਟੀਫਿਕੇਟ ਬਣਾ ਲਵੇ, ਜਿਸ ਨਾਲ ਉਸਨੂੰ ਪੈਨਸ਼ਨ ਲੱਗ ਜਾਣੀ ਹੈ ਤੇ ਉਸਦਾ ਬੱਸ ਦਾ ਕਿਰਾਇਆ ਵੀ ਨਹੀਂ ਲੱਗਣਾ

ਮੈਂ ਦੋਨੋਂ ਪਰਚੀਆਂ ਦੇਖੀਆਂ ਤਾਂ ਇੱਕ ’ਤੇ ਬਿਮਾਰੀ ਲਈ ਦਵਾਈ ਲਿਖੀ ਹੋਈ ਸੀ ਤੇ ਦੂਜੀ ’ਤੇ ਦਵਾਈ ਦੇ ਨਾਲ ਅੰਗਹੀਣ ਸਰਟੀਫਿਕੇਟ ਬਣਾਉਣ ਦਾ ਲਿਖਿਆ ਹੋਇਆ ਸੀਮੈਂ ਬੇਬੇ ਨੂੰ ਪੁੱਛਿਆ,ਬੇਬੇ, ਇਸ ਅੰਗਹੀਣ ਸਰਟੀਫਿਕੇਟ ਦਾ ਮਤਲਬ ਤੇਰਾ ਕੋਈ ਸਰੀਰ ਦਾ ਹਿੱਸਾ ਜਾਂ ਤਾਂ ਕੰਮ ਨਹੀਂ ਕਰਦਾ ਜਾਂ ਫਿਰ ਹਿੱਸਾ ਹੈ ਹੀ ਨਹੀਂ।” ਬੇਬੇ ਇੱਕ ਦਮ ਕੁਰਸੀ ਤੋਂ ਉੱਠ ਖਲੋਤੀ ਹੋਈਤੇ ਮੇਰੇ ਕੋਲ ਆ ਕੇ ਪੈਰ ਅੱਗੇ ਕਰ ਕਹਿੰਦੀ, “ਧੀਏ ਆਹ ਦੇਖ ... ਮੇਰੇ ਪੈਰ ਦੀ ਉਂਗਲ ਕੱਟ ਕੇ ਅੰਗੂਠੇ ਨਾਲ ਜੋੜੀ ਹੋਈ ਹੈਇਸਦਾ ਬਣਵਾਉਣਾ ਹੈ ਸਰਟੀਫਿਕੇਟ

ਹੁਣ ਦੁਚਿੱਤੀ ਵਿੱਚ ਮੈਂ ਸੀ ਕਿ ਬੇਬੇ ਨੂੰ ਸਮਝਾਵਾਂ ਜਾਂ ਸਰਟੀਫਿਕੇਟ ਵਾਲੇ ਰਾਹ ਪਾਵਾਂਮੈਂ ਠਰ੍ਹੰਮੇ ਨਾਲ ਕਿਹਾ, “ਦੇਖ ਮਾਤਾ ਸਰਟੀਫਿਕੇਟ ਬਣਾਉਣ ਲਈ ਤੈਨੂੰ ਸੁਵਿਧਾ ਕੇਂਦਰ ’ਤੇ ਜਾਣਾ ਪੈਣਾ, ਉੱਥੇ ਤੂੰ ਸਰਟੀਫਿਕੇਟ ਬਣਵਾ ਲੈ ਪਰ ਤੈਨੂੰ ਇਸਦਾ ਕੋਈ ਫਾਇਦਾ ਨਹੀਂ ਹੋਣਾਇਸ ਨਾਲ ਨਾ ਤੇਰਾ ਕਿਰਾਇਆ ਮੁਆਫ ਹੋਣਾ ਹੈ ਅਤੇ ਨਾ ਪੈਨਸ਼ਨ ਲੱਗਣੀ ਹੈ।”

ਪਰ ਬੇਬੇ ਬਜ਼ਿੱਦ ਸੀਮੈਂ ਕਿਹਾ, “ਮਾਤਾ ਤੇਰੇ ਨਾਲ ਕੋਈ ਆਇਆ ਘਰ ਤੋਂ?” ਤਾਂ ਬੇਬੇ ਦਾ ਗਲ ਭਰ ਆਇਆ, “ਜੇ ਆਉਣਾ ਵਾਲਾ ਕੋਈ ਹੁੰਦਾ ਤਾਂ ਆ ਜਾਂਦਾਘਰਵਾਲੇ ਤੋਂ ਸ਼ੂਗਰ ਕਰਕੇ ਤੁਰਿਆ ਨਹੀਂ ਜਾਂਦਾ ਤੇ ਮੁੰਡਾ ਤੇ ਨੂੰਹ ਪੁੱਛਦੇ ਹੀ ਨਹੀਂ। ਇੱਕ ਧੀ ਹੈ, ਉਸਦਾ ਵਿਆਹ ਹੋ ਗਿਆਉਹੀ ਪੁੱਤ ਸਾਡਾ ਦਵਾਈ ਬੂਟੀ ਦਾ ਕਰੀ ਜਾਂਦੀ ਹੈਤੇ ਆਪ ਹੀ ਪੁੱਤ ਜੋ ਤੁਰੀ ਫਿਰਦੀ ਹਾਂ।” ਮੈਂ ਸੁਵਿਧਾ ਸੈਂਟਰ ਦਾ ਪਤਾ ਲਿਖਿਆ ਤੇ ਜਿਵੇਂ ਹੀ ਮੈਂ ਆਟੋ ਰਿਕਸ਼ੇ ਦਾ ਕਿਰਾਇਆ ਪੁੱਛਿਆ ਤਾਂ ਬੇਬੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਹ ਕਹਿੰਦੀ, “ਧੀਏ ਕਿਸੇ ਤੋਂ 300 ਉਧਾਰਾ ਲਿਆ ਸੀ ਕੁਝ ਕਿਰਾਏ ’ਤੇ ਲੱਗ ਗਏਬਾਕੀ ਬਚੇ ਵਾਪਸੀ ਦੇ ਕਿਰਾਏ ਲਈ ਨੇਪੁੱਤ ਵਕਤ ਵਕਤ ਦੀ ਗੱਲ ਹੈ, ਕਿਸੇ ਵਕਤ ਮੈਂ 40-50 ਹਜ਼ਾਰ ਨੂੰ ਵੀ ਕੁਝ ਨਹੀਂ ਸਮਝਦੀ ਸੀ ਤੇ ਅੱਜ 40-50 ਰੁਪਏ ਲਈ ਵੀ ਦੂਜਿਆਂ ਵੱਲ ਦੇਖਦੀ ਹਾਂ।”

ਕੁਝ ਵਕਤ ਲਈ ਕਮਰੇ ਵਿੱਚ ਚੁੱਪ ਪਸਰ ਗਈ ਸੀਮਾਤਾ ਦੇ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਂ ਨਹੀਂ ਸਨ ਲੈ ਰਹੇਮੈਂ ਪੋਲੇ ਜਿਹੇ ਬੇਬੇ ਦਾ ਹੱਥ ਫੜਿਆ ਤੇ ਕਿਹਾ, “ਕੋਈ ਨਾ ਮਾਤਾ, ਹੌਸਲਾ ਰੱਖਤੇਰੇ ਕਿਰਾਇਆ ਮੈਂ ਦੇਵਾਂਗੀ।” ਮੈਂ ਇੰਨਾ ਕਹਿ ਜਦੋਂ ਉੱਠ ਕੇ ਪੈਸੇ ਦੇਣ ਲਈ ਹੱਥ ਵਧਾਇਆ ਤਾਂ ਬੇਬੇ ਨੇ ਮੇਰਾ ਹੱਥ ਫੜ ਲਿਆ ਤੇ ਅੱਖਾਂ ਵਿੱਚ ਹੰਝੂ ਭਰ ਆਏਉਸਦੇ ਮੈਨੂੰ ਛੋਹਣ ਤੋਂ ਇੰਜ ਅਹਿਸਾਸ ਹੋਇਆ ਕਿ ਜਿਵੇਂ ਸਾਲਾਂ ਦਾ ਬੰਨ੍ਹ ਕੇ ਰੱਖਿਆ ਆਪਣਾ ਆਪ ਅੱਜ ਇੱਕ ਪਿਆਰ ਦੇ ਬੋਲ ਨਾਲ ਖੁੱਲ੍ਹ ਗਿਆ ਹੋਵੇਮੈਂ ਬੇਬੇ ਵੱਲ ਦੇਖਿਆ ਤਾਂ ਉਸਦੀਆਂ ਅੱਖਾਂ ਬੱਸ ਮੇਰੇ ਹੱਥ ਵੱਲ ਦੇਖ ਵਹਿ ਰਹੀਆਂ ਸੀ

ਮੈਂ ਹੱਥ ਛੁਡਾ ਕੇ ਪਾਣੀ ਦਾ ਗਿਲਾਸ ਭਰ ਦਿੱਤਾ ਤਾਂ ਬੇਬੇ ਇੱਕੋ ਸਾਹ ਪਾਣੀ ਪੀ ਗਈ ਫਿਰ ਹਲੀਮੀ ਨਾਲ ਬੋਲੀ, “ਧੀਏ, ਬਾਪੂ ਨੇ ਦਸਵੀਂ ਪਾਸ ਕਰਵਾਈ ਸੀ ਫਿਰ ਵਿਆਹ ਕਰ ਦਿੱਤਾ ਤੇ ਮੈਨੂੰ ਘਰ ਦੇ ਨੇੜੇ ਆਂਗਣਵਾੜੀ ਸੈਂਟਰ ਵਿੱਚ ਲਵਾ ਦਿੱਤਾ ਜਦੋਂ ਪਹਿਲੀ ਵਾਰ ਤਨਖਾਹ 1500 ਰੁਪਏ ਮਿਲੇ ਤਾਂ ਮੈਂ ਬੜੀ ਖੁਸ਼ ਸੀ ਕਿ ਹੁਣ ਆਪਣੇ ਚਾਅ ਪੂਰੇ ਕਰਾਂਗੀਪਰ ਘਰ ਜਾਂਦੇ ਹੀ ਘਰਵਾਲੇ ਨੇ ਸਾਰੇ ਪੈਸੇ ਫੜ ਲਏ ਤੇ ਕਿਹਾ, “ਜਦੋਂ ਲੋੜ ਹੋਈ ਤਾਂ ਮੰਗ ਲਵੀਂ ਮੈਂ ਸਬਰ ਕੀਤਾ ਤੇ ਆਪਣੇ ਕੰਮਾਂ ’ਤੇ ਲੱਗ ਗਈਸਭ ਦੇ ਕੰਮ ਕਰਦਿਆਂ ਪਤਾ ਨਹੀਂ ਕਦੋਂ ਮੈਂ ਆਪਣੇ ਆਪ ਨੂੰ ਭੁੱਲ ਗਈ ਤੇ ਨਾ ਹੀ ਕਦੇ ਕਿਸੇ ਨੇ ਯਾਦ ਕਰਵਾਇਆ ਕਿ ਤੂੰ ਵੀ ਜਿੰਦਾ ਹੈਬੱਚੇ ਹੋਏ, ਪੜ੍ਹਾਏ, ਉਹਨਾਂ ਦੇ ਵਿਆਹ ਕੀਤੇਘਰਵਾਲੇ ਦੇ ਮੋਢੇ ਨਾਲ ਮੋਢਾ ਬਣ ਗਈਪਰ ਆਪਣਾ ਆਪ ਕਦੇ ਮਹਿਸੂਸ ਹੀ ਨਹੀਂ ਕੀਤਾਹੌਲੀ-ਹੌਲੀ ਪਿਆਰ ਦੇ ਬੋਲ ਕੌੜੇ ਹੁੰਦੇ ਗਏ ਤੇ ਮੇਰੇ ਅੰਦਰ ਵੀ ਕੁੜੱਤਣ ਭਰਦੇ ਗਏਤੇਰੇ ਅੰਕਲ ਨੂੰ ਸ਼ੂਗਰ ਹੋ ਗਿਆ ਤੇ ਇਸ ਉਮਰੇ ਹੁਣ ਵੀ ਉਸਨੇ ਪਿਆਰ ਦਾ ਬੋਲ ਨਹੀਂ ਬੋਲਿਆਧੀ ਪੁੱਤ ਹੈ ਪਰ ਕੌੜੇ ਬੋਲ ਹੀ ਬੋਲਦੇ ਨੇਅੱਜ ਤੂੰ ਪਿਆਰ ਨਾਲ ਬੋਲਿਆ ਤਾਂ ਪੁੱਤ ਸਕੂਨ ਜਿਹਾ ਮਿਲ ਗਿਆ ਜਿਊਂਦੀ ਰਹਿ ਪੁੱਤ ... ਕਦੇ-ਕਦੇ ਤਾਂ ਪੁੱਤ ਬੜਾ ਪਛਤਾਵਾ ਹੁੰਦਾ ਹੈ ਕਿ ਮੈਂ ਆਪਣੇ ਆਪ ਨਾਲ ਬੜਾ ਜ਼ੁਲਮ ਕੀਤਾ ਹੈਮੈਂ ਥੋੜ੍ਹਾ ਜਿਹਾ ਵਕਤ ਆਪਣੇ ਲਈ ਵੀ ਕੱਢਣਾ ਸੀ ਤੇ ਕੁਝ ਆਪਣੇ ਆਪ ਲਈ ਵੀ ਬਚਾਉਣਾ ਸੀ।”

ਇੰਨਾ ਕਹਿ ਕੇ ਬੇਬੇ ਆਪਣੀਆਂ ਅੱਖਾਂ ਪੂੰਝ ਉੱਠ ਖਲੋਤੀਮੇਰੀਆਂ ਵੀ ਅੱਖਾਂ ਨਮ ਸਨ ਕਿ ਸੱਚ ਤਾਂ ਹੈ ਕਿ ਸਾਰੀ ਉਮਰ ਦੂਜਿਆਂ ਦਾ ਨਜ਼ਰੀਆ ਅਪਣਾਉਂਦੇ, ਉਹਨਾਂ ਲਈ ਫਿਕਰ ਕਰਦਿਆਂ ਅਤੇ ਉਹਨਾਂ ਲਈ ਦੁਆਵਾਂ ਕਰਦਿਆਂ ਆਪਣਾ ਆਪ ਪਤਾ ਹੀ ਨਹੀਂ ਕਿੱਧਰ ਗਵਾ ਲੈਂਦੇ ਹਾਂਤੇ ਫਿਰ ਜਦੋਂ ਵਕਤ ਲੰਘ ਜਾਂਦਾ ਹੈ ਤਾਂ ਬੜਾ ਪਛਤਾਵਾ ਹੁੰਦਾ ਹੈ ਕਿ ਅਸੀਂ ਆਪਣੇ ਆਪ ’ਤੇ ਬੜਾ ਵੱਡਾ ਜ਼ੁਲਮ ਕੀਤਾ ਹੈਮੈਂ ਬੇਬੇ ਨੂੰ ਮੋਹ ਨਾਲ ਕਿਹਾ, “ਬੇਬੇ, ਤੇਰੇ ਵਿੱਚ ਬੜੀ ਹਿੰਮਤ ਹੈ ... ਤੂੰ ਸਭ ਠੀਕ ਕਰ ਲੈਣਾ ਹੈਨਾਲੇ ਆਪਾਂ ਔਰਤਾਂ ਨੂੰ ਤਾਂ ਵਾਹਿਗੁਰੂ ਜੀ ਨੇ ਹਰ ਦਰਦ ਸਹਿਣ ਕਰਨ ਦਾ ਬਲ ਬਖਸ਼ਿਆ ਹੋਇਆ ਹੈ।”

ਮੈਂ ਬੇਬੇ ਨੂੰ ਆਟੋ ਵਿੱਚ ਬਿਠਾਇਆ ਤੇ ਆਟੋ ਵਾਲੇ ਨੂੰ ਕਿਰਾਇਆ ਦਿੰਦਿਆਂ ਤਾਕੀਦ ਕੀਤੀ ਕਿ ਮਾਤਾ ਨੂੰ ਸੁਵਿਧਾ ਕੇਂਦਰ ਵਿੱਚ ਛੱਡ ਕੇ ਆਵੇ

ਬੇਬੇ ਆਟੋ ਵਿੱਚ ਬੈਠ ਮੈਨੂੰ ਦੁਆਵਾਂ ਵਿੱਚ ਕਹਿ ਰਹੀ, “ਧੀਏ, ਆਪਣੇ ਆਪ ਲਈ ਜਰੂਰ ਹਾਜਰ ਰਹੀਂ

ਬੇਬੇ ਜਾ ਚੁੱਕੀ ਸੀ ਪਰ ਗੱਲ ਪੂਰੀ ਸਹੀ ਕਰ ਗਈ ਸੀ ਕਿ ਅਸੀਂ ਜ਼ਿੰਦਗੀ ਨੂੰ ਆਪਣੇ ਪਿਆਰਿਆਂ ਦੀ ਖੁਸ਼ੀ ਲਈ, ਉਹਨਾਂ ਦੇ ਸੁੱਖਾਂ ਲਈ ਗਵਾ ਦਿੰਦੇ ਹਾਂ ਤੇ ਉਹੀ ਪਿਆਰੇ ਫਿਰ ਇਹ ਕਹਿੰਦੇ ਹਨ ਕਿ ਇਹ ਸਭ ਤੁਸੀਂ ਆਪਣੀ ਮਰਜ਼ੀ ਨਾਲ ਸਭ ਕੀਤਾ ਹੈ ਅਤੇ ਇਹ ਤੁਹਾਡਾ ਫਰਜ਼ ਸੀਸੋ ਦਿਨ ਦਾ ਕੁਝ ਵਕਤ ਆਪਣੇ ਆਪ ਲਈ, ਤਨਖਾਹ ਦਾ ਕੁਝ ਹਿੱਸਾ ਆਪਣੇ ਆਪ ’ਤੇ ਜ਼ਰੂਰ ਖਰਚ ਕਰਨਾ ਕਿਉਂਕਿ ਚਾਅ ਹੋਣੇ ਜ਼ਰੂਰੀ ਹਨ, ਉਨ੍ਹਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਵੀ ਸਾਡੀ ਆਪਣੀ ਹੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Sukhpal K Lamba

Sukhpal K Lamba

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author