RavinderFafre7ਲਾਲਾ ਕਿਉਂ ਠਿਆਨੀ-ਠਿਆਨੀ ਪਿੱਛੇ ਮਰਦਾ ਰਹਿਨੈਂ ... ਸਿਵਿਆਂ ’ਚ ਲੱਤਾਂ ਨੇ, ਹੁਣ ਰਾਮ-ਰਾਮ ...
(9 ਮਾਰਚ 2026)


ਉਦੋਂ ਸ਼ਹਿਰ ਵਿੱਚ ਦੁਕਾਨ ਕਰਦਿਆਂ ਮੈਨੂੰ ਪੂਰਾ ਸਾਲ ਹੋ ਚੁੱਕਿਆ ਸੀ
ਜਿਵੇਂ ਛੋਟੇ ਸ਼ਹਿਰਾਂ-ਮੰਡੀਆਂ ਵਿੱਚ ਆਮ ਤੌਰ ’ਤੇ ਹੁੰਦਾ ਹੈ ਕਿ ਬਹੁਤੇ ਗਾਹਕ ਜਾਣ-ਪਛਾਣ ਵਾਲੇ ਅਤੇ ਪੱਕੇ ਹੀ ਹੁੰਦੇ ਹਨ, ਉਸੇ ਤਰ੍ਹਾਂ ਮੇਰੀ ਦੁਕਾਨ ’ਤੇ ਵੀ ਕਈ ਗਾਹਕ ਪੱਕੇ ਲੱਗ ਚੁੱਕੇ ਸਨਅਜਿਹੇ ਗਾਹਕਾਂ ਵਿੱਚੋਂ ਇੱਕ ਗਾਹਕ ਸੀ ਸੇਠ ਲਹਿਜ਼ ਰਾਮ! ਮੰਡੀ ਦਾ ਧਨਾਢ ਆਦਮੀ ਅਤੇ ਕੰਜੂਸ ਵੀ ਸਿਰੇ ਦਾਮੇਰੀ ਦੁਕਾਨ, ਉਸਦੀ ਦੁਕਾਨ ਅਤੇ ਉਸਦੇ ਘਰ ਦੇ ਰਸਤੇ ਵਿੱਚ ਪੈਂਦੀ ਸੀਮੈਂ ਤਾਂ ਉਸ ਸਮੇਂ ਤਕ ਉਸ ਬਾਰੇ ਚੰਗੀ ਤਰ੍ਹਾਂ ਜਾਣ ਚੁੱਕਿਆ ਸੀ ਪਰ ਸ਼ਾਇਦ ਉਹ ਮੇਰੇ ਬਾਰੇ ਜਾਂ ਮੇਰੇ ਪਿੰਡ-ਪਰਿਵਾਰ ਬਾਰੇ ਨਹੀਂ ਸੀ ਜਾਣਦਾਅੱਸੀ-ਪਚਾਸੀ ਸਾਲ ਦੀ ਉਮਰ ਹੋਣ ਕਾਰਨ ਉਹ ਹੌਲੀ-ਹੌਲੀ ਸੋਟੀ ਦੇ ਸਹਾਰੇ ਤੁਰਦਾ ਸੀ ਪਰ ਬੱਚਿਆਂ ਨੂੰ ਸਕੂਟਰ-ਕਾਰ ’ਤੇ ਛੱਡਣ ਲਈ ਕਦੇ ਜ਼ਿਆਦਾ ਬਿਮਾਰ ਹੋਣ ’ਤੇ ਹੀ ਕਹਿੰਦਾ ਸੀਸ਼ੂਗਰ ਅਤੇ ਬੀ ਪੀ ਦੀ ਦਵਾਈ ਤਾਂ ਉਸਦੀ ਲਗਾਤਾਰ ਚਲਦੀ ਸੀ ਅਤੇ ਇੱਕ ਮਹੀਨੇ ਦੀ ਇਕੱਠੀ ਲੈ ਜਾਂਦਾ ਸੀ। ਵਡੇਰੀ ਉਮਰ ਹੋਣ ਕਾਰਨ ਹੋਰ ਦਵਾਈਆਂ ਦੀ ਵੀ ਉਸ ਨੂੰ ਲੋੜ ਪੈਂਦੀ ਰਹਿੰਦੀ ਸੀ ਉਸਦੀ ਆਦਤ ਸੀ ਕਿ ਜੋ ਨਵੀਂ ਦਵਾਈ ਉਸ ਲੈਣੀ ਹੁੰਦੀ, ਉਸਦੀ ਪ੍ਰਚੀ, ਪੱਤਾ ਜਾਂ ਸੀਸ਼ੀ ਵਿਖਾ ਕੇ ਪੁੱਛਦਾ, “ਕਾਕਾ, ਆਹ ਦੇਖੀਂ ਤੇਰੇ ਕੋਲ ਹੈਗੀ ਦਵਾਈ?”

ਮੇਰੇ ਹਾਂ ਕਹਿਣ ’ਤੇ ਉਹ ਰੇਟ ਪੁੱਛਦਾ ਅਤੇ ਫਿਰ ਰੇਟ ਬਾਰੇ ਨਾਪ-ਤੋਲ ਕਰਦਾ ਬੇਸ਼ਕ ਮੈਂ ਆਪਣੇ ਰੇਟ ਸਾਰਿਆਂ ਲਈ ਜਾਇਜ਼ ਰੱਖੇ ਹੋਏ ਸਨ ਅਤੇ ਉਸ ਸਮੇਂ ਜਨੈਰਿਕ ਦਵਾਈਆਂ (ਜਿਨ੍ਹਾਂ ’ਤੇ ਅਸਲ ਕੀਮਤ ਤੋਂ ਕਈ ਗੁਣਾ ਵੱਧ ਪ੍ਰਿੰਟ ਹੁੰਦਾ ਹੈ) ਦਾ ਚਲਨ ਅਜੇ ਸ਼ੁਰੂ ਨਹੀਂ ਸੀ ਹੋਇਆ ਪਰ ਉਹ ਆਪਣੀ ਆਦਤ ਤੋਂ ਮਜਬੂਰ ਸੀਇਹ ਸਾਰੀ ਵਾਰਤਾ ਉਹ ਦੁਕਾਨ ਅੱਗੇ ਸੜਕ ’ਤੇ ਖੜ੍ਹ ਕੇ ਹੀ ਕਰਦਾ ਕਿਉਂਕਿ ਦੁਕਾਨ ਸੜਕ ਤੋਂ ਉੱਚੀ ਹੋਣ ਕਾਰਨ ਉਸ ਨੂੰ ਉੱਪਰ ਚੜ੍ਹਨਾ ਮੁਸ਼ਕਿਲ ਸੀਹੋਰ ਸਿਤਮ ਦੀ ਗੱਲ ਇਹ ਸੀ ਕਿ ਉਮਰ ਦੇ ਹਿਸਾਬ ਨਾਲ ਉਸ ਨੂੰ ਥੋੜ੍ਹਾ ਉੱਚਾ ਸੁਣਾਈ ਦਿੰਦਾ ਸੀ ਜਿਸ ਕਾਰਨ ਮੈਨੂੰ ਉੱਚਾ ਬੋਲਣਾ ਪੈਂਦਾ ਅਤੇ ਅੱਗੋਂ ਉਹ ਵੀ ਉੱਚੀ ਅਵਾਜ਼ ਵਿੱਚ ਗੱਲ ਕਰਦਾਚੱਲਦੀ ਸੜਕ ਹੋਣ ਕਾਰਨ ਕਈ ਲੰਘਣ-ਸੁਣਨ ਵਾਲੇ ਸਾਡੇ ਵੱਲ ਦੇਖ ਹੱਸ ਪੈਂਦੇਕੀਮਤ ਜਚਣ ਤੋਂ ਬਾਅਦ ਵੀ ਉਹ ਕਦੇ ਉਸੇ ਸਮੇਂ ਦਵਾਈ ਨਾ ਲੈਕੇ ਜਾਂਦਾਸ਼ਾਇਦ ਉਹ ਹੋਰ ਦੁਕਾਨ ’ਤੇ ਵੀ ਕੀਮਤ ਪਰਖਦਾ ਸੀ ਕੁਝ ਸਮੇਂ ਬਾਅਦ ਉਸਦਾ ਮੁਲਾਜ਼ਮ ਆ ਕੇ ਪੁੱਛੀ ਦਵਾਈ ਲੈ ਜਾਂਦਾਕੀਮਤ ਪਤਾ ਹੋਣ ਦੇ ਬਾਵਜੂਦ ਲਹਿਜ਼ ਰਾਮ ਮੁਲਾਜ਼ਮ ਨੂੰ ਪੈਸੇ ਦੇ ਕੇ ਨਾ ਭੇਜਦਾ ਪਰ ਦਵਾਈ ਲੈਕੇ ਜਾਣ ਤੋਂ ਫੌਰਨ ਬਾਅਦ ਬਣਦੇ ਰੁਪਏ ਦੇ ਕੇ ਭੇਜ ਦਿੰਦਾਫਿਰ ਦੁਪਹਿਰ ਜਾਂ ਸ਼ਾਮ ਨੂੰ ਦੁਕਾਨ ਤੋਂ ਘਰ ਜਾਂਦਿਆਂ ਪੁੱਛਦਾ, “ਕਾਕਾ! ਮੁਲਾਜ਼ਮ ਰੁਪਏ ਦੇ ਗਿਆ?” ਉਸਦਾ ਇਹ ਵਤੀਰਾ ਹੈ ਤਾਂ ਬੜਾ ਪ੍ਰੇਸ਼ਾਨ ਕਰਨ ਵਾਲਾ ਸੀ ਪਰ ਉਸਦੀ ਵਡੇਰੀ ਉਮਰ ਅਤੇ ਰਸੂਖ ਕਾਰਨ ਮੈਂ ਚੁੱਪ ਰਹਿੰਦਾ

ਇੱਕ ਦਿਨ ਦੀ ਗੱਲ ਹੈ, ਮੈਂ ਕਿਸੇ ਗੱਲੋਂ ਪ੍ਰੇਸ਼ਾਨ ਸੀ ਤੇ ਉੱਧਰੋਂ ਲਹਿਜ਼ ਰਾਮ ਆ ਗਿਆ ਅਤੇ ਹਮੇਸ਼ਾ ਦੀ ਤਰ੍ਹਾਂ ਸੜਕ ’ਤੇ ਖੜ੍ਹ ਉੱਚੀ ਅਵਾਜ਼ ਵਿੱਚ ਬੋਲਿਆ, “ਕਾਕਾ ਬੈਟਨੋਵੇਟ ਕਰੀਮ ਹੈਗੀ?”

ਮੈਂ ਕਿਹਾ, “ਹਾਂ ਜੀ, ਹੈਗੀ।”

ਕਿੰਨੇ ਦੀ ਐ?” ਉਸ ਫਿਰ ਪੁੱਛਿਆ

ਵੀਹ ਰੁਪਏ ਕੀਮਰ ਪ੍ਰਿੰਟ ਸੀ ਉਸ ’ਤੇ ਅਤੇ ਮੈਂ ਅਠਾਰਾਂ ਦੀ ਵੇਚਦਾ ਸੀਸੋਲ੍ਹਾਂ ਰੁਪਏ ਦੀ ਮੈਨੂੰ ਆਉਂਦੀ ਸੀ ਪਰ ਮੈਂ ਜ਼ਿਆਦਾ ਨਾ ਬੋਲਣ ਦੇ ਮੂਡ ਵਿੱਚ ਹੋਣ ਕਾਰਕੇ ਇੱਕ ਰੁਪਇਆ ਹੋਰ ਘਟਾ ਕੇ ਕਿਹਾ, “ਸਤਾਰਾਂ ਰੁਪਏ।”

ਸੋਲ੍ਹਾਂ ਦੀ ਲੱਗੂ?” ਆਦਤ ਤੋਂ ਮਜਬੂਰ ਲਹਿਜ਼ ਰਾਮ ਬੋਲਿਆ

“ਨਹੀਂ ਜੀ।” ਕਹਿਕੇ ਮੈਂ ਹੋਰ ਗਾਹਕ ਨੂੰ ਦਵਾਈ ਦੇਣ ਲੱਗ ਪਿਆਗਾਹਕ ਦੇ ਜਾਣ ਤੋਂ ਬਾਅਦ ਉਹ ਫਿਰ ਬੋਲਿਆ, “ਚੱਲ, ਸਾਢੇ ਸੋਲ੍ਹਾਂ ਦੀ ਲਾ ਲੈ।” ਮੈਂ ਉਸਦੇ ਇੱਕ ਦਵਾਈ ਲਈ ਚਾਰ-ਚਾਰ ਗੇੜ੍ਹਿਆਂ ਅਤੇ ਨਾਪ-ਤੋਲ ਕਰਨ ਦੀ ਆਦਤ ਤੋਂ ਪਹਿਲਾਂ ਹੀ ਅੱਕਿਆ ਹੋਇਆ ਸੀ, ਉੱਪਰੋਂ ਉਸ ਦਿਨ ਮੇਰੀ ਆਪਣੀ ਪ੍ਰੇਸ਼ਾਨੀ, ਮੈਂ ਖਿਝ ਕੇ ਉਸ ਨੂੰ ਕਿਹਾ, “ਲਾਲਾ (ਪਹਿਲਾਂ ਮੈਂ ਹਮੇਸ਼ਾ ਉਸ ਨੂੰ ਲਾਲਾ ਜੀ ਜਾਂ ਸੇਠ ਜੀ ਨਾਲ ਸੰਬੋਧਿਤ ਹੁੰਦਾ ਸੀ) ਕਿਉਂ ਠਿਆਨੀ-ਠਿਆਨੀ ਪਿੱਛੇ ਮਰਦਾ ਰਹਿਨੈਂ ... ਬਥੇਰਾ ਜੋੜ ਲਿਆਸਿਵਿਆਂ ’ਚ ਲੱਤਾਂ ਨੇ, ਹੁਣ ਰਾਮ-ਰਾਮ ਕਰਿਆ ਕਰ।”

ਆਪਣੇ ਧਨਾਢਪੁਣੇ ਅਤੇ ਮੰਡੀ ਵਿਚਲੇ ਰਸੂਖ ਕਾਰਨ ਉਸ ਨੂੰ ਮੇਰੇ ਤੋਂ ਅਜਿਹੇ ਤਲਖ਼ ਜਵਾਬ ਦੀ ਉਮੀਦ ਨਹੀਂ ਸੀ ਪਰ ਉਹ ਮੌਕਾ ਸੰਭਾਲਦਿਆਂ, ਹੱਥ ਨਾਲ ਇਸ਼ਾਰਾ ਕਰਦਿਆਂ ਬੋਲਿਆ, “ਕਾਕਾ, ਉਰੇ ਆ ਉਰੇ।”

ਮੈਂ ਨਾ ਚਾਹੁੰਦਿਆਂ ਵੀ ਕਾਊਂਟਰ ਤੋਂ ਨਿਕਲ ਉਸ ਕੋਲ ਚਲਾ ਗਿਆਦਿਲੋਂ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਬਜ਼ੁਰਗ ਆਦਮੀ ਨੂੰ ਇਸ ਤਰ੍ਹਾਂ ਬੋਲਣਾ ਸਹੀ ਨਹੀਂ ਸੀ ਪਰ ਮੈਂ ਆਪਣੀ ਗਲਤੀ ਮੰਨ ਕੇ ਉਸ ਨੂੰ ਆਪਣੀ ਆਦਤ ਦੁਹਰਾਉਣ ਦਾ ਮੌਕਾ ਵੀ ਨਹੀਂ ਸੀ ਦੇਣਾ ਚਾਹੁੰਦਾਇਸ ਲਈ ਮੈਂ ਇਸ ਵਾਰ ਤਲਖ਼ੀ ਵਿੱਚ ਰਸਪੈਕਟ ਦੀ ਮਿਲਾਵਟ ਕਰਦਿਆਂ ਕਿਹਾ, “ਹਾਂ ਜੀ, ਸੇਠ ਜੀ ਬੋਲੋ।”

ਕਿਨ੍ਹਾਂ ਦਾ ਮੁੰਡਾ ਐਂ ਤੂੰ? ਸੇਸ ਨੇ ਸਵਾਲ ਕੀਤਾ

“ਮੈਂ ਇੱਥੋਂ ਨਹੀਂ, ਮੇਰਾ ਪਿੰਡ ਤਾਂ ਫਫੜੇ ਭਾਈ ਕੇ ਹੈ।”

ਫਫੜਿਆਂ ਤੋਂ ਕਿਨ੍ਹਾਂ ਦਾ?” ਬੇਸ਼ਕ ਸਾਲ ਹੋ ਚੱਲਿਆ ਸੀ ਉਸ ਨਾਲ ਵਾਹ ਪਿਆਂ ਪਰ ਪਹਿਲਾਂ ਉਸ ਕਦੇ ਮੇਰਾ ਨਾਂ ਵੀ ਨਹੀਂ ਸੀ ਪੁੱਛਿਆ ਜਾਂ ਕਹਿ ਲਵੋ ਉਸ ਨੂੰ ਜ਼ਰੂਰਤ ਹੀ ਨਹੀਂ ਪਈ ਸੀ ਪਰ ਉਸ ਦਿਨ ਮੇਰੇ ਦੁਆਰਾ ਉਸਦੇ ਰਸੂਖ ’ਤੇ ਕੀਤੀ ਚੋਟ ਕਾਰਨ ਸ਼ਾਇਦ ਉਹ ਮੇਰੀ ਕਿਸੇ ਕਮਜ਼ੋਰੀ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਸੀ ਤਾਂ ਕਿ ਮੈਂ ਅੱਗੇ ਤੋਂ ਅਜਿਹੀ ਗੁਸਤਾਖ਼ੀ ਨਾ ਕਰਾਂ “ਮੇਰੇ ਪਿਤਾ ਜੀ ਦਾ ਨਾਂ ਕਾਮਰੇਡ ਰਾਮ ਲਾਲ ਹੈ।” ਮੈਂ ਉੱਤਰ ਦਿੱਤਾ

“ਉਹ, ਜੋ ਸਾਬਕਾ ਸਰਪੰਚ ਹੈ?” ਉਸ ਮੋੜਵਾਂ ਸਵਾਲ ਕੀਤਾ

ਹਾਂ ਜੀ

“ਕੁਝ ਸਮਾਂ ਪਹਿਲਾਂ ਸਹਿਕਾਰੀ ਸੋਸਾਇਟੀ ਦਾ ਮੀਤ ਪ੍ਰਧਾਨ ਵੀ ਸੀ ਉਹ?” ਉਸ ਫਿਰ ਸਵਾਲ ਕੀਤਾਮੈਂ ਸਮਝ ਗਿਆ ਕਿ ਉਹ ਮੇਰੇ ਪਿਤਾ ਜੀ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ “ਹਾਂ ਜੀ! ਉਹ ਮੇਰੇ ਡੈਡੀ ਹਨ।”

ਹੁਣ ਉਸਦੇ ਤੇਵਰ ਪੂਰੀ ਤਰ੍ਹਾਂ ਬਦਲ ਚੁੱਕੇ ਸਨ“ਉਹ ਦਾਦਾ ...” (ਪੰਡਤ ਹੋਣ ਦੇ ਕਾਰਨ ਅਤੇ ਪਿਤਾ ਜੀ ਦਾ ਇਲਾਕੇ ਵਿੱਚ ਵਧੀਆ ਮਾਣ-ਸਤਿਕਾਰ ਹੋਣ ਕਾਰਨ ਉਸਨੇ ਮੈਨੂੰ ‘ਦਾਦਾ’ ਕਹਿ ਕੇ ਸੰਬੋਧਨ ਕੀਤਾ) ਤੂੰ ਤਾਂ ਘਰ ਦਾ ਮੁੰਡਾ ਨਿਕਲਿਆ! ਪੁੱਛ ਕੇ ਵੇਖੀਂ, ਤੇਰੇ ਪਿਤਾ ਨਾਲ ਤਾਂ ਵਧੀਆ ਸਬੰਧ ਨੇ ਮੇਰੇਇੱਕ ਦੋ ਅੜੇ ਗੱਡੇ (ਪਿੰਡ ਵਿੱਚ ਕਿਸੇ ਦੁਆਰਾ ਦੱਬੇ ਪੈਸੇ ਕਢਵਾਉਣ ਦਾ ਕੰਮ) ਵੀ ਕਢਵਾਏ ਨੇ ਉਸਨੇ ਸਾਡੇ. ..ਲੈ ਵਈ ਪੁੱਤਰਾ! ਹੁਣ ਚਾਹੇ ਰੁਪਈਆ ਵੱਧ ਲਾ ਲਿਆ ਕਰ, ਲਹਿਜ਼ ਰਾਮ ਨਹੀਂ ਬੋਲਦਾ।”

ਮੇਰੇ ਮੋਢੇ ’ਤੇ ਹੱਥ ਧਰਦਿਆਂ ਉਹ ਫਿਰ ਬੋਲਿਆ, “ਇੱਕ ਰਾਜ਼ ਦੀ ਗੱਲ ਦੱਸਦਾਂ, ਜੇ ਲਹਿਜ਼ ਰਾਮ ਠਿਆਨੀ-ਠਿਆਨੀ ਦੀ ਕਿਰਸ ਨਾ ਕਰਦਾ ਤਾਂ ਉਸਨੇ ਸੇਠ ਲਹਿਜ਼ ਰਾਮ ਕਦੇ ਨਹੀਂ ਸੀ ਬਣਨਾ, ਲਹਿਜ਼ੂ ਬਾਣੀਆ ਹੀ ਰਹਿਣਾ ਸੀ... ਪਿੰਡ ਦੇ ਇੱਕ ਵਿਸਵੇ ਵਾਲੇ ਕੱਚੇ ਘਰ ਦੀ ਇੱਕ ਖੱਲ ਵਿੱਚ ਬਣੀ ਦੁਕਾਨ ’ਤੇ ਟੌਫ਼ੀਆਂ ਵੇਚਣ ਵਾਲਾ ...।”

ਫਿਰ ਸੇਠ ਲਹਿਜ਼ ਰਾਮ ਨੇ ਗਰੀਬੀ ਦੀ ਹਾਲਤ ਵਿੱਚ ਪਿੰਡ ਛੱਡ ਕੇ ਮੰਡੀ ਵਿੱਚ ਦੁਕਾਨ ਕਰਨ ਅਤੇ ਮਿਹਨਤ ਅਤੇ ਬੱਚਤ ਸਦਕਾ ਆੜ੍ਹਤ ਅਤੇ ਸ਼ੈਲਰਾਂ ਦਾ ਕਾਰੋਬਾਰ ਖੜ੍ਹਾ ਕਰਨ ਤਕ ਦੀ ਪੂਰੀ ਦਾਸਤਾਨ ਮੈਨੂੰ ਸੁਣਾ ਦਿੱਤੀ

ਇਸ ਘਟਨਾ ਨੇ ਜ਼ਿੰਦਗੀ ਵਿੱਚ ਮਿਹਨਤ ਅਤੇ ਬੱਚਤ ਨਾਲ ਕਾਮਯਾਬੀ ਦੀ ਇਬਾਰਤ ਲਿਖਣ ਦਾ ਰਾਜ਼ ਤਾਂ ਸਮਝਾਇਆ ਹੀ, ਨਾਲ ਹੀ ਪੈਸੇ ਨਾਲ ਕਮਾਏ ਅਤੇ ਕਰਮਾਂ (ਕੰਮਾਂ) ਨਾਲ ਬਣਾਏ ਰਸੂਖ਼ ਵਿਚਲੇ ਅੰਤਰ ਦਾ ਰਾਜ਼ ਵੀ ਸਮਝਾ ਦਿੱਤਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰਵਿੰਦਰ ਫਫੜੇ

ਰਵਿੰਦਰ ਫਫੜੇ

WhatsApp: (91 - 98156 - 80980)
Email: (ravindersharmarishi@gmail.com)