InderjitChugavan7ਇੰਦਰਜੀਤ, ਇਹ ਖਬਰ ਤਾਂ ਪਹਿਲੇ ਸਫੇ ਵਾਲੀ ਸੀ!” ਮੈਂ ਆਪਣੀ ਮਜਬੂਰੀ ਦੱਸੀ ...GurmitShugli7
(6 ਜੂਨ 2027)

6 June 2026
ਸ਼ੁਗਲ ਦਾ ਮਤਲਬ ਭਲਾ ਕੀ ਹੁੰਦਾ ਹੈ… ਵਿਹਲੇ ਸਮਾਂ ਬਿਤਾਉਣ ਲਈ ਕੀਤਾ ਜਾਂਦਾ ਕੋਈ ਕੰਮ! ਹਰ ਬੰਦਾ ਆਪਣੀ ਸਮਝ
, ਆਪਣੇ ਵਸੀਲਿਆਂ ਅਨੁਸਾਰ ਕੋਈ ਨਾ ਕੋਈ ਅਜਿਹਾ ਕੰਮ ਕਰਦਾ ਹੈ ਜਿਸ ਨਾਲ ਉਸਦਾ ਸਮਾਂ ਵੀ ਬਤੀਤ ਹੋ ਜਾਵੇਜੇ ਇਹ ਕੰਮ ਜਾਂ ਸਰਗਰਮੀ ਸਿਰਜਣਾਤਮਕ ਹੋਵੇ ਤਾਂ ਇਹ ਉਸ ਮਨੁੱਖ ਲਈ ਵੀ ਤੇ ਆਲੇ ਦੁਆਲੇ ਲਈ ਵੀ ਚੰਗੇ ਸਿੱਟੇ ਕੱਢਦੀ ਹੈਅਜਿਹੇ ਕੰਮ ਨਾ ਅਕੇਵਾਂ ਮਹਿਸੂਸ ਹੋਣ ਦਿੰਦੇ ਹਨ, ਨਾ ਥਕੇਵਾਂ! ਪਰ ਉਸ ਬੰਦੇ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਸਦਾ ਸ਼ੁਗਲ ਹੀ ਉਸਦੇ ਮੁੱਖ ਪੇਸ਼ੇ ਤੋਂ ਵੱਡਾ ਹੋ ਜਾਵੇ… ਸ਼ੁਗਲ ਸ਼ੁਗਲ ਵਿੱਚ ਸ਼ੁਗਲੀ!

ਜਦੋਂ ਵੀ ਚੇਤਿਆਂ ਵਿੱਚ ਉੱਭਰਦੇ ਹਨ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਤਾਂ ਮੈਂ ਖੁਦ ਬ ਖੁਦ ਮੁਸਕਰਾ ਉੱਠਦਾ ਹਾਂ! ਸ਼ਖਸੀਅਤ ਹੀ ਅਜਿਹੀ ਸੀ… ‘ਚਿਹਰੇ ’ਤੇ ਮੱਠੀ ਮੱਠੀ ਮੁਸਕਾਨ ਰੱਖਦਿਆਂ ਸਾਹਮਣੇ ਵਾਲੇ ਦੇ ਅੰਦਰ ਝਾਕਣ ਦੀ ਕਲਾ… ਲੰਮੀ ਕਹਾਣੀ ਕਹੇ ਬਿਨਾਂ ਆਪਣੀ ਗੱਲ ਕਹਿਣ ਦਾ ਹੁਨਰ… ਵਿਰੋਧੀ ਨੂੰ ਆਪਣੇ ਨਾਲ ਤੋਰਨ ਦਾ ਵੱਲ ਇਹ ਗੁਣ ਕੋਈ ਉੱਪਰੋਂ ਨਹੀਂ ਉੱਤਰਦੇ, ਤਜਰਬੇ ਵਿੱਚੋਂ ਪੈਦਾ ਹੁੰਦੇ ਹਨ ਪਰ ਇਸ ਵਾਸਤੇ ਸਿਰ ਵੀ ਟਿਕਾਣੇ ਸਿਰ ਚਾਹੀਦਾ ਹੈ ਅਤੇ ਤਰਕ ਭਰਪੂਰ ਚਾਹੀਦਾ ਹੈ!

ਇਸ ਅਲਬੇਲੇ ਮਨੁੱਖ ਨਾਲ ਮੇਰਾ ਵਾਹ ਪਹਿਲਾਂ ਇੰਨਾ ਕੁ ਸੀ ਕਿ ਉਹ ‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ‘ਅਰਜਨ ਸਿੰਘ ਗੜਗੱਜ ਫਾਊਂਡੇਸ਼ਨ’ ਦੇ ਮੈਂਬਰ ਸਨਕਦੇ ਕਦੇ ਅਖਬਾਰ ਦਾ ਗੇੜਾ ਮਾਰ ਜਾਂਦੇ ਸਨ ਉਨ੍ਹਾਂ ਦੇ ਵੱਡੇ ਬੇਟੇ ਐਡਵੋਕੇਟ ਰਜਿੰਦਰ ਮੰਡ ਨਾਲ ਮੇਰਾ ਸੰਪਰਕ ਆਮ ਹੀ ਰਹਿੰਦਾ ਸੀ ਕਿਉਂਕਿ ਉਹ ਏ ਆਈ ਵਾਈ ਐੱਫ ਵਿੱਚ ਸਰਗਰਮ ਸੀ ਤੇ ਖਬਰਾਂ ਦੇ ਸੰਬੰਧ ਵਿੱਚ ਗੱਲਬਾਤ ਹੁੰਦੀ ਰਹਿੰਦੀ ਸੀਬਾਅਦ ਵਿੱਚ ਉਨ੍ਹਾਂ ਦਾ ਛੋਟਾ ਬੇਟਾ ਰੋਮਾ (ਰਮਨਜੀਤ ਮੰਡ) ਵੀ ਖਬਰੀ ਮੇਜ਼ ’ਤੇ ਥੋੜ੍ਹੇ ਸਮੇਂ ਲਈ ਆਇਆ, ਜਿਸਨੇ ਮੈਨੂੰ ਹਮੇਸ਼ਾ ਵੱਡੇ ਭਰਾ ਵਾਲਾ ਮਾਣ-ਸਤਿਕਾਰ ਦਿੱਤਾ

ਸ਼ੁਗਲੀ ਹੁਰਾਂ ਨਾਲ ਸਿੱਧਾ ਵਾਹ ‘ਨਵਾਂ ਜ਼ਮਾਨਾ’ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਅਨੰਦ ਜੀ ਦੇ ਸਦੀਵੀ ਵਿਛੋੜੇ ਤੋਂ ਬਾਅਦ ਪਿਆਉਸ ਵੇਲੇ ਮਹਿਸੂਸ ਹੋਇਆ ਕਿ ਇਹ ਮਨੁੱਖ ਕੇਵਲ ਵਕੀਲ ਹੀ ਨਹੀਂ ਹੈ, ਇਸ ਵਿੱਚ ਬਹੁਤ ਸਾਰੀਆਂ ਸਿਫਤਾਂ ਹਨ ਗੱਲ 2015 ਦੀ ਹੈਰੋਜ਼ਾਨਾ ‘ਨਵਾਂ ਜ਼ਮਾਨਾ’ ਘੋਰ ਸੰਕਟ ਵਿੱਚੋਂ ਲੰਘ ਰਿਹਾ ਸੀਸਮੁੱਚਾ ਸਟਾਫ ਬਹੁਤ ਤਣਾਅ ਭਰੇ ਮਾਹੌਲ ਵਿੱਚ ਕੰਮ ਕਰ ਰਿਹਾ ਸੀਤਨਖਾਹ ਵੇਲੇ ਸਿਰ ਮਿਲ ਨਹੀਂ ਰਹੀ ਸੀ ਖਾਹਮਖਾਹ ਇੱਕ ਦੂਜੇ ਦੇ ਗਲ ਪੈਣ ਵਰਗੇ ਹਾਲਾਤ ਬਣੇ ਹੋਏ ਸਨਸਾਰੇ ਟ੍ਰਸਟੀ ਦਫਤਰ ਗੇੜਾ ਮਾਰਨ ਤੋਂ ਕੰਨੀ ਕਤਰਾਉਣ ਲੱਗੇਉਨ੍ਹਾਂ ਕੋਲ ਅਖਬਾਰ ਦੇ ਕਾਮਿਆਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਸੀਹਾਲਾਤ ਹਨੇਰੀ ਗੁਫਾ ਵਿੱਚ ਦਾਖਲ ਹੋਣ ਵਰਗੇ ਸਨਆਸ ਦੀ ਕੋਈ ਕਿਰਨ ਦਿਖਾਈ ਨਹੀਂ ਸੀ ਦੇ ਰਹੀ ਕੁਝ ‘ਸੁਹਿਰਦ ਮਿੱਤਰਾਂ’ ਜੋ ਪਹਿਲਾਂ ਹੀ ਅਖਬਾਰ ਬੰਦ ਕਰਨ ਦਾ ਵਿਚਾਰ ਰੱਖਦੇ ਸਨ, ਨੇ ਤਾਂ ਲਿਖਤੀ ਤੌਰ ਆਪਣੀ ਇੱਛਾ ਵੀ ਪ੍ਰਗਟਾਅ ਦਿੱਤੀ ਪਰ ਇਹ ਕੋਈ ਸੌਖਾ ਕਾਰਜ ਨਹੀਂ ਸੀ ਕਿਉਂਕਿ ‘ਨਵਾਂ ਜ਼ਮਾਨਾ’ ਸਿਰਫ ਇੱਕ ਅਖਬਾਰ ਹੀ ਨਹੀਂ ਹੈ ਸਗੋਂ ਇੱਕ ਅੰਦੋਲਨ ਹੈ, ਇੱਕ ਚਾਨਣ ਮੁਨਾਰਾ ਹੈ, ਕਿਰਤੀ ਕਾਮਿਆਂ ਕਿਸਾਨਾਂ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੀ ਅਵਾਜ਼ ਹੈਧਰਮ ਨਿਰਪੱਖਤਾ ਅਤੇ ਜਮਹੂਰੀਅਤ ਦਾ ਪਹਿਰੇਦਾਰ ਹੈਇਸ ਸੰਕਟ ਭਰੇ ਦੌਰ ਵਿੱਚ ਸਮੱਸਿਆ ਨੂੰ ਸਮਝਣ ਲਈ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆਇਸ ਕਮੇਟੀ ਵਿੱਚ ਸ਼ੁਗਲੀ ਹੁਰਾਂ ਦੇ ਨਾਲ ਬੈਂਕ ਮੁਲਾਜ਼ਮ ਆਗੂ ਅੰਮ੍ਰਿਤ ਲਾਲ ਅਤੇ ਨੌਜਵਾਨ ਸਭਾ ਦੇ ਆਗੂ ਪਿਰਥੀਪਾਲ ਮਾੜੀਮੇਘਾ ਸਨ

ਕਮੇਟੀ ਜ਼ਿੰਮੇ ਇਸ ਗੱਲ ਦਾ ਪਤਾ ਲਾਉਣਾ ਸੀ ਕਿ ਅਖਬਾਰ ਨੂੰ ਸੰਕਟ ਵਿੱਚੋਂ ਕੱਢਿਆ ਵੀ ਜਾ ਸਕਦਾ ਹੈ? ਇਨ੍ਹਾਂ ਤਿੰਨਾਂ ਵਿੱਚੋਂ ਅਖਬਾਰ ਦੇ ਪ੍ਰਬੰਧਨ ਬਾਰੇ ਕੋਈ ਵੀ ਕੁਝ ਨਹੀਂ ਸੀ ਜਾਣਦਾਸ਼ੁਗਲੀ ਹੁਰਾਂ ਇੱਧਰ ਉੱਧਰ ਭੱਜ ਨੱਠ ਕਰਨ ਦੀ ਬਜਾਏ ਸਭ ਤੋਂ ਪਹਿਲਾਂ ਵਰਕਰਾਂ ਨਾਲ ਮੀਟਿੰਗ ਨੂੰ ਤਰਜੀਹ ਦਿੱਤੀਜਿਸ ਦਿਨ ਇਹ ਮੀਟਿੰਗ ਸੀ, ਮੈਂ ਉਸ ਦਿਨ ਛੁੱਟੀ ’ਤੇ ਸੀਅਗਲੇ ਦਿਨ ਜਦੋਂ ਦਫਤਰ ਗਿਆ ਤਾਂ ਤਿੰਨੇ ਮੈਂਬਰ ਜਿਵੇਂ ਮੇਰੀ ਹੀ ਉਡੀਕ ਕਰ ਰਹੇ ਹੋਣ ਮੈਨੂੰ ਦੇਖਦਿਆਂ ਅਵਾਜ਼ ਮਾਰ ਲਈ ਤੇ ਬੀਤੇ ਦਿਨ ਹੋਈ ਮੀਟਿੰਗ ਬਾਰੇ ਦੱਸਿਆਸ਼ੁਗਲੀ ਹੁਰਾਂ ਕਿਹਾ ਕਿ ਸਾਡੀ ਇੱਛਾ ਹੈ ਕਿ ਅਖਬਾਰ ਜਾਰੀ ਰਹੇ ਪਰ ਮੀਟਿੰਗ ਵਿੱਚੋਂ ਸਾਨੂੰ ਕੋਈ ਲੜ ਸਿਰਾ ਲੱਭਿਆ ਨਹੀਂਜਿਵੇਂ ਉਹ ਮੇਰੇ ਤੋਂ ਕੋਈ ਸੁਝਾ ਮੰਗ ਰਹੇ ਹੋਣਮੈਂ ਕਿਹਾ, “ਤੁਸੀਂ ਸਿਆਣੇ ਬੰਦੇ ਓ, ਮੇਰਾ ਇੱਕ ਸੁਝਾ ਹੈ ਜੇ ਕੰਮ ਆ ਸਕੇ ਤਾਂ... ਉਹ ਇਹ ਕਿ ਵਰਕਰਾਂ ਦੇ ਮੋਢੇ ’ਤੇ ਹੱਥ ਅਤੇ ਪੱਤਰਕਾਰਾਂ ਨੂੰ ਹੱਲਾਸ਼ੇਰੀ..! ਪੱਤਰਕਾਰਾਂ ਨਾਲ ਸਮੂਹਿਕ ਮੀਟਿੰਗਾਂ ਕਰੋ, ਉਨ੍ਹਾਂ ਦੀ ਸੁਣੋ ਤੇ ਆਪਣੀ ਸੁਣਾਓ ਜਦੋਂ ਵੀ ਕੋਈ ਨਵਾਂ ਪੱਤਰਕਾਰ ਰੱਖੋ ਤਾਂ ਉਸਦੀ ਜਾਣ-ਪਛਾਣ ਖਬਰੀ ਮੇਜ਼ ਵਾਲਿਆਂ ਨਾਲ ਹਰ ਹਾਲ ਕਰਵਾਓ।” ਇਹ ਸੁਝਾ ਉਨ੍ਹਾਂ ਦੇ ਮਨ ਨੂੰ ਲੱਗਾ

ਪੱਤਰਕਾਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆਇਹ ਪਹਿਲੀ ਵਾਰ ਸੀ ਕਿ ਪੱਤਰਕਾਰਾਂ ਦੀ ਸੁਣੀ ਜਾ ਰਹੀ ਸੀਹਰ ਮੀਟਿੰਗ ਵਿੱਚ ਮੈਨੂੰ ਬੁਲਾਇਆ ਜਾਂਦਾ ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਜਾਂਦਾਮੀਟਿੰਗ ਦੇ ਸ਼ੁਰੂ ਵਿੱਚ ਸ਼ੁਗਲੀ ਜੀ ਬੋਲਦੇਅਖਬਾਰ ਦੇ ਇਤਿਹਾਸ ਬਾਰੇ ਦੱਸਦੇ, ਇਸਦੇ ਰੋਲ ਦੀ ਵਿਆਖਿਆ ਕਰਦੇਬਾਅਦ ਵਿੱਚ ਪੱਤਰਕਾਰ ਆਪਣੀਆਂ ਮੁਸ਼ਕਲਾਂ ਬਾਰੇ ਦੱਸਦੇਅਜਿਹੀਆਂ ਮੀਟਿੰਗਾਂ ਪਹਿਲਾਂ ਕਦੇ ਨਹੀਂ ਸੀ ਹੋਈਆਂਇਸ ਤਰ੍ਹਾਂ ਪੱਤਰਕਾਰਾਂ ਨਾਲ ਇੱਕ ਪਰਿਵਾਰਕ ਸਾਂਝ ਬਣ ਗਈਇਲਾਕਾਵਾਰ ਸਪਲੀਮੈਂਟ ਨਿਕਲਣ ਲੱਗੇ

ਸ਼ੁਗਲੀ ਜੀ ਵਿੱਚ ਇਹ ਸਿਫਤ ਸੀ ਕਿ ਉਹ ਮਨੁੱਖ ਦੀ ਕਦਰ ਕਰਨਾ ਜਾਣਦੇ ਸਨ ਉਨ੍ਹਾਂ ਮੈਨੂੰ ਵਾਰ ਵਾਰ-ਵਾਰ ਕਿਹਾ ਕਿ ਇੰਦਰਜੀਤ, ਤੇਰਾ ਸੁਝਾ ਕੰਮ ਆ ਗਿਆ ਮਿੱਤਰਾ! ਜਦੋਂ ਤੁਹਾਡਾ ਸੀਨੀਅਰ ਤੁਹਾਡੀ ਕਦਰ ਕਰੇ ਤਾਂ ਤੁਹਾਡੇ ਵਿੱਚ ਕੰਮ ਕਰਨ ਲਈ ਉਤਸ਼ਾਹ ਕੁਦਰਤੀ ਤੌਰ ’ਤੇ ਆਉਂਦਾ ਹੈ

ਜਦੋਂ ਕੋਈ ਪੱਤਰਕਾਰ ਸਪਲੀਮੈਂਟ ਕੱਢਦਾ ਤਾਂ ਸਵੇਰੇ ਸਵੇਰੇ ਉਸ ਨੂੰ ਸ਼ੁਗਲੀ ਹੁਰਾਂ ਦਾ ਫੋਨ ਜਾਂਦਾ, “ਸ਼ਾਬਾਸ਼ ਸ਼ੇਰਾ, ਕਮਾਲ ਕਰ ਦਿੱਤੀ ਤੁਸੀਂ ਤਾਂ… ਬੱਸ ਹੁਣ ਅਵੇਸਲੇ ਨਾ ਹੋਇਓ!” ਜਦੋਂ ਕਿਸੇ ਪੱਤਰਕਾਰ ਦੀ ਕੋਈ ਖਾਸ ਰਿਪੋਰਟ ਛਪਦੀ ਤਾਂ ਸ਼ੁਗਲੀ ਹੁਰਾਂ ਦਾ ਸ਼ਾਬਾਸ਼ੀ ਵਾਲਾ ਫ਼ੋਨ ਜ਼ਰੂਰ ਜਾਂਦਾਇਹ ਪਹਿਲੀ ਵਾਰ ਸੀ ਕਿ ਪੱਤਰਕਾਰਾਂ ਨਾਲ ਕਿਸੇ ਟ੍ਰਸਟੀ ਦਾ ਸਿੱਧਾ ਰਾਬਤਾ ਬਣ ਰਿਹਾ ਸੀ ,ਜਿਸਦਾ ਸਿੱਟਾ ਇਹ ਨਿਕਲਿਆ ਕਿ ‘ਨਵਾਂ ਜ਼ਮਾਨਾ’ ਮੁੜ ਪੈਰਾਂ ਸਿਰ ਹੋ ਗਿਆ

ਬਾਅਦ ਵਿੱਚ ਨਵੀਂ ਪ੍ਰਿੰਟਿੰਗ ਪ੍ਰੈੱਸ ਲਵਾਉਣ ਦਾ ਫੈਸਲਾ ਲਿਆ ਗਿਆਇਸ ਵਾਸਤੇ ਕਿਸੇ ਬੰਦੇ ਨੂੰ ਨਿੱਜੀ ਫ਼ੋਨ ਜਾਂ ਪਹੁੰਚ ਨਹੀਂ ਕੀਤੀ ਗਈ, ਸਿਰਫ ਅਖਬਾਰ ਵਿੱਚ ਅਪੀਲ ਛਾਪੀ ਗਈਇਹ ਸ਼ੁਗਲੀ ਹੁਰਾਂ ਦੀ ਅਗਵਾਈ ਹੀ ਸੀ ਕਿ ਪ੍ਰਿੰਟਿੰਗ ਪ੍ਰੈੱਸ ਲਈ ਲੋੜੀਂਦੀ ਰਕਮ ਇਕੱਠੀ ਕਰਨ ਦਾ ਟੀਚਾ ਜਲਦੀ ਹੀ ਪੂਰਾ ਕਰ ਲਿਆ ਗਿਆ ਤੇ ਬਾਅਦ ਵਿੱਚ ਅਖਬਾਰ ਵਿੱਚ ਇਹ ਅਪੀਲ ਵੀ ਛਾਪੀ ਗਈ ਕਿ ਟੀਚਾ ਪੂਰਾ ਹੋ ਗਿਆ ਹੈ ਤੇ ਹੁਣ ਹੋਰ ਪੈਸੇ ਨਾ ਭੇਜੇ ਜਾਣ

ਸ਼ੁਗਲੀ ਹੁਰਾਂ ਦਾ ਮੁੱਖ ਕਿੱਤਾ ਵਕਾਲਤ ਸੀਪਹਿਲਾਂ ਉਹ ਕਚਹਿਰੀ ਸਥਿਤ ਆਪਣੇ ਦਫਤਰ ਜਾਂਦੇ ਤੇ ਬਾਅਦ ਵਿੱਚ ‘ਨਵਾਂ ਜ਼ਮਾਨਾ’ ਆ ਡੇਰੇ ਲਾਉਂਦੇਸਿੱਧੇ ਲਫਜ਼ਾਂ ਵਿੱਚ ‘ਸ਼ੁਗਲ’ ਵਜੋਂ ‘ਨਵਾਂ ਜ਼ਮਾਨਾ’ ਆ ਬੈਠਦੇਆ ਕੇ ਪ੍ਰਬੰਧਕੀ ਅਮਲੇ ਨਾਲ ਗੱਲਬਾਤ ਕਰਦੇਸਮਾਚਾਰ, ਕੰਪਿਊਟਰ ਅਮਲੇ ਦੇ ਕਿਸੇ ਮੈਂਬਰ ’ਤੇ ਨਜ਼ਰ ਪੈ ਗਈ ਤਾਂ ਉਸ ਨੂੰ ਖੁਦ ਅਵਾਜ਼ ਮਾਰ ਬੁਲਾ ਲੈਣਾਉਨ੍ਹਾਂ ਨੂੰ ਮਿਲਣ ਲੱਗਿਆਂ ਕੋਈ ਵੀ ਮੈਂਬਰ ਝਿਜਕਦਾ ਨਹੀਂ ਸੀਉਹ ਜਦੋਂ ਵੀ ਆਪਣੇ ਕਮਰੇ ਵਿੱਚ ਬੈਠਦੇ, ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰੱਖਦੇਮੈਂ ਉਨ੍ਹਾਂ ਕੋਲ ਬੈਠਾ ਸੀਇੱਕ ਵਰਕਰ ਆਇਆ ਤੇ ਉਸਨੇ ਅੰਦਰ ਵੜਨ ਲੱਗਿਆਂ ਦਰਵਾਜ਼ਾ ਬੰਦ ਕਰ ਦਿੱਤਾਉਹ ਕਹਿਣ ਲੱਗੇ, “ਦਰਵਾਜ਼ਾ ਨਹੀਂ ਭੇੜਨਾ… ਦਰਵਾਜ਼ਾ ਬੰਦ ਹੋਵੇ ਤਾਂ ਮੁੱਖਾਂ ਨਾਲ ਲੱਗਣ ਵਾਲਿਆਂ ਨੂੰ ਖਾਸੀ ਮਿਹਨਤ ਕਰਨੀ ਪੈਂਦੀ ਹੈ ਗੱਲ ਸੁਣਨ ਲਈ … ਸਭਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਕਰ ਰਹੇ ਆਂ..!” ਇਹ ਕਹਿ ਕੇ ਉਹ ਮੱਠਾ ਮੱਠਾ ਹੱਸ ਪਏਮੈਂ ਸਮਝ ਗਿਆ ਸੀ ਕਿ ਉਹ ਕੀ ਕਹਿ ਰਹੇ ਹਨ

ਬੂਹਾ ਖੁੱਲ੍ਹਾ ਉਨ੍ਹਾਂ ਕੇਵਲ ਦਫਤਰ ਵਿੱਚ ਹੀ ਨਹੀਂ, ਆਪਣੀ ਜ਼ਿੰਦਗੀ ਵਿੱਚ ਵੀ ਰੱਖਿਆਪਿੰਡ ਵਿਚਲੇ ਘਰ ਦੀਆਂ ਕੰਧਾਂ ਇੰਨੀਆਂ ਕੁ ਉੱਚੀਆਂ ਸਨ ਕਿ ਬਾਹਰੋਂ ਖੜ੍ਹਾ ਬੰਦਾ ਅਸਾਨੀ ਨਾਲ ਵਿਹੜੇ ਵਿੱਚ ਝਾਤ ਮਾਰ ਲਵੇਇਸ ਬਾਰੇ ਉਨ੍ਹਾਂ ਹਲਕੇ ਮੂਡ ਵਿੱਚ ਬੜੀ ਅਹਿਮ ਗੱਲ ਕਹੀ, “ਮੈਂ ਸੋਚਦਾਂ ਕਿ ਜੇ ਕੋਈ ਚੋਰੀ ਕਰਨ ਲਈ ਆਵੇ ਤਾਂ ਉਹਨੂੰ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਅੰਦਰ ਚੋਰੀ ਕਰਨ ਲਈ ਤਾਂ ਕੁਝ ਵੀ ਨਹੀਂ… ਐਵੇਂ ਉਹ ਬੇਚਾਰਾ ਨਿਰਾਸ ਹੋ ਕੇ ਪਰਤੇ …!” ਜੋ ਕੁਝ ਵੀ ਉਨ੍ਹਾਂ ਕੋਲ ਸੀ, ਸਭ ਦੇ ਸਾਹਮਣੇ ਸੀ, ਕੋਈ ਪਰਦਾਦਾਰੀ ਨਹੀਂ

ਹਰ ਅਦਾਰੇ ਵਿੱਚ ਧੜੇਬੰਦੀ ਹੁੰਦੀ ਹੈ‘ਨਵਾਂ ਜ਼ਮਾਨਾ’ ਕੋਈ ਵੱਖਰਾ ਨਹੀਂ ਇਸ ਪੱਖੋਂਉਨ੍ਹਾਂ ਕੋਲ ਕੋਈ ਚੁਗਲਖੋਰ ਕਿਸੇ ਵਰਕਰ ਖਿਲਾਫ ਰਿਪੋਰਟ ਕਰਦਾ ਤਾਂ ਉਹ ਇਸ ਤਰ੍ਹਾਂ ਸੁਣਦੇ ਜਿਵੇਂ ਉਸ ’ਤੇ ਪੂਰਾ ਭਰੋਸਾ ਕਰਦੇ ਹੋਣਉਹ ਚੁਗਲਖੋਰ ਕਾਰਵਾਈ ਦੀ ਉਡੀਕ ਕਰਦਾ ਰਹਿੰਦਾ ਪਰ ਉਸਦੀਆਂ ਆਸਾਂ ਨੂੰ ਬੂਰ ਨਾ ਪੈਂਦਾਮੇਰੇ ਖਿਲਾਫ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਇਹ ਤਾਂ ਵਿਹਲੀਆਂ ਖਾਂਦਾ ਹੈ, ਕੰਮ ਤਾਂ ਦੂਸਰੇ ਬੰਦੇ ਕਰਦੇ ਹਨਇੱਕ ਵਾਰ ਜਦੋਂ ਆਖਰੀ ਕਾਪੀ ਫਾਈਨਲ ਹੋ ਰਹੀ ਸੀ ਤਾਂ ਅੱਧੇ ਸਫੇ ਦਾ ਟੈਂਡਰ ਨੋਟਿਸ ਆ ਗਿਆਉਸ ਵੇਲੇ ਖਬਰੀ ਮੇਜ਼ ’ਤੇ ਮੇਰੇ ਸਮੇਤ ਕੇਵਲ ਦੋ ਮੈਂਬਰ ਸਨਸ਼ੁਗਲੀ ਜੀ ਦਾ ਫੋਨ ਆਇਆ ਕਿ ਇੰਦਰਜੀਤ, ਕੀ ਕਰ ਰਿਹਾ ਹੈਂ? ਮੈਂ ਕਿਹਾ, ਜੀ ਅਸੀਂ ਟੈਂਡਰ ਨੋਟਿਸ ਟਰਾਂਸਲੇਟ ਕਰ ਰਹੇ ਆਂ, ਵਿਹਲੇ ਹੋ ਕੇ ਗੱਲ ਕਰਾਂਗੇ...! ਇਹ ਸੁਣਦਿਆਂ ਬਿਨਾਂ ਕੋਈ ਹੋਰ ਗੱਲ ਕੀਤਿਆਂ ਉਨ੍ਹਾਂ ਫ਼ੋਨ ਬੰਦ ਕਰ ਦਿੱਤਾਬਾਅਦ ਵਿੱਚ ਕਾਫੀ ਦੇਰ ਪਿੱਛੋਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਕਹਿ ਕੇ ਦੇਖ ਲਓ, ਉਹਨੇ ਟੈਂਡਰ ਨੋਟਿਸ ਵਾਲਾ ਇਸ਼ਤਿਹਾਰ ਹੁਣ ਨਹੀਂ ਕਰਨਾ...! ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿਸਨੇ ਕਿਹਾ ਸੀ ਅਤੇ ਨਾ ਹੀ ਮੈਂ ਪੁੱਛਿਆਕਹਿਣ ਲੱਗੇ, “ਮੇਰੇ ਕੰਨ ਭਰ ਕੇ ਪੁੱਛਣਗੇ ਕਿ ਕਾਰਵਾਈ ਹੋਈ ਕਿ ਨਹੀਂ? ਮੈਂ ਕਹਿੰਦਾ ਹੁੰਨਾ ਕਿ ਯਾਰ ਮੈਂ ਪੜ੍ਹਿਆ ਲਿਖਿਆ ਹਾਂ, ਵਕੀਲ ਹਾਂ, ਮੇਰੇ ਕੋਲ ਕੰਨ, ਅੱਖਾਂ ਤੇ ਦਿਮਾਗ ਹੈ… ਆਪਣੇ ਫੈਸਲੇ ਮੈਂ ਖੁਦ ਲਵਾਂਗਾ, ਤੁਸੀਂ ਕੌਣ ਹੁੰਦੇ ਓ ਮੈਨੂੰ ਡਿਕਟੇਟ ਕਰਨ ਵਾਲੇ?” ਇਹ ਗੱਲ ਪਹਿਲੀ ਨਜ਼ਰੇ ਦੇਖਣ ਨੂੰ ਸਧਾਰਨ ਜਾਪਦੀ ਹੋਵੇ ਪਰ ਇਸਦੇ ਅਰਥ ਬਹੁਤ ਗਹਿਰੇ ਹਨ

‘ਨਵਾਂ ਜ਼ਮਾਨਾ’ ਸਟਾਫ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਦੀ ਗੱਲ ਮੈਨੂੰ ਫੋਟੋਗ੍ਰਾਫਰ ਮਿੱਤਰ ਰਾਜੇਸ਼ ਥਾਪਾ ਨੇ ਦੱਸੀਇੱਕ ਸਟਾਫ ਮੈਂਬਰ ਦੀਪਕ (ਕੰਪਿਊਟਰ ਅਪਰੇਟਰ) ਦੀ ਮੌਤ ਹੋ ਗਈ ਤਾਂ ਉਨ੍ਹਾਂ ਨੂੰ ਪਤਾ ਨਾ ਲੱਗੇ ਕਿ ਦੀਪਕ ਕਿਹੜਾ ਸੀ ਫਿਰ ਕਹਿਣ ਲੱਗੇ, “ਮਾੜੀ ਗੱਲ ਐ ਯਾਰ, ਮੈਨੂੰ ਇਹ ਵੀ ਪਤਾ ਨਹੀਂ ਕਿ ਸਾਡਾ ਕਿਹੜਾ ਮੈਂਬਰ ਸਾਥੋਂ ਵਿਛੜ ਗਿਆ… ਏਦਾਂ ਕਰੋ, ਸਾਰੇ ਸਟਾਫ ਦੀ ਇੱਕ ਗਰੁੱਪ ਫੋਟੋ ਖਿੱਚ ਕੇ ਲਗਾਓ, ਪਤਾ ਤਾਂ ਲੱਗੇ ਕਿਸ ਬੰਦੇ ਦਾ ਕੀ ਨਾਂਅ ਹੈ!” ਥਾਪਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਸਟਾਫ ਨਾਲ ਫੋਟੋ ਕਰਵਾਉਂਦਿਆਂ ਕੀ ਪਤਾ ਸੀ ਕਿ ਇਹ ਫੋਟੋ ਉਨ੍ਹਾਂ ਦੀ ਆਖਰੀ ਫੋਟੋ ਹੋ ਨਿੱਬੜੇਗੀ!

ਕੋਈ ਵੀ ਅਦਾਰਾ, ਕੋਈ ਵੀ ਕੰਮ-ਕਾਰ, ਉਸ ਵੇਲੇ ਹੀ ਸਫਲ ਹੁੰਦਾ ਹੈ ਜਦੋਂ ਉਸਦੇ ਮਾਲਕਾਂ ਜਾਂ ਪ੍ਰਬੰਧਕਾਂ ਦੀ ਰੋਜ਼ੀ-ਰੋਟੀ ਸਿੱਧੇ ਤੌਰ ’ਤੇ ਉਸ ਕੰਮ ਨਾਲ ਜੁੜੀ ਹੋਵੇ ਜਾਂ ਉਸ ਕੰਮ ਲਈ ਉਨ੍ਹਾਂ ਸਿਰ ਜਨੂੰਨ ਹੋਵੇ! ਇਹ ਗੱਲ ਸ਼ਾਇਦ ਬਹੁਤਿਆਂ ਨੂੰ ਹਜ਼ਮ ਨਾ ਹੋਵੇ ਕਿ ‘ਨਵਾਂ ਜ਼ਮਾਨਾ’ ਚਲਾਉਣ ਵਾਲੀ ਫਾਊਂਡੇਸ਼ਨ ਦੇ ਕਿਸੇ ਵੀ ਮੈਂਬਰ ਦੀ ਰੋਜ਼ੀ-ਰੋਟੀ ਇਸ ਅਖਬਾਰ ਨਾਲ ਜੁੜੀ ਹੋਈ ਨਹੀਂਸ਼ੁਗਲੀ ਜੀ ਸਿਰ ਇਹ ਜਨੂੰਨ ਸੀ ਕਿ ਇਹ ਅਦਾਰਾ ਕਾਇਮ ਹੀ ਨਹੀਂ ਰਹਿਣਾ ਚਾਹੀਦਾ, ਸਗੋਂ ਹੋਰ ਵੀ ਬੁਲੰਦ ਹੋਣਾ ਚਾਹੀਦਾ ਹੈਸਭਨਾਂ ਨੂੰ ਇਹ ਸਪਸ਼ਟ ਸੀ ਕਿ ਉਹ ਸੀ ਪੀ ਆਈ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ ਪਰ ਅਖਬਾਰ ਵਿੱਚ ਉਹ ਨਿਰਪੱਖ ਹੋ ਕੇ ਗੁਜ਼ਰਦੇ ਸਨਪਾਰਟੀ ਵਿਚਲੀਆਂ ਧੜੇਬੰਦੀਆਂ ਨੇ ਜਦੋਂ ਵੀ ‘ਨਵਾਂ ਜ਼ਮਾਨਾ’ ’ਤੇ ਭਾਰੂ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੂਰੀ ਤਰ੍ਹਾਂ ਨਿਰਪੱਖ ਰਹਿੰਦੇਕਿਸੇ ਰਿਪੋਰਟ ਨੂੰ ਕਿਹੜੀ ਬਣਦੀ ਥਾਂ ਦੇਣੀ ਹੈ, ਇਹ ਫੈਸਲਾ ਮੇਰੇ ’ਤੇ ਛੱਡ ਦਿੰਦੇ

ਇੱਕ ਵਾਰ ਅਸੰਬਲੀ ਚੋਣਾਂ ਦੌਰਾਨ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੀ ਆਰ ਐੱਮ ਪੀ ਆਈ ਦੀ ਖਬਰ ਨੂੰ ਮੈਂ ਅੰਦਰਲੇ ਸਫੇ ’ਤੇ ਲਾ ਦਿੱਤਾ ਮੈਨੂੰ ਬੁਲਾ ਕੇ ਕਹਿਣ ਲੱਗੇ, “ਇੰਦਰਜੀਤ, ਇਹ ਖਬਰ ਤਾਂ ਪਹਿਲੇ ਸਫੇ ਵਾਲੀ ਸੀ!” ਮੈਂ ਆਪਣੀ ਮਜਬੂਰੀ ਦੱਸੀ ਤਾਂ ਕਹਿਣ ਲੱਗੇ, “ਕਿਸੇ ਦਬਾਅ ਹੇਠ ਆ ਕੇ ਕੰਮ ਨਹੀਂ ਕਰਨਾ, ਬੱਸ ਖਬਰ ਨਾਲ ਇਨਸਾਫ ਹੋਣਾ ਚਾਹੀਦਾ ਹੈ!” ਉਹੀ ਗੱਲ ਹੋਈ ਕਿ ਇੱਕ ਦਿਨ ਪਹਿਲੇ ਸਫੇ ’ਤੇ ਪਾਸਲਾ ਜੀ ਦੀ ਪਾਰਟੀ ਦੀਆਂ ਤਿੰਨ ਖਬਰਾਂ ... ਪੈ ਗਿਆ ਰੌਲਾ, “ਇਹਨੇ ਤਾਂ ਪਾਸਲੇ ਦਾ ਪੇਪਰ ਬਣਾ ਧਰਿਆ।” ਉਹਨਾਂ ਮੈਨੂੰ ਬੇਫਿਕਰੀ ਨਾਲ ਕੰਮ ਕਰਨ ਲਈ ਕਿਹਾ ਤੇ ਸ਼ਿਕਾਇਤ ਕਰਤਾਵਾਂ, ਨਾਂਅ ਲੈਣਾ ਵਾਜਬ ਨਹੀਂ, ਨੂੰ ਪੁੱਛਿਆ ਕਿ ਤੁਹਾਡੀ ਪਾਰਟੀ ਦੇ ਜਿੰਨੇ ਉਮੀਦਵਾਰ ਖੜ੍ਹੇ ਆ, ਤੁਸੀਂ ਓਨੇ ਪੇਪਰ ਵੱਧ ਲਏ ਹੋਣ ਤਾਂ ਗੱਲ ਕਰੋ, ਪਾਸਲੇ ਵਾਲੇ ਪੰਜ ਹਜ਼ਾਰ ਪੇਪਰ ਵੱਧ ਲੈ ਰਹੇ ਐ, ਇਸ਼ਤਿਹਾਰ ਅਲੱਗ... ਅੱਗੋਂ ਜਵਾਬ ਕੀ ਮਿਲਣਾ ਸੀ...!

ਜਦੋਂ ਮੈਂ ਅੱਠ ਮਈ 2018 ਨੂੰ ਸੇਵਾ ਮੁਕਤ ਹੋਇਆ ਤਾਂ ਮੈਨੂੰ ਕਹਿਣ ਲੱਗੇ, “ਸਾਨੂੰ ਕੋਈ ਹੋਰ ਇੰਦਰਜੀਤ ਹੀ ਦੇ ਜਾ ਯਾਰ!” ਇੰਨਾ ਕਹਿ ਕੇ ਉਨ੍ਹਾਂ ਮੈਨੂੰ ਕਲਾਵੇ ਵਿੱਚ ਲੈ ਲਿਆਅਮਰੀਕਾ ਆਉਣ ਤੋਂ ਬਾਅਦ ਵੀ ਮੇਰਾ ਉਨ੍ਹਾਂ ਨਾਲ ਲਗਾਤਾਰ ਰਾਬਤਾ ਬਣਿਆ ਰਿਹਾਅਖਬਾਰ ਨੂੰ ਲੈ ਕੇ ਆਪਣੀ ਚਿੰਤਾ ਉਹ ਲਗਾਤਾਰ ਸਾਂਝੀ ਕਰਦੇ ਰਹਿੰਦੇ

ਉਨ੍ਹਾਂ ਵੱਲੋਂ ਲਿਖੀ ਕਿਤਾਬ ‘ਕਾਨੂੰਨੀ ਨੁਕਤੇ ਤੇ ਆਮ ਆਦਮੀ’ ’ਤੇ ਨਜ਼ਰ ਮਾਰੀ ਜਾਵੇ ਤਾਂ ਉਹ ਕਿਤਾਬ ਬੜੇ ਸੌਖੇ ਢੰਗ ਨਾਲ ਕਾਨੂੰਨ ਸਧਾਰਨ ਬੰਦੇ ਦੀ ਸਮਝ ਦਾ ਹਿੱਸਾ ਬਣਾ ਦਿੰਦੀ ਹੈਦੂਸਰੇ ਸ਼ਬਦਾਂ ਵਿੱਚ ਇੱਕ ਵਕੀਲ ਦੀ ਰੋਜ਼ੀ-ਰੋਟੀ ਵਿੱਚ ਲੱਤ ਮਾਰਦੀ ਹੈਵਿਰਲਾ ਹੀ ਬੰਦਾ ਹੁੰਦਾ ਹੈ ਜਿਹੜਾ ਆਪਣੀ ਜੇਬ ਦੀ ਥਾਂ ਜਨ ਸਧਾਰਨ ਦੀ ਜੇਬ ਦਾ ਖਿਆਲ ਰੱਖੇਇਹ ਕੰਮ ਗੁਰਮੀਤ ਸ਼ੁਗਲੀ ਹੀ ਕਰ ਸਕਦੇ ਸਨ

ਜੇ ਮਨੁੱਖ ਪੈਦਾ ਹੋਇਆ ਹੈ ਤਾਂ ਉਸਨੇ ਇੱਕ ਦਿਨ ਮਰਨਾ ਵੀ ਹੈਮੁੱਲ ਉਸ ਵੱਲੋਂ ਜਨਮ ਅਤੇ ਮੌਤ ਵਿਚਾਲੇ ਕੀਤੇ ਕੰਮਾਂ ਨੇ ਪਾਉਣਾ ਹੈ ਹੁੰਦਾ ਹੈ! ਸ਼ੁਗਲੀ ਹੁਰਾਂ ਦੀਆਂ ਪੈੜਾਂ ਨੇ ਉਨ੍ਹਾਂ ਨੂੰ ਜਿਊਂਦੇ ਰੱਖਣਾ ਹੈਹੁਣ ਸਵਾਲ ਤਾਂ ਇਹ ਹੈ ਕਿ ਉਹ ਤਾਂ ਸ਼ੁਗਲ ਸ਼ੁਗਲ ਵਿੱਚ ਬਹੁਤ ਵੱਡਾ ਕੰਮ ਕਰ ਗਏ… ਧਰਮ ਨਿਰਪੱਖਤਾ ਅਤੇ ਜਮਹੂਰੀਅਤ ਦੇ ਚਾਨਣ-ਮੁਨਾਰੇ ‘ਨਵਾਂ ਜ਼ਮਾਨਾ’ ਨੂੰ ਉਨ੍ਹਾਂ ਰੁਸ਼ਨਾਈ ਰੱਖਿਆ, ਉਨ੍ਹਾਂ ਵਾਂਗ ਹੁਣ ਕੌਣ ਇਸ ਮਸ਼ਾਲ ਨੂੰ ਬਲਦੀ ਰੱਖਣ ਨੂੰ ਆਪਣਾ ‘ਸ਼ੁਗਲ’ ਬਣਾਏਗਾਇਹ ਸਵਾਲ ਉਨ੍ਹਾਂ ਦੇ ਵਿਛੋੜੇ ਵੇਲੇ ਵੀ ਸੀ ਤੇ ਅੱਜ ਵੀ ਹੈ।

ਪਹਿਲਾਂ ਅੰਦਰ ਪੈਰ ਰੱਖਦਿਆਂ ਸੱਜੇ ਪਾਸੇ ਵਾਲੇ ਕਮਰੇ ਅੱਗੇ ਤਖਤੀ ਲੱਗੀ ਮਿਲਦੀ ਸੀ, “ਗੁਰਮੀਤ ਸਿੰਘ ਸ਼ੁਗਲੀ, ਸਕੱਤਰ, ਮਿਲਣ ਦਾ ਸਮਾਂ ਸ਼ਾਮ ਤਿੰਨ ਵਜੇ ਤੋਂ ਪੰਜ ਵਜੇ ਤਕ।” ਜ਼ਾਹਿਰ ਹੈ ਕਿ ਇਹ ਤਖਤੀ ਹੁਣ ਨਹੀਂ ਹੋਵੇਗੀ ਪਰ ਮੇਰੇ ਜ਼ਿਹਨ ਵਿੱਚ ਇਹ ਤਖਤੀ ਉਵੇਂ ਦੀ ਉਵੇਂ ਹੈ ਤੇ ਸਵਾਲ ਕਰ ਰਹੀ ਐ ਕਿ ਸੰਭਾਲੋਗੇ ਜ਼ਿੰਮੇਵਾਰੀ?

ਇਹ ਸਵਾਲ ਕਿਸੇ ਇੱਕ ਅੱਗੇ ਨਹੀਂ, ਸਾਰੀਆਂ ਲੋਕ ਪੱਖੀ ਧਿਰਾਂ ਅੱਗੇ ਹੈ! ਛੋਟਾ ਨਹੀਂ, ਇਹ ਇੱਕ ਵੱਡਾ ਸਵਾਲ ਹੈ, ਜੋ ਗੰਭੀਰਤਾ ਨਾਲ ਵਿਚਾਰੇ ਜਾਣ ਦੀ ਮੰਗ ਕਰਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author