RavinderFafre7ਸਵੇਰੇ ਇੱਕ ਜਾਣਕਾਰ ਮੁਲਾਜ਼ਮ ਰਾਹੀਂ ਸਬੰਧਤ ਬਿਜਲੀ ਸੈਂਟਰ ਵਿੱਚੋਂ ਪਤਾ ਲੱਗਿਆ ਕਿ ...
(15 ਅਪਰੈਲ 2025)


ਸਰਕਾਰਾਂ ਦੁਆਰਾ ਔਨਲਾਇਨ ਸ਼ਿਕਾਇਤਾਂ ਵਾਰੇ ਬਹੁਤ ਢੰਡੋਰਾ ਪਿੱਟਿਆ ਜਾਂਦਾ ਹੈ ਕਿ ਘਰ ਬੈਠੇ ਤੁਹਾਡੀਆਂ ਸ਼ਿਕਾਇਤਾਂ ਅਤੇ ਮਸਲਿਆਂ ਦਾ ਹੱਲ ਹੋ ਜਾਵੇਗਾ ਪਰ ਅਸਲ ਵਿੱਚ ਇਹ ਉੰਨੀਆਂ ਕਾਰਗਰ ਨਹੀਂ ਹੁੰਦੀਆਂ
, ਜਿੰਨਾ ਇਨ੍ਹਾਂ ਵਾਰੇ ਪ੍ਰਚਾਰਿਆ ਜਾਂਦਾ ਹੈ ਮਾਰਚ ਮਹੀਨੇ ਦੇ ਅੱਧ ਦੀ ਗੱਲ ਹੈ, ਰਾਤ ਸਾਢੇ ਅੱਠ ਵਜੇ ਮਾਮੂਲੀ ਮੀਂਹ ਅਤੇ ਹਨੇਰੀ ਕਾਰਨ ਸਾਡੇ ਪਿੰਡ ਦੀ ਬਿਜਲੀ ਚਲੀ ਗਈਸਵੇਰੇ ਬਾਹਰ ਜਾਣ ਦੇ ਪ੍ਰੋਗਰਾਮ ਕਾਰਨ ਮੈਂ ਪ੍ਰੈੱਸ ਆਦਿ ਕਰਨੀ ਸੀ ਇਸ ਲਈ ਘੰਟੇ ਕੁ ਦੀ ਉਡੀਕ ਤੋਂ ਬਾਅਦ ਮੈਂ 1912 ’ਤੇ ਸ਼ਿਕਾਇਤ ਦਰਜ਼ ਕਰਾ ਦਿੱਤੀਤੁਰੰਤ ਬਾਅਦ ਸ਼ਿਕਾਇਤ ਦਰਜ (Register), ਫਿਰ ਕੰਮ ਚੱਲ ਰਿਹਾ ਹੈ (Work in progress) ਅਤੇ ਕੁਝ ਸਮੇਂ ਬਾਅਦ ਸ਼ਿਕਾਇਤ ਹੱਲ (Resolved) ਦਾ ਸੁਨੇਹਾ ਵੀ ਆ ਗਿਆ ਪਰ ਬਿਜਲੀ ਆਉਣ ਦਾ ਕੋਈ ਨਾਂ ਨਿਸ਼ਾਨ ਨਹੀਂ ਸੀਦੁਬਾਰਾ ਤਸੱਲੀ ਨਹੀਂ’ (Not Satisfied) ਦੀ ਬੇਨਤੀ ਪਾਉਣ ’ਤੇ ਸਬੰਧਤ ਬਿਜਲੀ ਗਰਿੱਡ ਦੇ ਸ਼ਿਕਾਇਤ ਸੈਂਟਰ ਨਾਲ ਗੱਲ ਕਰਨ ਲਈ ਮੋਬਾਇਲ ਨੰਬਰ ਮੈਸੇਜ ਰਾਹੀਂ ਭੇਜ ਦਿੱਤਾ ਗਿਆਉਸ ਨੰਬਰ ’ਤੇ ਗੱਲ ਕਰਨ ’ਤੇ ਪਤਾ ਲੱਗਿਆ ਕਿ ਉਹਨਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਸੀ ਕਿ ਫਲਾਣੇ ਪਿੰਡ ਵਿੱਚ ਪਿਛਲੇ ਤਿੰਨ ਘੰਟਿਆਂ ਤੋਂ ਬਿਜਲੀ ਗੁੱਲ ਹੈਮੇਰੇ ਪੂਰੀ ਗੱਲ ਦੱਸਣ ’ਤੇ ਉਹਨਾਂ ਸਬੰਧਤ ਕਰਮਚਾਰੀਆਂ ਨਾਲ ਗੱਲ ਕਰਕੇ ਦੱਸਣ ਲਈ ਕਿਹਾ ਪਰ ਉਨ੍ਹਾਂ ਆਪਣੇ-ਆਪ ਕੋਈ ਜਾਣਕਾਰੀ ਨਾ ਦਿੱਤੀਦੁਬਾਰਾ ਫੋਨ ਕਰਨ ’ਤੇ ਉਹਨਾਂ ਦੱਸਿਆ ਕਿ ਡਿਊਟੀ ਕਰਮਚਾਰੀਆਂ ਨੇ ਫੋਨ ਹੀ ਨਹੀਂ ਚੁੱਕਿਆਇਨਵਰਟਰ ’ਤੇ ਪੱਖਾ ਚਲਦਾ ਹੋਣ ਕਾਰਨ ਮੈਂ ਇਹ ਸੋਚ ਕੇ ਸੌਂ ਗਿਆ ਕਿ ਸਵੇਰ ਤਕ ਤਾਂ ਲਾਇਟ ਆ ਹੀ ਜਾਵੇਗੀ, ਕੱਪੜੇ ਪ੍ਰੈੱਸ ਸਵੇਰੇ ਕਰ ਲਵਾਂਗਾ

ਹੱਦ ਉਦੋਂ ਹੋ ਗਈ ਜਦੋਂ ਸਵੇਰ ਤਕ ਬਿਜਲੀ ਨਾ ਆਉਣ ਕਾਰਨ ਦੁਬਾਰਾ ਸ਼ਿਕਾਇਤ ਕਰਨ ਤੋਂ ਬਾਅਦ ਪਹਿਲਾਂ ਕੱਟ ਤੋਂ ਬਾਅਦ ਬਹਾਲ (Restored after shutdown) ਦਾ ਸੁਨੇਹਾ ਆਇਆ ਅਤੇ ਦੁਬਾਰਾ ਸਵਾ ਸੱਤ ਵਜੇ ਫਿਰ ਹੱਲ (Resolved) ਦਾ ਮੈਸੇਜ ਆ ਗਿਆਰਾਤ (ਸੌਣ ਤੋਂ ਬਾਅਦ) ਨੂੰ ਆਏ ਸੁਨੇਹੇ ਚੈੱਕ ਕਰਨ ’ਤੇ ਦੇਖਿਆ ਕਿ ਦੋ ਹੋਰ ਸੁਨੇਹੇ; ਸ਼ਿਕਾਇਤ ਸਬੰਧਤ ਐੱਸ ਡੀ ਓ ਨੂੰ ਭੇਜਣ (Escalated to concerned SDO) ਅਤੇ ਸ਼ਿਕਾਇਤ ਸਬੰਧਤ ਸੀਨੀਅਰ ਐਕਸੀਅਨ ਨੂੰ ਭੇਜਣ (Escaated to concerned Sr Xen) ਦੇ ਵੀ ਆਏ ਹੋਏ ਸਨ ਪਰ ਨਾ ਕਿਸੇ ਦੀ ਮਿੱਸ ਕਾਲ, ਨਾ ਕਾਲ ਅਤੇ ਨਾ ਹੀ ਬਿਜਲੀ ਆਉਣ ਨਾ ਆਉਣ ਸਬੰਧੀ ਕੋਈ ਹੋਰ ਜਾਣਕਾਰੀ ਮੁਹਈਆ ਕਰਵਾਈ ਗਈ! ਜਦੋਂ ਕਿ ਬਿਜਲੀ ਸਵੇਰੇ ਨੌਂ ਵਜੇ ਆਈ

ਸਵੇਰੇ ਇੱਕ ਜਾਣਕਾਰ ਮੁਲਾਜ਼ਮ ਰਾਹੀਂ ਸਬੰਧਤ ਬਿਜਲੀ ਸੈਂਟਰ ਵਿੱਚੋਂ ਪਤਾ ਲੱਗਿਆ ਕਿ ਰਾਤ ਸਾਢੇ ਅੱਠ ਵਜੇ ਫਾਲਟ ਪਿਆ ਸੀ ਅਤੇ ਪਿੰਡ ਵਿੱਚ ਰਾਤ ਦੀ ਡਿਊਟੀ ਲਈ ਮੁਲਾਜ਼ਮ ਨਾ ਹੋਣ ਕਾਰਨ ਇਹ ਸਵੇਰੇ ਠੀਕ ਕੀਤਾ ਗਿਆ ਹੈਸੋਚਣ ਵਾਲੀ ਗੱਲ ਇਹ ਹੈ ਕਿ ਬਿਜਲੀ ਗੁੱਲ ਹੋਣ ਦਾ ਕਾਰਨ ਕੀ ਸੀ ਅਤੇ ਸੁਨੇਹਿਆਂ ਰਾਹੀਂ ਜਾਣਕਾਰੀ ਕੀ ਦਿੰਦੇ ਰਹੇ! ਸ਼ਿਕਾਇਤ ਦਾ ਹੱਲ ਕਰਨਾ ਦੂਰ ਦੀ ਗੱਲ, “ਵਰਤੋਂਕਾਰਨੂੰ ਸਹੀ ਜਾਣਕਾਰੀ ਵੀ ਨਹੀਂ ਦਿੱਤੀ ਗਈਕੰਪਿਊਟਰਾਈਜ਼ਡ ਸੁਨੇਹਿਆਂ ਰਾਹੀਂ ਗੁਮਰਾਹਕੁੰਨ ਜਾਣਕਾਰੀ ਦਿੱਤੀ ਜਾਂਦੀ ਰਹੀ

ਇਸੇ ਤਰ੍ਹਾਂ ਅੱਜ ਕੱਲ੍ਹ ਇਰਾਨ-ਇਜ਼ਰਾਇਲ-ਅਮਰੀਕਾ ਵਿਚਕਾਰ ਚੱਲ ਰਹੀ ਜੰਗ ਕਾਰਨ ਹੋਈ ਗੈਸ ਕਿੱਲਤ ਦੇ ਸਬੰਧ ਵਿੱਚ ਹੋ ਰਿਹਾ ਹੈਸਿਲੰਡਰ ਬੁੱਕਿੰਗ ਵਾਲੇ ਔਨਲਾਇਨ ਨੰਬਰ ਜ਼ਿਆਦਾਤਰ ਰੁੱਝੇ ਹੀ ਰਹਿੰਦੇ ਹਨ ਅਤੇ ਸ਼ਿਕਾਇਤ ਵਾਲੇ ਨੰਬਰ ਤਾਂ ਮਿਲਦੇ ਹੀ ਨਹੀਂਕੀ ਔਨਲਾਇਨ ਸ਼ਿਕਾਇਤ ਪੋਰਟਲ ਨੰਬਰ ਸਿਰਫ ਟਾਈਮ ਪਾਸ ਲਈ ਹੀ ਹਨ?

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

ਰਵਿੰਦਰ ਫਫੜੇ

ਰਵਿੰਦਰ ਫਫੜੇ

WhatsApp: (91 - 98156 - 80980)
Email: (ravindersharmarishi@gmail.com)