RavinderFafre7ਹੁਣ ਜਿਸ ਤਰ੍ਹਾਂ ਟਰੰਪ ਨੇ ਯੁਕਰੇਨ ਦੀ ਮਦਦ ਤੋਂ ਇਨਕਾਰ ਕਰ ਦਿੱਤਾ ਹੈ, ਉਸ ਨਾਲ ਯੁਕਰੇਨ ...
(25 ਮਾਰਚ 2025)

 

ਰੂਸ ਅਤੇ ਯੁਕਰੇਨ ਵਿਚਕਾਰ ਜੰਗ ਨੂੰ ਸ਼ੁਰੂ ਹੋਇਆਂ ਤਿੰਨ ਸਾਲ ਬੀਤ ਚੁੱਕੇ ਹਨਇਸ ਜੰਗ ਦੌਰਾਨ ਬੰਬਾਂ, ਮਿਜ਼ਾਇਲਾਂ ਅਤੇ ਡ੍ਰੋਨ ਹਮਲਿਆਂ ਨਾਲ ਦੋਨਾਂ ਦੇਸ਼ਾਂ ਦੇ ਜਾਨ-ਮਾਲ ਦਾ ਬਹੁਤ ਨੁਕਸਾਨ ਹੋ ਚੁੱਕਾ ਹੈਰੂਸ ਦੇ ਮੁਕਾਬਲਤਨ ਯੁਕਰੇਨ ਦਾ ਨੁਕਸਾਨ ਜ਼ਿਆਦਾ ਹੋਇਆ ਹੈ ਪਰ ਇਹ ਜੰਗ ਅਜੇ ਕਿਸੇ ਸਿੱਟੇ ’ਤੇ ਪਹੁੰਚਣ ਤੋਂ ਦੂਰ ਜਾਪਦੀ ਹੈਇਸ ਸਮੇਂ ਦੌਰਾਨ ਵਿਸ਼ਵ ਦੇ ਵੱਖ-ਵੱਖ ਦੇਸ਼ ਰੂਸ ਜਾਂ ਯੁਕਰੇਨ ਦੀ ਹਿਮਾਇਤ ਵਿੱਚ ਆਪਣੇ-ਆਪਣੇ ਹਿਸਾਬ ਨਾਲ ਪੈਂਤੜੇ ਲੈਂਦੇ ਰਹੇ ਹਨ ਪਰ ਅਮਰੀਕਾ ਅਤੇ ਉਸਦੇ ਕੁਝ ਯੂਰਪੀ ਸਾਥੀ ਦੇਸ਼ ਯੁਕਰੇਨ ਨਾਲ ਡਟ ਕੇ ਖੜ੍ਹੇ ਸਨ, ਜਿਸ ਸਦਕਾ ਯੁਕਰੇਨ ਰੂਸ ਨੂੰ ਕਰੜੀ ਟੱਕਰ ਦੇ ਰਿਹਾ ਸੀਪਿਛਲੇ ਦਿਨੀਂ ਅਮਰੀਕਾ ਦੇ ਨਵੇਂ ਹਾਕਮ ਵੱਲੋਂ ਯੁਕਰੇਨ ਦੀ ਹਿਮਾਇਤ ਤੋਂ ਹੱਥ ਪਿਛਾਂਹ ਖਿੱਚਣ ਅਤੇ ਰੂਸ ਦੀ ਸੁਰ ਵਿੱਚ ਸੁਰ ਮਿਲਾਉਣ ਨਾਲ ਸਮੀਕਰਨ ਕੁਝ ਬਦਲੇ ਹਨਭਾਵੇਂ ਇਸ ਵਰਤਾਰੇ ਨਾਲ ਰੂਸ-ਯੁਕਰੇਨ ਵਿਚਕਾਰ ਸ਼ਾਂਤੀ ਹੋਣ ਦੀ ਆਸ ਜਾਗੀ ਹੈ ਪਰ ਆਮ ਲੋਕ ਅਚੰਭਿਤ ਮਹਿਸੂਸ ਜ਼ਰੂਰ ਕਰ ਰਹੇ ਹਨ ਕਿ ਕਿਵੇਂ ਪਹਿਲਾਂ ਅਮਰੀਕਾ ਨੇ ਯੁਕਰੇਨ ਨੂੰ ਹੱਲਾਸ਼ੇਰੀ ਦੇ ਕੇ ਯੁੱਧ ਦੇ ਮੂੰਹ ਵਿੱਚ ਝੋਂਕ ਦਿੱਤਾ ਅਤੇ ਹੁਣ ਹੱਥ ਪਿੱਛੇ ਖਿੱਚ ਲਏ! ਇਹ ਵੱਖਰੀ ਗੱਲ ਹੈ ਕਿ ਰਾਜਨੀਤੀ ਦੀ ਥੋੜ੍ਹੀ ਜਿਹੀ ਵੀ ਸਮਝ ਰੱਖਣ ਵਾਲੇ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂਆਪਣੇ ਰਾਜਨੀਤਿਕ ਫ਼ਾਇਦੇ ਲਈ ਇਹ ਕਦੋਂ ਪਲਟੀ ਮਾਰ ਜਾਣ, ਇਸਦੀ ਕੋਈ ‘ਗਰੰਟੀਨਹੀਂ

ਅਸੀਂ ਸਾਰੇ ਜਾਣਦੇ ਹਾਂ ਕਿ ਯੁਕਰੇਨ ਨੂੰ ਰੂਸ ਖਿਲਾਫ ਯੁੱਧ ਲਈ ਉਕਸਾਉਣ ਲਈ ਕਿਹੜਾ ਦੇਸ਼ ਜ਼ਿੰਮੇਵਾਰ ਹੈਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ਾਂ ਦੀ ਹੱਲਾਸ਼ੇਰੀ ਤੋਂ ਬਿਨਾਂ ਯੁਕਰੇਨ ਕਦੇ ਵੀ ਅਜਿਹਾ ਆਤਮਘਾਤੀ ਫੈਸਲਾ ਨਹੀਂ ਸੀ ਲੈ ਸਕਦਾਹੁਣ ਜਿਸ ਤਰ੍ਹਾਂ ਟਰੰਪ ਨੇ ਯੁਕਰੇਨ ਦੀ ਮਦਦ ਤੋਂ ਇਨਕਾਰ ਕਰ ਦਿੱਤਾ ਹੈ, ਉਸ ਨਾਲ ਯੁਕਰੇਨ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੋਵੇਗਾ। ਸ਼ਾਇਦ ਇਸੇ ਲਈ ਜ਼ੇਲੈਂਸਕੀ ਆਪਣੇ ਗੁੱਸੇ ’ਤੇ ਕਾਬੂ ਨਹੀਂ ਰੱਖ ਸਕਿਆ ਅਤੇ ਟਰੰਪ ਨਾਲ ਉਲਝਿਆ ਬੇਸ਼ਕ ਆਸਟ੍ਰੇਲੀਆ, ਕਨੇਡਾ, ਫਰਾਂਸ, ਇਟਲੀ, ਜਰਮਨੀ ਆਦਿ 44 ਯੂਰਪੀ ਦੇਸ਼ਾਂ ਨੇ ਹਾਲ ਦੀ ਘੜੀ ਯੁਕਰੇਨ ਨਾਲ ਖੜ੍ਹਨ ਦੀ ਬਚਨਵੱਧਤਾ ਦਿਖਾਈ ਹੈ ਪਰ ਸਭ ਜਾਣਦੇ ਹਨ ਕਿ ਅਮਰੀਕਾ ਦਾ ਰੁਤਬਾ ਕੀ ਹੈ ਅਤੇ ਉਸ ਦੀ ਮਦਦ ਬਿਨਾਂ ਯੁਕਰੇਨ ਜ਼ਿਆਦਾ ਦੇਰ ਰੂਸ ਅੱਗੇ ਨਹੀਂ ਟਿਕ ਸਕੇਗਾ

ਜਿਸ ਤਰ੍ਹਾਂ ਜ਼ਲੈਂਸਕੀ ਨੇ ਅਮਰੀਕਨ ਰਾਸ਼ਟਰਪਤੀ ਟਰੰਪ ਨੂੰ ਉਸਦੇ ਦੇਸ਼ ਅਤੇ ਉਸਦੇ ਭਵਨ ਵਿੱਚ ਜਾਕੇ ਬਹਿਸ ਕਰਨ ਦੀ ਜੁਰਅਤ ਵਿਖਾਈ ਹੈ ਉਸ ਨਾਲ ਯੁਕਰੇਨੀ ਰਾਸ਼ਟਰਪਤੀ ਦੀ ਇੱਕ ਨਿਡਰ ਅਤੇ ਦੇਸ਼ ਭਗਤ ਹਾਕਮ ਦੀ ਭੱਲ ਬਣੀ ਹੈ ਪਰ ਇਹ ਜੁਰਅਤ ਕਿੰਨਾ ਚਿਰ ਕਾਇਮ ਰਹਿ ਸਕੇਗੀ ਅਤੇ ਉਸ ਦੀ ਨਿਡਰਤਾ ਅਮਰੀਕਾ ਅਤੇ ਰੂਸੀ ਦਬਾਅ ਝੱਲ ਸਕੇਗੀ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾਯੁਕਰੇਨ ਇੱਕ ਛੋਟਾ ਅਤੇ ਯੁੱਧ ਦਾ ਝੰਬਿਆ ਦੇਸ਼ ਹੈਅੱਜ ਨਹੀਂ ਤਾਂ ਕੱਲ੍ਹ ਉਸ ਨੂੰ ਅਮਰੀਕਾ ਦੀ ਧੌਂਸ ਝੱਲਣੀ ਹੀ ਪਵੇਗੀ ਅਤੇ ਨਰਮ ਹੋਣਾ ਪਵੇਗਾ, ਜਿਸਦੇ ਸੰਕੇਤ ਜ਼ਲੈਂਸਕੀ ਨੇ ਹੁਣ ਤਕ ਕੀਤੀ ਅਮਰੀਕੀ ਮਦਦ ਦਾ ਧੰਨਵਾਦ ਕਰਕੇ ਦੇ ਵੀ ਦਿੱਤੇ ਹਨ ਪਰ ਯੁਕਰੇਨੀ ਰਾਸ਼ਟਰਪਤੀ ਨੇ ਪਹਿਲਾਂ ਅਮਰੀਕਾ ਸਮੇਤ ਹਿਮਾਇਤੀ ਦੇਸ਼ਾਂ ਦੀ ਚੁੱਕ ਵਿੱਚ ਆਕੇ ਰੂਸ ਨਾਲ ਪੰਗਾ ਲੈ ਕੇ ਅਤੇ ਹੁਣ ਟਰੰਪ ਜਿਹੇ ਸਨਕੀ ਨਾਲ ਉਲਝ ਕੇ ਆਪਣੇ ਪੈਰ ਆਪ ਕੁਹਾੜਾ ਮਾਰ ਲਿਆ ਹੈ, ਉਸ ਲਈ ਇਨ੍ਹਾਂ ਦੋਵੇਂ ਕਦਮਾਂ ਦੀ ਭਰਪਾਈ ਬਹੁਤ ਮੁਸ਼ਕਿਲ ਹੋਵੇਗੀਉਸ ਦਾ ਪਹਿਲਾ ਕਦਮ ਯੁਕਰੇਨ ਦੀ ਤਬਾਹੀ ਦਾ ਕਾਰਨ ਬਣਿਆ ਹੈ ਅਤੇ ਹੁਣ ਦੇ ਕਦਮ ਨਾਲ ਉਸਦੇ ਆਪਣੇ ਸਿਆਸੀ ਕੈਰੀਅਰ ਦਾ ਨੁਕਸਾਨ ਹੋਣਾ ਤੈਅ ਹੈਅਮਰੀਕਾ ਜਿਹੇ ਦੇਸ਼ ਨੂੰ ਜ਼ਲੈਂਸਕੀ ਦੇ ਕਿਸੇ ਵੀ ਫੈਸਲੇ ਨਾਲ ਕੋਈ ਖਾਸ ਫਰਕ ਨਹੀਂ ਪੈਣਾ, ਉਸ ਨੇ ਆਪਣੇ ਫਾਇਦੇ ਲਈ ਜੋ ਜਾਲ਼ ਵਿਛਾਇਆ ਸੀ, ਯੁਕਰੇਨ ਉਸ ਵਿੱਚ ਬੁਰੀ ਤਰ੍ਹਾਂ ਫਸ ਚੁੱਕਿਆ ਹੈਅਮਰੀਕਾ ਨੇ ਆਪਣਾ ਮਕਸਦ ਕਾਫ਼ੀ ਹੱਦ ਤਕ ਪੂਰਾ ਕਰ ਲਿਆ ਹੈ, ਹੁਣ ਯੁਕਰੇਨ ਦੀ ਹਿਮਾਇਤ ਤੋਂ ਪਿੱਛੇ ਹਟਣ ਦੇ ਕਦਮ ਤੋਂ ਇਸਦੀ ਝਲਕ ਮਿਲਦੀ ਹੈਹੁਣ ਰੂਸ ਨਾਲ ਸਾਂਝੀ ਪਾਉਣਾ ਵੀ ਉਸ ਦਾ ਕੋਈ ਰਾਜਨੀਤਕ ਏਜੰਡਾ ਹੀ ਹੋਵੇਗਾ

ਅਗਲੇ ਕੁਝ ਦਿਨਾਂ-ਮਹੀਨਿਆਂ ਵਿੱਚ ਪਤਾ ਲੱਗ ਜਾਵੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ ਅਤੇ ਜ਼ਲੈਂਸਕੀ, ਅਮਰੀਕਾ, ਰੂਸ ਅਤੇ ਦੂਜੇ ਯੂਰਪੀ ਦੇਸ਼ਾਂ ਦੇ ਅਗਲੇ ਸਟੈਂਡ ਕੀ ਹੋਣਗੇ ਅਤੇ ਦੋਵਾਂ ਦੇਸ਼ਾਂ ਵਿਚਲਾ ਮੌਜੂਦਾ ਤਣਾਓ ਜੰਗਬੰਦੀ ਦਾ ਜ਼ਰੀਆ ਬਣਦਾ ਹੈ ਜਾਂ ਇੱਕ ਹੋਰ ਵਿਸ਼ਵ ਜੰਗ ਦਾ ਕਾਰਨ। ਪਰ ਅਸੀਂ ਜਾਣਦੇ ਹਾਂ ਕਿ ਜੰਗਾਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ, ਜਿਨ੍ਹਾਂ ਪਰਿਵਾਰਾਂ ਦੇ ਜੀਅ ਇਸ ਜੰਗ ਦੀ ਭੇਂਟ ਚੜ੍ਹ ਗਏ, ਉਹਨਾਂ ਦਾ ਦਰਦ ਇਹ ‘ਹਾਕਮਕਦੇ ਨਹੀਂ ਸਮਝ ਸਕਣਗੇ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਵਿੰਦਰ ਫਫੜੇ

ਰਵਿੰਦਰ ਫਫੜੇ

WhatsApp: (91 - 98156 - 80980)
Email: (ravindersharmarishi@gmail.com)