SukhpalKLamba7ਹੁਣ ਤੂੰ ਕੁੜੀਆਂ ਹੀ ਜੰਮਣੀਆਂ ਤਾਂ ਕਿਸੇ ਹੋਰ ਦੇ ਘਰ ਜਾ ਕੇ ਜੰਮ, ਮੈਂ ਆਪਣੇ ਮੁੰਡੇ ਨੂੰ ...
(22 ਮਈ 2018)

 

ਆਹ ਤਾਂ ਲੋਹੜਾ ਹੀ ਮਾਰ ਗਿਆਐਂਤਕੀ ਫੇਰ ਕੁੜੀ ਜੰਮ ਬੈਠੀਇਹਦੇ ਤਾਂ ਕਰਮ ਹੀ ਮਾੜੇ ਨੇ, ਕੁੜੀਆਂ ਹੀ ਜੰਮੀ ਜਾਂਦੀ ਹੈਲੈ ਭਾਈ ਬੱਸ ਰੱਬ ਨੇ ਕਹਿਰ ਹੀ ਗੁਜਾਰ ਦਿੱਤਾਚੱਲ ਇਹ ਵੀ ਰੱਬ ਦਾ ਜੀਅ ਹੈਹੁਣ ਕਿੱਥੇ ਸੁੱਟੀ ਜਾਂਦੀ ਹੈਇਸ ਵਾਰ ਤਾਂ ਰੱਬ ਨੇ ਪੁੱਤ ਦੇ ਦੇਣਾ ਸੀ ਘਰ ਨੂੰ ਭਾਗ ਲੱਗ ਜਾਂਦਾਹੋਰ ਕੁੜੇ ਤੇਰਾ ਵਿਚਾਰਾ ਮੁੰਡਾ ਤਾਂ ਆਹ ਕੁੜੀਆਂ ਦੇ ਭਾਰ ਥੱਲੇ ਹੀ ਦੱਬ ਗਿਆਕੀ ਜਾਂਦਾ ਜੇ ਰੱਬ ਇਹਨਾਂ ਕੁੜੀਆਂ ਨੂੰ ਇੱਕ ਵੀਰ ਦੇ ਦਿੰਦਾ ਤਾਂਤੇਰੇ ਮੁੰਡੇ ਦਾ ਜੱਗ `ਚ ਸੀਰ ਪੈ ਜਾਂਦਾ।”

ਅੱਜ ਸਬੱਬੀਂ ਹੀ ਮੈਨੂੰ ਹਸਪਤਾਲ ਦੇ ਜਣੇਪਾ ਵਾਰਡ ਵਿੱਚ ਇੱਕ ਰਿਪੋਰਟ ਭਰਦਿਆਂ ਇਹ ਗੱਲਾਂ ਆਪ ਮੁਹਾਰੀਆਂ ਹੀ ਕੰਨੀਂ ਆ ਪਈਆਂਮੈਂ ਪਿੱਛੇ ਮੁੜ ਦੇਖਿਆ ਤਾਂ ਸਾਹਮਣੇ ਵਾਰਡ ਦੀ ਕੰਧ ਤੇ ਲੱਗੇ “ਬੇਟੀ ਬਚਾਉ, ਬੇਟੀ ਪੜਾਉ” ਦੇ ਇੱਕ ਵੱਡੇ ਸਾਰੇ ਪੋਸਟਰ ਦੇ ਐਨ ਨਾਲ ਲੱਗ ਕੇ ਦੋ ਤਿੰਨ ਔਰਤਾਂ ਖੜ੍ਹੀਆਂ ਸਨ ਤੇ ਉਹਨਾਂ ਵਿੱਚੋਂ ਇੱਕ ਆਪਣੀਆਂ ਅੱਖਾਂ ਚੁੰਨੀ ਨਾਲ ਪੂੰਝ ਰਹੀ ਸੀਮੈਂ ਇੱਕ ਨਜ਼ਰ ਪੋਸਟਰ ’ਤੇ ਬਣੀ ਇੱਕ ਬੱਚੀ ਦੀ ਫੋਟੋ ਵੱਲ ਤੇ ਗੱਲਾਂ ਕਰਦੀਆਂ ਔਰਤਾਂ ਵੱਲ ਮਾਰੀ ਤਾਂ ਮੇਰੇ ਬੁੱਲ੍ਹਾਂ ’ਤੇ ਹਲਕੀ ਜਿਹੀ ਮੁਸਕਾਨ ਫੈਲ ਗਈਮੇਰੇ ਬੁੱਲਾਂ ’ਤੇ ਆਈ ਹਲਕੀ ਮੁਸਕਾਨ ਦੇਖ ਕੇ ਨਰਸ ਵੀ ਹੱਸ ਪਈ ਤੇ ਕਹਿਣ ਲੱਗੀ, “ਸੁਖਪਾਲ ਸਿਸਟਰ ਇਹ ਤਾਂ ਰੋਜ਼ ਦੀਆਂ ਗੱਲਾਂ ਨੇਸਾਨੂੰ ਤਾਂ ਆਦਤ ਹੀ ਪੈ ਗਈ ਹੈ ਇਹ ਕੁਝ ਸੁਣਨ ਦੀਕਈ ਤਾਂ ਇੱਥੇ ਕੁੜੀ ਜੰਮਣ ਦਾ ਸੁਣਕੇ ਉੱਚੀ-ਉੱਚੀ ਰੋਣ ਹੀ ਲੱਗ ਜਾਂਦੀਆਂ ਨੇ, ਤੇ ਕਈ ਛੇਤੀ-ਛੇਤੀ ਬੱਚੇ ਨੂੰ ਫੜਦੀਆਂ ਹੀ ਨਹੀਂ।” ਇੰਨਾ ਕਹਿ ਕੇ ਸਿਸਟਰ ਆਪਣਾ ਕੰਮ ਕਰਨ ਵਿੱਚ ਜੁਟ ਗਈ

ਮੈਂ ਰਿਪੋਰਟ ਭਰਵਾ ਕੇ ਨਰਸ ਦਾ ਧੰਨਵਾਦ ਕਰ ਕੇ ਆ ਗਈ ਪਰ ਮੇਰੇ ਦਿਮਾਗ ਵਿੱਚ ਅਜੇ ਵੀ ਉਹਨਾਂ ਔਰਤਾਂ ਦੀਆਂ ਕਹੀਆਂ ਗੱਲਾਂ ਨੇ ਅੱਚਵੀਂ ਜਿਹੀ ਲਗਾ ਰੱਖੀ ਸੀਇਸ ਅੱਚਵੀਂ ਨੂੰ ਮਨ ਦੇ ਕਿਸੇ ਖੂੰਜੇ ਲਗਾ ਕੇ ਮੈਂ ਰਿਪੋਰਟ ਬਚਦਾ ਹਿੱਸਾ ਭਰਨ ਵਿੱਚ ਜੁਟ ਗਈ ਸੀਹਾਲੇ ਕੁਝ ਕੁ ਮਿੰਟ ਹੀ ਲੰਘੇ ਸਨ ਕਿ ਇੱਕ ਅਣਜਾਣ ਨੰਬਰ ਤੋਂ ਆਈ ਫੋਨ ਕਾਲ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆਮੈਂ ਫੋਨ ਚੁੱਕਿਆ ਤਾਂ ਇੱਕ ਥੱਕੀ ਜਿਹੀ ਅਵਾਜ਼ ਨੇ ਮੇਰਾ ਸਵਾਗਤ ਕੀਤਾ, “ਜੀ ਤੁਸੀਂ ਕਿਹੜੇ ਦਫਤਰ ਵਿੱਚ ਬੈਠੇ ਹੋ, ਮੈਂ ਤੁਹਾਨੂੰ ਮਿਲਣਾ ਹੈ।

ਮੈਂ ਉਹਨਾਂ ਨੂੰ ਆਪਣਾ ਕਮਰਾ ਨੰਬਰ ਦੱਸ ਕੇ ਫੋਨ ਕੱਟ ਦਿੱਤਾਦਸ ਕੁ ਮਿੰਟਾਂ ਬਾਦ ਇੱਕ ਨੌਜਵਾਨ ਅਤੇ ਇੱਕ ਔਰਤ ਆ ਗਏ। ਔਰਤ ਨੇ ਕੁੱਛੜ ਇੱਕ ਮਰੀਅਲ ਜਿਹੀ ਕੁੜੀ ਚੁੱਕੀ ਹੋਈ ਸੀਮੈਂ ਉਹਨਾਂ ਨੂੰ ਬੈਠਣ ਦਾ ਇਸ਼ਾਰਾ ਕੀਤਾਉਹ ਕੁਰਸੀ ਤੇ ਤਾਂ ਬੈਠ ਗਏ, ਪਰ ਬੋਲੇ ਕੁੱਝ ਨਾਮੈ ਉਹਨਾਂ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਦੱਸਿਆ, “ਸਾਡੇ ਪਿੰਡ ਸਕੂਲ ਵਿਚ ਡਾਕਟਰ ਆਏ ਸੀ, ਉਹਨਾਂ ਦੱਸਿਆ ਕਿ ਸਾਡੀ ਬੱਚੀ ਦਾ ਮੁਫਤ ਇਲਾਜ ਹੋ ਸਕਦਾਇਸ ਲਈ ਅਸੀਂ ਤੁਹਾਡੇ ਕੋਲ ਆਏ ਹਾਂ।” ਨੌਜਵਾਨ ਨੇ ਇੱਕੋ ਸਾਹ ਹੀ ਸਭ ਦੱਸ ਦਿੱਤਾ

ਮੈਂ ਉਸ ਨੂੰ ਬੱਚੀ ਦੀ ਪਰਚੀ ਬਣਵਾਕੇ ਆਉਣ ਲਈ ਕਿਹਾਉਸਨੇ ਬੜੇ ਰੋਆਬ ਜਿਹੇ ਨਾਲ ਆਪਣੇ ਨਾਲ ਆਈ ਔਰਤ ਤੇ ਬੱਚੀ ਵੱਲ ਦੇਖਿਆ ਤੇ ਖਰਵੀ ਜਿਹੀ ਆਵਾਜ਼ ਵਿੱਚ ਕਿਹਾ, “ਤੂੰ ਇੱਥੇ ਹੀ ਬਹਿ ਜਾ ਇਹਨੂੰ ਲੈ ਕੇਮੈਂ ਲਿਆਉਂਦਾ ਹਾਂ ਪਰਚੀ ਬਣਾਵਾ ਕੇ ਪਤਾ ਨੀ ਹੋਰ ਕਿੱਥੇ-ਕਿੱਥੇ ਧੱਕੇ ਖਵਾਉਣਗੀਆਂ ਇਹ ਮਾਂਵਾ-ਧੀਆਂ।”

ਮੈਂ ਉਸ ਔਰਤ ਵੱਲ ਦੇਖਿਆ ਤਾਂ ਉਸਨੇ ਸਿਰ ਨੀਵਾਂ ਕਰ ਲਿਆਮੈਂ ਉਹਨਾਂ ਦੇ ਫਾਰਮ ਭਰਨ ਵਿੱਚ ਜੁਟ ਗਈਬੱਚੀ ਦੀ ਹਾਲਤ ਗਰਮੀ ਨਾਲ ਬੇਹਾਲ ਸੀਮੈਂ ਔਰਤ ਨੂੰ ਪੁੱਛਿਆ, “ਇਹ ਤੁਹਾਡਾ ਘਰਵਾਲਾ? ਤੁਸੀਂ ਬੱਚੀ ਨੂੰ ਕੁਝ ਖਵਾਇਆ ਹੈ।” ਉਸ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾਉਸਦੀ ਆਪਣੀ ਹਾਲਤ ਵੀ ਬਹੁਤ ਤਰਸਯੋਗ ਸੀਚਿਹਰਾ ਮੁਰਝਾਇਆ ਹੋਇਆ, ਅੱਖਾਂ ਪੀਲੀਆਂ ਤੇ ਥੱਕੀਆਂ ਜਿਹੀਆਂ, ਜਿਵੇਂ ਉਹ ਬਹੁਤ ਦਿਨਾਂ ਤੋਂ ਸੁੱਤੀ ਨਾ ਹੋਵੇ ਤੇ ਉਸਦੇ ਬੁੱਲ੍ਹ ਖੁਸ਼ਕੀ ਨਾਲ ਫਟੇ ਹੋਏ ਸਨ

ਮੈਂ ਉਸਨੂੰ ਪੀਣ ਲਈ ਪਾਣੀ ਤੇ ਕੁੱਝ ਬਿਸਕਿਟ ਦੇ ਦਿੱਤੇਉਸਨੇ ਝਿਜਕਦੇ ਜਿਹੇ ਦੋ ਕੁ ਬਿਸਕੁਟ ਲਏ ਤੇ ਇੱਕ ਆਪਣੀ ਬੱਚੀ ਨੂੰ ਦੇ ਦਿੱਤਾਇੰਨੇ ਚਿਰ ਵਿੱਚ ਉਹ ਨੌਜਵਾਨ ਪਰਚੀ ਲੈ ਕੇ ਵਾਪਸ ਆ ਗਿਆਉਸਨੂੰ ਬਿਸਕੁਟ ਖਾਂਦੀ ਦੇਖ ਉਹ ਹੋਰ ਵੀ ਖਿਝ ਗਿਆ, ਪਰ ਬੋਲਿਆ ਕੁੱਝ ਨਾਮੈਂ ਪਰਚੀ ਲੈ ਕੇ ਉਸਦੇ ਫਾਰਮ ਭਰਨ ਵਿੱਚ ਜੁਟ ਗਈਮੈਂ ਹਾਲੇ ਫਾਰਮ ਭਰ ਹੀ ਰਹੀ ਸੀ ਕਿ ਉਹ ਨੌਜਵਾਨ ਆਪ ਮੁਹਾਰੇ ਹੀ ਬੋਲਿਆ, “ਜੀ ਇੱਕ ਤਾਂ ਗਰੀਬੀ ਨੇ ਮਾਰ ਰੱਖਿਆ ਤੇ ਉੱਤੋਂ ਰੱਬ ਨੇ ਚਾਰ ਧੀਆਂ ਦੇ ਦਿੱਤੀਆਂ... ਹੁਣ ਆਹ ਕੁੜੀ ਬਿਮਾਰ ਹੋ ਗਈਪਹਿਲਾਂ ਇਹਦੀ ਆਹ ਮਾਂ ਅਧਮਰੀ ਜਿਹੀ ਰਹਿੰਦੀ ਹੈਇਹ ਤੋਂ ਕੁੱਝ ਨਹੀਂ ਬਣਦਾਸਾਰਾ ਦਿਨ ਥੱਕੀ ਰਹਿੰਦੀ ਹੈਮੇਰੀ ਤਾਂ ਜੀ ਜਿੰਦਗੀ ਖਰਾਬ ਹੋ ਗਈਜਿਸ ਦਿਨ ਦਾ ਵਿਆਹ ਹੋਇਆ ਐ।”

ਮੈਂ ਉਸ ਵੱਲ ਦੇਖਿਆ ਤਾਂ ਉਸਨੇ ਵਧੀਆਂ ਕਿਸਮ ਦੇ ਕੱਪੜੇ ਪਹਿਨੇ ਹੋਏ ਸਨ ਤੇ ਹੱਥ ਵਿੱਚ ਵਧੀਆ ਫੋਨ ਫੜਿਆ ਹੋਇਆ ਸੀਮੈਂ ਫਾਰਮ ਭਰਿਆ ਤੇ ਉਸ ਤੋਂ ਉਸਦਾ ਨਾਂ ਤੇ ਕਿੱਤਾ ਪੁੱਛਿਆ। ਉਸਨੇ ਬੜੇ ਮਾਣ ਨਾਲ ਦੱਸਿਆ, “ਜੀ ਮੈਂ ਇੱਕ ਪ੍ਰਾਈਵੇਟ ਸਮਾਜ ਸੇਵੀ ਸੰਸਥਾ ਦਾ ਮੈਂਬਰ ਹਾਂਮੈਂ ਕੁੱਝ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਸਕੂਲ ਵਿੱਚ ਮੁਫਤ ਸਿੱਖਿਆ ਲੈਣ ਲਈ ਲਗਵਾਇਆ

ਜਿਵੇਂ ਹੀ ਮੈਂ ਉਸਦੇ ਬਾਰੇ ਜਾਣਿਆ ਤਾਂ ਮੈਂ ਉਸਦੀ ਘਰਵਾਲੀ ਦੀ ਹਾਲਤ ਵੱਲ ਦੇਖ ਕੇ ਫਾਰਮ ਭਰਨਾ ਛੱਡ ਦਿੱਤਾਮੈਂ ਉਸਦੀ ਘਰਵਾਲੀ ਨੂੰ ਪੁੱਛਿਆ, “ਤੁਹਾਡੀ ਉਮਰ ਕਿੰਨੀ ਹੈ?”

ਉਹ ਔਰਤ ਜੋ ਬੱਸ ਚੁੱਪ ਚਾਪ ਇੱਕ ਬੁੱਤ ਦੀ ਤਰ੍ਹਾਂ ਬੈਠੀ ਸਭ ਕੁਝ ਸੁਣ ਰਹੀ, ਨੇ ਇੱਕ ਨਜ਼ਰ ਆਪਣੇ ਘਰਵਾਲੇ ਵੱਲ ਦੇਖਿਆ, ਜਿਵੇਂ ਉਸ ਤੋਂ ਬੋਲਣ ਦੀ ਮਨਜ਼ੂਰੀ ਲੈ ਰਹੀ ਹੋਵੇਮੈਂ ਫੇਰ ਪੁੱਛਿਆ, “ਕਿੰਨੀ ਉਮਰ ਹੈ ਤੁਹਾਡੀ, ਤੇ ਵੱਡੇ ਬੱਚੇ ਦੀ ਉਮਰ ਕਿੰਨੀ ਹੈ?”

ਉਸਦੇ ਘਰਵਾਲੇ ਨੇ ਉਸ ਨੂੰ ਘੁਰਕੀ ਜਿਹੀ ਨਾਲ ਕਿਹਾ, “ਦੱਸ ਜੋ ਮੈਡਮ ਪੁੱਛਦੇ ਨੇ।”

ਉਹ ਹੌਲੀ ਦੇਣੇ ਥੱਕੀ ਜਿਹੀ ਅਵਾਜ਼ ਵਿੱਚ ਬੋਲੀ, “ਜੀ 27 ਸਾਲ ... ਤੇ ਮੇਰੀ ਵੱਡੀ ਕੁੜੀ ਨੌਂ ਸਾਲ ਦੀ ਹੈ

ਮੈਂ ਫੇਰ ਪੁੱਛਿਆ, “ਤੇ ਬਾਕੀ ਕੁੜੀਆਂ ਦੀ ਉਮਰ ਕਿੰਨੀ ਕਿੰਨੀ ਹੈ? ਤੇ ਘਰ ਵਿੱਚ ਪਹਿਲਾਂ ਕਿਸੇ ਨੂੰ ਇਹ ਬਿਮਾਰੀ ਹੈ?”

ਉਸ ਔਰਤ ਨੇ ਦੱਸਿਆ, “ਦੂਜੀ ਕੁੜੀ ਸੱਤ ਸਾਲ ਦੀ, ਤੀਜੀ ਛੇ ਸਾਲ ਦੀ ਤੇ ਆਹ ਤਿੰਨ ਸਾਲ ਦੀ ਹੈਜੀ ਮੇਰਾ ਵਿਆਹ ਜਲਦੀ ਹੋ ਗਿਆ ਸੀਨਾਂ ਜੀ, ਘਰ ਤਾਂ ਕਿਸੇ ਨੂੰ ਇਹ ਬਿਮਾਰੀ ਨਹੀਂ” ਮੈਨੂੰ ਤਰਸ ਆ ਰਿਹਾ ਸੀ ਉਸਦੀ ਹਾਲਤ ਤੇਮੈਂ ਸਿੱਧਾ ਜਿਹਾ ਸਵਾਲ ਪੁੱਛਿਆ, “ਤੇ ਇਹ ਇੰਨੀਆਂ ਕੁੜੀਆਂ ਮੁੰਡਾ ਪੈਦਾ ਕਰਨ ਦੇ ਲਾਲਾਚ ਵਿੱਚ ਤਾਂ ਨਹੀਂ?”

ਇਸ ਵਾਰ ਉਸ ਦਾ ਘਰਵਾਲਾ ਬੋਲਿਆ, “ਬਸ ਜੀ, ਬੁੜੀਆਂ ਦੀ ਆਦਤ ਹੈ, ਵੀ ਮੁੰਡਾ ਹੋਣਾ ਚਾਹੀਦਾਸਾਡੀ ਬੀਬੀ ਥੋੜ੍ਹੀ ਪੁਰਾਣੇ ਖਿਆਲਾਂ ਦੀ ਹੈਬਾਕੀ ਜੀ ਕੁੜੀਆਂ ਤਾਂ ਵਿਆਹ ਕੇ ਚਲੀਆਂ ਜਾਣੀਆਂ ਨੇਦੁਨੀਆਂ ਤਾਂ ਮੁੰਡਿਆਂ ਨਾਲ ਹੀ ਪੁੱਛਦੀ ਹੈ

ਮੈਂ ਉਸਨੂੰ ਸਿੱਧਾ ਹੀ ਕਿਹਾ, “ਪਰ ਤੁਹਾਡੀ ਘਰਵਾਲੀ ਦੀ ਹਾਲਤ ਤੇ ਇਨ੍ਹਾਂ ਬੱਚੀਆਂ ਦੀ ਬਿਮਾਰੀ ਲਈ ਤਾਂ ਤੁਸੀਂ ਜ਼ਿੰਮੇਵਾਰ ਹੋ

ਇੰਨਾ ਸੁਣ ਉਸਦਾ ਸਿਰ ਝੁਕ ਗਿਆਮੈਂ ਉਸਦੀ ਘਰਵਾਲੀ ਨੂੰ ਪੁੱਛਿਆ, “ਕੀ ਤੁਸੀਂ ਕਦੇ ਇਹ ਗੱਲ ਆਪਣੇ ਪਰਿਵਾਰ ਨੂੰ ਨਹੀਂ ਦੱਸਣੀ ਚਾਹੀ ਕਿ ਤੁਹਾਡੀ ਸਰੀਰਕ ਹਾਲਤ ਨਹੀਂ ਹੈ ਇੰਨੇ ਬੱਚੇ ਪੈਦਾ ਕਰਨ ਦੀ?”

ਮੇਰੀ ਗੱਲ ਨੇ ਉਸ ਅੰਦਰ ਅਜੀਬ ਜਿਹੀ ਤਾਕਤ ਭਰ ਦਿੱਤੀ ਤੇ ਫੇਰ ਜੋ ਉਸ ਨੇ ਦੱਸਿਆ, ਉਸ ਨੂੰ ਸੁਣ ਕੇ ਮੇਰਾ ਤੇ ਉਸਦੇ ਘਰਵਾਲੇ ਦਾ ਦਿਮਾਗ ਸੁੰਨ ਰਹਿ ਗਿਆਉਸਨੇ ਕਿਹਾ, “ਮੈਡਮ ਜੀ, ਮੇਰੀ ਜਦ ਦੂਜੀ ਕੁੜੀ ਹੋਈ ਤਾਂ ਵੱਡੇ ਅਪ੍ਰੇਸ਼ਨ ਨਾਲ ਹੋਈ ਸੀ ਤੇ ਮੇਰੇ ਬਚਣ ਦੀ ਕੋਈ ਆਸ ਨਹੀਂ ਸੀਪਰ ਮੈਂ ਬੱਸ ਬਚ ਗਈਮੈਂ ਆਪਣੇ ਪੇਕੇ ਸੀ, ਸ਼ਾਇਦ ਤਾਂ ਹੀ ਬਚ ਗਈਮੇਰੀ ਮਾਂ ਵੀ ਮੇਰੀ ਦੂਜੀ ਕੁੜੀ ਨੂੰ ਨੀਂ ਚੁੱਕਦੀ ਸੀਜਦ ਮੈਂ ਜਣੇਪਾ ਕੱਟ ਵਾਪਸ ਆਈ ਤਾਂ ਮੇਰੀ ਸੱਸ ਨੇ ਦੂਜੇ ਦਿਨ ਹੀ ਮੈਨੂੰ ਕਹਿ ਦਿੱਤਾ ਵੀ ਹੁਣ ਤੂੰ ਕੁੜੀਆਂ ਹੀ ਜੰਮਣੀਆਂ ਤਾਂ ਕਿਸੇ ਹੋਰ ਦੇ ਘਰ ਜਾ ਕੇ ਜੰਮ, ਮੈਂ ਆਪਣੇ ਮੁੰਡੇ ਨੂੰ ਕਿਤੇ ਹੋਰ ਵਿਆਹ ਲੈਣਾਬੱਸ ਜੀ, ਮੈਂ ਕੀ ਕਰਦੀਮੈਂ ਇਹ ਗੱਲ ਇਹਨਾਂ ਨੂੰ ਦੱਸਦੀ ਤਾਂ ਘਰ ਵਿੱਚ ਕਲੇਸ਼ ਹੋਣਾ ਸੀਮੈਂ ਦਿਨ ਰਾਤ ਰੱਬ ਅੱਗੇ ਦੁਆਵਾਂ ਕਰਦੀ ਕਿ ਇਸ ਵਾਰ ਰੱਬ ਮੈਨੂੰ ਮੁੰਡਾ ਦੇ ਦੇਵੇਪਰ ਤੀਜੀ ਵਾਰ ਵੀ ਮੇਰੇ ਕੁੜੀ ਹੀ ਹੋਈਮੇਰੀ ਬੀਬੀ ਨੇ ਪੰਜ ਦਿਨ ਘਰਦਾ ਮੂੰਹ ਨਹੀਂ ਦੇਖਿਆਮੈਂ ਪੈਰੀਂ ਪੈ ਕੇ ਮਿੰਨਤਾਂ ਤਰਲੇ ਕਰਕੇ ਬੀਬੀ ਨੂੰ ਘਰ ਲਿਆਂਦਾਮੇਰੇ ਪੇਕਿਆਂ ਨੇ ਹੱਥ ਬੰਨ੍ਹੇ ਤਾਂ ਕਿਤੇ ਮੈਨੂੰ ਘਰ ਵਿੱਚ ਰਹਿਣ ਤੇ ਆਪਣੀਆਂ ਕੁੜੀਆਂ ਨੂੰ ਪਾਲਣ ਲਈ ਛੱਤ ਨਸੀਬ ਹੋਈਇਹਨਾਂ (ਘਰਵਾਲੇ) ਨੇ ਕਦੀ ਕੁੱਝ ਨਹੀਂ ਕਿਹਾਪਰ ਦਿਨੋਂ ਦਿਨ ਮੇਰੀ ਹਾਲਤ ਮਾੜੀ ਹੋਈ ਗਈਅਸੀਂ ਹੋਰ ਜੁਵਾਕ ਬਾਰੇ ਸੋਚਣਾ ਛੱਡ ਦਿੱਤਾ ਸੀ ਪਰ ਫੇਰ ਗਲੀ ਗੁਆਂਢ ਤੇ ਰਿਸ਼ਤੇਦਾਰ ਸਭ ਕਹਿਣ ਲੱਗ ਗਏ ਕਿ ਇਹਨਾਂ ਦਾ ਭਰਾ ਬਿਨਾਂ ਜੱਗ ’ਤੇ ਕੀ ਬਣੂੰਇੱਕ ਭਰਾ ਤਾਂ ਹੋਣਾ ਹੀ ਚਾਹੀਦਾਫੇਰ ਇਹਨਾਂ ਤੇ ਮੇਰੇ ਪਰਿਵਾਰ ਵਾਲਿਆਂ ਨੇ ਮੇਰੇ ਤੇ ਜ਼ੋਰ ਜਬਰਦਸਤੀ ਸ਼ੁਰੂ ਕਰ ਦਿੱਤੀਪਰ ਮੇਰੀ ਹਾਲਤ ਚੌਥਾ ਬੱਚਾ ਪੈਦਾ ਕਰਨ ਦੀ ਬਿਲਕੁਲ ਵੀ ਨਹੀਂ ਸੀਪਰ ਅੱਕ ਚੱਬਣਾ ਹੀ ਪਿਆਸਾਰੇ ਬਾਬਿਆਂ ਤੇ ਸਿਆਣਿਆਂ ਕੋਲ ਮੈਨੂੰ ਲਿਜਾਇਆ ਗਿਆ ਤੇ ਪਤਾ ਨਹੀਂ ਕੀ-ਕੀ ਖਵਾਇਆ ਗਿਆ, ਜਿਸ ਕਰਕੇ ਹੀ ਸ਼ਾਇਦ ਇਸ ਕੁੜੀ ਨੂੰ ਆਹ ਬਿਮਾਰੀ ਹੋਈ ਹੈਮੇਰੇ ਚੌਥੀ ਵਾਰ ਇਹ ਕੁੜੀ ਹੋਈ ਤੇ ਮੈਂ ਬਣ ਗਈ ਅਧਮੋਈ ਮਾਂਹੁਣ ਉੱਠਿਆ ਨਹੀਂ ਜਾਂਦਾਕਈ ਵਾਰ ਖੂਨ ਚੜ੍ਹਾਉਣਾ ਪਿਆਜਿਵੇਂ ਕਿਵੇਂ ਦਵਾਈਆਂ ਜਿਹੀਆਂ ਲੈ ਕੇ ਤੁਰੀ ਫਿਰਦੀ ਹਾਂਪਰ ਮੁੰਡੇ ਨਾ ਹੋਣ ਦਾ ਗਮ ਬੱਸ ਖਾਈ ਜਾ ਰਿਹਾਅਧਮਰੀ ਹਾਲਤ ਜਿਹੀ ਹੋਈ ਪਈ ਹੈ ਹਰ ਸਾਲ ਬੱਚੇ ਪੈਦਾ ਕਰਨ ਨਾਲਇਹ ਗੱਲਾਂ ਕਿਸੇ ਨੂੰ ਕਿਵੇਂ ਦੱਸਾਂ ਜੀ?”

ਮੈਂ ਉਸਦੇ ਘਰਵਾਲੇ ਵੱਲ ਦੇਖਿਆ ਤਾਂ ਉਸਦਾ ਸਿਰ ਸ਼ਰਮ ਨਾਲ ਝੁਕ ਗਿਆਮੈਂ ਉਸਦੇ ਘਰਵਾਲੇ ਨੂੰ ਇੱਕ ਸਵਾਲ ਪੁੱਛਿਆ, “ਜੇ ਤੁਹਾਡੀ ਮਾਂ ਤੇ ਪਤਨੀ ਇੱਕ ਕੁੜੀ ਨਾਂ ਹੁੰਦੀ ਤਾਂ ਕੀ ਹੁੰਦਾ?" ਉਸਦੀਆਂ ਅੱਖਾਂ ਵਿੱਚ ਸੱਚਮੁੱਚ ਪਾਣੀ ਆ ਗਿਆਮੈਂ ਉਸ ਨੂੰ ਸਮਝਾਉਣ ਲਈ ਪੁੱਛਿਆ, “ਜੇ ਸਿਰਫ ਤੁਹਾਡੇ ਦੋ ਬੱਚੀਆਂ ਹੀ ਹੁੰਦੀਆਂ ਤਾਂ ਕੀ ਅੱਜ ਤੁਹਾਡੀ ਘਰਵਾਲੀ ਬਿਮਾਰ ਹੁੰਦੀ? ... ਕੀ ਤੁਸੀਂ ਆਪਣੀਆਂ ਚਾਰ ਬੱਚੀਆਂ ਨੂੰ ਵਧੀਆ ਸਹੂਲਤਾਂ ਦੇ ਸਕੋਗੇ?”

ਉਸਦੀਆਂ ਅੱਖਾਂ ਵਿੱਚ ਸੱਚਮੁੱਚ ਪਛਤਾਵਾ ਸੀਇਸ ਵਾਰ ਉਹ ਆਪ ਮੁਹਾਰੇ ਹੀ ਬੋਲਿਆ, “ਮੈਡਮ ਜੀ, ਥੈਂਕ ਯੂ, ਤੁਸੀਂ ਸੱਚ ਕਿਹਾ ... ਜੇ ਮੈਂ ਹੀ ਸਮਝਦਾਰ ਤੇ ਜਿੰਮੇਦਾਰ ਹੁੰਦਾ ਤਾਂ ਮੇਰੀ ਘਰਵਾਲੀ ਅਧਮੋਈ ਨਹੀਂ ਹੋਣੀ ਸੀ

*****

(1160)

About the Author

Sukhpal K Lamba

Sukhpal K Lamba

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author